ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਗੋਆ ਵਿੱਚ 'ਯੰਗ ਫਿਲਮਮੇਕਰਸ: ਦ ਫਿਊਚਰ ਇਜ਼ ਨਾਓਂ' ਦੀ ਥੀਮ ‘ਤੇ ਅਧਾਰਿਤ 55ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੀ ਸ਼ਾਨਦਾਰ ਸ਼ੁਰੂਆਤ
ਇੱਫੀ ਦੇ ਉਦਘਾਟਨੀ ਸਮਾਰੋਹ ਵਿੱਚ ਉੱਘੀਆਂ ਭਾਰਤੀ ਫ਼ਿਲਮ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ
“ਆਈਐੱਫਐੱਫਆਈ ਅਤੇ ਗੋਆ ਪਿਛਲੇ ਦੋ ਦਹਾਕਿਆਂ ਵਿੱਚ ਇੱਕ ਦੂਜੇ ਦੇ ਸਮਾਨਾਰਥੀ ਬਣ ਗਏ ਹਨ:” ਡਾ ਪ੍ਰਮੋਦ ਸਾਵੰਤ, ਮੁੱਖ ਮੰਤਰੀ, ਗੋਆ
"ਭਾਰਤ ਕ੍ਰਿਏਟਰਸ ਦੀ ਆਰਥਵਿਵਸਥਾ ਨੂੰ ਆਕਾਰ ਦੇਣ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਸਕਦਾ ਹੈ:" ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ
ਗੋਆ ਦੇ ਮੁੱਖ ਮੰਤਰੀ ਡਾ: ਪ੍ਰਮੋਦ ਸਾਵੰਤ ਨੇ ਪ੍ਰਸਾਰ ਭਾਰਤੀ ਦੀ ' ਵੇਵਸ ਓਟੀਟੀ' ਲਾਂਚ ਕੀਤੀ
"ਆਈਐੱਫਐੱਫਆਈ ਭਾਰਤੀ ਸਿਨੇਮਾ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਸਰਕਾਰ ਇੱਕ ਸਹਾਇਕ ਨੀਤੀ ਢਾਂਚੇ ਨੂੰ ਯਕੀਨੀ ਬਣਾਉਂਦੀ ਹੈ : ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ
“ਆਈਐੱਫਐੱਫਆਈ ਭਾਰਤੀ ਸਿਨੇਮਾ ਪ੍ਰੇਮੀਆਂ ਅਤੇ ਭਾਰਤੀ ਸਿਨੇਮਾ ਨਿਰਮਾਤਾਵਾਂ ਦਾ ਉਤਸਵ ਮਨਾਉਂਦਾ ਹੈ:” ਆਈ ਐਂਡ ਬੀ ਸਕੱਤਰ ਸ਼੍ਰੀ ਸੰਜੈ ਜਾਜੂ
ਫਿਲਮ ਮਹੋਤਸਵ ਦਾ ਉਦੇਸ਼ ਲੋਕਾਂ ਨੂੰ ਨੇੜੇ ਲਿਆਉਣਾ ਅਤੇ ਇੱਕ-ਦੂਜੇ ਦੀਆਂ ਕਹਾਣੀਆਂ ਦੱਸਣਾ ਹੋਣਾ ਚਾਹੀਦਾ ਹੈ: ਮਹੋਤਸਵ ਨਿਦੇਸ਼ਕ ਸ਼ੇਖਰ ਕਪੂਰ
"ਸਾਰੀ ਦੁਨੀਆ ਇੱਕ ਕਹਾਣੀ ਸੁਣਾਉਣ ਵਾਲਾ ਪਲੈਟਫਾਰਮ ਹੈ:" ਸ੍ਰੀ ਸ੍ਰ ਰਵੀ ਸ਼ੰਕਰ
ਭਾਰਤੀ ਸਿਨੇਮਾ ਦੇ ਚਾਰ ਮਹਾਨ ਕਲਾਕਾਰਾਂ - ਰਾਜ ਕਪੂਰ, ਤਪਨ ਸਿਨਹਾ, ਅੱਕੀਨੈਨੀ ਨਾਗੇਸ਼ਵਰ ਰਾਓ ਅਤੇ ਮੋਹੰਮਦ ਰਫੀ 'ਤੇ ਵਿਸ਼ੇਸ਼ ਡਾਕ ਟਿਕਟ ਜਾਰੀ
ਅੱਜ ਸ਼ਾਮ ਗੋਆ ਦੇ ਸੁੰਦਰ ਕਿਨਾਰਿਆਂ ‘ਤੇ ਮਸ਼ਹੂਰ ਫਿਲਮੀ ਹਸਤੀਆਂ ਅਤੇ ਜੋਸ਼ੀਲੇ ਸਿਨੇਮਾਂ ਪ੍ਰੇਮੀਆਂ ਦੀ ਸ਼ਾਨਦਾਰ ਸ਼ਮੂਲੀਅਤ ਵਿੱਚ 55ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ) ਦੀ ਸ਼ੁਰੂਆਤ ਹੋਈ। ਭਾਰਤ ਦੀ ਸੱਭਿਆਚਾਰਕ ਏਕਤਾ ਅਤੇ ਵਿਭਿੰਨਤਾ ਨੂੰ ਦਰਸਾਉਣ ਵਾਲੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ ਨੇ ਸਾਰਿਆਂ ਦਾ ਮਨ ਮੋਹ ਲਿਆ ਅਤੇ ਕ੍ਰਿਏਟੀਵਿਟੀ ਅਤੇ ਸਿਨੇਮੈਟਿਕ ਪ੍ਰਤਿਭਾ ਦੇ ਉਤਸਵ ਦੇ ਨੌਂ ਦਿਨਾਂ ਦੀ ਸ਼ਾਨਦਾਰ ਸ਼ੁਰੂਆਤ ਹੋਈ। ਦੁਨੀਆ ਭਰ ਦੇ ਸਿਨੇ ਪ੍ਰੇਮੀਆਂ ਦੇ ਲੰਬੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ 55ਵੇਂ ਆਈਐੱਫਐੱਫਆਈ ਦੀ ਸ਼ੁਰੂਆਤ ਪ੍ਰਸਿੱਧ ਆਸਟ੍ਰੇਲਿਆਈ ਫਿਲਮਮੇਕਰ ਮਾਈਕਲ ਗ੍ਰੇਸੀ ਦੀ ਫੀਚਰ ਫਿਲਮ ‘ਬੈਟਰ ਮੈਨ’ ਦੀ ਸਕ੍ਰੀਨਿੰਗ ਨਾਲ ਹੋਈ।
ਸ਼ਾਨਦਾਰ ਓਪਨਿੰਗ ਸੈਰੇਮਨੀ ਵਿੱਚ ਸਿਨੇ-ਜਗਤ ਦੇ ਕੁਝ ਪ੍ਰਤਿਭਾਸ਼ਾਲੀ ਸਟਾਰਸ ਨੂੰ ਸਿਨੇ-ਪ੍ਰੇਮੀਆਂ ਦੀ ਮੌਜੂਦਗੀ ਵਿੱਚ ਸਨਮਾਨਿਤ ਕੀਤਾ ਗਿਆ, ਜਿਸ ਦੀ ਮੇਜ਼ਬਾਨੀ ਪ੍ਰਸਿੱਧ ਫਿਲਮੀ ਹਸਤੀਆਂ ਅਭਿਸ਼ੇਕ ਬੈਨਰਜੀ ਅਤੇ ਭੂਮੀ ਪੈਡਨੇਕਰ ਨੇ ਕੀਤੀ। ਫਿਲਮ ਇੰਡਸਟਰੀ ਦੇ ਦਿੱਗਜ਼ਾਂ ਸੁਭਾਸ਼ ਘਈ, ਚਿਦਾਨੰਦ ਨਾਇਕ, ਬੋਮਨ ਇਰਾਨੀ, ਆਰ.ਕੇ.ਸੈਲਵਾਮਣੀ, ਜੈਦੀਪ ਅਹਿਲਾਵਤ, ਜਯਮ ਰਵੀ, ਇਸ਼ਾਰੀ ਗਣੇਸ਼, ਆਰ ਸਰਥ ਕੁਮਾਰ, ਪ੍ਰਣਿਤਾ ਸੁਭਾਸ਼, ਜੈਕੀ ਭਗਨਾਨੀ, ਰਕੁਲ ਪ੍ਰੀਤ ਸਿੰਘ, ਰਣਦੀਪ ਹੁੱਡਾ ਅਤੇ ਰਾਜਕੁਮਾਰ ਰਾਓ ਨੂੰ ਸਿਨੇਮਾ ਵਿੱਚ ਉਨ੍ਹਾਂ ਦੇ ਬੇਅੰਤ ਯੋਗਦਾਨ ਲਈ ਸਨਮਾਨਿਆ ਗਿਆ।
ਭਾਰਤੀ ਪਰੰਪਰਾਵਾਂ ਦੀ ਪਾਲਣਾ ਕਰਦੇ ਹੋਏ, ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਦੁਆਰਾ ਰਾਜ ਸਭਾ ਸਾਂਸਦ ਸ਼੍ਰੀ ਸਦਾਨੰਦ ਸ਼ੇਤ ਤਨਾਵੜੇ, ਸਕੱਤਰ ਸੂਚਨਾ ਅਤੇ ਪ੍ਰਸਾਰਣ ਸ਼੍ਰੀ ਸੰਜੈ ਜਾਜੂ, ਅਧਿਆਤਮਿਕ ਗੁਰੂ ਸ੍ਰੀ ਸ੍ਰੀ ਰਵੀ ਸ਼ੰਕਰ, ਫੈਸਟੀਵਲ ਦੇ ਨਿਦੇਸ਼ਕ ਸ਼੍ਰੀ ਸ਼ੇਖਰ ਕਪੂਰ, ਚੇਅਰਮੈਨ ਸੀਬੀਐੱਫਸੀ ਸ਼੍ਰੀ ਪ੍ਰਸੂਨ ਜੋਸ਼ੀ ਅਤੇ ਚੇਅਰਮੈਨ ਪ੍ਰਸਾਰ ਭਾਰਤੀ ਸ਼੍ਰੀ ਨਵਨੀਤ ਕੁਮਾਰ ਸਹਿਗਲ ਸਮੇਤ ਵਰਗੇ ਪਤਵੰਤਿਆਂ ਦੀ ਮੌਜੂਦਗੀ ਵਿੱਚ ਇੱਕ ਨਾਰੀਅਲ ਦੇ ਪੌਦੇ ਨੂੰ ਪਾਣੀ ਦੇ ਕੇ ਫਿਲਮ ਫੈਸਟੀਵਲ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ।
ਇਸ ਮੌਕੇ, ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਕਿਹਾ ਕਿ ਗੋਆ ਅਤੇ ਇੱਫੀ ਸ਼ਾਬਦਿਕ ਤੌਰ ’ਤੇ ਸਮਾਨਾਰਥੀ ਹਨ। ਡਾ: ਸਾਵੰਤ ਨੇ ਕਿਹਾ "ਜਦੋਂ ਤੁਸੀਂ ਇੱਫੀ ਬਾਰੇ ਸੋਚਦੇ ਹੋ, ਤੁਹਾਨੂੰ ਗੋਆ ਯਾਦ ਆਉਂਦਾ ਹੈ, ਅਤੇ ਜਦੋਂ ਤੁਸੀਂ ਗੋਆ ਬਾਰੇ ਸੋਚਦੇ ਹੋ, ਤੁਹਾਨੂੰ ਇੱਫੀ ਯਾਦ ਆਉਂਦਾ ਹੈ"। ਡਾ: ਸਾਵੰਤ ਨੇ ਸਾਰੇ ਗੋਆ ਵਾਸੀਆਂ ਦੀ ਤਰਫ਼ੋਂ, ਗੋਆ ਵਿੱਚ ਫੈਸਟੀਵਲ ਦੇ ਸਾਰੇ ਡੈਲੀਗੇਟਸ ਦਾ ਨਿੱਘਾ ਸਵਾਗਤ ਕੀਤਾ ।
“ਇੰਡੀਆ ਕ੍ਰਿਏਟਰਸ ਦੀ ਆਰਥਿਕਤਾ ਨੂੰ ਆਕਾਰ ਦੇਣ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਸਕਦਾ ਹੈ"
ਇੱਕ ਵੀਡੀਓ ਸੰਦੇਸ਼ ਵਿੱਚ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਇੱਫੀ ਭਾਰਤੀ ਫਿਲਮ ਉਦਯੋਗ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਬਣ ਗਿਆ ਹੈ। ਆਈ ਐਂਡ ਬੀ ਮੰਤਰੀ ਨੇ ਕਿਹਾ ਕਿ ਕੰਟੈਂਟ ਕ੍ਰਿਏਟਰਸ ਦੀ ਆਰਥਿਕਤਾ ਨੂੰ ਵਿਕਸਿਤ ਕਰਨ 'ਤੇ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ, ਜੋ ਕਿ ਜੀਵੰਤ ਅਤੇ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ "ਲੋਕ ਇਨੋਵੇਟਿਵ ਕੰਟੈਂਟ ਲੈ ਕੇ ਆ ਰਹੇ ਹਨ ਜੋ ਭਾਰਤ ਦੀਆਂ ਵਿਭਿੰਨ ਸੰਸਕ੍ਰਿਤੀਆਂ, ਪਕਵਾਨਾਂ, ਅਮੀਰ ਵਿਰਸੇ ਅਤੇ ਭਾਰਤੀ ਸਾਹਿਤ ਅਤੇ ਭਾਸ਼ਾਵਾਂ ਦੇ ਰਤਨਾਂ ਨੂੰ ਦਿਲਚਸਪ ਅਤੇ ਰਚਨਾਤਮਕ ਤਰੀਕਿਆਂ ਨਾਲ ਪ੍ਰਦਰਸ਼ਿਤ ਕਰਦੇ ਹਨ", ਉਨ੍ਹਾਂ ਅੱਗੇ ਕਿਹਾ ਕਿ ਭਾਰਤ ਟੈਕਨੋਲੋਜੀ ਦੇ ਏਕੀਕਰਣ ਅਤੇ ਇੱਕ ਮਜ਼ਬੂਤ ਕਿਊਰੇਟਰ ਈਕੋਸਿਸਟਮ ਦੇ ਵਿਕਾਸ ਦੇ ਨਾਲ ਕ੍ਰਿਏਟਰਸ ਦੀ ਆਰਥਿਕਤਾ ਨੂੰ ਆਕਾਰ ਦੇਣ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾ ਸਕਦਾ ਹੈ।
ਸ਼੍ਰੀ ਵੈਸ਼ਣਵ ਨੇ ਇੱਫੀ ਤੋਂ ਨਵੀਆਂ ਸਾਂਝੇਦਾਰੀਆਂ ਅਤੇ ਨਵੇਂ ਵਿਚਾਰਾਂ ਦੇ ਉਭਰਨ ਦੀ ਉਮੀਦ ਵੀ ਪ੍ਰਗਟ ਕੀਤੀ। ਉਹ ਨਵੀਆਂ ਪਹਿਲਕਦਮੀਆਂ ਬਾਰੇ ਵੀ ਆਸਵੰਦ ਹਨ, ਜਿਸ ਰਾਹੀਂ ਕੁਝ ਯੰਗ ਕ੍ਰਿਏਟਰਸ ਨੂੰ ਸਲਾਹ ਅਤੇ ਮਾਰਗਦਰਸ਼ਨ ਮਿਲੇਗਾ। ਉਨ੍ਹਾਂ ਕਿਹਾ ਕਿ "ਇਸ ਈਵੈਂਟ ਦੌਰਾਨ ਸਾਂਝੇ ਕੀਤੇ ਗਏ ਵਿਚਾਰ ਆਉਣ ਵਾਲੇ ਸਾਲਾਂ ਵਿੱਚ ਉਦਯੋਗ ਦੀ ਦਿਸ਼ਾ ਨੂੰ ਆਕਾਰ ਦੇਣ ਵਿੱਚ ਮਦਦ ਕਰਨਗੇ।"
“ਇੱਫੀ ਇੰਡੀਅਨ ਸਿਨੇਮਾ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਦੇ ਲਈ ਕਈ ਪਹਿਲਕਦਮੀਆਂ ਕਰ ਰਿਹਾ ਹੈ”
ਇੱਕ ਵੀਡੀਓ ਸੰਦੇਸ਼ ਰਾਹੀਂ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਕਿਹਾ ਕਿ, ਇੱਫੀ ਇੰਡੀਅਨ ਸਿਨੇਮਾ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਕਈ ਪਹਿਲਕਦਮੀਆਂ ਕਰਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਫਿਲਮ-ਪਾਇਰੇਸੀ ਨੂੰ ਰੋਕਣ ਲਈ ਫਿਲਮ ਉਦਯੋਗ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਫਿਲਮ ਸਹੂਲਤ ਦੀ ਸਿੰਗਲ-ਵਿੰਡੋ ਪ੍ਰਣਾਲੀ ਨੇ ਫਿਲਮ ਦੀ ਸ਼ੂਟਿੰਗ ਲਈ ਮਨਜ਼ੂਰੀ ਪ੍ਰਾਪਤ ਕਰਨਾ ਸਰਲ ਬਣਾ ਦਿੱਤਾ ਹੈ। ਵੱਖ-ਵੱਖ ਸਬਸਿਡੀਆਂ ਦੇ ਨਾਲ ਇਸ ਪਹਿਲਕਦਮੀ ਨੇ ਫਿਲਮ ਨਿਰਮਾਤਾਵਾਂ ਲਈ ਈਜ਼ ਆਫ ਡੂਇੰਗ ਬਿਜ਼ਨਿਸ ਵਿੱਚ ਵਾਧਾ ਕੀਤਾ ਹੈ। ਡਾ: ਮੁਰੂਗਨ ਨੇ ਜ਼ਿਕਰ ਕੀਤਾ ਕਿ ਇੱਫੀ ਵਿੱਚ ਕ੍ਰਿਏਟਿਵ ਮਾਈਂਡਜ਼ ਆਫ਼ ਟੂਮੋਰੋ (CMOT) ਪਹਿਲਕਦਮੀ ਸ਼ੁਰੂ ਹੋਈ ਹੈ, ਜਿੱਥੇ ਸੌ ਯੰਗ ਕ੍ਰਿਏਟਿਵ ਇੰਡੀਵਿਜ਼ੁਅਲਸ ਨੂੰ ਫ਼ਿਲਮੀ ਦਿੱਗਜਾਂ ਦੁਆਰਾ ਮਾਰਗਦਰਸ਼ਨ ਦਾ ਮੌਕਾ ਮਿਲੇਗਾ ਅਤੇ ਉਹਨਾਂ ਨਾਲ ਗੱਲਬਾਤ ਤੋਂ ਲਾਭ ਪ੍ਰਾਪਤ ਹੋਵੇਗਾ। ਰਾਜ ਮੰਤਰੀ ਨੇ ਇਹ ਵੀ ਦੱਸਿਆ ਕਿ, ਦੁਨੀਆ ਦੇ ਸਭ ਤੋਂ ਵੱਡੇ ਫਿਲਮ ਫੈਸਟੀਵਲਸ ਵਿੱਚੋਂ ਇੱਕ ਇੱਫੀ ਨੂੰ 1000 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ ਹਨ। ਡਾ: ਐੱਲ. ਮੁਰੂਗਨ ਨੇ ਇਹ ਵੀ ਕਿਹਾ, ਇੱਫੀ ਇਸ ਸਾਲ ਦਾ ਸਤਯਾਜੀਤ ਰੇਅ ਲਾਈਫਟਾਈਮ ਅਚੀਵਮੈਂਟ ਅਵਾਰਡ ਪ੍ਰਸਿੱਧ ਆਸਟ੍ਰੇਲੀਅਨ ਫ਼ਿਲਮ ਨਿਰਮਾਤਾ ਫਿਲਿਪ ਨੋਇਸ ਨੂੰ ਦੇ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹੈ।
“ਫਿਲਮ ਫੈਸਟੀਵਲ ਦਾ ਉਦੇਸ਼ ਲੋਕਾਂ ਨੂੰ ਨੇੜੇ ਲਿਆਉਣਾ ਅਤੇ ਇੱਕ ਦੂਜੇ ਦੀਆਂ ਕਹਾਣੀਆਂ ਸੁਣਾਉਣਾ ਹੋਣਾ ਚਾਹੀਦਾ ਹੈ"
ਫਿਲਮ ਦੇ ਦਿੱਗਜ਼ ਅਤੇ ਫੈਸਟੀਵਲ ਡਾਇਰੈਕਟਰ ਸ਼੍ਰੀ ਸ਼ੇਖਰ ਕਪੂਰ ਨੇ ਕਿਹਾ, "ਆਓ, ਇੱਕ ਦੂਜੇ ਨੂੰ ਆਪਣੀਆਂ ਕਹਾਣੀਆਂ ਸੁਣਾਈਏ।" ਉਨ੍ਹਾਂ ਕਿਹਾ, "ਇੱਕ ਧਰੁਵੀਕਰਣ ਵਾਲੀ ਦੁਨੀਆ ਵਿੱਚ ਇੱਕ ਰਾਸ਼ਟਰ, ਰਾਸ਼ਟਰਾਂ ਅਤੇ ਭਾਈਚਾਰਿਆਂ ਦੇ ਅੰਦਰ, ਇੱਕ ਦੂਜੇ ਨਾਲ ਗੱਲ ਕਰਨ ਦਾ ਇੱਕੋ ਇੱਕ ਤਰੀਕਾ ਹੈ ਸਾਡੀਆਂ ਕਹਾਣੀਆਂ ਸੁਣਾਉਣਾ।" ਪ੍ਰਸਿੱਧ ਫਿਲਮ ਨਿਰਮਾਤਾ ਨੇ ਕਿਹਾ, ਇਹ ਫੈਸਟੀਵਲ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਏਗਾ ਅਤੇ ਦੁਨੀਆ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗਾ, ਅਤੇ ਇਸ ਲਈ ਸਾਨੂੰ ਫਿਲਮ ਫੈਸਟੀਵਲਾਂ ਦਾ ਆਯੋਜਨ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿੱਚ ਸਭ ਤੋਂ ਵੱਡਾ ਫਿਲਮ ਉਦਯੋਗ ਹੈ ਅਤੇ ਦੁਨੀਆ ਦਾ ਸਭ ਤੋਂ ਵੱਡਾ ਕੰਟੈਂਟ ਮੇਕਰ ਅਤੇ ਕੰਟੈਂਟ ਕੰਜ਼ਿਊਮਰ ਹੈ। ਇੱਫੀ ਫੈਸਟੀਵਲ ਦੇ ਡਾਇਰੈਕਟਰ ਸ਼੍ਰੀ ਸ਼ੇਖਰ ਕਪੂਰ ਨੇ ਕਿਹਾ ਕਿ ਇਹ ਫਿਲਮ ਫੈਸਟੀਵਲ ਨਾ ਸਿਰਫ ਫਿਲਮ ਨਿਰਮਾਤਾਵਾਂ, ਸਗੋਂ ਦਰਸ਼ਕਾਂ ਦਾ ਵੀ ਉਤਸਵ ਹੈ।
“ਪੂਰੀ ਦੁਨੀਆ ਇੱਕ ਸਟੋਰੀ-ਟੈਲਿੰਗ ਪਲੈਟਫਾਰਮ ਹੈ”
ਅਧਿਆਤਮਿਕ ਗੁਰੂ ਸ੍ਰੀ ਸ੍ਰੀ ਰਵੀਸ਼ੰਕਰ ਵੀ ਪਤਵੰਤਿਆਂ ਵਿਚਕਾਰ ਹਾਜ਼ਰ ਸਨ। ਇਸ ਮੌਕੇ 'ਤੇ, ਸ੍ਰੀ ਸ੍ਰੀ ਰਵੀਸ਼ੰਕਰ ਨੇ ਕਿਹਾ, "ਹਰ ਜੀਵਨ ਇੱਕ ਫਿਲਮ ਦੀ ਤਰ੍ਹਾਂ ਹੈ। ਮੈਂ ਲੋਕਾਂ ਨਾਲ ਮਿਲਦਾ ਹਾਂ ਅਤੇ ਉਨ੍ਹਾਂ ਦੀਆਂ ਕਹਾਣੀਆਂ ਸੁਣਦਾ ਹਾਂ। ਪੂਰੀ ਦੁਨੀਆ ਇੱਕ ਕਹਾਣੀ ਸੁਣਾਉਣ ਦਾ ਪਲੈਟਫਾਰਮ ਹੈ।" ਉਨ੍ਹਾਂ ਇਹ ਵੀ ਕਿਹਾ, ਭਾਰਤੀ ਇਥਿਹਾਸ ਵਿੱਚ, ਦੇਵਤਿਆਂ ਨੂੰ ਮਨੋਰੰਜਨ ਦੇ ਸਾਧਨਾਂ ਨਾਲ ਜੋੜਿਆ ਗਿਆ ਹੈ ਜਿਵੇਂ ਕਿ ਭਗਵਾਨ ਸ਼ਿਵ ਨੂੰ ਡਮਰੂ ਵਜਾਉਂਦੇ ਹੋਏ, ਦੇਵੀ ਸਰਸਵਤੀ ਵੀਣਾ ਵਜਾਉਂਦੇ ਹੋਏ, ਭਗਵਾਨ ਕ੍ਰਿਸ਼ਨ ਬੰਸਰੀ ਵਜਾਉਂਦੇ ਹੋਏ ਦਿਖਾਈ ਦਿੰਦੇ ਹਨ। ਭਾਰਤੀ ਸੰਸਕ੍ਰਿਤੀ ਮਨੋਰੰਜਨ ਨਾਲ ਜੁੜੀ ਹੋਈ ਹੈ ਜੋ ਸਾਨੂੰ ਖੁਸ਼ਹਾਲ ਜੀਵਨ ਜਿਊਣ ਵਿੱਚ ਮਦਦ ਕਰਦੀ ਹੈ। ਇਸ ਮੌਕੇ 'ਤੇ ਨਿਰਮਾਤਾ ਸ਼੍ਰੀ ਮਹਾਵੀਰ ਜੈਨ ਦੁਆਰਾ ਕੋਲੰਬੀਆ ਦੇ ਸਿਵਿਲ ਵੌਰ (ਘਰੇਲੂ ਯੁੱਧ) ਨੂੰ ਖਤਮ ਕਰਨ ਲਈ ਸ੍ਰੀ ਸ੍ਰੀ ਰਵੀ ਸ਼ੰਕਰ ਦੁਆਰਾ ਨਿਭਾਈ ਗਈ ਅਹਿਮ ਭੂਮਿਕਾ 'ਤੇ ਬਣੀ ਫਿਲਮ ਦੀ ਪਹਿਲੀ ਝਲਕ ਜਾਰੀ ਕੀਤੀ ਗਈ।
ਇੰਡੀਅਨ ਸਿਨੇਮਾ ਦੇ ਚਾਰ ਦਿੱਗਜ਼ਾਂ–ਰਾਜ ਕਪੂਰ, ਤਪਨ ਸਿਨਹਾ, ਅੱਕੀਨੈਨੀ ਨਾਗੇਸ਼ਵਰ ਰਾਓ ਅਤੇ ਮੋਹੰਮਦ ਰਫੀ ‘ਤੇ ਵਿਸ਼ੇਸ਼ ਡਾਕ ਟਿਕਟ ਦਾ ਉਦਘਾਟਨ
ਇੱਫੀ ਇਸ ਸਾਲ ਰਾਜ ਕਪੂਰ, ਤਪਨ ਸਿਨਹਾ, ਅੱਕੀਨੈਨੀ ਨਾਗੇਸ਼ਵਰ ਰਾਓ (ANR), ਅਤੇ ਮੋਹੰਮਦ ਰਫੀ ਦੀ ਅਸਾਧਾਰਣ ਵਿਰਾਸਤ ਨੂੰ ਸ਼ਰਧਾਂਜਲੀ, ਸਕ੍ਰੀਨਿੰਗ, ਅਤੇ ਇੰਟਰਐਕਟਿਵ ਈਵੈਂਟਾਂ ਦੀ ਲੜੀ ਰਾਹੀਂ ਸ਼ਰਧਾਂਜਲੀ ਭੇਟ ਕਰੇਗਾ, ਜਿਸ ਨਾਲ ਡੈਲੀਗੇਟਸ ਨੂੰ ਸਿਨੇਮਾ ਦੀ ਦੁਨੀਆ ਵਿੱਚ ਇਨ੍ਹਾਂ ਮਹਾਨ ਫਿਲਮੀ ਹਸਤੀਆਂ ਦੇ ਯੋਗਦਾਨ 'ਤੇ ਨੇੜੇ ਨੂੰ ਦੇਖਣ ਦਾ ਮੌਕਾ ਮਿਲੇਗਾ। ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੈ ਜਾਜੂ, ਸੂਚਨਾ ਅਤੇ ਪ੍ਰਸਾਰਣ ਦੀ ਵਿਸ਼ੇਸ਼ ਸਕੱਤਰ ਸ਼੍ਰੀਮਤੀ ਨੀਰਜਾ ਸ਼ੇਖਰ ਦੇ ਨਾਲ-ਨਾਲ ਭਾਰਤੀ ਸਿਨੇਮਾ ਦੇ ਇਨ੍ਹਾਂ ਚਾਰ ਦਿੱਗਜ਼ ਕਲਾਕਾਰਾਂ 'ਤੇ ਇੱਕ ਵਿਸ਼ੇਸ਼ ਡਾਕ ਟਿਕਟ ਦਾ ਉਦਘਾਟਨ ਚੀਫ ਪੋਸਟ ਮਾਸਟਰ ਜਨਰਲ (CPMG), ਮਹਾਰਾਸ਼ਟਰ ਪੋਸਟਲ ਸਰਕਲ, ਸ਼੍ਰੀ ਅਮਿਤਾਭ ਸਿੰਘ; ਐੱਮ.ਡੀ., ਐੱਨਐੱਫਡੀਸੀ ਸ਼੍ਰੀ ਪ੍ਰਿਥੁਲ ਕੁਮਾਰ; ਸੰਯੁਕਤ ਸਕੱਤਰ (ਫਿਲਮਾਂ), ਸ਼੍ਰੀਮਤੀ ਵਰਿੰਦਾ ਮਨੋਹਰ ਦੇਸਾਈ; ਫੈਸਟੀਵਲ ਡਾਇਰੈਕਟਰ, ਸ਼੍ਰੀ ਸ਼ੇਖਰ ਕਪੂਰ; ਮਹਾਨ ਅਦਾਕਾਰ ਅੱਕੀਨੈਨੀ ਨਾਗੇਸ਼ਵਰ ਰਾਓ, ਸ਼੍ਰੀ ਨਾਗਾਰਜੁਨ ਦਾ ਪੁੱਤਰ; ਅਤੇ ਸ਼੍ਰੀਮਤੀ ਫਿਰਦੌਸ ਰਫੀ, ਪ੍ਰਸਿੱਧ ਪਲੇਬੈਕ ਸਿੰਗਰ ਮੋਹੰਮਦ ਰਫੀ ਦੀ ਨੂੰਹ ਨੇ ਕੀਤਾ। ਇਸ ਮੌਕੇ 'ਤੇ ਬੋਲਦੇ ਹੋਏ, ਆਈ ਐਂਡ ਬੀ ਸਕੱਤਰ ਸ਼੍ਰੀ ਸੰਜੈ ਜਾਜੂ ਨੇ ਕਿਹਾ, "ਇਹ ਬਹੁਤ ਵਧੀਆ ਭਾਵਨਾ ਹੈ ਕਿ ਇੱਫੀ ਇਸ ਸਾਲ ਇੰਡੀਅਨ ਸਿਨੇਮਾ ਦੇ ਚਾਰ ਦਿੱਗਜਾਂ ਦਾ ਉਤਸਵ ਮਨਾ ਰਿਹਾ ਹੈ!"
“ਇੱਫੀ ਇੰਡੀਅਨ ਸਿਨੇਮਾ ਦਰਸ਼ਕਾਂ ਅਤੇ ਇੰਡੀਅਨ ਸਿਨੇਮਾ ਨਿਰਮਾਤਾਵਾਂ ਦਾ ਉਤਸਵ ਮਨਾ ਰਿਹਾ ਹੈ”
ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਅਤੇ ਫੈਸਟੀਵਲ ਡਾਇਰੈਕਟਰ ਸ਼ੇਖਰ ਕਪੂਰ ਨੇ 55ਵੇਂ ਇੱਫੀ ਦੇ ਇੰਟਰਨੈਸ਼ਨਲ ਕੰਪੀਟੀਸ਼ਨ ਜਿਊਰੀ ਮੈਂਬਰਜ਼ - ਆਸ਼ੂਤੋਸ਼ ਗੋਵਾਰੀਕਰ (ਚੇਅਰਮੈਨ), ਐਂਥਨੀ ਚੇਨ, ਐਲਿਜ਼ਾਬੈਥ ਕਾਰਲਸਨ, ਫ੍ਰੈਨ ਬੋਰਗੀਆ, ਅਤੇ ਜਿਲ ਬਿਲਕੌਕ ਨੂੰ ਸਨਮਾਨਿਤ ਕੀਤਾ।
ਨਵੀਂ ਪੇਸ਼ ਕੀਤੀ ਗਈ 'ਬੈਸਟ ਡੈਬਿਊ ਇੰਡੀਅਨ ਫਿਲਮ' ਸ਼੍ਰੇਣੀ ਲਈ ਜਿਊਰੀ ਦਾ ਵੀ ਜ਼ਿਕਰ ਕੀਤਾ ਗਿਆ ਜਿਸ ਵਿੱਚ ਸੰਤੋਸ਼ ਸਿਵਨ (ਜਿਊਰੀ ਚੇਅਰਪਰਸਨ), ਐੱਮ.ਵੀ. ਰਘੂ, ਸੁਨੀਲ ਪੁਰਾਣਿਕ, ਸ਼ੇਖਰ ਦਾਸ ਅਤੇ ਵਿਨੀਤ ਕਨੌਜੀਆ ਸ਼ਾਮਲ ਹਨ।
ਇੰਡੀਅਨ ਪੈਨੋਰਮਾ ਫੀਚਰ ਫਿਲਮਜ਼ ਜਿਊਰੀ ਵਿੱਚ ਡਾ. ਚੰਦਰਪ੍ਰਕਾਸ਼ ਦ੍ਵਿਵੇਦੀ (ਜਿਊਰੀ ਚੇਅਰਪਰਸਨ), ਮਨੋਜ ਜੋਸ਼ੀ, ਸੁਸ਼ਮਿਤਾ ਮੁਖਰਜੀ, ਹਿਮਾਂਸੂ ਸੇਖਰ ਖਟੂਆ, ਓਨੀਅਮ ਗੌਤਮ, ਆਸ਼ੂ ਤ੍ਰਿਖਾ, ਐੱਸ.ਐੱਮ. ਪਾਟਿਲ, ਨੀਲਭ ਕੌਲ, ਸੁਸ਼ਾਂਤ ਮਿਸ਼ਰਾ, ਅਰੁਣ ਕੁਮਾਰ ਬੋਸ, ਰਤਨੋਤਮਾ ਸੇਨਗੁਪਤਾ, ਸਮੀਰ ਹੰਚੇਤੇ ਅਤੇ ਪ੍ਰਿਆ ਕ੍ਰਿਸ਼ਨਾਸਵਾਮੀ ਸ਼ਾਮਲ ਹਨ। ਇੰਡੀਅਨ ਪੈਨਾਰੋਮਾ ਗੈਰ-ਫੀਚਰ ਫਿਲਮਾਂ ਦੀ ਜਿਊਰੀ ਵਿੱਚ ਸੁੱਬੈਯਾ ਨੱਲਾਮੁਥੂ (ਜਿਊਰੀ ਚੇਅਰਪਰਸਨ), ਰਜਨੀ ਆਚਾਰਿਆ, ਰੋਨੇਲ ਹਾਓਬਮ, ਊਸ਼ਾ ਦੇਸ਼ਪਾਂਡੇ, ਵੰਦਨਾ ਕੋਹਲੀ, ਮਿਥੁਨਚੰਦਰ ਚੌਧਰੀ ਅਤੇ ਸ਼ਾਲਿਨੀ ਸ਼ਾਹ ਸ਼ਾਮਲ ਹਨ।
ਗੋਆ ਦੇ ਮੁੱਖ ਮੰਤਰੀ ਡਾ: ਪ੍ਰਮੋਦ ਸਾਵੰਤ ਨੇ ਪ੍ਰਸਾਰ ਭਾਰਤੀ ਦੀ ' ਵੇਵਸ ਓਟੀਟੀ' ਲਾਂਚ ਕੀਤੀ
ਗੋਆ ਦੇ ਮੁੱਖ ਮੰਤਰੀ ਡਾ: ਪ੍ਰਮੋਦ ਸਾਵੰਤ ਨੇ ਇੱਫੀ ਦੀ ਓਪਨਿੰਗ ਸੈਰੇਮਨੀ ਵਿੱਚ ਪ੍ਰਸਾਰ ਭਾਰਤੀ ਦੇ ਓਟੀਟੀ ਪਲੈਟਫਾਰਮ ' ਵੇਵਸ ਓਟੀਟੀ' ਵੀ ਲਾਂਚ ਕੀਤੀ। ਇਹ ਪਲੈਟਫਾਰਮ ਕਲਾਸਿਕ ਕੰਟੈਂਟ ਅਤੇ ਕੰਟੈਂਪਰੇਰੀ ਪ੍ਰੋਗਰਾਮਿੰਗ ਦਾ ਇੱਕ ਅਮੀਰ ਮਿਸ਼ਰਣ ਪੇਸ਼ ਕਰਦਾ ਹੈ। ਰਾਮਾਇਣ, ਮਹਾਭਾਰਤ, ਸ਼ਕਤੀਮਾਨ, ਅਤੇ ਹਮ ਲੋਗ ਵਰਗੇ ਟਾਈਮਲੈੱਸ ਸ਼ੋਅਜ਼ ਦੀ ਵਿਸ਼ੇਸ਼ਤਾ ਵਾਲੀ ਲਾਇਬ੍ਰੇਰੀ ਦੇ ਨਾਲ, ਇਹ ਪਲੈਟਫਾਰਮ ਭਾਰਤ ਦੇ ਅਤੀਤ ਨਾਲ ਸੱਭਿਆਚਾਰਕ ਅਤੇ ਭਾਵਨਾਤਮਕ ਸਬੰਧਾਂ ਦੀ ਤਲਾਸ਼ ਕਰ ਰਹੇ ਦਰਸ਼ਕਾਂ ਨੂੰ ਆਕਰਸ਼ਿਤ ਕਰਦਾ ਹੈ। ਇੱਫੀ 24 ਦੇ ਯੰਗ ਫਿਲਮ ਮੇਕਰਸ ਦੇ ਥੀਮ ਦੇ ਨਾਲ; ਨਾਗਾਰਜੁਨ ਅਤੇ ਅਮਲਾ ਅੱਕੀਨੈਨੀ ਦੁਆਰਾ ਅੰਨਪੂਰਣਾ ਫਿਲਮ ਅਤੇ ਮੀਡੀਆ ਸਟੂਡੀਓ ਦੀ ਇੱਕ ਸਟੂਡੈਂਟ ਗ੍ਰੈਜੂਏਸ਼ਨ ਫਿਲਮ ਰੋਲ ਨੰਬਰ 52 ਨੂੰ ਵੇਵਸ ਵਿੱਚ ਦਿਖਾਇਆ ਜਾਵੇਗਾ।
ਭਾਰਤ ਦੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਦਾ 55ਵਾਂ ਐਡੀਸ਼ਨ ਆਪਣੀ 'ਕ੍ਰਿਏਟਿਵ ਮਾਈਂਡਜ਼ ਆਫ ਟੂਮੋਰੋ' ਪਹਿਲਕਦਮੀ ਨਾਲ ਯੰਗ ਫਿਲਮਮੇਕਰਸ ਦੀ ਸਮਰੱਥਾ ਨੂੰ ਆਪਣੀ ਥੀਮ 'ਯੰਗ ਫਿਲਮਮੇਕਰਜ਼: ਦ ਫਿਊਚਰ ਇਜ਼ ਨਾਓ' ਰਾਹੀਂ ਸਾਹਮਣੇ ਲਿਆਉਂਦਾ ਹੈ।
ਇਸ ਮੌਕੇ ’ਤੇ ਰਾਜ ਸਭਾ ਮੈਂਬਰ ਸਦਾਨੰਦ ਸ਼ੇਤ ਤਨਾਵੜੇ, ਸੂਚਨਾ ਅਤੇ ਪ੍ਰਸਾਰਣ ਸਕੱਤਰ ਸੰਜੈ ਜਾਜੂ, ਸੀਬੀਐੱਫਸੀ ਦੇ ਚੇਅਰਮੈਨ ਪ੍ਰਸੂਨ ਜੋਸ਼ੀ, ਪ੍ਰਸਾਰ ਭਾਰਤੀ ਦੇ ਚੇਅਰਮੈਨ ਨਵਨੀਤ ਕੁਮਾਰ ਸਹਿਗਲ, ਗੋਆ ਦੇ ਸਿਓਲਿਮ ਹਲਕੇ ਤੋਂ ਵਿਧਾਇਕ ਅਤੇ ਈਐੱਸਜੀ ਦੇ ਉਪ ਚੇਅਰਮੈਨ, ਡੈਲਿਲਾਹ ਲੋਬੋ ਅਤੇ ਐਂਟਰਟੇਨਮੈਂਟ-ਜੀਓ ਸਟਾਰ ਦੇ ਸੀਈਓ ਕੇਵਿਨ ਵਾਜ਼ ਵੀ ਮੌਜੂਦ ਸਨ।
* * *
ਪੀਆਈਬੀ ਇੱਫੀ ਕਾਸਟ ਐਂਡ ਕਰਿਊ। ਰਜਿਤ/ਅਥਿਰਾ/ਸ੍ਰੀਯਾਂਕਾ/ਦਰਸ਼ਨਾ। ਇੱਫੀ 55-31
(Release ID: 2075778)
Visitor Counter : 12