ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤੀ ਸਿਨੇਮਾ ਦੇ ਚਾਰ ਆਈਕਨਾਂ ਦੀ ਜਨਮ ਸ਼ਤਾਬਦੀ ਮਨਾਵੇਗਾ ਆਈਐੱਫਐੱਫਆਈ
ਰਾਜ ਕਪੂਰ, ਤਪਨ ਸਿਨਹਾ, ਅੱਕੀਨੈਨੀ ਨਾਗੇਸ਼ਵਰ ਰਾਓ, ਅਤੇ ਮੋਹੰਮਦ ਰਫ਼ੀ ਦੀਆਂ ਰੀਸਟੋਰਡ ਕੀਤੀਆਂ ਗਈਆਂ ਰਚਨਾਵਾਂ ਇਸ ਸਾਲ ਜੀਵੰਤ ਹੋਣਗੀਆਂ
55ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ) ਵਿੱਚ ਸਿਨੇਮਾ ਦੀਆਂ ਚਾਰ ਅਜਿਹੀਆਂ ਮਹਾਨ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦੀ ਤਿਆਰੀ ਹੈ, ਜਿਨ੍ਹਾਂ ਨੇ ਭਾਰਤੀ ਸਿਨੇਮਾ ਦੇ ਕਈ ਮਹੱਤਵਪੂਰਨ ਪੱਖਾਂ ਦਾ ਨਿਰਮਾਣ ਕੀਤਾ ਹੈ। ਇਸ ਸਾਲ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਰਚਨਾਵਾਂ ਦੇ ਉਤਸਵ, ਫਿਲਮਾਂ ਦੇ ਪ੍ਰਦਰਸ਼ਨ ਅਤੇ ਇੰਟਰਐਕਟਿਵ ਪ੍ਰੋਗਰਾਮਾਂ ਦੀ ਇੱਕ ਲੜੀ ਰਾਹੀਂ ਰਾਜ ਕਪੂਰ, ਤਪਨ ਸਿਨਹਾ, ਅੱਕੀਨੈਨੀ ਨਾਗੇਸ਼ਵਰ ਰਾਓ (ਏਐੱਨਆਰ) ਅਤੇ ਮੋਹੰਮਦ ਰਫ਼ੀ ਦੀ ਅਸਧਾਰਣ ਵਿਰਾਸਤ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਨਾਲ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਨਿਧੀਆਂ ਨੂੰ ਸਿਨੇਮਾ ਦੀ ਦੁਨੀਆ ਵਿੱਚ ਇਨ੍ਹਾਂ ਆਇਕਨ ਫਿਲਮੀ ਹਸਤੀਆਂ ਦੇ ਯੋਗਦਾਨ ਨੂੰ ਕਰੀਬ ਤੋਂ ਜਾਣਨ-ਵੇਖਣ-ਸਮਝਣ ਦਾ ਮੌਕਾ ਮਿਲੇਗਾ।
ਐਨੱਐੱਫਡੀਸੀ-ਐੱਨਐੱਫਏਆਈ ਨੇ ਸਦੀਵੀਂ ਕਲਾਸਿਕ ਫਿਲਮਾਂ ਦੇ ਸੰਸਕਰਣ ਰੀਸਟੋਰ ਕੀਤੇ
ਇਨ੍ਹਾਂ ਮਹਾਨ ਹਸਤੀਆਂ ਨੂੰ ਖਾਸ ਸ਼ਰਧਾਂਜਲੀ ਦੇ ਤੌਰ ’ਤੇ, ਆਈਐੱਫਐੱਫਆਈ ਵਲੋਂ ਉਨ੍ਹਾਂ ਦੀ ਸਦੀਵੀਂ ਕਲਾਸਿਕ ਫਿਲਮਾਂ ਦੇ ਉਹ ਸੰਸਕਰਣ ਪੇਸ਼ ਕੀਤੇ ਜਾਣਗੇ ਜਿਨ੍ਹਾਂ ਨੂੰ ਐੱਨਐੱਫਡੀਸੀ-ਐੱਨਐੱਫਏਆਈ ਨੇ ਰੀਸਟੋਰਡ ਕੀਤਾ ਹੈ। ਇਸ ਨਾਲ ਦਰਸ਼ਕਾਂ ਨੂੰ ਭਾਰਤੀ ਸਿਨੇਮਾ ਦੀਆਂ ਕੁਝ ਸਭ ਤੋਂ ਮਸ਼ਹੂਰ ਫਿਲਮਾਂ ਨੂੰ ਵੇਖਣ ਦਾ ਅਨੁਭਵ ਮਿਲੇਗਾ। ਰੀਸਟੋਰ ਕੀਤੇ ਗਏ ਪ੍ਰਿੰਟ ਨਾਲ ਦਰਸ਼ਕਾਂ ਨੂੰ ਇਨ ਫਿਲਮਾਂ ਦੀ ਉਸ ਮਹਾਨਤਾ ਅਤੇ ਕਲਾਤਮਕਤਾ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ, ਜਿਸ ਤਰ੍ਹਾਂ ਉਨ੍ਹਾਂ ਨੂੰ ਬਣਾਇਆ ਗਿਆ ਸੀ। ਇਸ ਵਿੱਚ ਉਨ੍ਹਾਂ ਨਾਲ ਜੁੜੇ ਇੱਕ-ਇੱਕ ਵੇਰਵੇ ’ਤੇ ਸੂਖ਼ਮ ਢੰਗ ਨਾਲ ਧਿਆਨ ਦਿੱਤਾ ਗਿਆ ਹੈ।
ਰਾਜ ਕਪੂਰ ਦੀ ਫਿਲਮ ਆਵਾਰਾ ਇਨ੍ਹਾਂ ਵਿੱਚ ਸ਼ਾਮਲ ਹੈ ਜਿਸ ਨੂੰ ਡਿਜੀਟਲ ਤੌਰ ’ਤੇ ਰੀਸਟੋਰਡ ਕੀਤੇ ਗਏ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਵਿੱਚ ਇੱਕ ਵਾਰ ਫਿਰ ਤੋਂ ਆਮ ਆਦਮੀ ਦੇ ਜੀਵਨ ਦੀ ਉਸ ਜ਼ਿੰਦਾਦਿਲੀ, ਹਾਸੇ ਅਤੇ ਸੰਵੇਦਨਸ਼ੀਲਤਾ ਦੀ ਝਲਕ ਮਿਲੇਗੀ ਜੋ ਰਾਜ ਕਪੂਰ ਨੇ ਪੇਸ਼ ਕੀਤੀ ਸੀ। ਇਸ ਤਰੀਕੇ ਨਾਲ ਫਿਲਮ ਨੂੰ ਰੀਸਟੋਰਡ ਕਰਨ ਨਾਲ ਭਾਰਤੀ ਸਿਨੇਮਾ ਵਿੱਚ ਰਾਜ ਕਪੂਰ ਦੇ ਬੇਮਿਸਾਲ ਯੋਗਦਾਨ ਅਤੇ ਸਮਾਜਿਕ ਮੁੱਦਿਆਂ ਨੂੰ ਗਹਿਰਾਈ ਅਤੇ ਹਮਦਰਦੀ ਨਾਲ ਪੇਸ਼ ਕਰਨ ਦੀ ਉਨ੍ਹਾਂ ਦੀ ਕਲਾਤਮਕ ਪ੍ਰਤੀਬੱਧਤਾ ਨੂੰ ਮਹਾਨਤਾ ਨਾਲ ਪੇਸ਼ ਕੀਤਾ ਗਿਆ ਹੈ।
ਉੱਥੇ ਹੀ, ਤਪਨ ਸਿਨਹਾ ਨਿਰਦੇਸ਼ਿਤ ਕਲਾਸਿਕ ਫਿਲਮ ਹਾਰਮੋਨੀਅਮ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ, ਜੋ ਦਰਸ਼ਕਾਂ ਨੂੰ ਉਨ੍ਹਾਂ ਦੀ ਕਹਾਣੀ ਕਹਿਣ ਦੀ ਕਲਾ ਦੀ ਗੁੰਝਲਦਾਰ ਸ਼ੈਲੀ ਨੂੰ ਮੁੜ ਤੋਂ ਸਮਝਣ ਦਾ ਮੌਕਾ ਦੇਵੇਗੀ। ਦਮਦਾਰ ਵਿਸ਼ੇ ਅਤੇ ਕਥਾਤਮਕ ਗਹਿਰਾਈ ਲਈ ਜਾਣੀ ਜਾਣ ਵਾਲੀ ਫਿਲਮ ਹਾਰਮੋਨੀਅਮ ਤਪਨ ਸਿਨਹਾ ਦੀ ਕਲਾਤਮਕ ਵਿਰਾਸਤ ਅਤੇ ਸਿਨੇਮਾਈ ਦ੍ਰਿਸ਼ਟੀ ਦੀ ਵਿਸ਼ੇਸ਼ ਉਦਾਹਰਣ ਹੈ।
ਇਤਿਹਾਸਕ ਫਿਲਮ ਦੇਵਦਾਸੁ ਦਾ ਮੁੜ ਤੋਂ ਨਿਰਮਾਣ ਸਿਨੇਮਾ ਦੇ ਇਤਿਹਾਸ ਵਿੱਚ ਅੱਕੀਨੈਨੀ ਨਾਗੇਸ਼ਵਰ ਰਾਓ (ਏਐੱਨਆਰ) ਦੀ ਥਾਂ ਨੂੰ ਨਵੇਂ ਸਿਰ੍ਹੇ ਤੋਂ ਮਜ਼ਬੂਤ ਕਰਨ ਦੇ ਨਾਲ-ਨਾਲ ਆਈਐੱਫਐੱਫਆਈ ਦੇ ਅਨੁਭਵ ਨੂੰ ਹੋਰ ਵਧਾਉਣ ਵਾਲਾ ਹੈ। ਫਿਰ ਤੋਂ ਬਣਿਆ ਸੰਸਕਰਣ ਅੱਕੀਨੇਨੀ ਨਾਗੇਸ਼ਵਰ ਰਾਓ ਵਲੋਂ ਦੇਵਦਾਸ ਦੀ ਗਹਿਰੀ ਪੇਸ਼ਕਾਰੀ ਨੂੰ ਹੋਰ ਵਧ ਉਭਾਰਦਾ ਹੈ। ਇਸ ਨਾਲ ਸਮਕਾਲੀ ਦਰਸ਼ਕਾਂ ਨੂੰ ਭਾਰਤੀ ਸੱਭਿਆਚਾਰਕ ਪਹਿਚਾਣ ਨਾਲ ਗਹਿਰਾਈ ਨਾਲ ਜੁੜੀ ਭੁਮਿਕਾ ਵਿੱਚ ਉਨ੍ਹਾਂ ਦੇ ਭਾਵਨਾਤਮਕ ਪ੍ਰਦਰਸ਼ਨ ਨਾਲ ਜੁੜਣ ਦਾ ਮੌਕਾ ਮਿਲੇਗਾ।
ਅੰਤ ਵਿੱਚ, ਕਲਾਸਿਕ ਫਿਲਮ ਹਮ ਦੋਨੋਂ ਨੂੰ ਇਸ ਦੇ ਬਿਹਤਰ ਆਡੀਓ ਅਤੇ ਵਿਜ਼ੁਅਲ ਪੁਨਰ ਨਿਰਮਿਤ ਸੰਸਕਰਣ ਵਿੱਚ ਦਿਖਾਇਆ ਜਾਵੇਗਾ। ਮਹਾਨ ਗਾਇਕ ਮੋਹੰਮਦ ਰਫੀ ਦੇ ਅਮਰ ਗੀਤਾਂ ਨਾਲ, ਇਹ ਸੰਸਕਰਣ ਭਾਰਤੀ ਸੰਗੀਤ ਅਤੇ ਸਿਨੇਮਾ ਵਿੱਚ ਰਫ਼ੀ ਦੇ ਅਨੂਠੇ ਯੋਗਦਾਨ ਦੀ ਸ਼ਲਾਘਾ ਕਰਦਾ ਹੈ ਅਤੇ ਸਾਰੀਆਂ ਪੀੜ੍ਹੀਆਂ ਦੇ ਲਈ ਉਨ੍ਹਾਂ ਦੀ ਆਵਾਜ਼ ਦੇ ਜਾਦੂ ਨੂੰ ਪੁਨਰ ਸੁਰਜੀਤ ਕਰਦਾ ਹੈ।
ਦਿੱਗਜ਼ਾਂ ਦੀ ਯਾਦਾ ਦਾ ਉਤਸਵ
ਪੂਰੇ ਫਿਲਮ ਮਹੋਤਸਵ ਦੌਰਾਨ ਸੰਭਾਲੀਆਂ ਗਈਆਂ ਕਲਾਸਿਕ ਫਿਲਮਾਂ ਦੇ ਪ੍ਰਦਰਸ਼ਨ ਦੇ ਇਲਾਵਾ, ਇਨ੍ਹਾਂ ਚਾਰ ਦਿੱਗਜਾਂ ਦੀ ਵਿਰਾਸਤ ਦਾ ਉਤਸਵ ਮਨਾਇਆ ਜਾਵੇਗਾ। ਉਦਘਾਟਨ ਸਮਾਰੋਹ ਵਿੱਚ ਇਨ੍ਹਾਂ ਦਿੱਗਜ਼ਾਂ ਨੂੰ ਇਨ੍ਹਾਂ ਦੇ ਜੀਵਨ ਅਤੇ ਉਪਲਬਧੀਆਂ ਬਾਰੇ ਸ਼ਾਨਦਾਰ ਪ੍ਰਦਰਸ਼ਨ ਦੇ ਮਾਧਿਅਮ ਨਾਲ ਸ਼ਰਧਾਂਜਲੀ ਦਿੱਤੀ ਜਾਵੇਗੀ। ਨਾਲ ਹੀ ਇੱਕ ਆਡੀਓ ਵਿਜ਼ੁਅਲ ਪ੍ਰਸਤੁਤੀ ਵੀ ਹੋਵੇਗੀ ਜਿਸ ਵਿੱਚ ਉਨ੍ਹਾਂ ਦੀ ਸਿਨੇਮੈਟਿਕ ਯਾਤਰਾ ਨੂੰ ਜੀਵੰਤ ਕੀਤਾ ਜਾਵੇਗਾ।
ਪੈਨਲ ਚਰਚਾਵਾਂ ਅਤੇ ਗੱਲਬਾਤ ਸੈਸ਼ਨ : ਸਨਮਾਨਿਤ ਮਹਿਮਾਨਾਂ ਅਤੇ ਦਿੱਗਜ਼ ਫਿਲਮੀ ਹਸਤੀਆਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਗਹਿਨ ਚਰਚਾਵਾਂ ਅਤੇ ਗੱਲਬਾਤ ਸੈਸ਼ਨ ਵਿੱਚ ਉਨ੍ਹਾਂ ਦੇ ਜੀਵਨ ਬਾਰੇ ਅਨੂਠੀ ਜਾਣਕਾਰੀ ਮਿਲੇਗੀ। ਇਹ ਗੱਲਬਾਤ ਫਿਲਮ ਉਦਯੋਗ ‘ਤੇ ਉਨ੍ਹਾਂ ਦੇ ਕੰਮਕਾਰ ਦੇ ਨਿਜੀ ਅਤੇ ਪੇਸ਼ੇਵਰ ਪ੍ਰਭਾਵਾਂ ਨੂੰ ਉਜਾਗਰ ਕਰੇਗੀ।
ਮਾਈ ਸਟੈਂਪ ਦਾ ਲਾਂਚ : ਸਨਮਾਨ ਦੇ ਇੱਕ ਵਿਸ਼ੇਸ਼ ਰੂਪ ਵਿੱਚ, ਆਈਐੱਫਐੱਫਆਈ ਦੀ ਤਰਫੋਂ ਇਨ੍ਹਾਂ ਚਾਰ ਦਿੱਗਜ਼ਾਂ ਨੂੰ ਸਮਰਪਿਤ ਇੱਕ ਅਦੁੱਤੀ ਮਾਈ ਸਟੈਂਪ ਦਾ ਉਦਘਾਟਨ ਕੀਤਾ ਜਾਵੇਗਾ, ਜੋ ਭਾਰਤੀ ਸੱਭਿਆਚਾਰ ਅਤੇ ਸਿਨੇਮਾ ‘ਤੇ ਉਨ੍ਹਾਂ ਦੁਆਰਾ ਛੱਡੀ ਗਈ ਛਾਪ ਦਾ ਪ੍ਰਤੀਕ ਹੋਵੇਗਾ।
ਬੀਲਿੰਗੁਅਲ ਬ੍ਰੋਸ਼ਰ : ਹਰੇਕ ਮਹਾਨ ਹਸਤੀ ਦੀਆਂ ਉਪਲਬਧੀਆਂ ‘ਤੇ ਚਾਨਣਾ ਪਾਉਣ ਵਾਲੇ ਵਿਸ਼ੇਸ਼ ਬੀਲਿੰਗੁਅਲ ਬ੍ਰੋਸ਼ਰ ਬਣਾਏ ਜਾਣਗੇ, ਜੋ ਸਮਾਰੋਹ ਵਿੱਚ ਹਿੱਸਾ ਲੈਣ ਵਾਲਿਆਂ ਲਈ ਯਾਦਗਾਰੀ ਚਿੰਨ੍ਹ ਹੋਣਗੇ। ਇਸ ਨਾਲ ਮੌਜੂਦ ਲੋਕਾਂ ਨੂੰ ਫਿਲਮ ਜਗਤ ਦੀਆਂ ਮਹਾਨ ਹਸਤੀਆਂ ਦੀ ਵਿਰਾਸਤ ਬਾਰੇ ਜਾਣਨ ਅਤੇ ਉਸ ਦੀ ਸ਼ਲਾਘਾ ਕਰਨ ਦਾ ਅਵਸਰ ਮਿਲੇਗਾ।
ਗੀਤਾਂ ਦਾ ਕਾਰਵਾਂ : ਇਸ ਦੌਰਾਨ, ਰਾਜ ਕਪੂਰ ਅਤੇ ਮੋਹੰਮਦ ਰਫੀ ਨਾਲ ਜੁੜੇ 150 ਗੀਤਾਂ ਅਤੇ ਤਪਨ ਸਿਨਹਾ ਅਤੇ ਏਐੱਨਆਰ ਨਾਲ ਜੁੜੇ 75 ਗੀਤਾਂ ਦੀ ਇੱਕ ਸੰਗੀਤ ਯਾਤਰਾ, ਦਰਸ਼ਕਾਂ ਨੂੰ ਇਨ੍ਹਾਂ ਦਿੱਗਜ਼ਾਂ ਦੇ ਸੰਗੀਤਮਈ ਯੋਗਦਾਨ ਵਿੱਚ ਮੰਤਰ ਮੁਗਧ ਕਰ ਦੇਵੇਗੀ, ਅਤੇ ਭਾਰਤੀ ਸਿਨੇਮਾ ਦੇ ਸਾਊਂਡਟ੍ਰੈਕ ‘ਤੇ ਉਨ੍ਹਾਂ ਦੇ ਪ੍ਰਭਾਵ ਨੂੰ ਉਜਾਗਰ ਕਰੇਗੀ।
ਵਿਸ਼ੇਸ਼ ਪ੍ਰਦਰਸ਼ਨੀ : ਰਾਜ ਕਪੂਰ, ਤਪਨ ਸਿਨਹਾ,ਏਐੱਨਆਰ ਅਤੇ ਮੋਹੰਮਦ ਰਫੀ ਦੇ ਜੀਵਨ ਨਾਲ ਜੁੜੀਆਂ ਦੁਰਲਭ ਯਾਦਗਾਰੀ ਵਸਤੂਆਂ, ਤਸਵੀਰਾਂ ਅਤੇ ਕਲਾਕ੍ਰਿਤੀਆਂ ਦੀ ਇੱਕ ਵਿਸ਼ੇਸ਼ ਪ੍ਰਦਰਸ਼ਨੀ ਦਰਸ਼ਕਾਂ ਨੂੰ ਉਨ੍ਹਾਂ ਦੇ ਜ਼ਿਕਰਯੋਗ ਯੋਗਦਾਨ ਨਾਲ ਯਥਾਰਥ ਵਿੱਚ ਜੁੜਨ ਦਾ ਅਵਸਰ ਪ੍ਰਦਾਨ ਕਰੇਗੀ।
ਵਿਸ਼ਾਗਤ ਗਤੀਵਿਧੀਆਂ : ਹਰੇਕ ਸ਼ਖਸੀਅਤ ਨੂੰ ਸਮਰਪਿਤ ਦਿਵਸਾਂ ’ਤੇ, ਉੱਥੇ ਐਂਟਰਟੇਨਮੈਂਟ ਏਰੀਨਾ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਵਿਭਿੰਨ ਗਤੀਵਿਧੀਆਂ ਦੇ ਆਯੋਜਨ ਦੀ ਯੋਜਨਾ ਬਣਾਈ ਗਈ ਹੈ। ਇਸ ਵਿੱਚ ਗਹਿਨ ਤੌਰ ’ਤੇ ਤੁਰੰਤ ਕਰਨ ਵਾਲੀਆਂ ਗਤੀਵਿਧੀਆਂ, ਡਿਜੀਟਲ ਡਿਸਪਲੇ, ਆਕਰਸ਼ਕ ਪ੍ਰਸ਼ਨ-ਉੱਤਰ ਆਦਿ ਸ਼ਾਮਲ ਹੋਣਗੇ, ਤਾਕਿ ਦਰਸ਼ਕਾਂ ਨੂੰ ਇਨ੍ਹਾਂ ਦਿੱਗਜ਼ਾਂ ਨਾਲ ਜੋੜ ਕੇ ਰੱਖਿਆ ਜਾ ਸਕੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਸਥਾਈ ਵਿਰਾਸਤ ਬਾਰੇ ਜਾਗਰੂਕ ਕੀਤਾ ਜਾ ਸਕੇ।
ਰੇਤ ਕਲਾ ਚਿਤਰਣ : ਸ਼ਤਾਬਦੀ ਸਮਾਰੋਹ ਦੇ ਇੱਕ ਹਿੱਸੇ ਵਜੋਂ, ਪਦਮਸ਼੍ਰੀ ਨਾਲ ਸਨਮਾਨਿਤ ਪ੍ਰਸਿੱਧ ਰੇਤ ਕਲਾਕਾਰ ਸ਼੍ਰੀ ਸੁਦਰਸ਼ਨ ਪਟਨਾਇਕ ਮਹਾਨ ਕਲਾਕਾਰਾਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਕਲਾ ਅਕਾਦਮੀ ਵਿੱਚ ਰੇਤ ਕਲਾ ਚਿਤਰਣ (Sand Art Illustration) ਕਰਨਗੇ।
ਇੱਕ ਸਥਾਈ ਸ਼ਰਧਾਂਜਲੀ
ਕਲਾ, ਇਤਿਹਾਸ ਅਤੇ ਇੰਟਰੈਕਟਿਵ ਅਨੁਭਵਾਂ ਨੂੰ ਇਕੱਠਿਆਂ ਲਿਆ ਕੇ, ਭਾਰਤੀ ਅੰਤਰਰਾਸ਼ਟਰੀ ਫਿਲਮ ਸਮਾਰੋਹ (ਆਈਐੱਫਐੱਫਆਈ) ਸਿਨੇਮਾ ਦੀ ਦੁਨੀਆ ਵਿੱਚ ਰਾਜ ਕਪੂਰ, ਤਪਨ ਸਿਨਹਾ, ਅੱਕੀਨੈਨੀ ਨਾਗੇਸ਼ਵਰ ਰਾਓ ਅਤੇ ਮੋਹੰਮਦ ਰਫੀ ਦੀ ਵਿਰਾਸਤ ਅਤੇ ਉਨ੍ਹਾਂ ਦੇ ਸਥਾਈ ਪ੍ਰਭਾਵ ਜ਼ਰੀਏ ਭਾਵੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਦਾ ਪ੍ਰਯਾਸ ਕਰੇਗਾ।
ਭਾਰਤੀ ਅੰਤਰਰਾਸ਼ਠਰੀ ਫਿਲਮ ਸਮਾਰੋਹ (ਆਈਐੱਫਐੱਫਆਈ) ਦੇ ਆਯੋਜਨ ਦਾ ਅਰਥ ਕੇਵਲ ਫਿਲਮਾਂ ਦਾ ਪ੍ਰਦਰਸ਼ਨ ਅਤੇ ਫਿਲਮ ਪ੍ਰੇਮੀਆਂ ਨੂੰ ਇਕੱਠਿਆਂ ਲਿਆਉਣਾ ਹੀ ਨਹੀਂ ਹੈ! ਅਸਲ ਵਿੱਚ,ਇਸ ਮਹੋਤਸਵ ਦਾ ਉਦੇਸ਼ ਸਿਨੇਮਾ ਦੇ ਉਨ੍ਹਾਂ ਕਈ ਮਹਾਨ ਕਲਾਕਾਰਾਂ ਦਾ ਸਨਮਾਨ ਅਤੇ ਉਨ੍ਹਾਂ ਦੀ ਰਚਨਾਤਮਕਤਾ ਦਾ ਉਤਸਵ ਮਨਾ ਕੇ ਸਿਨੇਮਾ ਦੇ ਆਨੰਦ ਨੂੰ ਸਾਂਝਾ ਕਰਨਾ ਹੈ, ਜੋ ਆਪਣੀ ਸਦਾਬਹਾਰ ਵਿਰਾਸਤ ਨਾਲ ਸੰਪੂਰਨ ਵਿਸ਼ਵ ਦੇ ਦਰਸ਼ਕਾਂ ਅਤੇ ਕਲਾਕਾਰਾਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ।
*****
PIB IFFI CAST AND CREW ਰਜਿਤ/ ਨਿਕਿਤਾ/ ਮਹੇਸ਼/ ਪ੍ਰੀਤੀ | ਆਈਐੱਫਐੱਫਆਈ - 6
(Release ID: 2071216)
Visitor Counter : 20
Read this release in:
Urdu
,
English
,
Gujarati
,
Marathi
,
Hindi
,
Manipuri
,
Bengali
,
Tamil
,
Telugu
,
Kannada
,
Malayalam