ਸੂਚਨਾ ਤੇ ਪ੍ਰਸਾਰਣ ਮੰਤਰਾਲਾ
“ਲਾਈਟਸ, ਕੈਮਰਾ, ਗੋਆ! ਇਫ਼ੀ 2024 ਵਿੱਚ ਡੁਬਕੀ”
20-28 ਨਵੰਬਰ, 2024
ਇਫ਼ੀ 2024 ਦਾ ਥੀਮ - "ਯੰਗ ਫਿਲਮਮੇਕਰਜ਼ - ਦ ਫਿਊਚਰ ਇਜ਼ ਨਾਓ" - ਰਚਨਾਤਮਕਤਾ ਦੇ ਭਵਿੱਖ ਨੂੰ ਆਕਾਰ ਦੇਣ ਲਈ ਨੌਜਵਾਨਾਂ ਦੀ ਸਮਰੱਥਾ ਨੂੰ ਮਾਨਤਾ
ਇਫ਼ੀ 2024 ਨੇ ਸਾਰੇ ਕਹਾਣੀਕਾਰਾਂ ਅਤੇ ਸਿਨੇਮਾਕਾਰਾਂ ਨੂੰ ਸਿਨੇਮਾ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਸੱਦਿਆ
ਅੰਤਰਰਾਸ਼ਟਰੀ ਫਿਲਮ ਪੇਸ਼ਕਾਰੀਆਂ ਦੇ ਸਬੰਧ ਵਿੱਚ ਮਿਲੇ ਭਰਵੇਂ ਹੁੰਗਾਰੇ ਤੋਂ ਸਪਸ਼ਟ ਹੁੰਦਾ ਹੈ ਕਿ ਇਫ਼ੀ ਕਾਨਸ ਵਰਗੇ ਆਲਮੀ ਫਿਲਮ ਉਤਸਵਾਂ ਦੇ ਬਰਾਬਰ ਹੈ: ਰਾਜ ਮੰਤਰੀ ਡਾ. ਐੱਲ ਮੁਰੁਗਨ
ਇਫ਼ੀ 2024 ਉਭਰਦੀ ਪ੍ਰਤਿਭਾ, ਪਹੁੰਚਯੋਗਤਾ ਅਤੇ ਸੱਭਿਆਚਾਰਕ ਵਿਰਾਸਤ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਆਲਮੀ ਸਿਨੇਮਾ ਦਾ ਜਸ਼ਨ: ਆਈ ਐਂਡ ਬੀ ਸਕੱਤਰ ਸ਼੍ਰੀ ਸੰਜੇ ਜਾਜੂ
ਕਹਾਣੀ ਸੁਣਾਉਣ ਦੀ ਕਲਾ ਨੂੰ ਸੁਰੱਖਿਅਤ ਰੱਖਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ; ਇਫ਼ੀ 2024 ਇਸ ਸਦੀਵੀ ਕਲਾ ਦਾ ਸਨਮਾਨ ਅਤੇ ਕਦਰ ਕਰਦਾ ਹੈ: ਫੈਸਟੀਵਲ ਡਾਇਰੈਕਟਰ ਸ਼੍ਰੀ ਸ਼ੇਖਰ ਕਪੂਰ
ਭਾਰਤ ਬੇਚੈਨ ਸੁਪਨਿਆਂ ਦਾ ਦੇਸ਼ ਹੈ; ਇਫ਼ੀ 'ਕ੍ਰਿਏਟਿਵ ਮਾਈਂਡਜ਼ ਆਫ਼ ਟੂਮੋਰੋ' ਰਾਹੀਂ ਨੌਜਵਾਨ ਪ੍ਰਤਿਭਾਵਾਂ ਨੂੰ ਅੱਗੇ ਲਿਆ ਕੇ ਇੱਕ ਵੱਡੀ ਭੂਮਿਕਾ ਨਿਭਾ ਰਿਹਾ ਹੈ: ਸ਼੍ਰੀ ਪ੍ਰਸੂਨ
ਨੌਜਵਾਨ ਫਿਲਮ ਨਿਰਮਾਣ ਪ੍ਰਤਿਭਾ ਨੂੰ ਮਾਨਤਾ ਦੇਣ ਲਈ ਸਭ ਤੋਂ ਵਧੀਆ ਭਾਰਤੀ ਡੈਬਿਊ ਨਿਰਦੇਸ਼ਕ ਦਾ ਨਵਾਂ ਅਵਾਰਡ ਸਥਾਪਿਤ ਕੀਤਾ ਗਿਆ
ਸੱਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਅ
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਅਤੇ ਗੋਆ ਦੀ ਐਂਟਰਟੇਨਮੈਂਟ ਸੋਸਾਇਟੀ (ਈਐੱਸਜੀ) ਦੇ ਸਹਿਯੋਗ ਨਾਲ, 20 ਤੋਂ 28 ਨਵੰਬਰ 2024 ਤੱਕ ਗੋਆ ਵਿੱਚ 55ਵੇਂ ਅੰਤਰਰਾਸ਼ਟਰੀ ਫਿਲਮ ਮਹੋਉਤਸਵ (ਇਫ਼ੀ) ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਕਹਾਣੀਕਾਰਾਂ ਅਤੇ ਸਿਨੇਮਾ ਪ੍ਰੇਮੀਆਂ ਕੋਲ ਖੁਸ਼ੀ ਦਾ ਕਾਰਨ ਹੈ ਕਿਉਂਕਿ 55ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇਫ਼ੀ) ਇੱਕ ਜੀਵੰਤ ਅਤੇ ਵਿਭਿੰਨ ਪ੍ਰੋਗਰਾਮਾਂ ਨਾਲ ਸ਼ੁਰੂ ਹੋਣ ਵਾਲਾ ਹੈ, ਜਿਸ ਨਾਲ ਵਿਸ਼ਵ ਸਿਨੇਮਾ ਦੇ ਇੱਕ ਅਭੁੱਲ ਜਸ਼ਨ ਦਾ ਵਾਅਦਾ ਕੀਤਾ ਗਿਆ ਹੈ।
ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਡਾ. ਐੱਲ ਮੁਰੂਗਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੇ ਜਾਜੂ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਮਿਸ ਨੀਰਜਾ ਸ਼ੇਖਰ, ਇਫ਼ੀ ਫੈਸਟੀਵਲ ਡਾਇਰੈਕਟਰ ਸ਼੍ਰੀ ਸ਼ੇਖਰ ਕਪੂਰ, ਚੇਅਰਮੈਨ ਸੀਬੀਐੱਫਸੀ ਸ਼੍ਰੀ ਪ੍ਰਸੂਨ ਜੋਸ਼ੀ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਅੱਜ 55ਵੇਂ ਇਫ਼ੀ ਦੀ ਕਰਟਨ ਰੇਜ਼ਰ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ ਗਈ।
ਆਪਣੇ ਸੰਬੋਧਨ ਦੌਰਾਨ, ਡਾ. ਐੱਲ ਮੁਰੂਗਨ ਨੇ ਵਿਸ਼ਵ ਮੰਚ 'ਤੇ ਉਤਸਵ ਦੀ ਵੱਕਾਰੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, "ਕਾਨਸ ਵਰਗੇ ਵਿਸ਼ਵ ਉਤਸਵਾਂ ਦੀ ਤੁਲਨਾ ਵਿੱਚ ਇਫ਼ੀ ਨਾ ਸਿਰਫ਼ ਭਾਰਤ ਲਈ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਇਤਿਹਾਸਕ ਸਮਾਗਮ ਬਣ ਗਿਆ ਹੈ। ਡਾ. ਮੁਰੂਗਨ ਨੇ ਫੈਸਟੀਵਲ ਦੇ ਅਨੁਭਵ ਨੂੰ ਭਰਪੂਰ ਬਣਾਉਣ ਲਈ ਹਰ ਸਾਲ ਸ਼ੁਰੂ ਕੀਤੀਆਂ ਵਿਲੱਖਣ ਪਹਿਲਕਦਮੀਆਂ 'ਤੇ ਜ਼ੋਰ ਦਿੱਤਾ ਅਤੇ ਜ਼ਿਕਰ ਕੀਤਾ ਕਿ ਇਸ ਸਾਲ ਦੇ ਐਡੀਸ਼ਨ ਵਿੱਚ ਅੰਤਰਰਾਸ਼ਟਰੀ ਫਿਲਮਾਂ ਦਰਜ ਕਰਨ ਲਈ ਭਰਵਾਂ ਹੁੰਗਾਰਾ ਦੇਖਿਆ ਗਿਆ ਹੈ, ਜੋ ਫੈਸਟੀਵਲ ਦੀ ਵਧਦੀ ਪਹੁੰਚ ਅਤੇ ਪ੍ਰਭਾਵ ਨੂੰ ਦਰਸਾਉਂਦਾ ਹੈ।
ਜਨਤਕ ਰੁਝੇਵਿਆਂ ਨੂੰ ਵਧਾਉਣ ਲਈ, ਮੰਤਰਾਲੇ ਨੇ ਮੁੰਬਈ ਅਤੇ ਚੇਨੱਈ ਵਿੱਚ ਹਾਲ ਹੀ ਦੇ ਸਮਾਗਮਾਂ ਸਮੇਤ, ਹੈਦਰਾਬਾਦ ਸਮੇਤ ਵੱਡੇ ਸ਼ਹਿਰਾਂ ਵਿੱਚ ਪ੍ਰਮੋਸ਼ਨਲ ਰੋਡ ਸ਼ੋਅ ਆਯੋਜਿਤ ਕੀਤੇ ਹਨ। ਡਾ: ਮੁਰੂਗਨ ਨੇ ਉਦਯੋਗ ਦੇ ਨੇਤਾਵਾਂ ਨੂੰ ਆਤਮਨਿਰਭਰ ਭਾਰਤ ਦੀ ਭਾਵਨਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਇਫ਼ੀ ਨੂੰ ਵਿਸ਼ਵ ਪੱਧਰ 'ਤੇ ਮਸ਼ਹੂਰ ਸਿਨੇਮੈਟਿਕ ਈਵੈਂਟ ਵਜੋਂ ਸਥਾਨ ਦੇਣ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹੋਏ ਫੈਸਟੀਵਲ ਨੂੰ ਆਪਣਾ ਮੰਨਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਗੋਆ ਫੈਸਟੀਵਲ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
ਇਫ਼ੀ 2024 ਦੀ ਥੀਮ: 'ਯੁਵਾ ਫਿਲਮ ਨਿਰਮਾਤਾ' - "ਹੁਣ ਦਾ ਭਵਿੱਖ"
ਇਫ਼ੀ 2024 ਦੀ ਥੀਮ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਦੇ ਦ੍ਰਿਸ਼ਟੀਕੋਣ ਅਨੁਸਾਰ ਰਚਨਾਤਮਕਤਾ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੀ ਸਮਰੱਥਾ ਨੂੰ ਪਛਾਣਦੇ ਹੋਏ "ਨੌਜਵਾਨ ਫਿਲਮ ਨਿਰਮਾਤਾਵਾਂ" 'ਤੇ ਕੇਂਦਰਿਤ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸੰਜੇ ਜਾਜੂ ਨੇ ਅੱਜ ਉਦਘਾਟਨੀ ਟਿੱਪਣੀ ਵਿੱਚ ਕਿਹਾ, "ਭਾਰਤ ਵੱਖੋ-ਵੱਖਰੇ ਫਾਰਮੈਟਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਅਪਣਾਉਂਦੇ ਹੋਏ ਤੇਜ਼ੀ ਨਾਲ ਦੁਨੀਆ ਦੇ ਸਭ ਤੋਂ ਵੱਡੇ ਫਿਲਮ ਨਿਰਮਾਣ ਦੇਸ਼ ਵਜੋਂ ਉੱਭਰ ਰਿਹਾ ਹੈ। ਸਾਡੇ ਉਦਯੋਗ ਦੇ ਅੰਦਰ ਨਵੀਆਂ, ਉੱਭਰਦੀਆਂ ਆਵਾਜ਼ਾਂ ਰਾਸ਼ਟਰ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।" ਉਨ੍ਹਾਂ ਇਹ ਵੀ ਕਿਹਾ ਕਿ ਇਫ਼ੀ 2024 ਫਿਲਮ ਨਿਰਮਾਤਾਵਾਂ ਅਤੇ ਸਿਨੇਮਾ ਪ੍ਰੇਮੀਆਂ ਦੋਵਾਂ ਲਈ ਤਿਆਰ ਕੀਤਾ ਗਿਆ ਹੈ ਅਤੇ ਭਵਿੱਖ ਨੂੰ ਆਕਾਰ ਦੇਣ ਵਾਲੀਆਂ ਆਵਾਜ਼ਾਂ ਨੂੰ ਤਰਜੀਹ ਦਿੰਦਾ ਹੈ, ਖਾਸ ਤੌਰ 'ਤੇ ਉੱਭਰ ਰਹੇ ਨੌਜਵਾਨ ਫਿਲਮ ਨਿਰਮਾਤਾ ਜੋ ਦੇਸ਼ ਦੇ ਸੱਭਿਆਚਾਰਕ ਬਿਰਤਾਂਤ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਕ੍ਰਿਏਟਿਵ ਮਾਈਂਡਜ਼ ਆਫ਼ ਟੂਮੋਰੋ ਪਲੈਟਫਾਰਮ ਦੀ ਪਹਿਲਕਦਮੀ ਨੂੰ ਪਿਛਲੇ ਐਡੀਸ਼ਨਾਂ ਵਿੱਚ 75 ਤੋਂ ਵਧਾ ਕੇ 100 ਨੌਜਵਾਨ ਪ੍ਰਤਿਭਾਵਾਂ ਨੂੰ ਸਮਰਥਨ ਦੇਣ ਲਈ ਵਧਾਇਆ ਗਿਆ ਹੈ। ਦੇਸ਼ ਭਰ ਦੇ ਫਿਲਮ ਸਕੂਲਾਂ ਦੇ 400 ਨੌਜਵਾਨ ਫਿਲਮ ਵਿਦਿਆਰਥੀਆਂ ਨੂੰ ਇਫ਼ੀ ਵਿੱਚ ਸ਼ਾਮਲ ਹੋਣ ਲਈ ਮੰਤਰਾਲੇ ਦੁਆਰਾ ਸਹੂਲਤ ਦਿੱਤੀ ਜਾ ਰਹੀ ਹੈ।
ਭਾਰਤ ਭਰ ਵਿੱਚ ਨੌਜਵਾਨ ਫਿਲਮ ਨਿਰਮਾਣ ਪ੍ਰਤਿਭਾ ਨੂੰ ਮਾਨਤਾ ਦੇਣ ਲਈ, ਇੱਕ ਨਵਾਂ ਸੈਕਸ਼ਨ ਅਤੇ ਸਰਵੋਤਮ ਡੈਬਿਊ ਭਾਰਤੀ ਨਿਰਦੇਸ਼ਕ ਦੇ ਪੁਰਸਕਾਰ ਦੀ ਸਥਾਪਨਾ ਕੀਤੀ ਗਈ ਹੈ। ਨੌਜਵਾਨ ਸਿਰਜਣਹਾਰਾਂ ਲਈ ਮਾਸਟਰ ਕਲਾਸਾਂ, ਪੈਨਲ ਚਰਚਾ, ਫਿਲਮ ਮਾਰਕੀਟ ਅਤੇ ਫਿਲਮ ਪੈਕੇਜ ਸਾਰੇ ਤਿਆਰ ਕੀਤੇ ਗਏ ਹਨ। ਇਫ਼ੀ 2024 ਸਿਨੇਮਾ ਦੇ ਮਹਾਨ ਕਲਾਕਾਰਾਂ ਨੂੰ ਵੀ ਸ਼ਰਧਾਂਜਲੀ ਭੇਟ ਕਰੇਗਾ ਅਤੇ ਵਿਸ਼ੇਸ਼ ਭਾਗਾਂ ਅਤੇ ਪ੍ਰਦਰਸ਼ਨੀਆਂ ਰਾਹੀਂ ਵਿਭਿੰਨ ਦ੍ਰਿਸ਼ਟੀਕੋਣਾਂ ਨੂੰ ਪ੍ਰਦਰਸ਼ਿਤ ਕਰੇਗਾ, ਜਿਸ ਨਾਲ ਗੋਆ ਵਿੱਚ ਦਰਸ਼ਕਾਂ ਲਈ ਇੱਕ ਵਿਲੱਖਣ ਅਨੁਭਵ ਹੋਵੇਗਾ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਨੇ 55ਵੇਂ ਇਫ਼ੀ ਦੇ ਸਹਿਯੋਗੀ ਤੱਤ ਨੂੰ ਵੀ ਉਜਾਗਰ ਕੀਤਾ, ਇਸ ਨੂੰ ਉਦਯੋਗ ਦੁਆਰਾ ਅਤੇ ਉਦਯੋਗ ਲਈ ਸੱਚਮੁੱਚ ਅਗਵਾਈ ਕਰਨ ਵਾਲੇ ਉਤਸਵ ਦੇ ਰੂਪ ਵਿੱਚ ਵਰਣਨ ਕੀਤਾ, ਜਿਸ ਵਿੱਚ ਪ੍ਰਸਿੱਧ ਫਿਲਮ ਨਿਰਮਾਤਾ ਸ਼ੇਖਰ ਕਪੂਰ ਫੈਸਟੀਵਲ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਇਸ ਨੂੰ ਇਤਿਹਾਸਕ ਦੱਸਦੇ ਹੋਏ ਉਨ੍ਹਾਂ ਕਿਹਾ, "ਫਿਲਮ ਫੈਸਟੀਵਲ ਦੇ ਇਤਿਹਾਸ ਵਿੱਚ ਪਹਿਲੀ ਵਾਰ, ਅਸੀਂ ਫੈਸਟੀਵਲ ਨੂੰ ਉਦਯੋਗ ਨੂੰ ਸੌਂਪਣ ਦੀ ਪਰੰਪਰਾ ਸ਼ੁਰੂ ਕੀਤੀ ਹੈ, ਜੋ ਇਸ ਸਾਰੀ ਪਹਿਲ ਦੀ ਅਗਵਾਈ ਕਰ ਰਿਹਾ ਹੈ।"
ਇਫ਼ੀ : ਕਹਾਣੀ ਨੂੰ ਕਹਿਣ ਦੀ ਕਲਾ ਦਾ ਜਸ਼ਨ
ਫੈਸਟੀਵਲ ਦੇ ਡਾਇਰੈਕਟਰ ਸ਼ੇਖਰ ਕਪੂਰ ਨੇ ਸਿਨੇਮਾ ਵਿੱਚ ਕਹਾਣੀ ਕਹਿਣ ਦੀ ਪ੍ਰਮੁੱਖ ਭੂਮਿਕਾ 'ਤੇ ਜ਼ੋਰ ਦਿੱਤਾ, ਇਸ ਨੂੰ ਸਿਨੇਮਾ ਦੇ ਤਜ਼ਰਬੇ ਦਾ ਮੂਲ ਦੱਸਿਆ।
ਉਨ੍ਹਾਂ ਕਿਹਾ, "ਇੱਕ ਤੇਜ਼ੀ ਨਾਲ ਵਿਕਸਿਤ ਹੋ ਰਹੀ ਦੁਨੀਆ ਵਿੱਚ, ਕਹਾਣੀ ਕਹਿਣ ਦੀ ਕਲਾ ਨੂੰ ਸੁਰੱਖਿਅਤ ਰੱਖਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ, ਉਨ੍ਹਾਂ ਕਿਹਾ ਕਿ ਕਹਾਣੀਆਂ ਹੀ ਸਿਨੇਮਾ ਨੂੰ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ। ਉਨ੍ਹਾਂ ਦਾ ਸੰਦੇਸ਼ ਇਸ ਸਦੀਵੀ ਕਲਾ ਰੂਪ ਨੂੰ ਸਨਮਾਨਿਤ ਕਰਨ ਅਤੇ ਪਾਲਣ ਪੋਸ਼ਣ ਲਈ ਫੈਸਟੀਵਲ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਭਾਰਤ: ਬੇਚੈਨ ਸੁਪਨਿਆਂ ਦਾ ਦੇਸ਼
ਸੀਬੀਐੱਫਸੀ ਦੇ ਚੇਅਰਮੈਨ ਪ੍ਰਸੂਨ ਜੋਸ਼ੀ ਨੇ ਭਾਰਤ ਨੂੰ "ਬੇਚੈਨ ਸੁਪਨਿਆਂ ਦਾ ਦੇਸ਼" ਦੱਸਿਆ ਅਤੇ ਕਹਾਣੀਕਾਰਾਂ ਨੂੰ ਜ਼ਮੀਨੀ ਪੱਧਰ ਤੋਂ ਪ੍ਰਮਾਣਿਕ ਆਵਾਜ਼ਾਂ ਨੂੰ ਸਾਂਝਾ ਕਰਨ ਲਈ ਇੱਕ ਪਲੈਟਫਾਰਮ ਦੇਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਅਜਿਹੀ ਪ੍ਰਤਿਭਾ ਨੂੰ ਉੱਚਾ ਚੁੱਕਣ, ਉਨ੍ਹਾਂ ਨੂੰ ਆਲਮੀ ਪੱਧਰ 'ਤੇ ਮੋਹਰੀ ਬਣਾਉਣ ਵਿੱਚ ਇਫ਼ੀ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਇਫ਼ੀ2024 ਦੇ ਥੀਮ ਨੂੰ ਦੁਹਰਾਇਆ। ਉਨ੍ਹਾਂ ਕ੍ਰਿਏਟਿਵ ਮਾਈਂਡਜ਼ ਆਫ਼ ਟੂਮੋਰੋ ਰਾਹੀਂ ਇਨ੍ਹਾਂ ਉੱਭਰਦੀਆਂ ਆਵਾਜ਼ਾਂ ਨੂੰ ਪੋਸ਼ਿਤ ਕਰਨ ਅਤੇ ਸਮਰਥਨ ਕਰਨ ਲਈ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ, "ਜੋ ਕੁਝ ਅਣਸੁਣਿਆ ਰਹਿੰਦਾ ਹੈ, ਉਹ ਦੁਨੀਆ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ।"
ਇਫ਼ੀ 2024 ਦੀਆਂ ਮੁੱਖ ਝਲਕੀਆਂ
-
ਆਲਮੀ ਭਾਗੀਦਾਰੀ ਅਤੇ ਫਿਲਮ ਸਕ੍ਰੀਨਿੰਗ
ਇਸ ਸਾਲ ਦੇ ਇਫ਼ੀ ਨੂੰ 101 ਦੇਸ਼ਾਂ ਤੋਂ 1,676 ਬੇਨਤੀਆਂ ਪ੍ਰਾਪਤ ਹੋਈਆਂ ਹਨ, ਜੋ ਕਿ ਫੈਸਟੀਵਲ ਦੀ ਵਧ ਰਹੀ ਅੰਤਰਰਾਸ਼ਟਰੀ ਸਥਿਤੀ ਦਾ ਪ੍ਰਮਾਣ ਹੈ। ਇਫ਼ੀ 2024ਵਿੱਚ 81 ਦੇਸ਼ਾਂ ਦੀਆਂ 180+ ਤੋਂ ਵੱਧ ਅੰਤਰਰਾਸ਼ਟਰੀ ਫਿਲਮਾਂ ਪੇਸ਼ ਕਰੇਗਾ, ਜਿਸ ਵਿੱਚ 15 ਵਿਸ਼ਵ ਪ੍ਰੀਮੀਅਰ, 3 ਅੰਤਰਰਾਸ਼ਟਰੀ ਪ੍ਰੀਮੀਅਰ, 40 ਏਸ਼ੀਅਨ ਪ੍ਰੀਮੀਅਰ ਅਤੇ 106 ਭਾਰਤੀ ਪ੍ਰੀਮੀਅਰ ਸ਼ਾਮਲ ਹਨ। ਕਿਉਂਕਿ ਇਹ ਗਲੋਬਲ ਸਰਕਟ ਤੋਂ ਮਸ਼ਹੂਰ ਸਿਰਲੇਖਾਂ ਅਤੇ ਪੁਰਸਕਾਰ ਜੇਤੂ ਫਿਲਮਾਂ ਦੀ ਚੋਣ ਹੈ, ਇਸ ਸਾਲ ਦਾ ਫੈਸਟੀਵਲ ਦਰਸ਼ਕਾਂ 'ਤੇ ਸਥਾਈ ਪ੍ਰਭਾਵ ਛੱਡਣ ਲਈ ਤਿਆਰ ਹੈ।
-
ਆਸਟ੍ਰੇਲੀਆ, ਫੋਕਸ ਦੇਸ਼ ਹੋਵੇਗਾ
ਆਸਟ੍ਰੇਲੀਆ ਇਫ਼ੀ 2024 ਲਈ ਫੋਕਸ ਦਾ ਦੇਸ਼ ਹੋਵੇਗਾ, ਜਿਸ ਵਿੱਚ ਆਸਟ੍ਰੇਲੀਅਨ ਫਿਲਮਾਂ ਦੇ ਇੱਕ ਸਮਰਪਿਤ ਪੈਕੇਜ ਅਤੇ ਫੈਸਟੀਵਲ ਵਿੱਚ ਮਜ਼ਬੂਤ ਮੌਜੂਦਗੀ ਹੋਵੇਗੀ। ਪ੍ਰਮੁੱਖਤਾਵਾਂ ਵਿੱਚ ਫੈਸਟੀਵਲ ਅਤੇ ਫਿਲਮ ਬਜ਼ਾਰ ਵਿੱਚ ਪ੍ਰਮੁੱਖ ਆਸਟ੍ਰੇਲੀਅਨ ਫਿਲਮ ਨਿਰਮਾਤਾਵਾਂ ਵਲੋਂ ਭਾਗ ਲੈਣ ਲਈ ਸਕ੍ਰੀਨ ਆਸਟ੍ਰੇਲੀਆ ਅਤੇ ਐੱਨਐੱਫਡੀਸੀ ਦਰਮਿਆਨ ਇੱਕ ਸਮਝੌਤਾ ਪੱਤਰ ਅਤੇ ਔਜ਼ ਫਿਲਮ ਦੁਆਰਾ ਇੱਕ ਸ਼ੋਅਕੇਸ, ਆਸਟ੍ਰੇਲੀਆ ਦੇ ਵਿਲੱਖਣ ਫਿਲਮਾਂ ਦੇ ਸਥਾਨਾਂ ਅਤੇ ਸਹਿ-ਉਤਪਾਦਨਾਂ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।
https://x.com/IFFIGoa/status/1849066815785439234
-
ਓਪਨਿੰਗ ਫਿਲਮ: ਮਾਈਕਲ ਗ੍ਰੇਸੀ ਵਲੋਂ ਬੈਟਰ ਮੈਨ: ਫੈਸਟੀਵਲ ਮਾਈਕਲ ਗ੍ਰੇਸੀ ਦੇ ਬੈਟਰ ਮੈਨ ਦੇ ਏਸ਼ੀਆ ਪ੍ਰੀਮੀਅਰ ਨਾਲ ਸ਼ੁਰੂ ਹੋਇਆ, ਇੱਕ ਆਸਟ੍ਰੇਲਿਆਈ ਫਿਲਮ ਜੋ ਪ੍ਰਸਿੱਧ ਬ੍ਰਿਟਿਸ਼ ਪੌਪ ਸਟਾਰ ਰੌਬੀ ਵਿਲੀਅਮਜ਼ ਦੇ ਜੀਵਨ ਵਿੱਚ ਇੱਕ ਮਨਮੋਹਕ ਝਲਕ ਪੇਸ਼ ਕਰਦੀ ਹੈ, ਜੌਨੋ ਡੇਵਿਸ ਵਲੋਂ ਇੱਕ ਸ਼ਾਨਦਾਰ ਮੋਸ਼ਨ-ਕੈਪਚਰ ਪ੍ਰਦਰਸ਼ਨ ਵਿੱਚ ਚਿੰਪਾਂਜ਼ੀ ਵਜੋਂ ਦਰਸਾਇਆ ਗਿਆ ਹੈ।
4.ਸਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਅਵਾਰਡ: ਇਫ਼ੀ 2024, ਪ੍ਰਸਿੱਧ ਅਤੇ ਸਨਮਾਨਿਤ ਆਸਟ੍ਰੇਲਿਆਈ ਨਿਰਦੇਸ਼ਕ ਫਿਲਿਪ ਨੋਇਸ ਨੂੰ ਸਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਅਵਾਰਡ ਪ੍ਰਦਾਨ ਕਰੇਗਾ। ਉਹ ਆਪਣੀ ਬੇਮਿਸਾਲ ਕਹਾਣੀ ਕਹਿਣ ਅਤੇ ਦੁਵਿਧਾ ਭਰਪੂਰ, ਸੱਭਿਆਚਾਰਕ ਤੌਰ 'ਤੇ ਗੂੰਜਣ ਵਾਲੀਆਂ ਫਿਲਮਾਂ ਬਣਾਉਣ ਵਿੱਚ ਮੁਹਾਰਤ ਲਈ ਜਾਣੇ ਜਾਂਦੇ ਹਨ। ਨੋਇਸ ਦੀ ਫਿਲਮੋਗ੍ਰਾਫੀ ਵਿੱਚ ਪੈਟ੍ਰੋਅਟ ਗੇਮਜ਼, ਕਲੀਅਰ ਐਂਡ ਪ੍ਰੈਜ਼ੈਂਟ ਡੇਂਜਰ, ਸਾਲਟ, ਦ ਸੇਂਟ, ਦ ਬੋਨ ਕਲੈਕਟਰ ਅਤੇ ਹੋਰ ਬਹੁਤ ਸਾਰੀਆਂ ਆਈਕੌਨਿਕ ਫਿਲਮਾਂ ਸ਼ਾਮਲ ਹਨ। ਹੈਰੀਸਨ ਫੋਰਡ, ਨਿਕੋਲ ਕਿਡਮੈਨ, ਐਂਜਲੀਨਾ ਜੋਲੀ, ਡੇਂਜ਼ਲ ਵਾਸ਼ਿੰਗਟਨ ਅਤੇ ਮਾਈਕਲ ਕੇਨ ਵਰਗੇ ਮਸ਼ਹੂਰ ਅਦਾਕਾਰਾਂ ਨਾਲ ਉਨ੍ਹਾਂ ਦਾ ਸਹਿਯੋਗ, ਸਿਨੇਮਾ 'ਤੇ ਉਨ੍ਹਾਂ ਦੇ ਸਥਾਈ ਪ੍ਰਭਾਵ ਨੂੰ ਰੇਖਾਂਕਿਤ ਕਰਦਾ ਹੈ।
5. ਅੰਤਰਰਾਸ਼ਟਰੀ ਪ੍ਰਤੀਯੋਗਤਾ ਸੈਕਸ਼ਨ: 15 ਫੀਚਰ ਫਿਲਮਾਂ (12 ਅੰਤਰਰਾਸ਼ਟਰੀ + 3 ਭਾਰਤੀ) ਨੂੰ ਸਰਵੋਤਮ ਫਿਲਮ ਅਵਾਰਡ, ਗੋਲਡਨ ਪੀਕੌਕ ਅਤੇ 40 ਲੱਖ ਰੁਪਏ ਦੀ ਇਨਾਮੀ ਰਾਸ਼ੀ ਲਈ ਮੁਕਾਬਲਾ ਕਰਨ ਲਈ ਸੌਰਟਲਿਸਟ ਕੀਤਾ ਗਿਆ ਹੈ। ਸਰਵੋਤਮ ਫਿਲਮ ਤੋਂ ਇਲਾਵਾ, ਜਿਊਰੀ ਸਰਵੋਤਮ ਨਿਰਦੇਸ਼ਕ, ਸਰਵੋਤਮ ਅਭਿਨੇਤਾ (ਪੁਰਸ਼), ਸਰਵੋਤਮ ਅਦਾਕਾਰ (ਮਹਿਲਾ), ਵਿਸ਼ੇਸ਼ ਜਿਊਰੀ ਇਨਾਮ ਸ਼੍ਰੇਣੀ ਵਿੱਚ ਜੇਤੂਆਂ ਦੀ ਚੋਣ ਕਰੇਗੀ।
-
ਸਰਵੋਤਮ ਫੀਚਰ ਫਿਲਮ ਡੈਬਿਊ ਡਾਇਰੈਕਟਰ - 5 ਅੰਤਰਰਾਸ਼ਟਰੀ + 2 ਭਾਰਤੀ ਫਿਲਮਾਂ ਇਸ ਭਾਗ ਵਿੱਚ ਸਿਲਵਰ ਪੀਕੌਕ, 10 ਲੱਖ ਰੁਪਏ ਨਕਦ ਇਨਾਮ ਅਤੇ ਇੱਕ ਸਰਟੀਫਿਕੇਟ ਲਈ ਮੁਕਾਬਲਾ ਕਰਨਗੀਆਂ।
https://x.com/PIB_India/status/1853436244249948538
-
ਅੰਤਰਰਾਸ਼ਟਰੀ ਜਿਊਰੀ - ਮੰਨੇ-ਪ੍ਰਮੰਨੇ ਭਾਰਤੀ ਫਿਲਮ ਨਿਰਮਾਤਾ ਅਤੇ ਅਭਿਨੇਤਾ ਸ਼੍ਰੀ ਆਸ਼ੂਤੋਸ਼ ਗੋਵਾਰੀਕਰ (ਚੇਅਰਪਰਸਨ), ਸਿੰਗਾਪੁਰ ਦੇ ਇੱਕ ਮਸ਼ਹੂਰ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਐਂਥਨੀ ਚੇਨ, ਯੂਕੇ ਦੇ ਪ੍ਰਸਿੱਧ ਨਿਰਮਾਤਾ ਐਲਿਜ਼ਾਬੈਥ ਕਾਰਲਸਨ, ਏਸ਼ੀਆ ਵਿੱਚ ਇੱਕ ਪ੍ਰਸਿੱਧ ਨਿਰਮਾਤਾ ਫ੍ਰੈਨ ਬੋਰਗੀਆ ਅਤੇ ਇੱਕ ਪ੍ਰਸਿੱਧ ਆਸਟ੍ਰੇਲੀਅਨ ਫਿਲਮ ਨਿਰਦੇਸ਼ਕ ਜਿਲ ਬਿਲਕਾਕ ਹਨ।
-
ਭਾਰਤੀ ਪੈਨੋਰਮਾ: ਭਾਰਤ ਦੀ ਸਿਨੇਮੈਟਿਕ ਵਿਭਿੰਨਤਾ ਦਾ ਪ੍ਰਦਰਸ਼ਨ: ਭਾਰਤੀ ਪੈਨੋਰਮਾ ਭਾਗ ਭਾਰਤ ਦੀ ਅਮੀਰ ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਨੂੰ ਦਰਸਾਉਣ ਵਾਲੀਆਂ 25 ਫੀਚਰ ਫਿਲਮਾਂ ਅਤੇ 20 ਗੈਰ-ਫੀਚਰ ਫਿਲਮਾਂ ਦਾ ਪ੍ਰਦਰਸ਼ਨ ਕਰੇਗਾ। ਇਸ ਹਿੱਸੇ ਵਿੱਚ ਓਪਨਿੰਗ ਫੀਚਰ ਫਿਲਮ, ਰਣਦੀਪ ਹੁੱਡਾ ਵਲੋਂ ਨਿਰਦੇਸਿਤ ਸੁਤੰਤਰ ਵੀਰ ਸਾਵਰਕਰ (ਹਿੰਦੀ), ਅਤੇ ਓਪਨਿੰਗ ਗੈਰ-ਫੀਚਰ ਫਿਲਮ, ਘਰ ਜੈਸਾ ਕੁਛ (ਲੱਦਾਖੀ) ਸ਼ਾਮਲ ਹਨ।
https://x.com/IFFIGoa/status/1854496077501882469
-
ਸਰਵੋਤਮ ਭਾਰਤੀ ਡੈਬਿਊ ਨਿਰਦੇਸ਼ਕ - ਦੇਸ਼ ਭਰ ਵਿੱਚ ਨੌਜਵਾਨ ਫ਼ਿਲਮ ਮੇਕਿੰਗ ਪ੍ਰਤਿਭਾ ਨੂੰ ਮਾਨਤਾ ਦੇਣ ਲਈ ਇੱਕ ਨਵਾਂ ਅਵਾਰਡ ਸਥਾਪਿਤ ਕੀਤਾ ਗਿਆ, ਜੋ ਕਿ ਇਫ਼ੀ ਦੀ ਥੀਮ 'ਯੰਗ ਫ਼ਿਲਮਮੇਕਰਜ਼' 'ਤੇ ਕੇਂਦ੍ਰਿਤ ਹੈ। ਇਸ ਪੁਰਸਕਾਰ ਲਈ ਕੁੱਲ 102 ਫ਼ਿਲਮਾਂ ਵਿੱਚੋਂ 5 ਫ਼ਿਲਮਾਂ ਮੁਕਾਬਲਾ ਕਰਨਗੀਆਂ। ਸਮਾਪਤੀ ਸਮਾਰੋਹ ਵਿੱਚ ਡਾਇਰੈਕਟਰ ਨੂੰ ਸਰਟੀਫਿਕੇਟ ਅਤੇ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
https://x.com/IFFIGoa/status/1853797452324667759
-
ਸਰਵੋਤਮ ਵੈੱਬ ਸੀਰੀਜ਼ (ਓਟੀਟੀ) ਅਵਾਰਡ: ਬੈਸਟ ਵੈੱਬ ਸੀਰੀਜ਼ (ਓਟੀਟੀ) ਅਵਾਰਡ ਸ਼੍ਰੇਣੀ ਨੂੰ ਪਿਛਲੇ ਸਾਲ 32 ਦੇ ਮੁਕਾਬਲੇ ਇਸ ਸਾਲ 46 ਐਂਟਰੀਆਂ ਪ੍ਰਾਪਤ ਹੋਈਆਂ ਹਨ। ਜੇਤੂ ਸੀਰੀਜ਼ ਨੂੰ ਇਨਾਮੀ ਰਾਸ਼ੀ ਵਜੋਂ ਸਰਟੀਫਿਕੇਟ ਅਤੇ 10 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ, ਜਿਸ ਦਾ ਐਲਾਨ ਸਮਾਪਤੀ ਸਮਾਰੋਹ ਵਿੱਚ ਕੀਤਾ ਜਾਵੇਗਾ।
-
ਸ਼ਤਾਬਦੀ ਸਮਾਰੋਹ: ਇਫ਼ੀ 2024 ਭਾਰਤੀ ਸਿਨੇਮਾ ਦੇ ਮਹਾਨ ਕਲਾਕਾਰਾਂ ਰਾਜ ਕਪੂਰ, ਮੁਹੰਮਦ ਰਫੀ, ਤਪਨ ਸਿਨਹਾ ਅਤੇ ਅਕੀਨੈਨੀ ਨਾਗੇਸ਼ਵਰ ਰਾਓ ਨੂੰ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਵਿੱਚ ਵਿਸ਼ੇਸ਼ ਆਡੀਓ-ਵਿਜ਼ੂਅਲ ਪ੍ਰਦਰਸ਼ਨਾਂ ਅਤੇ ਇਫ਼ੀਐਸਟਾ ਵਿੱਚ ਸ਼ਾਨਦਾਰ ਪ੍ਰਦਰਸ਼ਨੀਆਂ ਨਾਲ ਸ਼ਰਧਾਂਜਲੀ ਭੇਟ ਕਰੇਗਾ।
ਸ਼ਰਧਾਂਜਲੀ ਦੇ ਹਿੱਸੇ ਵਜੋਂ, ਭਾਰਤੀ ਸਿਨੇਮਾ ਵਿੱਚ ਇਨ੍ਹਾਂ ਪ੍ਰਸਿੱਧ ਹਸਤੀਆਂ ਦੇ ਯੋਗਦਾਨ ਦਾ ਜਸ਼ਨ ਮਨਾਉਣ ਲਈ, ਇੰਡੀਆ ਪੋਸਟ ਵਲੋਂ ਇੱਕ ਯਾਦਗਾਰ 'ਮਾਈ ਸਟੈਂਪ' ਲੜੀ ਵੀ ਜਾਰੀ ਕੀਤੀ ਜਾਵੇਗੀ।
ਸਰਕਾਰ ਦੇ ਨੈਸ਼ਨਲ ਫਿਲਮ ਹੈਰੀਟੇਜ਼ ਮਿਸ਼ਨ (ਐੱਨਐੱਫਐੱਚਐੱਮ) ਦੇ ਤਹਿਤ ਐੱਨਐੱਫਡੀਸੀ-ਐੱਨਐੱਫਏਆਈ ਵਲੋਂ ਬਹਾਲ ਕੀਤੇ ਗਏ ਇਨ੍ਹਾਂ ਪ੍ਰਤੀਕਾਂ ਵਿੱਚੋਂ ਹਰੇਕ ਦੀ ਇੱਕ ਕਲਾਸਿਕ ਫਿਲਮ ਵੀ ਇਫ਼ੀ ਵਿੱਚ ਦਿਖਾਈ ਜਾਵੇਗੀ।
ਇਫ਼ੀ ਵਿੱਚ ਦਿਖਾਈਆਂ ਜਾਣ ਵਾਲੀਆਂ ਰੀਸਟੋਰਡ ਕਲਾਸਿਕਸ ਹਨ -
ਆਵਾਰਾ (1951) - ਰਾਜ ਕਪੂਰ
ਦੇਵਦਾਸੁ (1953)- ਅਕੀਨੈਨੀ ਨਾਗੇਸ਼ਵਰ ਰਾਓ
ਹਮ ਦੋਨੋ (1961)- ਮੁਹੰਮਦ ਰਫ਼ੀ
ਹਾਰਮੋਨੀਅਮ (1975) - ਤਪਨ ਸਿਨਹਾ
https://x.com/MIB_India/status/1854426413962793275
-
ਨਵੇਂ ਕਿਉਰੇਟਿਡ ਸੈਕਸ਼ਨ ਅਤੇ ਇੰਟਰਨੈਸ਼ਨਲ ਪ੍ਰੋਗਰਾਮਿੰਗ: ਇਫ਼ੀ 2024 ਚਾਰ ਨਵੇਂ ਅੰਤਰਰਾਸ਼ਟਰੀ ਪ੍ਰੋਗਰਾਮਿੰਗ ਸੈਕਸ਼ਨ ਪੇਸ਼ ਕਰਦਾ ਹੈ: ਰਾਈਜ਼ਿੰਗ ਸਟਾਰਸ (ਉਭਰ ਰਹੇ ਨਿਰਦੇਸ਼ਕਾਂ ਦਾ ਜਸ਼ਨ), ਮਿਸ਼ਨ ਲਾਈਫ (ਸਪੌਟਲਾਈਟਿੰਗ ਵਾਤਾਵਰਣ-ਸਚੇਤ ਸਿਨੇਮਾ), ਆਸਟ੍ਰੇਲੀਆ: ਕੰਟਰੀ ਆਫ਼ ਫੋਕਸ ਅਤੇ ਟ੍ਰੀਟੀ ਕੰਟਰੀ ਪੈਕੇਜ, ਜਿਸ ਵਿੱਚ ਬ੍ਰਿਟਿਸ਼ ਫਿਲਮ ਇੰਸਟੀਚਿਊਟ ਵਲੋਂ ਚੁਣੀਆਂ ਗਈਆਂ ਫਿਲਮਾਂ ਸ਼ਾਮਲ ਹੋਣਗੀਆਂ। ਇਹ ਹਿੱਸੇ ਇਫ਼ੀ ਦੀਆਂ ਪੇਸ਼ਕਸ਼ਾਂ ਦੀ ਵਿਭਿੰਨਤਾ ਨੂੰ ਭਰਪੂਰ ਕਰਦੇ ਹਨ, ਜਿਸ ਨਾਲ ਦਰਸ਼ਕਾਂ ਨੂੰ ਲਚਕੀਲੇਪਣ, ਨਵੀਨਤਾ ਅਤੇ ਕਲਾਤਮਕ ਵਿਕਾਸ ਦੀਆਂ ਕਹਾਣੀਆਂ ਦੀ ਪੜਚੋਲ ਕਰਨ ਦੀ ਇਜਾਜ਼ਤ ਮਿਲਦੀ ਹੈ।
-
ਸਿਨੇਮਾ ਵਿੱਚ ਮਹਿਲਾਵਾਂ ਅਤੇ ਨੌਜਵਾਨ ਉਭਰਦੀਆਂ ਆਵਾਜ਼ਾਂ: ਇਫ਼ੀ 2024 ਮਹਿਲਾਵਾਂ ਵਲੋਂ ਨਿਰਦੇਸ਼ਿਤ 47 ਫਿਲਮਾਂ ਅਤੇ ਨੌਜਵਾਨ ਅਤੇ ਡੈਬਿਊ ਫਿਲਮ ਨਿਰਮਾਤਾਵਾਂ ਵਲੋਂ 66 ਕੰਮਾਂ ਨਾਲ ਵਿਭਿੰਨਤਾ ਅਤੇ ਸਮਾਵੇਸ਼ ਨੂੰ ਚੈਂਪੀਅਨ ਬਣਾਉਂਦਾ ਹੈ, ਜੋ ਘੱਟ-ਪ੍ਰਤੀਨਿਧ ਆਵਾਜ਼ਾਂ ਨੂੰ ਵਧਾਉਣ ਲਈ ਫੈਸਟੀਵਲ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਿਨੇਮਾ ਸੈਕਸ਼ਨ ਵਿੱਚ ਮਹਿਲਾਵਾਂ ਉਭਰਦੀ ਪ੍ਰਤਿਭਾ ਅਤੇ ਮਹਿਲਾ ਫਿਲਮ ਨਿਰਮਾਤਾਵਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕਰੇਗੀ।
-
ਸਕ੍ਰੀਨਿੰਗ ਲਈ 6 ਵਾਧੂ ਥੀਏਟਰ: ਆਈਨੌਕਸ (INOX) ਮਡਗਾਓਂ ਦੇ 4 ਥੀਏਟਰ ਅਤੇ ਆਈਨੌਕਸ ਪੋਂਡਾ ਵਿਖੇ 2 ਥੀਏਟਰ ਇਸ ਸਾਲ ਉਤਸਵਾਂ ਦੀ ਸਕ੍ਰੀਨਿੰਗ ਲਈ ਸ਼ਾਮਲ ਕੀਤੇ ਗਏ ਹਨ। ਫੈਸਟੀਵਲ ਦੌਰਾਨ 5 ਥਾਵਾਂ 'ਤੇ 270 ਤੋਂ ਵੱਧ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ- ਆਈਨੌਕਸ ਪੰਜਿਮ (4), ਮੈਕਿਊਨੇਜ਼ ਪੈਲੇਸ (1), ਆਈਨੌਕਸ ਪੋਰਵੀਰਿਮ (4), ਆਈਨੌਕਸ ਮਡਗਾਓਂ (4), ਆਈਨੌਕਸ ਪੋਂਡਾ (2) ਅਤੇ ਜ਼ੈੱਡ ਸਕੁਏਅਰ ਸਮਰਾਟ ਅਸ਼ੋਕ (2)। ਇਸ ਤੋਂ ਇਲਾਵਾ, ਫਿਲਮ ਸਕ੍ਰੀਨਿੰਗ ਲਈ ਗੋਆ ਵਿੱਚ 5 ਪਿਕਚਰ ਟਾਈਮ ਇਨਫਲੈਟੇਬਲ ਥੀਏਟਰ ਲਗਾਏ ਜਾ ਰਹੇ ਹਨ।
-
“ਕ੍ਰਿਏਟਿਵ ਮਾਈਂਡਜ਼ ਆਫ਼ ਟੂਮੋਰੋ” ਪਹਿਲਕਦਮੀ ਦਾ ਵਿਸਤਾਰ: ਕ੍ਰਿਏਟਿਵ ਮਾਈਂਡਜ਼ ਆਫ਼ ਟੂਮੋਰੋ ਪਹਿਲ ਨੇ ਇਸ ਸਾਲ 1,032 ਐਂਟਰੀਆਂ ਨਾਲ ਰਿਕਾਰਡ ਤੋੜ ਭਾਗੀਦਾਰੀ ਕੀਤੀ, ਜੋ ਕਿ 2023 ਦੇ ਮੁਕਾਬਲੇ ਲਗਭਗ ਦੁੱਗਣੀ ਹੈ। ਇਹ ਪ੍ਰੋਗਰਾਮ 13 ਫ਼ਿਲਮ ਨਿਰਮਾਣ ਕਲਾਵਾਂ ਵਿੱਚ ਨੌਜਵਾਨ ਪ੍ਰਤਿਭਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਪਹਿਲੀ ਵਾਰ 100 ਭਾਗੀਦਾਰਾਂ ਨੂੰ ਚੁਣਿਆ ਜਾਵੇਗਾ, ਜੋ ਚਾਹਵਾਨ ਫਿਲਮ ਨਿਰਮਾਤਾਵਾਂ ਲਈ ਇੱਕ ਵਿਲੱਖਣ ਪਲੈਟਫਾਰਮ ਪੇਸ਼ ਕਰੇਗਾ।
-
ਮਾਸਟਰ ਕਲਾਸਾਂ, ਪੈਨਲ ਅਤੇ ਉਦਯੋਗ ਦੀ ਸ਼ਮੂਲੀਅਤ: ਫਿਲਮ ਪ੍ਰੇਮੀ ਕਲਾ ਅਕਾਦਮੀ ਵਿੱਚ 25+ ਮਾਸਟਰ ਕਲਾਸਾਂ ਅਤੇ ਪੈਨਲ ਚਰਚਾਵਾਂ ਦੀ ਉਡੀਕ ਕਰ ਸਕਦੇ ਹਨ, ਜਿਸ ਦੀ ਅਗਵਾਈ ਉਦਯੋਗ ਦੀਆਂ ਮਸ਼ਹੂਰ ਹਸਤੀਆਂ ਜਿਵੇਂ ਕਿ ਏ ਆਰ ਰਹਿਮਾਨ, ਸ਼ਬਾਨਾ ਆਜ਼ਮੀ, ਮਣੀ ਰਤਨਮ, ਵਿਧੂ ਵਿਨੋਦ ਚੋਪੜਾ ਅਤੇ ਫਿਲਿਪ ਨੇਇਸ ਅਤੇ ਜੌਨ ਸੀਲ ਵਰਗੇ ਅੰਤਰਰਾਸ਼ਟਰੀ ਮਹਿਮਾਨ ਕਰਨਗੇ। ਹਾਜ਼ਰੀਨ ਸਾਉਂਡ ਡਿਜ਼ਾਈਨ, ਡਿਜੀਟਲ ਯੁੱਗ ਵਿੱਚ ਅਦਾਕਾਰੀ ਅਤੇ ਫਿਲਮ ਨਿਰਮਾਣ ਦੇ ਭਵਿੱਖ ਬਾਰੇ ਸਮਝ ਹਾਸਲ ਕਰਨਗੇ।
-
ਫਿਲਮ ਬਜ਼ਾਰ 2024, ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਫਿਲਮ ਬਜ਼ਾਰ: ਫਿਲਮ ਬਜ਼ਾਰ ਦਾ 18ਵਾਂ ਸਭ ਤੋਂ ਵੱਡਾ ਐਡੀਸ਼ਨ ਹੁਣ ਤੱਕ ਦਾ ਹੋਣ ਲਈ ਤਿਆਰ ਹੈ, ਜਿਸ ਵਿੱਚ ਫਿਲਮ ਬਜ਼ਾਰ ਦੇ ਵੱਖ-ਵੱਖ ਲੰਬਕਾਰਾਂ ਵਿੱਚ 350+ ਫਿਲਮ ਪ੍ਰੋਜੈਕਟ ਸ਼ਾਮਲ ਹਨ। ਗਿਆਨ ਲੜੀ ਵਿੱਚ ਫਿਲਮ ਨਿਰਮਾਣ, ਵੰਡ ਅਤੇ ਅੰਤਰਰਾਸ਼ਟਰੀ ਸਹਿਯੋਗ 'ਤੇ ਪਿਚਿੰਗ ਸੈਸ਼ਨ ਅਤੇ ਵਰਕਸ਼ਾਪਾਂ ਸ਼ਾਮਲ ਹੋਣਗੀਆਂ। ਫਿਲਮ ਬਜ਼ਾਰ ਇਫ਼ੀ ਦੇ ਨਾਲ ਆਯੋਜਿਤ ਕੀਤਾ ਜਾਂਦਾ ਹੈ, ਜਿੱਥੇ ਵਿਚਾਰ ਜੀਵਨ ਵਿੱਚ ਆਉਂਦੇ ਹਨ, ਕਹਾਣੀਆਂ ਆਵਾਜ਼ਾਂ ਲੱਭਦੀਆਂ ਹਨ ਅਤੇ ਸੁਪਨੇ ਆਕਾਰ ਲੈਂਦੇ ਹਨ। ਇਹ ਉਹ ਥਾਂ ਹੈ ਜਿੱਥੇ ਸਿਨੇਮਾ ਦਾ ਭਵਿੱਖ ਇਸ ਦੇ ਵਰਤਮਾਨ ਨਾਲ ਮਿਲਦਾ ਹੈ। 2007 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ, ਫਿਲਮ ਬਜ਼ਾਰ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਜ਼ਰੂਰੀ ਫਿਲਮ ਬਜ਼ਾਰ ਬਣ ਗਿਆ ਹੈ।
ਇਸ ਸਾਲ, ਪੈਵੇਲੀਅਨਜ਼ ਅਤੇ ਪ੍ਰਦਰਸ਼ਨੀਆਂ ਤਟੀ ਸੈਰਗਾਹ ਦੇ ਨਾਲ ਲਗਾਈਆਂ ਜਾਣਗੀਆਂ ਅਤੇ ਵੱਖ-ਵੱਖ ਦੇਸ਼ਾਂ ਅਤੇ ਰਾਜਾਂ, ਫਿਲਮ ਉਦਯੋਗ, ਟੈਕ ਅਤੇ ਵੀਐੱਫਐਕਸ ਉਦਯੋਗ ਆਦਿ ਤੋਂ ਭਾਰੀ ਭਾਗੀਦਾਰੀ ਦਾ ਵਾਅਦਾ ਕੀਤਾ ਗਿਆ ਹੈ। ਪੈਵੇਲੀਅਨਜ਼ ਵਿੱਚ ਬਿਹਤਰ ਉਦਯੋਗ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਨ ਲਈ, ਫਿੱਕੀ (Ficci) ਨਾਲ ਸਾਂਝੇਦਾਰੀ ਰਾਹੀਂ ਕਈ ਸਕੇਲ-ਅੱਪ ਕੀਤੇ ਜਾ ਰਹੇ ਹਨ। ਇਸ ਸਾਲ ਦੇ ਫਿਲਮ ਬਜ਼ਾਰ ਵਿੱਚ ਖੁੱਲ੍ਹੀ 'ਖਰੀਦਦਾਰ-ਵਿਕ੍ਰੇਤਾ' ਮਿਲਣੀ ਵੀ ਆਯੋਜਿਤ ਕੀਤੀ ਜਾਵੇਗੀ, ਜਿੱਥੇ ਫਿਲਮ ਨਿਰਮਾਤਾ ਸਹਿਯੋਗੀਆਂ ਨੂੰ ਮਿਲ ਸਕਦੇ ਹਨ।
-
'ਇਫ਼ੀਐਸਟਾ' - ਸੰਵਾਦ ਅਨੁਭਵ ਅਤੇ ਸੱਭਿਆਚਾਰਕ ਉਤਸਵ: ਇਸ ਸਾਲ, ਇਫ਼ੀ ਪਹਿਲੇ ਇਫ਼ੀਐਸਟਾ ਦੀ ਮੇਜ਼ਬਾਨੀ ਕਰੇਗਾ, ਜੋ ਫਿਲਮ, ਸੰਗੀਤ, ਡਾਂਸ, ਭੋਜਨ, ਕਲਾ ਅਤੇ ਇੰਟਰਐਕਟਿਵ ਅਨੁਭਵਾਂ ਦੇ ਜਾਦੂ ਰਾਹੀਂ ਭਾਈਚਾਰਿਆਂ ਨੂੰ ਇਕੱਠੇ ਲਿਆਉਣ ਲਈ ਇੱਕ ਮਨੋਰੰਜਨ ਦਾ ਸ਼ਾਨਦਾਰ ਸਮਾਗਮ ਹੋਵੇਗਾ। ਇਹ ਫੈਸਟੀਵਲ ਦੀ ਸੱਭਿਆਚਾਰਕ ਰੌਣਕ ਨੂੰ ਵਧਾਉਂਦੇ ਹੋਏ ਉਤਸਵ ਵਿੱਚ ਜਾਣ ਵਾਲਿਆਂ ਲਈ ਕਿਊਰੇਟਿਡ ਡਾਇਨਿੰਗ ਅਤੇ ਸੰਗੀਤਕ ਪ੍ਰਦਰਸ਼ਨਾਂ ਦੀ ਪੇਸ਼ਕਸ਼ ਕਰੇਗਾ। ਕਲਾ ਅਕਾਦਮੀ ਦੇ ਅੰਦਰ ਅਤੇ ਆਲੇ ਦੁਆਲੇ ਮਨੋਰੰਜਨ ਖ਼ੇਤਰ ਨੌਜਵਾਨਾਂ 'ਤੇ ਕੇਂਦਰਿਤ ਹੋਵੇਗਾ। ਜ਼ੋਮੈਟੋ ਵੱਲੋਂ ਸਾਂਝੇਦਾਰੀ ਰਾਹੀਂ ਪ੍ਰਦਰਸ਼ਨ ਵੀ ਆਯੋਜਿਤ ਕੀਤੇ ਜਾ ਰਹੇ ਹਨ। 22 ਨਵੰਬਰ, 2024 ਨੂੰ ਫੈਸਟੀਵਲ ਦੇ ਹਿੱਸੇ ਵਜੋਂ ‘ਜਰਨੀ ਆਫ਼ ਇੰਡੀਅਨ ਸਿਨੇਮਾ’ ਦੇ ਦੁਆਲੇ ਇੱਕ ਕਾਰਨੀਵਲ ਪਰੇਡ ਦਾ ਆਯੋਜਨ ਕੀਤਾ ਜਾਵੇਗਾ।
https://x.com/PIB_India/status/1855524289925230672
-
ਪਹੁੰਚਯੋਗਤਾ ਅਤੇ ਸਮਾਵੇਸ਼ਤਾ: ਇਫ਼ੀ ਦੇ ਇਤਿਹਾਸ ਵਿੱਚ ਪਹਿਲੀ ਵਾਰ, 55ਵਾਂ ਇਫ਼ੀ ਇੱਕ ਪਹੁੰਚਯੋਗ ਇਫ਼ੀ ਹੋਵੇਗਾ। ਇਹ ਯਕੀਨੀ ਬਣਾਉਣ ਲਈ ਕਿ ਫਿਲਮ ਫੈਸਟੀਵਲ ਸਾਰੇ ਸਿਨੇਫਾਈਲਾਂ ਲਈ ਪਹੁੰਚਯੋਗ ਹੈ, ਖਾਸ ਤੌਰ 'ਤੇ ਦਿਵਿਯਾਂਗਜਨਾਂ ਸਮੇਤ ਘੱਟ ਗਤੀਸ਼ੀਲਤਾ ਵਾਲੇ ਲੋਕਾਂ ਲਈ ਇਫ਼ੀ ਨੇ 'ਸਵਯਮ' ਇੱਕ ਮੋਹਰੀ ਸੰਸਥਾ ਨੂੰ ਪਹੁੰਚਯੋਗਤਾ ਸਾਥੀ ਵਜੋਂ ਨਾਮ ਦਿੱਤਾ ਹੈ। ਇਫ਼ੀ 2024 ਦਿਵਿਆਂਗਜਨਾਂ ਦੀਆਂ ਜ਼ਰੂਰਤਾਂ ਬਾਰੇ ਵਲੰਟੀਅਰਾਂ ਨੂੰ ਸੰਵੇਦਨਸ਼ੀਲ ਬਣਾਉਂਦੇ ਹੋਏ, ਸਰੀਰਕ ਤੌਰ 'ਤੇ ਪਹੁੰਚਯੋਗ ਬਣਾਏ ਗਏ ਸਾਰੇ ਸਥਾਨਾਂ ਦੇ ਨਾਲ, ਸ਼ਮੂਲੀਅਤ ਲਈ ਵਚਨਬੱਧ ਹੈ। ਇਫ਼ੀ ਵਿੱਚ ਫਿਲਮਾਂ, ਪ੍ਰੋਗਰਾਮਾਂ ਅਤੇ ਸਮਾਗਮਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ "ਸਬਕਾ ਸਾਥ, ਸਬਕਾ ਵਿਕਾਸ" ਦੀ ਭਾਵਨਾ ਨੂੰ ਮੂਰਤੀਮਾਨ ਕਰਦੇ ਹੋਏ, ਆਡੀਓ ਵਰਣਨ ਅਤੇ ਸੰਕੇਤਕ ਭਾਸ਼ਾ ਦੀ ਵਿਆਖਿਆ, ਐਪਲੀਕੇਸ਼ਨਾਂ ਦੀ ਵਰਤੋਂ ਦੁਆਰਾ ਪਹੁੰਚਯੋਗਤਾ ਨੂੰ ਯਕੀਨੀ ਬਣਾਉਣ ਵਰਗੀਆਂ ਪਹੁੰਚਯੋਗਤਾ ਵਿਸ਼ੇਸ਼ਤਾਵਾਂ ਨਾਲ ਲੈਸ ਕੀਤਾ ਜਾ ਰਿਹਾ ਹੈ।
-
ਫੈਸਟੀਵਲ ਸਥਾਨਾਂ ਦੀ ਬ੍ਰਾਂਡਿੰਗ ਅਤੇ ਸਜਾਵਟ - ਐੱਨਐੱਫਡੀਸੀ ਅਤੇ ਈਐੱਸਜੀ ਨੇ 'ਯੂਨੀਫਾਈਡ' ਸਜਾਵਟ ਲਈ ਐੱਨਆਈਡੀ, ਅਹਿਮਦਾਬਾਦ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਫੈਸਟੀਵਲ ਦੇ ਸਾਰੇ ਸਥਾਨਾਂ ਵਿੱਚ ਬ੍ਰਾਂਡਿੰਗ ਕੀਤੀ ਹੈ।
ਇਸ ਸਾਲ, ਇਫ਼ੀ ਇੱਕ ਅਮੀਰ ਸਿਨੇਮੈਟਿਕ ਅਨੁਭਵ, ਸੱਭਿਆਚਾਰਕ ਵਿਰਾਸਤ ਦੇ ਨਾਲ ਨਵੀਨਤਾ ਦਾ ਮਿਸ਼ਰਣ ਅਤੇ ਫਿਲਮ ਨਿਰਮਾਣ ਦੀ ਭਾਵਨਾ ਦਾ ਜਸ਼ਨ ਮਨਾਉਣ ਲਈ ਦੁਨੀਆ ਭਰ ਦੇ ਦਰਸ਼ਕਾਂ ਨੂੰ ਖਿੱਚਣ ਦਾ ਵਾਅਦਾ ਕਰਦਾ ਹੈ।
https://x.com/IFFIGoa/status/1841828033709158586
ਡੈਲੀਗੇਟ ਰਜਿਸਟ੍ਰੇਸ਼ਨ, ਪ੍ਰੋਗਰਾਮ ਸਮਾਂ-ਸਾਰਣੀ, ਅਤੇ ਅੱਪਡੇਟ ਬਾਰੇ ਹੋਰ ਵੇਰਵਿਆਂ ਲਈ, iffigoa.org 'ਤੇ ਜਾਓ।
ਇਫ਼ੀ ਬਾਰੇ
ਇਫ਼ੀ ਵਿਸ਼ਵ ਦੇ 14 ਸਭ ਤੋਂ ਵੱਡੇ ਅਤੇ ਸਭ ਤੋਂ ਵੱਕਾਰੀ 'ਅੰਤਰਰਾਸ਼ਟਰੀ ਪ੍ਰਤੀਯੋਗਤਾ ਫੀਚਰ ਫਿਲਮ ਫੈਸਟੀਵਲਾਂ' ਵਿੱਚੋਂ ਇੱਕ ਹੈ, ਜੋ ਅੰਤਰਰਾਸ਼ਟਰੀ ਫੈਡਰੇਸ਼ਨ ਆਫ ਫਿਲਮ ਪ੍ਰੋਡਿਊਸਰਜ਼ ਐਸੋਸੀਏਸ਼ਨ (ਐੱਫਆਈਏਪੀਐੱਫ), ਵਿਸ਼ਵ ਪੱਧਰ 'ਤੇ ਫਿਲਮ ਫੈਸਟੀਵਲਾਂ ਦਾ ਸੰਚਾਲਨ ਕਰਨ ਵਾਲੀ ਅੰਤਰਰਾਸ਼ਟਰੀ ਸੰਸਥਾ ਵਲੋਂ ਮਾਨਤਾ ਪ੍ਰਾਪਤ ਹੈ। ਕਾਨ੍ਸ, ਬਰਲਿਨ ਅਤੇ ਵੇਨਿਸ ਵਰਗੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਇਸ ਸ਼੍ਰੇਣੀ ਦੇ ਅਧੀਨ ਐੱਫਆਈਏਪੀਐੱਫ ਵਲੋਂ ਮਾਨਤਾ ਪ੍ਰਾਪਤ ਅਜਿਹੇ ਹੋਰ ਪ੍ਰਸਿੱਧ ਫੈਸਟੀਵਲ ਹਨ।
*****
ਧਰਮੇਂਦਰ ਤਿਵਾਰੀ/ਰਜਿਤ ਚੰਦਰਨ/ਸ਼ਿਤਿਜ ਸਿੰਘਾ
ਇਫ਼ੀ ਰੀਲ
(Release ID: 2072753)
Visitor Counter : 28
Read this release in:
Odia
,
Assamese
,
Telugu
,
Urdu
,
English
,
Khasi
,
Hindi
,
Konkani
,
Gujarati
,
Kannada
,
Tamil
,
Marathi
,
Malayalam