ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
1,000 ਕਿਲੋਮੀਟਰ ਲੰਬੀ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਮੈਟਰੋ
Posted On:
05 JAN 2025 6:59PM by PIB Chandigarh
“ਪਿਛਲੇ ਦਹਾਕੇ ਵਿੱਚ ਮੈਟਰੋ ਕਨੈਕਟੀਵਿਟੀ ਨੂੰ ਹੁਲਾਰਾ ਦੇਣ, ਸ਼ਹਿਰੀ ਟ੍ਰਾਂਸਪੋਰਟ ਨੂੰ ਮਜ਼ਬੂਤ ਕਰਨ ਅਤੇ ਜੀਵਨ ਨੂੰ ਸੁਗਮ ਬਣਾਉਣ ਦੀ ਦਿਸ਼ਾ ਵਿੱਚ ਵਿਆਪਕ ਕੰਮ ਕੀਤਾ ਗਿਆ ਹੈ।”
~ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ
ਮੈਟਰੋ ਪ੍ਰਣਾਲੀ ਨੇ ਭਾਰਤ ਵਿੱਚ ਯਾਤਰਾ ਨੂੰ ਪਰਿਵਰਤਨਕਾਰੀ ਅਨੁਭਵ ਦਿੱਤਾ ਹੈ। 11 ਰਾਜਾਂ ਅਤੇ 23 ਸ਼ਹਿਰਾਂ ਵਿੱਚ 1,000 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕਰਨ ਵਾਲੀ ਮੈਟਰੋ ਪ੍ਰਣਾਲੀ ‘ਤੇ ਲੱਖਾਂ ਲੋਕ ਤੇਜ਼, ਅਸਾਨ ਅਤੇ ਕਿਫਾਇਤੀ ਯਾਤਰਾ ਦੇ ਲਈ ਭਰੋਸਾ ਕਰਦੇ ਹਨ। ਇਸ ਵਾਧੇ ਦੇ ਨਾਲ, ਭਾਰਤ ਦੁਨੀਆ ਵਿੱਚ ਤੀਸਰਾ ਸਭ ਤੋਂ ਵੱਡਾ ਮੈਟਰੋ ਨੈੱਟਵਰਕ ਬਣ ਗਿਆ ਹੈ। ਮੈਟਰੋ ਸਿਰਫ ਘੁੰਮਣ-ਫਿਰਨ ਦਾ ਜ਼ਰੀਆ ਨਹੀਂ ਹੈ – ਇਹ ਸ਼ਹਿਰਾਂ ਵਿੱਚ ਸਾਡੇ ਰਹਿਣ ਅਤੇ ਆਉਣ-ਜਾਣ ਦਾ ਤਰੀਕਾ ਬਦਲ ਰਹੀ ਹੈ।
ਤੇਜ਼, ਸੁਰੱਖਿਅਤ ਅਤੇ ਭਰੋਸੇਯੋਗ ਯਾਤਰਾ ਦਾ ਭਵਿੱਖ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 5 ਜਨਵਰੀ ਨੂੰ ਭਾਰਤ ਦੇ ਮੈਟਰੋ ਨੈੱਟਵਰਕ ਨੂੰ ਵਧਾਉਣ ਵਿੱਚ ਇੱਕ ਵੱਡੀ ਛਲਾਂਗ ਲਗਾਈ, ਜਿਸ ਨਾਲ ਇਹ ਹੋਰ ਵੀ ਸ਼ਕਤੀਸ਼ਾਲੀ ਅਤੇ ਐਡਵਾਂਸਡ ਬਣ ਗਿਆ। ਉਨ੍ਹਾਂ ਨੇ ਦਿੱਲੀ ਵਿੱਚ 12,200 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦੀ ਨੀਂਹ ਰੱਖੀ, ਜਿਸ ਵਿੱਚ ਦਿੱਲੀ-ਗਾਜ਼ੀਆਬਾਦ-ਮੇਰਠ ਨਮੋ ਭਾਰਤ ਕੌਰੀਡੋਰ ਦੇ 13 ਕਿਲੋਮੀਟਰ ਲੰਬੇ ਹਿੱਸੇ ਦਾ ਉਦਘਾਟਨ ਵੀ ਸ਼ਾਮਲ ਹੈ, ਜਿਸ ਨਾਲ ਦਿੱਲੀ ਅਤੇ ਮੇਰਠ ਦਰਮਿਆਨ ਯਾਤਰਾ ਕਰਨਾ ਬੇਹਦ ਅਸਾਨ ਹੋ ਜਾਵੇਗਾ। ਇਸ ਦੇ ਇਲਾਵਾ, ਪੀਐੱਮ ਨੇ ਪੱਛਮ ਦਿੱਲੀ ਨੂੰ ਲਾਭ ਪਹੁੰਚਾਉਣ ਵਾਲੇ ਦਿੱਲੀ ਮੈਟਰੋ ਫੇਜ਼-IV ਦੇ 2.8 ਕਿਲੋਮੀਟਰ ਲੰਬੇ ਹਿੱਸੇ ਦੀ ਸ਼ੁਰੂਆਤ ਕੀਤੀ ਅਤੇ 26.5 ਕਿਲੋਮੀਟਰ ਲੰਬੇ ਰਿਠਾਲਾ-ਕੁੰਡਲੀ ਸੈਕਸ਼ਨ ਦੀ ਨੀਂਹ ਰੱਖੀ, ਜਿਸ ਨਾਲ ਦਿੱਲੀ ਅਤੇ ਹਰਿਆਣਾ ਦਰਮਿਆਨ ਕਨੈਕਟੀਵਿਟੀ ਹੋਰ ਮਜ਼ਬੂਤ ਹੋਵੇਗੀ।
ਇਹ ਪ੍ਰੋਜੈਕਟਸ ਟ੍ਰਾਂਸਪੋਰਟੇਸ਼ਨ ਦੇ ਲਈ ਇੱਕ ਵੱਡੀ ਉਪਲਬਧੀ ਹਨ, ਕਿਉਂਕਿ ਮੈਟਰੋ ਪ੍ਰਣਾਲੀ ਹੁਣ ਲੰਬੀ ਦੂਰੀ ਤੈਅ ਕਰਦੀ ਹੈ ਅਤੇ ਪ੍ਰਤੀਦਿਨ 1 ਕਰੋੜ ਤੋਂ ਵੱਧ ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਇਸ ਵਾਧੇ ਦੇ ਨਾਲ, ਭਾਰਤ 2022 ਵਿੱਚ ਮੈਟਰੋ ਰੇਲ ਪ੍ਰੋਜੈਕਟਾਂ ਵਿੱਚ ਜਪਾਨ ਤੋਂ ਅੱਗੇ ਨਿਕਲ ਗਿਆ ਹੈ। ਵਰਤਮਾਨ ਵਿੱਚ, ਭਾਰਤ ਸੰਚਾਲਨ ਮੈਟਰੋ ਨੈੱਟਵਰਕ ਦੀ ਲੰਬਾਈ ਵਿੱਚ ਵਿਸ਼ਵ ਪੱਧਰ ‘ਤੇ ਤੀਸਰੇ ਸਥਾਨ ‘ਤੇ ਹੈ ਅਤੇ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮੈਟਰੋ ਨੈੱਟਵਰਕ ਬਣਨ ਦੀ ਰਾਹ ‘ਤੇ ਹੈ।
ਭਾਰਤ ਵਿੱਚ ਮੈਟਰੋ ਦੇ ਇਤਿਹਾਸ ਵਿੱਚ ਉਪਲਬਧੀਆਂ
ਮੈਟਰੋ ਪ੍ਰਣਾਲੀਆਂ ਦੇ ਕੌਰੀਡੋਰਸ ਅਤੇ ਲੇਨ ਨੇ ਭਾਰਤ ਵਿੱਚ ਸ਼ਹਿਰੀ ਯਾਤਰਾ ਨੂੰ ਨਵਾਂ ਰੂਪ ਦਿੱਤਾ ਹੈ, ਜਿਸ ਦੀ ਯਾਤਰਾ ਦਹਾਕਿਆਂ ਪਹਿਲਾਂ ਸ਼ੁਰੂ ਹੋਈ ਸੀ। 1969 ਵਿੱਚ, ਮੈਟਰੋ ਪੌਲਿਟਨ ਟ੍ਰਾਂਸਪੋਰਟ ਪ੍ਰੋਜੈਕਟ ਦੇ ਮਾਧਿਅਮ ਨਾਲ ਮੈਟਰੋ ਸਿਸਟਮ ਦੀ ਪਹਿਲ ਸ਼ੁਰੂ ਕੀਤੀ ਗਈ ਸੀ। ਹਾਲਾਕਿ, ਪਹਿਲੇ ਕਦਮ ਨੂੰ ਹਕੀਕਤ ਬਣਨ ਵਿੱਚ ਲਗਭਗ ਦੋ ਦਹਾਕੇ ਲਗ ਗਏ।
1984: ਭਾਰਤ ਵਿੱਚ ਪਹਿਲੀ ਮੈਟਰੋ ਲਾਈਨ ਕੋਲਕਾਤਾ ਵਿੱਚ ਖੁਲੀ, ਜੋ ਐਸਪਲੇਨੇਡ ਅਤੇ ਭਵਾਨੀਪੁਰ ਦਰਮਿਆਨ 3.4 ਕਿਲੋਮੀਟਰ ਲੰਬੀ ਸੀ। ਇਹ ਭਾਰਤ ਵਿੱਚ ਮੈਟਰੋ ਜੀਵਨ ਦੀ ਸ਼ੁਰੂਆਤ ਸੀ।
1995: ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਦੀ ਸਥਾਪਨਾ ਦਿੱਲੀ ਵਿੱਚ ਵਿਸ਼ਵ ਪੱਧਰੀ ਮਾਸ ਰੈਪਿਡ ਟ੍ਰਾਂਸਪੋਰਟ ਲਿਆਉਣ ਦੇ ਲਈ ਕੀਤੀ ਗਈ ਸੀ। ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਦੀ ਸੰਯੁਕਤ ਭਾਗੀਦਾਰੀ ਨਾਲ ਇਸ ਪ੍ਰੋਜੈਕਟ ਨੂੰ ਗਤੀ ਮਿਲੀ।
2002: ਡੀਐੱਮਆਰਸੀ ਨੇ ਦਿੱਲੀ ਵਿੱਚ ਸ਼ਾਹਦਰਾ ਅਤੇ ਤੀਸ ਹਜ਼ਾਰੀ ਦਰਮਿਆਨ ਆਪਣਾ ਪਹਿਲਾ ਮੈਟਰੋ ਕੌਰੀਡੋਰ ਖੋਲ੍ਹਿਆ, ਜਿਸ ਨੇ ਦੇਸ਼ ਦੇ ਸਭ ਤੋਂ ਵੱਡੇ ਮੈਟਰੋ ਨੈੱਟਵਰਕ ਵਿੱਚੋਂ ਇੱਕ ਦੇ ਲਈ ਮੰਚ ਤਿਆਰ ਕੀਤਾ।
2011: ਨੰਮਾ ਮੈਟਰੋ (ਬੰਗਲੁਰੂ ਮੈਟਰੋ) ਦਾ ਪਹਿਲਾ ਸੈਕਸ਼ਨ ਬਣਾਇਆ ਗਿਆ।
2017: ਗ੍ਰੀਨ ਲਾਈਨ ‘ਤੇ ਕੋਯੰਬੇਡੁ ਤੋਂ ਨਹਿਰੂ ਪਾਰਕ ਤੱਕ ਆਪਣੇ ਪਹਿਲੇ ਭੂਮੀਗਤ ਸੈਕਸ਼ਨ ਦੇ ਉਦਘਾਟਨ ਦੇ ਨਾਲ ਚੇੱਨਈ ਮੈਟਰੋ ਦਾ ਵਿਸਤਾਰ ਹੋਇਆ, ਜੋ ਦੱਖਣੀ ਭਾਰਤ ਦੇ ਮੈਟਰੋ ਵਿਕਾਸ ਦੇ ਲਈ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਇਆ।
2020: ਕੋਚੀ ਮੈਟਰੋ ਦਾ ਪਹਿਲਾ ਫੇਜ਼ ਪੂਰਾ ਹੋਇਆ, ਜਿਸ ਵਿੱਚ ਥਾਯਕੁਡਮ-ਪੇੱਟਾ ਸਟ੍ਰੱਚ ਚਾਲੂ ਹੋਇਆ, ਜਿਸ ਨਾਲ ਕੇਰਲ ਭਾਰਤ ਵਿੱਚ ਵਧਦੇ ਮੈਟਰੋ ਨੈੱਟਵਰਕ ਦਾ ਹਿੱਸਾ ਬਣ ਗਿਆ।
ਪ੍ਰਮੁੱਖ ਸ਼ਹਿਰਾਂ ਵਿੱਚ ਮੈਟਰੋ ਪ੍ਰਣਾਲੀਆਂ ਵਿੱਚ ਇਨ੍ਹਾਂ ਪ੍ਰਮੁੱਖ ਵਿਕਾਸਾਂ ਨੇ ਵਿਸ਼ਾਲ ਅਤੇ ਕੁਸ਼ਲ ਮੈਟਰੋ ਨੈੱਟਵਰਕ ਦੀ ਨੀਂਹ ਰੱਖੀ ਜੋ ਅੱਜ ਲੱਖਾਂ ਲੋਕਾਂ ਨੂੰ ਜੋੜਦੀ ਹੈ।
ਮੈਟਰੋ ਸਿਸਟਮਸ ਵਿੱਚ ਐਡਵਾਂਸਮੈਂਟਸ
ਭਾਰਤ ਵਿੱਚ ਮੈਟਰੋ ਦਾ ਵਿਸਤਾਰ ਸਿਰਫ ਲੈਂਡ-ਬੇਸਡ ਟ੍ਰਾਂਸਪੋਰਟ ਤੱਕ ਹੀ ਸੀਮਿਤ ਨਹੀਂ ਰਿਹਾ ਹੈ, ਬਲਕਿ ਭਵਿੱਖ ਦੇ ਲਈ ਨਵੇਂ-ਨਵੇਂ ਸਮਾਧਾਨ ਵੀ ਅਪਣਾਏ ਜਾ ਰਹੇ ਹਨ। ਨਦੀ ਦੇ ਹੇਠਾਂ ਸੁਰੰਗਾਂ ਤੋਂ ਲੈ ਕੇ ਚਾਲਕ ਰਹਿਤ ਟ੍ਰੇਨਾਂ ਅਤੇ ਜਲ ਮੈਟਰੋ ਤੱਕ, ਭਾਰਤ ਆਧੁਨਿਕ ਸ਼ਹਿਰੀ ਗਤੀਸ਼ੀਲਤਾ ਵਿੱਚ ਨਵੇਂ ਮਿਆਰ ਸਥਾਪਿਤ ਕਰ ਰਿਹਾ ਹੈ।
ਅੰਡਰ-ਵਾਟਰ ਮੈਟਰੋ: 2024 ਵਿੱਚ, ਪੀਐੱਮ ਮੋਦੀ ਨੇ ਕੋਲਕਾਤਾ ਵਿੱਚ ਭਾਰਤ ਦੀ ਪਹਿਲੀ ਅੰਡਰ-ਵਾਟਰ ਮੈਟਰੋ ਸੁਰੰਗ ਦਾ ਉਦਘਾਟਨ ਕੀਤਾ, ਜਿੱਥੇ ਐਸਪਲੇਨੇਡ-ਹਾਵੜਾ ਮੈਦਾਨ ਸੈਕਸ਼ਨ ਹੁਗਲੀ ਨਦੀ ਦੇ ਹੇਠਾਂ ਤੋਂ ਗੁਜ਼ਰਦਾ ਹੈ। ਇਹ ਜ਼ਿਕਰਯੋਗ ਉਪਲਬਧੀ ਭਾਰਤ ਦੀ ਇੰਜੀਨੀਅਰਿੰਗ ਸਮਰੱਥਾਵਾਂ ਨੂੰ ਦਰਸਾਉਂਦੀ ਹੈ।
Ø ਚਾਲਕ ਰਹਿਤ ਮੈਟਰੋ: ਭਾਰਤ ਨੇ ਦਿੱਲੀ ਮੈਟਰੋ ਦੀ ਆਟੋਮੇਸ਼ਨ ਲਾਈਨ ‘ਤੇ 28 ਦਸੰਬਰ, 2020 ਨੂੰ, ਆਪਣੀ ਪਹਿਲੀ ਚਾਲਕ ਰਹਿਤ ਮੈਟਰੋ ਸੇਵਾ ਸ਼ੁਰੂ ਕੀਤੀ, ਜਿਸ ਨੇ ਪਬਲਿਕ ਟ੍ਰਾਂਸਪੋਰਟ ਵਿੱਚ ਸਵੈਚਾਲਨ ਦੇ ਲਈ ਇੱਕ ਨਵਾਂ ਬੈਂਚਮਾਰਕ ਸਥਾਪਿਤ ਕੀਤਾ।
Ø ਕੋਚੀ ਜਲ ਮੈਟਰੋ: ਕੇਰਲ ਦਾ ਕੋਚੀ, ਭਾਰਤ ਦਾ ਪਹਿਲਾ ਸ਼ਹਿਰ ਬਣ ਗਿਆ, ਜਿਸ ਨੇ ਵਾਟਰ ਮੈਟਰੋ ਪ੍ਰੋਜੈਕਟ ਸ਼ੁਰੂ ਕੀਤਾ, ਜੋ ਸ਼ਹਿਰ ਦੇ ਆਸਪਾਸ ਦੇ 10 ਦ੍ਵੀਪਾਂ ਨੂੰ ਇਲੈਕਟ੍ਰਿਕ ਹਾਈਬ੍ਰਿਡ ਕਿਸ਼ਤੀਆਂ ਨਾਲ ਜੋੜੇਗਾ। ਇਹ ਅਭੂਤਪੂਰਵ ਪਹਿਲ ਨਿਰਵਿਘਨ ਕਨੈਕਟੀਵਿਟੀ ਸੁਨਿਸ਼ਚਿਤ ਕਰਦੀ ਹੈ, ਜਿਸ ਵਿੱਚ ਪਹਿਲੀ ਕਿਸ਼ਤੀ ਦਸੰਬਰ 2021 ਵਿੱਚ ਸ਼ੁਰੂ ਕੀਤੀ ਗਈ।
Ø ਤਿੰਨ ਮੈਟਰੋ ਰੇਲ ਪ੍ਰੋਜੈਕਟਾਂ ਨੂੰ ਮਨਜ਼ੂਰੀ:
- ਬੰਗਲੁਰੂ ਮੈਟਰੋ ਪ੍ਰੋਜੈਕਟ: ਦੋ ਕੌਰੀਡੋਰ ਸਹਿਤ 44 ਕਿਲੋਮੀਟਰ ਦਾ ਵਿਸਤਾਰ।
- ਠਾਣੇ ਮੈਟਰੋ ਪ੍ਰੋਜੈਕਟ: ਠਾਣੇ ਦੀਆਂ ਸੜਕਾਂ ‘ਤੇ ਭੀੜ-ਭਾੜ ਘੱਟ ਕਰਨ ਦੇ ਉਦੇਸ਼ ਨਾਲ 29 ਕਿਲੋਮੀਟਰ ਦਾ ਨੈੱਟਵਰਕ।
- ਪੁਣੇ ਮੈਟਰੋ ਪ੍ਰੋਜੈਕਟ: ਸ਼ਹਿਰ ਵਿੱਚ ਸ਼ਹਿਰੀ ਗਤੀਸ਼ੀਲਤਾ ਨੂੰ ਹੋਰ ਬਿਹਤਰ ਬਣਾਉਣ ਦੇ ਲਈ 5.5 ਕਿਲੋਮੀਟਰ ਲੰਬਾ ਮਾਰਗ।
ਘਰੇਲੂ ਪ੍ਰਗਤੀ ਦੇ ਨਾਲ-ਨਾਲ, ਮੈਟਰੋ ਰੇਲ ਸਿਸਟਮਸ ਵਿੱਚ ਭਾਰਤ ਦੀ ਮੁਹਾਰਤ ਵਿੱਚ ਅੰਤਰਰਾਸ਼ਟਰੀ ਰੂਚੀ ਵਧ ਰਹੀ ਹੈ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਵਰਤਮਾਨ ਵਿੱਚ ਬੰਗਲਾਦੇਸ਼ ਵਿੱਚ ਮੈਟਰੋ ਪ੍ਰਣਾਲੀ ਦੇ ਲਾਗੂਕਰਨ ਦੀ ਦੇਖ-ਰੇਖ ਕਰ ਰਿਹਾ ਹੈ ਅਤੇ ਉਸ ਨੇ ਜਕਾਰਤਾ ਵਿੱਚ ਕਨਸਲਟੈਂਸੀ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਇਜ਼ਰਾਈਲ, ਸਊਦੀ ਅਰਬ (ਰਿਯਾਦ), ਕੇਨਯਾ ਅਤੇ ਈਆਈ ਸਾਲਵਾਡੋਰ ਜਿਹੇ ਦੇਸ਼ ਵੀ ਆਪਣੇ ਮੈਟਰੋ ਵਿਕਾਸ ਪ੍ਰੋਜੈਕਟਾਂ ਦੇ ਲਈ ਡੀਐੱਮਆਰਸੀ ਦੇ ਨਾਲ ਸਹਿਯੋਗ ਦੀ ਸੰਭਾਵਨਾ ਤਲਾਸ਼ ਰਹੇ ਹਨ।
ਸਿੱਟਾ
ਭਾਰਤ ਦੀ ਮੈਟਰੋ ਪ੍ਰਣਾਲੀ ਨੇ ਕੋਲਕਾਤਾ ਵਿੱਚ ਪਹਿਲੇ ਕਦਮ ਤੋਂ ਲੈ ਕੇ ਅੱਜ ਦੇਖੀਆਂ ਜਾਣ ਵਾਲੀਆਂ ਐਡਵਾਂਸਡ ਟੈਕਨੋਲੋਜੀਕਲ ਵਿਸ਼ੇਸ਼ਤਾਵਾਂ ਤੱਕ ਦਾ ਲੰਬਾ ਸਫਰ ਤੈਅ ਕੀਤਾ ਹੈ। ਸ਼ਹਿਰਾਂ ਵਿੱਚ ਫੈਲਦੇ ਪ੍ਰੋਜੈਕਟਾਂ ਅਤੇ ਚਾਲਕ ਰਹਿਤ ਟ੍ਰੇਨਾਂ ਅਤੇ ਨਦੀ ਦੇ ਹੇਠਾਂ ਸੁਰੰਗਾਂ ਜਿਹੇ ਇਨੋਵੇਸ਼ਨਾਂ ਦੇ ਨਾਲ, ਮੈਟਰੋ ਨੈੱਟਵਰਕ ਨਾ ਕੇਵਲ ਯਾਤਰਾ ਨੂੰ ਨਵਾਂ ਰੂਪ ਦੇ ਰਿਹਾ ਹੈ, ਬਲਕਿ ਟਿਕਾਊ ਸ਼ਹਿਰੀ ਵਿਕਾਸ ਵਿੱਚ ਵੀ ਯੋਗਦਾਨ ਦੇ ਰਿਹਾ ਹੈ। ਜਿਵੇਂ-ਜਿਵੇਂ ਨੈੱਟਵਰਕ ਵਧਦਾ ਜਾ ਰਿਹਾ ਹੈ, ਇਹ ਸ਼ਹਿਰੀ ਗਤੀਸ਼ੀਲਤਾ ਦੇ ਲਈ ਇੱਕ ਮਿਆਰ ਸਥਾਪਿਤ ਕਰਦਾ ਹੈ ਅਤੇ ਵੱਧ ਸੰਪਰਕ ਵਾਲੇ ਭਵਿੱਖ ਦਾ ਮਾਰਗ ਪੱਧਰਾ ਕਰਦਾ ਹੈ।
ਸੰਦਰਭ
· https://pib.gov.in/PressReleasePage.aspx?PRID=2090157
· https://delhimetrorail.com/pages/es/introduction (ਦਿੱਲੀ ਮੈਟਰੋ)
· https://www.kmrc.in/overview.php (ਕੋਲਕਾਤਾ ਮੈਟਰੋ)
· https://chennaimetrorail.org/wp-content/uploads/2023/12/08-Press-Release-12-05-2017.pdf (ਚੇਨਈ ਮੈਟਰੋ ਫੇਜ਼ 1)
· https://pib.gov.in/PressReleaseIframePage.aspx?PRID=1651983 (ਕੇਰਲ ਮੈਟਰੋ ਫੇਜ਼ 1)
· https://pib.gov.in/PressReleasePage.aspx?PRID=2046368
· https://english.bmrc.co.in/annual-reports/ (ਬੰਗਲੁਰੂ ਮੈਟਰੋ)
· https://x.com/mygovindia/status/1875746572170097000?ref_src=twsrc
ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ:
*******
ਸੰਤੋਸ਼ ਕੁਮਾਰ/ਸਰਲਾ ਮੀਨਾ/ਕਮਨਾ ਲਕਾਰੀਆ
(Release ID: 2091204)
Visitor Counter : 7