ਪ੍ਰਧਾਨ ਮੰਤਰੀ ਦਫਤਰ
ਸਮਾਰਟ ਇੰਡੀਆ ਹੈਕਾਥੌਨ 2024 ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
11 DEC 2024 11:00PM by PIB Chandigarh
ਸਾਥੀਓ,
ਆਪ ਸਭ ਨੂੰ ਯਾਦ ਹੋਵੇਗਾ ਮੈਂ ਹਮੇਸ਼ਾ ਲਾਲ ਕਿਲੇ ਤੋਂ ਇੱਕ ਗੱਲ ਕਹੀ ਹੈ। ਮੈਂ ਕਿਹਾ ਹੈ ਸਭ ਦਾ ਪ੍ਰਯਾਸ ਅੱਜ ਦਾ ਭਾਰਤ ਸਭ ਦੇ ਪ੍ਰਯਾਸ ਨਾਲ ਹੀ ਤੇਜ਼ ਗਤੀ ਨਾਲ ਅੱਗੇ ਵਧ ਸਕਦਾ ਹੈ। ਅੱਜ ਦਾ ਇਹ ਦਿਨ ਇਸੇ ਦਾ ਇੱਕ ਉਦਾਹਰਣ ਹੈ। Smart India Hackathon ਦੇ ਇਸ grand finale ਦਾ ਮੈਨੂੰ ਬਹੁਤ ਇੰਤਜ਼ਾਰ ਸੀ। ਜਦੋਂ ਵੀ ਆਪ ਜਿਹੇ ਯੁਵਾ innovators ਦੇ ਵਿੱਚ ਆਉਣ ਦਾ ਅਵਸਰ ਮਿਲਦਾ ਹੈ। ਮੈਨੂੰ ਵੀ ਬਹੁਤ ਕੁਝ ਜਾਣਨ ਦਾ, ਸਿੱਖਣ ਦਾ ਸਮਝਣ ਦਾ ਮੌਕਾ ਮਿਲਦਾ ਹੈ। ਆਪ ਸਭ ਤੋਂ ਮੇਰੀਆਂ ਉਮੀਦਾਂ ਵੀ ਬਹੁਤ ਹੁੰਦੀਆਂ ਹਨ। ਆਪ ਸਭ ਯੁਵਾ innovators ਦੇ ਕੋਲ 21ਵੀਂ ਸਦੀ ਦੇ ਭਾਰਤ ਨੂੰ ਦੇਖਣ ਦਾ ਨਜ਼ਰੀਆ ਕੁਝ ਅਲੱਗ ਹੈ ਅਤੇ ਇਸ ਲਈ ਤੁਹਾਡੇ solutions ਵੀ ਅਲੱਗ ਹੁੰਦੇ ਹਨ। ਇਸ ਲਈ ਜਦੋਂ ਤੁਹਾਨੂੰ ਨਵੇਂ challenges ਮਿਲਦੇ ਹਨ ਤਾਂ ਤੁਸੀਂ ਉਨ੍ਹਾਂ ਦੇ ਨਵੇਂ ਅਤੇ ਅਨੋਖੇ ਸਮਾਧਾਨ ਖੋਜ ਕੇ ਦਿਖਾਉਂਦੇ ਹੋ। ਮੈਂ ਪਹਿਲਾਂ ਵੀ ਕਈ ਹੈਕੇਥੌਨਸ ਦਾ ਹਿੱਸਾ ਰਿਹਾ ਹਾਂ। ਤੁਸੀਂ ਕਦੇ ਨਿਰਾਸ਼ ਨਹੀਂ ਕੀਤਾ। ਹਮੇਸ਼ਾ ਮੇਰਾ ਵਿਸ਼ਵਾਸ ਹੋਰ ਵਧਾਇਆ ਹੈ। ਤੁਹਾਡੇ ਤੋਂ ਪਹਿਲਾਂ ਜੋ ਟੀਮਾਂ ਰਹੀਆਂ ਹਨ। ਉਨ੍ਹਾਂ ਨੇ solutions ਦਿੱਤੇ। ਉਹ ਅੱਜ ਅਲੱਗ-ਅਲੱਗ ਮੰਤਰਾਲਿਆਂ ਵਿੱਚ ਬਹੁਤ ਕੰਮ ਆ ਰਹੇ ਹਨ। ਹੁਣ ਇਸ ਹੈਕਾਥੌਨ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਟੀਮ ਕੀ ਕਰ ਰਹੀ ਹੈ। ਮੈਂ ਤੁਹਾਡੇ innovations ਬਾਰੇ ਜਾਣਨ ਦੇ ਲਈ ਬਹੁਤ ਉਤਸੁਕ ਹਾਂ। ਤਾਂ ਚਲੋ ਸ਼ੁਰੂ ਕਰਦੇ ਹਾਂ ਪਹਿਲਾਂ ਕੌਣ ਸਾਡੇ ਨਾਲ ਗੱਲ ਕਰਨਗੇ।
ਪ੍ਰਧਾਨ ਮੰਤਰੀ: ਨਮਸਤੇ ਜੀ।
ਪਾਰਟੀਸਿਪੇਂਟ: ਨਮਸਤੇ ਸਰ, I am Sahida of team big brains participating in SIH. We are from Karnataka Bengaluru. ਸਰ ਅਸੀਂ Nodal centre NIT Srinagar ਵਿੱਚ ਹਾਂ ਅਤੇ ਇੱਥੇ ਬਹੁਤ ਠੰਡ ਹੈ ਤਾਂ ਅਗਰ ਗੱਲ ਕਰਦੇ ਸਮੇਂ ਥੋੜੀ ਗਲਤੀ ਹੋ ਗਈ ਤਾਂ ਸਾਨੂੰ ਮੁਆਫ ਕਰੋ।
ਪ੍ਰਧਾਨ ਮੰਤਰੀ ਜੀ: ਨਹੀਂ ਨਹੀਂ ਆਪ ਲੋਕ ਬਹਾਦੁਰ ਹੁੰਦੇ ਹੋ। ਕੋਈ ਠੰਡ ਤੁਹਾਨੂੰ ਅਸਰ ਨਹੀਂ ਕਰਦੀ ਹੈ। ਤੁਸੀ ਚਿੰਤਾ ਨਾ ਕਰੋ।
ਪਾਰਟੀਸਿਪੇਂਟ : Thank You Sir, we are participating under the problem statement provide by Ministry of Social justice and empowerment. ਜਿੱਥੇ We are building a virtual reality friend for children with Autism Spectrum disorder and intellectual disability. ਜਿੱਥੇ They will be using this as interactive skills enhancer ਤਾਂ ਸਾਡੇ ਦੇਸ਼ ਵਿੱਚ there are around 80 million people on the autism spectrum and there is 1 child out of every hundred children who faces intellectual challenges. ਤਾਂ ਇਨ੍ਹਾਂ ਸਭ ਨੂੰ ਐਡ੍ਰੇਸ ਕਰਨ ਦੇ ਲਈ we will be building a tool which still act like a ਦੋਸਤ, a ਦੋਸਤ that they can carry on their smartphones. Virtual Reality use ਕਰਨ ਦੇ ਲਈ ਉਨ੍ਹਾਂ ਨੂੰ ਕੋਈ special set ਦੀ ਜ਼ਰੂਰਤ ਨਹੀਂ ਹੋਵੇਗੀ। They can access it with their phone ਜਾਂ laptop ਜਾਂ ਜੋ ਵੀ devices ਹਨ ਉਨ੍ਹਾਂ ਦੇ ਕੋਲ and ਇਹ ਅਜਿਹਾ ਦੋਸਤ ਹੋਵੇਗਾ ਜਾਂ ਉਨ੍ਹਾਂ ਨੂੰ ਉਨ੍ਹਾਂ ਦੀ ਹਰ ਟਾਸਕ ਵਿੱਚ ਗਾਈਡ ਕਰੇਗਾ। It is an AI powered virtual reality solution ਤਾਂ ਹੁਣ ਜਿਵੇਂ ਕੋਈ ਦਿਨਚਰਯਾ ਦਾ ਕੰਮ ਹੋ ਗਿਆ ਜੋ ਉਨ੍ਹਾਂ ਤੋਂ ਨਹੀਂ ਹੋ ਪਾਉਂਦਾ, they face challenges when it comes to learning a language ਜਾਂ ਲੋਕਾਂ ਨਾਲ ਗੱਲ ਕਰਨਾ, communication, social interaction ਤਾਂ ਹਰ ਟਾਸਕ ਦੇ ਲਈ it will be broken down into ਛੋਟੇ-ਛੋਟੇ ਜਿਹੇ…
ਪ੍ਰਧਾਨ ਮੰਤਰੀ ਜੀ: ਚੰਗਾ ਤੁਸੀਂ ਜੋ ਕੰਮ ਕਰ ਰਹੇ ਹੋ। ਇਸ ਨਾਲ ਇਨ੍ਹਾਂ ਬੱਚਿਆਂ ਦੀ ਸੋਸ਼ਲ ਲਾਈਫ ‘ਤੇ ਕੀ ਪੌਜ਼ੀਟਿਵ ਇੰਪੈਕਟ ਹੋਵੇਗਾ।
ਪਾਰਟੀਸਿਪੇਂਟ : ਉਹ ਇਸ ਦੋਸਤ ਦੀ ਮਦਦ ਨਾਲ ਇਹ ਸਿੱਖ ਪਾਉਣਗੇ ਕੀ ਸੋਸ਼ਲ ਇੰਟਰੈਕਸ਼ਨ ਵਿੱਚ ਕੀ ਸਹੀ ਹੈ ਕੀ ਗਲਤ ਹੈ ਅਤੇ ਕਿਵੇਂ ਲੋਕਾਂ ਨੂੰ ਅਪ੍ਰੋਚ ਕਰ ਸਕਦੇ ਹਾਂ। ਤਾਂ ਇਹ ਇੱਥੇ ਇੱਕ ਸੇਫ ਐਨਵਾਇਰਮੈਂਟ ਵਿੱਚ ਸਿੱਖ ਕੇ ਅੱਗੇ ਜਾ ਕੇ ਉਹ ਆਪਣੇ ਰੀਅਲ ਐਨਵਾਇਰਮੈਂਟ ਵਿੱਚ ਅਪਲਾਈ ਕਰ ਸਕਦੇ ਹਨ। ਉੱਥੇ they can help make them their lives better by being able to do normal things in the real world. ਤਾਂ children with special needs have a special requirements when it comes to learning, so we will be providing them this ਤਾਕਿ there is no difference between normal people and their normal lives and a children with special needs carrying or normal activities in their daily work.
ਪ੍ਰਧਾਨ ਮੰਤਰੀ ਜੀ: ਤੁਹਾਡੀ ਟੀਮ ਵਿੱਚ ਕਿੰਨੇ ਲੋਕ ਇਸ ਸਮੇਂ ਕੰਮ ਕਰ ਰਹੇ ਹਨ?
ਪਾਰਟੀਸਿਪੇਂਟ: Sir all 6 of us are working and in fact ਮੇਰੀ ਟੀਮ ਬਹੁਤ diverse ਹੈ। So we have members with different technical backgrounds, geographical backgrounds, so we have a member who is a non Indian.
ਪ੍ਰਧਾਨ ਮੰਤਰੀ ਜੀ: ਤੁਹਾਡੇ ਵਿੱਚੋਂ ਕੋਈ ਹੈ ਜਿਨ੍ਹਾਂ ਨੇ ਅਜਿਹੇ ਬੱਚਿਆਂ ਦੇ ਨਾਲ ਕਦੇ ਗੱਲਬਾਤ ਕੀਤੀ ਹੋਵੇ? ਉਨ੍ਹਾਂ ਦੀਆਂ ਕਠਿਨਾਈਆਂ ਸਮਝਣ ਦਾ ਪ੍ਰਯਾਸ ਕੀਤਾ ਹੋਵੇ ਅਤੇ ਫਿਰ solution ਦੀ ਦਿਸ਼ਾ ਵਿੱਚ ਗਏ ਹੋਣ?
ਪਾਰਟੀਸਿਪੇਂਟ: Yes sir, ਸਾਡੀ ਟੀਮ ਵਿੱਚ there is a member who has a family relative who suffers from autism and ਅਸੀਂ ਇੱਥੇ ਆਉਣ ਤੋਂ ਪਹਿਲਾਂ we also spoke with different centres to understand ਕਿ ਇਨ੍ਹਾਂ ਬੱਚਿਆਂ ਨੂੰ ਕੀ actual ਵਿੱਚ ਦਿੱਕਤ ਹੁੰਦੀ ਹੈ। So that we can address this in the right way.
ਪ੍ਰਧਾਨ ਮੰਤਰੀ ਜੀ: ਤੁਸੀਂ ਕੁਝ ਕਹਿ ਰਹੇ ਸੀ ਤੁਹਾਡੇ ਸਾਥੀ ਕੁਝ ਕਹਿਣ ਵਾਲੇ ਸੀ।
ਪਾਰਟੀਸਿਪੇਂਟ: ਹਾਂ ਜੀ ਸਰ, ਤਾਂ ਸਾਡੀ ਟੀਮ ਵਿੱਚ we have a member who is not an Indian, he is a foreign student studying in India.
ਪਾਰਟੀਸਿਪੇਂਟ: Hello Mr. Prime Minister, my name is Mohd Dhaali and I am an international student from the Republic of Yemen. So I came to India to pursue my Bachelor of Engineering in Computer Science Engineering and I am a part of the big brains team where we are developing an AI power virtual reality experience that is especially designed for these kids, these special kids.
ਪ੍ਰਧਾਨ ਮੰਤਰੀ ਜੀ : Is this your first experience to be a part of this type of team?
ਪਾਰਟੀਸਿਪੇਂਟ : I have been a part of different Hackathons locally in Bangalore but this is my first time here and I am very grateful for being part of this huge initiative and I want to thank you Mr. Prime Minister and the Government of India for giving me this opportunity and from this place I invite all my fellow, Yemen students and international students to be innovator outside to be a part of this India’s ecosystem. Thank you.
ਪ੍ਰਧਾਨ ਮੰਤਰੀ ਜੀ: ਆਪ ਸਭ ਨੂੰ ਵਧਾਈ ਕਿ ਤੁਸੀਂ ਇਸ ਵਿਚਾਰ ਨੂੰ ਸਮਝਿਆ ਕਿ ਹਰ ਬੱਚਾ ਸਪੈਸ਼ਲ ਹੁੰਦਾ ਹੈ। ਸਾਰਿਆਂ ਨੂੰ ਫਲਣ-ਫੁੱਲਣ ਦਾ ਅਵਸਰ ਮਿਲੇ, ਸਮਾਜ ਵਿੱਚ ਕੋਈ ਵੀ ਪਿੱਛੇ ਨਾ ਰਹੇ। ਕੋਈ ਵੀ ਖੁਦ ਨੂੰ ਲੇਫਟ ਆਉਟ ਮਹਿਸੂਸ ਨਾ ਕਰੇ, ਇਸ ਦੇ ਲਈ ਨਵੇਂ solutions ਦੀ ਵੀ ਜ਼ਰੂਰਤ ਪੈਂਦੀ ਰਹਿੰਦੀ ਹੈ। ਤੁਹਾਡੀ ਟੀਮ ਦਾ ਇਹ solution ਲੱਖਾਂ ਬੱਚਿਆਂ ਦੀ ਜ਼ਿੰਦਗੀ ਨੂੰ ਅਸਾਨ ਬਣਾਉਣ ਦਾ ਕੰਮ ਕਰੇਗਾ। ਇਹ ਜੋ solutions ਤੁਸੀਂ ਦੇਸ਼ ਦੇ ਲਈ ਤਿਆਰ ਕਰ ਰਹੇ ਹੋ, ਇਹ ਭਲੇ ਹੀ ਲੋਕਲ ਹਨ। Local need ਯਾਨੀ need based ਹਨ ਲੇਕਿਨ ਇਨ੍ਹਾਂ ਦਾ ਯੂਜ਼ ਗਲੋਬਲ ਹੈ, ਇਸ ਦਾ ਇੰਪੈਕਟ ਗਲੋਬਲ ਹੈ। ਜੋ ਭਾਰਤ ਦੀਆਂ ਜ਼ਰੂਰਤਾਂ ਦੇ ਲਈ ਫਿਟ ਹੈ ਉਹ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਫਿਟ ਹੋ ਸਕਦੇ ਹਨ। ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਨੈਕਸਟ ਕੌਣ ਹੈ?
ਧਰਮੇਂਦਰ ਪ੍ਰਧਾਨ ਜੀ: ਅਗਲੀ ਟੀਮ ਹੈ Dreamers ਜੋ ਖੜਗਪੁਰ ਵਿੱਚ ਬੈਠੇ ਹਨ, ਟੀਮ ਖੜਗਪੁਰ!
ਪਾਰਟੀਸਿਪੇਂਟ : Thank you Hon’ble Prime Minister ਜੀ! I am Lavanya, the team leader of Dreamers and we are at our nodal centre IIT Kharagpur, West Bengal and we are from Chennai Institute of Technology, Tamil Nadu. The problem statement we have chosen as given by National Technical Research Organisation. As technological innovation increasing day by day, the number of cyber attacks were also increasing. As per our record, there were 73 million cyber attacks occurred in India which is the 3rd largest among the world. To tackle the situation, we have come up with a innovative, unique and a scalable solution. Sir solution will be explained by my team mate Ms. Kalpriya.
ਪਾਰਟੀਸਿਪੇਂਟ : ਨਮਸਤੇ Hon’ble Prime Minister!
ਪ੍ਰਧਾਨ ਮੰਤਰੀ ਜੀ : ਨਮਸਤੇ ਜੀ!
ਪਾਰਟੀਸਿਪੇਂਟ : ਨਮਸਤੇ! To detect the infected files, most of the cyber securities are in our nation to strengthen our defence, we are using multiple antivirus engines. There are 3 engines we used like Microsoft Defender, ESET and Trend Micro Maximum Security. Our solution is completely offline, including the architectural design and the threat direction. As we know, no single antivirus is perfect, each antivirus has its own strength and its weakness. So we using Microsoft Defender, ESET and Trend Micro Maximum Security to tackle this challenge. We can using this 3 AVs by parallely scanning in an efficient way. It also avoids the threat detection and maintains our system in safe mode.
ਪ੍ਰਧਾਨ ਮੰਤਰੀ ਜੀ: ਹੁਣੇ ਮੈਂ ਮਨ ਕੀ ਬਾਤ ਵਿੱਚ ਸਧਾਰਣ ਲੋਕ ਜੋ ਮੁਸੀਬਤ ਝੇਲ ਰਹੇ ਹਨ, ਉਸ ਦੀ ਵਿਸਤਾਰ ਨਾਲ ਚਰਚਾ ਕੀਤੀ ਸੀ। ਕਿਸ ਪ੍ਰਕਾਰ ਨਾਲ individually ਸਾਇਬਰ ਫ੍ਰੌਡ ਦੇ ਮਾਧਿਅਮ ਨਾਲ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਇਸ ਦਾ ਤੁਹਾਨੂੰ ਲੋਕਾਂ ਨੂੰ ਪਤਾ ਹੈ?
ਪਾਰਟੀਸਿਪੇਂਟ: ਨਹੀਂ ਸਰ!
ਪ੍ਰਧਾਨ ਮੰਤਰੀ ਜੀ: ਕਿਉਂਕਿ ਤੁਸੀਂ ਜੋ solution ਲੱਭ ਰਹੇ ਹੋ ਅਤੇ ਮੈਂ ਮੰਨਦਾ ਹਾਂ ਕਿ ਸਮਾਜ ਦਾ ਇੱਕ ਬਹੁਤ ਵੱਡਾ ਵਰਗ ਹੈ ਜੋ ਅੱਜ ਅਜਿਹੇ ਸੰਕਟਾਂ ਵਿੱਚ ਫੱਸ ਜਾਂਦਾ ਹੈ। ਇਹ ਨੌਜਵਾਨ ਕੁਝ ਕਹਿਣਾ ਚਾਹੁੰਦੇ ਸੀ?
ਪਾਰਟੀਸਿਪੇਂਟ: ਜੀ ਹਾਂ ਸਰ! ਨਮਸਤੇ ਸਰ!
ਪ੍ਰਧਾਨ ਮੰਤਰੀ ਜੀ: ਨਮਸਤੇ!
ਪਾਰਟੀਸਿਪੇਂਟ: ਹਾਂ ਸਰ ਉਹ ਹੀ ਟੈਕਨੋਲੋਜੀ ਬਣਨ ਬਣਨ ਤੋਂ ਲੈ ਕੇ ਚੰਗਾ ਟੈਕਨੋਲੋਜੀ ਵੀ ਵਧਾ ਰਿਹਾ ਹੈ at the same time ਸਾਡਾ ਸਾਇਬਰ ਅਟੈਕਸ ਦਾ ਵੀ ਉਸ ਨੂੰ ਵੀ ਦੇਖਣਾ ਪੈਂਦਾ ਹੈ, ਤਾਂ ਉਸ ਮਾਮਲੇ ਨਾਲ ਅਸੀਂ ਲੋਕ ਉਸ solution ਨੂੰ better efficient ਅਤੇ improve ਕਰ ਰਹੇ ਹਾਂ। Existing solution ਨਾਲ ਅਸੀਂ ਅੱਜ efficiently ਅਤੇ improvise ਕਰਕੇ ਅਸੀਂ ਲੋਕ ਜੋ solution ਰੱਖ ਰਹੇ ਹਾਂ ਉਹ ਕਰੰਟ solution ਤੋਂ better ਹੋਵੇਗਾ।
ਪ੍ਰਧਾਨ ਮੰਤਰੀ ਜੀ: ਤੁਸੀਂ ਲੋਕਾਂ ਨੂੰ ਪਤਾ ਹੈ ਕਿ ਸਾਇਬਰ ਸਕਿਓਰਿਟੀ ਦੇ ਕਿਸੇ ਵੀ ਤੁਹਾਡੇ ਪ੍ਰਯਾਸ ਦੀ ਉਮਰ ਬਹੁਤ ਛੋਟੀ ਹੁੰਦੀ ਹੈ। ਇਸ ਦਾ ਅੰਦਾਜ਼ਾ ਹੈ ਤੁਹਾਨੂੰ ਲੋਕਾਂ ਨੂੰ?
ਪਾਰਟੀਸਿਪੇਂਟ: ਜੀ ਹਾਂ ਸਰ।
ਪ੍ਰਧਾਨ ਮੰਤਰੀ ਜੀ: ਕੀ-ਕੀ ਅੰਦਾਜ਼ਾ ਹੈ ਜਰਾ ਦੱਸ ਸਕਦੇ ਹੋ?
ਪਾਰਟੀਸਿਪੇਂਟ: ਸਾਨੂੰ ਲੋਕਾਂ ਨੂੰ ਲਾਈਕ ਅਪਡੇਟ ਕਰਨਾ ਪੈਂਦਾ ਹੈ ਕਿਉਂਕਿ ਟੈਕਨੋਲੋਜੀ ਜ਼ਿਆਦਾ ਜਾ ਰਹੀ ਹੈ। ਅਸੀਂ ਲੋਕ ਅਪਡੇਟ ਹੋਣਾ...
ਪ੍ਰਧਾਨ ਮੰਤਰੀ ਜੀ: Yes, you are right ਕਿਉਂਕਿ ਸਾਇਬਰ ਅਟੈਕ ਵਿੱਚ ਅਟੈਕ ਕਰਨ ਵਾਲੇ ਇੰਨੇ ਇਨੋਵੇਟਿਵ ਹੁੰਦੇ ਹਨ ਕਿ ਤੁਸੀਂ ਇੱਕ solution ਅੱਜ ਕੱਢੋਗੇ, 4 ਘੰਟੇ ਵਿੱਚ ਨਵੇਂ solution ਦੀ ਜ਼ਰੂਰਤ ਪਵੇਗੀ। ਤੁਹਾਨੂੰ ਹਮੇਸ਼ਾ ਅੱਪਡੇਟ ਕਰਨਾ ਪੈਂਦਾ ਹੈ। ਦੇਖੋ ਭਾਰਤ ਦੁਨੀਆ ਦੀ ਅਗ੍ਰਣੀ Digital Economy ਵਿੱਚੋਂ ਇੱਕ ਹੈ। ਸਾਡਾ ਦੇਸ਼ ਵੱਡੇ ਪੈਮਾਨੇ ‘ਤੇ Digitally Connect ਹੋ ਰਿਹਾ ਹੈ। ਅਜਿਹੇ ਵਿੱਚ ਸਾਇਬਰ ਕ੍ਰਾਈਮ ਦਾ ਖਤਰਾ ਵੀ ਜਿਹੋ ਜਿਹਾ ਤੁਸੀਂ ਲੋਕਾਂ ਨੇ ਕਿਹਾ ਇਹ ਲਗਾਤਾਰ ਵਧ ਰਿਹਾ ਹੈ। ਇਸ ਲਈ ਜਿਸ solution ‘ਤੇ ਤੁਸੀਂ ਕੰਮ ਕਰ ਰਹੇ ਹੋ ਇਹ ਭਾਰਤ ਦੇ future ਦੇ ਲਈ ਬਹੁਤ ਮਹੱਤਵਪੂਰਨ ਹੈ। ਲੇਕਿਨ ਜਿਵੇਂ ਮੈਂ ਕਿਹਾ ਕਿ ਇਹ ਵੰਨ ਟਾਈਮ solution ਨਹੀਂ ਹੁੰਦੀ ਹੈ। ਇਹ ਤੁਹਾਨੂੰ ਹਰ ਸਮੇਂ ਜਿਵੇਂ ਜਿੰਨੀ ਵਾਰ ਬਾਰਿਸ਼ ਆਵੇ, ਓਨੀ ਵਾਰ ਛਾਤਾ ਖੋਲਣਾ ਪਵੇ ਇਵੇਂ ਹੈ ਇਹ। ਲੇਕਿਨ ਮੈਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਤੁਸੀਂ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੇ ਲਈ ਮਿਹਨਤ ਕਰ ਰਹੇ ਹੋ ਅਤੇ ਤੁਹਾਡੇ solution ਜ਼ਰੂਰ ਮੇਰੇ ਸਾਹਮਣੇ ਆਉਣਗੇ ਅਤੇ ਸਰਕਾਰ ਨੂੰ ਵੀ ਬਹੁਤ ਇਸ ਦਾ ਲਾਭ ਹੋ ਸਕਦਾ ਹੈ। ਮੈਂ ਸਾਰੇ ਤੁਹਾਡੇ ਸਾਥੀਆਂ ਨੂੰ ਮੈਂ ਦੇਖ ਰਿਹਾ ਹਾਂ ਪੂਰੀ ਤੁਹਾਡੀ ਟੋਲੀ ਬਹੁਤ ਉਤਸ਼ਾਹ ਨਾਲ ਭਰੀ ਹੋਈ ਹੈ। ਸਭ ਲੋਕ ਆਪਣੇ ਮੋਬਾਇਲ ਫੋਨ ਨਾਲ ਇਸ ਦਾ ਰਿਕਾਰਡਿੰਗ ਵੀ ਕਰਦੇ ਨਜ਼ਰ ਆ ਰਹੇ ਹਨ। ਚਲੋ ਅਸੀਂ ਅੱਗੇ ਚਲਦੇ ਹਾਂ। ਅਗਲੀ ਟੀਮ ਕੌਣ ਹੈ ?
ਧਰਮੇਂਦਰ ਪ੍ਰਧਾਨ ਜੀ: ਹੁਣ ਅਸੀਂ ਇੰਟਰੈਕਟ ਕਰਾਂਗੇ ਟੀਮ ਕੋਡਬ੍ਰੋ ਦੇ ਨਾਲ ਜੋ Gujarat Technical University, Ahmedabad ਵਿੱਚ ਬੈਠਿਆ ਹੈ, over to Ahmedabad.
ਪਾਰਟੀਸਿਪੇਂਟ: ਨਮਸਤੇ ਪ੍ਰਧਾਨ ਮੰਤਰੀ ਜੀ।
ਪ੍ਰਧਾਨ ਮੰਤਰੀ ਜੀ: ਨਮਸਤੇ ਜੀ।
ਪਾਰਟੀਸਿਪੇਂਟ : Yes sir we are… Hi, my name is Harshit and I am representing the Team Brocode. Here, we are gonna developing the problem statement of ISRO. Our problem statement is enhancing the darker images of the solar panel, solar code, which is located at the South Pole. So we are gonna develop this solution by coming the name the Chand Vartani. Chand Vartani is a solution where we are able to enhance the darker image into the higher quality of the image. So it is not only the image quality enhancer, it is also the decision making skill. In the decision making skill, we are gonna detect the geological lunar exploration and also the real time site selection also sir.
ਪ੍ਰਧਾਨ ਮੰਤਰੀ ਜੀ: ਤੁਸੀਂ ਕਦੇ ਇਹ ਸਪੇਸ ਦੀ ਦੁਨੀਆ ਵਿੱਚ ਜੋ ਲੋਕ ਕੰਮ ਕਰਦੇ ਹਨ ਕਿਉਂਕਿ ਅਹਿਮਦਾਬਾਦ ਵਿੱਚ ਤੁਸੀਂ ਲੋਕ ਬੈਠੇ ਹੋ। ਉੱਥੇ ਤਾਂ ਬਹੁਤ ਵੱਡਾ ਸੈਂਟਰ ਹੈ ਸਪੇਸ ਦਾ, ਕਦੇ ਉੱਥੇ ਜਾ ਕੇ ਉਨ੍ਹਾਂ ਲੋਕਾਂ ਨਾਲ ਕੋਈ ਚਰਚਾ ਕਰਕੇ, issues ਕੀ ਹਨ quality ਰਿਜ਼ਲਟ ਦੇ ਲਈ ਕੀ ਕਰਨਾ ਹੈ, ਕੁਝ ਚਰਚਾ ਕੀਤੀ ਕੀ?
ਪਾਰਟੀਸਿਪੇਂਟ : I had talked with the mentors and also the Scientists among Hyderabad. But I have not reached the any centres like this because we are far away from the Andhra Pradesh and our team is…
ਪ੍ਰਧਾਨ ਮੰਤਰੀ ਜੀ: ਚੰਗੀ ਕੀ ਇਸ ਪ੍ਰੋਜੈਕਟ ਦੀ ਵਜ੍ਹਾ ਨਾਲ ਅਸੀਂ ਚੰਦ੍ਰਮਾ ਦੀ Geological ਅਤੇ Environmental Condition ਨੂੰ ਹੋਰ ਅਧਿਕ ਬਿਹਤਰ ਢੰਗ ਨਾਲ ਜਾਣ ਪਾਵਾਂਗੇ ਕੀ?
ਪਾਰਟੀਸਿਪੇਂਟ : Yes sir! ofcourse we can able to detect the geological uncover hidden features of the geological lunar exploration sir example like we can able to detect the frozen bodies of water bodies and also we can able to detect the boulders or the bigger stones or the bigger particles around the moon surface. So that we can able to land the rover very smoothly by detecting this boulders and particles.
ਪ੍ਰਧਾਨ ਮੰਤਰੀ ਜੀ : ਹੁਣ ਤੁਹਾਡੀ ਟੀਮ ਵਿੱਚ ਕਿੰਨੇ ਲੋਕ ਕੰਮ ਕਰ ਰਹੇ ਹਨ?
ਪਾਰਟੀਸਿਪੇਂਟ : 6 members are working in the team.
ਪ੍ਰਧਾਨ ਮੰਤਰੀ ਜੀ ਜੀ: ਸਾਰੇ ਅਲੱਗ-ਅਲੱਗ ਜਗ੍ਹਾ ਤੋਂ ਇਕੱਠੇ ਆਏ ਹੋ ਜਾਂ ਤੁਸੀਂ ਇੱਥੋਂ ਹੀ ਪੜ੍ਹਾਈ ਕਰਕੇ ਨਿਕਲੇ ਹੋ?
ਪਾਰਟੀਸੀਪੈਂਟ: In the problem statement, we had divided the task to all the members. 3 members are doing the mission landing models and 2 members are dealing upon the image filters, but enhancing those images sir and now my teammate sunil will continue the conversation sir.
ਪ੍ਰਧਾਨ ਮੰਤਰੀ ਜੀ: ਦੇਖੋ, ਤੁਸੀਂ ਬਹੁਤ ਮਹੱਤਵਪੂਰਨ ਵਿਸ਼ਾ ਚੁਣਿਆ, ਕੁਝ ਕਹਿ ਰਹੇ ਸੀ ਤੁਸੀਂ ਨੌਜਵਾਨ ਕੋਈ ਹੋਰ ਮਾਈਕ ਲੈ ਰਹੇ ਸੀ?
ਪਾਰਟੀਸੀਪੈਂਟ: Sir we are from Andhra Pradesh. I don't know Hindi too much.
ਪ੍ਰਧਾਨ ਮੰਤਰੀ ਜੀ: Andhra Gaaru
ਪਾਰਟੀਸੀਪੈਂਟ: Sorry for the…
ਪ੍ਰਧਾਨ ਮੰਤਰੀ ਜੀ: ਹਾਂ, ਦੱਸੋ!
ਪਾਰਟੀਸੀਪੈਂਟ: ਨਮਸਤੇ ਪ੍ਰਧਾਨ ਮੰਤਰੀ ਜੀ, I am Sunil Reddy from Andhra Pradesh. We are Team working on a Mission Learning Model where we can enhance the images from the south pole of the moon and these images can be enhanced by Mission Learning Model where we are using 2 architectures, one is darknet and another one is photonet. Darknet is used to remove the shadow of the image and photonet is used to reduce the noise of the images. While taking the image from the South Pole of the image, there will be low light conditions and also there will be high noise due to the low protons so we are enhancing that image by using the Neural networks and those neural networks will be having the thousand 24 neurons each and Harshit is actually mentioned that there is a chance in the best case we can detect the frozen water bodies also and I am very happy to speak with you sir and it is always my dream to deep talk with you. You came to Nellore also, I am far in the crowd, I am always seeing and shouting like I am very biggest fan of you sir. Thank you sir, thank you for giving this opportunity sir.
ਪ੍ਰਧਾਨ ਮੰਤਰੀ ਜੀ - ਦੇਖੋ ਸਾਥੀਓ, ਸਪੇਸ ਟੈਕਨੋਲੋਜੀ ਵਿੱਚ ਭਾਰਤ ਦੀ ਯਾਤਰਾ ਨੂੰ ਦੁਨੀਆ ਬਹੁਤ ਉਮੀਦ ਨਾਲ ਦੇਖ ਰਹੀ ਹੈ। ਤੁਹਾਡੇ ਵਰਗੇ ਯੰਗ ਬਰੇਨਸ ਜਦੋਂ ਇਸ ਨਾਲ਼ ਜੁੜਦੇ ਹਨ ਤਾਂ ਉਮੀਦ ਹੋਰ ਵਧ ਜਾਂਦੀ ਹੈ। ਤੁਹਾਡੇ ਵਰਗੇ youth innovators ਨੂੰ ਦੇਖ ਕੇ ਸਾਫ਼ ਹੈ ਕਿ ਭਾਰਤ ਗਲੋਬਲ ਸਪੇਸ ਪਾਵਰ ਦੇ ਤੌਰ ’ਤੇ ਤੇਜ਼ੀ ਨਾਲ ਆਪਣੀ ਭੂਮਿਕਾ ਦਾ ਵਿਸਤਾਰ ਕਰੇਗਾ। ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਆਓ ਹੁਣ next team ਕੌਣ ਹੈ?
ਧਰਮੇਂਦਰ ਪ੍ਰਧਾਨ ਜੀ: Mystic Originals, Institute of Management Development and Research Mumbai ਦੇ ਹਨ। ਮੁੰਬਈ ਦੇ ਦੋਸਤ, ਮਾਣਯੋਗ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਨ।
ਪਾਰਟੀਸੀਪੈਂਟ: ਨਮਸਤੇ ਮਾਣਯੋਗ ਪ੍ਰਧਾਨ ਮੰਤਰੀ ਜੀ।
ਪ੍ਰਧਾਨ ਮੰਤਰੀ ਜੀ: ਨਮਸਤੇ ਜੀ,
ਪਾਰਟੀਸੀਪੈਂਟ: ਮੇਰਾ ਨਾਮ ਮਹਿਕ ਵਰਮਾ ਹੈ ਅਤੇ ਮੈਂ Team Mystic Originals ਦੀ team leader ਹਾਂ। ਅਸੀਂ ਲੋਕ Indian Institute of Information Technology Kota ਤੋਂ ਹਾਂ। And it is an absolute honour to be heard smart India Hakathon 2024 with my amazing team comprising Akshit Jangra, Kartan Aggrawal, Sumit Kumar, Avinash Rathore, Tushar Jain and I mentor Ananya Srivastava. ਅਸੀਂ ਲੋਕ ਇੱਕ ਸਕਿਓਰਿਟੀ ਚੈਲੇਂਜ ਨੂੰ tackle ਰਹੇ ਹਾਂ। ਜੋ ਕਿ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਦੁਆਰਾ ਦਿੱਤਾ ਗਿਆ ਹੈ। Which is micro doppler base target classification that is to distinguish given object drone ਹੈ ਜਾਂ ਫਿਰ ਬਰਡ ਕਿਉਂਕਿ ਪ੍ਰੋਬਲਮ ਇਹ ਹੈ ਕਿ ਅਕਸਰ both drones as well as birds they appear similar on the radar. ਇਸ ਦੀ ਵਜ੍ਹਾ ਨਾਲ਼ it may lead to false alarms in efficiencies and other potential security threats, specially in sensitive areas, ਜਿਵੇਂ military zones, Airports and Critical infrastructures. And thus our aim is to develop a solution which processes advance data using machine learning algorithm to accurately classify ਕਿ given object drone ਹੈ ਜਾਂ ਫਿਰ Bird ਹੈ। To tell more about the solution I would like to hand over to my teammate Akshit.
ਪਾਰਟੀਸੀਪੈਂਟ: ਨਮਸਤੇ ਪ੍ਰਧਾਨ ਮੰਤਰੀ ਜੀ!
ਪ੍ਰਧਾਨ ਮੰਤਰੀ ਜੀ: ਨਮਸਤੇ ਜੀ!
ਪਾਰਟੀਸੀਪੈਂਟ: ਮੇਰਾ ਨਾਮ ਅਕਸ਼ਿਤ ਹੈ ਅਤੇ ਮੈਂ ਟੀਮ Mystic Originals ਦਾ ਮੈਂਬਰ ਹਾਂ। ਤਾਂ ਸਰ our Solution works by using micro Doppler signatures, which are the unique patterns generated by different objects. These can be due to the wings beats of birds or the router plate movements of drone. ਤਾਂ ਇਸਨੂੰ ਅਸੀਂ ਫਿੰਗਰਪ੍ਰਿੰਟ ਦੀ ਤਰ੍ਹਾਂ ਸਮਝ ਸਕਦੇ ਹਾਂ। ਜਿਵੇਂ ਹਰ human being ਦੇ ਅਲੱਗ ਅਲੱਗ ਫਿੰਗਰਪ੍ਰਿੰਟ ਹੁੰਦੇ ਹਨ, ਉਸੇ ਤਰ੍ਹਾਂ ਹੀ ਹਰ object ਇੱਕ ਅਲੱਗ micro Doppler signature ਦਿੰਦਾ ਹੈ। ਜਿਸ ਦੀ ਮਦਦ ਨਾਲ ਅਸੀਂ differences ਕਰ ਸਕਦੇ ਹਾਂ ਕਿ object ਇੱਕ drone ਹੈ ਜਾਂ ਫਿਰ bird ਹੈ। And this differentiation is very crucial in preventing any disruptions in areas like Airports, Borders and military zones, where there is lot of need of security.
ਪ੍ਰਧਾਨ ਮੰਤਰੀ ਜੀ: ਤੁਹਾਨੂੰ ਇੰਨਾ difference ਪਤਾ ਲੱਗੇਗਾ ਕਿ ਭਾਈ ਨਹੀਂ, ਇਹ ਬਰਡ ਨਹੀਂ ਹੈ, ਲੇਕਿਨ ਡਰੋਨ ਹੈ। ਲੇਕਿਨ ਕਿ ਤੁਸੀਂ ਇਹ ਵੀ ਦੱਸ ਸਕੋਗੇ ਕਿ ਕਿੰਨੇ distance ’ਤੇ ਹੈ, ਕਿਸ ਦਿਸ਼ਾ ਵਿੱਚ ਜਾ ਰਿਹਾ ਹੈ, ਕਿੰਨੀ ਗਤੀ ਨਾਲ ਜਾ ਰਿਹਾ ਹੈ। ਇਹ ਸਾਰੀਆਂ ਚੀਜ਼ਾਂ ਇਸ ਵਿੱਚ ਮੈਪ ’ਤੇ ਕਰ ਪਾਉਂਗੇ ਤੁਸੀਂ?
ਪਾਰਟੀਸੀਪੈਂਟ: ਹਾਂ ਜੀ ਸਰ, ਅਸੀਂ ਇਸ ’ਤੇ ਵੀ ਕੰਮ ਕਰ ਰਹੇ ਹਾਂ। ਅਤੇ ਅਸੀਂ ਜਲਦ ਹੀ ਇਹ ਚੀਜ਼ ਕਰ ਪਾਵਾਂਗੇ।
ਪ੍ਰਧਾਨ ਮੰਤਰੀ ਜੀ: ਤੁਸੀਂ ਲੋਕ ਜੋ ਡਰੋਨ ਦਾ ਪਤਾ ਲਗਾਉਣ ਵਾਲੇ ਸਿਸਟਮ ’ਤੇ ਕੰਮ ਕਰ ਰਹੇ ਹੋ। ਡਰੋਨਜ਼ ਦੇ ਬਹੁਤ ਸਾਰੇ ਪਾਜ਼ਿਟਿਵ ਵਿਯੂਜ਼ ਹਨ। ਲੇਕਿਨ ਕੁਝ ਤਾਕਤਾਂ ਦੁਆਰਾ ਗਲਤ ਇਸਤੇਮਾਲ ਦੇ ਕਾਰਨ ਡਰੋਨ ਸਕਿਓਰਿਟੀ ਦੇ ਲਈ ਚੁਣੌਤੀ ਵੀ ਹੈ। ਤੁਹਾਡੀ ਟੀਮ ਇਸ ਚੁਣੌਤੀ ਨਾਲ ਕਿਵੇਂ ਨਿਪਟੇਗੀ ?
ਪਾਰਟੀਸੀਪੈਂਟ: ਸਰ, ਜਿਵੇਂ ਸਾਡਾ ਸਿਸਟਮ ਹੈ ਜੇਕਰ ਮੈਂ ਤੁਹਾਨੂੰ ਉਸਦੀ ਵਰਕਿੰਗ ਸਮਝਾਵਾਂ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਜੋ ਰਡਾਰ ਤੋਂ ਡੇਟਾ ਆਉਂਦਾ ਹੈ। ਅਸੀਂ ਉਸ ਵਿੱਚੋਂ ਸਾਰੀ noice ਨੂੰ ਕੱਢਦੇ ਹਾਂ to get a clean and accurate data ਫਿਰ ਉਸ ਵਿੱਚ ਅਸੀਂ ਕੁਝ time frequency transform ਲਗਾਉਂਦੇ ਹਾਂ ਜੋ ਇਹ micro Doppler pattern generate ਕਰਦਾ ਹੈ ਅਤੇ ਫਿਰ ਅਸੀਂ ਇਨ੍ਹਾਂ patterns ਨੂੰ ਇੱਕ ਮਸ਼ੀਨ ਲਰਨਿੰਗ ਮਾਡਲ ਵਿੱਚ ਫੀਡ ਕਰਦੇ ਹਾਂ। ਜੋ ਸਾਨੂੰ ਦੱਸਦਾ ਹੈ ਕਿ object ਇੱਕ ਡਰੋਨ ਸੀ ਜਾਂ ਬਰਡ ਸੀ। ਅਤੇ ਅਸੀਂ ਇਸ ਚੀਜ਼ ਨੂੰ ਬਹੁਤ ਹੀ compact ਅਤੇ cost effective devices ’ਤੇ ਵੀ use ਕਰ ਸਕਦੇ ਹਾਂ। ਅਤੇ ਇਹ ਸਿਸਟਮ ਕਾਫ਼ੀ scalable ਹੈ ਅਤੇ ਇਸਦੇ ਨਾਲ਼-ਨਾਲ਼ ਹੀ ਇਹ ਕਾਫੀ adaptable ਵੀ ਹੈ ਅਲੱਗ ਅਲੱਗ environments ਦੇ ਲਈ, ਜਿਸ ਦੀ ਵਜ੍ਹਾ ਨਾਲ਼ ਅਸੀਂ ਇਸਨੂੰ Airports ਅਤੇ Border areas ਦੇ ਉੱਪਰ ਵੀ use ਕਰ ਸਕਦੇ ਹਾਂ। and to share why we came out with this problem, I would like to hand over to one of my teammates Sumit.
ਪਾਰਟੀਸੀਪੈਂਟ: ਨਮਸਤੇ ਪ੍ਰਧਾਨ ਮੰਤਰੀ ਜੀ।
ਪ੍ਰਧਾਨ ਮੰਤਰੀ ਜੀ: ਹਾਂ, ਨਮਸਤੇ।
ਪਾਰਟੀਸੀਪੈਂਟ: ਅਸੀਂ ਇਹ problem statement ਕਿਉਂ choose ਕੀਤੀ ਇਸਦੇ ਲਈ ਮੈਂ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਤੋਂ ਆਇਆ ਹਾਂ। ਸਰਹੱਦ ਦੇ ਬਹੁਤ ਨੇੜੇ ਦਾ area ਹੈ ਤਾਂ ਡਰੋਨਜ਼ ਆਉਂਦੇ-ਜਾਂਦੇ ਰਹਿੰਦੇ ਹਨ। ਪਰ ਪੁਲਵਾਮਾ ਅਟੈਕ ਤੋਂ ਬਾਅਦ ਤਾਂ drones ਦਾ ਆਉਣਾ ਜਾਣਾ ਬਹੁਤ ਹੀ ਜ਼ਿਆਦਾ ਵਧ ਗਿਆ, ਉਸ ਤੋਂ ਬਾਅਦ ਸਵੇਰੇ 4 ਵਜੇ, ਰਾਤ ਨੂੰ 12 ਵਜੇ, ਕਿਸੇ ਵੀ ਸਮੇਂ anti drone system ਹੋ ਜਾਂਦਾ ਅਤੇ ਫਾਇਰਿੰਗ ਸ਼ੁਰੂ ਹੋਂ ਲਗਦੀ। ਨਾ ਉਸ ਟਾਇਮ ਪੜ੍ਹਿਆ ਜਾ ਰਿਹਾ ਸੀ ਅਤੇ ਨਾ ਹੀ ਲੋਕ ਸੌਂ ਸਕਦੇ ਸਨ। ਬਹੁਤ ਪਰੇਸ਼ਾਨੀਆਂ ਸੀ। ਉਸ ਸਮੇਂ ਮੇਰੇ ਦਿਮਾਗ ਵਿੱਚ ਗੱਲ ਰਹੀ ਕਿ ਇਸਦੇ ਲਈ ਕੁਝ ਨਾ ਕੁਝ ਕੀਤਾ ਜਾ ਸਕਦਾ ਹੈ। ਜਦੋਂ ਇਸ ਸਾਲ ਪ੍ਰੋਬਲਮ ਆਈ ਤਾਂ ਸਾਡੀ ਟੀਮ ਪ੍ਰੋਬਲਮਸ ਲੱਭ ਰਹੀ ਸੀ, ਤਾਂ ਪ੍ਰੋਬਲਮ ਸਾਡੇ ਸਾਹਮਣੇ ਆਈ ਤਾਂ ਮੈਂ ਆਪਣੀ ਟੀਮ ਨੂੰ ਦੱਸਿਆ ਕਿ ਕਿਉਂ ਨਾ ਇਸ ਚੀਜ਼ ਦੇ ਉੱਤੇ ਕੁਝ ਕੰਮ ਕੀਤਾ ਜਾਵੇ। ਤਾਕਿ ਅਸੀਂ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕੀਏ ਅਤੇ ਆਖਿਰਕਾਰ ਸਾਡੀ ਟੀਮ ਨੇ ਇਸ ’ਤੇ ਕੰਮ ਕੀਤਾ ਅਤੇ ਅਸੀਂ ਗ੍ਰੈਂਡ ਫਿਨਾਲੇ ਤੱਕ ਪਹੁੰਚ ਪਾਏ। ਥੈਂਕ ਯੂ ਸੋ ਮਚ ਸਰ!
ਪ੍ਰਧਾਨ ਮੰਤਰੀ ਜੀ: ਸਾਥੀਓ, ਅੱਜਕੱਲ੍ਹ ਦੇਸ਼ ਵਿੱਚ ਡਰੋਨ ਦੀ ਅਲੱਗ ਅਲੱਗ ਸੈਕਟਰਜ਼ ਵਿੱਚ ਬਹੁਤ ਵਰਤੋਂ ਹੋ ਰਹੀ ਹੈ। ਤੁਸੀਂ ਨਮੋ ਡਰੋਨ ਦੀਦੀ ਯੋਜਨਾ ਦੇ ਬਾਰੇ ਜ਼ਰੂਰ ਸੁਣਿਆ ਹੋਵੇਗਾ। ਡਰੋਨ ਅੱਜ-ਕੱਲ੍ਹ ਰਿਮੋਟ ਏਰੀਆ ਵਿੱਚ ਦਵਾਈਆਂ ਅਤੇ ਜ਼ਰੂਰੀ ਸਮਾਨ ਪਹੁੰਚਾਉਣ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ, ਲੇਕਿਨ ਦੇਸ਼ ਦੇ ਦੁਸ਼ਮਣ ਭਾਰਤ ਵਿੱਚ ਹਥਿਆਰਾਂ ਅਤੇ ਡਰੱਗਸ ਦੀ ਤਸਕਰੀ ਵਿੱਚ ਡਰੋਨ ਦੀ ਭਰਭੂਰ ਵਰਤੋਂ ਕਰ ਰਹੇ ਹਨ। ਅਜਿਹੇ ਵਿੱਚ ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਾਰੇ ਅਜਿਹੀਆਂ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੇ ਹੋ। ਤੁਹਾਡੇ ਯਤਨ ਡਿਫੈਂਸ ਟੈਕਨੋਲੋਜੀ ਦੇ ਐਕਸਪੋਰਟ ਨੂੰ ਵੀ ਇੱਕ ਨਵਾਂ ਆਯਾਮ ਦੇ ਸਕਦੇ ਹਨ ਅਤੇ ਇਸ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ ਅਤੇ ਤੁਹਾਡਾ ਇੱਕ ਸਾਥੀ ਤਾਂ ਖੁਦ ਬਾਰਡਰ ’ਤੇ ਰਹਿਣ ਵਾਲਿਆਂ ਵਿੱਚੋਂ ਹੈ ਤਾਂ ਉਹ ਇਸ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ ਅਤੇ ਉਸਦੇ ਸੋਲਿਊਸ਼ਨ ਦੀ ਜ਼ਰੂਰਤ ਨੂੰ ਵੀ ਸਮਝ ਸਕਦਾ ਹੈ। ਲੇਕਿਨ ਇਸ ਦੇ ਕਈ ਪਹਿਲੂ ਹੋਣਗੇ ਅੱਗੇ ਚੱਲ ਕੇ ਅਤੇ ਮੈਨੂੰ ਸਮਝਦਾ ਹਾਂ ਕਿ ਬਹੁਤ ਵੱਡੀ ਮਾਤਰਾ ਵਿੱਚ ਕੰਮ ਕਰਨਾ ਪਵੇਗਾ ਕਿਉਂਕਿ ਜੋ ਡਰੋਨ ਦੀ ਦੁਨੀਆ ਵਾਲੇ ਲੋਕ ਹਨ ਜੋ ਇਸ ਤਰ੍ਹਾਂ ਦੇ ਲੋਕ ਡਰੱਗਜ਼ ਨੂੰ ਲੈ ਕੇ ਦੁਨੀਆ ਵਿੱਚ ਬਰਬਾਦੀ ਦਾ ਕੰਮ ਕਰ ਰਹੇ ਹਨ। ਉਹ ਹਰ ਵਾਰ ਨਵੀਂ ਟੈਕਨੋਲੋਜੀ ਲਿਆਉਣਗੇ, ਨਵੇਂ ਐਂਟਰੀ ਪੁਆਇੰਟ ਲੱਭਣਗੇ ਤਾਂ ਸਾਡੇ ਲਈ ਵੀ ਨਿੱਤ ਨਵੀਆਂ ਚੁਣੌਤੀਆਂ ਬਣਦੀਆਂ ਰਹਿਣਗੀਆਂ, ਲੇਕਿਨ ਤੁਹਾਡੇ ਯਤਨਾਂ ਨੂੰ ਮੈਂ ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ। ਆਓ ਦੇਖਦੇ ਹਾਂ ਦੇਸ਼ ਦੇ ਕਿਸ ਹਿੱਸੇ ਨਾਲ ਜੁੜਨ ਵਾਲੇ ਹਾਂ ਹੁਣ!
ਧਰਮੇਂਦਰ ਪ੍ਰਧਾਨ ਜੀ: ਹੁਣ ਅਸੀਂ ਗੱਲ ਕਰਾਂਗੇ ਨਿਰਵਾਨਾ ਵਨ ਨਾਲ ਜੋ New Horizon College of Engineering, Bangalore ਵਿੱਚ ਬੈਠੇ ਹਨ, Bangalore ਨਾਲ਼ ਅਸੀਂ ਜੁੜੇ, over to Bangalore.
ਪ੍ਰਧਾਨ ਮੰਤਰੀ ਜੀ: ਆਵਾਜ਼ ਨਹੀਂ ਆ ਰਹੀ ਤੁਹਾਡੀ, ਆਵਾਜ਼ ਨਹੀਂ ਆ ਰਹੀ ਹੈ।
ਪਾਰਟੀਸੀਪੈਂਟ: ਸਰ, ਕੀ ਹੁਣ ਆ ਰਹੀ ਹੈ?
ਪ੍ਰਧਾਨ ਮੰਤਰੀ ਜੀ: ਹਾਂ, ਹੁਣ ਆਈ ਹੈ।
ਪਾਰਟੀਸੀਪੈਂਟ: ਨਮਸਤੇ ਮਾਣਯੋਗ ਪ੍ਰਧਾਨ ਮੰਤਰੀ ਜੀ!
ਪ੍ਰਧਾਨ ਮੰਤਰੀ ਜੀ: ਨਮਸਤੇ ਜੀ!
ਪਾਰਟੀਸੀਪੈਂਟ: ਮੇਰਾ ਨਾਮ Dev Poorney ਹੈ ਅਤੇ ਮੈਂ ਟੀਮ ਨਿਰਵਾਨਾ ਵਨ ਦੀ ਅਗਵਾਈ ਕਰ ਰਿਹਾ ਹਾਂ। ਮੇਰੀ ਟੀਮ ਹੈ ਆਦਿਤਿਯ ਚੌਧਰੀ, ਅਸ਼ਰ ਏਜਾਜ਼, ਤਨਵੀ ਬਾਂਸਲ, ਨਮਨ ਜੈਨ ਅਤੇ ਸਨਿਧੇ ਮੰਲੂਮੀਆ। ਸਰ, ਅਸੀਂ ਜੈਪੁਰ ਗ੍ਰਾਮੀਣ ਤੋਂ ਬੈਂਗਲੁਰੂ ਆਏ ਹਾਂ ਮਨਿਸਟਰੀ ਆਵ੍ ਜਲ ਸ਼ਕਤੀ ਦੁਆਰਾ ਦਿੱਤੀ ਗਈ ਇੱਕ ਬੇਹੱਦ ਹੀ ਜ਼ਰੂਰੀ ਪ੍ਰੋਬਲਮ ਸਟੇਟਮੈਂਟ ’ਤੇ ਕੰਮ ਕਰਨ, ਇਸਦੀ ਖੋਜ ਵਿੱਚ ਸਾਨੂੰ ਪਤਾ ਲੱਗਿਆ ਕਿ ਭਾਰਤ ਸਰਕਾਰ ਨੇ ਪਿਛਲੇ ਕੁਝ ਸਾਲਾਂ ਵਿੱਚ ਕਈ ਅਡਵਾਂਸ ਐਫਰਟਸ ਕਰੇ ਹਨ, ਰਿਵਰ ਪਲਿਊਸ਼ਨ ਨੂੰ ਘੱਟ ਕਰਨ ਦੇ ਲਈ ਅਤੇ ਰਿਵਰ ਰਿਜੁਵਿਨੇਸ਼ਨ ਨੂੰ ਇਮਪਰੂਵ ਕਰਨ ਦੇ ਲਈ ਤਾਂ ਅਸੀਂ ਸੋਚਿਆ ਕਿ ਅਸੀਂ ਕੰਪਰੀਹੈਂਸਿਵ ਸਿਸਟਮ ਬਣਾਈਏ ਜੋ ਰਿਵਰ ਪਲਿਊਸ਼ਨ ਮਾਨਿਟਰਿੰਗ ਨੂੰ ਇਮਪਰੂਵ ਕਰੇ ਅਤੇ ਉਸਨੂੰ ਹੋਰ ਜ਼ਿਆਦਾ ਐਫੀਸੈਂਟ ਬਣਾਏ ਅਤੇ ਓਵਰ ਆਲ ਰਿਵਰ ਈਕੋਸਿਸਟਮ ਦੀ ਹੈਲਥ ਨੂੰ ਇਮਪਰੂਵ ਕਰਨ ਦੇ ਲਈ ਸਜੈਸ਼ਨ ਦੇਈਏ ਤਾਂ ਅਸੀਂ ਇੱਕ ਬਹੁਤ ਹੀ ਮੀਨਿੰਗਫੁਲ ਕਾਂਟਰੀਬਿਊਸ਼ਨ ਕਰ ਸਕਦੇ ਹਾਂ।
ਪਾਰਟੀਸੀਪੈਂਟ: ਨਮਸਤੇ ਸਰ।
ਪ੍ਰਧਾਨ ਮੰਤਰੀ ਜੀ: ਨਮਸਤੇ।
ਪਾਰਟੀਸੀਪੈਂਟ: ਅਸੀਂ ਆਈਡੈਂਟੀਫਾਈ ਕੀਤਾ ਕਿ ਸਾਡੇ ਦੇਸ਼ ਵਿੱਚ ਬਹੁਤ ਸਾਰੇ ਲੋਕਾਂ ਦੀ ਆਮਦਨੀ ਅਤੇ ਜ਼ਿੰਦਗੀ ਨਦੀਆਂ ਨਾਲ ਜੁੜੀ ਹੈ, ਅਤੇ ਇਸ ਲਈ ਅਸੀਂ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਾਂ, ਅਤੇ ਇੱਕ ਪਾਜ਼ਿਟਿਵ ਬਦਲਾਅ ਲਿਆਉਣਾ ਚਾਹੁੰਦੇ ਹਾਂ। ਅਸੀਂ ਇਸ ਪ੍ਰੋਜੈਕਟ ਦੇ ਲਈ ਗੰਗਾ ਨੂੰ ਚੁਣਿਆ, ਕਿਉਂਕਿ ਉਹ ਸਾਡੇ ਇਤਿਹਾਸ ਵਿੱਚ ਇੱਕ ਬਹੁਤ ਹੀ ਅਹਿਮ ਸੱਭਿਆਚਾਰਕ ਭੂਮਿਕਾ ਨਿਭਾਉਂਦੀ ਹੈ, ਅਤੇ ਸਾਡੇ ਪ੍ਰਧਾਨ ਮੰਤਰੀ ਜੀ ਦੇ ਦਿਲ ਦੇ ਵੀ ਬਹੁਤ ਨੇੜੇ ਹੈ। ਸਾਡੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਨਮਾਮੀ ਗੰਗੇ ਪ੍ਰੋਗਰਾਮ ਅਤੇ ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ, NMCG ਦੇ ਬਾਰੇ ਪੜ੍ਹ ਕੇ ਅਤੇ ਖੋਜ ਕਰਕੇ ਸ਼ੁਰੂ ਹੋਈ। ਅਸੀਂ ਇਸ ਤੋਂ ਇਹ ਆਈਡੈਂਟੀਫਾਈ ਕੀਤਾ ਕਿ NMCG ਦੇ ਦੋ ਬਹੁਤ ਕਲੀਅਰ ਆਬਜੈਕਟਿਵ ਹਨ। ਪਹਿਲਾ - Abatement of Pollution i.e ਗੰਗਾ ਵਿੱਚ ਪ੍ਰਦੂਸ਼ਣ ਦੀ ਕਮੀ, ਅਤੇ ਦੂਜਾ - Conservation and Rejuvenation of River Ganga i.e ਗੰਗਾ ਦੀ ਕੁਆਲਿਟੀ ਨੂੰ ਵਾਪਸ ਪਹਿਲਾਂ ਜਿਹਾ ਬਣਾਉਣਾ।
ਨਾਲ਼ ਹੀ ਅਸੀਂ ਇਹ ਵੀ ਜਾਣਿਆ ਹੈ ਕਿ ਗੰਗਾ ਨਾਲ ਰਿਲੇਟਿਡ ਬਹੁਤ ਸਾਰਾ ਕੁਆਲਿਟੀ ਡੇਟਾ ਪਬਲੀਕਲੀ ਅਵੇਲੇਬਲ ਕੀਤਾ ਗਿਆ ਹੈ। ਇਸ ਡੇਟਾ ਤੋਂ ਅਸੀਂ ਕਾਫੀ ਪ੍ਰਭਾਵਿਤ ਹੋਏ ਅਤੇ ਅਸੀਂ ਬਹੁਤ ਇੰਸਪਾਇਰ ਹੋਏ। ਅਸੀਂ ਸੋਚਿਆ ਕਿ ਜੇਕਰ ਅਸੀਂ ਇਸ ਡੇਟਾ ਦੇ ਆਧਾਰ ’ਤੇ ਇੱਕ ਡੀਸੀਜ਼ਨ ਸਪੋਰਟ ਸਿਸਟਮ ਬਣਾ ਸਕੀਏ, ਜਿਸ ਨਾਲ਼ ਕਿ ਗੰਗਾ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਫੈਸਲੇ ਲੈਣ ਵਿੱਚ ਸਹਾਇਤਾ ਮਿਲੇਗੀ, ਤਾਂ ਉਸ ਨਾਲ਼ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਾਫੀ ਪ੍ਰਭਾਵ ਆ ਸਕਦਾ ਹੈ, ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਪਾਜ਼ਿਟਿਵ ਬਦਲਾਅ ਆ ਸਕਦੇ ਹਨ।
ਪਾਰਟੀਸੀਪੈਂਟ: ਹੁਣ ਸਰ ਗੰਗਾ ਇੱਕ ਬਹੁਤ ਹੀ ਵਿਸ਼ਾਲ ਨਦੀ ਹੈ, ਤਾਂ ਇਹ necessary ਹੋ ਜਾਂਦਾ ਹੈ ਕਿ ਜੋ ਵੀ ਸਿਸਟਮ ਬਣਾਇਆ ਜਾਵੇ ਉਹ truly scalable ਹੋਵੇ। ਇਸਦੇ ਲਈ ਅਸੀਂ ਇੱਕ ਅਡਵਾਂਸ ਟੈਕਨੋਲੋਜੀ ਦਾ ਯੂਜ ਕੀਤਾ ਹੈ ਜਿਸਦਾ ਨਾਮ ਹੈ Federated Learning. ਤਾਂ ਅਸੀਂ ਡੇਟਾ ਨੂੰ ਐਨਾਲਾਇਜ਼ ਕੀਤਾ ਅਤੇ 38 key locations ਆਈਡੈਂਟੀਫਾਈ ਕੀਤੀਆਂ। ਅਤੇ Federated Learning ਦੇ ਯੂਜ ਨਾਲ਼ ਅਸੀਂ ਉੱਥੇ ਲੋਕਲ ਮਾਡਲਸ ਬਣਾਏ, ਜੋ ਉਸ localised data ’ਤੇ ਟ੍ਰੇਂਡ ਹਨ। ਹੁਣ ਇਹ ਸਾਰੇ ਲੋਕ ਮਾਡਲਸ ਇੱਕ ਮਦਰ ਮਾਡਲ ਨਾਲ ਕਮਿਊਨੀਕੇਟ ਕਰਦੇ ਹਨ, ਜਿੱਥੇ ਉਹ ਆਪਣਾ ਡੇਟਾ ਸ਼ੇਅਰ ਕਰਦੇ ਹਨ। ਇਸਦੇ ਥਰੂ addition of new models ਅਤੇ removal of pre-existing models ਅਤੇ ਜੋ currently present models ਹਨ, ਉਨ੍ਹਾਂ ਦੀ accuracy, efficiency, significantly ਇਮਪਰੂਵ ਹੋ ਜਾਂਦੀ ਹੈ। ਅਤੇ ਜੇਕਰ ਅਸੀਂ ਇਹ ਟੈਕਨੀਕਲ ਆਸਪੈਕਟ ਨੂੰ ਇੱਕ ਪਾਸੇ ਰੱਖੀਏ, ਤਾਂ ਸਾਨੂੰ ਪਤਾ ਚਲਦਾ ਹੈ ਨਮਾਮੀ ਗੰਗੇ ਦੇ ਥਰੂ ਕਿ Ganga Preservation Rejuvenation ਅਤੇ ਕੰਟਰੋਲ ਵਿੱਚ ਮੇਨ ਕੰਟਰੀਬਿਊਟਰਜ਼ ਤਾਂ ਲੋਕ ਹੀ ਹਨ। ਤਾਂ ਅਸੀਂ ਇਨ੍ਹਾਂ ਸਟੇਕਹੋਲਡਰਜ਼ ਦੇ ਲਈ ਇਹ ਜੋ ਡੇਟਾ ਅਤੇ ਯੂਜ਼ਰ ਦੇ ਵਿੱਚ ਦੀ ਦੂਰੀ ਹੈ ਉਸ ਨੂੰ ਘੱਟ ਕਰਨ ਦੇ ਲਈ ਇੱਕ advance dashboard ਬਣਾਇਆ। ਜਿੱਥੇ ਅਸੀਂ ਹਰ ਟਾਈਪ ਆਵ੍ ਸਟੇਕਹੋਲਡਰਜ਼...।
ਪ੍ਰਧਾਨ ਮੰਤਰੀ ਜੀ: ਇਹ ਬਹੁਤ ਵੱਡਾ ਕੁੰਭ ਮੇਲਾ ਹੋ ਰਿਹਾ ਹੈ, ਗੰਗਾ ਦੇ ਤੱਟ ’ਤੇ 40-45 ਕਰੋੜ ਲੋਕ ਇਕੱਠੇ ਹੋਣ ਵਾਲੇ ਹਨ। ਇਸ ਯੋਜਨਾ ਦਾ ਕਿਵੇਂ ਲਾਭ ਲੈ ਸਕਦੇ ਹਨ, ਤੁਸੀਂ ਇਸ ਇਨੋਵੇਸ਼ਨ ਦਾ ਕੀ ਲਾਭ ਲੈ ਸਕਦੇ ਹੋ ਉੱਥੇ?
ਪਾਰਟੀਸੀਪੈਂਟ: ਸਰ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜੇਕਰ ਪਾਣੀ ਦੇ ਕੁਆਲਿਟੀ ਪੈਰਾਮੀਟਰਸ ਨੂੰ ਅਸੀਂ ਐਨਾਲਾਈਜ਼ ਕਰ ਲਈਏ, ਤਾਂ ਅਸੀਂ ਲੋਕਾਂ ਨੂੰ ਦੱਸ ਸਕਦੇ ਹਾਂ ਕਿ ਉਹ ਆਪਣੇ ਲੇਵਲ ’ਤੇ ਕਿਵੇਂ ਡਿਸਇਨਫੈਕਸ਼ਨ ਕਰ ਸਕਦੇ ਹਨ ਅਤੇ ਆਪਣੇ ਲੇਵਲ ’ਤੇ ਕੀ-ਕੀ ensure ਕਰ ਸਕਦੇ ਹਨ, ਕਿ ਉਨ੍ਹਾਂ ਦੀ ਹੈਲਥ ਤਾਂ ਸਹੀ ਰਹੇ ਹੀ ਅਤੇ ਲੋਕਾਂ ਦੀ ਵੀ ਹੈਲਥ ਸਹੀ ਰਹੇ। ਇਸਦੇ ਲਈ, ਅਸੀਂ ਲੋਕ ਉਨ੍ਹਾਂ ਨੂੰ ਇੱਕ ਪੋਰਟਲ ਦੇਵਾਂਗੇ, ਜਿਵੇਂ ਅਸੀਂ Industrial effluent monitoring ਦੇ ਲਈ ਦੇਵਾਂਗੇ sewage treatment infrastructure ਦੇ ਲਈ ਦੇਵਾਂਗੇ, ਅਸੀਂ ਲੋਕ ਬਾਇਓਡਾਈਵਰਸਿਟੀ ਮੈਨੇਜਮੈਂਟ ਦੇ ਲਈ ਦੇਵਾਂਗੇ। ਅਸੀਂ ਲੋਕ farmers, fisherman ਅਤੇ ਈਵਨ ਟੂਰਿਸਟ ਨੂੰ ਵੀ ਦੱਸਾਂਗੇ ਕਿ ਉਹ ਕਿਹੜੀਆਂ itineraries ਬਣਾ ਸਕਦੇ ਹਨ, ਅਤੇ ਉਹ ਕੀ-ਕੀ ਮੇਨ ਚੀਜ਼ਾਂ ਵਿਜਿਟ ਕਰ ਸਕਦੇ ਹਨ, ਉਨ੍ਹਾਂ ਨੂੰ ਕਿੱਥੇ ਜਾਣਾ ਚਾਹੀਦਾ ਹੈ ਅਤੇ ਕਿੱਥੇ ਕਰੰਟਲੀ ਨਹੀਂ ਜਾਣਾ ਚਾਹੀਦਾ, ਅਤੇ ਉੱਥੇ ਕਿਵੇਂ ਕੰਮ ਚੱਲ ਰਿਹਾ ਹੈ।
ਪ੍ਰਧਾਨ ਮੰਤਰੀ ਜੀ: ਤਾਂ ਸ਼ਹਿਰਾਂ ਵਿੱਚ ਜੋ ਡਰਿੰਕਿੰਗ ਵਾਟਰ ਦੀ ਸਪਲਾਈ ਚੇਨ ਹੁੰਦੀ ਹੈ, ਉਸਦੇ ਉੱਪਰ ਵੀ ਤੁਹਾਡਾ ਤਾਂ ਕੰਮ ਬਹੁਤ ਆਸਾਨੀ ਨਾਲ ਆਰਗੇਨਾਇਜ਼ ਹੋ ਸਕਦਾ ਹੈ।
ਪਾਰਟੀਸਿਪੈਂਟ: Yes Sir. ਤਾਂ ਅਸੀਂ ਕੀ ਕੀਤਾ ਸ਼ਹਿਰਾਂ ਵਿੱਚ ਜੋ ...ਹੈ, ਜੋ ਗੰਗਾ ਵਿੱਚ ਕਨੈਕਟ ਹੋ ਰਹੇ ਹਨ ਜਾਂ ਬਾਕੀ ਨਦੀਆਂ ਵਿੱਚ ਕਨੈਕਟ ਹੋ ਰਹੇ ਹਨ। ਅਸੀਂ ਉਨ੍ਹਾਂ ਦੇ latitudes ਅਤੇ longitudes ਆਈਡੈਂਟੀਫਾਈ ਕਰ ਲਏ ਹਨ। ਅਤੇ ਅਸੀਂ ਇਹ ਵੀ ਆਈਡੈਂਟੀਫਾਈ ਕਰ ਲਿਆ ਹੈ ਸਾਡੇ ਸਟੇਸ਼ਨਜ਼ ਦੇ ਮੈਪ, ਕਿ ਉਨ੍ਹਾਂ ਦੇ ਆਸੇ-ਪਾਸੇ ਦੀ ਇੰਡਸਟਰੀਜ਼ ਕਿਹੜੀਆਂ ਹਨ। ਹੁਣ ਕਿਉਂਕਿ ਸਾਨੂੰ ਪਤਾ ਹੈ ਕਿ ਕੁਝ ਸੈਕਟਰਸ ਆਫ ਇੰਡਸਟਰੀ ਜਿਵੇਂ, ਕੈਮੀਕਲ, ਪੇਪਰ, ਟੈਕਸਟਾਈਲ, tanneries, slaughter house ਇਹ ਕਿਸ ਪ੍ਰਕਾਰ ਦਾ effluent ਕੱਢਦੇ ਹਨ। ਤਾਂ ਅਸੀਂ ਸਾਡੇ ਐਲਗੋਰਿਦਮ ਤੋਂ ਬੈਕਟ੍ਰੈਕ ਕਰ ਸਕਦੇ ਹਾਂ ਕਿ ਜੇਕਰ ਸਾਡੇ ਵਾਟਰ ਵਿੱਚ ਕੁਝ ਸਪੈਸਿਫਿਕ ਪੌਲਿਊਸ਼ਨਜ਼ ਦੇ ਸਪਾਈਕਸ ਹਨ ਤਾਂ ਅਸੀਂ ਲੱਭ ਸਕਦੇ ਹਾਂ ਕਿ ਕਿਸ ਸੈਕਟਰ ਨੇ ਇਹ cause ਕਰਿਆ ਹੈ। ਅਤੇ ਇਹੀ ਚੀਜ਼ ਅਸੀਂ ਆਰਗੇਨਾਈਜੇਸ਼ਨ, ਜੋ ਅਥਾਰਿਟੀਜ਼ ਮੈਨੇਜ ਕਰ ਰਹੀ ਹੈ Rivers ਨੂੰ, ਉਨ੍ਹਾਂ ਨੂੰ ਦੱਸ ਸਕਦੇ ਹਾਂ ਅਤੇ ਉਨ੍ਹਾਂ ਨੂੰ instantly ਰਿਪੋਰਟ ਬਟਨ ਦੇ ਸਕਦੇ ਹਾਂ, ਜਿਸ ਨਾਲ GPIs ਜੋ Grossly Polluting Industries ਹੈ, ਉਨ੍ਹਾਂ ਉੱਪਰ instantly inspection ਲਾਂਚ ਕੀਤਾ ਜਾ ਸਕੇ।
ਪ੍ਰਧਾਨ ਮੰਤਰੀ: ਇਸ ਮੀਟਿੰਗ ਤੋਂ ਬਾਅਦ, ਤੁਹਾਨੂੰ ਇਸ ਕੰਮ 'ਤੇ ਹੋਰ ਕਿੰਨੇ ਘੰਟੇ ਕੰਮ ਕਰਨ ਦੀ ਜ਼ਰੂਰਤ ਹੈ?
ਪਾਰਟੀਸਿਪੈਂਟ: ਸਰ, ਘੱਟੋ-ਘੱਟ 20 ਘੰਟੇ ਹੋਰ।
ਪ੍ਰਧਾਨ ਮੰਤਰੀ: ਚੰਗਾ! ਦੇਖੋ ਮਾਂ ਗੰਗਾ ਹੋਵੇ ਜਾਂ ਸਾਡੇ ਦੇਸ਼ ਦੀਆਂ ਹੋਰ ਨਦੀਆਂ, ਦੇਸ਼ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਦੇ ਨਾਲ ਹੀ ਸਗੋਂ ਵਾਤਾਵਰਣ ਪੱਖੋਂ ਵੀ ਬਹੁਤ ਮਹੱਤਵਪੂਰਨ ਹਨ। ਮੈਨੂੰ ਖੁਸ਼ੀ ਹੈ ਕਿ ਤੁਸੀਂ ਲੋਕ ਇਸ ਵਿਸ਼ੇ 'ਤੇ ਕੰਮ ਕਰ ਰਹੇ ਹੋ। ਤੁਹਾਨੂੰ ਮੇਰੀਆਂ ਸ਼ੁਭਕਾਮਨਾਵਾਂ ਹਨ। ਅਤੇ ਜੈਪੁਰ ਦੇ ਲੋਕ ਪਾਣੀ ਦੀ ਕੀਮਤ ਕੀ ਹੁੰਦੀ ਹੈ, ਅਤੇ ਮਹੱਤਤਾ ਕੀ ਹੁੰਦੀ ਹੈ, ਉਹ ਸੱਚਮੁੱਚ ਸਮਝਦੇ ਹਨ। ਮੈਂ ਤੁਹਾਨੂੰ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
ਪਾਰਟੀਸਿਪੈਂਟ: Thank You So Much Sir.
ਪ੍ਰਧਾਨ ਮੰਤਰੀ
ਸਾਥੀਓ,
ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਸੱਚਮੁੱਚ ਮੈਨੂੰ ਬਹੁਤ ਖੁਸ਼ੀ ਹੋਈ। ਅਤੇ ਮੈਂ ਤਾਂ ਦੇਖ ਰਿਹਾ ਸੀ ਕਿ ਤੁਹਾਡੇ ਲੋਕਾਂ ਦੇ ਸਮੂਹ ਨੂੰ ਜਦੋਂ ਦੇਖਦਾ ਸੀ ਉਹ ਸਮੂਹ ਜਿਸ ਪ੍ਰਕਾਰ ਨਾਲ combination ਬਣਿਆ ਹੋਇਆ ਹੈ। ਤਾਂ ਇਹ ਏਕ ਭਾਰਤ ਸ਼੍ਰੇਸ਼ਠ ਭਾਰਤ ਉਸ ਦੇ ਦਰਸ਼ਨ ਵੀ ਹੋ ਰਹੇ ਸਨ। North Students South ਵਿੱਚ, South ਦੇ Students North ਵਿੱਚ, East ਦੇ West ਵਿੱਚ, West ਦੇ East ਵਿੱਚ, ਮੈਂ ਸਮਝਦਾ ਹਾਂ ਕਿ ਬਹੁਤ ਹੀ ਚੰਗਾ ਅਨੁਭਵ ਰਿਹਾ ਹੋਵੇਗਾ ਤੁਹਾਡੇ ਲੋਕਾਂ ਦੇ ਲਈ ਵੀ ਅਤੇ ਦੇਸ਼ ਦੀ ਵਿਸ਼ਾਲਤਾ ਅਤੇ ਵਿਭਿੰਨਤਾ ਦੇ ਲਈ ਵੀ ਤੁਸੀਂ ਲੋਕ ਅਨੁਭਵ ਕਰਦੇ ਰਹੋਗੇ। ਤਾਂ ਤੁਹਾਡੇ ਹੈਕਾਥੌਨ ਵਿੱਚ ਵਿਸ਼ੇ ਦੇ ਬਾਅਦ ਵੀ ਤੁਹਾਨੂੰ ਸਾਈਡ ਲਾਈਨ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹੁੰਦੀਆਂ ਹਨ।
ਸਾਥੀਓ,
ਤੁਸੀਂ ਤਾਂ ਸਾਰੇ ਜਾਣਦੇ ਹੋ ਕਿ ਭਵਿੱਖ ਦੀ ਦੁਨੀਆ, ਨਾਲੇਜ ਅਤੇ ਇਨੋਵੇਸ਼ਨ ਨਾਲ ਹੀ ਡ੍ਰਾਈਵ ਹੋਣ ਵਾਲੀ ਹੈ। ਅਤੇ ਇਸ ਅਜਿਹੇ ਵਿੱਚ ਤੁਸੀਂ ਭਾਰਤ ਦੀ ਉਮੀਦ Hope ਹੋ ਅਤੇ Aspiration ਹੋ। ਤੁਹਾਡੇ Perspective ਅਲੱਗ ਹਨ, ਸੋਚ ਅਲੱਗ ਹੈ ਅਤੇ Energy ਦਾ ਪੱਧਰ ਤਾਂ ਬਹੁਤ ਹੀ ਬੇਮਿਸਾਲ ਹੈ। ਲੇਕਿਨ ਸਭ ਦਾ Aim ਇੱਕ ਹੀ ਹੈ। ਭਾਰਤ ਦੁਨੀਆ ਦਾ ਸਭ ਤੋਂ Innovative, Progressive ਅਤੇ Prosperous ਦੇਸ਼ ਬਣੇ। ਅੱਜ, ਦੁਨੀਆ ਕਹਿ ਰਹੀ ਹੈ ਕਿ ਭਾਰਤ ਦੀ ਤਾਕਤ, ਇਹ ਸਾਡੀ 'ਯੁਵਾ ਸ਼ਕਤੀ' ਹੈ, ਸਾਡਾ ਇਨੋਵੇਟਿਵ ਯੂਥ ਹੈ, ਸਾਡੀ ਟੇਕ ਪਾਵਰ ਹੈ। ਭਾਰਤ ਦੀ ਇਹ ਤਾਕਤ ਤੁਹਾਡੇ ਸਾਰਿਆਂ ਵਿੱਚ ਸਮਾਰਟ ਇੰਡੀਆ ਹੈਕਾਥੌਨ ਵਿੱਚ ਸਾਫ-ਸਾਫ ਨਜ਼ਰ ਆਉਂਦੀ ਹੈ। ਮੈਨੂੰ ਖੁਸ਼ੀ ਹੈ ਕਿ Smart India Hackathon ਭਾਰਤ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰ 'ਤੇ ਬੈਸਟ ਬਣਾਉਣ ਲਈ ਇੱਕ ਸ਼ਾਨਦਾਰ ਪਲੈਟਫਾਰਮ ਬਣਿਆ ਹੈ। ਜਦੋਂ ਤੋਂ ਸਮਾਰਟ ਇੰਡੀਆ ਹੈਕਾਥੌਨ ਸ਼ੁਰੂ ਹੋਇਆ ਹੈ। ਕਰੀਬ 14 ਲੱਖ Students ਨੇ ਸਮਾਰਟ ਇੰਡੀਆ ਹੈਕਾਥੌਨ ਵਿੱਚ ਹਿੱਸਾ ਲਿਆ ਹੈ। ਇਨ੍ਹਾਂ ਵਿਦਿਆਰਥੀਆਂ ਨੇ 2 ਲੱਖ ਟੀਮਾਂ ਬਣ ਕੇ ਲਗਭਗ 3 ਹਜ਼ਾਰ ਸਮੱਸਿਆਵਾਂ 'ਤੇ ਕੰਮ ਕੀਤਾ ਹੈ। 6400 ਤੋਂ ਵੱਧ Institutions, ਲਗਭਗ 6 ਹਜ਼ਾਰ Institutions, ਸ਼ਾਮਲ ਹੋਏ ਹਨ। ਇਸ ਹੈਕਾਥੌਨ ਦੀ ਬਦੌਲਤ ਸੈਂਕੜੇ ਨਵੇਂ ਸਟਾਰਟ-ਅੱਪਸ ਨੇ ਜਨਮ ਲਿਆ ਹੈ। ਅਤੇ ਮੈਂ ਕੁਝ ਹੋਰ ਵੀ ਦੇਖਿਆ ਹੈ: 2017 ਵਿੱਚ, Students ਨੇ 7 ਹਜ਼ਾਰ ਤੋਂ ਵੱਧ Ideas, Submit ਕੀਤੇ। ਇਸ ਵਾਰ Ideas ਦੀ ਗਿਣਤੀ 57 ਹਜ਼ਾਰ ਤੋਂ ਵੀ ਵੱਧ ਹੋ ਗਈ ਹੈ। From 7 thousand to 57 thousand. ਇਹ ਦਰਸਾਉਂਦਾ ਹੈ ਕਿ ਭਾਰਤ ਦੇ ਨੌਜਵਾਨ, ਕਿਸ ਤਰ੍ਹਾਂ ਸਾਡੇ ਦੇਸ਼ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਕਿਵੇਂ ਕਮਰ ਕਸ ਕੇ ਤਿਆਰ ਹਨ।
ਪਿਛਲੇ 7 ਸਾਲਾਂ ਵਿੱਚ, ਜਿੰਨੇ ਵੀ ਹੈਕਾਥੌਨ ਹੋਏ ਹਨ, ਉਨ੍ਹਾਂ ਦੇ ਬਹੁਤ ਸਾਰੇ Solutions ਅੱਜ ਦੇਸ਼ ਦੇ ਲੋਕਾਂ ਲਈ ਬਹੁਤ ਲਾਭਦਾਇਕ ਸਿੱਧ ਹੋਏ ਹਨ। ਕਈ ਵੱਡੀਆਂ ਸਮੱਸਿਆਵਾਂ ਦਾ ਹੱਲ ਇਨ੍ਹਾਂ ਹੈਕਥੌਨਸ ਨੇ ਕੀਤਾ ਹੈ। ਜਿਵੇਂ, 2022 ਵਿੱਚ ਹੈਕਾਥੌਨ ਵਿੱਚ, ਤੁਹਾਡੇ ਵਰਗੇ ਨੌਜਵਾਨਾਂ ਦੀ ਇੱਕ ਟੀਮ ਨੇ ਸਾਈਕਲੋਨ ਦੀ ਤੀਬਰਤਾ ਨੂੰ ਮਾਪਣ ਲਈ ਇੱਕ ਸਿਸਟਮ 'ਤੇ ਕੰਮ ਕੀਤਾ ਸੀ। ਹੈਕਾਥੌਨ ਦੌਰਾਨ ਜੋ ਸਿਸਟਮ ਵਿਕਸਿਤ ਕੀਤਾ ਗਿਆ, ਉਸਨੂੰ ਹੁਣ ਪ੍ਰਣਾਲੀ ਨੂੰ ਹੁਣ ISRO ਦੁਆਰਾ ਵਿਕਸਿਤ ਕੀਤੀ ਗਈ ਟੈਕਨੋਲੋਜੀ ਨਾਲ Integrate ਕੀਤਾ ਗਿਆ ਹੈ। ਇਹ ਸੁਣ ਕੇ ਤੁਹਾਨੂੰ ਵੀ ਮਾਣ ਮਹਿਸੂਸ ਹੁੰਦਾ ਹੋਵੇਗਾ। 4-5 ਸਾਲ ਪਹਿਲਾਂ, ਹੈਕਾਥੌਨ ਵਿੱਚ ਇੱਕ ਹੋਰ ਟੀਮ ਨੇ ਇੱਕ Video Geotagging App ਬਣਾਇਆ, ਜਿਸ ਨਾਲ Data Collection ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਇਸ ਦੀ ਵੀ ਵਰਤੋਂ ਹੁਣ ਸਪੇਸ ਨਾਲ ਸਬੰਧਿਤ ਖੋਜ ਵਿੱਚ ਕੀਤੀ ਜਾ ਰਹੀ ਹੈ। ਹੈਕਾਥੌਨ ਦੀ ਇੱਕ ਹੋਰ ਟੀਮ ਨੇ ਇੱਕ Real time blood managing system 'ਤੇ ਕੰਮ ਕੀਤਾ ਸੀ। ਇਹ ਅਜਿਹਾ ਸਿਸਟਮ ਸੀ, ਜੋ ਕਿਸੇ Natural Disaster ਦੇ ਸਮੇਂ ਉੱਥੇ ਮੌਜੂਦ ਬਲੱਡ ਬੈਂਕਸ ਦੀ ਡਿਟੇਲਸ ਦੇ ਸਕਦਾ ਹੈ, ਇਸ ਨਾਲ ਵੀ ਅੱਜ NDRF ਵਰਗੀਆਂ ਏਜੰਸੀਆਂ ਨੂੰ ਬਹੁਤ ਮਦਦ ਮਿਲ ਰਹੀ ਹੈ। ਕੁਝ ਸਾਲ ਪਹਿਲਾਂ, ਇੱਕ ਹੋਰ ਟੀਮ ਨੇ ਦਿੱਵਿਯਾਂਗਜਨਾਂ ਦੇ ਲਈ ਇੱਕ ਅਜਿਹਾ Product ਬਣਾਇਆ, ਜੋ ਉਹਨਾਂ ਦੇ ਜੀਵਨ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ। ਅੱਜ ਵੀ ਹੈਕਾਥੌਨ ਵਿੱਚ ਹਿੱਸਾ ਲੇ ਰਹੇ ਤੁਸੀਂ ਸਾਰੇ ਨੌਜਵਾਨਾਂ ਦੇ ਲਈ ਅਜਿਹੀਆਂ ਸੈਂਕੜੇ ਸਫਲ ਕੇਸ ਸਟਡੀਜ਼ ਪ੍ਰੇਰਣਆ ਹਨ। ਇਹ ਦਰਸਾਉਂਦੀਆਂ ਹਨ ਕਿ ਕਿਵੇਂ ਅੱਜ ਦੇਸ਼ ਦੇ ਯੁਵਾ, ਸਰਕਾਰ ਦੇ ਨਾਲ ਮਿਲ ਕੇ, ਦੇਸ਼ ਦੇ ਵਿਕਾਸ ਲਈ ਦੇਸ਼ ਦੇ ਸਾਹਮਣੇ ਮੌਜੂਦ ਚੁਣੌਤੀਆਂ ਦਾ ਹੱਲ ਕਰ ਰਹੇ ਹਨ। ਇਸ ਨਾਲ ਉਨ੍ਹਾਂ ਵਿੱਚ ਦੇਸ਼ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ, ਦੇਸ਼ ਦੀ ਤਰੱਕੀ ਨੂੰ ਲੈ ਕੇ ਓਨਰਸ਼ਿਪ ਦੀ ਦੀ ਭਾਵਨਾ ਆ ਰਹੀ ਹੈ। ਅੱਜ ਵੀ ਤੁਹਾਡੇ ਸਾਰਿਆਂ ਨਾਲ ਗੱਲ ਕਰਨ ਤੋਂ ਬਾਅਦ, ਮੇਰਾ Confidence ਹੋਰ ਵਧਿਆ ਹੈ ਕਿ ਦੇਸ਼ ਵਿਕਸਿਤ ਭਾਰਤ ਬਣਨ ਦੇ ਸਹੀ Track 'ਤੇ ਹੈ। ਤੁਸੀਂ ਜਿਸ ਉਤਸ਼ਾਹ ਨਾਲ, ਜਿਸ ਵਚਨਬੱਧਤਾ ਨਾਲ, ਭਾਰਤ ਦੀਆਂ ਸਮੱਸਿਆਵਾਂ ਦੇ ਨਵੀਨਤਾਕਾਰੀ ਹੱਲ ਲੱਭ ਰਹੇ ਹੋ, ਉਹ ਸੱਚਮੁੱਚ ਕਮਾਲ ਦਾ ਹੈ।
ਸਾਥੀਓ,
ਅੱਜ ਦੇਸ਼ ਦੀ ਜੋ Aspirations ਹਨ, ਉਸ ਵਿੱਚ ਸਾਨੂੰ ਹਰ ਚੁਣੌਤੀ ਦੇ ਲਈ Out of the Box ਸੋਚਣਾ ਹੀ ਹੋਵੇਗਾ। ਸਾਨੂੰ ਹਰ ਸੈਕਟਰ ਵਿੱਚ Out of the box thinking ਦੀ ਇਹ ਅਪ੍ਰੋਚ, ਸਾਡੀਆਂ ਆਦਤਾਂ ਵਿੱਚ ਸ਼ਾਮਲ ਕਰਨੀ ਹੋਵੇਗੀ। ਇਸ Hackathon ਦੀ ਵਿਸ਼ੇਸ਼ਤਾ ਵੀ ਰਹੀ ਹੈ। ਇਸ ਦਾ Process ਵੀ Important ਹੈ ਅਤੇ Product ਵੀ Important ਹੈ। ਇੱਕ ਸਮਾਂ ਸੀ ਜਦੋਂ ਸਰਕਾਰ ਹੀ ਦੇਸ਼ ਦੀਆਂ ਸਮੱਸਿਆਵਾਂ ਦੇ ਸਮਾਧਾਨ ਦਾ ਦਾਅਵਾ ਕਰਦੀਆਂ ਸਨ। ਲੇਕਿਨ ਹੁਣ ਅਜਿਹਾ ਨਹੀਂ ਹੈ। ਅੱਜ ਅਜਿਹੇ Hackathons ਦੇ ਜ਼ਰੀਏ Students, Teachers ਤੇ Mentors ਨੂੰ ਵੀ ਇਨ੍ਹਾਂ ਸਮਾਧਾਨਾਂ ਨਾਲ ਜੋੜਿਆ ਜਾ ਰਿਹਾ ਹੈ। ਇਹ ਭਾਰਤ ਦਾ ਨਵਾਂ ਗਵਰਨੈਂਸ ਮਾਡਲ ਹੈ,ਅਤੇ ‘ਸਬਕਾ ਪ੍ਰਯਾਸ’ ਇਸ ਮਾਡਲ ਦੀ ਪ੍ਰਾਣ ਸ਼ਕਤੀ ਹੈ।
ਸਾਥੀਓ,
ਦੇਸ਼ ਦੇ ਅਗਲੇ 25 ਸਾਲਾਂ ਦੀ ਪੀੜ੍ਹੀ, ਭਾਰਤ ਦੀ ‘ਅੰਮ੍ਰਿਤ ਪੀੜ੍ਹੀ’ ਹੈ। ਤੁਸੀਂ ਸਾਰੇ 'ਵਿਕਸਿਤ ਭਾਰਤ' ਦੇ ਨਿਰਮਾਣ ਦੀ ਜ਼ਿੰਮੇਵਾਰੀ ਹੋ। ਅਤੇ ਸਾਡੀ ਸਰਕਾਰ ਅੱਜ ਦੀ ਇਸ ਪੀੜ੍ਹੀ ਨੂੰ ਹਰ ਸਾਧਨ-ਸੰਸਾਧਨ ਸਹੀ ਸਮੇਂ ‘ਤੇ ਦੇਣ ਲਈ ਵਚਨਬੱਧ ਹੈ। ਅਤੇ ਅਸੀਂ ਵੱਖ-ਵੱਖ Age Group ਲਈ ਵੱਖ-ਵੱਖ ਪੱਧਰਾਂ 'ਤੇ ਕੰਮ ਕਰ ਰਹੇ ਹਾਂ। Students ਵਿੱਚ Scientific Mindset ਨੂੰ Nurture ਕਰਨ ਲਈ ਅਸੀਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕੀਤੀ ਹੈ। ਦੇਸ਼ ਦੀ ਅਗਲੀ ਪੀੜ੍ਹੀ ਨੂੰ ਸਕੂਲਾਂ ਵਿੱਚ ਨਵੀਨਤਾ ਦੇ ਸਾਧਨ ਮਿਲਣ। ਇਸ ਲਈ ਅਸੀਂ 10,000 ਤੋਂ ਵੱਧ ਅਟਲ ਟਿੰਕਰਿੰਗ ਲੈਬਾਂ ਦੀ ਸਥਾਪਨਾ ਕੀਤੀ ਹੈ। ਅੱਜ ਇੱਕ ਕਰੋੜ ਤੋਂ ਵੱਧ ਬੱਚਿਆਂ ਲਈ ਇਹ ਲੈਬਾਂ ਨਵੇਂ ਪ੍ਰਯੋਗਾਂ ਅਤੇ ਖੋਜਾਂ ਲਈ ਕੇਂਦਰ ਬਣ ਗਈਆਂ ਹਨ। ਇਸ ਤੋਂ ਇਲਾਵਾ, ਦੇਸ਼ ਦੇ 14,000 ਤੋਂ ਵੱਧ ਪੀਐੱਮ ਸ਼੍ਰੀ ਸਕੂਲਜ਼ ਵੀ 21St Century ਦੀ Skills ‘ਤੇ ਕੰਮ ਕਰ ਰਹੇ ਹਨ। Students ਦੀ ਨਵੀਨਤਾਕਾਰੀ ਸੋਚ ਨੂੰ ਵਧਾਉਣ ਲਈ, ਅਸੀਂ ਆਪਣਏ ਕਾਲਜ ਪੱਧਰ 'ਤੇ Incubation Centers ਸਥਾਪਿਤ ਕੀਤੇ ਹਨ। Practical Learnings ਦੇ ਲਈ Advanced Robotics ਅਤੇ AI Labs, ਦਾ ਇਸਤੇਮਾਲ ਵੀ ਹੋ ਰਿਹਾ ਹੈ। ਨੌਜਵਾਨਾਂ ਦੇ ਸਵਾਲਾਂ ਦੇ ਹੱਲ ਲਈ, ਜਿਗਿਆਸਾ ਪਲੈਟਫਾਰਮ ਵੀ ਬਣਾਇਆ ਗਿਆ ਹੈ। ਇਸ ਵਿੱਚ ਨੌਜਵਾਨਾਂ ਨੂੰ ਵਿਗਿਆਨੀਆਂ ਨਾਲ ਸਿੱਧੇ ਤੌਰ 'ਤੇ ਜੁੜਨ ਅਤੇ ਗੱਲਬਾਤ ਕਰਨ ਦਾ ਅਵਸਰ ਦਿੱਤਾ ਜਾ ਰਿਹਾ ਹੈ।
ਸਾਥੀਓ,
ਅੱਜ, ਟ੍ਰੇਨਿੰਗ ਤੋਂ ਇਲਾਵਾ ਨੌਜਵਾਨਾਂ ਨੂੰ ਸਟਾਰਟ-ਅੱਪ ਇੰਡੀਆ ਮੁਹਿੰਮ ਰਾਹੀਂ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਟੈਕਸ ਵਿੱਚ ਵੀ ਛੂਟ ਦਿੱਤੀ ਜਾ ਰਹੀ ਹੈ। ਨੌਜਵਾਨਾਂ ਨੂੰ ਆਪਣੇ ਬਿਜ਼ਨੇਸ ਲਈ 20 ਲੱਖ ਰੁਪਏ ਤੱਕ ਦੇ ਮੁਦ੍ਰਾ ਸਕੀਮ ਤਹਿਤ ਲੋਨ ਲੈਣ ਦੀ ਵੀ ਵਿਵਸਥਾ ਕੀਤੀ ਗਈ ਹੈ। ਨਵੀਆਂ ਕੰਪਨੀਆਂ ਲਈ ਦੇਸ਼ ਭਰ ਵਿੱਚ ਨਵੇਂ ਟੈਕਨੋਲੋਜੀ ਪਾਰਕ ਅਤੇ ਆਈਟੀ ਹੱਬ ਸਥਾਪਿਤ ਕੀਤੇ ਜਾ ਰਹੇ ਹਨ। ਸਰਕਾਰ ਨੇ 1 ਲੱਖ ਕਰੋੜ ਰੁਪਏ ਦਾ ਰਿਸਰਚ ਫੰਡ ਵੀ ਬਣਾਇਆ ਹੈ। ਯਾਨੀ ਕਿ ਉਨ੍ਹਾਂ ਦੇ ਕਰੀਅਰ ਦੇ ਹਰ ਪੜਾਅ 'ਤੇ, ਸਰਕਾਰ ਨੌਜਵਾਨਾਂ ਦੇ ਨਾਲ ਖੜ੍ਹੀ ਹੈ, ਉਨ੍ਹਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਕੰਮ ਕਰ ਰਹੀ ਹੈ. ਅਜਿਹੇ Hackathon ਵੀ ਸਾਡੇ ਨੌਜਵਾਨਾਂ ਨੂੰ ਨਵੇਂ ਮੌਕੇ ਵੀ ਦੇ ਰਹੇ ਹਨ। ਅਤੇ ਇਹ ਸਿਰਫ਼ ਕੋਈ ਰਸਮੀ Event ਨਹੀਂ ਹੈ; ਇਹ ਇੱਕ ਸਥਾਈ Institution ਨੂੰ Evolve ਕਰਨ ਦੀ ਪ੍ਰਕਿਰਿਆ ਹੈ। ਇਹ ਸਾਡੇ Pro People Governance Model ਦਾ ਹਿੱਸਾ ਹੈ।
ਸਾਥੀਓ,
ਜੇਕਰ ਸਾਨੂੰ ਦੁਨੀਆ ਦੀ Economic Superpower ਬਣਨਾ ਹੈ, ਤਾਂ ਸਾਨੂੰ Economy ਦੇ ਨਵੇਂ ਸੈਕਟਰਸ ‘ਤੇ ਬਹੁਤ ਕੰਮ ਕਰਨਾ ਹੋਵੇਗਾ। ਅੱਜ ਭਾਰਤ Digital Content Creation ਨਾਲ Gaming ਤੱਕ ਕਈ ਅਜਿਹੇ ਸੈਕਟਰਾਂ ਵਿੱਚ ਅੱਗੇ ਵਧ ਰਿਹਾ ਹੈ, ਜੋ 10 ਸਾਲ ਪਹਿਲਾਂ ਤੱਕ ਬਹੁਤ Evolve ਨਹੀਂ ਹੋਏ ਸਨ। ਅੱਜ ਭਾਰਤ , ਕਰੀਅਰ ਦੇ ਨਵੇਂ ਰਾਹ ਵੀ ਬਣਾ ਰਿਹਾ ਹੈ। ਨੌਜਵਾਨਾਂ ਨੂੰ ਨਵੇਂ ਰਸਤੇ ਲੱਭਣ ਅਤੇ ਉਨ੍ਹਾਂ ਦੀ ਵਰਤੋਂ ਕਰਨ ਦੇ ਮੌਕੇ ਵੀ ਦੇ ਰਿਹਾ ਹੈ। ਨੌਜਵਾਨਾਂ ਦੀ Curiosity ਅਤੇ Conviction ਨੂੰ ਸਮਝਦੇ ਹੋਏ, ਸਰਕਾਰ ਉਨ੍ਹਾਂ ਦੇ Interest ਉਤਸ਼ਾਹਿਤ ਕਰ ਰਹੀ ਹੈ। ਸਰਕਾਰ Reforms ਕਰਕੇ ਉਨ੍ਹਾਂ ਦੇ ਰਾਹ ਦੇ ਰੋੜ੍ਹੇ ਵੀ ਹਟਾ ਰਹੀ ਹੈ। ਹੁਣੇ ਕੁਝ ਸਮਾਂ ਪਹਿਲਾਂ ਹੀ, ਪਹਿਲਾਂ National Creators Award ਦਾ ਆਯੋਜਨ ਕੀਤਾ ਸੀ। ਇਸ ਦਾ ਉਦੇਸ਼ Content Creators ਦੀ ਮਿਹਨਤ ਅਤੇ Creativity ਨੂੰ Recognise ਕਰਨ ਦਾ ਸੀ। ਅਸੀਂ ਸਪੋਰਟਸ ਨੂੰ Career Choice ਬਣਾਉਣ ਦੇ ਲਈ ਕੰਮ ਕੀਤਾ ਹੈ। ਪਿੰਡ ਵਿੱਚ ਵਿਲੇਜ਼ ਲੈਵਲ ਟੂਰਨਾਮੈਂਟ ਤੋਂ ਲੈ ਕੇ ਓਲੰਪਿਕ ਦੀ ਤਿਆਰੀ ਦੇ ਲਈ Khelo India ਅਤੇ TOPS ਸਕੀਮ ਨੂੰ ਅੱਗੇ ਵਧਾਇਆ ਗਿਆ ਹੈ। National Centre of Excellence for Animation, Visual Effects, Gaming, Comics, and Extended Reality ਦਾ ਅਸਰ ਵੀ ਦਿਖਣ ਲਗਿਆ ਹੈ। ਇਸ ਦੇ ਕਾਰਨ Gaming ਵੀ ਇੱਕ Promising Career Choice ਬਣ ਰਹੀ ਹੈ।
ਸਾਥੀਓ, ਹਾਲ ਹੀ 'ਚ ਸਰਕਾਰ ਨੇ ਇਕ ਅਹਿਮ ਫੈਸਲਾ ਲਿਆ ਹੈ ਜਿਸ ਦੀ ਪੂਰੀ ਦੁਨੀਆ 'ਚ ਸ਼ਲਾਘਾ ਹੋ ਰਹੀ ਹੈ। ਇਹ ਫੈਸਲਾ ਇੰਟਰਨੈਸ਼ਨਲ ਜਨਰਲਜ਼ ਨੂੰ ਲੈ ਕੇ ਭਾਰਤ ਦੇ ਨੌਜਵਾਨਾਂ, ਭਾਰਤ ਦੇ ਖੋਜਕਰਤਾਵਾਂ,ਭਾਰਤ ਦੇ ਇਨੋਵੇਟਰਸ ਨੂੰ ਐਕਸੈੱਸ ਦੇਣ ਦਾ ਹੈ। One Nation-One Subscription ਇਹ ਸਕੀਮ ਆਪਣੇ ਆਪ ਵਿੱਚ ਦੁਨੀਆ ਦੀਆਂ ਅਨੋਖੀਆਂ ਸਕੀਮਾਂ ਵਿੱਚੋਂ ਇੱਕ ਹੈ। ਜਿਸ ਦੇ ਤਹਿਤ ਸਰਕਾਰ, ਵੱਕਾਰੀ ਜਨਰਲਸ ਦੀ ਸਬਸਕ੍ਰਿਪਸ਼ਨ ਲੈ ਰਹੀ ਹੈ, ਤਾਂ ਜੋ ਕਿਸੇ ਵੀ ਜਾਣਕਾਰੀ ਤੋਂ ਭਾਰਤ ਵਾਂਝਾ ਨਾ ਰਹੇ। ਹੈਕਾਥੌਨ ਵਿੱਚ ਹਿੱਸਾ ਲੈਣ ਵਾਲੇ ਤੁਹਾਨੂੰ ਸਾਰੇ ਨੌਜਵਾਨਾਂ ਨੂੰ ਵੀ ਇਸ ਨਾਲ ਬਹੁਤ ਲਾਭ ਹੋਵੇਗਾ। ਹੁਣ ਸਰਕਾਰ ਦੀ ਹਰ ਕੋਸ਼ਿਸ਼ ਦਾ ਟੀਚਾ ਇਹੀ ਹੈ ਕਿ ਸਾਡੇ ਨੌਜਵਾਨਾਂ ਦੁਨੀਆ ਦੇ Best Minds ਦੇ ਨਾਲ Compete ਕਰ ਪਾਉਣ। ਕਦੇ ਵੀ ਨੌਜਵਾਨ ਪੀੜ੍ਹੀ ਨੂੰ ਇਹ ਨਾ ਲਗੇ ਕਿ ਉਨ੍ਹਾਂ ਕੋਲ ਕਿਸੇ ਸਪੋਰਟ ਜਾਂ ਇਨਫ੍ਰਾਸਟ੍ਰਕਕਚਰ ਦੀ ਕਮੀ ਹੈ। ਮੇਰੇ ਲਈ ਯੁਵਾ ਦਾ ਵਿਜ਼ਨ ਹੀ, ਸਰਕਾਰ ਦਾ ਮਿਸ਼ਨ ਹੈ। ਇਸ ਲਈ ਅਸੀਂ ਸਾਰੇ ਮੇਰੇ ਨੌਜਵਾਨਾਂ ਨੂੰ ਜੋ ਵੀ ਚਾਹੀਦਾ ਹੈ, ਸਰਕਾਰ ਦੇ ਰੂਪ ਵਿੱਚ ਉਸ ਦਿਸ਼ਾ ਵਿੱਚ ਹਰ ਕੰਮ ਕਰ ਰਹੇ ਹਾਂ।
ਸਾਥੀਓ,
ਅੱਜ ਇਸ ਹੈਕਾਥੌਨ ਨਾਲ ਹਜ਼ਾਰਾਂ ਨੌਜਵਾਨ ਜੁੜੇ ਹੋਏ ਹਨ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਮਹੱਤਵਪੂਰਨ ਸੰਦੇਸ਼ ਦੇਣਾ ਚਾਹੁੰਦਾ ਹਾਂ। ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਲਾਲ ਕਿਲ੍ਹੇ ਤੋਂ ਐਲਾਨ ਕੀਤਾ ਸੀ ਕਿ ਦੇਸ਼ ਦੀ ਰਾਜਨੀਤੀ ਵਿੱਚ, ਮੈਂ ਇੱਕ ਲੱਖ ਨੌਜਵਾਨਾਂ ਨੂੰ ਲਿਆਵਾਂਗਾ ਜਿਨ੍ਹਾਂ ਦੇ ਪਰਿਵਾਰ ਤੋਂ ਪਹਿਲਾਂ ਕੋਈ ਕਦੇ ਵੀ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੋਏ ਹੋਣ। ਬਿਲਕੁਲ ਤਾਜ਼ਾ ਖੂਨ। ਇਹ ਦੇਸ਼ ਦੇ ਭਵਿੱਖ ਲਈ ਬਹੁਤ ਜ਼ਰੂਰੀ ਹੈ। ਇਸ ਕੰਮ ਨੂੰ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਆਯੋਜਨ ਅਗਲੇ ਮਹੀਨੇ ਹੋਣ ਜਾ ਰਿਹਾ ਹੈ। ਵਿਕਸਿਤ ਭਾਰਤ, Young Leaders Dialogue ਇਸ ਵਿੱਚ ਦੇਸ਼ ਦੇ ਕਰੋੜਾਂ ਨੌਜਵਾਨ ਹਿੱਸਾ ਲੈਣਗੇ, ਵਿਕਸਿਤ ਭਾਰਤ ਦੇ ਲਈ ਆਪਣੇ Ideas ਦੇਣਗੇ। ਜੋ Ideas ਸਿਲੈਕਟ ਹੋਣਗੇ, ਜੋ ਨੌਜਵਾਨ ਸਿਲੈਕਟ ਹੋਣਗੇ, ਉਨ੍ਹਾਂ ਦੇ ਨਾਲ 11 ਅਤੇ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਜੀ ਦੀ ਜਯੰਤੀ ‘ਤੇ ਦਿੱਲੀ ਵਿੱਚ Young Leaders Dialogue ਦਾ ਆਯੋਜਨ ਹੋਵੇਗਾ। ਇਸ ਵਿੱਚ ਦੇਸ਼-ਵਿਦੇਸ਼ ਦੇ ਦਿੱਗਜ਼ ਲੋਕਾਂ ਦੇ ਨਾਲ ਮੈਂ ਵੀ ਤੁਹਾਨੂੰ ਸਭ ਨੂੰ ਦੇਖਣ ਸੁਣਨ ਦੇ ਲਈ ਆਉਣ ਵਾਲਾ ਹਾਂ। ਅੱਜ ਇਸ ਹੈਕਾਥੌਨ ਨਾਲ ਜੁੜੇ ਸਾਰੇ ਨੌਜਵਾਨਾਂ ਨੂੰ ਵੀ ਮੇਰਾ ਆਗਰਹਿ ਹੈ। ਵਿਕਸਿਤ ਭਾਰਤ, Young Leaders Dialogue ਨਾਲ ਵੀ ਜ਼ਰੂਰ ਜੁੜੋ। Nation Building ਨਾਲ ਜੁੜਨ ਦਾ ਇਹ ਇੱਕ ਹੋਰ ਬਿਹਤਰੀਨ ਮੌਕਾ ਤੁਹਾਨੂੰ ਮਿਲਣ ਜਾ ਰਿਹਾ ਹੈ।
ਸਾਥੀਓ,
ਤੁਹਾਡੇ ਲਈ ਆਉਣ ਵਾਲਾ ਸਮਾਂ ਇੱਕ Opportunity ਵੀ ਹੈ, ਨਾਲ-ਨਾਲ ਇੱਕ Responsibility ਵੀ ਹੈ।
ਮੈਂ ਤਾਂ ਚਾਹੁੰਗਾ Smart India Hackathon ਦੀਆਂ ਟੀਮਾਂ, ਸਿਰਫ਼ ਭਾਰਤ ਹੀ ਨਹੀਂ, ਆਲਮੀ ਚੁਣੌਤੀਆਂ 'ਤੇ ਵੀ ਹੋਰ ਬਿਹਤਰ ਢੰਗ ਨਾਲ ਕੰਮ ਕਰਨ। ਅਗਲੇ ਸਾਲ, ਜਦੋਂ ਅਸੀਂ ਇਸ ਹੈਕਾਥੌਨ ਵਿੱਚ ਆਈਏ, ਤਾਂ ਕੋਈ ਅਜਿਹੀ ਉਦਾਹਰਣ ਵੀ ਪੇਸ਼ ਕਰੀਏ ਜੋ ਕਿਸੇ ਵਿਸ਼ਵ ਸੰਕਟ ਨੂੰ ਹੱਲ ਕਰਨ ਵਿੱਚ ਜ਼ਰੀਆ ਬਣੇ। ਦੇਸ਼ ਨੂੰ ਤੁਸੀਂ ਸਾਰੇ ਇਨੋਵੇਟਰਸ, ਸਾਰੇ ਟ੍ਰਬਲਸ਼ੂਟਰਸ ਦੀ ਸਮਰੱਥਾ 'ਤੇ ਵਿਸ਼ਵਾਸ ਵੀ ਹੈ, ਅਤੇ ਮਾਣ ਵੀ ਹੈ। ਤੁਹਾਡੇ ਸਾਰਿਆਂ ਦੇ ਸਫਲ ਭਵਿੱਖ ਲਈ ਮੰਗਲ ਕਾਮਨਾ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!
ਧੰਨਵਾਦ ... All the Best!
*******
ਐੱਮਜੇਪੀਐੱਸ/ਵੀਜੇ/ਵੀਕੇ/ਐੱਸਕੇਐੱਸ
(Release ID: 2084211)
Visitor Counter : 20