ਮੰਤਰੀ ਮੰਡਲ
ਕੈਬਨਿਟ ਨੇ ਅਟਲ ਇਨੋਵੇਸ਼ਨ ਮਿਸ਼ਨ ਨੂੰ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ
ਇਹ ਭਾਰਤ ਵਿੱਚ ਇੱਕ ਮਜ਼ਬੂਤ ਇਨੋਵੇਸ਼ਨ ਅਤੇ ਉੱਦਮਤਾ ਦੇ ਮਾਹੌਲ (ਈਕੋਸਿਸਟਮ) ਨੂੰ ਹੁਲਾਰਾ ਦੇਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ’ਤੇ ਮੋਹਰ ਲਗਾਉਂਦਾ ਹੈ
ਭਾਰਤ ਦੀ ਆਲਮੀ ਮੁਕਾਬਲੇਬਾਜ਼ੀ ਵਧਾਉਂਦਾ ਹੈ
Posted On:
25 NOV 2024 8:45PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ, ਕੇਂਦਰੀ ਕੈਬਨਿਟ ਨੇ ਨੀਤੀ ਆਯੋਗ (NITI Aayog), ਦੀ ਸਰਪ੍ਰਸਤੀ ਹੇਠ ਆਪਣੀ ਪ੍ਰਮੁੱਖ ਪਹਿਲ, ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ-AIM) ਨੂੰ, ਕਾਰਜ ਦੇ ਵਧੇ ਹੋਏ ਦਾਇਰੇ ਅਤੇ 31 ਮਾਰਚ, 2008 ਤੱਕ ਦੀ ਅਵਧੀ ਦੇ ਲਈ 2,750 ਕਰੋੜ ਰੁਪਏ ਦੇ ਐਲੋਕੇਟ ਕੀਤੇ ਗਏ ਬਜਟ ਦੇ ਨਾਲ ਜਾਰੀ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਏਆਈਐੱਮ 2.0 (AIM 2.0) ਵਿਕਸਿਤ ਭਾਰਤ (Viksit Bharat) ਦੀ ਦਿਸ਼ਾ ਵਿੱਚ ਇੱਕ ਕਦਮ ਹੈ, ਜਿਸ ਦਾ ਉਦੇਸ਼ ਭਾਰਤ ਦੇ ਪਹਿਲੇ ਤੋਂ ਹੀ ਵਾਇਬ੍ਰੈਂਟ ਇਨੋਵੇਸ਼ਨ ਅਤੇ ਉੱਤਮਤਾ ਦੇ ਵਾਤਾਵਰਣ (ਈਕੋਸਿਸਟਮ) ਨੂੰ ਵਿਸਤਾਰ, ਮਜ਼ਬੂਤੀ ਅਤੇ ਗਹਿਰਾਈ ਪ੍ਰਦਾਨ ਕਰਨਾ ਹੈ।
ਇਹ ਮਨਜ਼ੂਰੀ, ਭਾਰਤ ਵਿੱਚ ਇੱਕ ਮਜ਼ਬੂਤ ਇਨੋਵੇਸ਼ਨ ਅਤੇ ਉੱਦਮਤਾ ਦੇ ਈਕੋਸਿਸਟਮ ਨੂੰ ਹੁਲਾਰਾ ਦੇਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ 39ਵੇਂ ਸਥਾਨ ’ਤੇ ਹੈ ਅਤੇ ਦੁਨੀਆ ਦੇ ਤੀਸਰੇ ਸਭ ਤੋਂ ਬੜੇ ਸਟਾਰਟ-ਅੱਪ ਈਕੋਸਿਸਟਮ ਦਾ ਘਰ ਹੈ। ਅਟਲ ਇਨੋਵੇਸ਼ਨ ਮਿਸ਼ਨ 2.0 (ਏਆਈਐੱਮ-AIM 2.0) ਦੇ ਅਗਲੇ ਪੜਾਅ ਤੋਂ ਭਾਰਤ ਦੀ ਆਲਮੀ ਮੁਕਾਬਲੇਬਾਜ਼ੀ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ। ਏਆਈਐੱਮ ਦੇ ਜਾਰੀ ਰਹਿਣ ਨਾਲ ਸਾਰੇ ਖੇਤਰਾਂ ਵਿੱਚ ਬਿਹਤਰ ਨੌਕਰੀਆਂ, ਨਵੇਂ ਉਤਪਾਦ ਅਤੇ ਉੱਚ-ਪ੍ਰਭਾਵ ਵਾਲੀਆਂ ਸੇਵਾਵਾਂ ਉਪਲਬਧ ਕਰਵਾਉਣ ਵਿੱਚ ਕਾਫੀ ਮਦਦ ਮਿਲੇਗੀ।
ਅਟਲ ਟਿੰਕਰਿੰਗ ਲੈਬਸ (ਏਟੀਐੱਲ-ATL) ਅਤੇ ਅਟਲ ਇਨਕਿਊਬੇਸ਼ਨ ਸੈਂਟਰਸ (ਏਆਈਸੀ-AIC), ਜਿਹੀਆਂ ਏਆਈਐੱਮ 1.0 (AIM 1.0) ਦੀਆਂ ਉਪਲਬਧੀਆਂ ’ਤੇ ਅੱਗੇ ਵਧਦੇ ਹੋਏ, ਏਆਈਐੱਮ 2.0 ਮਿਸ਼ਨ ਦੇ ਦ੍ਰਿਸ਼ਟੀਕੋਣ ਵਿੱਚ ਬੜੇ ਗੁਣਾਤਮਕ ਬਦਲਾਅ ਦਾ ਪ੍ਰਤੀਕ ਹੈ। ਏਆਈਐੱਮ 1.0 ਵਿੱਚ ਅਜਿਹੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ਾਮਲ ਸੀ, ਜਿਨ੍ਹਾਂ ਨੇ ਭਾਰਤ ਦੇ ਤਤਕਾਲੀਨ ਉੱਭਰਦੇ ਈਕੋਸਿਸਟਮ (India’s then nascent ecosystem), ਨੂੰ ਮਜ਼ਬੂਤ ਕਰਨ ਦੇ ਲਈ ਇਨੋਵੇਟਿਵ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕੀਤਾ, ਜਦਕਿ ਏਆਈਐੱਮ 2.0 ਵਿੱਚ ਮੌਜੂਦਾ ਵਾਤਾਵਰਣ ਵਿੱਚ ਕਮੀਆਂ ਨੂੰ ਦੂਰ ਕਰਨ ਅਤੇ ਕੇਂਦਰ ਅਤੇ ਰਾਜ ਸਰਕਾਰਾਂ, ਉਦਯੋਗ, ਅਕਾਦਮਿਕ ਜਗਤ (ਅਕਾਦਮੀਆ-academia) ਅਤੇ ਸਮੁਦਾਇ ਦੇ ਜ਼ਰੀਏ ਸਫ਼ਲਤਾਵਾਂ ਨੂੰ ਹਾਸਲ ਕਰਨ ਦੇ ਲਈ ਡਿਜ਼ਾਈਨ ਕੀਤੀਆਂ ਗਈਆਂ ਨਵੀਆਂ ਪਹਿਲ ਸ਼ਾਮਲ ਹਨ।
ਏਆਈਐੱਮ 2.0 ਨੂੰ ਭਾਰਤ ਦੇ ਇਨੋਵੇਸ਼ਨ ਅਤੇ ਉੱਦਮਤਾ ਦੇ ਵਾਤਾਵਰਣ (ਈਕੋਸਿਸਟਮ-ecosystem) ਨੂੰ ਤਿੰਨ ਤਰੀਕਿਆਂ ਨਾਲ ਮਜ਼ਬੂਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ: (a) ਇਨਪੁਟ ਵਧਾ ਕੇ (ਯਾਨੀ, ਅਧਿਕ ਇਨੋਵੇਟਰਸ ਅਤੇ ਉੱਦਮੀਆਂ ਨੂੰ ਸ਼ਾਮਲ ਕਰਕੇ), (b) ਸਫ਼ਲਤਾ ਦਰ ਜਾਂ 'ਥਰੂਪੁਟ' (‘throughput’ ) ਵਿੱਚ ਸੁਧਾਰ ਕਰਕੇ (ਯਾਨੀ, ਅਧਿਕ ਸਟਾਰਟਅੱਪ ਨੂੰ ਸਫ਼ਲ ਹੋਣ ਵਿੱਚ ਮਦਦ ਕਰਕੇ) ਅਤੇ (c) 'ਆਊਟਪੁਟ' ਦੀ ਗੁਣਵੱਤਾ ਵਿੱਚ ਸੁਧਾਰ ਕਰਕੇ (ਯਾਨੀ, ਬਿਹਤਰ ਨੌਕਰੀਆਂ, ਉਤਪਾਦਾਂ ਅਤੇ ਸੇਵਾਵਾਂ ਦਾ ਉਤਪਾਦਨ ਕਰਕੇ)
ਦੋ ਪ੍ਰੋਗਰਾਮ ਈਕੋਸਿਸਟਮ ਵਿੱਚ ਇਨਪੁਟ ਵਧਾਉਣ ਦਾ ਲਕਸ਼ ਰੱਖਦੇ ਹਨ:
- ਇਨੋਵੇਸ਼ਨ ਦਾ ਭਾਸ਼ਾ ਸਮਾਵੇਸ਼ੀ ਪ੍ਰੋਗਰਾਮ (ਐੱਲਆਈਪੀਆਈ-LIPI) ਭਾਰਤ ਦੀਆਂ 22 ਅਨੁਸੂਚਿਤ ਭਾਸ਼ਾਵਾਂ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਈਕੋਸਿਸਟਮ ਦਾ ਨਿਰਮਾਣ ਕਰਦਾ ਹੈ, ਤਾਕਿ ਅੰਗ੍ਰੇਜ਼ੀ ਨਾ ਬੋਲਣ ਵਾਲੇ ਇਨੋਵੇਟਰਸ, ਉੱਦਮੀਆਂ ਅਤੇ ਨਿਵੇਸ਼ਕਾਂ ਦੇ ਸਾਹਮਣੇ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਘੱਟ ਕੀਤਾ ਜਾ ਸਕੇ। ਮੌਜੂਦਾ ਇਨਕਿਊਬੇਟਰਸ ਵਿੱਚ 30 ਵਰਨਾਕੂਲਰ ਇਨੋਵੇਸ਼ਨ ਸੈਂਟਰਸ (Vernacular Innovation Centers) ਸਥਾਪਿਤ ਕੀਤੇ ਜਾਣਗੇ।
- ਫ੍ਰੰਟੀਅਰ ਪ੍ਰੋਗਰਾਮ ਜੰਮੂ ਅਤੇ ਕਸ਼ਮੀਰ (ਜੰਮੂ-ਕਸ਼ਮੀਰ), ਲੱਦਾਖ, ਉੱਤਰ ਪੂਰਬੀ ਰਾਜਾਂ (ਐੱਨਈ-NE), ਖ਼ਾਹਿਸ਼ੀ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਇਨੋਵੇਸ਼ਨ ਅਤੇ ਉੱਦਮਤਾ ਈਕੋਸਿਸਟਮ ਦੇ ਲਈ ਅਨੁਕੂਲਿਤ ਟੈਂਪਲੇਟਸ (customized templates) ਤਿਆਰ ਕਰੇਗਾ, ਜਿੱਥੇ ਭਾਰਤ ਦੇ 15% ਨਾਗਰਿਕ ਰਹਿੰਦੇ ਹਨ। ਟੈਂਪਲੇਟਸ ਵਿਕਾਸ ਦੇ ਲਈ 2500 ਨਵੇਂ ਏਟੀਐੱਲਸ (ATLs) ਬਣਾਏ ਜਾਣਗੇ।
ਚਾਰ ਪ੍ਰੋਗਰਾਮਾਂ ਦਾ ਲਕਸ਼ ਈਕੋਸਿਸਟਮ ਦੇ ਥਰੂਪੁਟ (throughput) ਵਿੱਚ ਸੁਧਾਰ ਕਰਨਾ ਹੈ:
- ਹਿਊਮਨ ਕੈਪੀਟਲ ਡਿਵੈਲਪਮੈਂਟ ਪ੍ਰੋਗਰਾਮ, ਭਾਰਤ ਦੇ ਇਨੋਵੇਸ਼ਨ ਅਤੇ ਉੱਦਮਤਾ ਈਕੋਸਿਸਟਮ ਦੇ ਨਿਰਮਾਣ, ਸੰਚਾਲਨ ਅਤੇ ਰੱਖ-ਰਖਾਅ ਦੇ ਲਈ ਪੇਸ਼ੇਵਰਾਂ (ਪ੍ਰਬੰਧਕਾਂ, ਅਧਿਆਪਕਾਂ, ਟ੍ਰੇਨਰਾਂ) ਨੂੰ ਤਿਆਰ ਕਰਨ ਦੇ ਲਈ ਇੱਕ ਸਿਸਟਮ ਤਿਆਰ ਕਰੇਗਾ। ਪਾਇਲਟ ਅਜਿਹੇ 5500 ਪੇਸ਼ੇਵਰਾਂ ਨੂੰ ਤਿਆਰ ਕਰੇਗਾ।
- ਖੋਜ-ਅਧਾਰਿਤ ਡੀਪ ਟੈੱਕ ਸਟਾਰਟਅੱਪ (research-based deep tech startups) ਦੇ ਵਪਾਰੀਕਰਣ (commercializing) ਦੇ ਤਰੀਕਿਆਂ ਦੀ ਟੈਸਟਿੰਗ ਦੇ ਲਈ ਡੀਪਟੈੱਕ ਰਿਐਕਟਰ (Deeptech Reactor), ਇੱਕ ਰਿਸਰਚ ਸੈਂਡਬੌਕਸ (research sandbox) ਤਿਆਰ ਕਰੇਗਾ, ਜਿਸ ਨੂੰ ਬਜ਼ਾਰ ਵਿੱਚ ਆਉਣ ਦੇ ਲਈ ਕਾਫੀ ਲੰਬੇ ਸਮੇਂ ਅਤੇ ਗਹਿਨ ਨਿਵੇਸ਼ ਦੀ ਜ਼ਰੂਰਤ ਹੁੰਦੀ ਹੈ। ਨਿਊਨਤਮ 1 ਡੀਪਟੈੱਕ ਰਿਐਕਟਰ ਨੂੰ ਸੰਚਾਲਿਤ ਕੀਤਾ ਜਾਵੇਗਾ।
- ਸਟੇਟ ਇਨੋਵੇਸ਼ਨ ਮਿਸ਼ਨ (ਐੱਸਆਈਐੱਮ-SIM) ਇੱਕ ਮਜ਼ਬੂਤ ਇਨੋਵੇਸ਼ਨ ਅਤੇ ਉੱਦਮਤਾ ਈਕੋਸਿਸਟਮ ਦੇ ਨਿਰਮਾਣ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਹਾਇਤਾ ਕਰੇਗਾ, ਜੋ ਉਨ੍ਹਾਂ ਦੇ ਮਜ਼ਬੂਤ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕਰੇਗਾ। ਸਟੇਟ ਇਨੋਵੇਸ਼ਨ ਮਿਸ਼ਨ (ਐੱਸਆਈਐੱਮ-SIM), ਨੀਤੀ ਆਯੋਗ ਦੇ ਰਾਜ ਸਹਾਇਤਾ ਮਿਸ਼ਨ (NITI Aayog’s State Support Mission) ਦਾ ਇੱਕ ਕੰਪੋਨੈਂਟ ਹੋਵੇਗਾ।
- ਭਾਰਤ ਦੇ ਇਨੋਵੇਸ਼ਨ ਅਤੇ ਉੱਦਮਤਾ ਈਕੋਸਿਸਟਮ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲੈ ਜਾਣ ਦੇ ਲਈ ਅੰਤਰਰਾਸ਼ਟਰੀ ਇਨੋਵੇਸ਼ਨ ਕੋਲੈਬੋਰੇਸ਼ਨਸ ਪ੍ਰੋਗਰਾਮ(International Innovation Collaborations program)। ਦਖਲਅੰਦਾਜ਼ੀ ਦੇ ਲਈ ਚਾਰ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈ: (a) ਇੱਕ ਵਾਰਸ਼ਿਕ ਆਲਮੀ ਟਿੰਕਰਿੰਗ ਓਲੰਪਿਆਡ (b) ਉੱਨਤ ਦੇਸ਼ਾਂ ਦੇ ਨਾਲ 10 ਦੁਵੱਲੇ, ਬਹੁਪੱਖੀ ਸਬੰਧਾਂ ਦਾ ਨਿਰਮਾਣ (c) ਗਿਆਨ ਦੇ ਭਾਗੀਦਾਰ ਦੇ ਰੂਪ ਵਿੱਚ, ਸੰਯੁਕਤ ਰਾਸ਼ਟਰ ਦਾ ਵਿਸ਼ਵ ਬੌਧਿਕ ਸੰਪਦਾ ਸੰਗਠਨ (ਡਬਲਿਊਆਈਪੀਓ-WIPO) ਦੀ ਮਦਦ ਕਰਨਾ, ਗਲੋਬਲ ਸਾਊਥ ਦੇ ਦੇਸ਼ਾਂ ਦੇ ਲਈ ਏਆਈਐੱਮ ਅਤੇ ਉਸ ਦੇ ਪ੍ਰੋਗਰਾਮਾਂ (ATL-ਏਟੀਐੱਲ, AIC-ਏਆਈਸੀ) ਦੇ ਮਾਡਲ ਦਾ ਪ੍ਰਸਾਰ ਕਰਨਾ ਅਤੇ (d) ਭਾਰਤ ਦੇ ਲਈ ਜੀ20 ਦੇ ਸਟਾਰਟਅੱਪ20 ਇਨਗੇਜਮੈਂਟ ਗਰੁੱਪ ਨੂੰ ਹੋਰ ਮਜ਼ਬੂਤ ਕਰਨਾ (anchoring the Startup20 Engagement Group of the G20 for India)।
ਦੋ ਪ੍ਰੋਗਰਾਮਾਂ ਦਾ ਲਕਸ਼ ਆਊਟਪੁਟ (ਨੌਕਰੀਆਂ, ਉਤਪਾਦਾਂ ਅਤੇ ਸੇਵਾਵਾਂ) ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ:
- ਉੱਨਤ ਸਟਾਰਟਅੱਪ ਨੂੰ ਅੱਗੇ ਵਧਾਉਣ (scaling-up advanced startups) ਵਿੱਚ ਉਦਯੋਗ ਦੀ ਭਾਗੀਦਾਰੀ ਵਧਾਉਣ ਦੇ ਲਈ ਇੰਡਸਟ੍ਰੀਅਲ ਗਤੀਵਰਧਕ (ਐਕਸੈੱਲੇਰੇਟਰ) ਪ੍ਰੋਗਰਾਮ (Industrial Accelerator program)। ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (Public Private Partnership (ਪੀਪੀਪੀ-PPP) ਮੋਡ ਵਿੱਚ ਮਹੱਤਵਪੂਰਨ ਖੇਤਰਾਂ ਵਿੱਚ ਨਿਊਨਤਮ 10 ਇੰਡਸਟ੍ਰੀ ਗਤੀਵਰਧਕ (ਐਕਸੈੱਲੇਰੇਟਰ) ਬਣਾਏ ਜਾਣਗੇ।
- ਅਟਲ ਸੈਕਟਰਲ ਇਨੋਵੇਸ਼ਨ ਲਾਂਚਪੈਡਸ (ਏਐੱਸਆਈਐੱਲ-ASIL) ਪ੍ਰੋਗਰਾਮ, ਪ੍ਰਮੁੱਖ ਉਦਯੋਗ ਖੇਤਰਾਂ ਵਿੱਚ ਸਟਾਰਟਅੱਪਸ ਨਾਲ ਏਕੀਕਰਣ ਅਤੇ ਖਰੀਦ ਦੇ ਲਈ ਕੇਂਦਰੀ ਮੰਤਰਾਲਿਆਂ ਵਿੱਚ ਆਈਡੈਕਸ ਜਿਹੇ ਪਲੈਟਫਾਰਮਸ (iDEX-like platforms) ਬਣਾਉਣਗੇ। ਪ੍ਰਮੁੱਖ ਮੰਤਰਾਲਿਆਂ ਵਿੱਚ ਨਿਊਨਤਮ 10 ਲਾਂਚਪੈਡਸ (launchpads) ਬਣਾਏ ਜਾਣਗੇ।
*****
ਐੱਮਜੇਪੀਐੱਸ/ਬੀਐੱਮ
(Release ID: 2077802)
Visitor Counter : 34
Read this release in:
Odia
,
Telugu
,
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Tamil
,
Kannada
,
Malayalam