ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner
0 3

ਪ੍ਰਸਾਰ ਭਾਰਤੀ ਨੇ ਆਪਣੇ ਓਟੀਟੀ ਸੈਗਮੈਂਟ ਦਾ ਕੀਤਾ ਅਨਾਵਰਣ

ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਅੱਜ ਗੋਆ ਵਿੱਚ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇੱਫੀ) ਦੇ ਉਦਘਾਟਨ ਸਮਾਰੋਹ ਵਿੱਚ ਰਾਸ਼ਟਰੀ ਜਨਤਕ ਪ੍ਰਸਾਰਕ ਪ੍ਰਸਾਰ ਭਾਰਤੀ ਦੇ ਓਟੀਟੀ ਪਲੈਟਫਾਰਮ ‘ਵੇਵਸ’ ਦਾ ਲਾਂਚ ਕੀਤਾ। ਇਸ ਅਵਸਰ ‘ਤੇ ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੈ ਜਾਜੂ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

ਭਾਰਤ ਦੇ ਪ੍ਰਤਿਸ਼ਠਿਤ ਜਨਤਕ ਪ੍ਰਸਾਰਕ ਦੂਰਦਰਸ਼ਨ ਨੇ ਡਿਜੀਟਲ ਸਟ੍ਰੀਮਿੰਗ ਸਰਵਿਸਿਜ਼ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਓਟੀਟੀ (ਓਵਰ-ਦ-ਟੌਪ) ਪਲੈਟਫਾਰਮ ਵਿੱਚ ਕਦਮ ਰੱਖਿਆ ਹੈ। ਇਸ ਪਲੈਟਫਾਰਮ ਦਾ ਉਦੇਸ਼ ਉਤਕ੍ਰਿਸ਼ਟ ਕੰਟੈਂਟ ਅਤੇ ਸਮਕਾਲੀ ਪ੍ਰੋਗਰਾਮਿੰਗ ਦਾ ਇੱਕ ਸਮ੍ਰਿੱਧ ਮੇਲ ਪੇਸ਼ ਕਰਕੇ ਆਧੁਨਿਕ ਡਿਜੀਟਲ ਰੁਝਾਨਾਂ ਨੂੰ ਅਪਣਾਉਂਦੇ ਹੋਏ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨਾ ਹੈ।ਰਾਮਾਇਣ, ਮਹਾਭਾਰਤ, ਸ਼ਕਤੀਮਾਨ ਅਤੇ ਹਮ ਲੋਗ ਜਿਹੇ ਸਦੀਵੀ ਸ਼ੋਅ ਦੀ ਲਾਇਬ੍ਰੇਰੀ ਦੇ ਨਾਲ, ਇਹ ਪਲੈਟਫਾਰਮ ਭਾਰਤ ਦੇ ਅਤੀਤ ਦੇ ਨਾਲ ਸੱਭਿਆਚਰਕ ਅਤੇ ਭਾਵਨਾਤਮਕ ਜੁੜਾਅ ਦੀ ਤਲਾਸ਼ ਕਰਨ ਵਾਲੇ ਦਰਸ਼ਕਾਂ ਨੂੰ ਆਪਣੇ ਵੱਲ ਖੀਂਚਦੇ ਹਨ। ਇਸ ਦੇ ਇਲਾਵਾ, ਇਹ ਸਮਾਚਾਰ, ਦਸਤਾਵੇਜ਼ੀ ਅਤੇ ਖੇਤਰੀ ਸਮੱਗਰੀ ਪੇਸ਼ ਕਰਦਾ ਹੈ, ਜੋ ਸਮਾਵੇਸ਼ਿਤਾ ਅਤੇ ਵਿਭਿੰਨਤਾ ਦੇ ਪ੍ਰਤੀ ਪ੍ਰਸਾਰ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ। ਆਪਣੀਆਂ ਦਹਾਕਿਆਂ ਪੁਰਾਣੀ ਵਿਰਾਸਤ ਅਤੇ ਰਾਸ਼ਟਰੀ ਜ਼ਿੰਮੇਵਾਰੀ ਦਾ ਲਾਭ ਚੁੱਕ ਕੇ, ਦੂਰਦਰਸ਼ਨ ਦਾ ਓਟੀਟੀ ਪਲੈਟਫਾਰਮ ਪਰੰਪਰਾਗਤ ਟੈਲੀਵਿਜ਼ਨ ਅਤੇ ਆਧੁਨਿਕ ਸਟ੍ਰੀਮਿੰਗ ਦਰਮਿਆਨ ਕਮੀ ਨੂੰ ਦੂਰ ਕਰਦਾ ਹੈ, ਅਤੇ ਤਕਨੀਕ-ਪ੍ਰੇਮੀ ਨੌਜਵਾਨਾਂ ਅਤੇ ਪੁਰਾਣੀਆਂ ਪੀੜ੍ਹੀਆਂ ਤੱਕ ਬਰਾਬਰ ਤੌਰ ‘ਤੇ ਪਹੁੰਚਦਾ ਹੈ।

 ‘ਵੇਵਸ’ ਇੱਕ ਵੱਡੇ ਐਗਰੀਗੇਟਰ ਓਟੀਟੀ ਦੇ ਰੂਪ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਜਿਸ ਵਿੱਚ ਸਮਾਵੇਸ਼ੀ ਭਾਰਤ ਦੀਆਂ ਕਹਾਣੀਆਂ ਹਨ, ਜੋ ਭਾਰਤੀ ਸੱਭਿਆਚਾਰ ਨੂੰ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਦੇ ਨਾਲ ਜੋੜਦੀਆਂ ਹਨ। ਇਹ 12 ਤੋਂ ਅਧਿਕ ਭਾਸ਼ਾਵਾਂ ਜਿਵੇਂ ਹਿੰਦੀ, ਅੰਗ੍ਰੇਜ਼ੀ, ਬੰਗਾਲੀ, ਮਰਾਠੀ, ਕੰਨੜ, ਮਲਯਾਲਮ, ਤੇਲੁਗੂ, ਤਮਿਲ, ਗੁਜਰਾਤੀ, ਪੰਜਾਬੀ, ਅਸਾਮੀ ਵਿੱਚ ਉਪਲਬਧ ਹੋਵੇਗਾ।

ਇਹ ਇਨਫੋਟੇਨਮੈਂਟ ਦੀ 10 ਤੋਂ  ਸ਼ੈਲੀਆਂ ਵਿੱਚ ਵਿਸਤ੍ਰਿਤ ਹੋਵੇਗਾ। ਇਹ ਵੀਡੀਓ ਔਨ ਡਿਮਾਂਡ,ਫ੍ਰੀ-ਟੂ-ਪਲੇਅ ਗੇਮਿੰਗ, ਰੇਡੀਓ ਸਟ੍ਰੀਮਿੰਗ, ਲਾਈਵ ਟੀਵੀ ਸਟ੍ਰੀਮਿੰਗ, 65 ਲਾਈਵ ਚੈਨਲ, ਵੀਡੀਓ ਅਤੇ ਗੇਮਿੰਗ ਸਮੱਗਰੀ ਲਈ ਕਈ ਐਪ ਇਨ ਐਪ ਇੰਟੀਗ੍ਰੇਸ਼ਨ ਅਤੇ ਓਪਨ ਨੈੱਟਵਰਕ ਫਾਰ ਡਿਜੀਟਲ ਕੌਮਰਸ (ਓਨਡੀਸੀ) ਸਮਰਥਿਤ ਈ-ਕੌਮਰਸ ਪਲੈਟਫਾਰਮ ਰਾਹੀਂ ਔਨਲਾਈਨ ਸ਼ੌਪਿੰਗ (ਖਰੀਦਦਾਰੀ) ਦੀ ਸੁਵਿਧਾ ਪ੍ਰਦਾਨ ਕਰੇਗਾ।

ਰਚਨਾਤਮਕ ਅਰਥਵਿਵਸਥਾ ਵਿੱਚ ਯੁਵਾ ਰਚਨਾਕਾਰਾਂ ਦੀ ਸਮਰੱਥਾ ਨੂੰ ਉਜਾਗਰ ਕਰਨ ਲਈ ਇੱਕ ਸਚੇਤ ਕਦਮ ਦੇ ਰੂਪ ਵਿੱਚ, ਵੇਵਸ ਰਾਸ਼ਟਰੀ ਰਚਨਾਕਾਰ ਪੁਰਸਕਾਰ ਜੇਤੂਆਂ ਜਿਹੇ ਕਾਮਿਆ ਜਾਨੀ, ਆਰਜੇ ਰੌਣਕ, ਸ਼੍ਰਧਾ ਸ਼ਰਮਾ ਅਤੇ ਹੋਰ ਸਮੇਤ ਸਮੱਗਰੀ ਰਚਨਾਕਾਰਾਂ ਨੂੰ ਪਲੈਟਫਾਰਮ ਪ੍ਰਦਾਨ ਕਰਦਾ ਹੈ। ਵੇਵਸ ਨੇ ਐੱਫਟੀਟੀਆਈ, ਅੰਨਪੂਰਨਾ ਅਤੇ ਏਏਐੱਫਟੀ ਜਿਹੇ ਫਿਲਮ ਅਤੇ ਮੀਡੀਆ ਕਾਲਜਾਂ ਦੇ ਵਿਦਿਆਰਥੀਆਂ ਲਈ ਆਪਣਾ ਪੋਰਟਲ ਖੋਲ੍ਹਿਆ ਹੈ।

ਇੱਫੀ ਵਿੱਚ ਵੇਵਸ  ‘ਤੇ ਨਵੀਆਂ ਫਿਲਮਾਂ ਅਤੇ ਸ਼ੋਅ ਦਾ ਪ੍ਰਦਰਸ਼ਨ ਹੋਵੇਗਾ

55ਵੇਂ ਇੱਫੀ ਵਿੱਚ ਯੁਵਾ ਫਿਲਮ ਨਿਰਮਾਤਾਵਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਹੀ, ਵੇਵਸ ਵਿੱਚ ਨਾਗਾਰਜੁਨ ਅਤੇ ਅਮਲਾ  ਐੱਕੀਨੇਨੀ ਦੁਆਰਾ ਅੰਨਪੂਰਨਾ ਫਿਲਮ ਅਤੇ ਮੀਡੀਆ ਸਟੂਡੀਓ ਦੇ ਵਿਦਿਆਰਥੀਆਂ ਦੀ ਫਿਲਮ ‘ਰੋਲ ਨੰਬਰ 52’ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

1980 ਦੇ ਦਹਾਕੇ ਦੇ ਸ਼ਾਹਰੁਖ ਖਾਨ ਦੇ ਪ੍ਰਸਿੱਧ ਸ਼ੋਅ ਫੌਜੀ ਦਾ ਆਧੁਨਿਕ ਰੂਪਾਂਤਰ ‘ਫੌਜੀ 2.0,’ ਆਸਕਰ ਜੇਤੂ ਗੁਨੀਤ ਮੋਂਗਾ ਕਪੂਰ ਦੀ ‘ਕਿਕਿੰਗ ਬਾਲਸ’, ਇੱਕ ਕ੍ਰਾਈਮ ਥ੍ਰਿਲਰ ‘ਜੈਕਸਨ ਹਾਲਟ’ ਅਤੇ ਮੋਬਾਈਲ ਟਾਇਲਟ ’ਤੇ ਅਧਾਰਿਤ ‘ਜਾਈਏ ਆਪ ਕਹਾਂ ਜਾਏਂਗੇ’ ਵੇਵਸ ਵਿੱਚ ਪ੍ਰਦਰਸ਼ਿਤ ਹੋਵੇਗੀ।

ਵੇਵਸ ਵਿੱਚ, ਅਯੁੱਧਿਆ ਤੋਂ ਪ੍ਰਭੁ ਸ਼੍ਰੀਰਾਮ ਲੱਲਾ ਦੀ ਆਰਤੀ ਕੀਤੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਮਾਸਿਕ ਮਨ ਕੀ ਬਾਤ ਜਿਹੇ ਪ੍ਰੋਗਰਾਮਾਂ ਦਾ ਸਿੱਧਾ ਪ੍ਰਸਾਰਣ ਸ਼ਾਮਲ ਹਨ। 22 ਨਵੰਬਰ, 2024 ਤੋਂ ਵੇਵਸ ‘ਤੇ ਆਗਾਮੀ ਯੂਐੱਸ ਪ੍ਰੀਮੀਅਰ ਲੀਗ ਕ੍ਰਿਕੇਟ ਟੂਰਨਾਮੈਂਟ ਦਾ ਸਿੱਧਾ ਪ੍ਰਸਾਰਣ ਹੋਵੇਗਾ।

ਵੇਵਸ, ਇਲੈਕਟ੍ਰੋਨਿਕੀ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ ਦੇ ਅਧੀਨ ਸੀ-ਡੈਕ ਦੇ ਨਾਲ ਸਾਂਝੇਦਾਰੀ ਵਿੱਚ ਰੋਜ਼ਾਨਾ ਵੀਡੀਓ ਸੰਦੇਸ਼ਾਂ ਦੇ ਨਾਲ ਸਾਈਬਰ ਸੁਰੱਖਿਆ ਜਾਗਰੂਕਤਾ ਅਭਿਯਾਨ ਵੀ ਸ਼ੁਰੂ ਕਰੇਗਾ। ਇਸ ਅਭਿਯਾਨ ਨੂੰ ਸਾਈਬਰ ਕ੍ਰਾਈਮ ਦੀ ਦੁਨੀਆ (ਇੱਕ ਕਾਲਪਨਿਕ ਲੜੀ) ਅਤੇ ਸਾਈਬਰ ਅਲਰਟ (ਡੀਡੀ ਨਿਊਜ਼ ਫੀਚਰ ਦੁਆਰਾ) ਜਿਹੇ ਪ੍ਰੋਗਰਾਮਾਂ ਦਾ ਸਹਿਯੋਗ ਮਿਲੇਗਾ

 

ਵੇਸਸ ‘ਤੇ ਹੋਰ ਫਿਲਮਾਂ ਅਤੇ ਸ਼ੋਅ ਵਿੱਚ ਫੰਤਾਸੀ ਐਕਸ਼ਨ ਸੁਪਰ ਹੀਰੋ ‘ਮੰਕੀ ਕਿੰਗ: ਦ ਹੀਰੋ ਇਜ਼ ਬੈਕ’, ਰਾਸ਼ਟਰੀ ਪੁਰਸਕਾਰ ਜੇਤੂ ਫੌਜਾ, ਅਰਮਾਨ, ਵਿਪੁਲ ਸ਼ਾਹ ਦਾ ਥ੍ਰਿਲਰ ਸ਼ੋਅ ਭੇਦ ਭਰਮ, ਪੰਕਜ ਕਪੂਰ ਦੁਆਰਾ ਪੇਸ਼ ਪਰਿਵਾਰਕ ਡ੍ਰਾਮਾ ਥੋੜੇ ਦੂਰ ਥੋੜੇ ਪਾਸ, ਕੈਲਾਸ਼ ਖੇਰ ਦਾ ਸੰਗੀਤ ਰਿਆਲਿਟੀ ਸ਼ੋਅ ਭਾਰਤ ਕਾ ਅੰਮ੍ਰਿਤ ਕਲਸ਼, ਸਰਪੰਚ, ਹੌਟਮੇਲ ਦੇ ਸੰਸਥਾਪਕ ਸਬੀਰ ਭਾਟੀਆ ਦੁਆਰਾ ਬੀਕਿਊਬਡ, ਮਹਿਲਾ ਕੇਂਦ੍ਰਿਤ ਸ਼ੋਅ ਅਤੇ ਫਿਲਮਾਂ ਜਿਵੇਂ ਕੋਰਪੋਰੇਟ ਸਰਪੰਚ, ਦਸ਼ਮੀ, ਅਤੇ ਕਰੀਆਥੀ, ਜਾਨਕੀ ਸ਼ਾਮਲ ਹਨ। ਵੇਵਸ ਵਿੱਚ ਚੁਣੇ ਹੋਏ ਲੋਕਪ੍ਰਿਯ ਐਨੀਮੇਸ਼ਨ ਪ੍ਰੋਗਰਾਮ ਡੌਗੀ ਐਡਵੈਂਚਰ, ਛੋਟਾ ਭੀਮ, ਤੇਨਾਲੀਰਾਮ, ਅਕਬਰ ਬੀਰਬਲ ਅਤੇ ਕ੍ਰਿਸ਼ਣਾ ਜੰਪ, ਫਰੂਟ ਸ਼ੈੱਫ, ਰਾਮ ਦ ਯੋਧਾ, ਕ੍ਰਿਕਟ ਪ੍ਰੀਮੀਅਮ ਲੀਗ ਟੂਰਨਾਮੈਂਟ ਜਿਹੀਆਂ ਗੇਮਸ ਵੀ ਹਨ।

 

ਵੇਵਸ ‘ਤੇ ਵਿਸ਼ਾ-ਵਸਤੂ ਦੇ ਫਾਰਮੈਟ, ਭਾਸ਼ਾ, ਸ਼ੈਲੀ ਅਤੇ ਪਹੁੰਚ ਦੇ ਭੰਡਾਰ ਦਾ ਵਿਸਤਾਰ ਕਰਦੇ ਹੋਏ ਦੂਰਦਰਸ਼ਨ, ਆਕਾਸ਼ਵਾਣੀ ਸਹਿਤ ਲਾਈਵ ਚੈਨਲ ਅਤੇ ਸਮਾਚਾਰ, ਸਧਾਰਨ ਮਨੋਰੰਜਨ, ਸੰਗੀਤ, ਭਗਤੀ, ਖੇਡ ਜਿਹੀਆਂ ਕਈ ਸ਼੍ਰੇਣੀਆਂ ਵਿੱਚ ਨਿਜੀ ਚੈਨਲ ਸ਼ਾਮਲ ਹਨ।

 

ਕੇਂਦਰ ਸਰਕਾਰ ਦੇ ਮੰਤਰਾਲੇ ਅਤੇ ਰਾਜ ਪ੍ਰਸਾਰ ਭਾਰਤੀ ਦੇ ਨਾਲ ਮਿਲ ਕੇ ਵਿਭਿੰਨ ਪ੍ਰਕਾਰ ਦੀ ਸਮੱਗਰੀ ਜਿਵੇਂ ਕਿ ਡੌਕਿਊਡ੍ਰਾਮਾ, ਨਾਟਕੀ ਜਾਂ ਕਾਲਪਨਿਕ ਸ਼ੋਅ, ਮਨੋਰੰਜਨ ਮੁੱਲ ਵਾਲੇ ਰਿਆਲਿਟੀ ਸ਼ੋਅ, ਸਾਰਥਕ ਸੰਦੇਸ਼ਾਂ ਦੇ ਪ੍ਰਭਾਵੀ ਮਾਧਿਅਮ ਦੇ ਰੂਪ ਵਿੱਚ ਵਿਕਸਿਤ ਕਰਨ ਅਤੇ ਯੋਗਦਾਨ ਦੇਣ ਦੇ ਲਈ ਹੱਥ ਮਿਲਾ ਰਹੇ ਹਨ। ਇਸ ਵਿੱਚ ਸੁਪਰੀਮ ਕੋਰਟ ਦੀ 75ਵੀਂ ਵਰ੍ਹੇਗੰਢ ‘ਤੇ ਇੱਕ ਡੌਕਿਊਮੈਂਟਰੀ, ਐੱਨਐੱਫਡੀਸੀ ਅਭਿਲੇਖਾਗਾਰ ਤੋਂ ਸਿਨੇਮਾਜ਼ ਆਵ੍ ਇੰਡੀਆ, ਇਤਿਹਾਸਿਕ ਤਸਵੀਰਾਂ, ਪੱਤ੍ਰਿਕਾਵਾਂ ਅਤੇ ਪ੍ਰਕਾਸ਼ਨ ਜਿਹੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਦੁਰਲਭ ਅਭਿਲੇਖੀ (Archival) ਸਮੱਗਰੀ ਸ਼ਾਮਲ ਹਨ। ਵਿਦੇਸ਼ ਮੰਤਰਾਲੇ, ਵਿੱਤ ਮੰਤਰਾਲੇ, ਆਈਜੀਐੱਨਸੀਏ, ਸੱਭਿਆਚਾਰ ਮੰਤਰਾਲਾ ਅਤੇ ਭਾਰਤੀ ਡਾਕ ਨੇ ਵੀ ਵੇਵਸ ਵਿੱਚ ਜਾਣਕਾਰੀਪੂਰਣ ਅਤੇ ਮਨੋਰੰਜਕ ਪ੍ਰੋਗਰਾਮਾਂ ਦਾ ਯੋਗਦਾਨ ਦਿੱਤਾ ਹੈ।

 

ਵੇਵਸ ਦਾ ਡਿਜੀਟਲ ਅਨੁਭਵ ਆਧੁਨਿਕ ਲੁਕ ਅਤੇ ਅਨੁਭਵ, ਅਨੁਕੂਲ ਯੂਜ਼ਰ ਇੰਟਰਫੇਸ, ਕ੍ਰੌਸ-ਪਲੈਟਫਾਰਮ ਅਨੁਕੂਲਤਾ, ਵਿਅਕਤੀਗਤ ਪ੍ਰੋਫਾਈਲ ਅਤੇ ਕਿਊਰੇਟਿਡ ਪਲੇਲਿਸਟ ਦੇ ਨਾਲ ਭਾਰਤੀ ਨਵਾਚਾਰ ਨੂੰ ਜੋੜਦਾ ਹੈ, ਜੋ ਸਟ੍ਰੀਮਿੰਗ ਅਨੁਭਵ ਨੂੰ ਵਿਲੱਖਣ ਬਣਾਉਂਦਾ ਹੈ।

 

ਇਹ ਲਾਂਚ ਨਾ ਕੇਵਲ ਪ੍ਰਸਾਰ ਭਾਰਤੀ ਦੇ ਲਈ ਬਲਕਿ ਡਿਜੀਟਲ ਮੀਡੀਆ ਅਤੇ ਓਟੀਟੀ ਦਰਸ਼ਕਾਂ ਦੇ ਲਈ ਇੱਕ ਵੱਡੀ ਸ਼ੁਰੂਆਤ ਦਾ ਪ੍ਰਤੀਕ ਹੈ, ਕਿਉਂਕਿ ਇਹ ਇੱਕ ਸੰਪੂਰਨ ਇਨਫੋਟੇਨਮੈਂਟ ਈਕੋਸਿਸਟਮ ਪ੍ਰਦਾਨ ਕਰਦਾ ਹੈ।

* * * * * *

ਰਜਿਥ/ਅਥਿਰਾ/ਮਹੇਸ਼/ਦਰਸ਼ਨਾ

iffi reel

(Release ID: 2075751) Visitor Counter : 5