ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner
0 9

ਮਨੀਸ਼ਾ ਕੋਇਰਾਲਾ ਅਤੇ ਵਿਕਰਮਾਦਿਤਿਆ ਮੋਟਵਾਨੇ ਨੇ 55ਵੇਂ ਇੱਫੀ ਵਿੱਚ 'ਵੱਡੇ ਪਰਦੇ ਤੋਂ ਸਟ੍ਰੀਮਿੰਗ ਪਲੈਟਫਾਰਮ ਤੱਕ' ਵਿਸ਼ੇ 'ਤੇ ਖੁੱਲ੍ਹ ਕੇ ਚਰਚਾ ਕੀਤੀ।


ਅਦਾਕਾਰਾਂ ਨੂੰ ਪੁਰਾਣੇ ਸਟਾਈਲ ਤੋਂ ਹਟ ਕੇ ਨਵੇਂ ਮਾਧਿਅਮਾਂ ਨਾਲ ਪ੍ਰਯੋਗ ਕਰਨਾ ਚਾਹੀਦਾ ਹੈ: ਮਨੀਸ਼ਾ ਕੋਇਰਾਲਾ

"ਚੰਗੀ ਸੀਰੀਜ਼ ਦਾ ਇੱਕ ਵੱਖਰਾ ਜਾਦੂ ਹੁੰਦਾ ਹੈ, ਇਸਦੇ ਫਾਰਮੈਟ ਦਾ ਲਚੀਲਾਪਣ ਅਦਭੁਤ ਹੁੰਦਾ ਹੈ": ਵਿਕਰਮਾਦਿਤਿਆ ਮੋਟਵਾਨੇ

ਕਲਾ ਅਕੈਡਮੀ ਦੇ ਖਚਾਖਚ ਭਰੇ ਆਡੀਟੋਰੀਅਮ ਵਿੱਚ ਉੱਘੀ ਅਭਿਨੇਤਰੀ ਮਨੀਸ਼ਾ ਕੋਇਰਾਲਾ ਅਤੇ ਦੂਰਦਰਸ਼ੀ ਫਿਲਮ ਨਿਰਮਾਤਾ ਵਿਕਰਮਾਦਿਤਿਆ ਮੋਟਵਾਨੇ ਦਾ ਤਾੜੀਆਂ ਦੀ ਗੜਗੜਾਹਟ ਨਾਲ ਨਿੱਘਾ ਸਵਾਗਤ ਕੀਤਾ ਗਿਆ। 'ਹੀਰਾਮੰਡੀ' ਫੇਮ ਮਲਿਕਾਜਾਨ ਅਤੇ 'ਉਡਾਨ', 'ਲੁਟੇਰਾ' ਅਤੇ 'ਸੈਕਰਡ ਗੇਮਜ਼' ਵਰਗੀਆਂ ਕਈ ਫਿਲਮਾਂ ਦੇ ਨਿਰਦੇਸ਼ਕ ਵਿਚਕਾਰ ਬਹੁ-ਉਡੀਕ ਮੁਲਾਕਾਤ ਅੱਜ ਭਾਰਤ ਦੇ 55ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਆਈਐੱਫਐੱਫਆਈ) ਵਿੱਚ ਹੋਈ। ਫਿਲਮ ਜਗਤ ਦੇ ਦੋ ਦਿੱਗਜਾਂ ਨੇ 'ਬਿੱਗ ਸਕ੍ਰੀਨ ਤੋਂ ਲੈ ਕੇ ਸਟ੍ਰੀਮਿੰਗ ਤੱਕ' 'ਤੇ ਇੱਕ ਗਿਆਨ ਭਰਪੂਰ 'ਇਨ-ਕੰਵਰਸੇਸ਼ਨ' ਸੈਸ਼ਨ ਵਿੱਚ ਹਿੱਸਾ ਲਿਆ ਜਿਸ ਵਿੱਚ ਭਾਰਤ ਭਰ ਤੋਂ ਫਿਲਮ ਪ੍ਰੇਮੀਆਂ, ਵਿਦਿਆਰਥੀਆਂ, ਮੀਡੀਆ ਵਿਅਕਤੀਆਂ ਅਤੇ ਪ੍ਰਸ਼ੰਸਕਾਂ ਨੇ ਹਿੱਸਾ ਲਿਆ, ਜੋ ਇਸ ਅਵਸਰ ‘ਤੇ ਗੋਆ ਵਿੱਚ ਇਕੱਠੇ ਹੋਏ ਸਨ।

ਇਸ ਚਰਚਾ ਵਿੱਚ, ਮਨੀਸ਼ਾ ਕੋਇਰਾਲਾ ਨੇ ਦੱਸਿਆ ਕਿ ਥਿਏਟਰਾਂ ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਅਤੇ ਓਟੀਟੀ ਪਲੈਟਫਾਰਮਾਂ 'ਤੇ ਸੀਰੀਜ਼ ਜਾਂ ਫਿਲਮਾਂ ਲਈ ਅਭਿਨੇਤਾਵਾਂ ਤੋਂ ਉਸੇ ਪੱਧਰ ਦੀ ਮਿਹਨਤ, ਤਿਆਰੀ, ਇਮਾਨਦਾਰੀ ਅਤੇ ਮਾਨਸਿਕਤਾ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਦੱਸਿਆ "ਮੇਰੇ ਤੀਹ ਸਾਲਾਂ ਦੇ ਕਰੀਅਰ ਵਿੱਚ, ਹੀਰਾਮੰਡੀ ਸਭ ਤੋਂ ਵੱਡਾ ਸੈੱਟ ਸੀ ਜਿਸ 'ਤੇ ਮੈਂ ਕੰਮ ਕੀਤਾ ਹੈ।"  ਉਨ੍ਹਾਂ ਨੇ ਦੋਵਾਂ ਅਨੁਭਵਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਕਿਹਾ, "ਮੈਨੂੰ ਥੀਏਟਰ ਜਾਣਾ ਪਸੰਦ ਹੈ, ਪਰ ਮੈਨੂੰ ਘਰ ਬੈਠ ਕੇ ਚੰਗੀ ਕੰਟੈਂਟ ਦੇਖਣਾ ਵੀ ਪਸੰਦ ਹੈ।" ਉਨ੍ਹਾਂ ਅਨੁਸਾਰ, ਦੋਵਾਂ ਦੀ ਆਪਣੀ ਮਹੱਤਤਾ ਹੈ ਅਤੇ ਓਟੀਟੀ 'ਤੇ ਸ਼ਾਨਦਾਰ ਕੰਟੈਂਟ ਦਾ ਭੰਡਾਰ ਉਪਲਬਧ ਹੈ। ਉਨ੍ਹਾਂ ਨੇ ਪਲੈਟਫਾਰਮ ਦੇ ਆਕਰਸ਼ਣ ਨੂੰ ਸਵੀਕਾਰ ਕਰਦੇ ਹੋਏ, ਕਿਹਾ, "ਮੈਂ ਲਗਾਤਾਰ ਓਟੀਟੀ ਕੰਟੈਂਟ ਨੂੰ ਦੇਖਦੀ ਹਾਂ।

ਜਦ ਉਨ੍ਹਾਂ ਨੂੰ ਇਹ ਪੁੱਛਿਆ ਗਿਆ  ਕਿ ਕੀ ਅਭਿਨੇਤਾ ਅਜੇ ਵੀ ਓਟੀਟੀ ਸ਼ੋਅ 'ਚ ਕੰਮ ਕਰਨ ਤੋਂ ਝਿਜਕਦੇ ਹਨ, ਮਨੀਸ਼ਾ ਨੇ ਸਪੱਸ਼ਟ ਜਵਾਬ ਦਿੱਤਾ ਕਿ ਇਸ ਬਾਰੇ ਇੰਡਸਟਰੀ 'ਚ ਚਰਚਾ ਚੱਲ ਰਹੀ ਹੈ। “ਕਿਸੇ ਵੀ ਨਵੇਂ ਅਤੇ ਅਣਜਾਣ ਕੰਮ ਨੂੰ ਅਕਸਰ ਸ਼ੁਰੂ ਵਿੱਚ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ,” ਉਨ੍ਹਾਂ ਨੇ ਕਿਹਾ। "ਪਰ ਚੰਗੇ ਨਤੀਜੇ ਲੋਕਾਂ ਨੂੰ ਇਸ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਦੇ ਹਨ।" ਉਨ੍ਹਾਂ ਨੇ  ਮੰਨਿਆ ਕਿ ਸਟ੍ਰੀਮਿੰਗ ਪਲੇਟਫਾਰਮਾਂ 'ਤੇ ਪ੍ਰੋਜੈਕਟਾਂ ਨੂੰ ਲੈ ਕੇ ਫਿਲਮ ਉਦਯੋਗ ਵਿੱਚ ਅਜੇ ਵੀ ਕੁਝ ਅਸ਼ੰਕਾਵਾਂ ਹਨ। ਹਾਲਾਂਕਿ ਉਨ੍ਹਾਂ ਨੇ  ਉਮੀਦ ਪ੍ਰਗਟਾਈ ਕਿ "ਇਹ ਕੁਝ ਪੀੜ੍ਹੀਆਂ ਵਿੱਚ ਖਤਮ ਹੋ ਜਾਵੇਗਾ।" ਮਨੀਸ਼ਾ ਅਤੇ ਵਿਕਰਮਾਦਿਤਿਆ ਮੋਟਵਾਨੇ ਦੋਵਾਂ ਨੇ ਕਿਹਾ ਕਿ ਸ਼ਾਹਿਦ ਕਪੂਰ, ਆਲੀਆ ਭੱਟ ਅਤੇ ਵਰੁਣ ਧਵਨ ਸਮੇਤ ਬਹੁਤ ਸਾਰੇ ਕਲਾਕਾਰ ਪਹਿਲਾਂ ਹੀ ਓਟੀਟੀ ਪਲੇਟਫਾਰਮਾਂ 'ਤੇ ਰਿਲੀਜ਼ ਹੋਈਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ, ਜੋ ਮਾਧਿਅਮ ਦੀ ਵੱਧ ਰਹੀ ਸਵੀਕ੍ਰਿਤੀ ਦਾ ਸੰਕੇਤ ਹੈ।

ਜਦੋਂ ਵਿਕਰਮਾਦਿਤਿਆ ਮੋਟਵਾਨੇ ਨੇ ਪੁੱਛਿਆ ਕਿ ਕੀ ਓਟੀਟੀ ਪਲੈਟਫਾਰਮ 'ਤੇ ਕੰਮ ਕਰਨਾ ਵੱਡੇ ਪਰਦੇ ਤੋਂ 'ਸਟੈਪ ਡਾਊਨ' ਵਰਗਾ ਮਹਿਸੂਸ ਕਰਦਾ ਹੈ, ਤਾਂ ਮਨੀਸ਼ਾ ਨੇ ਜਵਾਬ ਦਿੱਤਾ, "ਹੁਣ ਅਦਾਕਾਰਾਂ ਨੂੰ ਪੁਰਾਣੀਆਂ ਰੂੜ੍ਹੀਆਂ ਤੋਂ ਦੂਰ ਹੋਣਾ ਪਵੇਗਾ। ਮੈਂ ਸਿਰਫ਼ ਇੱਕ ਸ਼ੈਲੀ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੀ ਸੀ। ਇੱਕ ਅਭਿਨੇਤਾ ਦੇ ਤੌਰ ‘ਤੇ ਤੁਸੀਂ ਅਲੱਗ-ਅਲੱਗ ਪਹਿਲੂਆਂ ਨੂੰ ਤਲਾਸ਼ਣਾ ਚਾਹੁੰਦੇ ਹੋ।" ਉਨ੍ਹਾਂ ਨੇ ਅੱਗੇ ਕਿਹਾ, "ਸਟ੍ਰੀਮਿੰਗ ਇੱਕ ਗੇਮ ਚੇਂਜਰ ਸਾਬਿਤ ਹੋਣ ਜਾ ਰਹੀ ਹੈ ਅਤੇ ਇਹ ਉਭਰਦੇ ਫਿਲਮ ਨਿਰਮਾਤਾਵਾਂ, ਲੇਖਕਾਂ ਅਤੇ ਅਦਾਕਾਰਾਂ ਨੂੰ ਸੁਰਖੀਆਂ ਵਿੱਚ ਆਉਣ ਲਈ ਉਤਸ਼ਾਹਿਤ ਕਰ ਰਹੀ ਹੈ।

ਮਨੀਸ਼ਾ ਨੇ ਇਹ ਵੀ ਕਿਹਾ ਕਿ ਪਹਿਲਾਂ ਸੀਨੀਅਰ ਅਭਿਨੇਤਰੀਆਂ ਨੂੰ ਜੋ ਭੂਮਿਕਾਵਾਂ ਦਿੱਤੀਆਂ ਜਾਂਦੀਆਂ ਸਨ, ਉਨ੍ਹਾਂ ਦੀ ਤੁਲਨਾ ਵਿੱਚ ਹੁਣ ਵੱਡੀ ਉਮਰ ਦੀਆਂ ਮਹਿਲਾਵਾਂ ਲਈ ਭੂਮਿਕਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ, "ਦਰਸ਼ਕਾਂ ਦੀ ਬਦੌਲਤ ਓਟੀਟੀ ਹੌਲੀ-ਹੌਲੀ ਪੁਰਾਣੇ ਪੈਟਰਨ ਨੂੰ ਤੋੜ ਰਿਹਾ ਹੈ।" ਅਨੁਭਵੀ ਅਦਾਕਾਰਾ ਨੇ ਕਿਹਾ, "ਸਿਨੇਮਾ ਵਿੱਚ ਵੀ ਹੁਣ ਵੱਡੀ ਉਮਰ ਦੇ ਕਲਾਕਾਰਾਂ ਨੂੰ ਜ਼ਿਆਦਾ ਮਹੱਤਵਪੂਰਨ ਭੂਮਿਕਾਵਾਂ ਦਿੱਤੀਆਂ ਜਾ ਰਹੀਆਂ ਹਨ। 90 ਅਤੇ 2000 ਦੇ ਦਹਾਕੇ ਦੇ ਮੁਕਾਬਲੇ ਬਹੁਤ ਕਰਕੁਝ ਬਦਲ ਗਿਆ ਹੈ। ਸਿੱਖਣ ਲਈ ਬਹੁਤ ਕੁਝ ਹੈ।"

ਗੱਲਬਾਤ ਵਿੱਚ ਨਿਰਦੇਸ਼ਕ ਦੇ ਨਜ਼ਰੀਏ ਨੂੰ ਸਾਹਮਣੇ ਲਿਆਉਂਦੇ ਹੋਏ, ਵਿਕਰਮਾਦਿਤਿਆ ਮੋਟਵਾਨੇ, ਜਿਨ੍ਹਾਂ ਨੂੰ ਦੋਵਾਂ ਫਾਰਮੈਟਾਂ ਵਿੱਚ ਸਫਲ ਪ੍ਰੋਜੈਕਟਾਂ ਦਾ ਸਿਹਰਾ ਦਿੱਤਾ ਜਾਂਦਾ ਹੈ, ਨੇ ਕਿਹਾ, " ਚੰਗੀ ਸੀਰੀਜ਼ ਵਿੱਚ ਇੱਕ ਵੱਖਰੀ ਕਿਸਮ ਦਾ ਜਾਦੂ ਹੁੰਦਾ ਹੈ । ਰਚਨਾਤਮਕ ਦ੍ਰਿਸ਼ਟੀਕੋਣ ਤੋਂ ਕਈ ਸੀਜ਼ਨ ਨੂੰ ਲਗਾਤਾਰ ਜਾਰੀ ਰੱਖਣਾ ਇੱਕ ਕਠਿਨ ਕੰਮ ਹੈ ਅਤੇ ਇਹ ਮਹੱਤਵਪੂਰਨ ਹੈ ਕਿ ਕਲਾਕਾਰਾਂ ਅਤੇ ਕਰੂ ਦੀ ਊਰਜਾ ਇਸ ਪੀਰੀਅਡ ‘ਚ ਬਣੀ ਰਹੇ।"

ਦੋਨਾਂ ਫਾਰਮੈਟਾਂ ਵਿੱਚ ਆਪਣੇ ਤਜ਼ਰਬੇ ਬਾਰੇ ਗੱਲ ਕਰਦਿਆਂ ਦੂਰਦਰਸ਼ੀ ਨਿਰਦੇਸ਼ਕ ਨੇ ਕਿਹਾ, “ਮੈਨੂੰ ਸ਼ੈਲੀਆਂ ਬਦਲਣ ਦਾ ਅਨੰਦ ਆਉਂਦਾ ਹੈ। ਮੇਰੀਆਂ ਪਹਿਲੀਆਂ ਚਾਰ ਫ਼ਿਲਮਾਂ ਸਿਨੇਮਾ ਲਈ ਸਨ। ਸਟ੍ਰੀਮਿੰਗ ਪਲੈਟਫਾਰਮ ਤੁਹਾਨੂੰ ਥੋੜੀ ਜ਼ਿਆਦਾ ਆਜ਼ਾਦੀ ਦਿੰਦੇ ਹਨ ਜਦੋਂ ਇਹ ਭਾਸ਼ਾ ਦੀ ਗੱਲ ਆਉਂਦੀ ਹੈ। ਓਟੀਟੀ ਪਲੈਟਫਾਰਮ ਵਧੇਰੇ ਆਜ਼ਾਦੀ ਦੀ ਆਗਿਆ ਦਿੰਦੇ ਹਨ। ਥੀਏਟਰ ‘ਚ ਰਿਲੀਜ਼ ਲਈ ਸੀਮਤ ਬਜਟ ਅਤੇ ਲੰਬਾਈ ਦੀਆਂ ਸੀਮਾਵਾਂ ਹਨ, ਕਹਾਣੀਆਂ ਵੱਧ ਤੋਂ ਵੱਧ ਲੋਕਾਂ ਲਈ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਦੱਸਿਆ, ਪ੍ਰੋਡਕਸ਼ਨ ਅਤੇ ਪੋਸਟ-ਪ੍ਰੋਡਕਸ਼ਨ ਲਗਭਗ ਇੱਕੋ ਜਿਹੇ ਹਨ। ਉਨ੍ਹਾਂ ਕਿਹਾ, "ਸ਼ੂਟਿੰਗ ਪ੍ਰਕਿਰਿਆ ਹੁਣ ਤੇਜ਼ ਹੋ ਰਹੀ ਹੈ। ਜੁਬਲੀ ਦੇ 10 ਐਪੀਸੋਡ 90 ਦਿਨਾਂ ਵਿੱਚ ਸ਼ੂਟ ਕੀਤੇ ਗਏ ਸਨ, 'ਸੈਕਰਡ ਗੇਮਜ਼' 80 ਦਿਨਾਂ ਵਿੱਚ ਸ਼ੂਟ ਕੀਤੀ ਗਈ ਸੀ।" ਨਿਰਦੇਸ਼ਕ ਦਾ ਮੰਨਣਾ ਹੈ ਕਿ ਤੁਹਾਨੂੰ ਸ਼ੂਟਿੰਗ ਦੇ ਦੌਰਾਨ ਵਧੇਰੇ ਸਹਿਜ ਵਿਕਲਪ ਬਣਾਉਣੇ ਪੈਣਗੇ।

ਓਟੀਟੀ ਪਲੈਟਫਾਰਮਾਂ ਲਈ ਲਿਖਣ 'ਤੇ ਬੋਲਦੇ ਹੋਏ, ਵਿਕਰਮਾਦਿਤਿਆ ਨੇ ਦੱਸਿਆ ਕਿ ਇਹ ਪੂਰੀ ਤਰ੍ਹਾਂ ਨਾਲ ਇੱਕ ਵੱਖਰੀ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ਲਿਖਣ ਸਮੇਂ ਐਪੀਸੋਡ ਅਤੇ ਸਮੇਂ ਦਾ ਧਿਆਨ ਰੱਖਣਾ ਚਾਹੀਦਾ ਹੈ। ਮਨੀਸ਼ਾ ਅਤੇ ਵਿਕਰਮ ਦੋਵੇਂ ਇਸ ਗੱਲ 'ਤੇ ਸਹਿਮਤ ਹੋਏ ਕਿ ਵੱਡੇ ਪਰਦੇ ਅਤੇ ਓਟੀਟੀ ਰਿਲੀਜ਼ ਵਿਚਕਾਰ ਸੰਤੁਲਨ ਹੋਣਾ ਚਾਹੀਦਾ ਹੈ।

ਵਿਕਰਮ ਨੇ ਸਪੱਸ਼ਟ ਤੌਰ 'ਤੇ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਕਿਸੀ ਸੀਰੀਜ਼ ਨੂੰ ਨਿਰਦੇਸ਼ਨ ਕਰਨਾ ਥੋੜ੍ਹਾ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ, "ਸ਼ੋਅ ਰਨਰ ਦੇ ਲਈ ਇਹ ਮੁਸ਼ਕਲ ਹੈ। ਕਈ ਅੰਤਰਰਾਸ਼ਟਰੀ ਸੀਰੀਜ਼ ਵਿੱਚ ਵੱਖ-ਵੱਖ ਸੀਜ਼ਨਾਂ ਲਈ ਵੱਖ-ਵੱਖ ਸ਼ੋਅ ਰਨਰ ਰਹੇ ਹਨ। ਭਾਰਤ ਵਿੱਚ ਓਟੀਟੀ ਇੱਕ ਨਵੀਂ ਚੀਜ਼ ਹੈ। ਸਾਨੂੰ ਇਸ 'ਤੇ ਕੰਮ ਕਰਨਾ ਹੋਵੇਗਾ। ਇਹ ਹੌਲੀ-ਹੌਲੀ ਹੋਵੇਗਾ।"

ਆਪਣੀ ਸਮਾਪਤੀ ਟਿੱਪਣੀ ਵਿੱਚ, ਵਿਕਰਮਾਦਿਤਿਆ ਨੇ ਇਹ ਵੀ ਕਿਹਾ ਕਿ ਸਿਨੇਮਾਘਰਾਂ ਵਿੱਚ ਫਿਲਮ ਦੇਖਣ ਦੇ ਅਨੁਭਵ ਵਿੱਚ ਸੁਧਾਰ ਦੀ ਜ਼ਰੂਰਤ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗੈਰ ਜ਼ਰੂਰੀ ਅੰਤਰਾਲ ਅਤੇ ਲੰਬੇ ਇਸ਼ਤਿਹਾਰ ਅਕਸਰ ਦਰਸ਼ਕਾਂ ਨੂੰ ਪਸੰਦ ਨਹੀਂ ਆਉਂਦੇ। ਉਨ੍ਹਾਂ ਕਿਹਾ, ''ਹਾਲਾਂਕਿ ਵੱਡੇ ਪਰਦੇ 'ਤੇ ਸਿਨੇਮਾ ਦਾ ਜਾਦੂ ਹਮੇਸ਼ਾ ਬਣਿਆ ਰਹੇਗਾ। ਦੂਜੇ ਪਾਸੇ, ਉਨ੍ਹਾਂ ਨੇ ਕਿਹਾ ਕਿ ਓਟੀਟੀ ਪਲੈਟਫਾਰਮ ਗੁਣਵੱਤਾਪੂਰਨ ਪਰਿਵਾਰਕ ਮਨੋਰੰਜਨ ਅਤੇ ਨਿੱਜੀ ਤੌਰ ‘ਤੇ ਦੇਖਣ ਦੀ ਆਜ਼ਾਦੀ ਦੋਵੇਂ ਪ੍ਰਦਾਨ ਕਰਦੇ ਹਨ। ਵਿਕਰਮਾਦਿਤਿਆ ਮੋਟਵਾਨੇ ਨੇ ਕਿਹਾ, "ਦੋਵੇਂ ਫਾਰਮੈਟਾਂ ਦਾ ਸਹੀ ਮਿਸ਼ਰਣ ਸਿਨੇਮਾ ਜਗਤ ਵਿੱਚ ਇੱਕ ਚਮਤਕਾਰ ਪੈਦਾ ਕਰੇਗਾ।"

ਵੱਡੇ ਪਰਦੇ ਬਨਾਮ ਓਟੀਟੀ ਦੀ ਬਹਿਸ ਵਿੱਚ, ਦੋਵੇਂ ਉੱਘੇ ਮਾਹਰ ਇਸ ਗੱਲ 'ਤੇ ਸਹਿਮਤ ਹੋਏ ਕਿ - 'ਜਦੋਂ ਸੀਮਾਵਾਂ ਨੂੰ ਅੱਗੇ ਵਧਾਇਆ ਜਾਂਦਾ ਹੈ, ਤਾਂ ਕਈ ਨਵੀਆਂ ਅਦਭੁੱਤ ਚੀਜ਼ਾਂ ਸਾਹਮਣੇ ਆਉਂਦੀਆਂ ਹਨ'।

 

************

 

ਪੀਆਬੀ ਇਫੀ ਕਾਸਟ ਐਂਡ ਕਰੂ | ਰਜਿਤ/ਨਿਕਿਤਾ/ਬਿਨੀਤ/ਦਰਸ਼ਨਾ | ਇਫੀ 55 - 74

iffi reel

(Release ID: 2076872) Visitor Counter : 5