ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਅਮਿਤ ਸ਼ਾਹ ਨਵੀਂ ਦਿੱਲੀ ਵਿੱਚ ‘ਜੰਮੂ ਕਸ਼ਮੀਰ ਐਂਡ ਲੱਦਾਖ: ਥਰੂ ਦ ਏਜਿਸ’ (Jammu Kashmir and Ladakh: Through the Ages) ਨਾਮਕ ਪੁਸਤਕ ਰਿਲੀਜ਼ ਕਰਨਗੇ

Posted On: 01 JAN 2025 5:44PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 2 ਜਨਵਰੀ, 2025 ਨੂੰ ਨਵੀਂ ਦਿੱਲੀ ਵਿੱਚ ਇੱਕ ਪੁਸਤਕ ਰਿਲੀਜ਼ ਸਮਾਰੋਹ ਦੀ ਮੁੱਖ ਮਹਿਮਾਨ ਦੇ ਰੂਪ ਵਿੱਚ ਪ੍ਰਧਾਨਗੀ ਕਰਨਗੇ। ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਪ੍ਰੋਗਰਾਮ ਵਿੱਚ ਗੈਸਟ ਆਫ ਔਨਰ ਦੇ ਤੌਰ ‘ਤੇ ਸ਼ਾਮਲ ਹੋਣਗੇ। ਇਸ ਅਵਸਰ ‘ਤੇ ਉੱਘੇ ਲੇਖਕ, ਅਕਾਦਮੀ, ਮੰਤਰਾਲਿਆਂ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਪ੍ਰੋਗਰਾਮ ਵਿੱਚ ਉਪਸਥਿਤ ਰਹਿਣਗੇ।

 

 ‘ਜੰਮੂ ਕਸ਼ਮੀਰ ਐਂਡ ਲੱਦਾਖਥਰੂ ਦ ਏਜਿਸ (Jammu Kashmir and Ladakh: Through the Ages) ਨਾਮ ਦੀ ਇਹ ਪੁਸਤਕ ਜੰਮੂ ਕਸ਼ਮੀਰ ਅਤੇ ਲੱਦਾਖ ਦੀ ਕਹਾਣੀ ਪੇਸ਼ ਕਰਦੀ ਹੈ। ਕਿਤਾਬ ਦਾ ਸਿਰਲੇਖ, ਜੰਮੂ ਕਸ਼ਮੀਰ ਅਤੇ ਲੱਦਾਖ ਦੀ ਕਹਾਣੀ ਨੂੰ ਇੱਕ ਅਜਿਹੇ ਨਜ਼ਰੀਏ ਅਤੇ ਰੂਪ ਵਿੱਚ ਦਸਤਾਵੇਜ਼ ਦੇ ਤੌਰ ਤੇ ਪੇਸ਼ ਕਰਦਾ ਹੈ, ਜੋ ਵਿਸ਼ਾ ਮਾਹਿਰਾਂ ਅਤੇ ਘੱਟ ਵਾਰਤਾ ਵਾਲੇ ਦੋਨਾਂ ਹੀ ਦੇ ਲਈ ਇੱਕ ਖਾਕਾ ਪੇਸ਼ ਕਰਦਾ ਹੈ। ਇਹ ਸੱਤ ਸੈਕਸ਼ਨਾਂ ਵਿੱਚ ਪੇਸ਼ ਕੀਤੀ ਗਈ ਹੈ, ਜੋ ਇਸ ਖੇਤਰ ਦੇ ਇਤਿਹਾਸ ਦੇ ਤਿੰਨ ਹਜ਼ਾਰ ਤੋਂ ਅਧਿਕ ਵਰ੍ਹਿਆਂ ਨੂੰ ਆਪਣੇ ਦਾਇਰੇ ਵਿੱਚ ਸਮੇਟਦੇ ਹਨ। ਸਮਾਵੇਸ਼ਨ ਦੇ ਲਈ ਚੁਣੇ ਗਏ ਹਰੇਕ ਚਿਤ੍ਰਣ ਨੂੰ ਇੱਕ ਉਮਰ, ਇਸ ਦੇ ਮਹੱਤਵ ਅਤੇ ਭਾਰਤੀ ਇਤਿਹਾਸ ਦੇ ਵੱਡੇ ਇਤਿਹਾਸਿਕ ਕੈਨਵਾਸ ਵਿੱਚ ਯੋਗਦਾਨ ਦਾ ਪ੍ਰਤੀਨਿਧੀਤਵ ਕਰਦੇ ਹੋਏ ਸਾਵਧਾਨੀ ਦੇ ਨਾਲ ਸ਼ਾਮਲ ਕੀਤਾ ਗਿਆ ਹੈ। ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਪ੍ਰਕਾਸ਼ਿਤ ਇਹ ਪੁਸਤਕ, ਨੈਸ਼ਨਲ ਬੁੱਕ ਟ੍ਰਸਟ, ਇੰਡੀਆ ਅਤੇ ਭਾਰਤੀ ਇਤਿਹਾਸ ਖੋਜ ਪਰਿਸ਼ਦ ਦੇ ਸੰਯੁਕਤ ਯਤਨਾਂ ਦਾ ਪਰਿਣਾਮ ਹੈ।

*****

ਐੱਮਵੀ/ਏਕੇ


(Release ID: 2089367) Visitor Counter : 17