ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੈਸਨਲ ਹਿਊਮਨ ਰਾਈਟਸ ਕਮਿਸ਼ਨ ਦੁਆਰਾ ਆਯੋਜਿਤ ਮਾਨਵ ਅਧਿਕਾਰ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਏ


ਮਾਨਵ ਅਧਿਕਾਰ ਦਿਵਸ ’ਤੇ, ਸਾਨੂੰ ਨਿਆਂ, ਸਮਾਨਤਾ ਅਤੇ ਗਰਿਮਾ ਦੀਆਂ ਕਦਰਾਂ ਕੀਮਤਾਂ ਦੇ ਪ੍ਰਤੀ ਸਮੂਹਿਕ ਪ੍ਰਤੀਬੱਧਤਾ ਦੁਹਰਾਉਣੀ ਚਾਹੀਦੀ ਹੈ ਜੋ ਸਾਡੇ ਰਾਸ਼ਟਰ ਨੂੰ ਪਰਿਭਾਸ਼ਿਤ ਕਰਦੇ ਹਨ –ਰਾਸ਼ਟਰਪਤੀ ਮੁਰਮੂ

Posted On: 10 DEC 2024 1:37PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (10 ਦਸੰਬਰ, 2024) ਨਵੀਂ ਦਿੱਲੀ ਵਿੱਚ ਨੈਸਨਲ ਹਿਊਮਨ ਰਾਈਟਸ ਕਮਿਸ਼ਨ (ਐੱਨਐੱਚਆਰਸੀ) ਦੁਆਰਾ ਆਯੋਜਿਤ ਮਾਨਵ ਅਧਿਕਾਰ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਉਸ ਨੂੰ ਸੰਬੋਧਨ ਕੀਤਾ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਆਪਣੀ ਪੰਜ ਹਜ਼ਾਰ ਵਰ੍ਹਿਆਂ ਤੋਂ ਵੀ ਵੱਧ ਪੁਰਾਣੀ ਸੱਭਿਅਤਾਗਤ ਵਿਰਾਸਤ ਦੇ ਨਾਲ ਹਮਦਰਦੀ, ਦਇਆ ਅਤੇ ਸਦਭਾਵਨਾ ਭਾਈਚਾਰੇ ਵਿੱਚ ਵਿਅਕਤੀਆਂ ਦੇ ਆਪਸੀ ਜੁੜਾਅ ਦੀਆਂ ਕਦਰਾਂ ਕੀਮਤਾਂ ਨੂੰ ਲੰਬੇ ਸਮੇਂ ਤੱਕ ਬਣਾਏ ਰੱਖਿਆ ਹੈ। ਇਨ੍ਹਾਂ ਕਦਰਾਂ-ਕੀਮਤਾਂ ਦੇ ਅਧਾਰ ’ਤੇ ਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ ਅਤੇ ਰਾਜ ਮਾਨਵ ਅਧਿਕਾਰ ਕਮਿਸ਼ਨ (ਐੱਸਐੱਚਆਰਸੀ) ਜਿਹੀਆਂ ਸੰਸਥਾਵਾਂ, ਨਾਗਰਿਕ ਸਮਾਜ, ਮਾਨਵ ਅਧਿਕਾਰ ਰੱਖਿਅਕਾਂ, ਵਿਸ਼ੇਸ਼ ਰੱਖਿਅਕਾਂ ਅਤੇ ਨਿਗਰਾਨੀਕਰਤਾਵਾਂ ਦੇ ਨਾਲ ਮਿਲ ਕੇ ਸਾਰਿਆਂ ਦੇ ਲਈ ਮਾਨਵ ਅਧਿਕਾਰਾਂ ਦੀ ਸੁਰੱਖਿਆ ਸੁਨਿਸ਼ਚਿਤ ਕਰ ਰਹੀਆਂ ਹਨ। ਉਨ੍ਹਾਂ ਨੇ ਮਾਨਵ ਅਧਿਕਾਰ ਉਲੰਘਣਾਂ ਨੂੰ ਦੂਰ ਕਰਨ, ਇਸ ਬਾਰੇ ਜਾਗਰੂਕਤਾ ਵਧਾਉਣ ਅਤੇ ਵੰਚਿਤ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਨੀਤੀਗਤ ਬਦਲਾਅ ਦੀ ਸਿਫਾਰਸ਼ ਕਰਨ ਵਿੱਚ ਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ ਦੀ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ। 

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਾਰੇ ਨਾਗਰਿਕਾਂ ਨੂੰ ਸਮਾਜਿਕ ਅਤੇ ਰਾਜਨੀਤਕ ਅਧਿਕਾਰ ਸੁਨਿਸ਼ਚਿਤ ਕਰਨ ਦੀ ਆਪਣੀ ਪ੍ਰਤੀਬੱਧਤਾ ’ਤੇ ਅਟੱਲ ਹੈ। ਸਰਕਾਰ ਸਾਰਿਆਂ ਦੇ ਲਈ ਆਵਾਸ, ਸਵੱਛ ਪੇਯਜਲ, ਬਿਹਤਰ ਸਵੱਛਤਾ, ਬਿਜਲੀ, ਰਸੋਈ ਗੈਸ ਅਤੇ ਵਿੱਤੀ ਸੇਵਾਵਾਂ ਤੋਂ ਲੈ ਕੇ ਸਿਹਤ ਸੇਵਾ ਅਤੇ ਸਿੱਖਿਆ ਤੱਕ ਕਈ ਸਮਾਜਿਕ-ਆਰਥਿਕ ਅਤੇ ਸੱਭਿਆਚਾਰਕ ਅਧਿਕਾਰਾਂ ਦੀ ਗਰੰਟੀ ਦਿੰਦੀ ਹੈ ਅਤੇ ਸਮਾਜ ਵਿੱਚ ਬੁਨਿਆਦੀ ਜ਼ਰੂਰਤਾਂ ਦੀ ਪੂਰਤੀ ਨੂੰ ਅਧਿਕਾਰ ਮੰਨਿਆ ਜਾਂਦਾ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ਭਵਿੱਖ ਵੱਲ ਵਧਣ ਦੇ ਨਾਲ ਹੀ ਸਾਨੂੰ ਉਭਰਦੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਮਾਨਵ ਅਧਿਕਾਰਾਂ ਦੇ ਲਈ ਸਾਈਬਰ ਅਪਰਾਧ ਅਤੇ ਜਲਵਾਯੂ ਪਰਿਵਰਤਨ ਨਵੇਂ ਖਤਰੇ ਹਨ। ਡਿਜੀਟਲ ਯੁਗ ਪਰਿਵਰਤਨਕਾਰੀ ਹੁੰਦੇ ਹੋਏ ਵੀ ਆਪਣੇ ਨਾਲ ਸਾਈਬਰਬੁਲਿੰਗ, ਡੀਪਫੇਕ, ਗੋਪਨੀਯਤਾ ਸਬੰਧੀ ਚਿੰਤਾਵਾਂ ਅਤੇ ਗਲਤ ਸੂਚਨਾ ਦੇ ਪ੍ਰਸਾਰ ਜਿਹੇ ਜਟਿਲ ਮੁੱਦੇ ਲੈ ਕੇ ਆਇਆ ਹੈ। ਇਹ ਚੁਣੌਤੀਆਂ ਇੱਕ ਸੁਰੱਖਿਅਤ ਅਤੇ ਨਿਆਂਸੰਗਤ ਡਿਜੀਟਲ ਮਾਹੌਲ ਨੂੰ ਹੁਲਾਰਾ ਦੇਣ ਦਾ ਮਹੱਤਵ ਰੇਖਾਂਕਿਤ ਕਰਦੀਆਂ ਹਨ ਜਿਸ ਨਾਲ ਕਿ ਹਰੇਕ ਵਿਅਕਤੀ ਦੇ ਅਧਿਕਾਰਾਂ ਅਤੇ ਸਨਮਾਨ ਦੀ ਰੱਖਿਆ ਹੋ ਸਕੇ। 

ਰਾਸ਼ਟਰਪਤੀ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਹੁਣ ਸਾਡੇ ਦੈਨਿਕ ਜੀਵਨ ਵਿੱਚ ਸ਼ਾਮਲ ਹੋ ਗਿਆ ਹੈ। ਇਹ ਕਈ ਸਮੱਸਿਆਵਾਂ ਦੇ ਸਮਾਧਾਨ ਦੇ ਨਾਲ ਹੀ ਨਵੀਆਂ ਰੁਕਾਵਟਾਂ ਵੀ ਪੈਦਾ ਕਰ ਰਿਹਾ ਹੈ। ਮਾਨਵ ਅਧਿਕਾਰਾਂ ’ਤੇ ਹੁਣ ਤੱਕ ਦੀ ਚਰਚਾ ਮਾਨਵ ਏਜੰਸੀ ‘ਤੇ ਕੇਂਦ੍ਰਿਤ ਰਹੀ ਹੈ ਜਿਸ ਵਿੱਚ ਉਲੰਘਣਕਰਤਾ ਨੂੰ ਇਨਸਾਨ ਮੰਨਿਆ ਜਾਂਦਾ ਹੈ ਜਿਸ ਵਿੱਚ ਦਇਆ ਅਤੇ ਅਪਰਾਧਬੋਧ ਜਿਹੀਆਂ ਕਈ ਮਾਨਵੀ ਭਾਵਨਾਵਾਂ ਹੁੰਦੀਆਂ ਹਨ। ਲੇਕਿਨ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਨਾਲ ਅਪਰਾਧੀ ਕੋਈ ਅਮਾਨਵੀਂ ਜਾਂ ਬੁੱਧੀਮਾਨ ਏਜੰਟ ਹੋ ਸਕਦਾ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਸਾਨੂੰ ਆਲਮੀ ਪੱਧਰ ’ਤੇ ਮਾਨਵ ਅਧਿਕਾਰਾਂ ਦੇ ਘਾਣ ਦੀ ਸਮੀਖਿਆ ਦੇ ਲਈ ਮਜ਼ਬੂਰ ਕਰਦਾ ਹੈ। ਇੱਕ ਵੱਖਰੇ ਸਥਾਨ ਅਤੇ ਇੱਕ ਵੱਖਰੇ ਯੁਗ ਦੇ ਪ੍ਰਦੂਸ਼ਕ ਦੂਸਰੇ ਸਥਾਨ ਅਤੇ ਦੂਸਰੇ ਕਾਲ ਦੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੇ ਹਨ। ਵਿਕਾਸਸ਼ੀਲ ਦੇਸ਼ਾਂ-ਗਲੋਬਲ ਸਾਊਥ ਦੀ ਆਵਾਜ਼ ਦੇ ਰੂਪ ਵਿੱਚ ਭਾਰਤ ਨੇ ਜਲਵਾਯੂ ਕਰਾਵਾਈ ਦੀ ਅਗਵਾਈ ਨੂੰ ਚੰਗੀ ਤਰ੍ਹਾਂ ਨਾਲ ਸੰਭਾਲਿਆ ਹੈ। ਊਰਜਾ ਸੰਭਾਲ਼ (ਸੰਸ਼ੋਧਨ) ਬਿਲ 2022, ਗ੍ਰੀਨ ਕ੍ਰੈਡਿਟ ਪਹਿਲ ਅਤੇ ਵਾਤਾਵਰਣ ਅਨੁਕੂਲ ਜੀਵਨਸ਼ੈਲੀ ਜਾਂ ’ LiFE ਮੂਵਮੈਂਟ ਜਿਹੀ ਸਰਕਾਰ ਦੀ ਪਹਿਲ ਭਵਿੱਖ ਦੀਆਂ ਪੀੜ੍ਹੀਆਂ ਦੇ ਲਈ ਸਵੱਛ ਅਤੇ ਗ੍ਰੀਨ ਪਲੈਨੇਟ ਦੇ ਨਿਰਮਾਣ ਦੀ ਭਾਰਤ ਦੀ ਪ੍ਰਤੀਬੱਧਤਾ ਦਰਸਾਉਂਦੇ ਹਨ। 

ਰਾਸ਼ਟਰਪਤੀ ਨੇ ਕਿਹਾ ਕਿ ਹਾਲ ਦੇ ਵਰ੍ਹਿਆਂ ਵਿੱਚ ਮਾਨਸਿਕ ਸਿਹਤ ਦਾ ਇੱਕ ਅਹਿਮ ਮੁੱਦਾ ਬਣ ਗਿਆ ਹੈ। ਇਹ ਖਾਸ ਕਰਕੇ ਸਾਡੇ ਬੱਚਿਆਂ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਤਾਕੀਦ ਕੀਤੀ ਕਿ ਉਹ ਬੱਚਿਆਂ ਅਤੇ ਨੌਜਵਾਨਂ ਨੂੰ ਪ੍ਰਭਾਵਿਤ ਕਰਨ ਵਾਲੇ ਤਣਾਅ ਘੱਟ ਕਰਨ ਦੇ ਉਚਿਤ ਉਪਾਅ ਕਰਨ। ਉਨ੍ਹਾਂ ਨੇ ਵਪਾਰਕ ਨੇਤਾਵਾਂ ਨੂੰ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ ਕਿ ਵਧਦੀ ਅਸਥਾਈ ਸ਼੍ਰਮਿਕਾਂ ’ਤੇ ਅਧਾਰਿਤ ‘ਗਿਗ ਇਕੋਨਮੀ’ ਵਿਵਸਥਾ ਕਰਮਚਾਰੀਆਂ ਦੀ ਮਾਨਸਿਕ ਸਿਹਤ ’ਤੇ ਪ੍ਰਤੀਕੂਲ ਪ੍ਰਭਾਵ ਨਾ ਪਾਵੇ। ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ-ਜਿਵੇਂ ਅਸੀਂ ਨਵੇਂ ਆਰਥਿਕ ਮਾਡਲ ਆਪਣਾ ਰਹੇ ਹਾਂ ਸਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਾਰੇ ਵਿਅਕਤੀਆਂ ਖਾਸ ਕਰਕੇ ਵੰਚਿਤ ਵਰਗਾਂ ਦੀ ਭਲਾਈ ਸਾਡੀ ਪ੍ਰਾਥਮਿਕਤਾ ਬਣੀ ਰਹੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਾਨਸਿਕ ਉਦਾਸੀ ਨਾਲ ਜੁੜੀ ਕਿਸੇ ਵੀ ਕਮੀ ਨੂੰ ਦੂਰ ਕਰਨ, ਇਸ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਸ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ਮਾਨਵ ਅਧਿਕਾਰ ਦਿਵਸ ’ਤੇ ਸਾਨੂੰ ਨਿਆਂ, ਸਮਾਨਤਾ ਅਤੇ ਗਰਿਮਾ ਦੀਆਂ ਕਦਰਾਂ ਕੀਮਤਾਂ ਦੇ ਪ੍ਰਤੀ ਸਮੂਹਿਕ ਪ੍ਰਤੀਬੱਧਤਾ ਫਿਰ ਤੋਂ ਦੁਹਰਾਉਣੀ ਚਾਹੀਦੀ ਹੈ ਜੋ ਸਾਡੇ ਰਾਸ਼ਟਰ ਨੂੰ ਪਰਿਭਾਸ਼ਿਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਮਕਾਲੀ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਹਰੇਕ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਕੋਈ ਵੀ ਉਸ ਤੋਂ ਵੰਚਿਤ ਨਾ ਰਹੇ। ਉਨ੍ਹਾਂ ਨੇ ਕਿਹਾ ਕਿ ਨਾਲ ਮਿਲ ਕੇ ਨਿਰੰਤਰ ਪ੍ਰਯਾਸ ਅਤੇ ਇਕਜੁੱਟਤਾ ਨਾਲ ਅਸੀਂ ਇੱਕ ਅਜਿਹਾ ਭਵਿੱਖ ਨਿਰਮਿਤ ਕਰ ਸਕਦੇ ਹਾਂ ਜਿਸ ਵਿੱਚ ਉਮਰ, ਪਿਛੋਕੜ ਜਾਂ ਹਾਲਾਤ ਤੋਂ ਪਰ੍ਹੇ ਹਰ ਵਿਅਕਤੀ ਗਰਿਮਾ, ਅਵਸਰ ਅਤੇ ਸੰਤੁਸ਼ਟੀ ਦਾ ਜੀਵਨ ਜੀਅ ਸਕੇ। 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

************

ਐੱਮਜੇਪੀਐੱਸ/ਐੱਸਆਰ


(Release ID: 2083204) Visitor Counter : 4