ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸਮੂਹਿਕ ਪ੍ਰਯਾਸਾਂ ਨਾਲ ਸਥਾਈ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ, ਜਿਸ ਨਾਲ ਸਵੱਛਤਾ ਅਤੇ ਆਰਥਿਕ ਸਮਝਦਾਰੀ ਦੋਵਾਂ ਨੂੰ ਹੁਲਾਰਾ ਮਿਲਦਾ ਹੈ: ਪ੍ਰਧਾਨ ਮੰਤਰੀ


ਸ਼੍ਰੀ ਮੋਦੀ ਨੇ ਵਿਸ਼ੇਸ਼ ਅਭਿਯਾਨ 4.0 ਦੀ ਸ਼ਲਾਘਾ ਕੀਤੀ, ਜਿਸ ਨੇ ਦੇਸ਼ ਦੇ ਖਜ਼ਾਨੇ ਵਿੱਚ 2364 ਕਰੋੜ ਰੁਪਏ ਦੇ ਵਾਧੇ ਸਹਿਤ ਮਹੱਤਵਪੂਰਨ ਨਤੀਜੇ ਹਾਸਲ ਕੀਤੇ

Posted On: 10 NOV 2024 1:07PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਦੇ ਆਪਣੀ ਤਰ੍ਹਾਂ ਦੇ ਸਭ ਤੋਂ ਵੱਡੇ ਅਭਿਯਾਨ ਵਿਸ਼ੇਸ਼ ਅਭਿਯਾਨ 4.0 ਦੀ ਸ਼ਲਾਘਾ ਕੀਤੀ, ਜਿਸ ਨੇ ਕੇਵਲ ਕਬਾਰ ਦਾ ਨਿਪਟਾਰਾ ਕਰਕੇ ਰਾਸ਼ਟਰ ਦੇ ਖਜ਼ਾਨੇ ਵਿੱਚ 2364 ਕਰੋੜ ਰੁਪਏ (2021 ਤੋਂ) ਸਹਿਤ ਮਹੱਤਵਪੂਰਨ ਨਤੀਜੇ ਹਾਸਲ ਕੀਤੇ। ਉਨ੍ਹਾਂ ਨੇ ਕਿਹਾ ਕਿ ਸਮੂਹਿਕ ਪ੍ਰਯਾਸਾਂ ਨਾਲ ਸਥਾਈ ਨਤੀਜੇ ਪ੍ਰਾਪਤ ਹੋ ਸਕਦੇ ਹਨ, ਜਿਸ ਨਾਲ ਸਵੱਛਤਾ ਅਤੇ ਆਰਥਿਕ ਸਮਝਦਾਰੀ ਦੋਵਾਂ ਨੂੰ ਹੁਲਾਰਾ ਮਿਲਦਾ ਹੈ।

 

ਕੇਂਦਰੀ ਮੰਤਰੀ ਸ਼੍ਰੀ ਜਿਤੇਂਦਰ ਸਿੰਘ ਦੁਆਰਾ ਐਕਸ ’ਤੇ ਪੋਸਟ ਕੀਤੀ ਗਈ ਇੱਕ ਪੋਸਟ ਦਾ ਉੱਤਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਲਿਖਿਆ:

“ਪ੍ਰਸ਼ੰਸਾਯੋਗ!

ਕੁਸ਼ਲ ਪ੍ਰਬੰਧਨ ਅਤੇ ਸਰਗਰਮ ਕਾਰਵਾਈ ’ਤੇ ਧਿਆਨ ਕੇਂਦ੍ਰਿਤ ਕਰਕੇ, ਇਸ ਪ੍ਰਯਾਸ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ। ਇਹ ਦਰਸਾਉਂਦਾ ਹੈ ਕਿ ਸਮੂਹਿਕ ਪ੍ਰਯਾਸਾਂ ਤੋਂ ਕਿਵੇਂ ਸਥਾਈ ਨਤੀਜੇ ਪ੍ਰਾਪਤ ਹੋ ਸਕਦੇ ਹਨ, ਜਿਸ ਨਾਲ ਸਵੱਛਤਾ ਅਤੇ ਆਰਥਿਕ ਸਮਝਦਾਰੀ ਦੋਵਾਂ ਨੂੰ ਹੁਲਾਰਾ ਮਿਲਦਾ ਹੈ।”

 

**********

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2072228) Visitor Counter : 16