ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਜਾਅਲੀ ਖ਼ਬਰਾਂ ਅਤੇ ਸੂਚਨਾਵਾਂ ਨਾਲ ਨਿਪਟਨ ਅਤੇ ਲੋਕਤੰਤਰ ਦੀ ਰੱਖਿਆ ਲਈ ਡਿਜੀਟਲ ਮੀਡੀਆ ਦੀ ਜਵਾਬਦੇਹੀ ਦਾ ਸੱਦਾ ਦਿੱਤਾ
ਡਿਜੀਟਲ ਮੀਡੀਆ ਪਲੈਟਫਾਰਮਸ ਨੂੰ ਅਜਿਹੇ ਹੱਲ ਕੱਢਣੇ ਹੋਣਗੇ ਜੋ ਉਨ੍ਹਾਂ ਦੀਆਂ ਵਿਵਸਥਾਵਾਂ ਦੇ ਸਾਡੇ ਸਮਾਜ ਉੱਪਰ ਪੈਣ ਵਾਲੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਣ: ਸ਼੍ਰੀ ਅਸ਼ਵਿਨੀ ਵੈਸ਼ਣਵ
ਸ਼੍ਰੀ ਵੈਸ਼ਣਵ ਨੇ ਬਦਲਦੇ ਹੋਏ ਮੀਡੀਆ ਲੈਂਡਸਕੇਪ ਅਤੇ ਭਾਰਤ ਦੇ ਵਿਭਿੰਨ ਸੱਭਿਆਚਾਰਕ ਅਤੇ ਸਮਾਜਿਕ ਸੰਦਰਭ ਦੇ ਮੱਦੇਨਜ਼ਰ ਸੇਫ ਹਾਰਬਰ ਪ੍ਰੋਵੀਜ਼ਨ ’ਤੇ ਮੁੜ ਤੋਂ ਵਿਚਾਰ ਕਰਨ ਦੀ ਲੋੜ ’ਤੇ ਚਾਣਨਾ ਪਾਇਆ
ਡਿਜੀਟਲ ਪਲੈਟਫਾਰਮ ਅਤੇ ਕਨਵੈਂਸ਼ਨਲ ਮੀਡੀਆ ਵਿਚਕਾਰ ਅੰਤਰ ਨੂੰ ਖਤਮ ਕਰਨ ਲਈ ਟ੍ਰੈਡੀਸ਼ਨਲ ਕੰਟੈਂਟ ਕ੍ਰਿਏਟਰਸ ਲਈ ਲੋੜੀਂਦੇ ਮੁਆਵਜ਼ੇ ਦੀ ਜ਼ਰੂਰਤ ਹੈ: ਸ਼੍ਰੀ ਵੈਸ਼ਣਵ
ਅਲਗੋਰਿਥਮਿਕ ਨਾਲ ਸਬੰਧਿਤ ਸਮਾਜਿਕ ਨਤੀਜੇ ਚਿੰਤਾ ਦਾ ਵਿਸ਼ਾ, ਡਿਜੀਟਲ ਮੀਡੀਆ ਪਲੈਟਫਾਰਮਸ ਨੂੰ ਭਾਰਤ ਵਾਂਗ ਵਿਭਿੰਨਤਾ ਵਾਲੇ ਦੇਸ਼ ਵਿੱਚ ਜੋਖਮਾਂ ਨੂੰ ਘੱਟ ਕਰਨਾ ਹੋਵੇਗਾ
ਕੇਂਦਰੀ ਮੰਤਰੀ ਨੇ ਏਆਈ ਦੀਆਂ ਨੈਤਿਕ ਅਤੇ ਆਰਥਿਕ ਚੁਣੌਤੀਆਂ ਨੂੰ ਉਜਾਗਰ ਕਰਦੇ ਹੋਏ ਸਿਰਜਣਹਾਰਾਂ ਦੇ ਬੌਧਿਕ ਸੰਪੱਤੀ ਅਧਿਕਾਰਾਂ ਦੀ ਰੱਖਿਆ ਕਰਨ ਦਾ ਸੱਦਾ ਦਿੱਤਾ
Posted On:
16 NOV 2024 7:19PM by PIB Chandigarh
ਪ੍ਰੈੱਸ ਕੌਂਸਲ ਆਫ਼ ਇੰਡੀਆ ਨੇ ਨੈਸ਼ਨਲ ਪ੍ਰੈੱਸ ਡੇਅ 2024 ਵਜੋਂ ਮਨਾਉਣ ਲਈ ਨੈਸ਼ਨਲ ਮੀਡੀਆ ਸੈਂਟਰ, ਨਵੀਂ ਦਿੱਲੀ ਵਿਖੇ ਰਾਸ਼ਟਰੀ ਪ੍ਰੈੱਸ ਦਿਵਸ ਸਮਾਰੋਹ ਦਾ ਆਯੋਜਨ ਕੀਤਾ। ਇਸ ਸਮਾਗਮ ਨੂੰ ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ, ਅਤੇ ਇਲੈਕਟ੍ਰੋਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ, ਡਾ. ਐੱਲ. ਮੁਰੂਗਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਸੰਜੈ ਜਾਜੂ, ਚੇਅਰਪਰਸਨ, ਪ੍ਰੈੱਸ ਕੌਂਸਲ ਆਫ ਇੰਡੀਆ, ਸ਼੍ਰੀਮਤੀ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਅਤੇ ਅਨੁਭਵੀ ਪੱਤਰਕਾਰ ਸ਼੍ਰੀ ਕੁੰਦਨ ਰਮਨਲਾਲ ਵਿਆਸ ਵੀ ਮੌਜੂਦ ਸਨ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਰਾਸ਼ਟਰੀ ਪ੍ਰੈੱਸ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਇਕੱਠ ਨੂੰ ਸੰਬੋਧਿਤ ਕਰਦੇ ਹੋਏ, ਭਾਰਤ ਦੇ ਜੀਵੰਤ ਅਤੇ ਵਿਭਿੰਨ ਮੀਡੀਆ ਈਕੋਸਿਸਟਮ ਨੂੰ ਉਜਾਗਰ ਕੀਤਾ, ਜਿਸ ਵਿੱਚ 35,000 ਰਜਿਸਟਰਡ ਅਖਬਾਰਾਂ, ਬਹੁਤ ਸਾਰੇ ਨਿਊਜ਼ ਚੈਨਲਾਂ ਅਤੇ ਇੱਕ ਮਜ਼ਬੂਤ ਡਿਜ਼ੀਟਲ ਇਨਫ੍ਰਾਸਟ੍ਰਕਚਰ ਸ਼ਾਮਲ ਹਨ। 4ਜੀ ਅਤੇ 5ਜੀ ਨੈੱਟਵਰਕਾਂ ਵਿੱਚ ਨਿਵੇਸ਼ ਨੇ ਭਾਰਤ ਨੂੰ ਵਿਸ਼ਵ ਪੱਧਰ 'ਤੇ ਸਭ ਤੋਂ ਘੱਟ ਡੇਟਾ ਕੀਮਤਾਂ ਦੇ ਨਾਲ ਡਿਜੀਟਲ ਕਨੈਕਟੀਵਿਟੀ ਦੇ ਮਾਮਲੇ ਵਿੱਚ ਮੋਹਰੀ ਬਣਾ ਦਿੱਤਾ ਹੈ।
ਹਾਲਾਂਕਿ, ਉਨ੍ਹਾਂ ਨੇ ਪ੍ਰਮੁੱਖ ਚੁਣੌਤੀਆਂ ਬਾਰੇ ਗੱਲ ਕੀਤੀ ਜਿਨ੍ਹਾਂ ਦਾ ਸਾਹਮਣਾ ਸਾਡਾ ਸਮਾਜ ਮੀਡੀਆ ਅਤੇ ਪ੍ਰੈੱਸ ਦੇ ਬਦਲਦੇ ਲੈਂਡਸਕੇਪ ਕਾਰਨ ਕਰ ਰਿਹਾ ਹੈ:
1. ਜਾਅਲੀ ਖ਼ਬਰਾਂ ਅਤੇ ਗਲਤ ਜਾਣਕਾਰੀ
ਜਾਅਲੀ ਖ਼ਬਰਾਂ ਦੇ ਪ੍ਰਸਾਰ ਨਾਲ ਮੀਡੀਆ ’ਤੇ ਵਿਸ਼ਵਾਸ ਘਟਦਾ ਜਾ ਰਿਹਾ ਹੈ ਅਤੇ ਲੋਕਤੰਤਰ ਲਈ ਖ਼ਤਰਾ ਪੈਦਾ ਹੁੰਦਾ ਹੈ। ਆਪਣੇ ਸੰਬੋਧਨ ਦੌਰਾਨ ਸ਼੍ਰੀ. ਅਸ਼ਵਿਨੀ ਵੈਸ਼ਣਵ ਨੇ ਡਿਜੀਟਲ ਮੀਡੀਆ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਅਤੇ ਇਨ੍ਹਾਂ ਪਲੈਟਫਾਰਮਾਂ 'ਤੇ ਪ੍ਰਕਾਸ਼ਿਤ ਸਮੱਗਰੀ ਦੀ ਜ਼ਿੰਮੇਵਾਰੀ 'ਤੇ ਇੱਕ ਅਹਿਮ ਸਵਾਲ ਚੁੱਕਿਆ। ਸੇਫ਼ ਹਾਰਬਰ ਦੀ ਧਾਰਨਾ, 1990 ਦੇ ਦਹਾਕੇ ਵਿੱਚ ਵਿਕਸਿਤ ਹੋਈ ਸੀ, ਜਦੋਂ ਡਿਜੀਟਲ ਮੀਡੀਆ ਦੀ ਉਪਲਬਧਤਾ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਵਿੱਚ ਚੋਣਵੇਂ ਉਪਭੋਗਤਾਵਾਂ ਤੱਕ ਸੀਮਿਤ ਸੀ, ਅਤੇ ਪਲੈਟਫਾਰਮਾਂ ਉਪਭੋਗਤਾ ਦੁਆਰਾ ਤਿਆਰ ਸਮੱਗਰੀ ਲਈ ਕਾਨੂੰਨੀ ਤੌਰ ’ਤੇ ਜਵਾਬਦੇਹ ਹੋਣ ਤੋਂ ਬਚਾਉਂਦਾ ਹੈ।
ਉਨ੍ਹਾਂ ਜ਼ਿਕਰ ਕੀਤਾ ਕਿ ਵਿਸ਼ਵ ਪੱਧਰ 'ਤੇ, ਇਸ ਗੱਲ 'ਤੇ ਬਹਿਸ ਤੇਜ਼ ਹੋ ਰਹੀ ਹੈ ਕਿ ਕੀ ਸੇਫ ਹਾਰਬਰ ਦੀਆਂ ਵਿਵਸਥਾਵਾਂ ਅਜੇ ਵੀ ਉਚਿਤ ਹਨ, ਜਦਕਿ ਗਲਤ ਜਾਣਕਾਰੀ, ਦੰਗੇ ਅਤੇ ਇੱਥੋਂ ਤੱਕ ਕਿ ਅੱਤਵਾਦ ਦੀਆਂ ਕਾਰਵਾਈਆਂ ਨੂੰ ਫੈਲਾਉਣ ਵਿੱਚ ਇਹਨਾਂ ਦੀ ਭੂਮਿਕਾ ਹੈ। ਉਨ੍ਹਾਂ ਕਿਹਾ “ਕੀ ਭਾਰਤ ਵਾਂਗ ਗੁੰਝਲਦਾਰ ਸੰਦਰਭ ਵਿੱਚ ਕੰਮ ਕਰਨ ਵਾਲੇ ਪਲੈਟਫਾਰਮਾਂ ਨੂੰ ਵੱਖਰੇ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਹੀਂ ਅਪਣਾਉਣੀਆਂ ਚਾਹੀਦਾ ਹਨ? ਇਹ ਅਹਿਮ ਸਵਾਲ ਇੱਕ ਨਵੇਂ ਢਾਂਚੇ ਦੀ ਲੋੜ ਨੂੰ ਰੇਖਾਂਕਿਤ ਕਰਦੇ ਹਨ ਜੋ ਜਵਾਬਦੇਹੀ ਨੂੰ ਸੁਨਿਸ਼ਚਿਤ ਕਰੇ ਅਤੇ ਰਾਸ਼ਟਰ ਦੇ ਸਮਾਜਿਕ ਤਾਣੇ-ਬਾਣੇ ਦੀ ਸੁਰੱਖਿਆ ਕਰੇ।”
2. ਕੰਟੈਂਟ ਕ੍ਰਿਏਟਰਸ ਲਈ ਉਚਿਤ ਮੁਆਵਜ਼ਾ
ਟ੍ਰੈਡੀਸ਼ਨਲ ਤੋਂ ਡਿਜੀਟਲ ਮੀਡੀਆ ਵਿੱਚ ਤਬਦੀਲੀ ਨੇ ਕਨਵੈਂਸ਼ਨਲ ਮੀਡੀਆ ਨੂੰ ਆਰਥਿਕ ਤੌਰ 'ਤੇ ਪ੍ਰਭਾਵਿਤ ਕੀਤਾ ਹੈ, ਜੋ ਪੱਤਰਕਾਰੀ ਦੀ ਇਕਸਾਰਤਾ ਅਤੇ ਸੰਪਾਦਕੀ ਪ੍ਰਕਿਰਿਆਵਾਂ ਵਿੱਚ ਬਹੁਤ ਜ਼ਿਆਦਾ ਨਿਵੇਸ਼ ਕਰਦਾ ਹੈ। ਸ਼੍ਰੀ ਵੈਸ਼ਣਵ ਨੇ ਡਿਜੀਟਲ ਪਲੈਟਫਾਰਮਾਂ ਅਤੇ ਕਨਵੈਂਸ਼ਨਲ ਮੀਡੀਆ ਵਿਚਕਾਰ ਵਿੱਤੀ ਸ਼ਕਤੀ ਵਿੱਚ ਅਸਮਾਨਤਾ ਨੂੰ ਖਤਮ ਕਰਦੇ ਹੋਏ, ਟ੍ਰੈਡੀਸ਼ਨਲ ਕੰਟੈਂਟ ਕ੍ਰਿਏਟਰਸ ਲਈ ਉਚਿਤ ਮੁਆਵਜ਼ੇ ਦੀ ਲੋੜ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ "ਕੰਟੈਂਟ ਬਣਾਉਣ ਲਈ ਕਨਵੈਂਸ਼ਨਲ ਮੀਡੀਆ ਦੁਆਰਾ ਕੀਤੇ ਗਏ ਯਤਨਾਂ ਨੂੰ ਨਿਰਪੱਖ ਅਤੇ ਢੁਕਵੇਂ ਢੰਗ ਨਾਲ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।”
3. ਅਲਗੋਰਿਥਮਿਕ ਪੱਖਪਾਤ
ਡਿਜੀਟਲ ਪਲੈਟਫਾਰਮਾਂ ਨੂੰ ਚਲਾਉਣ ਵਾਲੇ ਅਲਗੋਰਿਥਮ ਉਸ ਕੰਟੈਂਟ ਨੂੰ ਤਰਜੀਹ ਦਿੰਦੇ ਹਨ ਜੋ ਸ਼ਮੂਲੀਅਤ ਨੂੰ ਵੱਧ ਤੋਂ ਵੱਧ ਕਰਦੇ ਹਨ, ਮਜ਼ਬੂਤ ਪ੍ਰਤੀਕ੍ਰਿਆਵਾਂ ਨੂੰ ਪ੍ਰੋਤਸਾਹਿਤ ਕਰਦੇ ਹਨ ਅਤੇ ਇਸ ਤਰ੍ਹਾਂ ਪਲੈਟਫਾਰਮ ਲਈ ਆਮਦਨ ਨੂੰ ਪਰਿਭਾਸ਼ਿਤ ਕਰਦੇ ਹਨ। ਇਹ ਅਕਸਰ ਸੰਵੇਦਨਸ਼ੀਲ ਜਾਂ ਵੰਡਣ ਵਾਲੇ ਬਿਰਤਾਂਤਾਂ ਨੂੰ ਜਨਮ ਦਿੰਦੇ ਹਨ। ਸ਼੍ਰੀ ਵੈਸ਼ਣਵ ਨੇ ਵਿਸ਼ੇਸ਼ ਤੌਰ ’ਤੇ ਭਾਰਤ ਵਰਗੇ ਵਿਭਿੰਨਤਾ ਪੂਰਨ ਰਾਸ਼ਟਰ ਵਿੱਚ ਅਜਿਹੇ ਪੱਖਪਾਤਾਂ ਦੇ ਸਮਾਜਿਕ ਨਤੀਜਿਆਂ ਨੂੰ ਉਜਾਗਰ ਕੀਤਾ, ਅਤੇ ਪਲੈਟਫਾਰਮਾਂ ਨੂੰ ਅਜਿਹੇ ਸਮਾਧਾਨ ਨਾਲ ਆਉਣ ਦਾ ਸੱਦਾ ਦਿੱਤਾ ਜੋ ਸਾਡੇ ਸਮਾਜ 'ਤੇ ਉਨ੍ਹਾਂ ਦੀਆਂ ਪ੍ਰਣਾਲੀਆਂ ਦੇ ਪ੍ਰਭਾਵ ਲਈ ਜ਼ਿੰਮੇਵਾਰ ਹਨ।
4. ਬੌਧਿਕ ਸੰਪੱਤੀ ਦੇ ਅਧਿਕਾਰਾਂ 'ਤੇ ਏਆਈ ਦਾ ਪ੍ਰਭਾਵ
ਏਆਈ ਦਾ ਉਭਾਰ ਉਹਨਾਂ ਸਿਰਜਣਹਾਰਾਂ ਲਈ ਨੈਤਿਕ ਅਤੇ ਆਰਥਿਕ ਚੁਣੌਤੀਆਂ ਪੇਸ਼ ਕਰਦਾ ਹੈ ਜਿਨ੍ਹਾਂ ਦਾ ਉਪਯੋਗ ਏਆਈ ਮਾਡਲਾਂ ਨੂੰ ਸਿਖਲਾਈ ਦੇਣ ਲਈ ਵਰਤਿਆ ਜਾਂਦਾ ਹੈ। ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਤਰੱਕੀ ਕਾਰਨ ਸਿਰਜਣਾਤਮਕ ਦੁਨੀਆ ਵਿੱਚ ਆ ਰਹੀ ਮਹੱਤਵਪੂਰਨ ਉਥਲ-ਪੁਥਲ ਨੂੰ ਉਜਾਗਰ ਕੀਤਾ। ਏਆਈ ਸਿਸਟਮ ਦੁਆਰਾ ਪੈਦਾ ਹੋਈਆਂ ਚੁਣੌਤੀਆਂ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਨੇ ਮੂਲ ਸਿਰਜਣਹਾਰਾਂ ਦੇ ਬੌਧਿਕ ਸੰਪੱਤੀ (IP) ਅਧਿਕਾਰਾਂ ਦੀ ਸੁਰੱਖਿਆ ਦੀ ਲੋੜ 'ਤੇ ਜ਼ੋਰ ਦਿੱਤਾ। ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਸਵਾਲ ਕੀਤਾ, “ ਅੱਜ ਏਆਈ ਮਾਡਲ ਅੱਜ ਵਿਸ਼ਾਲ ਡੇਟਾਸੇਟਾਂ ਦੇ ਅਧਾਰ ਤੇ ਸਿਰਜਣਾਤਮਕ ਸਮੱਗਰੀ ਤਿਆਰ ਕਰ ਸਕਦੇ ਹਨ ਜਿਨ੍ਹਾਂ 'ਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਪਰ ਉਸ ਡੇਟਾ ਵਿੱਚ ਯੋਗਦਾਨ ਪਾਉਣ ਵਾਲੇ ਅਸਲ ਸਿਰਜਣਹਾਰਾਂ ਦੇ ਅਧਿਕਾਰਾਂ ਅਤੇ ਮਾਨਤਾ ਦਾ ਕੀ ਹੋਵੇਗਾ? ਕੀ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ਮੁਆਵਜ਼ਾ ਜਾਂ ਮਾਨਤਾ ਦਿੱਤੀ ਜਾ ਰਹੀ ਹੈ? ਉਨ੍ਹਾਂ ਨੇ ਕਿਹਾ, “ਇਹ ਸਿਰਫ ਇੱਕ ਆਰਥਿਕ ਮੁੱਦਾ ਨਹੀਂ ਹੈ, ਇਹ ਇੱਕ ਨੈਤਿਕ ਮੁੱਦਾ ਵੀ ਹੈ।”
ਸ਼੍ਰੀ ਵੈਸ਼ਣਵ ਨੇ ਸਟੇਕਹੋਲਡਰਸ ਨੂੰ ਰਾਜਨੀਤਿਕ ਮਤਭੇਦਾਂ ਨੂੰ ਪਾਰ ਕਰਦੇ ਹੋਏ, ਇਹਨਾਂ ਚੁਣੌਤੀਆਂ ਨੂੰ ਹੱਲ ਕਰਨ ਲਈ ਖੁੱਲੀ ਬਹਿਸ ਅਤੇ ਸਹਿਯੋਗੀ ਯਤਨਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਤੰਤਰ ਦੇ ਇੱਕ ਮਜ਼ਬੂਤ ਥੰਮ੍ਹ ਵਜੋਂ ਮੀਡੀਆ ਦੀ ਭੂਮਿਕਾ ਨੂੰ ਕਾਇਮ ਰੱਖਣ ਅਤੇ 2047 ਤੱਕ ਇੱਕ ਤਾਲਮੇਲਪੂਰਨ ਅਤੇ ਖੁਸ਼ਹਾਲ ਵਿਕਸ਼ਿਤ ਭਾਰਤ ਦੇ ਨਿਰਮਾਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਡਿਜੀਟਲ ਯੁੱਗ ਨੂੰ ਨੈਵੀਗੇਟ ਕਰਨਾ: ਜਾਅਲੀ ਖ਼ਬਰਾਂ ਦਾ ਮੁਕਾਬਲਾ ਕਰਨਾ ਅਤੇ ਨੈਤਿਕ ਪੱਤਰਕਾਰੀ ਨੂੰ ਬਰਕਰਾਰ ਰੱਖਣਾ
ਟ੍ਰੈਡੀਸ਼ਨਲ ਪ੍ਰਿੰਟ ਤੋਂ ਸੈਟੇਲਾਈਟ ਚੈਨਲਾਂ ਤੱਕ ਅਤੇ ਹੁਣ ਡਿਜੀਟਲ ਯੁੱਗ ਤੱਕ ਪੱਤਰਕਾਰੀ ਦੇ ਵਿਕਾਸ ਨੂੰ ਉਜਾਗਰ ਕਰਦੇ ਹੋਏ, ਡਾ. ਮੁਰੂਗਨ ਨੇ ਅੱਜ ਲੋਕਾਂ ਤੱਕ ਖਬਰਾਂ ਪਹੁੰਚਣ ਦੀ ਗਤੀ ਨੂੰ ਨੋਟ ਕੀਤਾ। ਹਾਲਾਂਕਿ, ਉਨ੍ਹਾਂ ਨੇ ਜਾਅਲੀ ਖ਼ਬਰਾਂ ਦੀ ਵੱਧ ਰਹੀ ਚੁਣੌਤੀ 'ਤੇ ਜ਼ੋਰ ਦਿੱਤਾ, ਜਿਸ ਨੂੰ ਉਨ੍ਹਾਂ ਨੇ "ਵਾਇਰਸ ਨਾਲੋਂ ਤੇਜ਼ੀ ਨਾਲ ਫੈਲਣ ਵਾਲਾ" ਦੱਸਿਆ। ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਾਅਲੀ ਖ਼ਬਰਾਂ, ਰਾਸ਼ਟਰੀ ਅਖੰਡਤਾ ਲਈ ਖਤਰਾ ਹਨ, ਦੇਸ਼ ਦੀ ਸੈਨਾ ਨੂੰ ਕਮਜ਼ੋਰ ਕਰਦੀਆਂ ਹਨ, ਅਤੇ ਭਾਰਤੀ ਪ੍ਰਭੂਸੱਤਾ ਨੂੰ ਚੁਣੌਤੀ ਦਿੰਦੀਆਂ ਹਨ।
ਹਰ ਵਿਅਕਤੀ ਨੂੰ ਸੰਭਾਵਿਤ ਕੰਟੈਂਟ ਕ੍ਰਿਏਟਰ ਵਿੱਚ ਬਦਲਣ ਵਿੱਚ ਸਮਾਰਟਫੋਨ ਦੀ ਭੂਮਿਕਾ ਨੂੰ ਸਵੀਕਾਰਦੇ ਹੋਏ ਡਾ. ਮੁਰੂਗਨ ਨੇ ਗਲਤ ਸੂਚਨਾ ਨਾਲ ਨਿਪਟਨ ਵਿੱਚ ਵਧੇਰੇ ਜ਼ਿੰਮੇਦਾਰੀ ਦੀ ਲੋੜ ਅਤੇ ਨਿਯਮਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸੰਵਿਧਾਨ ਦੁਆਰਾ ਅਭਿਵਿਅਕਤੀ ਦੀ ਸੁਤੰਤਰਤਾ ਦੀ ਗਾਰੰਟੀ ਦਿੱਤੀ ਗਈ ਹੈ, ਪਰੰਤੂ ਇਸ ਦੀ ਵਰਤੋਂ ਸਟੀਕਤਾ ਅਤੇ ਨੈਤਿਕ ਜ਼ਿੰਮੇਦਾਰੀ ਨਾਲ ਕੀਤੀ ਜਾਣੀ ਚਾਹੀਦੀ ਹੈ।
ਡਾ. ਮੁਰੂਗਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਵਿੱਚ ਖ਼ਬਰਾਂ ਨੂੰ ਪ੍ਰਮਾਣਿਤ ਕਰਨ ਅਤੇ ਝੂਠੇ ਬਿਰਤਾਂਤਾਂ ਦਾ ਮੁਕਾਬਲਾ ਕਰਨ ਲਈ ਪ੍ਰੈੱਸ ਇਨਫੋਰਮੇਸ਼ਨ ਬਿਊਰੋ (PIB) ਦੇ ਅੰਦਰ ਇੱਕ ਤੱਥ ਜਾਂਚ ਯੂਨਿਟ ਦੀ ਸਥਾਪਨਾ ਸ਼ਾਮਲ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸੰਜੈ ਜਾਜੂ ਨੇ ਭਾਰਤੀ ਜਨ ਸੰਚਾਰ ਸੰਸਥਾਨ (IIMC) ਵਰਗੀਆਂ ਸੰਸਥਾਵਾਂ ਰਾਹੀਂ ਮਾਨਤਾ, ਸਿਹਤ ਅਤੇ ਭਲਾਈ ਯੋਜਨਾਵਾਂ ਅਤੇ ਸਮਰੱਥਾ-ਨਿਰਮਾਣ ਪ੍ਰੋਗਰਾਮਾਂ ਸਮੇਤ ਪੱਤਰਕਾਰਾਂ ਦਾ ਸਮਰਥਨ ਕਰਨ ਦੇ ਉਦੇਸ਼ ਨਾਲ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਪ੍ਰੈੱਸ ਐਂਡ ਰਜਿਸਟ੍ਰੇਸ਼ਨ ਆਫ ਪੀਰੀਓਡੀਕਲ ਐਕਟ, 2023 ਵਰਗੇ ਸੁਧਾਰਾਂ ਦਾ ਵੀ ਜ਼ਿਕਰ ਕੀਤਾ, ਜੋ ਮੀਡੀਆ ਨਿਯਮਾਂ ਨੂੰ ਆਧੁਨਿਕ ਬਣਾਉਂਦਾ ਹੈ। ਨਿਯਮਿਤ ਪ੍ਰੈੱਸ ਬ੍ਰੀਫਿੰਗ, ਵੈਬ ਸਕ੍ਰੀਨਿੰਗ, ਕਾਨਫਰੰਸਾਂ ਆਦਿ ਰਾਹੀਂ ਜਾਣਕਾਰੀ ਦੀ ਪਹੁੰਚ ਨੂੰ ਬਿਹਤਰ ਬਣਾਉਣ ਦੇ ਯਤਨਾਂ 'ਤੇ ਵੀ ਜ਼ੋਰ ਦਿੱਤਾ ਗਿਆ। ਉਨ੍ਹਾਂ ਨੇ ਇੱਕ ਨਿਰਪੱਖ, ਪਾਰਦਰਸ਼ੀ, ਅਤੇ ਸਸਟੇਨੇਬਲ ਪ੍ਰੈੱਸ ਈਕੋਸਿਸਟਮ ਬਣਾਉਣ ਲਈ ਸਮੂਹਿਕ ਯਤਨਾਂ ਦਾ ਵੀ ਸੱਦਾ ਦਿੱਤਾ ਜੋ ਪੱਤਰਕਾਰੀ ਨੂੰ ਸੱਚ ਦੀ ਰੋਸ਼ਨੀ, ਵਿਭਿੰਨ ਆਵਾਜ਼ਾਂ ਲਈ ਇੱਕ ਪਲੈਟਫਾਰਮ ਅਤੇ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਈ ਇੱਕ ਉਤਪ੍ਰੇਰਕ ਵਜੋਂ ਸਥਾਪਿਤ ਕਰਦਾ ਹੈ।
ਪੱਤਰਕਾਰੀ ਦੀ ਅਖੰਡਤਾ ਨੂੰ ਕਾਇਮ ਰੱਖਣ ਵਿੱਚ ਪੀਸੀਆਈ ਦੀ ਭੂਮਿਕਾ
ਆਪਣੇ ਸੰਬੋਧਨ ਦੌਰਾਨ, ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਨੇ ਉਜਾਗਰ ਕੀਤਾ ਕਿ ਡਿਜੀਟਲ ਪਲੈਟਫਾਰਮਾਂ ਦੀ ਵਿਆਪਕ ਉਪਲਬਧਤਾ ਅਤੇ ਅਧਿਆਤਮਿਕ ਮੀਡੀਆ, ਬਲੌਗ ਅਤੇ ਪੋਡਕਾਸਟ ਦੀ ਨਿਰੰਤਰ ਵਰਤੋਂ ਨੇ ਖਬਰਾਂ ਅਤੇ ਸੂਚਨਾ ਤੱਕ ਪਹੁੰਚ ਨੂੰ ਕਾਫੀ ਹੱਦ ਤੱਕ ਵਧਾ ਦਿੱਤਾ ਹੈ। ਇਸ ਨੇ ਨਾ ਸਿਰਫ਼ ਜ਼ਿੰਦਗੀ ਨੂੰ ਅਸਾਨ ਬਣਾਇਆ ਹੈ, ਸਗੋਂ ਇਸ ਦੇ ਨਾਲ ਚੁਣੌਤੀਆਂ ਵੀ ਆਈਆਂ ਹਨ ਅਤੇ ਇਸੇ ਸਬੰਧ ਵਿੱਚ ਸਹੀ ਖ਼ਬਰਾਂ ਸਾਡੇ ਤੱਕ ਸਮੇਂ ਸਿਰ ਪਹੁੰਚਣੀਆਂ ਚਾਹੀਦੀਆਂ ਹਨ।
ਉਨ੍ਹਾਂ ਜ਼ਿਕਰ ਕੀਤਾ ਕਿ ਪ੍ਰੈੱਸ ਕੌਂਸਲ ਆਫ਼ ਇੰਡੀਆ ਨੇ ਪੱਤਰਕਾਰੀ ਦੀ ਅਖੰਡਤਾ ਨੂੰ ਕਾਇਮ ਰੱਖਣ, ਜਨਤਕ ਹਿੱਤਾਂ ਦੀ ਰੱਖਿਆ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਲਈ ਕਦਮ ਚੁੱਕੇ ਹਨ ਕਿ ਮੀਡੀਆ ਜਾਣਕਾਰੀ ਲਈ ਇੱਕ ਭਰੋਸੇਯੋਗ ਅਤੇ ਨੈਤਿਕ ਪਲੈਟਫਾਰਮ ਵਜੋਂ ਕੰਮ ਕਰਦਾ ਹੈ। ਉਨ੍ਹਾਂ ਨੇ ਪੀਸੀਆਈ ਦੁਆਰਾ ਚਲਾਏ ਜਾਂਦੇ ਐਵਾਰਡਸ ਅਤੇ ਇੰਟਰਨਸ਼ਿਪ ਪ੍ਰੋਗਰਾਮਾਂ 'ਤੇ ਵੀ ਹੋਰ ਜ਼ੋਰ ਦਿੱਤਾ। ਉਨ੍ਹਾਂ ਕਿਹਾ "ਇਸ ਸਾਲ, 15 ਪੱਤਰਕਾਰਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਰਾਸ਼ਟਰੀ ਉਤਕ੍ਰਿਸ਼ਟਤਾ ਪੁਰਸਕਾਰ ਮਿਲੇ ਅਤੇ ਪੀਸੀਆਈ ਦੀ ਪਹਿਲ ਦਾ ਉਦੇਸ਼ ਪੱਤਰਕਾਰੀ ਵਿੱਚ ਪ੍ਰਤਿਭਾ, ਨੈਤਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ, ਪਰ ਨਾਲ ਹੀ ਚਾਹਵਾਨ ਪੱਤਰਕਾਰਾਂ ਵਿੱਚ ਜ਼ਿੰਮੇਵਾਰੀ ਅਤੇ ਜਾਗਰੂਕਤਾ ਨੂੰ ਵੀ ਉਤਸ਼ਾਹਿਤ ਕਰਨਾ ਹੈ।"
*****
ਧਰਮੇਂਦਰ ਤਿਵਾਰੀ/ਸ਼ਿਤਿਜ਼ ਸਿੰਘਾ
(Release ID: 2074122)
Visitor Counter : 12
Read this release in:
Khasi
,
English
,
Urdu
,
Marathi
,
Hindi
,
Bengali
,
Gujarati
,
Odia
,
Telugu
,
Kannada
,
Malayalam