ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਗੁਜਰਾਤ ਦੇ ਅਮਰੇਲੀ ਵਿੱਚ ਵਿਕਾਸ ਕਾਰਜਾਂ ਦੇ ਨੀਂਹ-ਪੱਥਰ ਰੱਖਣ ਅਤੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 28 OCT 2024 10:47PM by PIB Chandigarh

ਭਾਰਤ ਮਾਤਾ ਕੀ – ਜੈ।  

ਭਾਰਤ ਮਾਤਾ ਕੀ – ਜੈ। 

 

ਮੰਚ ’ਤੇ ਬਿਰਾਜਮਾਨ ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵ੍ਰਤ ਜੀਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ ਜੀਕੇਂਦਰ ਵਿੱਚ ਮੇਰੇ ਸਹਿਯੋਗੀ ਸੀ.ਆਰ.ਪਾਟਿਲ ਜੀ ਅਤੇ ਗੁਜਰਾਤ ਦੇ ਮੇਰੇ ਭਾਈ-ਭੈਣਅਤੇ ਅੱਜ ਵਿਸ਼ੇਸ਼ ਤੌਰ ‘ਤੇ ਅਮਰੇਲੀ ਦੇ ਮੇਰੇ ਭਾਈ-ਭੈਣ।

 

ਅੱਗੇ ਦੀਵਾਲੀ ਅਤੇ ਧਨਤੇਰਸ ਦਰਵਾਜ਼ੇ ‘ਤੇ ਦਸਤਕ ਦੇ ਰਹੀਆਂ ਹਨਇਹ ਸਮਾਂ ਮੰਗਲਕਾਰਜਾਂ ਦਾ ਸਮਾਂ ਹੈ। ਇੱਕ ਤਰਫ਼ ਸੰਸਕ੍ਰਿਤੀ ਦਾ ਉਤਸਵ,  ਦੂਸਰੀ ਤਰਫ਼ ਵਿਕਾਸ ਦਾ ਉਤਸਵਅਤੇ ਇਹ ਭਾਰਤ ਦੀ ਨਵੀਂ ਛਾਪ ਹੈ। ਵਿਰਾਸਤ ਅਤੇ ਵਿਕਾਸ ਸਾਂਝਾ ਕਰਨ ਦਾ ਕੰਮ ਚਲ ਰਿਹਾ ਹੈ। ਅੱਜ ਮੈਨੂੰ ਗੁਜਰਾਤ  ਦੇ ਵਿਕਾਸ ਨਾਲ ਜੁੜੀਆਂ ਅਨੇਕ ਪਰਿਯੋਜਨਾਵਾਂ ਦਾ ਨੀਂਹ-ਪੱਥਰ  ਰੱਖਣ ਅਤੇ ਸ਼ੁਰੂਆਤ ਕਰਨ ਦਾ ਅਵਸਰ ਮਿਲਿਆ। ਅੱਜ ਇੱਥੇ ਆਉਣ ਤੋਂ ਪਹਿਲੇ ਮੈਂ ਵਡੋਦਰਾ ਵਿੱਚ ਸਾਂ,  ਅਤੇ ਭਾਰਤ ਦੀ ਪਹਿਲੀ ਏਸੀ ਫੈਕਟਰੀ ਦਾ ਉਦਘਾਟਨ ਹੋਇਆ ਹੈ। ਸਾਡੇ ਆਪਣੇ ਗੁਜਰਾਤ ਵਿੱਚਸਾਡੇ ਵਡੋਦਰਾ ਵਿੱਚ ਅਤੇ ਸਾਡਾ ਅਮਰੇਲੀ ਗਾਇਕਵਾੜ ਦਾ ਹੈ,  ਅਤੇ ਵਡੋਦਰਾ ਭੀ ਗਾਇਕਵਾੜ ਦਾ ਹੈ। ਅਤੇ ਇਸ ਉਦਘਾਟਨ ਵਿੱਚ ਸਾਡੀ ਵਾਯੂ ਸੈਨਾ ਦੇ ਲਈ ਮੇਡ ਇਨ ਇੰਡੀਆ ਏਅਰਕ੍ਰਾਫਟ ਬਣਾਉਣ ਵਾਲੀ ਫੈਕਟਰੀ ਦਾ ਉਦਘਾਟਨ ਭੀ ਸ਼ਾਮਲ ਸੀ। ਇਤਨਾ ਬੋਲੋ ਕਿ ਛਾਤੀ ਫਟ ਜਾਵੇ ਕਿ ਨਹੀਂ। ਬੋਲੋ ਜ਼ਰਾ ਅਮਰੇਲੀ ਵਾਲਿਓ ... ਨਹੀਂ ਤਾਂ ਸਾਡੇ ਰੂਪਾਲਾ ਦਾ ਡਾਇਰਾ ਪੜ੍ਹਨਾ ਪਵੇਗਾ। ਅਤੇ ਇੱਥੇ ਆ ਕੇ ਭਾਰਤ ਮਾਤਾ ਸਰੋਵਰ (Bharat Mata Sarovar) ਦਾ ਸ਼ੁਭਅਰੰਭ ਕਰਨ ਦਾ ਅਵਸਰ ਮਿਲਿਆ। ਇੱਥੋਂ ਦੇ ਮੰਚ ਤੋਂ ਪਾਣੀਸੜਕਰੇਲਵੇ ਦੀਆਂ ਕਈ ਦੀਰਘਕਾਲੀ ਪਰਿਯੋਜਨਾਵਾਂ (multiple long-term projects) ਦਾ ਨੀਂਹ ਪੱਥਰ ਰੱਖਿਆ ਅਤੇ ਸ਼ੁਭਅਰੰਭ ਕੀਤੀ ਗਈ। ਇਹ ਸਾਰੀਆਂ ਪਰਿਯੋਜਨਾਵਾਂ ਸੌਰਾਸ਼ਟਰ ਅਤੇ ਕੱਛ ਦੇ ਜੀਵਨ ਨੂੰ ਅਸਾਨ ਬਣਾਉਣ ਵਾਲੀਆਂ ਪਰਿਯੋਜਨਾਵਾਂ ਹਨ। ਅਤੇ ਐਸੀਆਂ ਪਰਿਯੋਜਨਾਵਾਂ  ਹਨ ਜੋ ਵਿਕਾਸ ਨੂੰ ਨਵੀਂ ਗਤੀ ਦਿੰਦੀਆਂ ਹਨ। ਜਿਨ੍ਹਾਂ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ ਗਿਆ ਹੈ,  ਉਹ ਸਾਡੇ ਕਿਸਾਨਾਂ ਦੀ ਭਲਾਈ ਲਈ ਹਨ,  ਖੇਤੀਬਾੜੀ ਕਾਰਜ ਕਰਨ ਵਾਲੇ ਲੋਕਾਂ ਦੀ ਸਮ੍ਰਿੱਧੀ ਲਈ ਹਨ। ਅਤੇ ਸਾਡੇ ਨੌਜਵਾਨਾਂ ਦੇ  ਲਈ ਰੋਜ਼ਗਾਰ ... ਇਸ ਦੇ ਲਈ ਅਨੇਕ ਅਵਸਰਾਂ ਦਾ ਅਧਾਰ ਭੀ ਇਹੀ ਹੈ। ਕੱਛ,  ਸੌਰਾਸ਼ਟਰਗੁਜਰਾਤ ਦੇ ਮੇਰੇ ਸਾਰੇ ਭਾਈਆਂ-ਭੈਣਾਂ ਨੂੰ ਅਨੇਕ ਪਰਿਯੋਜਨਾਵਾਂ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ।

 

ਸਾਥੀਓ,

ਸੌਰਾਸ਼ਟਰ ਅਤੇ ਅਮਰੇਲੀ ਦੀ ਧਰਤੀ ਯਾਨੀ ਇਸ ਧਰਤੀ ਨੇ ਅਨੇਕ ਰਤਨ ਦਿੱਤੇ ਹਨ।  ਇਤਿਹਾਸਿਕਸੱਭਿਆਚਾਰਕਸਾਹਿਤਕ ਅਤੇ ਰਾਜਨੀਤਕ ਹਰ ਤਰ੍ਹਾਂ ਨਾਲ ਅਮਰੇਲੀ ਦਾ ਅਤੀਤ ਗੌਰਵਸ਼ਾਲੀ ਰਿਹਾ ਹੈਇਹ ਉਹੀ ਧਰਤੀ ਹੈ ਜਿਸ ਨੇ ਯੋਗੀਜੀ ਮਹਾਰਾਜ (Yogi ji Maharaj) ਦਿੱਤੇਇਹ ਉਹੀ ਧਰਤੀ ਹੈ ਜਿਸ ਨੇ ਭੋਜਾ ਭਗਤ (Bhoja Bhagat) ਦਿੱਤੇ। ਅਤੇ ਗੁਜਰਾਤ ਦੇ ਲੋਕ ਜੀਵਨ ਵਿੱਚ ਸ਼ਾਇਦ ਹੀ ਕੋਈ ਐਸੀ ਸ਼ਾਮ ਹੁੰਦੀ ਹੋਵੇਗੀ ਜਦੋਂ ਗੁਜਰਾਤ  ਦੇ ਕਿਸੇ ਕੋਣੇ  ਵਿੱਚ ਦੁਲਾ ਭਾਯਾ ਕਾਗ (Dula Bhaya Kag) ਨੂੰ ਯਾਦ ਨਾ ਕੀਤਾ ਜਾਂਦਾ ਹੋਵੇ। ਐਸਾ ਇੱਕ ਭੀ ਡਾਇਰਾ ਜਾਂ ਲੋਕ ਕਥਾ ਨਹੀਂ ਹੋਵੇਗੀ ਜਿਸ ਵਿੱਚ ਕਾਗ ਬਾਪੂ ਜੀ ਦੀ ਚਰਚਾ ਨਾ ਹੋਵੇ। ਅਤੇ ਅੱਜ ਉਹ ਮਿੱਟੀ,  ਜਿਸ ‘ਤੇ ਅੱਜ ਭੀ ਵਿਦਿਆਰਥੀ ਜੀਵਨ ਤੋਂ ਲੈ ਕੇ ਜੀਵਨ ਦੇ ਅੰਤ ਤੱਕ ਰੇ ਪੰਖੀਡਾ ਸੁਖਥੀ ਚਣਜੋ ... ਕਵੀ ਕਲਾਪੀ (poet Kalapi) ਦੀ ਸਮ੍ਰਿਤੀ (ਯਾਦ) ਨਾ ਹੋ ਅਤੇ ਸ਼ਾਇਦ ਕਲਾਪੀ ਦੀ ਆਤਮਾ,  ਅੱਜ ਤ੍ਰਿਪਤ ਹੋਵੇਗੀ ਕਿ ਪਾਣੀ ਆ ਗਿਆ ਤਾਂ ... ਰੇ ਪੰਖੀਡਾ ਸੁਖਥੀ ਚਣਜੋ,(रे पंखीडा सुखथी चणजो (Fly freely, little bird)) ਹੁਣ ਉਸ ਦੇ ਦਿਨ ਸੁਨਹਿਰੇ ਹੋ ਗਏ ਹਨ। ਅਤੇ ਇਹ ਅਮਰੇਲੀ ਹੈ,  ਇਹ ਜਾਦੂਈ ਭੂਮੀ ਹੈ।  ਕੇ.ਲਾਲ ਭੀ ਇੱਥੋਂ ਹੀ ਆਉਂਦੇ ਹਨਅਤੇ ਸਾਡੇ ਰਮੇਸ਼ਭਾਈ ਪਾਰੇਖਆਧੁਨਿਕ ਕਵਿਤਾ ਦੇ ਪ੍ਰਣੇਤਾ ਅਤੇ ਗੁਜਰਾਤ ਦੇ ਪਹਿਲੇ ਮੁੱਖ ਮੰਤਰੀ ਜੀਵਰਾਜਭਾਈ ਮਹਿਤਾ (K. Lal, poet Rameshbhai Parekh, and our first Chief Minister of Gujarat, Jivrajbhai Mehta) ਨੂੰ ਯਾਦ ਕਰਦੇ ਹਾਂਇਨ੍ਹਾਂ ਨੂੰ ਭੀ ਇਸ ਧਰਤੀ ਨੇ ਦਿੱਤਾ ਸੀ। ਇੱਥੋਂ ਦੇ ਬੱਚਿਆਂ ਨੇ ਵਿਪਰੀਤ ਪਰਿਸਥਿਤੀਆਂ ਦਾ ਸਾਹਮਣਾ ਕੀਤਾ ਹੈ,  ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਜੋ ਲੋਕ ਕੁਦਰਤੀ (ਪ੍ਰਾਕ੍ਰਿਤਿਕ) ਆਪਦਾਵਾਂ (ਆਫ਼ਤਾਂ)  ਦੇ ਸਾਹਮਣੇ ਝੁਕਣ ਦੀ ਬਜਾਏ ਤਾਕਤ ਦਾ ਰਸਤਾ ਚੁਣਦੇ ਹਨਉਹ ਇਸੇ ਧਰਤੀ ਦੇ ਬੱਚੇ ਹਨ। ਅਤੇ ਇਸ ਵਿੱਚੋਂ ਕੁਝ ਉਦਯੋਗਪਤੀ ਨਿਕਲੇ ਹਨ। ਇਸ ਧਰਤੀ ਨੇ ਐਸੇ ਰਤਨ ਦਿੱਤੇ ਹਨ ਜਿਨ੍ਹਾਂ ਨੇ ਨਾ ਕੇਵਲ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਬਲਕਿ ਗੁਜਰਾਤ ਦਾ ਨਾਮਦੇਸ਼ ਦਾ ਨਾਮ ਰੋਸ਼ਨ ਕੀਤਾ। ਅਤੇ ਉਹ ਸਮਾਜ ਲਈ ਜੋ ਕੁਝ ਭੀ ਕਰ ਸਕਦੇ ਹਨ,  ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਸਾਡਾ ਧੋਲਕੀਆ ਪਰਿਵਾਰ(our Dholakia family) ਭੀ ਉਸੇ ਪ੍ਰਕਿਰਿਆ ਨੂੰ ਅੱਗੇ ਵਧਾ ਰਿਹਾ ਹੈ। ਪਾਣੀ ਦੇ ਲਈ ਗੁਜਰਾਤ ਸਰਕਾਰ ਦੀ 80/20 ਯੋਜਨਾ (80/20 water scheme) ਜਦੋਂ ਤੋਂ ਗੁਜਰਾਤ ਵਿੱਚ ਭਾਜਪਾ ਸਰਕਾਰ ਆਈ ਹੈਅਸੀਂ ਪਾਣੀ ਨੂੰ ਪ੍ਰਾਥਮਿਕਤਾ ਦਿੱਤੀ ਹੈ। 80/20 ਯੋਜਨਾ ਅਤੇ ਜਨ ਭਾਗੀਦਾਰੀ,  ਚੈੱਕ ਡੈਮ ਬਣਾਉਣਾਖੇਤ ਤਲਾਬ ਬਣਾਉਣਾਝੀਲਾਂ ਨੂੰ ਗਹਿਰਾ ਕਰਨਾਜਲ ਮੰਦਿਰ ਬਣਾਉਣਾ,  ਤਲਾਵਡੀ ਖੋਦਣਾ, ( building check dams, building farm ponds, deepening lakes, building water temples, digging ponds, etc.) ਜੋ ਭੀ ਪ੍ਰਯਾਸ ... ਮੈਨੂੰ ਯਾਦ ਹੈ ਜਦੋਂ ਮੈਂ ਮੁੱਖ ਮੰਤਰੀ ਦੇ ਰੂਪ ਵਿੱਚ ਅਖਿਲ ਭਾਰਤੀ ਬੈਠਕਾਂ ਵਿੱਚ ਜਾਂਦਾ ਸਾਂ ਅਤੇ ਕਹਿੰਦਾ ਸਾਂ ਕਿ ਸਾਨੂੰ ਆਪਣੇ ਗੁਜਰਾਤ ਦੇ ਬਜਟ ਵਿੱਚ ਇੱਕ ਬੜਾ ਹਿੱਸਾ ਪਾਣੀ ਦੇ ਲਈ ਖਰਚ ਕਰਨਾ ਹੁੰਦਾ ਹੈ ਤਾਂ ਭਾਰਤ ਦੀਆਂ ਅਨੇਕ ਸਰਕਾਰਾਂ ਦੇ ਮੁੱਖ ਮੰਤਰੀਮੁਖੀਆ ਮੇਰੀ ਤਰਫ਼ ਇਸ ਤਰ੍ਹਾਂ ਦੇਖਦੇ ਰਹਿੰਦੇ ਜਿਵੇਂ ਇਹ ਤੁਹਾਨੂੰ ਕਿੱਥੋਂ ਮਿਲਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੇ ਗੁਜਰਾਤ ਵਿੱਚ ਬਹੁਤ ਸਾਰੇ ਪਾਣੀਦਾਰ ਲੋਕ ਹਨ ਅਤੇ ਅਗਰ ਸਾਨੂੰ ਇੱਕ ਵਾਰ ਪਾਣੀ ਮਿਲ ਜਾਵੇ ਤਾਂ ਮੇਰਾ ਪੂਰਾ ਗੁਜਰਾਤ ਪਾਣੀਦਾਰ ਹੋ ਜਾਵੇਗਾ। ਇਹ ਸੰਸਕਾਰ ਸਾਡੇ ਗੁਜਰਾਤ ਦਾ ਹੈ। ਅਤੇ ਬਹੁਤ ਸਾਰੇ ਲੋਕ 80/20 ਯੋਜਨਾ ਨਾਲ ਜੁੜ ਗਏ। ਸਮਾਜਪਿੰਡ ਸਭ ਨੇ ਭਾਗੀਦਾਰੀ ਕੀਤੀਮੇਰੇ ਧੋਲਕੀਆ ਪਰਿਵਾਰ (my Dholakia family) ਨੇ ਇਸ ਨੂੰ ਬੜੇ ਪੈਮਾਨੇ ’ਤੇ ਉਠਾਇਆਨਦੀਆਂ ਨੂੰ ਜੀਵੰਤ ਬਣਾਇਆ। ਅਤੇ ਇਹੀ ਤਰੀਕਾ ਹੈ ਨਦੀਆਂ ਨੂੰ ਜੀਵਿਤ ਰੱਖਣ ਦਾ। ਅਸੀਂ ਨਰਮਦਾ ਨਦੀ ਨਾਲ 20 ਨਦੀਆਂ ਨਾਲ ਜੁੜੇ ਹੋਏ ਸਾਂ। ਅਤੇ ਸਾਡੇ ਮਨ ਵਿੱਚ ਨਦੀਆਂ ਵਿੱਚ ਛੋਟੇ-ਛੋਟੇ ਤਲਾਬ ਬਣਾਉਣ ਦਾ ਵਿਚਾਰ ਆਇਆ। ਜਿਸ ਨਾਲ ਅਸੀਂ ਮੀਲਾਂ ਤੱਕ ਜਲ ਦੀ ਸੰਭਾਲ਼ ਕਰ ਸਕੀ। ਅਤੇ ਪਾਣੀ ਜ਼ਮੀਨ ਵਿੱਚ ਉਤਰਨ ਦੇ ਬਾਅਦ ਅੰਮ੍ਰਿਤ ਆਏ ਬਿਨਾ ਨਹੀਂ ਰਹੇਗਾ ਭਾਈ। ਪਾਣੀ ਦਾ ਮਹੱਤਵ ਗੁਜਰਾਤ ਦੇ ਲੋਕਾਂ ਨੂੰ ਜਾਂ ਸੌਰਾਸ਼ਟਰਜਾਂ ਕੱਛ ਦੇ ਲੋਕਾਂ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਹੈਇਸ ਨੂੰ ਕਿਸੇ ਕਿਤਾਬ ਵਿੱਚ ਪੜ੍ਹਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹ ਸੁਬ੍ਹਾ ਉੱਠੇ ਅਤੇ ਸਮੱਸਿਆਵਾਂ ਵਿਚੋਂ ਗੁਜਰੇ ਹੋਣਗੇਉਹ ਜਾਣਦੇ ਹਨ ਬਿਲਕੁਲ ਉਨ੍ਹਾਂ ਦੀਆਂ ਸਮੱਸਿਆਵਾਂ,  ਉਹ ਜਾਣਦੇ ਹਨ ਕਿ ਸਮੱਸਿਆਵਾਂ ਕਿਤਨੇ ਪ੍ਰਕਾਰ ਦੀਆਂ ਹੁੰਦੀਆਂ ਹਨ। ਅਤੇ ਨਾਲ ਹੀ ਸਾਨੂੰ ਯਾਦ ਹੈ ਕਿ ਪਾਣੀ ਦੀ ਇਸ ਕਮੀ ਦੇ ਕਾਰਨ ਸਾਡਾ ਪੂਰਾ ਸੌਰਾਸ਼ਟਰ ਪਲਾਇਨ ਕਰ ਰਿਹਾ ਸੀਕੱਛ ਪਲਾਇਨ ਕਰ ਰਿਹਾ ਸੀ। ਅਤੇ ਅਸੀਂ ਉਹ ਦਿਨ ਭੀ ਦੇਖੇ ਹਨਜਦੋਂ ਸ਼ਹਿਰਾਂ ਵਿੱਚ 8-8 ਲੋਕ ਇੱਕ ਕਮਰੇ ਵਿੱਚ ਰਹਿਣ ਨੂੰ ਮਜਬੂਰ ਸਨ ਅਤੇ ਅੱਜ ਅਸੀਂ ਦੇਸ਼ ਵਿੱਚ ਪਹਿਲੀ ਵਾਰ ਜਲ ਸ਼ਕਤੀ ਮੰਤਰਾਲਾ (Ministry of Jal Shakti) ਬਣਾਇਆ ਹੈਕਿਉਂਕਿ ਅਸੀਂ ਇਸ ਦੇ ਮਹੱਤਵ ਨੂੰ ਜਾਣਦੇ ਹਾਂ। ਅਤੇ ਅੱਜ ਇਨ੍ਹਾਂ ਸਾਰੇ ਪੁਰਸ਼ਾਰਥਾਂ ਦੇ ਅਨੁਰੂਪ ਸਥਿਤੀਆਂ ਬਦਲ ਗਈਆਂ ਹਨਹੁਣ ਨਰਮਦਾ ਦਾ ਪਾਣੀ ਪਿੰਡ-ਪਿੰਡ ਤੱਕ ਪਹੁੰਚਾਉਣ ਦੇ ਅਣਥੱਕ ਪ੍ਰਯਾਸ ਨੇ ਸਾਨੂੰ ਸਫ਼ਲਤਾ ਦਿੱਤੀ ਹੈ। ਮੈਨੂੰ ਯਾਦ ਹੈ ਇੱਕ ਸਮਾਂ ਸੀ ਜਦੋਂ ਨਰਮਦਾ ਪਰਿਕ੍ਰਮਾ ਨਾਲ ਪੁਣਯ (‘punya’) ਮਿਲਦਾ ਸੀ(I remember a time when one would gain ‘punya’ from the Narmada Parikrama (circumambulation).) ਯੁਗ ਬਦਲ ਗਿਆ ਅਤੇ ਮਾਂ ਨਰਮਦਾ ਖ਼ੁਦ ਪਿੰਡ-ਪਿੰਡ ਘੁੰਮ ਕੇ ਪੁਣਯ ਵੰਡ ਰਹੀ ਹੈਅਤੇ ਪਾਣੀ ਭੀ ਵੰਡ ਰਹੀ ਹੈ। ਸਰਕਾਰ ਦੀ ਜਲ ਸੰਚਯਨ ਯੋਜਨਾ (water conservation schemes) ਸੌਨੀ ਯੋਜਨਾ ਹੈ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਸੌਨੀ ਯੋਜਨਾ (SAUNI Yojana) ਲਾਂਚ ਕੀਤੀ ਸੀਤਾਂ ਕੋਈ ਭੀ ਇਹ ਵਿਸ਼ਵਾਸ ਕਰਨ ਦੇ ਲਈ ਤਿਆਰ ਨਹੀਂ ਸੀ ਕਿ ਐਸਾ ਥੋੜ੍ਹੀ ਨਾ ਹੋਗਾ। ਅਤੇ ਕੁਝ ਕੁਟਿਲ ਲੋਕਾਂ ਨੇ ਤਾਂ ਇਹ ਭੀ ਹੈਡਲਾਇਨ ਬਣਾ ਦਿੱਤੀ ਕਿ ਮੋਦੀ  ਦੇ ਚੋਣਾਂ ਸਾਹਮਣੇ ਹਨ ਤਾਂ ਗੁਬਾਰੇ ਛੱਡ ਦਿੱਤੇ। ਲੇਕਿਨ ਇਨ੍ਹਾਂ ਸਾਰੀਆਂ ਯੋਜਨਾਵਾਂ ਨੇ ਕੱਛਸੌਰਾਸ਼ਟਰ ਨੂੰ ਇੱਕ ਨਵਾਂ ਜੀਵਨ ਦਿੱਤਾ ਹੈ ਅਤੇ ਤੁਹਾਡੇ ਸੁਪਨੇ ਨੂੰ ਪੂਰਾ ਕਰਕੇ ਤੁਹਾਡੇ ਸਾਹਮਣੇ ਹਰੀ-ਭਰੀ ਧਰਤੀ ਦੇਖਣ ਦਾ ਆਨੰਦ ਭੀ ਦਿੱਤਾ ਹੈ। ਪਵਿੱਤਰ ਭਾਵਨਾ ਨਾਲ ਕੀਤਾ ਗਿਆ ਸੰਕਲਪ ਕਿਵੇਂ ਪੂਰਾ ਹੁੰਦਾ ਹੈ,  ਇਸ ਦੀ ਇਹ ਉਦਾਹਰਣ ਹੈ। ਅਤੇ ਜਦੋਂ ਮੈਂ ਦੇਸ਼ ਦੀ ਜਨਤਾ ਨੂੰ ਕਹਿੰਦਾ ਸਾਂ ਕਿ ਮੈਂ ਇਤਨਾ ਬੜਾ ਪਾਇਪ ਵਿਛਾ ਰਿਹਾ ਹਾਂ,  ਕਿ ਪਾਇਪ ਦੇ ਜ਼ਰੀਏ ਆਪ (ਤੁਸੀਂ) ਮਾਰੂਤੀ ਕਾਰ ਚਲਾ ਸਕੋਂਗੇ,  ਤਦ ਲੋਕ ਹੈਰਾਨ ਰਹਿ ਗਏ। ਅੱਜ ਗੁਜਰਾਤ ਦੇ ਕੋਣੇ-ਕੋਣੇ  ਵਿੱਚ ਜ਼ਮੀਨ ਵਿੱਚ ਅਜਿਹੇ ਪਾਇਪ ਜਮ੍ਹਾਂ ਹਨ,  ਜੋ ਪਾਣੀ  ਦੇ ਨਾਲ ਬਾਹਰ ਨਿਕਲਦੇ ਹਨ। ਇਹ ਕੰਮ ਗੁਜਰਾਤ ਨੇ ਕੀਤਾ ਹੈਸਾਨੂੰ ਨਦੀ ਦੀ ਗਹਿਰਾਈ ਵਧਾਉਣੀ ਹੈ ਤਾਂ ਚੈੱਕ ਡੈਮ ਬਣਾਉਣਾ ਹੈ,  ਕੁਝ ਨਹੀਂ ਤਾਂ ਬੈਰਾਜ ਬਣਾਉਣਾ ਹੈ,  ਉਤਨੀ ਦੂਰ ਤੱਕ ਜਾਣਾ ਹੈ ਲੇਕਿਨ ਪਾਣੀ ਬਚਾਉਣਾ ਹੈ। ਗੁਜਰਾਤ ਨੇ ਇਸ ਅਭਿਯਾਨ ਨੂੰ ਅੱਛੀ ਤਰ੍ਹਾਂ ਪਕੜਿਆਜਨ-ਭਾਗੀਦਾਰੀ ਨਾਲ ਪਕੜਿਆ । ਜਿਸ ਦੇ ਨਾਲ ਆਸਪਾਸ ਦੇ ਖੇਤਰਾਂ ਵਿੱਚ ਪੀਣ ਦਾ ਪਾਣੀ ਭੀ ਸ਼ੁੱਧ ਹੋਣ ਲਗਿਆ,  ਸਿਹਤ ਵਿੱਚ ਭੀ ਸੁਧਾਰ ਹੋਣ ਲਗਿਆ,  ਅਤੇ ਨਵੀਆਂ ਪਰਿਯੋਜਨਾਵਾਂ ਦੇ ਕਾਰਨ ਦੋ ਦਹਾਕਿਆਂ ਵਿੱਚ ਘਰ-ਘਰ ਪਾਣੀ ਪਹੁੰਚਾਉਣ ਦੇ ਸੁਪਨੇ ਅਤੇ ਖੇਤ ਤੋਂ ਖੇਤ ਤੱਕ ਪਾਣੀ ਪਹੁੰਚਾਉਣ ਦੀ ਚਾਹਤ ਨੂੰ ਬਹੁਤ ਗਤੀ ਮਿਲੀ ਹੈ। ਇਹ ਸੱਚ ਹੈ ਕਿ ਸੰਤੁਸ਼ਟੀ ਦਾ ਅਹਿਸਾਸ ਹੁੰਦਾ ਹੈ। ਅੱਜ 18-20 ਸਾਲ ਦੇ ਲਾਬਰਮੁਚੀਆ ਨੂੰ ਸ਼ਾਇਦ ਪਤਾ ਭੀ ਨਹੀਂ ਹੋਵੇਗਾ ਕਿ ਪਾਣੀ  ਦੇ ਬਿਨਾ ਕਿਤਨੀ ਤਕਲੀਫ ਹੁੰਦੀ ਸੀ, ਅੱਜ ਉਹ ਨਲ ਚਾਲੂ ਕਰਕੇ ਨਹਾ ਰਿਹਾ ਹੋਵੇਗਾ,  ਉਸ ਨੂੰ ਨਹੀਂ ਪਤਾ ਹੋਵੇਗਾ ਕਿ ਮਾਂ ਨੂੰ ਕਿਤਨੇ ਬਰਤਨ ਉਠਾ ਕੇ 3-4 ਕਿਲੋਮੀਟਰ ਤੱਕ ਜਾਣਾ ਪੈਂਦਾ ਸੀ ਪਹਿਲੇ। ਗੁਜਰਾਤ ਨੇ ਜੋ ਕੰਮ ਕੀਤਾ ਉਹ ਅੱਜ ਦੇਸ਼ ਦੇ ਸਾਹਮਣੇ ਇੱਕ ਉਦਾਹਰਣ ਦੇ ਰੂਪ ਵਿੱਚ ਸਾਬਤ ਹੋ ਰਿਹਾ ਹੈ। ਗੁਜਰਾਤ ਵਿੱਚ ਘਰ-ਘਰਖੇਤ-ਖੇਤ ਪਾਣੀ ਪਹੁੰਚਾਉਣ ਦਾ ਅਭਿਯਾਨ ਅੱਜ ਭੀ ਇਤਨੀ ਨਿਸ਼ਠਾ ਅਤੇ ਪਵਿੱਤਰਤਾ ਨਾਲ ਚਲ ਰਿਹਾ ਹੈ। ਅੱਜ ਪਰਿਯੋਜਨਾ ਦੇ ਨੀਂਹ ਪੱਥਰ ਰੱਖਣ ਅਤੇ ਲੋਕਅਰਪਣ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋਣ ਦੀ ਭੀ ਉਮੀਦ ਹੈ ,  ਨਵਦ-ਚਾਵੰਡ ਬਲਕ ਪਾਇਪਲਾਇਨ ਪਰਿਯੋਜਨਾ (Navda-Chavand Bulk Pipeline Project) ਦੇ ਪਾਣੀ ਨਾਲ ਕਰੀਬ 1300 ਪਿੰਡਾਂ ਅਤੇ 35 ਤੋਂ ਜ਼ਿਆਦਾ ਸ਼ਹਿਰਾਂ ਨੂੰ ਫਾਇਦਾ ਹੋਵੇਗਾ। ਅਮਰੇਲੀਬੋਟਾਦਰਾਜਕੋਟਜੂਨਾਗੜ੍ਹਪੋਰਬੰਦਰ (Amreli, Botad, Rajkot, Junagadh, and Porbandar) ਜ਼ਿਲ੍ਹਿਆਂ ਦੇ ਲੱਖਾਂ ਲੋਕ ਇਸ ਪਾਣੀ ਦੇ ਹੱਕਦਾਰ ਹੋਣ ਵਾਲੇ ਹਨ,  ਅਤੇ ਹਰ ਦਿਨ ਲਗਭਗ 30 ਕਰੋੜ ਲੀਟਰ ਅਤਿਰਿਕਤ ਪਾਣੀ ਇਨ੍ਹਾਂ ਖੇਤਰਾਂ ਵਿੱਚ ਪਹੁੰਚਣ ਵਾਲਾ ਹੈ। ਅੱਜ ਪਾਸਵੀ ਸਮੂਹ ਸੰਵਰਧਨ ਜਲਆਪੂਰਤੀ ਯੋਜਨਾ ਯੋਜਨਾ  ਦੇ ਦੂਸਰੇ ਪੜਾਅ (second phase of the Pasvi Augmentation Water Supply Scheme) ਦਾ ਭੀ ਨੀਂਹ ਪੱਥਰ ਰੱਖਿਆ ਗਿਆ।  ਮਹੁਵਾ,  ਤਲਾਜਾਪਾਲਿਤਾਨਾ (Mahuva, Talaja, and Palitana) ਇਸ ਪਰਿਯੋਜਨਾ ਦੇ ਤਿੰਨ ਤਾਲੁਕਾ (talukas) ਹਨ,  ਅਤੇ ਪਾਲਿਤਾਨਾ ਤੀਰਥਯਾਤਰਾ ਅਤੇ ਟੂਰਿਸਟਾਂ (ਸੈਲਾਨੀਆਂ) ਦੇ ਲਈ ਇੱਕ ਮਹੱਤਵਪੂਰਨ ਸਥਾਨ ਹੈ ਜੋ ਪੂਰੇ ਸੂਬੇ ਦੀ ਅਰਥਵਿਵਸਥਾ ਨੂੰ ਸੰਚਾਲਿਤ ਕਰਦਾ ਹੈ।  ਇਨ੍ਹਾਂ ਪਰਿਯੋਜਨਾਵਾਂ ਦੇ ਪੂਰਾ ਹੋਣ ‘ਤੇ 100 ਤੋਂ ਅਧਿਕ ਪਿੰਡਾਂ ਨੂੰ ਸਿੱਧਾ ਲਾਭ ਹੋਣਾ ਹੈ।

 

ਸਾਥੀਓ,

 ਅੱਜ ਜਲ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਣਾ ਅਤੇ ਲੋਕਅਰਪਣ ਸਰਕਾਰ-ਸਮਾਜ ਦੀ ਸਾਂਝੇਦਾਰੀ ਨਾਲ ਜੁੜਿਆ ਹੈ। ਇਹ ਇੱਕ ਬਿਹਤਰੀਨ ਉਦਾਹਰਨ ਹੈ ਅਤੇ ਅਸੀਂ ਜਨਭਾਗੀਦਾਰੀ ‘ਤੇ ਜ਼ੋਰ ਦਿੰਦੇ ਹਾਂ। ਕਿਉਂਕਿ ਜਲ ਦਾ ਮਹੱਤਵਪੂਰਨ ਅਨੁਸ਼ਠਾਨ ਚਲੇਗਾ ਤਾਂ ਜਨਭਾਗੀਦਾਰੀ ਨਾਲ ਚਲੇਗਾ। ਜਦੋਂ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਏ ਤਾਂ ਸਰਕਾਰ ਅਨੇਕ ਸਮਾਗਮ ਕਰ ਸਕਦੀ ਸੀ। ਮੋਦੀ ਦੇ ਨਾਮ ਦਾ ਬੋਰਡ ਲਗਾਉਣ ਦੇ ਕਈ ਪ੍ਰੋਗਰਾਮ ਹੁੰਦੇ ਲੇਕਿਨ ਅਸੀਂ ਐਸਾ ਨਹੀਂ ਕੀਤਾ, ਅਸੀਂ ਪਿੰਡ-ਪਿੰਡ ਅੰਮ੍ਰਿਤ ਸਰੋਵਰ ("Amrit Sarovars") ਬਣਾਉਣ ਦੀ ਯੋਜਨਾ ਬਣਾਈ ਅਤੇ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਉਣ ਦੀ ਯੋਜਨਾ ਬਣਾਈ, ਅਤੇ ਆਖਰੀ ਜਾਣਕਾਰੀ ਕੁਝ ਜਗ੍ਹਾ ‘ਤੇ ਲਗਭਗ 75 ਹਜ਼ਾਰ ਜਗ੍ਹਾ ‘ਤੇ ਤਲਾਬ ਦਾ ਕੰਮ ਚਲ ਰਿਹਾ ਹੈ। 60,000 ਤੋਂ ਅਧਿਕ ਝੀਲਾਂ ਅੱਜ ਭੀ ਜੀਵਨ ਨਾਲ ਭਰਪੂਰ ਹਨ। ਇਨ੍ਹਾਂ ਭਾਵੀ ਪੀੜ੍ਹੀਆਂ ਦੀ ਸੇਵਾ ਕਰਨਾ ਇੱਕ ਬਹੁਤ ਬੜਾ ਉਪਕ੍ਰਮ ਰਿਹਾ ਹੈ ਅਤੇ ਇਸ ਨਾਲ ਪੜੌਸ ਵਿੱਚ ਜਲ ਪੱਧਰ ਵਿੱਚ ਵਾਧਾ ਹੋਇਆ ਹੈ। ਕੈਚ ਦ ਰੇਨ ਅਭਿਯਾਨ ਚਲਾਇਆ, ਦਿੱਲੀ ਗਏ ਤਾਂ ਇੱਥੋਂ ਦਾ ਅਨੁਭਵ ਕੰਮ ਆਇਆ। ਅਤੇ ਇਸ ਦੀ ਸਫ਼ਲਤਾ ਭੀ ਇੱਕ ਬੜੀ ਮਿਸਾਲ ਬਣ ਗਈ ਹੈ। ਪਾਣੀ ਦੀ ਇੱਕ-ਇੱਕ ਬੂੰਦ ਬਚਾਉਣ ਦੇ ਲਈ ਪਰਿਵਾਰ ਹੋਵੇ, ਪਿੰਡ ਹੋਵੇ, ਕਾਲੋਨੀ ਹੋਵੇ, ਲੋਕਾਂ ਨੂੰ ਪਾਣੀ ਬਚਾਉਣ ਦੇ ਲਈ ਪ੍ਰੇਰਿਤ ਕਰਨਾ ਹੋਵੇਗਾ, ਅਤੇ ਸੁਭਾਗ ਨਾਲ ਸੀ.ਆਰ. ਪਾਟਿਲ ਹੁਣ ਸਾਡੇ ਮੰਤਰੀ ਮੰਡਲ ਵਿੱਚ ਹਨ। ਉਨ੍ਹਾਂ ਨੂੰ ਗੁਜਰਾਤ ਦੇ ਪਾਣੀ ਦਾ ਅਨੁਭਵ ਹੈ। ਹੁਣ ਇਹ ਪੂਰੇ ਦੇਸ਼ ਵਿੱਚ ਲਿਖਿਆ ਜਾਣ ਲਗਿਆ ਹੈ। ਅਤੇ ਕੈਚ ਦ ਰੇਨ ਦੇ ਕਾਰਜ ਨੂੰ ਪਾਟਿਲ ਜੀ ਨੇ ਆਪਣੇ ਮਹੱਤਵਪੂਰਨ ਕਾਰਜਕ੍ਰਮਾਂ ਵਿੱਚੋਂ ਇੱਕ ਦੇ ਰੂਪ ਵਿੱਚ ਲਿਆ ਹੈ। ਗੁਜਰਾਤ ਦੇ ਨਾਲ-ਨਾਲ ਦੇਸ਼ ਦੇ ਕਈ ਰਾਜਾਂ ਰਾਜਸਥਾਨ, ਐੱਮਪੀ, ਬਿਹਾਰ ਵਿੱਚ ਭੀ ਜਨਭਾਗੀਦਾਰੀ ਨਾਲ ਹਜ਼ਾਰਾਂ ਰੀਚਾਰਜ ਖੂਹਾਂ ਦਾ ਨਿਰਮਾਣ ਸ਼ੁਰੂ ਹੋ ਚੁੱਕਿਆ ਹੈ। ਕੁਝ ਸਮਾਂ ਪਹਿਲੇ ਸਾਨੂੰ ਦੱਖਣ ਗੁਜਰਾਤ ਦੇ ਸੂਰਤ ਵਿੱਚ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ, ਜਿੱਥੇ ਲੋਕ ਆਪਣੇ ਪੈਤ੍ਰਿਕ  ਪਿੰਡਾਂ ਵਿੱਚ ਰੀਚਾਰਜ ਖੂਹ ਬਣਾਉਣ ਦਾ ਕੰਮ ਕਰ ਰਹੇ ਹਨ, ਜਿਸ ਨਾਲ ਪਰਿਵਾਰ ਦੀ ਕੁਝ ਸੰਪਤੀ ਪਿੰਡ ਨੂੰ ਵਾਪਸ ਮਿਲ ਜਾਵੇਗੀ। ਇਹ ਇੱਕ ਨਵੀਂ ਰੋਮਾਂਚਕ ਘਟਨਾ ਹੈ, ਪਿੰਡ ਦਾ ਪਾਣੀ ਪਿੰਡ ਵਿੱਚ ਰਹੇ, ਸੀਮਾ ਦਾ ਪਾਣੀ ਸੀਮਾ ਵਿੱਚ ਰਹੇ, ਇਹ ਅਭਿਯਾਨ ਹੋਰ ਬੜੇ ਕਦਮ ਹਨ। ਅਤੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਬਹੁਤ ਘੱਟ ਬਾਰਸ਼ ਹੁੰਦੀ ਹੈ ਅਤੇ ਪਾਣੀ ਬਚਾਉਂਦੇ ਹਨ, ਅਤੇ ਬਚਾਏ ਹੋਏ ਪਾਣੀ ਨਾਲ ਇਹ ਚਲਦਾ ਹੈ। ਅਗਰ ਆਪ (ਤੁਸੀਂ) ਕਦੇ ਪੋਰਬੰਦਰ ਮਹਾਤਮਾ ਗਾਂਧੀ ਦੇ ਘਰ ਜਾਓਂ ਤਾਂ 200 ਸਾਲਾਂ ਪੁਰਾਣਾ ਜਲ ਭੰਡਾਰਣ ਦੇ ਲਈ ਤੁਹਾਨੂੰ ਜ਼ਮੀਨ ਦੇ ਨੀਚੇ ਇੱਕ ਟੰਕੀ ਮਿਲ ਜਾਵੇਗੀ। ਪਾਣੀ ਦੇ ਮਹੱਤਵ ਨੂੰ ਸਾਡੇ ਲੋਕ 200-200 ਵਰ੍ਹੇ ਪਹਿਲੇ ਤੋਂ ਹੀ ਪਰਖ ਚੁੱਕੇ ਹਨ।

 

ਸਾਥੀਓ,

ਹੁਣ ਪਾਣੀ ਦੀ ਇਸ ਉਪਲਬਧਤਾ ਦੇ ਕਾਰਨ ਖੇਤੀ ਕਰਨਾ ਅਸਾਨ ਹੋ ਗਿਆ ਹੈ, ਲੇਕਿਨ ਸਾਡਾ ਮੂਲ ਮੰਤਰ ਹੈ-ਬੂੰਦ, ਅਧਿਕ ਫਸਲ ("Per Drop More Crop.")ਯਾਨੀ ਗੁਜਰਾਤ ਵਿੱਚ ਅਸੀਂ ਸੂਖਮ ਸਿੰਚਾਈ ਯਾਨੀ ਸਪ੍ਰਿੰਕਲਰ ‘ਤੇ ਭੀ ਜ਼ੋਰ ਦਿੱਤਾ। ਇਸ ਦਾ ਗੁਜਰਾਤ ਦੇ ਕਿਸਾਨਾਂ ਨੇ ਭੀ ਸੁਆਗਤ ਕੀਤਾ। ਅੱਜ ਜਿੱਥੇ ਭੀ ਨਰਮਦਾ ਦਾ ਪਾਣੀ ਪੁਹੰਚਿਆ ਹੈ, ਉੱਥੇ ਤਿੰਨ ਫਸਲਾਂ ਲਈਆਂ ਜਾਂਦੀਆਂ ਹਨ, ਜਿਸ ਕਿਸਾਨ ਨੂੰ ਇੱਕ ਫਸਲ ਲੈਣ ਵਿੱਚ ਪਰੇਸ਼ਾਨੀ ਹੁੰਦੀ ਸੀ, ਉਹ ਤਿੰਨ ਫਸਲਾਂ ਲੈਣ ਲਗਿਆ ਹੈ। ਅਜਿਹੇ ਵਿੱਚ ਉਨ੍ਹਾਂ ਦੇ ਘਰ ਵਿੱਚ ਖੁਸ਼ੀ ਅਤੇ ਖੁਸ਼ੀ ਦਾ ਮਾਹੌਲ ਹੈ। ਅੱਜ ਅਮਰੇਲੀ ਜ਼ਿਲ੍ਹਾ ਸਾਡੇ ਖੇਤੀਬਾੜੀ ਖੇਤਰ ਵਿੱਚ, ਕਪਾਹ ਵਿੱਚ, ਮੂੰਗਫਲੀ ਵਿੱਚ, ਤਿਲ ਵਿੱਚ, ਬਾਜਰਾ ਵਿੱਚ, ਜਾਫਰਾਬਾਦ ਬਾਜਰਾ ਵਿੱਚ ਅੱਗੇ ਆ ਰਿਹਾ ਹੈ, ਮੈਂ ਦਿੱਲੀ ਵਿੱਚ ਇਸ ਦੀ ਪ੍ਰਸ਼ੰਸਾ ਕਰ ਰਿਹਾ ਹਾਂ। ਸਾਡੇ ਹੀਰਾ ਭਾਈ ਮੈਨੂੰ ਭੇਜ ਰਹੇ ਹਨ। ਅਤੇ ਅਮਰੇਲੀ ਤੋਂ ਸਾਡਾ ਕੇਸਰ ਅੰਬ, ਕੇਸਰ ਦੇ ਅੰਬ (Amreli's Kesari mango) ਨੂੰ ਹੁਣ ਜੀਆਈ ਟੈਗ ਮਿਲ ਗਿਆ ਹੈ। ਅਤੇ ਉਸ ਦੇ ਕਾਰਨ ਦੁਨੀਆ ਭਰ ਵਿੱਚ ਅਮਰੇਲੀ ਦਾ ਕੇਸਰ ਅੰਬ ਜੀਆਈ ਟੈਗ ਦੇ ਨਾਲ ਇੱਕ ਉਸ ਦੀ ਪਹਿਚਾਣ ਖੜ੍ਹੀ ਹੋ ਗਈ ਹੈ। ਅਮਰੇਲੀ ਦੀ ਉਸ ਦੇ ਨਾਲ ਪਹਿਚਾਣ ਬਣ ਗਈ ਹੈ ਪ੍ਰਾਕ੍ਰਿਤਿਕ ਖੇਤੀ। ਆਪਣੇ ਗਵਰਨਰ ਸਾਹਬ ਉਸ ‘ਤੇ ਮਿਸ਼ਨ ਮੋਡ ਵਿੱਚ ਕੰਮ ਕਰ ਰਹੇ ਹਨ। ਉਸ ਵਿੱਚ ਭੀ ਅਮਰੇਲੀ ਦੇ ਪ੍ਰੋਗ੍ਰੈਸਿਵ ਕਿਸਾਨ ਉਨ੍ਹਾਂ ਦੀ ਜ਼ਿੰਮੇਦਾਰੀ ਦੇ ਨਾਲ ਅੱਗੇ ਵਧ ਰਹੇ ਹਨ। ਆਪਣੇ ਇੱਥੇ ਹਾਲੋਲ ਵਿੱਚ ਨੈਚੁਰਲ ਫਾਰਮਿੰਗ ਦੀਆਂ ਅਲੱਗ-ਅਲੱਗ ਯੂਨੀਵਰਸਿਟੀਆਂ ਡਿਵਲੈਪ ਹੋਈਆਂ ਹਨ। ਉਸ ਯੂਨੀਵਰਸਿਟੀ ਦੇ ਤਹਿਤ ਪਹਿਲਾ ਨੈਚੁਰਲ ਫਾਰਮਿੰਗ ਦਾ ਕਾਲਜ ਆਪਣੇ ਇੱਥੇ ਅਮਰੇਲੀ ਨੂੰ ਮਿਲਿਆ ਹੈ। ਇਸ ਦਾ ਕਾਰਨ  ਇੱਥੋਂ ਦੇ ਕਿਸਾਨ ਇਸ ਨਵੇਂ ਪ੍ਰਯੋਗ ਦੇ ਲਈ ਪ੍ਰਤੀਬੱਧ ਹਨ, ਕਟੀਬੱਧ ਹਨ। ਇਸ ਲਈ ਇੱਥੇ ਪ੍ਰਯੋਗ ਕਰੇ ਤਾਂ ਤੁਰੰਤ ਹੀ ਉਸ ਦੀ ਫਸਲ ਪੱਕ ਜਾਵੇਗੀ ਅਤੇ ਪ੍ਰਯਾਸ ਇਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਪਸ਼ੂਪਾਲਣ ਭੀ ਕਰਨ ਅਤੇ ਉਸ ਵਿੱਚ ਭੀ ਗਊਆਂ ਦਾ ਪਾਲਨ ਕਰਨ, ਅਤੇ ਪ੍ਰਾਕ੍ਰਿਤਿਕ ਖੇਤੀ ਦਾ ਲਾਭ ਭੀ ਉਠਾਉਣ। ਅਪਣੇ ਇੱਥੇ ਅਮਰੇਲੀ ਵਿੱਚ ਡੇਅਰੀ ਉਦਯੋਗ, ਮੈਨੂੰ ਯਾਦ ਹੈ ਪਹਿਲੇ ਅਜਿਹੇ ਕਾਨੂੰਨ ਸਨ ਕਿ ਆਪ ਡੇਅਰੀ ਬਣਾਓ ਤਾਂ ਗੁਨਾਹ ਲਗਦਾ ਸੀ। ਉਹ ਸਭ ਕੱਢ ਦਿੱਤਾ ਮੈਂ ਆ ਕੇ ਅਤੇ ਇੱਥੇ ਅਮਰੇਲੀ ਵਿੱਚ ਡੇਅਰੀ ਉਦਯੋਗ ਸ਼ੁਰੂ ਕੀਤਾ। ਦੇਖਦੇ ਹੀ ਦੇਖਦੇ ਉਸ ਦਾ ਵਿਕਾਸ ਹੋਇਆ ਅਤੇ ਇਸ ਸਹਿਕਾਰ ਅਤੇ ਸਹਿਕਾਰਤਾ ਦੇ ਸੰਯੁਕਤ ਪ੍ਰਯਾਸ ਦਾ ਪਰਿਣਾਮ ਹੈ। ਮੈਨੂੰ ਯਾਦ ਹੈ 2007 ਵਿੱਚ ਆਪਣੀ ਅਮਰ ਡੇਅਰੀ ਦੀ ਸ਼ੁਰੂਆਤ ਹੋਈ ਤਦ 25 ਪਿੰਡਾਂ ਵਿੱਚ ਸਹਿਕਾਰੀ ਸਭਾਵਾਂ ਸਨ। ਅੱਜ 700 ਤੋਂ ਜ਼ਿਆਦਾ ਪਿੰਡ ਬਰੋਬਰ ਹਨ। ਦਿਲੀਪਭਾਈ ਮੇਰੀ ਬਾਤ। 700 ਤੋਂ ਜ਼ਿਆਦਾ ਪਿੰਡਾਂ ਵਿੱਚ ਇਹ ਡੇਅਰੀ ਸਭਾਵਾਂ ਇਸ ਡੇਅਰੀ ਨਾਲ ਜੁੜ ਚੁੱਕੀਆਂ ਹਨ। ਅਤੇ ਇਸ ਡੇਅਰੀ ਵਿੱਚ ਲਗਭਗ ਮੈਨੂੰ ਜੋ ਆਖਰੀ ਸੂਚਨਾ ਮਿਲੀ ਉਸ ਦੇ ਮੁਤਾਬਕ 1.25 ਲੀਟਰ ਦੁੱਧ ਰੋਜ਼ ਭਰਿਆ ਜਾਂਦਾ ਹੈ। ਇਹ ਪੂਰਾ ਰੈਵੋਲਿਊਸ਼ਨ ਹੈ ਭਾਈ, ਅਤੇ ਇੱਕ ਮਾਰਗ ਹੀ ਨਹੀਂ ਅਨੇਕ ਮਾਰਗਾਂ ਦੇ ਵਿਕਾਸ ਦੇ ਪੰਥਾਂ ਨੂੰ ਪਕੜਿਆ ਹੈ ਅਸੀਂ ਭਾਈ।

 

ਸਾਥੀਓ,

ਮੈਨੂੰ ਦੂਸਰੀ ਭੀ ਖੁਸ਼ੀ ਹੈ, ਮੈਂ ਬਰਸਾਂ ਪਹਿਲੇ ਬਾਤ ਕਹੀ ਸੀ, ਸਭ ਦੇ ਸਾਹਮਣੇ ਕਹੀ ਸੀ ਅਤੇ ਮੈਂ ਕਿਹਾ ਸੀ ਕਿ ਸਫ਼ੈਦ ਕ੍ਰਾਂਤੀ, ਗ੍ਰੀਨ ਰੈਵੋਲਿਊਸ਼ਨ ਕਰੋ,ਪਰ ਹੁਣ ਸਵੀਟ ਰੈਵੋਲਿਊਸ਼ਨ ਕਰਨਾ ਹੈ। ਸ਼ਹਿਦ ਉਤਪੰਨ ਕਰਨਾ ਹੈ, ਹਨੀ ਸਿਰਫ਼ ਘਰ ਵਿੱਚ ਬੋਲਣ ਦੇ ਲਈ ਨਹੀਂ ਭਾਈ, ਸ਼ਹਿਦ ਦਾ ਉਤਪਾਦਨ ਕਰੋ ਖੇਤੀ ਵਿੱਚ ਅਤੇ ਉਸ ਨਾਲ ਜ਼ਿਆਦਾ ਆਮਦਨ ਕਿਸਾਨਾਂ ਨੂੰ ਹੋਵੇ ਅਮਰੇਲੀ ਜ਼ਿਲ੍ਹੇ ਨੇ ਸਾਡੇ ਦਿਲੀਪਭਾਈ ਅਤੇ ਰੂਪਾਲਾਜੀ (Our Dilip Bhai and Rupala ji)ਨੇ ਇਸ ਬਾਤ ਨੂੰ ਉਠਾਇਆ ਅਤੇ ਆਪਣੇ ਇੱਥੇ ਖੇਤਾਂ ਵਿੱਚ ਸ਼ਹਿਦ ਦਾ ਪਾਲਨ ਹੋਣ ਲਗਿਆ, ਅਤੇ ਉਸ ਦੀ ਤਾਲੀਮ ਲੋਕਾਂ ਨੇ ਲਈ। ਅਤੇ ਹੁਣ ਇੱਥੋਂ ਦਾ ਸ਼ਹਿਦ ਭੀ ਅੱਜ ਆਪਣੀ ਇੱਕ ਪਹਿਚਾਣ ਖੜ੍ਹੀ ਕਰ ਰਿਹਾ ਹੈ। ਇਹ ਖੁਸ਼ੀ ਦੀ ਬਾਤ ਹੈ। ਵਾਤਾਵਰਣ ਦੇ ਲਗਦੇ ਜਿਤਨੇ ਭੀ ਕਾਰਜ ਹਨ, ਇੱਥੇ ਪੇੜ ਲਗਾਉਣ ਦੀ ਬਾਤ ਹੋਵੇ ਤਾਂ ਏਕ ਪੇੜ ਮਾਂ ਕੇ ਨਾਮ ਉਹ ਜੋ ਅਭਿਯਾਨ ਗੁਜਰਾਤ ਨੇ ਉਠਾਇਆ ਸੀ, ਪੂਰੇ ਦੇਸ਼ ਨੇ ਉਠਾ ਲਿਆ ਹੈ ਅਤੇ ਦੁਨੀਆ ਵਿੱਚ ਇੱਕ ਪੇੜ ਮਾਂ ਕੇ ਨਾਮ (‘Ek Ped Maa Ke Naam’) ਐਸਾ ਕਹਾਂ ਤਾਂ ਦੁਨੀਆ ਦੇ ਲੋਕਾਂ ਦੀਆਂ ਅੱਖਾਂ ਵਿੱਚ ਚਮਕ ਆਉਂਦੀ ਹੈ। ਸਾਰੇ ਉਸ ਦੇ ਨਾਲ ਜੁੜ ਰਹੇ ਹਨ। ਵਾਤਾਵਰਣ ਦਾ ਬੜਾ ਕੰਮ ਚਲ ਰਿਹਾ ਹੈ ਅਤੇ ਦੂਸਰਾ ਵਾਤਾਵਰਣ ਦਾ ਬੜਾ ਕੰਮ ਆਪਣਾ ਬਿਜਲੀ ਦਾ ਬਿਲ ਜ਼ੀਰੋ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਹੈ। ਸੂਰਯ ਘਰ ਯੋਜਨਾ, ਇਹ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ (PM Surya Ghar Muft Bijli Yojana) ਸਾਰੇ ਪਰਿਵਾਰਾਂ ਨੂੰ ਸਾਲ ਵਿੱਚ 25 ਤੋਂ 30 ਹਜ਼ਾਰ ਰੁਪਏ ਬਿਜਲੀ ਦੇ ਬਿਲ ਦੇ ਬਚੇ ਅਤੇ ਇਤਨਾ ਹੀ ਨਹੀਂ, ਉਹ ਜੋ ਬਚਣ ਵਾਲੀ ਬਿਜਲੀ ਵੇਚ ਕੇ ਜੋ ਆਮਦਨ ਕਮਾਏ ਐਸਾ ਇੱਕ ਬੜਾ ਕੰਮ ਅਸੀਂ ਹੱਥ ਵਿੱਚ ਲਿਆ ਹੈ। ਅਤੇ ਇਸ ਯੋਜਨਾ ਨੂੰ ਸ਼ੁਰੂ ਕੀਤੇ ਅਜੇ ਤਾਂ, ਤੁਸੀਂ ਮੈਨੂੰ ਜੋ ਤੀਸਰੀ ਵਾਰ ਕੰਮ ਸੌਂਪਿਆ ਤਦੇ ਕਾਰਜ ਚਾਲੂ ਕੀਤਾ ਹੈ। ਅਤੇ ਹੁਣ ਤੱਕ ਲਗਭਗ 1.50 ਕਰੋੜ ਪਰਿਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਅਤੇ ਆਪਣੇ ਗੁਜਰਾਤ ਵਿੱਚ 2 ਲੱਖ ਘਰਾਂ ‘ਤੇ, ਉਨ੍ਹਾਂ ਦੀਆਂ ਛੱਤਾਂ ‘ਤੇ ਸੋਲਰ ਪੈਨਲ ਲਗ ਚੁੱਕੇ ਹਨ, ਉਹ ਬਿਜਲੀ ਦਾ ਉਤਪਾਦਨ ਕਰ ਰਹੇ ਹਨ, ਬਿਜਲੀ ਵੇਚ ਰਹੇ ਹਨ। ਅਤੇ ਊਰਜਾ ਦੇ ਮਾਮਲੇ ਵਿੱਚ ਭੀ ਆਪਣਾ ਅਮਰੇਲੀ ਜ਼ਿਲ੍ਹਾ ਉਸ ਨੇ ਭੀ ਨਵੇਂ ਕਦਮ ਵਧਾਏ ਹਨ। ਅੱਜ ਆਪਣਾ ਇਹ ਦੂਧਾੜਾ ਪਿੰਡ (Dudhda village) ਉਸ ਵਿੱਚ ਆਪਣੇ ਗੋਵਿੰਦਭਾਈ (Govindbhai) ਉਨ੍ਹਾਂ ਨੇ ਮਿਸ਼ਨ ਉਠਾਇਆ 6 ਮਹੀਨੇ ਪਹਿਲੇ ਮੈਨੂੰ ਗੋਵਿੰਦਭਾਈ(Govindbhai) ਕਹਿ ਗਏ ਸਨ ਕਿ ਮੈਨੂੰ ਮੇਰੇ ਪੂਰੇ ਪਿੰਡ ਨੂੰ ਸੂਰਯ ਘਰ (‘Surya Ghar’ (solar-powered village)) ਬਣਾਉਣਾ ਹੈ, ਅਤੇ ਲਗਭਗ ਕੰਮ ਹੁਣ ਪੂਰਾ ਹੋਣ ਆਇਆ ਹੈ। ਅਤੇ ਉਸ ਦੇ ਕਾਰਨ ਪਿੰਡ ਦੇ ਲੋਕਾਂ ਦੇ ਮਹੀਨੇ ਵਿੱਚ ਲਗਭਗ ਬਿਜਲੀ ਦੇ 75,000 ਬਚਣ ਵਾਲੇ ਹਨ। ਦੁਧਾੜਾ ਪਿੰਡ ਦੇ ਹੋਰ ਜੋ ਘਰ ਵਿੱਚ ਸੋਲਰ ਪਲਾਂਟ ਲਗ ਚੁੱਕੇ ਹਨ ਉਸ ਨੂੰ ਹਰ ਸਾਲ 4000 ਦੀ ਬੱਚਤ ਹੋਣ ਵਾਲੀ ਹੈ। ਦੁਧਾੜਾ ਪਿੰਡ ਉਹ ਅਮਰੇਲੀ ਦਾ ਪਹਿਲਾ ਸੋਲਰ ਪਿੰਡ ਬਣ ਰਿਹਾ ਹੈ ਉਸ ਦੇ ਲਈ ਗੋਵਿੰਦਭਾਈ ਨੂੰ ਅਤੇ ਅਮਰੇਲੀ ਨੂੰ ਅਭਿਨੰਦਨ।

 

ਸਾਥੀਓ,

ਪਾਣੀ ਅਤੇ ਟੂਰਿਜ਼ਮ ਦਾ ਸਿੱਧਾ ਨਾਤਾ ਹੈ, ਜਿੱਥੇ ਪਾਣੀ ਹੁੰਦਾ ਹੈ ਉੱਥੇ ਟੂਰਿਜ਼ਮ ਆਉਂਦਾ ਹੀ ਹੈ। ਹੁਣੇ ਮੈਂ ਭਾਰਤ ਮਾਤਾ ਸਰੋਵਰ ਦੇਖ ਰਿਹਾ ਸਾਂ, ਤਦੇ ਤੁਰੰਤ ਹੀ ਮੈਨੂੰ ਵਿਚਾਰ ਆਇਆ ਕਿ ਸੰਭਵ ਹੈ ਕਿ ਇਸ ਦਸੰਬਰ ਵਿੱਚ ਜਦੋ ਪਰਵਾਸੀ (ਯਾਤਰੀ) ਪੰਛੀ ਆਉਂਦੇ ਹਨ, ਜੋ ਕੱਛ ਵਿੱਚ ਆਉਂਦੇ ਹਨ ਮੈਨੂੰ ਲਗਦਾ ਹੈ ਉਨ੍ਹਾਂ ਨੂੰ ਹੁਣ ਇੱਥੇ ਨਵਾਂ ਪਤਾ ਮਿਲ ਜਾਵੇਗਾ। ਅਤੇ ਜਿਵੇਂ ਹੀ ਉਨ੍ਹਾਂ ਨੂੰ ਇਹ ਨਵਾਂ ਪਤਾ ਮਿਲੇਗਾ, ਫਲੇਮਿੰਗੋਜ਼ (Flamingos) ਨੂੰ ਤਾਂ ਇੱਥੇ ਟੂਰਿਸਟਾਂ ਦੀ ਭੀੜ ਵਧ ਜਾਵੇਗੀ। ਟੂਰਿਜ਼ਮ ਦਾ ਬੜਾ ਕੇਂਦਰ ਇਸ ਦੇ ਨਾਲ ਜੁੜ ਜਾਂਦਾ ਹੈ। ਅਤੇ ਆਪਣੇ ਅਮਰੇਲੀ ਜ਼ਿਲ੍ਹੇ ਵਿੱਚ ਤਾਂ ਤੀਰਥ ਸਥਾਨ, ਅਤੇ ਆਸਥਾ ਦੇ ਬਹੁਤ ਬੜੇ ਸਥਾਨ ਹਨ, ਕਈ ਜਗ੍ਹਾ ਹਨ। ਇੱਥੇ ਲੋਕ ਆਪਣਾ ਸਿਰ ਝੁਕਾਉਣ ਦੇ ਲਈ ਆਉਂਦੇ ਹਨ। ਅਸੀਂ ਦੇਖਿਆ ਹੈ ਕਿ ਸਰਦਾਰ ਸਰੋਵਰ ਡੈਮ, ਡੈਮ ਤਾਂ ਬਣਾਇਆ ਸੀ ਪਾਣੀ ਦੇ ਲਈ, ਉਹ ਤਾਂ ਕੰਮ ਕਰਦਾ ਹੀ ਹੈ, ਲੇਕਿਨ ਅਸੀਂ ਉਸ ਵਿੱਚ ਮੁੱਲ  ਵਾਧਾ ਕਰਕੇ ਸਰਦਾਰ ਸਾਹਬ ਦਾ ਦੁਨੀਆ ਵਿੱਚ ਸਭ ਤੋਂ ਉੱਚਾ ਸਟੈਚੂ ਬਣਾ ਦਿੱਤਾ ਅਤੇ ਅੱਜ ਲੱਖਾਂ ਲੋਕ ਇਸ ਸਟੈਚੂ ਨੂੰ ਦੇਖਣ ਦੇ ਲਈ, ਨਰਮਦਾ ਦੇ ਦਰਸ਼ਨ ਕਰਨ ਦੇ ਲਈ ਲਗਭਗ 50 ਲੱਖ ਪਿਛਲੇ ਸਾਲ ਇਸ ਸਰਦਾਰ ਸਾਹਬ ਦੀ ਪ੍ਰਤਿਮਾ ਦੇ ਦਰਸ਼ਨ ਕਰ ਗਏ ਹਨ। ਅਤੇ ਹੁਣ 31 ਅਕਤੂਬਰ ਸਾਹਮਣੇ ਹੀ ਹੈ ਦੋ ਦਿਨ ਬਾਅਦ ਸਰਦਾਰ ਸਾਹਬ ਦੀ ਜਨਮ ਜਯੰਤੀ ਹੈ, ਅਤੇ ਇਸ ਵਾਰ ਤਾਂ ਖਾਸ 150 ਸਾਲ ਹੋ ਰਹੇ ਹਨ। ਅਤੇ ਮੈਂ ਫਿਰ ਅੱਜ ਤਾਂ ਦਿੱਲੀ ਵਾਪਸ ਜਾਵਾਂਗਾ, ਪਰਸੋਂ ਫਿਰ ਆਉਣ ਵਾਲਾ ਹਾਂ, ਸਰਦਾਰ ਸਾਹਬ ਦੇ ਚਰਨਾਂ ਵਿੱਚ ਮੱਥਾ ਟੇਕਣ। ਹਰ ਸਾਲ ਦੀ ਤਰ੍ਹਾਂ ਅਸੀਂ ਸਰਦਾਰ ਸਾਹਬ ਦੇ ਜਨਮ ਦਿਨ ‘ਤੇ ਰਾਸ਼ਟਰੀਯ ਏਕਤਾ ਦੀ ਦੌੜ ਕਰਦੇ ਹਾਂ। ਲੇਕਿਨ ਇਸ ਵਾਰ 31 ਤਾਰੀਖ ਨੂੰ ਦੀਵਾਲੀ ਹੈ, ਇਸ ਲਈ 29 ਤਾਰੀਖ ਨੂੰ ਰੱਖਿਆ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਪੂਰੇ ਗੁਜਰਾਤ ਵਿੱਚ ਭੀ ਏਕਤਾ ਦੌੜ ਦੇ ਸਮਾਗਮ ਬੜੇ ਪੈਮਾਨੇ ‘ਤੇ ਹੋਣ ਅਤੇ ਮੈਂ ਉੱਥੇ ਕੇਵਡੀਆ ਵਿੱਚ ਭੀ ਜੋ ਰਾਸ਼ਟਰੀਯ ਏਕਤਾ ਦੀ ਪਰੇਡ ਹੁੰਦੀ ਹੈ, ਉਸ ਵਿੱਚ ਉਪਸਥਿਤ ਰਹਿਣ ਵਾਲਾ ਹਾਂ।

 

ਸਾਥੀਓ,

ਆਉਣ ਵਾਲੇ ਸਮੇਂ ਵਿੱਚ ਆਪਣਾ ਇਹ ਜੋ ਕੇਰਲੀ ਰੀਚਾਰਜ ਰਿਜ਼ਰਵੌਇਰ (Kerly Recharge Reservoir) ਬਣਿਆ ਹੈ, ਉਹ ਈਕੋ ਟੂਰਿਜ਼ਮ ਦਾ ਬੜਾ ਕੇਂਦਰ ਬਣੇਗਾ, ਇਹ ਮੈਂ ਅੱਜ ਤੋਂ ਅਨੁਮਾਨ ਲਗਾ ਰਿਹਾ ਹਾਂ। ਐਡਵੈਂਚਰ ਟੂਰਿਜ਼ਮ ਦੀ ਸੰਭਾਵਨਾ ਉੱਥੇ ਮੈਂ ਦੇਖ ਰਿਹਾ ਹਾਂ। ਅਤੇ ਕੇਰਲੀ ਬਰਡ ਸੈਂਕਚੁਰੀ (Kerly Bird Sanctuary) ਉਸ ਦੀ ਦੁਨੀਆ ਵਿੱਚ ਪਹਿਚਾਣ ਖੜ੍ਹੀ ਹੋਵੇਗੀ ਅਤੇ ਆਪ (ਤੁਸੀਂ) ਸਭ ਦੇਖਣਾ ਦੁਨੀਆ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਮਾਂ ਦਿਓ। ਐਸਾ ਟੂਰਿਸਟ ਕਿੱਥੇ ਤੋਂ ਆਏਅਗਾ, ਜੋ ਬਰਡ ਵਾਚਰ ਹੁੰਦਾ ਹੈ, ਪੰਛੀ ਨੂੰ ਦੇਖਣ ਦੇ ਲਈ ਆਉਣ ਵਾਲੇ ਲੋਕ ਉਹ ਲੋਕ ਲੰਬੇ ਸਮੇਂ ਤੱਕ ਕੈਮਰਾ ਲੈ ਕੇ ਜੰਗਲਾਂ ਵਿੱਚ ਆ ਕੇ ਬੈਠ ਜਾਂਦੇ ਹਨ, ਦਿਨਾਂ ਤੱਕ ਰੁਕਦੇ ਹਨ। ਇਸ ਲਈ ਇਹ ਟੂਰਿਜ਼ਮ ਵੈਸੇ ਤਾਂ ਆਮਦਨ ਦਾ ਬੜਾ ਸਾਧਨ ਬਣ ਜਾਂਦਾ ਹੈ। ਆਪਣੇ ਗੁਜਰਾਤ ਦਾ ਤਾਂ ਨਸੀਬ ਹੈ ਉਤਨਾ ਬੜਾ ਸਮੁੰਦਰ ਤਟ, ਭੂਤਕਾਲ ਵਿੱਚ ਇਹ ਸਮੁੰਦਰ ਸਾਨੂੰ ਖਾਰਾ ਪਾਣੀ ਅਤੇ ਦੁਖ ਦੇਵੇਗਾ ਇਹ ਲਗਦਾ ਸੀ। ਅੱਜ ਉਸ ਨੂੰ ਭੀ ਅਸੀਂ ਸਮ੍ਰਿੱਧੀ ਦੇ ਦੁਆਰ ਦੇ ਰੂਪ ਵਿੱਚ ਬਦਲ ਰਹੇ ਹਾਂ। ਗੁਜਰਾਤ ਦਾ ਸਮੁੰਦਰ ਤਟ ਉਹ ਗੁਜਰਾਤ ਦਾ ਹੀ ਨਹੀਂ, ਦੇਸ਼ ਦੀ ਸਮ੍ਰਿੱਧੀ ਦਾ ਦੁਆਰ ਬਣੇ ਉਸ ਦੇ  ਲਈ ਆਪਣੀ ਪ੍ਰਾਥਮਿਕਤਾ ਨੂੰ ਲੈ ਕੇ ਕੰਮ ਕਰ ਰਹੇ ਹਾਂ। ਮਤਸਯ ਸੰਪਦਾ ਮਾਛੀਮਾਰ ਭਾਈਆਂ ਨੂੰ ਲਾਭ ਮਿਲੇ ਆਪਣੇ ਬੰਦਰ ਉਸ ਦੇ ਨਾਲ ਜੋ ਹਜ਼ਾਰਾਂ ਸਾਲ ਦੀ ਵਿਰਾਸਤ ਜੁੜੀ ਹੈ। ਉਨ੍ਹਾਂ ਨੂੰ ਪੁਨਰ ਜੀਵਤ ਕਰ ਰਹੇ ਹਾਂ। ਲੋਥਲ (Lothal), ਇਹ ਲੋਥਲ ਮੋਦੀ ਦੇ ਆਉਣ ਦੇ ਬਾਅਦ ਆਇਆ ਐਸਾ ਨਹੀਂ ਹੈ ਭਾਈ, 5 ਹਜ਼ਾਰ ਸਾਲ ਪੁਰਾਣਾ ਹੈ। ਮੈਂ ਮੁੱਖ ਮੰਤਰੀ ਸਾਂ ਤਦ ਮੇਰਾ ਇਹ ਸੁਪਨਾ ਸੀ ਕਿ  ਮੈਨੂੰ ਇਸ ਲੋਥਲ ਨੂੰ ਦੁਨੀਆ ਦੇ ਟੂਰਿਜ਼ਮ ਦੇ ਨਕਸ਼ੇ ‘ਤੇ ਰੱਖਣਾ ਹੈ। ਅਤੇ ਸਾਨੂੰ ਛੋਟਾ ਅੱਛਾ ਨਹੀਂ ਲਗਦਾ ਉਸ ਨੂੰ ਦੁਨੀਆ ਦੇ ਨਕਸ਼ੇ ‘ਤੇ ਰੱਖਣਾ ਦੀ ਬਾਤ। ਅਤੇ ਹੁਣ ਲੋਥਲ ਦੀ ਬਾਤ, ਮੇਰੀ ਟਾਈਮ ਹੈਰੀਟੇਜ ਕੰਪਲੈਕਸ, ਦੁਨੀਆ ਦਾ ਸਭ ਤੋਂ ਬੜਾ ਮੈਰੀਟਾਇਮ ਮਿਊਜ਼ੀਅਮ ਬਣ ਰਿਹਾ ਹੈ। ਆਪਣੇ ਉੱਥੇ ਅਮਰੇਲੀ ਤੋਂ ਅਹਿਮਦਾਬਾਦ ਜਾਂਦੇ ਹਨ ਉੱਥੇ ਰਸਤੇ ਵਿੱਚ ਆਉਂਦਾ ਹੈ, ਬਹੁਤ ਦੂਰ ਨਹੀਂ ਹੈ, ਥੋੜ੍ਹਾ ਅੱਗੇ ਜਾਣਾ ਪੈਂਦਾ ਹੈ।

 

ਦੇਸ਼ ਅਤੇ ਦੁਨੀਆ ਨੂੰ ਭਾਰਤ ਦੀ ਇਹ ਜੋ ਸਮੁੰਦਰੀ ਵਿਰਾਸਤ ਹੈ ਉਸ ਨੂੰ ਪਰੀਚਿਤ ਕਰਵਾਉਣ ਦਾ ਪ੍ਰਯਾਸ ਹੈ। ਹਜ਼ਾਰਾਂ ਸਾਲ ਆਪਣੇ ਇਹ ਲੋਕ ਸਮੁੰਦਰ ਨੂੰ ਪਾਰ ਕਰਨ ਵਾਲੇ ਲੋਕ ਸਨ। ਅਤੇ ਆਪਣਾ ਪ੍ਰਯਾਸ ਹੈ ਕਿ ਬਲੂ ਰਿਵੋਲਿਊਸ਼ਨ (Blue Revolution), ਨੀਲਾ ਪਾਣੀ, ਨੀਲੀ ਕ੍ਰਾਂਤੀ ਉਸ ਨੂੰ ਭੀ ਗਤੀ ਦੇਣੀ ਹੈ। ਪੋਰਟ ਲੈੱਡ ਡਿਵੈਲਪਮੈਂਟ ਵਿਕਸਿਤ ਭਾਰਤ ਦੇ ਸੰਕਲਪ (vision of a ‘Viksit Bharat’ (Developed India) ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਆਪਣਾ ਕੰਮ ਹੈ। ਜਾਫਰਾਬਾਦ, ਸ਼ਿਯਾਲ ਬੇਟ (Jafrabad and Shiyal Bet) ਉਸ ਵਿੱਚ ਆਪਣੇ ਮਾਛੀਮਾਰ ਭਾਈਆਂ ਦੇ  ਲਈ ਅੱਛੇ  ਤੋਂ ਅੱਛਾ ਇਨਫ੍ਰਾਸਟ੍ਰਕਚਰ ਤਿਆਰ ਹੋ ਰਿਹਾ ਹੈ, ਅਮਰੇਲੀ ਦਾ ਗੌਰਵ ਬਣ ਰਿਹਾ ਹੈ। ਪੀਪਾਵਾਵ ਬੰਦਰਗਾਹ (Pipavav port) ਉਸ ਦਾ ਆਧੁਨਿਕੀਕਰਣ ਉਸ ਦੇ ਕਾਰਨ ਉਸ ਦੇ ਨਵੇਂ ਅਵਸਰ ਬਣ ਰਹੇ ਹਨ। ਅੱਜ ਇਹ ਬੰਦਰਗਾਹ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਕੇਂਦਰ ਬਣ ਰਿਹਾ ਹੈ। ਅੱਜ ਉੱਥੇ 10 ਲੱਖ ਤੋਂ ਜ਼ਿਆਦਾ ਕੰਟੇਨਰ ਅਤੇ ਹਜ਼ਾਰਾਂ ਵਾਹਨ ਸੰਭਾਲਣ ਦੀ ਉਸ ਦੀ ਸਮਰੱਥਾ ਹੈ। ਪੀਪਾਵਾਵ ਬੰਦਰਗਾਹ ਦੀ। ਅਤੇ ਹੁਣ ਸਾਡਾ ਪ੍ਰਯਾਸ ਇਹ ਹੈ ਕਿ ਬੰਦਰਗਾਹਾਂ ਨੂੰ ਗੁਜਰਾਤ ਦੀਆਂ ਸਾਰੀਆਂ ਬੰਦਰਗਾਹਾਂ, ਉਨ੍ਹਾਂ ਨੂੰ ਦੇਸ਼ ਦੇ ਸਾਰੇ ਖੇਤਰਾਂ ਨਾਲ ਜੋੜਨ ਦਾ ਅਭਿਯਾਨ ਹੈ। ਪੂਰੇ ਭਾਰਤ ਦੀਆਂ ਬੰਦਰਗਾਹਾਂ ਨੂੰ ਗੁਜਰਾਤ ਦੀਆਂ ਬੰਦਰਗਾਹਾਂ ਨਾਲ ਜੋੜਨ ਦਾ ਪ੍ਰਯਾਸ ਹੈ। ਦੂਸਰੀ ਤਰਫ਼ ਸਾਧਾਰਣ ਮਾਨਵੀ ਦੇ ਜੀਵਨ ਦੀ ਉਤਨੀ ਹੀ ਚਿੰਤਾ। ਗ਼ਰੀਬਾਂ ਦੇ ਲਈ ਪੱਕੇ ਘਰ ਹੋਣ, ਬਿਜਲੀ ਹੋਵੇ, ਰੇਲਵੇ ਹੋਵੇ, ਰੋਡ ਹੋਣ, ਗੈਸ ਪਾਇਪਲਾਇਨ ਹੋਵੇ, ਟੈਲੀਫੋਨ ਦੀ ਵਾਇਰ ਹੋਵੇ, ਆਪਟੀਕਲ ਫਾਇਬਰ ਲਗਾਉਣੇ ਹੋਣ, ਇਹ ਇਨਫ੍ਰਾਸਟ੍ਰਕਚਰ ਦੇ ਸਾਰੇ ਕੰਮ ਹਾਸਪੀਟਲ ਬਣਾਉਣਾ ਹੋਵੇ ਅਤੇ ਸਾਡੀ ਤੀਸਰੀ ਟਰਮ ਵਿੱਚ ਕਿਉਂਕਿ 60 ਸਾਲ ਬਾਅਦ ਦੇਸ਼ ਨੇ ਕਿਸੇ ਭੀ ਪ੍ਰਧਾਨ ਮੰਤਰੀ ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸੇਵਾ ਦੇਣ ਦਾ ਮੌਕਾ ਦਿੱਤਾ ਹੈ। ਉਸ ਵਿੱਚ ਗੁਜਰਾਤ ਦੇ ਸਾਰੇ ਸਹਿਕਾਰ ਦਾ ਜਿਤਨਾ ਆਭਾਰ ਮੰਨਾਂ ਉਤਨਾ ਕਮ (ਘੱਟ) ਹੈ। ਵਧੀਆ ਤੋਂ ਵਧੀਆ ਕਨੈਕਟਿਵਿਟੀ ਉਸ ਦੇ ਲਈ ਇਨਫ੍ਰਾਸਟ੍ਰਕਚਰ ਉਹ ਕਿਤਨਾ ਬੜਾ ਫਾਇਦਾ ਕਰਦਾ ਹੈ ਉਹ ਅਸੀਂ ਸੌਰਾਸ਼ਟਰ ਵਿੱਚ ਦੇਖਿਆ ਹੈ। ਜਿਵੇਂ-ਜਿਵੇਂ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਹੁੰਦਾ ਹੈ, ਵੈਸੇ ਬੜੇ ਪੈਮਾਨੇ ‘ਤੇ ਇੰਡਸਟ੍ਰੀਜ਼ ਆਉਂਦੀਆਂ ਹਨ, ਬੜੇ ਪੱਧਰ ‘ਤੇ ਆਉਂਦੀਆਂ ਹਨ, ਅਸੀਂ ਰੋਰੋ-ਫੇਰੀ ਸਰਵਿਸ (RoRo ferry service) ਦਾ ਲਾਭ ਦੇਖਿਆ ਹੈ।  ਮੈਂ ਸਕੂਲ ਵਿੱਚ ਪੜ੍ਹਦਾ ਸਾਂ ਤਦ ਸੁਣਦਾ ਸਾਂ। ਗੋਗਾ ਦੀ ਫੇਰੀ ਗੋਗਾ ਦੀ ਫੇਰੀ ('Goga's ferry, Goga's ferry,'), ਕੀਤਾ ਕਿਸੇ ਨੇ... ਨਹੀਂ। ਸਾਨੂੰ ਇਹ ਅਵਸਰ ਮਿਲਿਆ ਅਤੇ ਅਸੀਂ ਕੀਤਾ 7 ਲੱਖ ਤੋਂ ਜ਼ਿਆਦਾ ਲੋਕ ਇਸ ਰੋਰੋ-ਫੇਰੀ ਸਰਵਿਸ ਵਿੱਚ ਆ ਚੁੱਕੇ ਹਨ। 1 ਲੱਖ ਤੋਂ ਜ਼ਿਆਦਾ ਗੱਡੀਆਂ, 75 ਹਜ਼ਾਰ ਤੋਂ ਜ਼ਿਆਦਾ ਟਰੱਕ, ਬੱਸ, ਉਸ ਦੇ ਕਾਰਨ ਕਿਤਨੇ ਲੋਕਾਂ ਦਾ ਸਮਾਂ ਬਚਿਆ ਹੈ। ਕਿਤਨੇ ਲੋਕਾਂ ਦੇ ਪੈਸੇ ਬਚੇ ਹਨ ਅਤੇ ਕਿਤਨਾ ਸਾਰਾ ਪੈਟਰੋਲ ਦਾ ਧੂੰਆਂ ਬਚਿਆ ਹੈ, ਉਸ ਦਾ ਆਪ ਲੋਕ ਹਿਸਾਬ ਲਗਾਓਂ ਤਾਂ ਸਾਨੂੰ ਸਭ ਨੂੰ ਅਸਚਰਜ ਹੋਵੇਗਾ ਕਿ ਇਤਨਾ ਬੜਾ ਕੰਮ ਇਹ ਪਹਿਲੇ ਕਿਉਂ ਨਹੀਂ ਹੋਇਆ। ਮੈਨੂੰ ਲਗਦਾ ਹੈ ਐਸੇ ਅੱਛੇ ਕੰਮ ਮੇਰੇ ਨਸੀਬ ਵਿੱਚ ਹੀ ਲਿਖੇ ਸਨ।

 

ਸਾਥੀਓ,

ਅੱਜ, ਜਾਮਨਗਰ ਤੋਂ ਅੰਮ੍ਰਿਤਸਰ-ਬਠਿੰਡਾ ਇਕਨੌਮਿਕ ਕੌਰੀਡੋਰ (Amritsar-Bhatinda Economic Corridor from Jamnagar) ਬਣਾਉਣ ਦਾ ਕਾਰਜ ਚਲ ਰਿਹਾ ਹੈ। ਸਦਾ ਭੀ ਲਾਭ ਸਭ ਤੋਂ ਬੜਾ ਮਿਲਣ ਵਾਲਾ ਹੈ। ਗੁਜਰਾਤ ਤੋਂ ਲੈ ਕੇ ਪੰਜਾਬ ਤੱਕ ਦੇ ਰਾਜ ਉਸ ਦੇ ਨਾਲ ਹੀ ਫਾਇਦੇਮੰਦ ਬਣਨ ਵਾਲੇ ਹਨ। ਉਸ ਰਸਤੇ ‘ਤੇ ਬਹੁਤ ਬੜੇ ਆਰਥਿਕ ਖੇਤਰ ਆ ਰਹੇ ਹਨ। ਬੜੇ ਪ੍ਰੋਜੈਕਟ ਆ ਰਹੇ ਹਨ (Major projects are coming up)। ਅਤੇ ਜੋ ਸੜਕ ਪ੍ਰੋਜੈਕਟ (ਪਰਿਯੋਜਨਾ) ਦਾ ਲੋਕਅਰਪਣ ਹੋਇਆ ਹੈ, ਉਸ ਨਾਲ ਜਾਮਨਗਰ ਮੋਰਬੀ (Jamnagar-Morbi area), ਅਤੇ ਮੈਂ ਹਮੇਸ਼ਾ ਕਿਹਾ ਸੀ ਕਿ ਰਾਜਕੋਟ-ਮੋਰਬੀ-ਜਾਮਨਗਰ ਇਹ ਐਸਾ ਤ੍ਰਿਕੋਣ (Rajkot-Morbi-Jamnagar triangle) ਹੈ ਕਿ ਜੋ ਭਾਰਤ ਦੇ ਮੈਨੂਫੈਕਚਰਿੰਗ ਹੱਬ ਦੇ ਰੂਪ ਵਿੱਚ ਉਸ ਦਾ ਨਾਮ ਹੋਵੇ ਐਸੀ ਤਾਕਤ ਰੱਖਦਾ ਹੈ। ਉਹ ਮਿੰਨੀ ਜਪਾਨ (a mini Japan)  ਹੋਣ ਦੀ ਤਾਕਤ ਰੱਖਦਾ ਹੈ, ਐਸਾ ਜਦੋਂ ਮੈਂ 20 ਸਾਲ ਪਹਿਲੇ ਕਿਹਾ ਹੋਵੇਗਾ ਤਦ ਇਹ ਸਭ ਲੋਕ ਉਸ ਦਾ ਮਜ਼ਾਕ ਉਡਾ ਰਹੇ ਸਨ। ਅੱਜ ਹੋ ਰਿਹਾ ਹੈ, ਅਤੇ ਉਸ ਦੀ ਕਨੈਕਟਿਵਿਟੀ ਦਾ ਕਾਰਜ ਅੱਜ ਉਸ ਦੇ ਨਾਲ ਜੁੜਿਆ ਹੋਇਆ ਹੈ। ਉਸ ਦੇ ਕਾਰਨ ਸੀਮਿੰਟ ਦੇ ਜੋ ਕਾਰਖਾਨੇ ਵਾਲਾ ਖੇਤਰ ਹੈ ਉਸ ਦੀ ਕਨੈਕਟਿਵਿਟੀ ਭੀ ਸੁਧਰਨ ਵਾਲੀ ਹੈ। ਇਸ ਤੋਂ ਇਲਾਵਾ ਸੋਮਨਾਥ, ਦਵਾਰਕਾ, ਪੋਰਬੰਦਰ, ਗਿਰ ਦੇ ਸ਼ੇਰ (Somnath, Dwarka, Porbandar, and the Gir Lions) ਇਹ ਤੀਰਥ ਖੇਤਰਾਂ ਨੂੰ ਟੂਰਿਜ਼ਮ ਖੇਤਰਾਂ ਵਿੱਚ ਜਾਣ ਦੇ ਲਈ ਸੁਵਿਧਾ ਅਤੇ ਸ਼ਾਨਦਾਰ ਬਣਨ ਵਾਲੀ ਹੈ। ਅੱਜ ਕੱਛ ਦੀ ਰੇਲ ਕਨੈਕਟਿਵਿਟੀ ਉਸ ਦਾ ਭੀ ਵਿਸਤਾਰ ਹੋਇਆ ਹੈ, ਇਹ ਕਨੈਕਟਿਵਿਟੀ ਪ੍ਰੋਜੈਕਟ ਸੌਰਾਸ਼ਟਰ ਦੇ, ਕੱਛ ਦੇ ਅਤੇ ਕੱਛ ਹੁਣ ਟੂਰਿਜ਼ਮ ਦੇ ਲਈ ਦੇਸ਼ ਭਰ ਦਾ ਆਕਰਸ਼ਣ ਬਣ ਚੁੱਕਿਆ ਹੈ। ਦੇਸ਼ ਭਰ ਦੇ ਲੋਕਾਂ ਨੂੰ ਕੱਛ ਦੇ ਟੂਰਿਜ਼ਮ ਅਤੇ ਕੱਛ ਦੇ ਉਦਯੋਗ ਦੇ ਲਈ ਦੇਰ ਹੋ ਜਾਵੇਗੀ ਐਸੀ ਚਿੰਤਾ ਸਤਾਉਂਦੀ ਹੈ, ਅਤੇ ਲੋਕ ਦੌੜ ਰਹੇ ਹਨ।

 

ਸਾਥੀਓ,

ਜਿਵੇਂ-ਜਿਵੇਂ ਭਾਰਤ ਦਾ ਵਿਕਾਸ ਹੋ ਰਿਹਾ ਹੈ, ਦੁਨੀਆ ਵਿੱਚ ਭਾਰਤ ਦਾ ਗੌਰਵ ਵਧ ਰਿਹਾ ਹੈ। ਪੂਰਾ ਵਿਸ਼ਵ ਭਾਰਤ ਨੂੰ ਨਵੀਂ ਆਸ਼ਾ ਨਾਲ ਦੇਖ ਰਿਹਾ ਹੈ, ਇੱਕ ਨਵੀਂ ਦ੍ਰਿਸ਼ਟੀ ਦੁਨੀਆ ਵਿੱਚ ਭਾਰਤ ਨੂੰ ਦੇਖਣ ਦੇ ਲਈ ਬਣ ਰਹੀ ਹੈ। ਭਾਰਤ ਦੀ ਸਮਰੱਥਾ ਦੀ ਲੋਕਾਂ ਵਿੱਚ ਪਹਿਚਾਣ ਹੋਣ ਲਗੀ ਹੈ। ਅਤੇ ਅੱਜ ਪੂਰੀ ਦੁਨੀਆ ਭਾਰਤ ਦੀ ਬਾਤ ਗੰਭੀਰਤਾ ਨਾਲ ਸੁਣ ਰਹੀ ਹੈ, ਧਿਆਨ ਨਾਲ ਸੁਣ ਰਹੀ ਹੈ। ਅਤੇ ਸਾਰੇ ਲੋਕ ਭਾਰਤ ਦੇ ਅੰਦਰ ਕੀ ਸੰਭਾਵਨਾਵਾਂ ਹਨ ਉਸ ਦੀ ਚਰਚਾ ਕਰ ਰਹੇ ਹਨ। ਅਤੇ ਉਸ ਵਿੱਚ ਗੁਜਰਾਤ ਦੀ ਭੂਮਿਕਾ ਤਾਂ ਹੈ ਹੀ, ਗੁਜਰਾਤ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਭਾਰਤ ਦੇ ਸ਼ਹਿਰਾਂ ਵਿੱਚ ਪਿੰਡ ਕਿਤਨੀ ਸਮਰੱਥਾ ਨਾਲ ਭਰੇ ਪਏ ਹਨ। ਕੁਝ ਦਿਨ ਪਹਿਲੇ, ਪਿਛਲੇ ਸਪਤਾਹ ਮੈਂ ਰੂਸ ਵਿੱਚ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਗਿਆ ਉੱਥੇ ਦੁਨੀਆ ਦੇ ਕਈ ਦੇਸ਼ਾਂ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਸਨ ਉਨ੍ਹਾਂ ਦੇ ਨਾਲ ਸ਼ਾਂਤੀ ਨਾਲ ਬਾਤਚੀਤ ਕਰਨ ਦਾ ਮੌਕਾ ਮਿਲਿਆ ਅਤੇ ਸਾਰਿਆਂ ਦੀ ਇੱਕ ਹੀ ਬਾਤ ਸੀ, ਸਾਨੂੰ ਭਾਰਤ ਨਾਲ ਜੁੜਨਾ ਹੈ। ਸਾਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਭਾਗੀਦਾਰ ਬਣਨਾ ਹੈ। ਸਾਰੇ ਦੇਸ਼ ਭਾਰਤ ਵਿੱਚ ਨਿਵੇਸ਼ ਦੀ ਕੀ ਸੰਭਾਵਨਾ ਹੈ, ਉਹ ਪੁੱਛ ਰਹੇ ਹਨ। ਮੈਂ ਰੂਸ ਤੋਂ ਵਾਪਸ ਆਇਆ ਤਾਂ ਜਰਮਨੀ ਦੇ ਚਾਂਸਲਰ ਉਹ ਦਿੱਲੀ ਆਏ ਅਤੇ ਉਨ੍ਹਾਂ ਦੇ ਨਾਲ ਬੜਾ ਡੈਲੀਗੇਸ਼ਨ ਲੈ ਕੇ ਆਏ, ਪੂਰੇ ਏਸ਼ੀਆ ਵਿੱਚ ਜੋ ਉਦਯੋਗਪਤੀ ਜੋ ਨਿਵੇਸ਼ ਕਰਦੇ ਹਨ ਜਰਮਨੀ ਦੇ ਲੋਕ ਉਨ੍ਹਾਂ ਸਾਰਿਆਂ ਨੂੰ ਦਿੱਲੀ ਨਾਲ ਲੈ ਕੇ ਆਏ। ਅਤੇ ਉਨ੍ਹਾਂ ਸਾਰਿਆਂ ਨੂੰ ਕਿਹਾ ਕਿ ਸਾਹਬ ਆਪ (ਤੁਸੀਂ) ਸਾਰੇ ਇਹ ਮੋਦੀ ਸਾਹਬ ਨੂੰ ਸੁਣੋ ਅਤੇ ਆਪ ਸਾਰੇ ਤੈ ਕਰੋ ਕਿ ਤੁਹਾਨੂੰ ਭਾਰਤ ਵਿੱਚ ਕੀ ਕਰਨਾ ਹੈ। ਉਸ ਦਾ ਅਰਥ ਇਹ ਹੋਇਆ ਕਿ ਜਰਮਨੀ ਭੀ ਬੜੇ ਪੈਮਾਨੇ ‘ਤੇ ਭਾਰਤ ਵਿੱਚ ਨਿਵੇਸ਼ ਕਰਨ ਦੇ ਲਈ ਉਤਸੁਕ ਹੈ। ਇਤਨਾ ਹੀ ਨਹੀਂ ਉਨ੍ਹਾਂ ਨੇ ਇੱਕ ਮਹੱਤਵਪੂਰਨ ਬਾਤ ਕਹੀ ਹੈ ਜੋ ਆਪਣੇ ਨਵਯੁਵਾਨਾਂ (ਨੌਜਵਾਨਾਂ) ਦੇ ਕੰਮ ਆਉਣ ਵਾਲੀ ਹੈ। ਪਹਿਲੇ ਜਰਮਨੀ 20 ਹਜ਼ਾਰ ਵੀਜ਼ਾ ਦਿੰਦਾ ਸੀ,

 

ਉਨ੍ਹਾਂ ਨੇ ਆ ਕੇ ਜ਼ਾਹਰ ਕੀਤਾ ਕਿ ਅਸੀਂ 90 ਹਜ਼ਾਰ ਵੀਜ਼ਾ ਦਿਆਂਗੇ ਅਤੇ ਸਾਨੂੰ ਨਵਯੁਵਾਨ (ਨੌਜਵਾਨ) ਚਾਹੀਦੇ ਹਨ, ਸਾਡੀ ਫੈਕਟਰੀ ਵਿੱਚ ਸਾਨੂੰ ਮੈਨ ਪਾਵਰ ਦੀ ਜ਼ਰੂਰਤ ਹੈ। ਅਤੇ ਭਾਰਤ ਦੇ ਨਵਯੁਵਾਨਾਂ (ਨੌਜਵਾਨਾਂ)   ਦੀ ਤਾਕਤ ਇਤਨੀ ਹੈ ਅਤੇ ਭਾਰਤ ਦੇ ਲੋਕ ਕਾਇਦੇ ਦਾ ਪਾਲਨ ਕਰਨ ਵਾਲੇ ਲੋਕ ਹਨ, ਸੁਖ-ਸ਼ਾਂਤੀ ਨਾਲ ਮਿਲ ਜੁਲ ਕੇ ਰਹਿਣ ਵਾਲੇ ਲੋਕ ਹਨ। ਸਾਨੂੰ ਇੱਥੇ 90 ਹਜ਼ਾਰ ਲੋਕਾਂ ਦੀ ਜ਼ਰੂਰਤ ਹੈ, ਅਤੇ ਹਰ ਸਾਲ 90 ਹਜ਼ਾਰ ਲੋਕਾਂ ਨੂੰ ਵੀਜ਼ਾ ਦੇਣ ਦਾ ਉਨ੍ਹਾਂ ਨੇ ਐਲਾਨ ਕੀਤਾ ਹੈ। ਹੁਣ ਅਵਸਰ ਆਪਣੇ ਲੋਕਾਂ ਦੇ ਹੱਥ ਵਿੱਚ ਹੈ ਕਿ ਉਨ੍ਹਾਂ ਦੀ ਜ਼ਰੂਰਤ ਦੇ ਮੁਤਾਬਕ ਅਸੀਂ ਤਿਆਰੀ ਕਰੀਏ। ਅੱਜ ਸਪੇਨ ਦੇ ਪ੍ਰੈਜ਼ੀਡੈਂਟ ਇੱਥੇ ਸਨ, ਸਪੇਨ, ਭਾਰਤ ਵਿੱਚ ਇਤਨਾ ਬੜਾ ਨਿਵੇਸ਼ ਕਰੇ, ਅੱਜ ਵਡੋਦਰਾ (ਬੜੌਦਾ) ਵਿੱਚ ਟ੍ਰਾਂਸਪੋਰਟ ਬਣਾਉਣ ਦੀ ਫੈਕਟਰੀ ਇਸ ਦੇ ਕਾਰਨ ਗੁਜਰਾਤ ਦੇ ਛੋਟੇ-ਛੋਟੇ ਉਦਯੋਗ ਨੂੰ ਬਹੁਤ ਬੜਾ ਲਾਭ ਹੋਵੇਗਾ। ਇਸ ਏਅਰਕ੍ਰਾਫਟ ਵਿੱਚ ਰਾਜਕੋਟ ਦੀਆਂ ਜੋ ਛੋਟੀਆਂ-ਛੋਟੀਆਂ ਫੈਕਟਰੀਆਂ, ਛੋਟੇ-ਛੋਟੇ ਔਜ਼ਾਰ ਬਣਾਉਂਦੀਆਂ ਹਨ, ਉਹ ਭੀ ਉੱਥੇ ਬਣ ਕੇ ਜਾਣ ਵਾਲੇ ਹਨ। ਗੁਜਰਾਤ ਦੇ ਕੋਣੇ-ਕੋਣੇ ਤੋਂ ਛੋਟੇ-ਛੋਟੇ ਜਿਹੇ ਲੇਥ ਮਸ਼ੀਨ ‘ਤੇ ਕੰਮ ਕਰਨ ਵਾਲੇ ਲੋਕ ਭੀ ਛੋਟੇ-ਛੋਟੇ ਪੁਰਜ਼ੇ ਬਣਾ ਕੇ ਦੇਣਗੇ ਨਾ, ਕਿਉਂਕਿ ਹਜ਼ਾਰਾਂ ਪੁਰਜ਼ੇ ਲਗਦੇ ਹਨ ਇੱਕ ਏਅਰਕ੍ਰਾਫਟ ਵਿੱਚ ਅਤੇ ਇੱਕ-ਇੱਕ ਫੈਕਟਰੀ, ਇੱਕ-ਇੱਕ ਪੁਰਜ਼ੇ ਦੀ ਮਾਸਟਰੀ ਰੱਖਦੀ ਹੈ। ਇਹ ਕੰਮ ਪੂਰੇ ਸੌਰਾਸ਼ਟਰ ਵਿੱਚ ਜਿੱਥੇ ਲਘੂ ਉਦਯੋਗ ਦੀ ਜੋ ਸੰਰਚਨਾ ਹੈ ਨਾ... ਉਸ ਦੇ ਲਈ ਤਾਂ ਪੰਜੋਂ ਉਂਗਲੀਆਂ ਘੀ ਵਿੱਚ ਹਨ ਭਾਈ, ਇਸ ਦੇ ਕਾਰਨ ਰੋਜ਼ਗਾਰ ਦੇ ਕਈ ਅਵਸਰ ਆਉਣ ਵਾਲੇ ਹਨ।

 

ਸਾਥੀਓ,

ਇੱਥੇ ਜਦੋਂ ਗੁਜਰਾਤ ਦੇ ਅੰਦਰ ਰਹਿ ਕੇ ਮੈਨੂੰ ਅਵਸਰ ਮਿਲਿਆ ਸੀ ਤੁਹਾਡੀ ਸੇਵਾ ਵਿੱਚ ਜਦੋਂ ਵਿਅਸਤ ਸਾਂ ਤਦ ਗੁਜਰਾਤ ਦੇ ਵਿਕਾਸ ਦੇ ਨਾਲ ਦੇਸ਼ ਦਾ ਵਿਕਾਸ, ਅਤੇ ਮੇਰਾਂ ਤਾਂ ਮੰਤਰ ਸੀ ਭਾਰਤ  ਦੇ ਵਿਕਾਸ ਦੇ ਲਈ ਗੁਜਰਾਤ ਦਾ ਵਿਕਾਸ, ਵਿਕਸਿਤ ਗੁਜਰਾਤ ਵਿਕਸਿਤ ਭਾਰਤ ਇਸ ਸੁਪਨੇ ਨੂੰ ਸਾਕਾਰ ਕਰਨ ਦੇ ਰਸਤੇ ਨੂੰ ਮਜ਼ਬੂਤ ਕਰਨ ਦਾ ਕਾਰਜ ਕਰਦਾ ਹੈ। (By building a ‘Viksit Gujarat’ (Prosperous Gujarat), we pave the way for a ‘Viksit Bharat’ (Developed India).)

 

ਸਾਥੀਓ,

ਅੱਜ ਕਾਫੀ ਸਮੇਂ ਦੇ ਬਾਅਦ ਪੁਰਾਣੇ ਕਈ ਸਾਥੀਆਂ ਦੇ ਦਰਮਿਆਨ ਆਉਣਾ ਹੋਇਆ ਹੈ। ਸਾਰੇ ਪੁਰਾਣੇ ਚਿਹਰੇ ਦੇਖ ਰਿਹਾ ਹਾਂ, ਸਾਰੇ ਮੁਸਕਰਾ ਰਹੇ ਹਨ, ਆਨੰਦ-ਆਨੰਦ ਆ ਰਿਹਾ ਹੈ। ਫਿਰ ਇੱਕ ਵਾਰ, ਹੋਰ ਮੈਂ ਆਪਣੇ ਸਵਜੀਭਾਈ (Savjibhai) ਨੂੰ ਕਹਿੰਦਾ ਹਾਂ ਕਿ ਤੁਸੀਂ ਹੁਣ ਸੂਰਤ ਜਾਣਾ ਬੰਦ ਕਰੋ ਅਤੇ ਇਹ ਪਾਣੀ-ਪਾਣੀ ਹੀ ਕਿਹਾ ਕਰੋ ਬਹੁ ਸੂਰਤ ਕੀਤਾ ਹੁਣ ਮਾਟੀ ਉਠਾਓ (ਮਿੱਟੀ ਉਠਾਓ) ਅਤੇ ਗੁਜਰਾਤ ਦੇ ਕੋਣੇ-ਕੋਣੇ ਵਿੱਚ ਪਾਣੀ ਪਹੁੰਚਾਓ। 80/20 ਦੀਆਂ ਯੋਜਨਾਵਾਂ (80/20 schemes) ਦਾ ਪੂਰਾ ਲਾਭ ਗੁਜਰਾਤ ਨੂੰ ਦਿਓ, ਮੇਰੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ – ਜੈ।

ਭਾਰਤ ਮਾਤਾ ਕੀ – ਜੈ।

ਭਾਰਤ ਮਾਤਾ ਕੀ – ਜੈ।

ਧੰਨਵਾਦ ਦੋਸਤੋ।

************

 

ਐੱਮਜੇਪੀਐੱਸ/ਵੀਜੇ/ਆਰਕੇ


(Release ID: 2072293) Visitor Counter : 8