ਟੈਕਸਟਾਈਲ ਮੰਤਰਾਲਾ
azadi ka amrit mahotsav

ਟੈਕਸਟਾਈਲ ਮੰਤਰਾਲੇ ਨੇ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਦੇ ਤਹਿਤ 13 ਕਰੋੜ ਰੁਪਏ ਦੇ 12 ਖੋਜ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ

Posted On: 12 NOV 2024 4:19PM by PIB Chandigarh

ਮਿਸ਼ਨ ਦੇ ਤਹਿਤ ਹੁਣ ਤੱਕ 509 ਕਰੋੜ ਰੁਪਏ ਦੇ ਕੁੱਲ 168 ਖੋਜ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ

ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਦੀ ਪ੍ਰਧਾਨਗੀ ਵਿੱਚ 10ਵੇਂ ਮਿਸ਼ਨ ਸੰਚਾਲਨ ਸਮੂਹ ਨੇ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਦੇ ਤਹਿਤ 13.3 ਕਰੋੜ ਰੁਪਏ ਦੇ 12 ਖੋਜ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਖੋਜ ਪ੍ਰੋਜੈਕਟਾਂ ਵਿੱਚ ਮੈਦਾਨ ਨੂੰ ਢੱਕਣ ਦੇ ਕੰਮ ਆਉਣ ਵਾਲੇ (ਜਿਓਟੈਕਸਟਾਈਲਜ਼), ਟਿਕਾਊ ਅਤੇ ਸਮਾਰਟ ਟੈਕਸਟਾਈਲਜ਼, ਕੰਪੋਜ਼ਿਟਸ ਆਦਿ ਪ੍ਰਮੁੱਖ ਖੇਤਰ ਹੈ। ਸਵੀਕ੍ਰਿਤ ਪ੍ਰੋਜੈਕਟਾਂ ਨੂੰ ਆਈਆਈਟੀ ਅਤੇ ਐੱਨਆਈਟੀ, ਸੀਆਰਆਰਆਈ ਅਤੇ ਹੋਰ ਪ੍ਰਤਿਸ਼ਠਿਤ ਖੋਜ ਸੰਸਥਾਵਾਂ ਅਤੇ ਸੰਸਥਾਨਾਂ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ। ਮਿਸ਼ਨ ਦੇ ਤਹਿਤ ਸਵੀਕ੍ਰਿਤ ਖੋਜ ਪ੍ਰੋਜੈਕਟਾਂ ਦੀ ਕੁੱਲ ਸੰਖਿਆ ਹੁਣ 168 ਹੋ ਗਈ ਹੈ, ਜਿਨ੍ਹਾਂ ਦਾ ਕੁੱਲ ਮੁੱਲ ਲਗਭਗ 509 ਕਰੋੜ ਰੁਪਏ ਹੈ।

ਮਿਸ਼ਨ ਦੇ ਤਹਿਤ ਨਵੇਂ ਆਈਪੀਆਰ ਦਿਸ਼ਾ-ਨਿਰਦੇਸ਼ ਜਾਰੀ ਹੋਣ ਦੇ ਨਾਲ ਹੀ ਸ਼੍ਰੀ ਗਿਰੀਰਾਜ ਸਿੰਘ ਨੇ ਉਦਯੋਗ ਜਗਤ ਤੋਂ ਇਨ੍ਹਾਂ ਖੋਜ ਪ੍ਰੋਜੈਕਟਾਂ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ, ਟੈਕਸਟਾਈਲ ਮੰਤਰਾਲੇ ਦੀ ਇੱਕ ਪ੍ਰਮੁੱਖ ਯੋਜਨਾ ਹੈ, ਜੋ ਸਥਾਨਕ ਉਦਯੋਗ ਵਿਸ਼ੇਸ਼ ਤੌਰ ‘ਤੇ ਫਾਈਵਰ ਵਿਕਾਸ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਸਮਰੱਥਾਵਾਂ ਨੂੰ ਵਿਕਸਿਤ ਕਰਨ ‘ਤੇ ਕੇਂਦ੍ਰਿਤ ਹੈ।

*******

ਡੀਐੱਸਕੇ


(Release ID: 2073199) Visitor Counter : 4