ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਦੇਸ਼ ਵਿੱਚ ਟੀਬੀ ਮਾਮਲਿਆਂ ਅਤੇ ਮੌਤ ਦਰਾਂ ਦੀ ਚੁਣੌਤੀਆਂ ਨਾਲ ਨਜਿੱਠਣ ਦੇ ਲਈ 7 ਦਸੰਬਰ, 2024 ਨੂੰ ਹਰਿਆਣਾ ਦੇ ਪੰਚਕੂਲਾ ਵਿੱਚ 100 ਦਿਨਾਂ ਗਹਿਨ ਅਭਿਆਨ ਦੀ ਸ਼ੁਰੂਆਤ ਕਰਨਗੇ
ਟੀਬੀ ਦੇ ਕੇਸਾਂ ਦਾ ਪਤਾ ਲਗਾਉਣ, ਡਾਇਗਨੌਸਟਿਕ ਵਿੱਚ ਤੇਜ਼ੀ ਲਿਆਉਣ ਅਤੇ ਇਲਾਜ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਇਹ ਪਹਿਲ 33 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 347 ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਜਾਵੇਗੀ।
Posted On:
06 DEC 2024 10:20AM by PIB Chandigarh
ਭਾਰਤ ਵਿੱਚ ਤਪਦਿਕ ਯਾਨੀ ਟਯੁਬਬਰਕਲੋਸਿਸ (ਟੀਬੀ) ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਇੱਕ ਨਿਰਣਾਇਕ ਪਹਿਲ ਵਜੋਂ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਮੁੱਖ ਹਿੱਤਧਾਰਕਾਂ ਨੇ ਨਾਲ ਮਿਲ ਕੇ 100 ਦਿਨੀਂ ਟੀਬੀ ਦੇ ਖ਼ਾਤਮਾ ਅਭਿਆਨ ਸ਼ੁਰੂ ਕਰਨ ਜਾ ਰਿਹਾ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਯਬ ਸਿੰਘ ਸੈਣੀ ਅਤੇ ਰਾਜ ਦੇ ਸਿਹਤ ਮੰਤਰੀ ਸ਼੍ਰੀ ਮਤੀ ਆਰਤੀ ਸਿੰਘ ਰਾਓ ਦੀ ਮੌਜੂਦਗੀ ਵਿੱਚ ਹਰਿਆਣਾ ਦੇ ਪੰਚਕੂਲਾ ਤੋਂ 7 ਦਸੰਬਰ, 2024 ਨੂੰ ਇਸ ਤੇਜ਼ ਅਭਿਆਨ ਦੀ ਸ਼ੁਰੂਆਤ ਕਰਨਗੇ।
ਇਹ ਅਭਿਆਨ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਰਾਸ਼ਟਰੀ ਟੀਬੀ ਖ਼ਤਮ ਕਰਨ ਦੇ ਪ੍ਰੋਗਰਾਮ (ਐੱਨਟੀਈਪੀ) ਦੇ ਤਹਿਤ ਭਾਰਤ ਵਿੱਚ ਤਪਦਿਕ (ਟੀਬੀ) ਨੋਟੀਫਿਕੇਸ਼ਨ ਅਤੇ ਮੌਤ ਦਰ ਦੀ ਚੁਣੌਤੀਆਂ ਦੇ ਸਮਾਧਾਨ ਕਰਕੇ ਇਸ ਬਿਮਾਰੀ ਨੂੰ ਖ਼ਤਮ ਕਰਨ ਦੇ ਉਦੇਸ਼ ਨੂੰ ਹਾਸਲ ਕਰਨ ਦੇ ਲਈ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ। ਇਸ ਪ੍ਰੋਗਰਾਮ ਵਿੱਚ ਕੇਂਦਰੀ ਸਿਹਤ ਮੰਤਰਾਲੇ, ਹਰਿਆਣਾ ਸਰਕਾਰ ਦੇ ਅਧਿਕਾਰੀਆਂ ਅਤੇ ਨਾਗਰਿਕ ਸਮਾਜ ਦੇ ਪ੍ਰਤੀਨਿਧੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਦੇਸ਼ ਦੇ 33 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 347 ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਜਾਣ ਵਾਲੀ ਇਸ ਪਹਿਲ ਨੂੰ ਟੀਬੀ ਦੇ ਕੇਸਾਂ ਦੀ ਪਛਾਣ ਵਧਾਉਣ, ਡਾਇਗਨੌਸਟਿਕ ਵਿੱਚ ਦੇਰੀ ਨੂੰ ਘਟਾਉਣ ਅਤੇ ਖਾਸ ਤੌਰ 'ਤੇ ਉੱਚ-ਜੋਖਮ ਵਾਲੇ ਸਮੂਹਾਂ ਦੇ ਇਲਾਜ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਡਿਜ਼ਾਇਨ ਕੀਤਾ ਗਿਆ ਹੈ। ਇਹ ਟੀਬੀ ਖਾਤਮੇ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਇਸ ਬਿਮਾਰੀ ਨਾਲ ਲੜਨ ਲਈ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਯਤਨ ਹੈ। ਇਹ ਪਹਿਲ ਟੀਬੀ ਮੁਕਤ ਭਾਰਤ ਦੇ ਵਿਜ਼ਨ ਦੇ ਅਨੁਸਾਰ ਹੈ ਜੋ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 2018 ਦਿੱਲੀ ਐਂਡ (End) ਟੀਬੀ ਸਮਿਟ ਵਿੱਚ ਪੇਸ਼ ਕੀਤੀ ਗਈ ਸੀ। ਉਸ ਸਮੇਂ ਤੋਂ, ਦੇਸ਼ ਭਰ ਵਿੱਚ ਟੀਬੀ ਦੀ ਰੋਕਥਾਮ, ਡਾਇਗਨੌਸਟਿਕ ਅਤੇ ਇਲਾਜ ਦੀਆਂ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਪ੍ਰੋਗਰਾਮ ਦੁਆਰਾ ਮਹੱਤਵਪੂਰਨ ਪਹਿਲ ਸ਼ੁਰੂ ਕੀਤੀ ਗਈ ਹੈ।
ਇਸ 100 ਦਿਨੀਂ ਅਭਿਆਨ ਵਿੱਚ ਟੀਬੀ ਕੇਸਾਂ ਦੀ ਦਰ, ਡਾਇਗਨੌਸਟਿਕ ਕਵਰੇਜ ਅਤੇ ਮੌਤ ਦਰ ਵਰਗੇ ਮੁੱਖ ਸੂਚਕਾਂ ਦੇ ਪ੍ਰਦਰਸ਼ਨ ਵਿੱਚ ਸੁਧਾਰ ਦੀ ਪਰਿਕਲਪਨਾ ਕੀਤੀ ਗਈ ਹੈ। ਇਹ ਮੰਤਰਾਲੇ ਦੁਆਰਾ ਹਾਲ ਹੀ ਵਿੱਚ ਕੀਤੇ ਗਏ ਨੀਤੀਗਤ ਸੁਧਾਰਾਂ ਦੇ ਨਾਲ ਵੀ ਮੇਲ ਖਾਂਦਾ ਹੈ, ਜਿਸ ਵਿੱਚ ਟੀਬੀ ਦੇ ਮਰੀਜ਼ਾਂ ਲਈ ਨਿ-ਕਸ਼ੈਯ ਪੋਸ਼ਣ ਯੋਜਨਾ (Ni-kshay Poshan Yojana) ਦੇ ਤਹਿਤ ਵਿੱਤੀ ਸਹਾਇਤਾ ਵਿੱਚ ਵਾਧਾ ਅਤੇ ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਆਨ ਵਿੱਚ ਸਮਾਜਿਕ ਪਹਿਲ ਸਹਾਇਤਾ ਦੇ ਤਹਿਤ ਘਰੇਲੂ ਸੰਪਰਕਾਂ ਨੂੰ ਸ਼ਾਮਲ ਕਰਨਾ ਸ਼ਾਮਲ ਹੈ। ਅਭਿਆਨ ਦਾ ਮੁੱਖ ਫੋਕਸ ਅਡਵਾਂਸਡ ਡਾਇਗਨੌਸਟਿਕਸ ਤੱਕ ਪਹੁੰਚ ਵਧਾਉਣ, ਕਮਜ਼ੋਰ ਸਮੂਹਾਂ ਵਿੱਚ ਟਾਰਗੇਟਿੰਗ ਸਕ੍ਰੀਨਿੰਗ, ਉੱਚ ਜੋਖਮ ਵਾਲੇ ਵਿਅਕਤੀਆਂ ਲਈ ਵਿਸ਼ੇਸ਼ ਦੇਖਭਾਲ ਅਤੇ ਵਿਸਤ੍ਰਿਤ ਪੋਸ਼ਣ ਸੰਬੰਧੀ ਸਹਾਇਤਾ ਦਾ ਪ੍ਰਬੰਧ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਹ ਪਹਿਲ ਦੇਸ਼ ਭਰ ਵਿੱਚ ਆਯੁਸ਼ਮਾਨ ਅਰੋਗਿਯਾ ਮੰਦਰਾਂ ਦੇ ਵਿਸ਼ਾਲ ਨੈਟਵਰਕ ਦਾ ਲਾਭ ਉਠਾਏਗੀ ਜਿਨ੍ਹਾਂ ਨੇ ਟੀਬੀ ਸੇਵਾਵਾਂ ਨੂੰ ਆਖਰੀ ਮੀਲ ਤੱਕ ਪਹੁੰਚਾਇਆ ਹੈ।
ਅਭਿਆਨ ਬਾਰੇ ਅੱਗੇ ਦੀ ਜਾਣਕਾਰੀ ਅਭਿਆਨ ਦੀ ਪ੍ਰਗਤੀ ਦੇ ਨਾਲ ਉਪਲੱਬਧ ਹੋਵੇਗੀ, ਜੋ ਦੇਸ਼ ਭਰ ਵਿੱਚ ਟੀਬੀ ਦਾ ਬੋਝ ਘਟਾਉਣ ਅਤੇ ਜਨਤਕ ਸਿਹਤ ਨਤੀਜਿਆਂ ਵਿੱਚ ਸੁਧਾਰ ਲਿਆਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
************
ਐੱਮਵੀ
(Release ID: 2081910)
Visitor Counter : 11