ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਵੀਂ ਦਿੱਲੀ ਵਿੱਚ ਅਸ਼ਟਲਕਸ਼ਮੀ ਮਹੋਤਸਵ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 06 DEC 2024 8:37PM by PIB Chandigarh

ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਜੀ, ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਜੀ, ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਜੀ, ਸਿੱਕਿਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਜਯੋਤਿਰਾਦਿੱਤਿਆ ਸਿੰਧੀਆ ਜੀ, ਸੁਕਾਂਤਾ ਮਜੂਮਦਾਰ ਜੀ, ਅਰੁਣਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ, ਮਿਜ਼ੋਰਮ ਅਤੇ ਨਾਗਾਲੈਂਡ ਦੀ ਸਰਕਾਰ ਦੇ ਮੰਤਰੀਗਣ, ਹੋਰ ਜਨਪ੍ਰਤੀਨਿਧੀ, ਨੌਰਥ ਈਸਟ ਤੋਂ ਆਏ ਸਾਰੇ ਭਰਾਵੋ ਅਤੇ ਭੈਣੋਂ, ਦੇਵੀਓ ਅਤੇ ਸੱਜਣੋਂ।

ਸਾਥੀਓ,

ਅੱਜ ਸੰਵਿਧਾਨ ਨਿਰਮਾਤਾ ਬਾਬਾਸਾਹੇਬ ਅੰਬੇਡਕਰ ਦਾ ਮਹਾਪਰਿਨਿਰਵਾਣ ਦਿਵਸ ਹੈ। ਬਾਬਾ ਸਾਹੇਬ ਦਾ ਬਣਾਇਆ ਸੰਵਿਧਾਨ, ਸੰਵਿਧਾਨ ਦਾ 75 ਵਰ੍ਹਿਆਂ ਦੇ ਅਨੁਭਵ... ਹਰ ਦੇਸ਼ਵਾਸੀ ਦੇ ਲਈ ਇੱਕ ਵੱਡੀ ਪ੍ਰੇਰਣਾ ਹਨ। ਮੈਂ ਸਾਰੇ ਦੇਸ਼ਵਾਸੀਆਂ ਦੀ ਤਰਫੋਂ ਬਾਬਾ ਸਾਹੇਬ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਅਤੇ ਉਨ੍ਹਾਂ ਨੂੰ ਨਮਨ ਕਰਦਾ ਹਾਂ।

 

ਸਾਥੀਓ,

ਸਾਡਾ ਇਹ ਭਾਰਤ ਮੰਡਪਮ ਬੀਤੇ 2 ਸਾਲਾਂ ਵਿੱਚ ਅਨੇਕ ਰਾਸ਼ਟਰੀ, ਅੰਤਰਰਾਸ਼ਟਰੀ ਪ੍ਰੋਗਰਾਮਾਂ ਦਾ ਗਵਾਹ ਰਿਹਾ ਹੈ। ਇੱਥੇ ਅਸੀਂ G-20 ਦਾ ਇੰਨਾ ਵੱਡਾ ਅਤੇ ਸਫ਼ਲ ਆਯੋਜਨ ਦੇਖਿਆ। ਲੇਕਿਨ ਅੱਜ ਦਾ ਆਯੋਜਨ ਹੋਰ ਵੀ ਵਿਸ਼ੇਸ਼ ਹੈ। ਅੱਜ ਦਿੱਲੀ ਉੱਤਰ-ਪੂਰਬ ਹੋ ਗਈ ਹੈ। ਉੱਤਰ-ਪੂਰਬ ਦੇ ਵਿਵਿਧਤਾ ਭਰੇ ਰੰਗ ਅੱਜ ਰਾਜਧਾਨੀ ਵਿੱਚ ਇੱਕ ਸੁੰਦਰ ਜਿਹਾ ਇੰਦਰ ਧਨੁਸ਼ ਬਣਾ ਰਹੇ ਹਨ। ਅੱਜ ਅਸੀਂ ਇੱਥੇ ਪਹਿਲਾ ਅਸ਼ਟਲਕਸ਼ਮੀ ਮਹੋਤਸਵ ਮਨਾਉਣ ਲਈ ਇਕੱਠੇ ਹੋਏ ਹਾਂ। ਆਉਣ ਵਾਲੇ ਤਿੰਨ ਦਿਨਾਂ ਤੱਕ, ਇਹ ਮਹੋਤਸਵ ਸਾਡੇ ਨੌਰਥ ਈਸਟ ਦੀ ਸਮਰੱਥਾ ਪੂਰੇ ਦੇਸ਼ ਨੂੰ ਦਿਖਾਏਗਾ ਅਤੇ ਪੂਰੀ ਦੁਨੀਆ ਨੂੰ ਦਿਖਾਏਗਾ। ਇੱਥੇ ਵਪਾਰ ਅਤੇ ਕਾਰੋਬਾਰ ਨਾਲ ਜੁੜੇ ਸਮਝੌਤੇ ਹੋਣਗੇ, ਨੌਰਥ ਈਸਟ ਦੇ ਉਤਪਾਦਾਂ ਤੋਂ ਦੁਨੀਆ ਜਾਣੂ ਹੋਵੇਗੀ, ਨੌਰਥ ਈਸਟ ਦਾ ਕਲਚਰ, ਇੱਥੇ ਦੇ ਕੁਜ਼ੀਨ ਆਕਰਸ਼ਣ ਦਾ ਕੇਂਦਰ ਹੋਵੇਗਾ। ਨੌਰਥ ਈਸਟ ਦੇ ਜੋ ਸਾਡੇ ਅਚੀਵਰਜ਼ ਹਨ, ਜਿਨ੍ਹਾਂ ਵਿੱਚੋਂ ਅਨੇਕ ਪਦਮ ਪੁਰਸਕਾਰ ਵਿਜੇਤਾ ਇੱਥੇ ਮੌਜੂਦ ਹਨ... ਇਨ੍ਹਾਂ ਸਭ ਦੀ ਪ੍ਰੇਰਣਾ ਦੇ ਰੰਗ ਬਿਖਰਣਗੇ। ਇਹ ਪਹਿਲਾ ਅਤੇ ਅਨੋਖਾ ਆਯੋਜਨ ਹੈ, ਜਦੋਂ ਇੰਨੇ ਵੱਡੇ ਪੱਧਰ 'ਤੇ ਨੌਰਥ ਈਸਟ ਵਿੱਚ ਨਿਵੇਸ਼ ਦੇ ਦੁਵਾਰ ਖੁੱਲ੍ਹ ਰਹੇ ਹਨ। ਇਹ ਨੌਰਥ ਈਸਟ ਦੇ ਕਿਸਾਨਾਂ, ਕਾਰੀਗਰਾਂ, ਸ਼ਿਲਪਕਾਰਾਂ ਦੇ ਨਾਲ-ਨਾਲ ਦੁਨੀਆ ਭਰ ਦੇ ਨਿਵੇਸ਼ਕਾਂ ਲਈ ਇੱਕ ਬਿਹਤਰੀਨ ਮੌਕਾ ਹੈ। ਨੌਰਥ ਈਸਟ ਦੀ ਪੋਟੈਸ਼ੀਅਲ ਕੀ ਹੈ, ਇਹ ਅਸੀਂ ਇੱਥੇ ਜੋ ਪ੍ਰਦਰਸ਼ਨੀ ਲਗੀ ਹੈ,ਇੱਥੇ ਜੋ ਹਾਟ-ਬਜ਼ਾਰ ਵਿੱਚ ਵੀ ਜੇਕਰ ਜਾਓਗੇ ਤਾਂ ਅਸੀਂ ਅਨੁਭਵ ਕਰ ਸਕਦੇ ਹਾਂ, ਉਸ ਦੀ ਵਿਵਿਧਤਾ, ਉਸ ਦੀ ਸਮਰੱਥਾ ਨੂੰ। ਮੈਂ ਅਸ਼ਟਲਕਸ਼ਮੀ ਮਹੋਤਸਵ ਦੇ ਆਯੋਜਕਾਂ ਨੂੰ, ਨੌਰਥ ਈਸਟ ਦੇ ਸਾਰੇ ਰਾਜਾਂ ਦੇ ਨਿਵਾਸੀਆਂ ਨੂੰ, ਇੱਥੇ ਆਏ ਸਾਰੇ ਨਿਵੇਸ਼ਕਾਂ ਨੂੰ, ਇੱਥੇ ਆਉਣ ਵਾਲੇ ਸਾਰੇ ਮਹਿਮਾਨਾਂ ਨੂੰ ਵਧਾਈ ਦਿੰਦਾ ਹਾਂ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

 

ਬੀਤੇ ਸੌ-ਦੋ-ਸੌ ਸਾਲ ਦੇ ਕਾਲਖੰਡ ਨੂੰ ਦੇਖੀਏ.... ਤਾਂ ਅਸੀਂ ਪੱਛਮ ਦੀ ਦੁਨੀਆ ਦਾ, ਵੈਸਟਰਨ ਵਲਰਡ ਦਾ ਇੱਕ ਉਭਾਰ ਦੇਖਿਆ ਹੈ। ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਹਰ ਪੱਧਰ 'ਤੇ ਦੁਨੀਆ ਵਿੱਚ ਪੱਛਮੀ ਖੇਤਰ ਦੀ ਇੱਕ ਛਾਪ ਰਹੀ ਹੈ। ਅਤੇ ਸੰਯੋਗ ਨਾਲ, ਭਾਰਤ ਵਿੱਚ ਵੀ ਅਸੀਂ ਦੇਖਿਆ ਹੈ ਕਿ ਜੋ ਸਾਡੇ ਦੇਸ਼ ਨੂੰ ਜੇਕਰ ਅਸੀਂ ਦੇਖੀਏ ਨਕਸ਼ਾ ਪੂਰਾ ਤਾਂ ਉਹ ਪੱਛਮੀ ਖੇਤਰ ਨੇ ਭਾਰਤ ਦੀ ਗ੍ਰੋਥ ਸਟੋਰੀ ਵਿਚ ਵੱਡੀ ਭੂਮਿਕਾ ਨਿਭਾਈ ਹੈ। ਇਸ ਵੈਸਟ ਸੈਂਟ੍ਰਿਕ ਕਾਲਖੰਡ ਦੇ ਬਾਅਦ ਹੁਣ ਕਿਹਾ ਜਾਂਦਾ ਹੈ ਕਿ 21ਵੀਂ ਸਦੀ ਈਸਟ ਦੀ ਹੈ, ਏਸ਼ੀਆ ਦੀ ਹੈ, ਪੂਰਬ ਦੀ ਹੈ, ਅਤੇ ਭਾਰਤ ਦੀ ਹੈ। ਅਜਿਹੇ ਵਿੱਚ, ਮੇਰਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਭਾਰਤ ਵਿੱਚ ਆਉਣ ਵਾਲਾ ਸਮਾਂ ਪੂਰਬੀ ਭਾਰਤ ਦਾ ਹੈ, ਸਾਡੇ ਉੱਤਰ-ਪੂਰਬ ਦਾ ਹੈ। ਬੀਤੇ ਦਹਾਕਿਆਂ ਵਿੱਚ, ਅਸੀਂ ਮੁੰਬਈ, ਅਹਿਮਦਾਬਾਦ, ਦਿੱਲੀ, ਚੇੱਨਈ, ਬੈਂਗਲੁਰੂ, ਹੈਦਰਾਬਾਦ....ਅਜਿਹੇ ਵੱਡੇ ਸ਼ਹਿਰਾਂ ਨੂੰ ਉਭਰਦੇ ਦੇਖਿਆ ਹੈ। ਆਉਣ ਵਾਲੇ ਦਹਾਕਿਆਂ ਵਿੱਚ ਅਸੀਂ ਗੁਵਾਹਾਟੀ, ਅਗਰਤਲਾ, ਇੰਫਾਲ, ਈਟਾਨਗਰ, ਗੰਗਟੋਕ, ਕੋਹੀਮਾ, ਸ਼ਿਲੌਂਗ ਅਤੇ ਆਈਜ਼ੌਲ ਵਰਗੇ ਸ਼ਹਿਰਾਂ ਦੀ ਨਵੀਂ ਸਮਰੱਥਾ ਦੇਖਣ ਵਾਲੇ ਹਾਂ। ਅਤੇ ਉਸ ਵਿੱਚ ਅਸ਼ਟਲਕਸ਼ਮੀ ਵਰਗੇ ਇਨ੍ਹਾਂ ਆਯੋਜਨਾਂ ਦੀ ਵੱਡੀ ਭੂਮਿਕਾ ਹੋਵੇਗੀ। 

 

ਸਾਥੀਓ,

ਸਾਡੀ ਪਰੰਪਰਾ ਵਿੱਚ ਮਾਂ ਲਕਸ਼ਮੀ ਨੂੰ ਸੁਖ, ਆਰੋਗਯ ਅਤੇ ਸਮ੍ਰਿੱਧੀ ਦੀ ਦੇਵੀ ਕਿਹਾ ਜਾਂਦਾ ਹੈ। ਜਦੋਂ ਵੀ ਲਕਸ਼ਮੀ ਦੀ ਪੂਜਾ ਹੁੰਦੀ ਹੈ, ਤਾਂ ਅਸੀਂ ਅਨੇਕ ਅੱਠ ਰੂਪਾਂ ਨੂੰ ਪੂਜਦੇ ਹਾਂ। ਆਦਿਲਕਸ਼ਮੀ, ਧਨਲਕਸ਼ਮੀ, ਧਾਨਯਲਕਸ਼ਮੀ, ਗਜਲਕਸ਼ਮੀ, ਸੰਤਾਨਲਕਸ਼ਮੀ, ਵੀਰਲਕਸ਼ਮੀ, ਵਿਜਯਲਕਸ਼ਮੀ ਅਤੇ ਵਿਦਿਆਲਕਸ਼ਮੀ ਇਸੇ ਤਰ੍ਹਾਂ ਭਾਰਤ ਦੇ ਉੱਤਰ-ਪੂਰਬ ਵਿੱਚ ਅੱਠ ਰਾਜਾਂ ਦੀਅਂ ਸ਼ਟਲਕਸ਼ਮੀ ਵਿਰਾਜਮਾਨ ਹਨ....ਅਸਾਮ, ਅਰੁਣਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ ਅਤੇ ਸਿੱਕਿਮ। ਨੌਰਥ ਈਸਟ ਦੇ ਇਨ੍ਹਾਂ ਅੱਠ ਰਾਜਾਂ ਵਿੱਚ ਅਸ਼ਟਲਕਸ਼ਮੀ ਦੇ ਦਰਸ਼ਨ ਹੁੰਦੇ ਹਨ। ਹੁਣ  ਜਿਵੇਂ ਪਹਿਲਾ ਰੂਪ ਹੈ ਆਦਿ ਲਕਸ਼ਮੀ । ਸਾਡੇ ਨੌਰਥ ਈਸਟ ਦੇ ਹਰ ਰਾਜ ਵਿੱਚ ਆਦਿ ਸੰਸਕ੍ਰਿਤੀ ਦਾ ਸਸ਼ਕਤ ਵਿਸਤਾਰ ਹੈ। ਨੌਰਥ ਈਸਟ ਦੇ ਹਰ ਰਾਜ ਵਿੱਚ, ਆਪਣੀ ਪਰੰਪਰਾ, ਆਪਣੀ ਸੰਸਕ੍ਰਿਤੀ ਦਾ ਉਤਸਵ ਮਨਾਇਆ ਜਾਂਦਾ ਹੈ। ਮੇਘਾਲਿਆ ਦਾ ਚੇਰੀ ਬਲੌਸਮ ਫੈਸਟੀਵਲ, ਨਾਗਾਲੈਂਡ ਦਾ ਹੌਰਨਬੀਲ ਫੈਸਟੀਵਲ, ਅਰੁਣਾਚਲ ਦਾ ਔਰੇਂਜ ਫੈਸਟੀਵਲ, ਮਿਜ਼ੋਰਮ ਦਾ ਚਪਚਾਰ ਕੁਟ ਫੈਸਟੀਵਲ, ਅਸਾਮ ਦਾ ਬੀਹੂ, ਮਣੀਪੁਰੀ ਡਾਂਸ... ਕਿੰਨਾ ਕੁਝ ਹੈ ਨੌਰਥ ਈਸਟ ਵਿੱਚ।

 

ਸਾਥੀਓ,

ਦੂਸਰੀ ਲਕਸ਼ਮੀ…ਧਨ ਲਕਸ਼ਮੀ, ਯਾਨੀ ਕਿ ਕੁਦਰਤੀ ਸੰਸਾਧਨਾਂ ਦਾ ਵੀ ਨੌਰਥ ਈਸਟ‘ਤੇ ਭਰਪੂਰ ਅਸ਼ੀਰਵਾਦ ਹੈ। ਤੁਸੀਂ ਵੀ ਜਾਣਦੇ ਹੋ... ਨੌਰਥ ਈਸਟ ਵਿੱਚ ਖਣਿਜਾਂ, ਤੇਲ, ਚਾਹ ਦੇ ਬਾਗ ਅਤੇ ਬਾਇਓ-ਡਾਇਵਰਸਿਟੀ ਦਾ ਅਦਭੁਤ ਸੰਗਮ ਹੈ। ਉੱਥੇ ਰਿਨਿਊਏਵਲ ਐਨਰਜੀ ਦਾ ਬਹੁਤ ਵੱਡਾ ਪੋਟੈਂਸ਼ੀਅਲ ਹੈ। "ਧਨ ਲਕਸ਼ਮੀ" ਦਾ ਇਹ ਅਸ਼ੀਰਵਾਰ,ਪੂਰੇ ਨੌਰਥ ਈਸਟ ਲਈ ਵਰਦਾਨ ਹੈ।

 

ਸਾਥੀਓ,

 

ਤੀਸਰੀ ਲਕਸ਼ਮੀ…ਧਾਨਯ ਲਕਸ਼ਮੀ ਦੀ ਵੀ ਨੌਰਥ ਈਸਟ‘ਤੇ ਭਰਪੂਰ ਕ੍ਰਿਪਾ ਹੈ। ਸਾਡਾ ਨੌਰਥ ਈਸਟ, ਨੈਚੂਰਲ ਫਾਰਮਿੰਗ ਦੇ ਲਈ, ਜੈਵਿਕ ਖੇਤੀ ਦੇ ਲਈ, ਮਿਲੇਟਸ ਦੇ ਲਈ ਪ੍ਰਸਿੱਧ ਹੈ। ਸਾਨੂੰ ਮਾਣ ਹੈ ਕਿ ਸਿੱਕਿਮ ਭਾਰਤ ਦਾ ਪਹਿਲਾ ਪੂਰਨ ਜੈਵਿਕ ਰਾਜ ਹੈ। ਨੌਰਥ ਈਸਟ ਵਿੱਚ ਪੈਦਾ ਹੋਣ ਵਾਲੇ ਚਾਵਲ, ਬਾਂਸ, ਮਸਾਲੇ ਅਤੇ ਔਸ਼ਧੀ ਪੌਦੇ ....ਉੱਥੇ ਖੇਤੀ ਦੀ ਸ਼ਕਤੀ ਨੂੰ ਦਿਖਾਉਂਦੇ ਹਨ। ਅੱਜ ਦਾ ਭਾਰਤ, ਦੁਨੀਆ ਨੂੰ ਹੈਲਦੀ ਲਾਈਫ ਸਟਾਈਲ ਨਾਲ ਜੁੜੇ ਹੋਏ, ਨਿਊਟ੍ਰੀਸ਼ਨ ਨਾਲ ਜੁੜੇ ਹੋਏ, ਜੋ ਸੌਲਿਊਸ਼ਨ ਦੇਣਾ ਚਾਹੁੰਦਾ ਹੈ... ਉਸ ਵਿੱਚ ਨੌਰਥ ਈਸਟ ਦੀ ਵੱਡੀ ਭੂਮਿਕਾ ਹੈ।

 

ਸਾਥੀਓ,

 

ਅਸ਼ਟਲਕਸ਼ਮੀ ਦੀ ਚੌਥੀ ਲਕਸ਼ਮੀ ਹਨ...ਗਜ ਲਕਸ਼ਮੀ। ਗਜ ਲਕਸ਼ਮੀ ਕਮਲ 'ਤੇ ਬਿਰਾਜਮਾਨ ਹਨ ਅਤੇ ਉਨ੍ਹਾਂ ਦੇ ਆਸ-ਪਾਸ ਹਾਥੀ ਹਨ। ਸਾਡੇ ਨੌਰਥ ਈਸਟ ਵਿੱਚ ਵਿਸ਼ਾਲ ਜੰਗਲ ਹਨ, ਕਾਜੀਰੰਗਾ, ਮਾਨਸ-ਮੇਹਾਓ ਜਿਹੇ ਨੈਸ਼ਨਲ ਪਾਰਕ ਅਤੇ ਵਾਈਲਡ ਲਾਈਫ ਸੈਂਚੂਰੀ ਹਨ, ਉੱਥੇ ਅਦਭੁਤ ਗੁਫਾਵਾਂ ਹਨ, ਆਕਰਸ਼ਕ ਝੀਲਾਂ ਹਨ। ਗਜਲਕਸ਼ਮੀ ਦਾ ਅਸ਼ੀਰਵਾਦ ਨੌਰਥ ਈਸਟ ਨੂੰ ਦੁਨੀਆ ਦਾ ਸਭ ਤੋਂ ਸ਼ਾਨਦਾਰ ਟੂਰਿਜ਼ਮ ਡੈਸਟੀਨੇਸ਼ਨ ਬਣਾਉਣ ਦੀ ਸਮਰੱਥਾ ਰੱਖਦਾ ਹੈ।

 

ਸਾਥੀਓ,

ਪੰਜਵੀ ਲਕਸ਼ਮੀ ਹਨ... ਸੰਤਾਨ ਲਕਸ਼ਮੀ ਯਾਨੀ ਉਤਪਾਦਕਤਾ ਦੀ, ਕ੍ਰਿਏਟੀਵਿਟੀ ਦੀ ਪ੍ਰਤੀਕ। ਨੌਰਥ ਈਸਟ,ਕ੍ਰਿਏਟੀਵਿਟੀ ਦੇ ਲਈ, ਸਕਿੱਲ ਲਈ ਜਾਣਿਆ ਜਾਂਦਾ ਹੈ। ਜੋ ਲੋਕ ਇੱਥੇ ਐਗਜੀਬੀਸ਼ਨ ਵਿੱਚ ਜਾਣਗੇ, ਹਾਟ-ਬਜ਼ਾਰ ਵਿੱਚ ਜਾਣਗੇ... ਉਨ੍ਹਾਂ ਨੂੰ ਨੌਰਥ ਈਸਟ ਦੀ ਕ੍ਰਿਏਟੀਵਿਟੀ ਦਿਖੇਗੀ। ਹੈਂਡਲੂਮਸ ਦਾ, ਹੈਂਡੀਕ੍ਰਾਫਟਸ ਦਾ ਇਹ ਹੁਨਰ ਸਭ ਦਾ ਦਿਲ ਜਿੱਤ ਲੈਂਦਾ ਹੈ। ਅਸਾਮ ਦੀ ਮੁਗਾ ਸਿਲਕ, ਮਣੀਪੁਰ ਦੀ ਮੋਇਰਾਂਗ ਫੀ, ਵਾਂਖੇਈ ਫੀ, ਨਾਗਾਲੈਂਡ ਦੀ ਚਾਖੇਸ਼ਾਂਗ ਸ਼ਾਲ...ਇੱਥੇ ਦਰਜਨਾਂ GI tagged products ਹਨ, ਜੋ ਨੌਰਥ ਈਸਟ ਦੀ ਕ੍ਰਾਫਟ ਨੂੰ, ਕ੍ਰਿਏਟੀਵਿਟੀ ਨੂੰ ਦਿਖਾਉਂਦੇ ਹਨ।

ਸਾਥੀਓ,

ਅਸ਼ਟਲਕਸ਼ਮੀ ਦੀ ਛੇਵੀਂ ਲਕਸ਼ਮੀ ਹਨ…ਵੀਰ ਲਕਸ਼ਮੀ। ਵੀਰ ਲਕਸ਼ਮੀ ਭਾਵ ਸਾਹਸ ਅਤੇ ਸ਼ਕਤੀ ਦਾ ਸੰਗਮ। ਨੌਰਥ ਈਸਟ, ਨਾਰੀ-ਸ਼ਕਤੀ ਦੀ ਸਮਰੱਥਾ ਦਾ ਪ੍ਰਤੀਕ ਹੈ। ਮਣੀਪੁਰ ਦਾ ਨੁਪੀ ਲਾਨ ਅੰਦੋਲਨ, ਮਹਿਲਾ-ਸ਼ਕਤੀ ਦੀ ਉਦਾਹਰਣ ਹੈ। ਨੌਰਥ ਈਸਟ ਦੀਆਂ ਮਹਿਲਾਵਾਂ ਨੇ ਕਿਵੇਂ ਗ਼ੁਲਾਮੀ ਦੇ ਵਿਰੁੱਧ ਬਿਗੁਲ ਬਜਾਇਆ ਸੀ, ਇਹ ਹਮੇਸ਼ਾ ਭਾਰਤ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਦਰਜ ਰਹੇਗਾ। ਰਾਨੀ ਗਾਇਦਿਨਲਯੁ, ਕਨਕਲਤਾ ਬਰੂਆ, ਰਾਨੀ ਇੰਦਰਾ ਦੇਵੀ, ਲਲਨੁ ਰੋਪਿਲਿਆਨੀ ਲੋਕ-ਗਾਥਾਵਾਂ ਤੋਂ ਲੈ ਕੇ  ਸਾਡੀ ਆਜ਼ਾਦੀ ਦੀ ਲੜਾਈ ਤੱਕ... ਨੌਰਥ ਈਸਟ ਦੀ ਨਾਰੀ  ਸ਼ਕਤੀ ਨੇ ਪੂਰੇ ਦੇਸ਼ ਨੂੰ ਪ੍ਰੇਰਣਾ ਦਿੱਤੀ ਹੈ। ਅੱਜ ਵੀ ਇਸ ਪਰੰਪਰਾ ਦੇ ਨੌਰਥ ਈਸਟ ਦੀਆਂ ਸਾਡੀਆਂ ਬੇਟੀਆਂ ਸਮ੍ਰਿੱਧ ਕਰ ਰਹੀਆਂ ਹਨ। ਇੱਥੇ ਆਉਣ ਤੋਂ ਪਹਿਲਾਂ ਮੈਂ ਜਿਨ੍ਹਾਂ ਸਟਾਲਾਂ ਵਿੱਚ ਆ ਗਿਆ, ਅੱਗੇ ਵੀ ਜ਼ਿਆਦਾਤਰ ਮਹਿਲਾਵਾਂ ਹੀ ਸਨ। ਨੌਰਥ ਈਸਟ ਦੀਆਂ ਮਹਿਲਾਵਾਂ ਦੀ ਇਸ ਉਦਮਸ਼ੀਲਤਾ ਨਾਲ ਪੂਰੇ ਨੌਰਥ ਈਸਟ ਨੂੰ ਇੱਕ ਅਜਿਹੀ ਮਜ਼ਬੂਤੀ ਮਿਲਦੀ ਹੈ, ਜਿਸ ਦਾ ਮੁਕਾਬਲਾ ਨਹੀਂ। 

ਸਾਥੀਓ,

ਅਸ਼ਟਲਕਸ਼ਮੀ ਦੀ ਸੱਤਵੀਂ ਲਕਸ਼ ਹਨ...ਜੈ ਲਕਸ਼ਮੀ। ਯਾਨੀ ਇਹ ਯਸ਼ ਅਤੇ ਕੀਰਤੀ ਦੇਣ ਵਾਲੀਆਂ ਹਨ। ਅੱਜ ਪੂਰੇ ਵਿਸ਼ਵ ਵਿੱਚ ਭਾਰਤ ਪ੍ਰਤੀ ਜੋ ਉਮੀਦਾਂ ਹਨ, ਉਸ ਵਿੱਚ ਸਾਡੇ ਨੌਰਥ ਈਸਟ ਦੀ ਅਹਿਮ ਭੂਮਿਕਾ ਹੈ। ਅੱਜ ਜਦੋਂ ਭਾਰਤ, ਆਪਣੇ ਕਲਚਰ, ਆਪਣੇ ਟ੍ਰੇਡ ਦੀ ਗਲੋਬਲ ਕਨੈਕਟੀਵਿਟੀ 'ਤੇ ਫੋਕਸ ਕਰ ਰਿਹਾ ਹੈ...ਤਦ ਨੌਰਥ ਈਸਟ, ਭਾਰਤ ਨੂੰ ਸਾਊਥ ਏਸ਼ੀਆ ਅਤੇ ਈਸਟ ਏਸ਼ੀਆ ਦੇ ਅਸੀਮ ਅਵਸਰਾਂ ਨਾਲ ਜੋੜਦਾ ਹੈ।

ਸਾਥੀਓ,

ਅਸ਼ਟਲਕਸ਼ਮੀ ਦੀ ਅੱਠਵੀਂ ਲਕਸ਼ਮੀ ਹਨ..ਵਿੱਦਿਆ ਲਕਸ਼ਮੀ ਯਾਨੀ ਗਿਆਨ ਅਤੇ ਸਿੱਖਿਆ। ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਸਿੱਖਿਆ ਦੇ ਜਿੰਨੇ ਵੀ ਵੱਡੇ ਕੇਂਦਰ ਹਨ, ਉਨ੍ਹਾਂ ਵਿੱਚੋਂ ਅਨੇਕ ਨੌਰਥ ਈਸਟ ਵਿੱਚ ਹਨ।  IIT ਗੁਵਾਹਾਟੀ, NIT ਸਿਲਚਰ, NIT ਮੇਘਾਲਿਆ, NIT ਅਗਰਤਲਾ, ਅਤੇ IIM ਸ਼ਿਲੌਂਗ... ਅਜਿਹੇ ਅਨੇਕ ਵੱਡੇ ਐਜੂਕੇਸ਼ਨ ਸੈਟਰਸ ਨੌਰਥ ਈਸਟ ਵਿੱਚ ਹਨ। ਨੌਰਥ ਈਸਟ ਨੂੰ ਆਪਣਾ ਪਹਿਲਾ ਏਮਸ ਮਿਲ ਚੁੱਕਿਆ ਹੈ। ਦੇਸ਼ ਦੀ ਪਹਿਲੀ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਵੀ ਮਣੀਪੁਰ ਵਿੱਚ ਬਣ ਰਹੀ ਹੈ। ਮੈਰੀਕੌਮ, ਬਾਈਚੁੰਗ ਭੂਟੀਆ, ਮੀਰਾਬਾਈ ਚਾਨੂ, ਲੋਵਲੀਨਾ, ਸਰਿਤਾ ਦੇਵੀ... ਅਜਿਹੇ ਕਿੰਨੇ ਹੀ ਸਪੋਰਟਸ ਪਰਸਨ ਨੌਰਥ ਈਸਟ ਨੇ ਦੇਸ਼ ਨੂੰ ਦਿੱਤੇ ਹਨ। ਅੱਜ ਨੌਰਥ ਈਸਟ ਟੈਕਨੋਲੋਜੀ ਨਾਲ ਜੁੜੇ  ਸਟਾਰਟ ਅੱਪਸ, ਸਰਵਿਸ ਸੈਂਟਰ ਅਤੇ ਸੈਮੀਕੰਡਕਟਰ ਜਿਹੇ ਉਦਯੋਗਾਂ ਵਿੱਚ ਵੀ ਅੱਗੇ ਆਉਣ ਲਗਿਆ ਹੈ। ਇਨ੍ਹਾਂ ਵਿੱਚ ਹਜ਼ਾਰਾਂ ਨੌਜਵਾਨ ਕੰਮ ਕਰ ਰਹੇ ਹਨ। ਯਾਨੀ ਕਿ “ਵਿੱਦਿਆ ਲਕਸ਼ਮੀ” ਦੇ ਰੂਪ ਵਿੱਚ ਇਹ ਰੀਜ਼ਨ, ਨੌਜਵਾਨਾਂ ਲਈ ਸਿੱਖਿਆ ਅਤੇ ਕੌਸ਼ਲ ਦਾ ਵੱਡਾ ਕੇਂਦਰ ਬਣ ਰਿਹਾ ਹੈ।

ਸਾਥੀਓ, 

ਅਸ਼ਟਲਕਸ਼ਮੀ ਮਹੋਤਸਵ... ਨੌਰਥ ਈਸਟ ਲਈ ਬਿਹਤਰ ਭਵਿੱਖ ਦਾ ਉਤਸਵ ਹੈ। ਇਹ ਵਿਕਾਸ ਦੇ ਨੂਤਨ ਸੂਰਜ ਉਦੈ ਦਾ ਜਸ਼ਨ ਹੈ… ਜੋ ਵਿਕਸਿਤ ਭਾਰਤ ਦੇ ਮਿਸ਼ਨ ਨੂੰ ਗਤੀ ਦੇਣ ਵਾਲਾ ਹੈ। ਅੱਜ ਨੌਰਥ ਈਸਟ ਵਿੱਚ ਇਨਵੈਸਟਮੈਂਟ ਦੇ ਲਈ ਇੰਨਾ ਉਤਸ਼ਾਹ ਹੈ। ਬੀਤੇ ਇੱਕ ਦਹਾਕੇ ਵਿੱਚ ਅਸੀਂ ਸਾਰਿਆਂ ਨੇ North East Region ਦੇ ਵਿਕਾਸ ਦੀ ਇੱਕ ਅਦਭੁਤ ਯਾਤਰਾ ਦੇਖੀ ਹੈ। ਪਰ ਇੱਥੋਂ ਤੱਕ ਪਹੁੰਚਣਾ ਸਰਲ ਨਹੀਂ ਸੀ। ਅਸੀਂ ਨੌਰਥ ਈਸਟ ਦੇ ਰਾਜਾਂ ਨੂੰ ਭਾਰਤ ਦੀ ਗ੍ਰੋਥ ਸਟੋਰੀ ਦੇ ਨਾਲ ਜੋੜਨ ਲਈ ਹਰ ਸੰਭਵ ਕਦਮ ਉਠਾਏ ਹਨ। ਲੰਬੇ ਸਮੇਂ ਤੋਂ ਅਸੀਂ ਦੇਖਿਆ ਹੈ ਕਿ ਵਿਕਾਸ ਨੂੰ ਵੀ ਕਿਵੇਂ ਵੋਟਾਂ ਦੀ ਸੰਖਿਆ ਨਾਲ ਤੋਲਿਆ ਗਿਆ। ਨੌਰਥ ਈਸਟ ਦੇ ਰਾਜਾਂ ਕੋਲ ਵੋਟ ਘੱਟ ਸੀ , ਸੀਟਾਂ ਘੱਟ ਸੀ। ਇਸ ਲਈ, ਪਹਿਲਾਂ ਦੀਆਂ ਸਰਕਾਰਾਂ ਦੁਆਰਾ ਇੱਥੋਂ ਦੇ ਵਿਕਾਸ ‘ਤੇ ਵੀ  ਧਿਆਨ ਨਹੀਂ ਦਿੱਤਾ ਗਿਆ। ਇਹ ਅਟਲ ਜੀ ਦੀ ਸਰਕਾਰ ਸੀ ਜਿਸ ਨੇ ਨੌਰਥ ਈਸਟ ਦੇ ਵਿਕਾਸ ਲਈ ਪਹਿਲੀ ਵਾਰ ਅਲੱਗ ਮੰਤਰਾਲਾ ਬਣਾਇਆ।

ਸਾਥੀਓ,

ਬੀਤੇ ਦਹਾਕੇ ਵਿੱਚ ਅਸੀਂ ਮਨ ਨਾਲ ਯਤਨ ਕੀਤਾ ਕਿ ਦਿੱਲੀ ਅਤੇ ਦਿਲ ਇਸ ਤੋਂ ਦੂਰੀ ਦਾ ਜੋ ਭਾਵ ਹੈ....ਉਹ ਘੱਟ ਹੋਣਾ ਚਾਹੀਦਾ ਹੈ। ਕੇਂਦਰ ਸਰਕਾਰ ਦੇ ਮੰਤਰੀ 700 ਤੋਂ ਵੱਧ ਵਾਰ ਨੌਰਥ ਈਸਟ ਦੇ ਰਾਜਾਂ ਵਿੱਚ ਗਏ ਹਨ, ਲੋਕਾਂ ਦੇ ਨਾਲ ਉੱਥੇ ਲੰਬਾ ਸਮਾਂ ਗੁਜਾਰਿਆ ਹੈ। ਇਸ ਨਾਲ ਸਰਕਾਰ ਦਾ ਨੌਰਥ ਈਸਟ ਦੇ ਨਾਲ ਉਸ ਦੇ ਵਿਕਾਸ ਦੇ ਨਾਲ ਇੱਕ ਇਮੋਸ਼ਨਲ ਕਨੈਕਟ ਵੀ ਬਣਿਆ ਹੈ। ਇਸ ਨਾਲ ਉੱਥੋਂ ਦੇ ਵਿਕਾਸ ਨੂੰ ਅਦਭੁਤ ਗਤੀ ਮਿਲੀ ਹੈ। ਮੈਂ ਇੱਕ ਅੰਕੜਾ ਦਿੰਦਾ ਹਾਂ।  ਨੌਰਥ ਈਸਟ ਦੇ ਵਿਕਾਸ ਨੂੰ ਗਤੀ ਦੇਣ ਦੇ ਲਈ 90 ਦੇ ਦਹਾਕੇ ਵਿੱਚ ਇੱਕ ਪਾਲਿਸੀ ਬਣਾਈ ਗਈ । ਇਸ ਦੇ ਤਹਿਤ ਕੇਂਦਰ ਸਰਕਾਰ ਦੇ 50 ਤੋਂ ਵੱਧ ਮੰਤਰਾਲਿਆਂ ਨੂੰ ਆਪਣੇ ਬਜਟ ਦਾ 10 ਪਰਸੈਂਟ ਨੌਰਥ ਈਸਟ ਵਿੱਚ ਨਿਵੇਸ਼ ਕਰਨਾ ਪੈਂਦਾ ਸੀ। ਇਸ ਨੀਤੀ ਦੇ ਬਣਨ ਦੇ ਬਾਅਦ ਤੋਂ ਲੈ ਕੇ 2014 ਤੱਕ ਜਿੰਨਾ ਬਜਟ ਨੌਰਥ ਈਸਟ ਨੂੰ ਮਿਲਿਆ ਹੈ... ਉਸ ਤੋਂ ਕਿਤੇ ਵੱਧ ਅਸੀਂ ਸਿਰਫ ਬੀਤੇ ਪਿਛਲੇ 10 ਸਾਲਾਂ ਵਿੱਚ ਦਿੱਤਾ ਹੈ। ਬੀਤੇ ਦਹਾਕੇ ਵਿੱਚ ਇਸ ਇੱਕ ਸਕੀਮ ਤਹਿਤ ਹੀ, 5 ਲੱਖ ਕਰੋੜ ਰੁਪਏ ਤੋਂ ਵੱਧ ਨੌਰਥ ਈਸਟ ਵਿੱਚ ਖਰਚ ਕੀਤਾ ਗਿਆ ਹੈ। ਇਹ ਨੌਰਥ ਈਸਟ ਨੂੰ ਲੈ ਕੇ ਮੌਜੂਦਾ ਸਰਕਾਰ ਦੀ ਪ੍ਰਾਥਮਿਕਤਾ ਦਿਖਾਉਂਦਾ ਹੈ।

ਸਾਥੀਓ,

ਇਸ ਯੋਜਨਾ ਤੋਂ ਇਲਾਵਾ ਵੀ, ਅਸੀਂ ਕਈ ਵੱਡੀਆਂ ਸਪੈਸ਼ਲ ਯੋਜਨਾਵਾਂ ਨੌਰਥ ਈਸਟ ਦੇ ਲਈ ਸ਼ੁਰੂ ਕੀਤੀਆਂ ਹਨ। PM-ਡਿਵਾਈਨ, Special Infrastructure Development Scheme ਅਤੇ North East Venture Fund...ਇਨ੍ਹਾਂ ਸਕੀਮਾਂ ਨਾਲ ਰਾਹੀਂ ਰੋਜ਼ਗਾਰ ਦੇ, ਅਨੇਕ ਨਵੇਂ ਅਵਸਰ ਬਣੇ ਹਨ। ਅਸੀਂ ਨੌਰਥ ਈਸਟ ਦੇ ਇੰਡੀਸਟ੍ਰੀਅਲ ਪੋਟੈਂਸ਼ੀਅਲ ਨੂੰ ਹੁਲਾਰਾ ਦੇਣ ਦੇ ਲਈ ਉੱਨਤੀ ਯੋਜਨਾ ਵੀ ਸ਼ੁਰੂ ਕੀਤੀ ਹੈ। ਨਵੇਂ ਉਦਯੋਗਾਂ ਲਈ ਬਿਹਤਰ ਮਾਹੌਲ ਬਣੇਗਾ, ਤਾਂ ਨਵੇਂ ਰੋਜ਼ਗਾਰ ਵੀ ਬਣਨਗੇ। ਹੁਣ ਜਿਵੇਂ ਸੈਮੀਕੰਡਕਟਰ ਦਾ ਸੈਕਟਰ ਭਾਰਤ ਲਈ ਵੀ ਨਵਾਂ ਹੈ। ਇਸ ਨਵੇਂ ਸੈਕਟਰ ਨੂੰ ਗਤੀ ਦੇਣ ਲਈ ਵੀਂ ਅਸੀਂ ਨੌਰਥ ਈਸਟ ਨੂੰ, ਅਸਾਮ ਨੂੰ ਚੁਣਿਆ ਹੈ। ਨੌਰਥ ਈਸਟ ਵਿੱਚ ਜਦੋਂ ਇਸ ਪ੍ਰਕਾਰ ਦੀ ਨਵੀਂ ਇੰਡਸਟ੍ਰੀ ਲਗੇਗੀ, ਦਾਂ ਦੇਸ਼ ਅਤੇ ਦੁਨੀਆ ਦੇ ਨਿਵੇਸ਼ਕ ਉੱਥੇ ਨਵੀਆਂ ਸੰਭਾਵਨਾਵਾਂ ਤਲਾਸ਼ਣਗੇ।

ਸਾਥੀਓ,

ਨੌਰਥ ਈਸਟ ਨੂੰ ਅਸੀਂ, emotion, economy ਅਤੇ ecology- ਇਸ ਤ੍ਰਿਵੇਣੀ ਨਾਲ ਜੁੜ  ਰਹੇ ਹਾਂ। ਨੌਰਥ ਈਸਟ ਵਿੱਚ, ਅਸੀਂ ਸਿਰਫ਼ ਇੰਫ੍ਰਾਸਟ੍ਰਕਚਰ ਹੀ ਨਹੀਂ ਬਣਾ ਰਹੇ, ਸਗੋਂ ਭਵਿੱਖ ਦੀ ਇੱਕ ਸਸ਼ਕਤ ਨੀਂਹ ਤਿਆਰ ਕਰ ਰਹੇ ਹਾਂ। ਬੀਤੇ ਦਹਾਕਿਆਂ ਵਿੱਚ ਨੌਰਥ ਈਸਟ ਦੀ ਬਹੁਤ ਵੱਡੀ ਚੁਣੌਤੀ ਰਹੀ ਸੀ....ਕਨੈਕਟੀਵਿਟੀ। ਦੂਰ-ਦੁਰਾਡੇ ਦੇ ਸ਼ਹਿਰਾਂ ਵਿੱਚ ਪਹੁੰਚਣ ਲਈ ਕਈ-ਕਈ  ਦਿਨ ਅਤੇ ਹਫ਼ਤੇ ਲਗ ਜਾਂਦੇ ਸੀ। ਹਾਲਾਤ ਇਹ ਸਨ ਕਿ ਟ੍ਰੇਨ ਦੀ ਸੁਵਿਧਾ ਤੱਕ ਕਈ ਰਾਜਾਂ ਵਿੱਚ ਨਹੀਂ ਸੀ। ਇਸ ਲਈ, 2014 ਦੇ ਬਾਅਦ, ਸਾਡੀ ਸਰਕਾਰ ਨੇ ਫਿਜੀਕਲ ਇੰਫ੍ਰਾਸਟ੍ਰਕਚਰ ‘ਤੇ ਵੀ ਸੋਸ਼ਲ ਇੰਫ੍ਰਾਸਟ੍ਰਕਚਰ 'ਤੇ ਵੀ ਬਹੁਤ ਜ਼ਿਆਦਾ ਫੋਕਸ ਕੀਤਾ।  ਇਸ ਨਾਲ ਨੌਰਥ ਈਸਟ ਵਿੱਚ ਇੰਫ੍ਰਾਸਟ੍ਰਕਚਰ ਦੀ ਕੁਆਲਿਟੀ ਅਤੇ ਲੋਕਾਂ ਦੇ ਜੀਵਨ ਦੀ ਕੁਆਲਿਟੀ... ਦੋਵਾਂ ਵਿੱਚ ਜ਼ਬਰਦਸਤ ਸੁਧਾਰ ਹੋਇਆ। ਅਸੀਂ ਪ੍ਰੋਜੈਕਟਾਂ ਨੂੰ ਇੰਪਲੀਮੈਂਟੇਸ਼ਨ ਨੂੰ ਵੀ ਤੇਜ਼ ਕੀਤਾ। ਕਈ ਸਾਲਾਂ ਤੋਂ ਚੱਲ ਰਹੇ ਪ੍ਰੋਜੈਕਟ ਪੂਰੇ ਕੀਤੇ ਗਏ। ਬੋਗੀ-ਬੀਲ ਬ੍ਰਿਜ ਦੀ ਉਦਾਹਰਣ ਲੈ ਲਓ। ਕਈ ਸਾਲਾਂ ਤੋਂ ਲਟਕੇ ਇਸ ਪ੍ਰੋਜੈਕਟ ਦੇ ਪੂਰੇ ਹੋਣ ਤੋਂ ਪਹਿਲਾਂ ਧੇਮਾਜੀ ਤੋਂ ਡਿਬਰੂਗੜ੍ਹ ਤੱਕ ਦੀ ਯਾਤਰਾ ਵਿੱਚ  ਪੂਰਾ ਇੱਕ ਦਿਨ ਲੱਗਦਾ ਸੀ। ਅੱਜ, ਇਹ ਇੱਕ-ਅੱਧ ਘੰਟੇ ਵਿੱਚ ਹੀ ਇਹ ਸਫ਼ਰ ਪੂਰਾ ਹੋ ਜਾਂਦਾ ਹੈ। ਅਜਿਹੀਆਂ ਕਈ ਉਦਾਹਰਣਾਂ ਮੈਂ ਦੇ ਸਕਦਾ ਹਾਂ।

ਸਾਥੀਓ,

ਬੀਤੇ 10 ਸਾਲਾਂ 'ਚ ਕਰੀਬ 5 ਹਜ਼ਾਰ ਕਿਲੋਮੀਟਰ ਦੇ ਨੈਸ਼ਨਲ ਹਾਈਵੇਅ ਉਹ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ। ਅਰੁਣਾਚਲ ਪ੍ਰਦੇਸ਼ ਵਿੱਚ ਸੇਲਾ ਟਨਲ ਹੋਵੇ, ਭਾਰਤ-ਮਿਆਂਮਾਰ-ਥਾਈਲੈਂਡ ਟ੍ਰਾਈਲੇਟਰਲ ਹਾਈਵੇਅ ਹੋਵੇ, ਨਾਗਾਲੈਂਡ, ਮਣੀਪੁਰ ਅਤੇ ਮਿਜ਼ੋਰਮ ਵਿੱਚ ਬਾਰਡਰ ਰੋਡਸ ਹੋਣ...ਇਸ ਨਾਲ ਇੱਕ ਸਸ਼ਕਤ ਰੋਡ ਕਨੈਕਟੀਵਿਟੀ ਦਾ ਵਿਸਤਾਰ ਹੋ ਰਿਹਾ ਹੈ। ਪਿਛਲੇ ਸਾਲ ਜੀ-20 ਦੌਰਾਨ ਭਾਰਤ ਨੇ ਆਈ-ਮੈਕ ਦਾ ਵਿਜ਼ਨ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਸੀ। ਆਈ-ਮੈਕ ਯਾਨੀ ਭਾਰਤ-ਮਿਡਲ ਈਸਟ-ਯੂਰੋਪ ਕੌਰੀਡੋਰ, ਭਾਰਤ ਦੇ ਨੌਰਥ ਈਸਟ ਨੂੰ ਦੁਨੀਆ ਨਾਲ ਜੋੜੇਗਾ।

ਸਾਥੀਓ,

ਨੌਰਥ ਈਸਟ ਦੀ ਰੇਲ ਕਨੈਕਟੀਵਿਟੀ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਹੁਣ ਨੌਰਥ ਈਸਟ ਦੇ ਰਾਜਾਂ ਦੀਆਂ ਸਾਰੀਆਂ ਰਾਜਧਾਨੀਆਂ ਨੂੰ ਰੇਲਵੇ ਨਾਲ ਕਨੈਕਟ ਕਰਨ ਦਾ ਕੰਮ ਪੂਰਾ ਹੋਣ ਵਾਲਾ ਹੈ। ਨੌਰਥ ਈਸਟ ਵਿੱਚ ਪਹਿਲੀ ਵੰਦੇ ਭਾਰਤ ਟਰੇਨ ਵੀ ਚੱਲਣ ਲਗੀ ਹੈ। ਬੀਤੇ ਦਸ ਵਰ੍ਹੇ ਵਿੱਚ ਨੌਰਥ ਈਸਟ ਵਿੱਚ ਏਅਰਪੋਰਟਸ ਅਤੇ ਫਲਾਈਟਸ ਦੀ ਸੰਖਿਆ ਕਰੀਬ ਦੁੱਗਣੀ ਹੋ ਗਈ ਹੈ। ਬ੍ਰਹਮਪੁੱਤਰ ਅਤੇ ਬਰਾਕ ਨਦੀਆਂ  ’ਤੇ ਵਾਟਰ-ਵੇਅ ਬਣਾਉਣ ਦਾ ਕੰਮ ਚੱਲ ਰਿਹਾ ਹੈ। ਸਬਰੂਮ ਲੈਂਡਪੋਰਟ ਨਾਲ ਵੀ ਵਾਟਰ ਕਨੈਕਟੀਵਿਟੀ ਬਿਹਤਰ ਹੋ ਰਹੀ ਹੈ।

ਸਾਥੀਓ,

ਮੋਬਾਇਲ ਅਤੇ ਗੈਸ ਪਾਈਪ-ਲਾਈਨ ਕਨੈਕਟੀਵਿਟੀ ਨੂੰ ਲੈ ਕੇ ਵੀ ਤੇਜ਼ ਗਤੀ ਨਾਲ ਕੰਮ ਹੋ ਰਿਹਾ ਹੈ। ਨੌਰਥ ਈਸਟ ਦੇ ਹਰ ਰਾਜ ਨੂੰ ਨੌਰਥ ਈਸਟ ਗੈਸ ਗਰਿੱਡ ਨਾਲ ਜੋੜਿਆ ਜਾ ਰਿਹਾ ਹੈ। ਉੱਥੇ 1600 ਕਿਲੋਮੀਟਰ ਤੋਂ ਵੱਧ ਲੰਬੀ ਗੈਸ ਪਾਈਪ-ਲਾਈਨ ਵਿਛਾਈ ਜਾ ਰਹੀ ਹੈ। ਇੰਟਰਨੈੱਟ ਕਨੈਕਟੀਵਿਟੀ ’ਤੇ ਵੀ ਸਾਡਾ ਜ਼ੋਰ ਹੈ। ਨੌਰਥ ਈਸਟ ਦੇ ਰਾਜਾਂ ਵਿੱਚ 2600 ਤੋਂ ਵੱਧ ਮੋਬਾਇਲ ਟਾਵਰ ਲਗਾਏ ਜਾ ਰਹੇ ਹਨ। 13 ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਔਪਟੀਕਲ ਫਾਈਬਰ ਨੌਰਥ ਈਸਟ ਵਿੱਚ ਵਿਛਾਇਆ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਨੌਰਥ ਈਸਟ ਦੇ ਸਾਰੇ ਰਾਜਾਂ ਤੱਕ 5G ਕਨੈਕਟੀਵਿਟੀ ਪਹੁੰਚ ਚੁੱਕੀ ਹੈ।

ਸਾਥੀਓ,

ਨੌਰਥ ਈਸਟ ਵਿੱਚ ਸੋਸ਼ਲ ਇਨਫ੍ਰਾਸਟ੍ਰਕਚਰ ਵਿੱਚ ਵੀ ਬੇਮਿਸਾਲ ਕੰਮ ਹੋਇਆ ਹੈ। ਨੌਰਥ ਈਸਟ ਦੇ ਰਾਜਾਂ ਵਿੱਚ ਮੈਡੀਕਲ ਕਾਲਜ ਦਾ ਕਾਫੀ ਵਿਸਤਾਰ ਹੋਇਆ ਹੈ। ਕੈਂਸਰ ਵਰਗੀਆਂ ਬਿਮਾਰੀਆਂ ਦੇ ਇਲਾਜ ਦੇ ਲਈ ਵੀ ਹੁਣ ਉੱਥੇ ਹੀ ਆਧੁਨਿਕ ਸਹੂਲਤਾਂ ਬਣ ਰਹੀਆਂ ਹਨ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ, ਨੌਰਥ ਈਸਟ ਦੇ ਲੱਖਾਂ ਮਰੀਜ਼ਾਂ ਨੂੰ ਮੁਫਤ ਇਲਾਜ ਦੀ ਸਹੂਲਤ ਮਿਲੀ ਹੈ। ਚੋਣਾਂ ਦੇ ਸਮੇਂ ਮੈਂ ਤੁਹਾਨੂੰ ਗਰੰਟੀ ਦਿੱਤੀ ਸੀ ਕਿ 70 ਸਾਲ ਦੀ ਉਮਰ ਤੋਂ ਵੱਧ ਦੇ ਬਜ਼ੁਰਗਾਂ ਨੂੰ ਮੁਫਤ ਇਲਾਜ ਮਿਲੇਗਾ। ਆਯੁਸ਼ਮਾਨ ਵਯ ਵੰਦਨਾ ਕਾਰਡ ਨਾਲ ਸਰਕਾਰ ਨੇ ਆਪਣੀ ਇਹ ਗਰੰਟੀ ਵੀ ਪੂਰੀ ਕਰ ਦਿੱਤੀ ਹੈ। 

ਸਾਥੀਓ,

ਨੌਰਥ ਈਸਟ ਦੀ ਕਨੈਕਟੀਵਿਟੀ ਦੇ ਇਲਾਵਾ ਅਸੀਂ ਉੱਥੇ ਦੇ ਟ੍ਰੈਡੀਸ਼ਨ, ਟੈਕਸਟਾਇਲ ਅਤੇ ਟੂਰਿਜ਼ਮ ’ਤੇ ਵੀ ਬਲ ਦਿੱਤਾ ਹੈ। ਇਸ ਦਾ ਫਾਇਦਾ ਇਹ ਹੋਇਆ ਕਿ ਦੇਸ਼ਵਾਸੀ ਹੁਣ ਨੌਰਥ ਈਸਟ ਨੂੰ ਐਕਸਪਲੋਰ ਕਰਨ ਦੇ ਲਈ ਵੱਡੀ ਸੰਖਿਆ ਵਿੱਚ ਅੱਗੇ ਆ ਰਹੇ ਹਨ। ਬੀਤੇ ਦਹਾਕੇ ਵਿੱਚ ਨੌਰਥ ਈਸਟ ਜਾਣ ਵਾਲੇ ਟੂਰਿਸਟਾਂ ਦੀ ਸੰਖਿਆ ਵੀ ਲਗਭਗ ਦੁੱਗਣੀ ਹੋ ਚੁੱਕੀ ਹੈ। ਨਿਵੇਸ਼ ਅਤੇ ਟੂਰਿਜ਼ਮ ਵਧਣ ਨਾਲ ਉੱਥੇ ਨਵੇਂ ਬਿਜ਼ਨਸ ਬਣੇ ਹਨ, ਨਵੇਂ ਮੌਕੇ ਬਣੇ ਹਨ ਇਨਫ੍ਰਾਸਟ੍ਰਕਚਰ ਨਾਲ ਇੰਟੀਗ੍ਰੇਸ਼ਨ, ਕਨੈਕਟੀਵਿਟੀ ਨਾਲ ਕਲੋਜ਼ਨੈਸ, ਇਕਨੋਮਿਕ ਨਾਲ ਇਮੋਸ਼ਨਲ .. ਇਸ ਪੂਰੀ ਯਾਤਰਾ ਨੇ ਨੌਰਥ ਈਸਟ ਦੇ ਵਿਕਾਸ ਨੂੰ, ਅਸ਼ਟਲਕਸ਼ਮੀ ਦੇ ਵਿਕਾਸ ਨੂੰ ਨਵੀਂ ਉਚਾਈ ’ਤੇ ਪਹੁੰਚਾ ਦਿੱਤਾ ਹੈ।

ਸਾਥੀਓ,

ਅੱਜ ਭਾਰਤ ਸਰਕਾਰ ਦੀ ਬਹੁਤ ਵੱਡੀ ਪ੍ਰਾਥਮਿਕਤਾ ਅਸ਼ਟਲਕਸ਼ਮੀ ਰਾਜਾਂ ਦੇ ਯੁਵਾ ਹਨ। ਨੌਰਥ ਈਸਟ ਦਾ ਨੌਜਵਾਨ ਹਮੇਸ਼ਾ ਤੋਂ ਵਿਕਾਸ ਚਾਹੁੰਦਾ ਹੈ। ਬੀਤੇ 10 ਵਰ੍ਹਿਆਂ ਤੋਂ ਨੌਰਥ ਈਸਟ ਦੇ ਹਰ ਰਾਜ ਵਿੱਚ ਸਥਾਈ ਸ਼ਾਂਤੀ ਦੇ ਪ੍ਰਤੀ, ਇੱਕ ਬੇਮਿਸਾਲ ਜਨ-ਸਮਰਥਨ ਦਿਸ ਰਿਹਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕੋਸ਼ਿਸ਼ਾਂ ਨਾਲ ਹਜ਼ਾਰਾਂ ਨੌਜਵਾਨਾਂ ਨੇ ਹਿੰਸਾ ਦਾ ਰਸਤਾ ਛੱਡਿਆ ਹੈ ... ਅਤੇ ਵਿਕਾਸ ਦਾ ਨਵਾਂ ਰਾਹ ਅਪਣਾਇਆ ਹੈ। ਬੀਤੇ ਦਹਾਕੇ ਵਿੱਚ ਨੌਰਥ ਈਸਟ ਵਿੱਚ ਕਈ ਇਤਿਹਾਸਿਕ ਸ਼ਾਂਤੀ ਸਮਝੌਤੇ ਹੋਏ ਹਨ। ਰਾਜਾਂ ਦੇ ਦਰਮਿਆਨ ਵੀ ਜੋ ਸੀਮਾ ਵਿਵਾਦ ਸਨ, ਉਹਨਾਂ ਵਿੱਚ ਵੀ ਕਾਫੀ ਸੌਹਾਰਦਪੂਰਣ ਢੰਗ ਨਾਲ ਤਰੱਕੀ ਹੋਈ ਹੈ। ਇਸ ਨਾਲ ਨੌਰਥ ਈਸਟ ਵਿੱਚ ਹਿੰਸਾ ਦੇ ਮਾਮਲਿਆਂ ਵਿੱਚ ਬਹੁਤ ਕਮੀ ਆਈ ਹੈ। ਕਈ ਜਿਲ੍ਹਿਆਂ ਵਿੱਚੋਂ AFSPA ਨੂੰ ਹਟਾਇਆ ਜਾ ਚੁੱਕਿਆ ਹੈ। ਸਾਨੂੰ ਮਿਲ ਕੇ ਅਸ਼ਟਲਕਸ਼ਮੀ ਦਾ ਨਵਾਂ ਭਵਿੱਖ ਲਿਖਣਾ ਹੈ ਅਤੇ ਇਸ ਦੇ ਲਈ ਸਰਕਾਰ ਹਰ ਕਦਮ ਚੁੱਕ ਰਹੀ ਹੈ।

ਸਾਥੀਓ, 

ਸਾਡੀ ਸਾਰਿਆਂ ਦੀ ਇਹ ਇੱਛਾ ਹੈ ਕਿ ਨੌਰਥ ਈਸਟ ਦੇ ਪ੍ਰੋਡਕਟਸ, ਦੁਨੀਆ ਦੇ ਹਰ ਬਜ਼ਾਰ ਤੱਕ ਪੁੱਜਣੇ ਚਾਹੀਦੇ ਹਨ। ਇਸ ਲਈ ਹਰ ਜਿਲ੍ਹੇ ਦੇ ਪ੍ਰੋਡਕਟਸ ਨੂੰ, ਵਨ ਡਿਸਟ੍ਰਿਕਟ ਵਨ ਪ੍ਰੋਡਕਟ ਅਭਿਆਨ ਦੇ ਤਹਿਤ ਪ੍ਰਮੋਟ ਕੀਤਾ ਜਾ ਰਿਹਾ ਹੈ। ਨੌਰਥ ਈਸਟ ਦੇ ਕਈ ਉਤਪਾਦਾਂ ਨੂੰ ਅਸੀਂ ਇੱਥੇ ਲਗੀਆਂ ਪ੍ਰਦਰਸ਼ਨੀਆਂ ਵਿੱਚ, ਗ੍ਰਾਮੀਣ ਹਾਟ ਬਜ਼ਾਰ ਵਿੱਚ ਵੇਖ ਸਕਦੇ ਹਾਂ, ਖਰੀਦ ਸਕਦੇ ਹਾ। ਮੈਂ ਨੌਰਥ ਈਸਟ ਦੇ ਪ੍ਰੋਡਕਟਸ ਦੇ ਲਈ ਵੋਕਲ ਫਾਰ ਲੋਕਲ ਦੇ ਮੰਤਰ ਨੂੰ ਪ੍ਰੋਤਸਾਹਨ ਦਿੰਦਾ ਹਾਂ। ਮੇਰੀ ਕੋਸ਼ਿਸ਼ ਰਹਿੰਦੀ ਹੈ ਉੱਥੇ ਦੇ ਉਤਪਾਦਾਂ ਨੂੰ ਆਪਣੇ ਵਿਦੇਸ਼ੀ ਮਹਿਮਾਨਾਂ ਨੂੰ ਭੇਂਟ ਕਰਾਂ। ਇਸ ਨਾਲ ਤੁਹਾਡੀ ਇਸ ਅਦਭੁੱਤ ਕਲਾ, ਤੁਹਾਡੇ ਕਰਾਫਟ ਨੂੰ ਇੰਟਰਨੈਸ਼ਨਲ ਪੱਧਰ ’ਤੇ ਪਛਾਣ ਮਿਲਦੀ ਹੈ। ਮੈਂ ਦੇਸ਼ਵਾਸੀਆਂ ਨੂੰ, ਦਿੱਲੀ ਵਾਸੀਆਂ ਨੂੰ ਵੀ ਅਪੀਲ ਕਰਾਂਗਾ ਕਿ ਨੌਰਥ ਈਸਟ ਦੇ ਪ੍ਰੋਡਕਟਸ ਨੂੰ ਆਪਣੇ ਲਾਈਫ ਸਟਾਈਲ ਦਾ ਹਿੱਸਾ ਬਣਾਉਣ। 

ਸਾਥੀਓ,

ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵੈਸੇ ਕਿੰਨੇ ਕੁ ਵਰ੍ਹਿਆਂ ਤੋਂ ਲਗਾਤਾਰ ਸਾਡੇ ਨੌਰਥ ਈਸਟ ਦੇ ਭਾਈ-ਭੈਣਾਂ ਉੱਥੇ ਜ਼ਰੂਰ ਜਾਂਦੇ ਹਨ। ਤੁਹਾਨੂੰ ਪਤਾ ਹੈ ਗੁਜਰਾਤ ਦੇ ਪੋਰਬੰਦਰ ਵਿੱਚ, ਪੋਰਬੰਦਰ ਦੇ ਕੋਲ ਮਾਧਵਪੁਰ ਉੱਥੇ ਇੱਕ ਮੇਲਾ ਹੁੰਦਾ ਹੈ। ਉਸ ਮਾਧਵਪੁਰ ਮੇਲੇ ਦਾ ਮੈਂ ਪਹਿਲਾਂ ਹੀ ਸੱਦਾ ਦਿੰਦਾ ਹਾਂ। ਮਾਧਵਪੁਰ ਮੇਲਾ, ਭਗਵਾਨ ਕ੍ਰਿਸ਼ਣ ਅਤੇ ਦੇਵੀ ਰੁਕਮਣੀ ਦੇ ਵਿਆਹ ਦਾ ਉਤਸਵ ਹੈ। ਅਤੇ ਦੇਵੀ ਰੁਕਮਣੀ ਤਾਂ ਨੌਰਥ ਈਸਟ ਦੀ ਹੀ ਬੇਟੀ ਹੈ। ਮੈਂ ਉੱਤਰ ਪੂਰਬ ਦੇ ਆਪਣੇ ਸਾਰੇ ਪਰਿਵਾਰਜਨਾਂ ਨੂੰ ਅਗਲੇ ਵਰ੍ਹੇ ਹੋਣ ਵਾਲੇ, ਮਾਰਚ-ਅਪਰੈਲ ਵਿੱਚ ਹੁੰਦਾ ਹੈ। ਰਾਮਨੌਂਮੀ ਦੇ ਨਾਲ, ਉਸ ਮੇਲੇ ਵਿੱਚ ਸ਼ਾਮਲ ਹੋਣ ਦੀ ਵੀ ਅਪੀਲ ਕਰਾਂਗਾ। ਅਤੇ ਮੈਂ ਚਾਹਾਂਗਾ ਉਸ ਸਮੇਂ ਵੀ ਅਜਿਹੀ ਹੀ ਇੱਕ ਹਾਟ ਗੁਜਰਾਤ ਵਿੱਚ ਲਗਾਈ ਜਾਵੇ ਤਾਂ ਜੋ ਉੱਥੇ ਵੀ ਬਹੁਤ ਵੱਡੀ ਮਾਰਕਿਟ ਮਿਲੇ, ਅਤੇ ਸਾਡੇ ਨੌਰਥ ਈਸਟ ਦੇ ਭਾਈ-ਭੈਣ ਜੋ ਚੀਜਾਂ ਬਣਾਉਂਦੇ ਹਨ, ਉਹਨਾਂ ਨੂੰ ਕਮਾਈ ਵੀ ਹੋਵੇ। ਭਗਵਾਨ ਕ੍ਰਿਸ਼ਣ ਅਤੇ ਅਸ਼ਟਲਕਸ਼ਮੀ ਦੇ ਆਸ਼ੀਰਵਾਦ ਨਾਲ ਅਸੀਂ ਜ਼ਰੂਰ ਨੌਰਥ ਈਸਟ ਨੂੰ 21ਵੀਂ ਸਦੀ ਵਿੱਚ ਵਿਕਾਸ ਦਾ ਇੱਕ ਨਵਾਂ ਕੀਰਤੀਮਾਨ ਸਥਾਪਤ ਕਰਦੇ ਹੋਏ ਦੇਖਾਂਗੇ। ਇਸੇ ਕਾਮਨਾ ਦੇ ਨਾਲ ਮੈਂ ਆਪਣੀ ਗੱਲ ਖਤਮ ਕਰਦਾ ਹਾਂ। ਮੈਂ ਇਸਨੂੰ ਵੱਡੀ ਸਫਲਤਾ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। 

ਬਹੁਤ-ਬਹੁਤ ਧੰਨਵਾਦ।

***************

ਐੱਮਜੇਪੀਐੱਸ/ਵੀਜੇ/ਆਰਕੇ


(Release ID: 2083095) Visitor Counter : 6