ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 11 ਦਸੰਬਰ 2024 ਨੂੰ ਮਹਾਨ ਤਮਿਲ ਕਵੀ ਅਤੇ ਸੁਤੰਤਰਤਾ ਸੈਨਾਨੀ ਸੁਬਰਾਮਣੀਆ ਭਾਰਤੀ (Subramania Bharati) ਦੀਆਂ ਸੰਪੂਰਨ ਰਚਨਾਵਾਂ ਦਾ ਸੰਗ੍ਰਹਿ ਜਾਰੀ ਕਰਨਗੇ

Posted On: 10 DEC 2024 5:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਮਹਾਨ ਤਮਿਲ ਕਵੀ ਅਤੇ ਸੁਤੰਤਰਤਾ ਸੈਨਾਨੀ ਸੁਬਰਾਮਣੀਆ ਭਾਰਤੀ (Subramania Bharati) ਦੀਆਂ ਸੰਪੂਰਨ ਰਚਨਾਵਾਂ ਦਾ ਸੰਗ੍ਰਹਿ 11 ਦਸੰਬਰ ਨੂੰ ਦੁਪਹਿਰ 1 ਵਜੇ ਦੇ ਕਰੀਬ, 7 ਲੋਕ ਕਲਿਆਣ ਮਾਰਗ, ਨਵੀਂ ਦਿੱਲੀ ਵਿਖੇ ਜਾਰੀ ਕਰਨਗੇ। 

 

ਸੁਬਰਾਮਣੀਆ ਭਾਰਤੀ ਦੀਆਂ ਲਿਖਤਾਂ ਨੇ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ, ਭਾਰਤੀ ਸੰਸਕ੍ਰਿਤੀ ਅਤੇ ਦੇਸ਼ ਦੀ ਅਧਿਆਤਮਿਕ ਵਿਰਾਸਤ ਦੇ ਸਾਰ ਨੂੰ ਇੱਕ ਅਜਿਹੀ ਭਾਸ਼ਾ ਵਿੱਚ ਲੋਕਾਂ ਤੱਕ ਪਹੁੰਚਾਇਆ ਜਿਸ ਨਾਲ ਜਨਤਾ ਜੁੜ ਸਕਦੀ ਹੈ। ਉਨ੍ਹਾਂ ਦੀਆਂ ਸੰਪੂਰਨ ਰਚਨਾਵਾਂ ਦਾ 23-ਵੌਲਿਊਮ ਵਾਲਾ ਸੰਗ੍ਰਹਿ ਸੀਨੀ ਵਿਸ਼ਵਨਾਥਨ (Seeni Viswanathan) ਦੁਆਰਾ ਸੰਕਲਿਤ ਅਤੇ ਸੰਪਾਦਿਤ (compiled and edited) ਕੀਤਾ ਗਿਆ ਹੈ ਅਤੇ ਅਲਾਇੰਸ ਪਬਲਿਸ਼ਰਜ਼ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਵਿੱਚ ਸੁਬਰਾਮਣੀਆ ਭਾਰਤੀ ਦੀਆਂ ਲਿਖਤਾਂ ਦੇ ਐਡੀਸ਼ਨਾਂ, ਵਿਆਖਿਆਵਾਂ, ਦਸਤਾਵੇਜ਼ਾਂ, ਪਿਛੋਕੜ ਦੀ ਜਾਣਕਾਰੀ ਅਤੇ ਦਾਰਸ਼ਨਿਕ ਪੇਸ਼ਕਾਰੀ ਦੇ ਵੇਰਵੇ ਸ਼ਾਮਲ ਹਨ। 

************

 

ਐੱਮਜੇਪੀਐੱਸ/ਐੱਸਆਰ


(Release ID: 2082974) Visitor Counter : 7