ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
azadi ka amrit mahotsav

ਜੈਵਿਕ ਉਤਪਾਦਾਂ ਦਾ ਨਿਰਯਾਤ

Posted On: 02 DEC 2024 11:51AM by PIB Chandigarh

 (a) ਪਿਛਲੇ ਪੰਜ ਵਰ੍ਹਿਆ ਅਤੇ ਮੌਜੂਦਾ ਵਰ੍ਹੇ ਵਿੱਚ ਨਿਰਯਾਤ ਕੀਤੇ ਗਏ ਜੈਵਿਕ ਭੋਜਨ ਉਤਪਾਦਾਂ ਦੀ ਕੁੱਲ ਮਾਤਰਾ:

 

ਲੜੀ ਨੰਬਰ

ਸਾਲ

ਮਾਤਰਾ (ਮੀਟ੍ਰਿਕ ਟਨ)

ਕੀਮਤ (ਮਿਲਿਅਨ ਅਮਰਿਕੀ ਡਾਲਰ)

1.

2019-20

638998.42

689.10

2.

2020-21

888179.68

1040.95

3.

2021-22

460320.40

771.96

4.

2022-23

312800.51

708.33

5.

2023-24

261029.00

494.80

6.

2024-25*

263050.11

447.73

 

ਸਰੋਤ: ਟ੍ਰੇਸਨੇਟ 'ਤੇ ਰਾਸ਼ਟਰੀ ਜੈਵਿਕ ਉਤਪਾਦਨ ਪ੍ਰੋਗਰਾਮ (ਐੱਨਪੀਓਪੀ) ਦੇ ਅਧੀਨ ਮਾਨਤਾ ਪ੍ਰਾਪਤ ਪ੍ਰਮਾਣੀਕਰਣ ਸੰਸਥਾਵਾਂ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ

 

*: ਮਿਤੀ 25.11.2024ਤੱਕ ਨਿਰਯਾਤ

 

 

(b) ਅਤੇ (c)। ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਜੈਵਿਕ ਉਤਪਾਦਾਂ ਦੇ ਉਤਪਾਦਨ ਦੇ ਲਈ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਖਾਸ ਫੰਡ ਨਹੀਂ ਦਿੱਤੇ ਹਨ। ਹਾਲਾਂਕਿ, ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ) ਜੈਵਿਕ ਖਾਦ ਉਤਪਾਦਾਂ ਦੇ ਨਿਰਯਾਤਕਾਂ ਸਮੇਤ ਆਪਣੇ ਮੈਂਬਰ ਨਿਰਯਾਤਕਾਂ ਨੂੰ ਹੇਠ ਦਿੱਤੇ ਕੰਮਾਂ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ:

 (i) ਨਿਰਯਾਤ ਬੁਨਿਆਦੀ ਢਾਂਚੇ ਦਾ ਵਿਕਾਸ

(ii) ਗੁਣਵੱਤਾ ਵਿਕਾਸ

(iii) ਮਾਰਕਿਟ ਵਿਕਾਸ

ਇਸ ਤੋਂ ਇਲਾਵਾ, ਏਪੀਈਡੀਏ ਰਾਸ਼ਟਰੀ ਜੈਵਿਕ ਉਤਪਾਦਨ ਪ੍ਰੋਗਰਾਮ (ਐੱਨਪੀਓਪੀ) ਵੀ ਲਾਗੂ ਕਰ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਪ੍ਰਮਾਣੀਕਰਣ ਸੰਸਥਾਵਾਂ ਦੀ ਮਾਨਤਾ, ਜੈਵਿਕ ਉਤਪਾਦਨ ਲਈ ਮਾਪਦੰਡ, ਜੈਵਿਕ ਖੇਤੀ ਅਤੇ ਮਾਰਕੀਟਿੰਗ ਨੂੰ ਵਧਾਉਣਾ ਆਦਿ ਸ਼ਾਮਲ ਹੈ। ਰਾਸ਼ਟਰੀ ਜੈਵਿਕ ਉਤਪਾਦਨ ਪ੍ਰੋਗਰਾਮ (ਐਨਪੀਓਪੀ) ਦੇ ਤਹਿਤ, ਆਪਰੇਟਰਾਂ ਨੂੰ ਉਤਪਾਦਨ, ਪ੍ਰੋਸੈਸਿੰਗ ਅਤੇ ਕਾਰੋਬਾਰ ਦੇ ਸੰਚਾਲਨ ਦੇ ਦਾਇਰੇ ਦੇ ਅਨੁਸਾਰ ਪ੍ਰਮਾਣਿਤ ਕੀਤਾ ਜਾਂਦਾ ਹੈ। ਭਾਰਤ ਵਿੱਚ ਰਾਸ਼ਟਰੀ ਜੈਵਿਕ ਉਤਪਾਦਨ ਪ੍ਰੋਗਰਾਮ ਦੇ ਅਧੀਨ ਪ੍ਰਮਾਣਿਤ ਜੈਵਿਕ ਪ੍ਰੋਸੈਸਿੰਗ ਇਕਾਇਆਂ ਦੀ ਕੁੱਲ ਗਿਣਤੀ 1016 ਹੈ। ਜੈਵਿਕ ਪ੍ਰੋਸੈਸਿੰਗ ਪ੍ਰੋਸੈਸਿੰਗ ਇਕਾਇਆਂ ਦੀ ਸਟੇਟ ਵਾਇਸ ਗਿਣਤੀ ਅਨੁਸੂਚੀ ਵਿੱਚ ਦਿੱਤੀ ਗਈ ਹੈ।

ਇਹ ਜਾਣਕਾਰੀ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਅਨੁਬੰਧ

 

"ਜੈਵਿਕ ਉਤਪਾਦਾਂ ਦੇ ਨਿਰਯਾਤ" ਸੰਬੰਧੀ 28 ਨਵੰਬਰ, 2024 ਨੂੰ ਲੋਕ ਸਭਾ ਦੇ ਅਦਰੂਨੀ ਪ੍ਰਸ਼ਨ ਨੰਬਰ 635 ਦੇ ਭਾਗ (ਬੀ) ਅਤੇ (ਸ) ਦੇ ਜਵਾਬ ਦੇ ਸੰਦਰਭ ਵਿੱਚ ਅਨੁਬੰਧ।

 

21.11.2024 ਤੱਕ ਐੱਨਪੀਓਪੀ ਦੇ ਅਧੀਨ ਪ੍ਰਮਾਣਿਤ ਜੈਵਿਕ ਪ੍ਰੋਸੈਸਿੰਗ ਇਕਾਇਆਂ ਦੀ ਸਟੇਟ ਵਾਇਸ ਗਿਣਤੀ

 

 

ਲੜੀ ਨੰਬਰ

ਸੂਬੇ ਦੇ ਨਾਮ

ਪ੍ਰਮਾਣਿਤ ਪ੍ਰੋਸੈਸਿੰਗ ਇਕਾਇਆਂ ਦੀ ਗਿਣਤੀ

1

ਕਰਨਾਟਕ

127

2

ਗੁਜਰਾਤ

122

3

ਮਹਾਰਾਸ਼ਟਰ

113

4

ਤਾਮਿਲਨਾਡੂ

88

5

ਪੱਛਮ ਬੰਗਾਲ

83

6

ਰਾਜਸਥਾਨ

79

7

ਕੇਰਲ

59

8

ਉੱਤਰ ਪ੍ਰਦੇਸ਼

50

9

ਮੱਧ ਪ੍ਰਦੇਸ਼

50

10

ਹਰਿਆਣਾ

43

11

ਤੇਲੰਗਾਨਾ

37

12

ਉੱਤਰਾਖੰਡ

34

13

ਆਧਰਾ ਪ੍ਰਦੇਸ਼

25

14

ਪੰਜਾਬ

20

15

ਨਵੀਂ ਦਿੱਲੀ

19

16

ਅਸਾਮ

16

17

ਹਿਮਾਚਲ ਪ੍ਰਦੇਸ਼

13

18

ਉਡੀਸਾ

8

19

ਛੱਤੀਸਗੜ੍ਹ

8

20

ਜੰਮੂ ਅਤੇ ਕਮਸ਼ੀਰ

4

21

ਗੋਆ

4

22

ਸਿੱਕਮ

3

23

ਅਰੁਣਾਚਲ ਪ੍ਰਦੇਸ਼

2

24

ਦਮਨ ਅਤੇ ਦੀਉ

2

25

ਲੱਦਾਖ

2

26

ਚੰਡੀਗੜ੍ਹ

1

27

ਝਾਰਖੰਡ

1

28

ਮੇਘਾਲਿਆ

1

29

ਪੁਡੂਚੇਰੀ

1

30

ਤ੍ਰਿਪੁਰਾ

1

ਕੁੱਲ

1016

 

ਸਰੋਤ: ਟ੍ਰੇਸਨੇਟ 'ਤੇ ਐੱਨਪੀਓਪੀ ਦੇ ਅਧੀਨ ਮਾਨਤਾ ਪ੍ਰਾਪਤ ਪ੍ਰਮਾਣੀਕਰਣ ਸੰਸਥਾਵਾਂ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ

 

*****

 

ਐੱਮਜੀ/ ਕੇਸੀ/ਕੇਕੇ/ਐਮਕੇ


(Release ID: 2080114) Visitor Counter : 23