ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਣੀ ਵੇਲੁ ਨਚਿਯਾਰ (Rani Velu Nachiyar) ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਯਾਦ ਕੀਤਾ
Posted On:
03 JAN 2025 10:59AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਹਸੀ ਰਾਣੀ ਵੇਲੁ ਨਚਿਯਾਰ ਨੂੰ ਅੱਜ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਯਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਬਸਤੀਵਾਦੀ ਸ਼ਾਸਨ ਦੇ ਵਿਰੁੱਧ ਵੀਰਤਾਪੂਰਨ ਲੜਾਈ ਲੜੀ ਅਤੇ ਆਪਣੀ ਲਾਸਾਨੀ ਵੀਰਤਾ ਅਤੇ ਰਣਨੀਤਕ ਪ੍ਰਤਿਭਾ ਦਾ ਪਰਿਚੈ ਦਿੱਤਾ।
ਐਕਸ (X)‘ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:
“ਸਾਹਸੀ ਰਾਣੀ ਵੇਲੁ ਨਚਿਯਾਰ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਯਾਦ ਕਰਦਾ ਹਾਂ! ਉਨ੍ਹਾਂ ਨੇ ਅਸਾਧਾਰਣ ਵੀਰਤਾ ਅਤੇ ਰਣਨੀਤਕ ਪ੍ਰਤਿਭਾ ਦਾ ਪਰਿਚੈ ਦਿੰਦੇ ਹੋਏ ਬਸਤੀਵਾਦੀ ਸ਼ਾਸਨ ਦੇ ਵਿਰੁੱਧ ਵੀਰਤਾਪੂਰਨ ਲੜਾਈ ਲੜੀ। ਉਨ੍ਹਾਂ ਨੇ ਪੀੜ੍ਹੀਆਂ ਨੂੰ ਜ਼ੁਲਮ ਦੇ ਵਿਰੁੱਧ ਖੜੇ ਹੋਣ ਅਤੇ ਸੁਤੰਤਰਤਾ ਦੀ ਲੜਾਈ ਲੜਨ ਲਈ ਪ੍ਰੇਰਿਤ ਕੀਤਾ। ਮਹਿਲਾ ਸਸ਼ਕਤੀਕਰਣ ਨੂੰ ਅੱਗੇ ਵਧਾਉਂਣ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਵੀ ਵਿਆਪਕ ਤੌਰ ‘ਤੇ ਸ਼ਲਾਘਾ ਕੀਤੀ ਜਾਂਦੀ ਹੈ।”
*** *** *** ***
ਐੱਮਜੇਪੀਐੱਸ/ਐੱਸਆਰ
(Release ID: 2089784)
Visitor Counter : 15
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam