ਮੰਤਰੀ ਮੰਡਲ ਸਕੱਤਰੇਤ
ਇੰਡੀਅਨ ਕੈਮੀਕਲ ਕੌਂਸਲ ਨੂੰ 2024 ਓਪੀਸੀਡਬਲਿਊ-ਦ ਹੇਗ ਅਵਾਰਡ (OPCW-The Hague Award) ਪ੍ਰਦਾਨ ਕੀਤਾ ਗਿਆ
Posted On:
27 NOV 2024 2:39PM by PIB Chandigarh
ਇੰਡੀਅਨ ਕੈਮੀਕਲ ਕੌਂਸਲ (ਆਈਸੀਸੀ-ICC) ਨੂੰ 25 ਨਵੰਬਰ, 2024 ਨੂੰ ਆਰਗੇਨਾਇਜੇਸ਼ਨ ਫੌਰ ਦ ਪ੍ਰੋਅਬਿਸ਼ਨ ਆਵ੍ ਕੈਮੀਕਲ ਵੈਪਨਸ (ਓਪੀਸੀਡਬਲਿਊ-OPCW) ਦੀ ਕਾਨਫਰੰਸ ਆਵ੍ ਦ ਸਟੇਟਸ ਪਾਰਟੀਜ਼ (ਸੀਐੱਸਪੀ-CSP) ਦੇ 29ਵੇਂ ਸੈਸ਼ਨ ਦੇ ਦੌਰਾਨ ਆਯੋਜਿਤ ਸਮਾਰੋਹ ਵਿੱਚ 2024 ਓਪੀਸੀਡਬਲਿਊ ਦ ਹੇਗ ਅਵਾਰਡ (OPCW The Hague Award) ਪ੍ਰਦਾਨ ਕੀਤਾ ਗਿਆ। ਇਸ ਅਵਸਰ ‘ਤੇ 193 ਰਾਜਾਂ ਦੇ ਪ੍ਰਤੀਨਿਧੀ ਅਤੇ ਦੁਨੀਆ ਭਰ ਤੋਂ ਗਲੋਬਲ ਕੈਮੀਕਲ ਇੰਡਸਟ੍ਰੀ ਦੇ ਮਾਹਰ ਉਪਸਥਿਤ ਸਨ। ਇਹ ਪਹਿਲੀ ਵਾਰ ਹੈ ਕਿ ਇਸ ਪੁਰਸਕਾਰ ਦੁਆਰਾ ਕਿਸੇ ਕੈਮੀਕਲ ਇੰਡਸਟ੍ਰੀ ਸੰਸਥਾ ਦੇ ਪ੍ਰਯਾਸਾਂ ਨੂੰ ਮਾਨਤਾ ਦਿੱਤੀ ਗਈ ਹੈ। ਓਪੀਸੀਡਬਲਿਊ (OPCW) ਦੇ ਜਨਰਲ ਡਾਇਰੈਕਟਰ, ਅੰਬੈਸਡਰ ਫਰਨਾਨਡੋ ਏਰੀਅਸ (Fernando Arias) ਅਤੇ ਦ ਹੇਗ ਮਿਉਂਸਪੈਲਿਟੀ ਦੇ ਮੇਅਰ, ਸ਼੍ਰੀ ਜਾਨ ਵੈਨ ਜ਼ੇਨਨ (Jan van Zanen) ਨੇ ਇਹ ਅਵਾਰਡ ਪ੍ਰਦਾਨ ਕੀਤਾ।
ਕੌਂਸਲ ਦੀ ਤਰਫ਼ੋਂ ਆਈਸੀਸੀ (ICC) ਡਾਇਰੈਕਟਰ ਜਨਰਲ, ਸ਼੍ਰੀ ਡੀ. ਸੋਥੀ ਸੇਲਵਮ (D. SothiSelvam) ਨੇ ਇਹ ਅਵਾਰਡ ਪ੍ਰਾਪਤ ਕੀਤਾ। ਓਪੀਸੀਡਬਲਿਊ (OPCW) ਵਿੱਚ ਭਾਰਤ ਦੇ ਰਾਜਦੂਤ ਅਤੇ ਸਥਾਈ ਪ੍ਰਤੀਨਿਧੀ ਅਤੇ ਭਾਰਤ ਦੇ ਨੈਸ਼ਨਲ ਅਥਾਰਿਟੀ ਕੈਮੀਕਲ ਵੈਪਨਸ ਕਨਵੈਨਸ਼ਨ (ਐੱਨਏਸੀਡਬਲਿਊਸੀ) ਦੇ ਚੇਅਰਪਰਸਨ ਭੀ ਇਸ ਸਮਾਰੋਹ ਵਿੱਚ ਉਪਸਥਿਤ ਸਨ।
ਕੈਮੀਕਲ ਵੈਪਨਸ ਕਨਵੈਨਸ਼ਨ (ਸੀਡਬਲਿਊਸੀ-CWC) 1997 ਵਿੱਚ ਲਾਗੂ ਹੋਇਆ, ਅਤੇ ਵਰਤਮਾਨ ਵਿੱਚ ਇਸ ਵਿੱਚ 193 ਦੇਸ਼ ਇਸ ਦਾ ਹਿੱਸਾ ਹਨ। ਹੇਗ ਵਿੱਚ ਆਪਣੇ ਸਕੱਤਰੇਤ ਦੇ ਨਾਲ ਓਪੀਸੀਡਬਲਿਊ ਕੈਮੀਕਲ ਵੈਪਨਸ ਕਨਵੈਨਸ਼ਨ ਦੇ ਲਈ ਲਾਗੂਕਰਨ ਸੰਸਥਾ ਹੈ, ਜਿਸ ਦਾ ਉਦੇਸ਼ ਦੁਨੀਆ ਨੂੰ ਕੈਮੀਕਲ ਵੈਪਨਸ ਤੋਂ ਮੁਕਤ ਕਰਨਾ ਹੈ। ਭਾਰਤ ਇਸ ਸੰਮੇਲਨ ਦਾ ਮੂਲ ਹਸਤਾਖ਼ਰਕਰਤਾ ਹੈ। ਐੱਨਏਸੀਡਬਲਿਊਸੀ (NACWC) ਭਾਰਤ ਦੀ ਨੈਸ਼ਨਲ ਅਥਾਰਿਟੀ ਜਿਸ ‘ਤੇ ਸੰਮੇਲਨ ਨੂੰ ਲਾਗੂ ਕਰਨ ਦੀ ਜ਼ਿੰਮੇਦਾਰੀ ਹੈ।
ਸੰਨ 2013 ਵਿੱਚ, ਕੈਮੀਕਲ ਵੈਪਨਸ ਨੂੰ ਖ਼ਤਮ ਕਰਨ ਦੇ ਵਿਆਪਕ ਪ੍ਰਯਾਸਾਂ ਦੇ ਲਈ ਓਪੀਸੀਡਬਲਿਊ (OPCW) ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਉਪਲਬਧੀ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਲਈ, ਓਪੀਸੀਡਬਲਿਊ (OPCW) ਨੇ 2014 ਵਿੱਚ ਹੇਗ ਨਗਰਪਾਲਿਕਾ ਦੇ ਸਹਿਯੋਗ ਨਾਲ ‘ਓਪੀਸੀਡਬਲਿਊ-ਦ ਹੇਗ ਅਵਾਰਡ’ (‘OPCW-The Hague Award’) ਦੀ ਸਥਾਪਨਾ ਕੀਤੀ। ਇਹ ਅਵਾਰਡ ਉਨ੍ਹਾਂ ਵਿਅਕਤੀਆਂ ਅਤੇ ਸੰਗਠਨਾਂ ਨੂੰ ਮਾਨਤਾ ਦਿੰਦਾ ਹੈ ਜੋ ਕੈਮੀਕਲ ਵੈਪਨਸ ਕਨਵੈਨਸ਼ਨ ਦੇ ਲਕਸ਼ਾਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਕੈਮੀਕਲ ਇੰਡਸਟ੍ਰੀ ਦੀ ਪ੍ਰਤੀਨਿਧਤਾ ਕਰਨ ਵਾਲੀ ਭਾਰਤ ਦੀ ਪ੍ਰਮੁਖ ਸੰਸਥਾ ਦੇ ਰੂਪ ਵਿੱਚ, ਆਈਸੀਸੀ (ICC) ਦੀ ਇੰਡੀਅਨ ਕੈਮੀਕਲ ਇੰਡਸਟ੍ਰੀ ਵਿੱਚ 220 ਬਿਲੀਅਨ ਡਾਲਰ ਯਾਨੀ 80 ਪ੍ਰਤੀਸ਼ਤ ਤੋਂ ਅਧਿਕ ਦੀ ਭਾਗੀਦਾਰੀ ਹੈ। ਇਹ ਅਵਾਰਡ ਰਾਸਾਇਣਕ ਸੁਰੱਖਿਆ ਨੂੰ ਹੁਲਾਰਾ ਦੇਣ, ਕਨਵੈਨਸ਼ਨ ਦੇ ਅਨੁਪਾਲਨ ਅਤੇ ਭਾਰਤ ਵਿੱਚ ਉਦਯੋਗ-ਵਿਆਪੀ ਸੁਰੱਖਿਆ ਤੌਰ-ਤਰੀਕਿਆਂ ਨੂੰ ਵਧਾਉਣ ਵਿੱਚ ਆਈਸੀਸੀ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਮਾਨਤਾ ਦਿੰਦਾ ਹੈ। ਕੈਮੀਕਲ ਵੈਪਨਸ ਕਨਵੈਨਸ਼ਨ ਹੈਲਪਡੈਸਕ ਜਿਹੀਆਂ ਪਹਿਲਾਂ ਦੇ ਜ਼ਰੀਏ, ਆਈਸੀਸੀ (ICC) ਨੇ ਉਦਯੋਗ ਅਨੁਪਾਲਨ ਨੂੰ ਵਧਾਇਆ ਹੈ ਅਤੇ ਰਾਸਾਇਣਕ ਐਲਾਨਾਂ ਦੇ ਲਈ ਕੁਸ਼ਲ ਈ-ਫਾਇਲਿੰਗ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਇਸ ਤੋਂ ਇਲਾਵਾ, ਆਈਸੀਸੀ (ICC) ਦੀ ‘ਨਾਇਸਰ ਗਲੋਬ’ ਪਹਿਲ ਦਾ ਭਾਰਤ ਵਿੱਚ ਕੈਮੀਕਲ ਟ੍ਰਾਂਸਪੋਰਟੇਸ਼ਨ ਸੇਫਟੀ ’ਤੇ ਕਾਫੀ ਪ੍ਰਭਾਵ ਪਿਆ ਹੈ, ਜੋ ਰੀਅਲ ਟਾਇਮ ਮੌਨਿਟਰਿੰਗ ਅਤੇ ਐਮਰਜੈਂਸੀ ਪ੍ਰਤੀਕ੍ਰਿਆ ਸਮਰੱਥਾਂਵਾਂ ਦੀ ਪੇਸ਼ਕਸ਼ ਕਰਦਾ ਹੈ। ਆਈਸੀਸੀ (ICC) ਨੇ ਆਪਣੇ 'ਜ਼ਿੰਮੇਦਾਰ ਦੇਖਭਾਲ਼’ (ਆਰਸੀ) ਪ੍ਰੋਗਰਾਮ ਅਤੇ ਆਰਸੀ ਦੇ ਸੁਰੱਖਿਆ ਕੋਡ ਦੀ ਸ਼ੁਰੂਆਤ ਦੇ ਜ਼ਰੀਏ ਕੈਮੀਕਲ ਸੇਫਟੀ ਅਤੇ ਸੁਰੱਖਿਆ ਨੂੰ ਹੁਲਾਰਾ ਦੇਣ ਦੇ ਲਈ ਹੋਰ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ। ਉਦਯੋਗਿਕ ਸੁਰੱਖਿਆ ਨੂੰ ਵਧਾਉਣ ਅਤੇ ਦੁਨੀਆ ਦੇ ਸਭ ਤੋਂ ਬੜੇ ਰਾਸਾਇਣਕ ਖੇਤਰਾਂ ਵਿੱਚੋਂ ਇੱਕ ਕਨਵੈਨਸ਼ਨ ਦੇ ਰਾਸ਼ਟਰੀ ਲਾਗੂਕਰਨ ਨੂੰ ਅੱਗੇ ਵਧਾਉਣ ’ਤੇ ਧਿਆਨ ਦਿੱਤਾ ਜਾਣਾ ਜ਼ਿੰਮੇਦਾਰ ਉਦਯੋਗਿਕ ਪ੍ਰਬੰਧਨ ਅਤੇ ਇਸ ਸਬੰਧ ਵਿੱਚ ਸੀਡਬਲਿਊਸੀ (CWC) ਦੇ ਉਦੇਸ਼ਾਂ ਦੇ ਪ੍ਰਤੀ ਉਤਕ੍ਰਿਸ਼ਟ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
*********
ਐੱਮਜੇਪੀਐੱਸ
(Release ID: 2078487)
Visitor Counter : 45