ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
20 NOV 2024 8:09PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੀ-20 ਸਮਿਟ (G20 Summit) ਦੇ ਦੌਰਾਨ 19 ਨਵੰਬਰ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜਨੇਰੀਓ ਵਿੱਚ ਅਰਜਨਟੀਨਾ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਜੇਵੀਅਰ ਮਾਇਲੀ ਨਾਲ ਮੁਲਾਕਾਤ ਕੀਤੀ।
ਦੋਹਾਂ ਲੀਡਰਾਂ ਦੇ ਦਰਮਿਆਨ ਇਹ ਪਹਿਲੀ ਦੁਵੱਲੀ ਬੈਠਕ ਸੀ। ਰਾਸ਼ਰਪਤੀ ਮਾਇਲੀ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਇਤਿਹਾਸਿਕ ਤੀਸਰੇ ਕਾਰਜਕਾਲ ਦੇ ਲਈ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਭੀ ਰਾਸ਼ਟਰਪਤੀ ਮਾਇਲੀ ਨੂੰ ਅਹੁਦਾ ਸੰਭਾਲਣ ’ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
ਦੋਹਾਂ ਲੀਡਰਾਂ ਨੇ ਸ਼ਾਸਨ ਦੇ ਵਿਸ਼ੇ ’ਤੇ ਦਿਲਚਸਪ ਚਰਚਾ ਕੀਤੀ ਅਤੇ ਇਸ ਖੇਤਰ ਵਿੱਚ ਆਪਣੇ-ਆਪਣੇ ਅਨੁਭਵਾਂ ’ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਦੋਹਾਂ ਜੀਵੰਤ ਲੋਕਤੰਤਰਾਂ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ ਦੇ ਵਿਸਤਾਰ ’ਤੇ ਤਸੱਲੀ ਪ੍ਰਗਟ ਕੀਤੀ। ਵਪਾਰ ਅਤੇ ਆਰਥਿਕ ਸਬੰਧਾਂ ਵਿੱਚ ਅਸਾਧਾਰਣ ਵਾਧਾ ਹੋਇਆ ਹੈ, ਜਿਸ ਵਿੱਚ ਭਾਰਤ ਅਰਜਨਟੀਨਾ ਦੇ ਸਿਖਰਲੇ ਪੰਜ ਵਪਾਰਕ ਭਾਗੀਦਾਰਾਂ (trading partners) ਵਿੱਚੋਂ ਇੱਕ ਬਣ ਗਿਆ ਹੈ।
ਦੋਹਾਂ ਦੇਸ਼ਾਂ ਦੇ ਦਰਮਿਆਨ ਦੁਵੱਲੇ ਸਹਿਯੋਗ ਵਿੱਚ ਭੀ ਵਿਵਿਧਤਾ ਆਈ ਹੈ ਅਤੇ ਇਸ ਵਿੱਚ ਫਾਰਮਾਸਿਊਟੀਕਲਸ (pharmaceuticals), ਰੱਖਿਆ, ਲਿਥੀਅਮ ਸਹਿਤ ਮਹੱਤਵਪੂਰਨ ਖਣਿਜ, ਤੇਲ ਅਤੇ ਗੈਸ, ਸਿਵਲ ਨਿਊਕਲੀਅਰ ਐਨਰਜੀ, ਪੁਲਾੜ, ਖੇਤੀਬਾੜੀ, ਸਾਇੰਸ ਅਤੇ ਟੈਕਨੋਲੋਜੀ ਅਤੇ ਸੂਚਨਾ ਟੈਕਨੋਲੋਜੀ ਜਿਹੇ ਖੇਤਰ ਸ਼ਾਮਲ ਹਨ। ਲੀਡਰਾਂ ਨੇ ਅਰਜਨਟੀਨਾ ਦੁਆਰਾ ਕੀਤੇ ਜਾ ਰਹੇ ਮੌਜੂਦਾ ਆਰਥਿਕ ਸੁਧਾਰਾਂ ’ਤੇ ਭੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਦੋਹਾਂ ਲੀਡਰਾਂ ਨੇ ਕਈ ਮੌਜੂਦਾ ਅੰਤਰਰਾਸ਼ਟਰੀ ਮੁੱਦਿਆਂ ’ਤੇ ਭੀ ਚਰਚਾ ਕੀਤੀ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਪਰਸਪਰ ਲਾਭ ਦੇ ਲਈ ਰਣਨੀਤਕ ਸਾਂਝੇਦਾਰੀ ਨੂੰ ਹੋਰ ਵਿਕਸਿਤ ਕਰਨ ਦੇ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ।
********
ਐੱਮਜੇਪੀਐੱਸ/ਐੱਸਆਰ
(Release ID: 2076380)
Visitor Counter : 3
Read this release in:
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam