ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸੰਯੁਕਤ ਬਿਆਨ : 7ਵੇਂ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰੇ (ਆਈਜੀਸੀ-IGC) ਇਨੋਵੇਸ਼ਨ, ਗਤੀਸ਼ੀਲਤਾ ਅਤੇ ਸਥਿਰਤਾ (Innovation, Mobility and Sustainability) ਦੇ ਨਾਲ, ਮਿਲ ਕੇ ਵਿਕਾਸ ਕਰਨਾ

Posted On: 25 OCT 2024 8:25PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਫੈਡਰਲ ਚਾਂਸਲਰ ਓਲਾਫ ਸਕੋਲਜ਼(Federal Chancellor Olaf Scholz) ਨੇ 25 ਅਕਤੂਬਰ 2024 ਨੂੰ ਨਵੀਂ ਦਿੱਲੀ ਵਿੱਚ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰੇ (7ਵਾਂ ਆਈਜੀਸੀ-7th IGC) ਦੇ 7ਵੇਂ ਦੌਰ ਦੀ ਸਹਿ-ਪ੍ਰਧਾਨਗੀ ਕੀਤੀ। ਵਫ਼ਦ  ਵਿੱਚ ਭਾਰਤ ਦੀ ਤਰਫ਼ੋਂ ਰੱਖਿਆ ਮੰਤਰੀ, ਵਿਦੇਸ਼ ਮੰਤਰੀ, ਵਣਜ ਅਤੇ ਉਦਯੋਗ ਮੰਤਰੀ, ਕਿਰਤ ਅਤੇ ਰੋਜ਼ਗਾਰ ਮੰਤਰੀ, ਸਾਇੰਸ ਅਤੇ ਟੈਕਨੋਲੋਜੀ ਮੰਤਰੀ  (ਐੱਮਓਐੱਸ-MoS)  ਅਤੇ ਕੌਸ਼ਲ ਵਿਕਾਸ ਮੰਤਰੀ  (ਐੱਮਓਐੱਸ-MoS)  ਅਤੇ ਜਰਮਨੀ ਦੀ ਤਰਫ਼ੋਂ ਆਰਥਿਕ ਮਾਮਲੇ ਅਤੇ ਜਲਵਾਯੂ ਕਾਰਵਾਈ ਮੰਤਰੀ, ਵਿਦੇਸ਼ ਮੰਤਰੀ, ਕਿਰਤ ਅਤੇ ਸਮਾਜਿਕ ਮਾਮਲਿਆਂ ਦੇ ਮੰਤਰੀ ਅਤੇ ਸਿੱਖਿਆ ਅਤੇ ਖੋਜ ਮੰਤਰੀ  ਸ਼ਾਮਲ ਸਨ।  ਇਸ ਦੇ  ਨਾਲ ਹੀ ਵਫ਼ਦ  ਵਿੱਚ ਜਰਮਨ ਪੱਖ ਤੋਂ ਵਿੱਤ, ਵਾਤਾਵਰਣ,  ਕੁਦਰਤ(ਪ੍ਰਕ੍ਰਿਤੀ) ਸੰਭਾਲ਼,  ਪਰਮਾਣੂ  ਸੁਰੱਖਿਆ ਅਤੇ ਉਪਭੋਗਤਾ ਸੁਰੱਖਿਆ ਅਤੇ ਆਰਥਿਕ ਸਹਿਯੋਗ ਅਤੇ ਵਿਕਾਸ  ਦੇ ਸੰਸਦੀ ਰਾਜ ਸਕੱਤਰ ਅਤੇ ਦੋਨਾਂ ਪੱਖਾਂ  ਦੇ ਸੀਨੀਅਰ ਅਧਿਕਾਰੀ ਭੀ ਸ਼ਾਮਲ ਸਨ।

 

2.  ਪ੍ਰਧਾਨ ਮੰਤਰੀ ਨਰੇਂਦਰ ਮੋਦੀ   ਨੇ ਚਾਂਸਲਰ  ਦੇ ਰੂਪ ਵਿੱਚ ਆਪਣੀ ਤੀਸਰੀ ਭਾਰਤ ਯਾਤਰਾ ‘ਤੇ ਚਾਂਸਲਰ ਓਲਾਫ ਸਕੋਲਜ਼ (Chancellor Olaf Scholz) ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ।  ਦੋਹਾਂ ਲੀਡਰਾਂ ਨੇ ਸਰਕਾਰ,  ਉਦਯੋਗ,  ਨਾਗਰਿਕ ਸਮਾਜ ਅਤੇ ਸਿੱਖਿਆ ਜਗਤ (government, industry, civil society and academia) ਵਿੱਚ ਦੁਵੱਲੇ ਜੁੜਾਅ (bilateral engagement) ਵਿੱਚ ਨਵੀਂ ਗਤੀ ਦੀ ਸ਼ਲਾਘਾ ਕੀਤੀ,  ਜਿਸ ਨੇ ਭਾਰਤ ਅਤੇ ਜਰਮਨੀ ਦੇ  ਦਰਮਿਆਨ ਰਣਨੀਤਕ ਸਾਂਝੇਦਾਰੀ (Strategic Partnership) ਨੂੰ ਅੱਗੇ ਵਧਾਉਣ ਅਤੇ ਗਹਿਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

3.  ਦੋਹਾਂ ਲੀਡਰਾਂ ਨੇ ਜਰਮਨੀ ,  ਭਾਰਤ ਅਤੇ ਪੂਰੇ ਭਾਰਤ - ਪ੍ਰਸ਼ਾਂਤ ਖੇਤਰ ਦੇ  ਦਰਮਿਆਨ ਆਰਥਿਕ ਸਬੰਧਾਂ ਅਤੇ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਵਿੱਚ 7ਵੇਂ ਆਈਜੀਸੀ (7th IGC) ਦੇ ਨਾਲ-ਨਾਲ ਨਵੀਂ ਦਿੱਲੀ ਵਿੱਚ ਹੋਣ ਵਾਲੇ ਏਸ਼ੀਆ-ਪ੍ਰਸ਼ਾਂਤ ਜਰਮਨ ਕਾਰੋਬਾਰ ਸੰਮੇਲਨ (Asia-Pacific Conference of German Business)  (ਏਪੀਕੇ- APK)  ਦੇ ਮਹੱਤਵ ‘ਤੇ ਜ਼ੋਰ ਦਿੱਤਾ।  ਭਾਰਤ ਵਿੱਚ 2024  ਦੇ ਸੰਮੇਲਨ ਨੂੰ ਆਯੋਜਿਤ ਕਰਨ ਦਾ ਨਿਰਣਾ ਭਾਰਤ-ਪ੍ਰਸ਼ਾਂਤ ਖੇਤਰ (Indo-Pacific region) ਅਤੇ ਗਲੋਬਲ ਪੱਧਰ ‘ਤੇ ਭਾਰਤ  ਦੇ ਰਾਜਨੀਤਕ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ।

4. "ਇਨੋਵੇਸ਼ਨ, ਗਤੀਸ਼ੀਲਤਾ ਅਤੇ ਸਥਿਰਤਾ ਦੇ ਨਾਲ, ਆਪਸ ਵਿੱਚ ਮਿਲ ਕੇ ਵਿਕਾਸ ਕਰਨਾ"("Growing Together with Innovation, Mobility and Sustainability”) ਦੇ ਆਦਰਸ਼ ਵਾਕ (motto) ਦੇ ਤਹਿਤ, 7ਵੀਂ ਆਈਜੀਸੀ (7th IGC) ਨੇ ਟੈਕਨੋਲੋਜੀ ਅਤੇ ਇਨੋਵੇਸ਼ਨ, ਕਿਰਤ ਅਤੇ ਪ੍ਰਤਿਭਾ, ਪ੍ਰਵਾਸ ਅਤੇ ਗਤੀਸ਼ੀਲਤਾ, ਜਲਵਾਯੂ ਕਾਰਵਾਈ, ਹਰਿਤ ਅਤੇ ਨਿਰੰਤਰ ਵਿਕਾਸ ਦੇ ਨਾਲ-ਨਾਲ ਆਰਥਿਕ, ਰੱਖਿਆ ਅਤੇ ਰਣਨੀਤਕ ਸਹਿਯੋਗ (economic, defence and strategic cooperation) ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਦੋਨੋਂ ਪੱਖ ਇਸ ਬਾਤ ‘ਤੇ ਸਹਿਮਤ ਹਨ ਕਿ ਉਪਰੋਕਤ ਖੇਤਰ ਸਾਡੀ ਬਹੁ-ਆਯਾਮੀ ਸਾਂਝੇਦਾਰੀ (multi-faceted partnership)  ਦੇ ਪ੍ਰਮੁੱਖ ਸੰਚਾਲਕ ਹੋਣਗੇ, ਜਿਨ੍ਹਾਂ ਦਾ ਵਪਾਰ, ਨਿਵੇਸ਼, ਰੱਖਿਆ, ਵਿਗਿਆਨ, ਟੈਕਨੋਲੋਜੀ, ਇਨੋਵੇਸ਼ਨ, ਸਥਿਰਤਾ ,  ਅਖੁੱਟ ਊਰਜਾ,  ਉੱਭਰਦੀਆਂ ਹੋਈਆਂ ਟੈਕਨੋਲੋਜੀਆਂ, ਵਿਕਾਸ ਸਹਿਯੋਗ, ਸੰਸਕ੍ਰਿਤੀ, ਸਿੱਖਿਆ, ਨਿਰੰਤਰ ਗਤੀਸ਼ੀਲਤਾ, ਨਿਰੰਤਰ ਸੰਸਾਧਨ ਪ੍ਰਬੰਧਨ,  ਜੈਵ ਵਿਵਿਧਤਾ, ਜਲਵਾਯੂ ਮਜ਼ਬੂਤੀ ਅਤੇ ਲੋਕਾਂ  ਦੇ ਆਪਸੀ ਸਬੰਧਾਂ (trade, investment, defence, science, technology, innovation, sustainability, renewable energy, emerging technologies, development cooperation, culture, education, sustainable mobility, sustainable resource management, biodiversity, climate resilience and people-to-people ties) ਤੱਕ ਵਿਸਤਾਰ ਹੋਇਆ ਹੈ।

5.  ਸਾਲ 2024, ਵਿਗਿਆਨਿਕ ਖੋਜ ਅਤੇ ਤਕਨੀਕੀ ਵਿਕਾਸ ਵਿੱਚ ਸਹਿਯੋਗ ‘ਤੇ ਅੰਤਰ-ਸਰਕਾਰੀ ਸਮਝੌਤੇ (Inter – Governmental Agreement on Cooperation in Scientific Research and Technological Development) ‘ਤੇ ਹੋਏ ਹਸਤਾਖ਼ਰ ਦੀ 50ਵੀਂ ਵਰ੍ਹੇਗੰਢ (50th anniversary) ਭੀ ਹੈ, ਜਿਸ ਨੇ ਸਾਇੰਸ ਅਤੇ ਟੈਕਨੋਲੋਜੀ, ਖੋਜ ਅਤੇ ਇਨੋਵੇਸ਼ਨ ਵਿੱਚ ਭਾਰਤ-ਜਰਮਨੀ ਸਹਿਯੋਗ ਦੀ ਫ੍ਰੇਮਵਰਕ ਨੂੰ ਸੰਸਥਾਗਤ ਰੂਪ ਦਿੱਤਾ। ਇਸ ਸੰਦਰਭ ਵਿੱਚ, 7ਵੇਂ ਆਈਜੀਸੀ (7th IGC) ਨੇ ਭਾਰਤ ਅਤੇ ਜਰਮਨੀ ਦੇ ਦਰਮਿਆਨ ਨਿਕਟ ਸਬੰਧਾਂ ਨੂੰ ਨਵੀਨੀਕ੍ਰਿਤ ਕਰਨ ਅਤੇ ਸਹਿਯੋਗ ਦੇ ਪ੍ਰਮੁੱਖ ਥੰਮ੍ਹ (key pillar) ਦੇ ਰੂਪ ਵਿੱਚ ਟੈਕਨੋਲੋਜੀ ਅਤੇ ਇਨੋਵੇਸ਼ਨ ਦੀ ਉੱਨਤੀ ਨੂੰ ਪ੍ਰਾਥਮਿਕਤਾ ਦੇਣ ਦਾ ਅਵਸਰ ਪ੍ਰਦਾਨ ਕੀਤਾ।

6. ਛੇਵੇਂ ਆਈਜੀਸੀ (6th IGC) ਦੇ ਦੌਰਾਨ, ਦੋਹਾਂ ਸਰਕਾਰਾਂ ਨੇ ਹਰਿਤ ਅਤੇ ਨਿਰੰਤਰ ਵਿਕਾਸ ਭਾਗੀਦਾਰੀ (ਜੀਐੱਸਡੀਪੀ- GSDP) ਦਾ ਐਲਾਨ ਕੀਤਾ ਸੀ, ਜੋ ਇਸ ਖੇਤਰ ਵਿੱਚ ਦੁਵੱਲੇ ਪ੍ਰਾਰੂਪਾਂ(ਫਾਰਮੈਟਸ) ਅਤੇ ਸੰਯੁਕਤ ਪਹਿਲਾਂ ਦੇ ਲਈ ਇੱਕ ਵਿਆਪਕ ਵਿਵਸਥਾ  ਦੇ ਰੂਪ ਵਿੱਚ ਕਾਰਜ ਕਰਦੀ ਹੈ। ਇਸ ਦੇ ਬਾਅਦ, ਦੋਹਾਂ ਧਿਰਾਂ ਨੇ ਦਸੰਬਰ 2022 ਵਿੱਚ ਪ੍ਰਵਾਸਨ ਅਤੇ ਗਤੀਸ਼ੀਲਤਾ ਭਾਗੀਦਾਰੀ ਸਮਝੌਤੇ (Migration and Mobility Partnership Agreement) (ਐੱਮਐੱਮਪੀਏ-MMPA) ‘ਤੇ ਹਸਤਾਖ਼ਰ ਕੀਤੇ ਅਤੇ ਫਰਵਰੀ 2023 ਵਿੱਚ “ਇਨੋਵੇਸ਼ਨ ਅਤੇ ਟੈਕਨਲੋਜੀ ਵਿੱਚ ਸਹਿਯੋਗ ਵਧਾਉਣ ਲਈ ਭਾਰਤ-ਜਰਮਨੀ ਵਿਜ਼ਨ”("India-Germany Vision to Enhance Cooperation in Innovation and Technology”) ਲਾਂਚ ਕੀਤਾ। 6ਵੇਂ ਆਈਜੀਸੀ (6th IGC)  ਦੇ ਪਰਿਣਾਮਾਂ ਅਤੇ ਉਸ ਦੇ ਬਾਅਦ ਦੋਹਾਂ ਪੱਖਾਂ ਦੁਆਰਾ ਕੀਤੇ ਗਏ ਵਿਭਿੰਨ ਸਮਝੌਤਿਆਂ ਨੂੰ ਯਾਦ ਕਰਦੇ ਹੋਏ,  ਦੋਹਾਂ ਸਰਕਾਰਾਂ ਨੇ “ਭਾਰਤ - ਜਰਮਨੀ ਇਨੋਵੇਸ਼ਨ ਅਤੇ ਟੈਕਨੋਲੋਜੀ ਭਾਗੀਦਾਰੀ ਰੋਡਮੈਪ” ਲਾਂਚ ਕੀਤਾ ਅਤੇ "ਭਾਰਤ - ਜਰਮਨੀ ਹਰਿਤ ਹਾਈਡ੍ਰੋਜਨ ਰੋਡਮੈਪ" ਪੇਸ਼ ਕੀਤਾ  ਜਿਸ ਦਾ ਉਦੇਸ਼ ਹਰਿਤ ਹਾਈਡ੍ਰੋਜਨ  ਦੇ ਬਾਜ਼ਾਰ ਵਿੱਚ ਤੇਜ਼ੀ ਲਿਆਉਣਾ ਹੈ।  ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਲਈ ਇਕੱਠੇ ਅੱਗੇ ਵਧਣਾ।

 

7.  ਦੋਹਾਂ ਲੀਡਰਾਂ ਨੇ ਭਵਿੱਖ ਦੇ ਸਮਝੌਤੇ (Pact for the Future) ਦਾ ਉਲੇਖ ਕੀਤਾ ਅਤੇ ਲੋਕਤੰਤਰ, ਸੁਤੰਤਰਤਾ, ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਅਤੇ ਸੰਯੁਕਤ ਰਾਸ਼ਟਰ ਚਾਰਟਰ (UN Charter)  ਦੇ ਉਦੇਸ਼ਾਂ ਅਤੇ ਸਿਧਾਂਤਾਂ ਦੇ ਅਨੁਰੂਪ ਨਿਯਮ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਸਹਿਤ ਸਾਂਝੀਆਂ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਨੂੰ ਬਣਾਈ ਰੱਖਣ ਦੇ  ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਦੋਹਾਂ ਸਰਕਾਰਾਂ ਨੇ ਸਮਕਾਲੀਨ ਵਾਸਤਵਿਕਤਾਵਾਂ ਨੂੰ ਪ੍ਰਤੀਬਿੰਬਿਤ ਕਰਨ, ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਵਿਸ਼ਵ ਭਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਬਣਾਈ ਰੱਖਣ ਅਤੇ ਉਸ ਦਾ ਸਮਰਥਨ ਕਰਨ ਦੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਮੈਂਬਰਸ਼ਿਪ ਦੀਆਂ ਸਥਾਈ ਅਤੇ ਅਸਥਾਈ ਦੋਹਾਂ ਸ਼੍ਰੇਣੀਆਂ ਦੇ ਵਿਸਤਾਰ ਸਹਿਤ ਬਹੁਪੱਖੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਸੁਧਾਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਭੀ ਰੇਖਾਂਕਿਤ ਕੀਤਾ। ਦੋਹਾਂ ਲੀਡਰਾਂ ਨੇ ਇੱਕ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਆਈਜੀਐੱਨ (IGN) ਵਿੱਚ ਪਾਠ-ਅਧਾਰਿਤ ਵਾਰਤਾ (text-based negotiations) ਦਾ ਸੱਦਾ ਦਿੱਤਾ।

 

8.  ਭਾਰਤ ਅਤੇ ਜਰਮਨੀ ਇਸ ਬਾਤ ‘ਤੇ ਸਹਿਮਤ ਹੋਏ ਕਿ ਖੇਤਰੀ ਅਤੇ ਆਲਮੀ ਸੰਕਟਾਂ ਦਾ ਪ੍ਰਭਾਵੀ ਢੰਗ ਨਾਲ ਸਮਾਧਾਨ ਕਰਨ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀਆਂ ਕਠਿਨਾਈਆਂ ਸੁਧਾਰ ਦੀ ਤਤਕਾਲ ਜ਼ਰੂਰਤ ਦੀ ਯਾਦ ਦਿਵਾਉਂਦੀਆਂ ਹਨ। ਗਰੁੱਪ ਆਵ੍ ਫੋਰ (ਜੀ4-G4)( "Group of Four (G4)”)  ਦੇ ਮੈਬਰਾਂ  ਦੇ ਰੂਪ ਵਿੱਚ,  ਭਾਰਤ ਅਤੇ ਜਰਮਨੀ ਨੇ ਇੱਕ ਐਸੀ ਸੁਰੱਖਿਆ ਪਰਿਸ਼ਦ ਦੇ ਲਈ ਆਪਣਾ ਸੱਦਾ ਦੁਹਰਾਇਆ,  ਜੋ ਕੁਸ਼ਲ,  ਪ੍ਰਭਾਵੀ, ਪਾਰਦਰਸ਼ੀ ਅਤੇ 21ਵੀਂ ਸਦੀ ਦੀਆਂ ਵਾਸਤਵਿਕਤਾਵਾਂ ਨੂੰ ਪ੍ਰਤੀਬਿੰਬਿਤ ਕਰਨ ਵਾਲੀ ਹੋਵੇ।

 

9.  ਲੀਡਰਾਂ ਨੇ ਯੂਕ੍ਰੇਨ ਵਿੱਚ ਚਲ ਰਹੇ ਯੁੱਧ ‘ਤੇ ਆਪਣੀ ਗਹਿਰੀ ਚਿੰਤਾ ਵਿਅਕਤ ਕੀਤੀ ,  ਜਿਸ ਵਿੱਚ ਇਸ ਦੇ ਭਿਆਨਕ ਅਤੇ ਦੁਖਦ ਮਾਨਵੀ ਪਰਿਣਾਮ ਸ਼ਾਮਲ ਹਨ। ਉਨ੍ਹਾਂ ਨੇ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ ਸਹਿਤ ਸੰਯੁਕਤ ਰਾਸ਼ਟਰ ਚਾਰਟਰ (UN Charter)  ਦੇ ਉਦੇਸ਼ਾਂ ਅਤੇ ਸਿਧਾਂਤਾਂ ਅਤੇ ਅੰਤਰਰਾਸ਼ਟਰੀ  ਕਾਨੂੰਨ  ਦੇ ਅਨੁਰੂਪ ਇੱਕ ਵਿਆਪਕ,  ਨਿਆਂਸੰਗਤ ਅਤੇ ਸਥਾਈ ਸ਼ਾਂਤੀ ਦੀ ਜ਼ਰੂਰਤ ਨੂੰ ਦੁਹਰਾਇਆ।  ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਵਿਕਾਸਸ਼ੀਲ ਅਤੇ ਘੱਟ ਵਿਕਸਿਤ ਦੇਸ਼ਾਂ  ਦੇ ਸੰਦਰਭ ਵਿੱਚ, ਆਲਮੀ ਖੁਰਾਕ ਅਤੇ ਊਰਜਾ ਸੁਰੱਖਿਆ ਦੇ ਸਬੰਧ ਵਿੱਚ ਯੂਕ੍ਰੇਨ ਵਿੱਚ ਯੁੱਧ ਦੇ ਨਕਾਰਾਤਮਕ  ਪ੍ਰਭਾਵਾਂ ਦਾ ਭੀ ਉਲੇਖ ਕੀਤਾ। ਇਸ ਯੁੱਧ ਦੇ ਸੰਦਰਭ ਵਿੱਚ, ਉਨ੍ਹਾਂ ਨੇ ਇਹ ਵਿਚਾਰ ਸਾਂਝਾ ਕੀਤਾ ਕਿ ਪਰਮਾਣੂ ਹਥਿਆਰਾਂ ਦਾ ਉਪਯੋਗ , ਜਾਂ ਉਪਯੋਗ ਦੀ ਧਮਕੀ,  ਅਸਵੀਕਾਰਯੋਗ ਹੈ।  ਉਨ੍ਹਾਂ ਨੇ ਅੰਤਰਰਾਸ਼ਟਰੀ  ਕਾਨੂੰਨ ਨੂੰ ਬਣਾਈ ਰੱਖਣ  ਦੇ ਮਹੱਤਵ ਨੂੰ ਰੇਖਾਂਕਿਤ ਕੀਤਾ  ਅਤੇ ਸੰਯੁਕਤ ਰਾਸ਼ਟਰ ਚਾਰਟਰ  ਦੇ ਅਨੁਰੂਪ ਦੁਹਰਾਇਆ ਕਿ ਸਾਰੇ ਦੇਸ਼ਾਂ ਨੂੰ ਕਿਸੇ ਭੀ ਦੇਸ਼ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਜਾਂ ਰਾਜਨੀਤਕ ਸੁਤੰਤਰਤਾ ਦੇ ਖ਼ਿਲਾਫ਼ ਬਲ  ਦੇ ਪ੍ਰਯੋਗ ਜਾਂ ਧਮਕੀ ਤੋਂ ਬਚਣਾ ਚਾਹੀਦਾ ਹੈ।
 

10.  ਲੀਡਰਾਂ ਨੇ ਮੱਧ ਪੂਰਬ ਵਿੱਚ ਸ਼ਾਂਤੀ ਅਤੇ ਸਥਿਰਤਾ ਪ੍ਰਾਪਤ ਕਰਨ ਵਿੱਚ ਆਪਣੀ ਸਾਂਝੀ ਰੁਚੀ ਵਿਅਕਤ ਕੀਤੀ। ਉਨ੍ਹਾਂ ਨੇ 7 ਅਕਤੂਬਰ, 2023 ਨੂੰ ਹਮਾਸ ਦੇ ਆਤੰਕੀ ਹਮਲਿਆਂ ਦੀ ਸਪਸ਼ਟ ਤੌਰ ‘ਤੇ ਨਿੰਦਾ ਕੀਤੀ ਅਤੇ ਗਾਜ਼ਾ ਵਿੱਚ ਬੜੇ ਪੈਮਾਨੇ ‘ਤੇ ਨਾਗਰਿਕਾਂ ਦੇ ਮਾਰੇ ਜਾਣ ਅਤੇ ਮਾਨਵੀ ਸੰਕਟ ‘ਤੇ ਚਿੰਤਾ ਵਿਅਕਤ ਕੀਤੀ। ਉਨ੍ਹਾਂ ਨੇ ਹਮਾਸ ਦੁਆਰਾ ਬੰਧਕ ਬਣਾਏ ਗਏ ਸਾਰੇ ਲੋਕਾਂ ਦੀ ਤਤਕਾਲ ਰਿਹਾਈ ਅਤੇ ਤਤਕਾਲ ਯੁੱਧ ਵਿਰਾਮ ਦੇ ਨਾਲ-ਨਾਲ ਪੂਰੇ ਗਾਜ਼ਾ ਵਿੱਚ ਮਾਨਵੀ ਸਹਾਇਤਾ ਦੀ ਪਹੁੰਚ ਅਤੇ ਨਿਰੰਤਰ ਵੰਡ ਵਿੱਚ ਤਤਕਾਲ ਸੁਧਾਰ ਦਾ ਸੱਦਾ ਦਿੱਤਾ।  ਲੀਡਰਾਂ ਨੇ ਸੰਘਰਸ਼ ਨੂੰ ਵਧਣ ਅਤੇ ਖੇਤਰ ਵਿੱਚ ਫੈਲਣ ਤੋਂ ਰੋਕਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ।  ਇਸ ਸਬੰਧ ਵਿੱਚ, ਉਨ੍ਹਾਂ ਨੇ ਸਾਰੀਆਂ ਖੇਤਰੀ ਸ਼ਕਤੀਆਂ ਨੂੰ ਜ਼ਿੰਮੇਦਾਰੀ ਅਤੇ ਸੰਜਮ ਤੋਂ ਕੰਮ ਲੈਣ ਦਾ ਸੱਦਾ ਦਿੱਤਾ। ਦੋਹਾਂ ਧਿਰਾਂ ਨੇ ਨਾਗਰਿਕਾਂ ਦੇ ਜੀਵਨ ਦੀ ਰੱਖਿਆ ਕਰਨ ਅਤੇ ਨਾਗਰਿਕਾਂ ਨੂੰ ਸੁਰੱਖਿਅਤ,  ਸਮੇਂ ‘ਤੇ ਅਤੇ ਨਿਰੰਤਰ ਮਾਨਵੀ ਰਾਹਤ ਦੀ ਸੁਵਿਧਾ ਪ੍ਰਦਾਨ ਕਰਨ ਦੀ ਤਤਕਾਲ ਜ਼ਰੂਰਤ ‘ਤੇ ਭੀ ਜ਼ੋਰ ਦਿੱਤਾ ਅਤੇ ਇਸ ਸਬੰਧ ਵਿੱਚ ਸਾਰੀਆਂ ਧਿਰਾਂ  ਨੂੰ ਅੰਤਰਰਾਸ਼ਟਰੀ  ਕਾਨੂੰਨ ਦਾ ਪਾਲਨ ਕਰਨ ਦੀ ਤਾਕੀਦ ਕੀਤੀ। ਲੀਡਰ ਲਿਬਨਾਨ ਵਿੱਚ ਤੇਜ਼ੀ ਨਾਲ ਵਿਗੜਦੀ ਸਥਿਤੀ ਬਾਰੇ ਬਹੁਤ ਚਿੰਤਿਤ ਸਨ ਉਨ੍ਹਾਂ ਨੇ ਦੁਸ਼ਮਣੀ ਨੂੰ ਤਤਕਾਲ ਸਮਾਪਤ ਕਰਨ ਦਾ ਸੱਦਾ ਦਿੱਤਾ ਅਤੇ ਇਸ ਬਾਤ ‘ਤੇ ਸਹਿਮਤ ਹੋਏ ਕਿ ਗਾਜ਼ਾ ਅਤੇ ਲਿਬਨਾਨ ਵਿੱਚ ਸੰਘਰਸ਼ ਦਾ ਸਮਾਧਾਨ ਕੇਵਲ ਕੂਟਨੀਤਕ  ਤਰੀਕਿਆਂ ਨਾਲ ਹੀ ਹੋ ਸਕਦਾ ਹੈ।  ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਪ੍ਰਸਤਾਵ 1701 ਬਲੂ ਲਾਇਨ (Blue Line)  ਦੇ ਆਸ-ਪਾਸ ਕੂਟਨੀਤਕ  ਸਮਾਧਾਨ ਦੀ ਦਿਸ਼ਾ ਵਿੱਚ ਅੱਗੇ  ਦੇ ਮਾਰਗ ਦੀ ਰੂਪਰੇਖਾ ਦਾ ਵਰਣਨ ਕਰਦਾ ਹੈ। ਲੀਡਰਾਂ ਨੇ ਗੱਲਬਾਤ  ਦੇ ਮਾਧਿਅਮ ਨਾਲ ਦੋ-ਰਾਜ ਸਮਾਧਾਨ  ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ,  ਜਿਸ ਨਾਲ ਇੱਕ ਪ੍ਰਭੂਸੱਤਾਸੰਪੰਨ ,  ਵਿਵਹਾਰਿਕ ਅਤੇ ਸੁਤੰਤਰ ਫਲਸਤੀਨ ਰਾਜ ਦੀ ਸਥਾਪਨਾ ਹੋ ਸਕੇ,  ਜੋ ਇਜ਼ਰਾਈਲ ਦੀ ਵੈਧ ਸੁਰੱਖਿਆ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ,  ਇਜ਼ਰਾਈਲ  ਦੇ ਨਾਲ ਸਨਮਾਨ ਅਤੇ ਸ਼ਾਂਤੀ  ਦੇ ਨਾਲ ਸੁਰੱਖਿਅਤ ਅਤੇ ਪਰਸਪਰ ਤੌਰ ‘ਤੇ ਮਾਨਤਾ ਪ੍ਰਾਪਤ ਸੀਮਾਵਾਂ  ਦੇ ਅੰਦਰ ਰਹਿ ਸਕੇ।  

 

11.  ਲੀਡਰਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਦੁਨੀਆ ਦੇ ਦੋ ਸਭ ਤੋਂ ਬੜੇ ਲੋਕਤੰਤਰਾਂ ਦੇ ਰੂਪ ਵਿੱਚ, ਭਾਰਤ ਅਤੇ ਯੂਰੋਪੀਅਨ ਯੂਨੀਅਨ ਦਾ ਬਹੁ-ਧਰੁਵੀ ਦੁਨੀਆ(multi-polar world) ਵਿੱਚ ਸੁਰੱਖਿਆ, ਸਮ੍ਰਿੱਧੀ ਅਤੇ ਨਿਰੰਤਰ ਵਿਕਾਸ ਸੁਨਿਸ਼ਚਿਤ ਕਰਨ ਵਿੱਚ ਸਾਂਝਾ ਹਿਤ ਹੈ।  ਉਨ੍ਹਾਂ ਨੇ ਭਾਰਤ-ਯੂਰੋਪੀਅਨ ਯੂਨੀਅਨ ਰਣਨੀਤਕ ਸਾਂਝੇਦਾਰੀ (India-EU Strategic Partnership) ਨੂੰ ਸਸ਼ਕਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਜਿਸ ਦੇ ਨਾਲ ਨਾ ਕੇਵਲ ਦੋਹਾਂ ਧਿਰਾਂ ਨੂੰ ਲਾਭ ਹੋਵੇਗਾ, ਬਲਕਿ ਆਲਮੀ ਪੱਧਰ ‘ਤੇ ਦੂਰਗਾਮੀ ਸਕਾਰਾਤਮਕ ਪ੍ਰਭਾਵ ਭੀ ਪਵੇਗਾ। ਲੀਡਰਾਂ ਨੇ ਭਾਰਤ-ਯੂਰੋਪੀਅਨ ਯੂਨੀਅਨ ਵਪਾਰ ਅਤੇ ਟੈਕਨੋਲੋਜੀ ਪਰਿਸ਼ਦ ਦੇ ਲਈ ਆਪਣਾ ਮਜ਼ਬੂਤ ਸਮਰਥਨ ਭੀ ਵਿਅਕਤ ਕੀਤਾ ,  ਜੋ ਵਪਾਰ,  ਭਰੋਸੇਯੋਗ ਟੈਕਨੋਲੋਜੀਆਂ ਅਤੇ ਸੁਰੱਖਿਆ  ਦੇ ਮਹੱਤਵਪੂਰਨ ਖੇਤਰਾਂ ਵਿੱਚ ਨਿਕਟ ਜੁੜਾਅ ਦੀ ਦਿਸ਼ਾ ਵਿੱਚ ਇੱਕ ਅਭਿਨਵ ਮੰਚ  ਦੇ ਰੂਪ ਵਿੱਚ ਕੰਮ ਕਰੇਗਾ।  ਉਹ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਗਲਿਆਰੇ (India-Middle East-Europe Economic Corridor), ਜਿਸ ਵਿੱਚ ਭਾਰਤ, ਜਰਮਨੀ ਅਤੇ ਯੂਰੋਪੀਅਨ ਯੂਨੀਅਨ ਮੈਂਬਰ ਹਨ ਅਤੇ ਯੂਰੋਪੀਅਨ ਯੂਨੀਅਨ ਪਹਿਲ ਗਲੋਬਲ ਗੇਟਵੇ (EU Initiative Global Gateway) ਸਹਿਤ ਪ੍ਰਮੁੱਖ ਸੰਪਰਕ ਪਹਿਲਾਂ ਨੂੰ ਅੱਗੇ ਵਧਾਉਣ ਦੇ ਲਈ ਦੁਵੱਲੇ ਅਤੇ ਯੂਰੋਪੀਅਨ ਯੂਨੀਅਨ  ਦੇ ਪੱਧਰ ‘ਤੇ ਪ੍ਰਯਾਸਾਂ ਦਾ ਤਾਲਮੇਲ ਕਰਨ ‘ਤੇ ਸਹਿਮਤ ਹੋਏ।

 

12.  ਦੋਹਾਂ ਲੀਡਰਾਂ ਨੇ ਯੂਰੋਪੀਅਨ ਯੂਨੀਅਨ ਅਤੇ ਭਾਰਤ ਦੇ ਦਰਮਿਆਨ ਵਿਆਪਕ ਮੁਕਤ ਵਪਾਰ ਸਮਝੌਤੇ, ਨਿਵੇਸ਼ ਸੁਰੱਖਿਆ ਸਮਝੌਤੇ ਅਤੇ ਭੂਗੋਲਿਕ ਸੰਕੇਤਾਂ ‘ਤੇ ਇੱਕ ਸਮਝੌਤੇ  ਦੇ ਮਹੱਤਵ ਨੂੰ ਰੇਖਾਂਕਿਤ ਕੀਤਾ, ਨਾਲ ਹੀ ਵਾਰਤਾ ਦੇ ਜਲਦੀ ਸਮਾਪਨ ਦਾ ਸੱਦਾ ਦਿੱਤਾ।
 

13.  ਦੋਹਾਂ ਲੀਡਰਾਂ ਨੇ ਆਤੰਕਵਾਦ ਅਤੇ ਹਿੰਸਕ ਉਗਰਵਾਦ ਦੀਆਂ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ (ਪ੍ਰਗਟਾਵੇ) ਵਿੱਚ ਸਪਸ਼ਟ ਤੌਰ ‘ਤੇ ਨਿੰਦਿਆ ਕੀਤੀ, ਜਿਸ ਵਿੱਚ ਆਤੰਕਵਾਦੀਆਂ ਦੇ ਛਦਮਾਂ ਦਾ ਉਪਯੋਗ ਅਤੇ ਸੀਮਾ ਪਾਰ ਆਤੰਕਵਾਦ ਸ਼ਾਮਲ ਹੈ। ਦੋਨਾਂ ਪੱਖ ਇਸ ਬਾਤ ‘ਤੇ ਸਹਿਮਤ ਹੋਏ ਕਿ ਆਤੰਕਵਾਦ ਇੰਟਰਨੈਸ਼ਨਲ ਸ਼ਾਂਤੀ ਅਤੇ ਸਥਿਰਤਾ ਲਈ ਏਕ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ  (ਯੂਐੱਨਐੱਸਸੀ-UNSC)  1267 ਸੈਂਕਸ਼ਨਸ ਕਮੇਟੀ ਦੁਆਰਾ ਪ੍ਰਤੀਬੰਧਿਤ ਸਮੂਹਾਂ ਸਹਿਤ ਸਾਰੇ ਆਤੰਕਵਾਦੀ ਸਮੂਹਾਂ  ਦੇ ਖ਼ਿਲਾਫ਼  ਠੋਸ ਕਾਰਵਾਈ ਦਾ ਸੱਦਾ ਦਿੱਤਾ।  ਦੋਹਾਂ ਧਿਰਾਂ ਨੇ ਸਾਰੇ ਦੇਸ਼ਾਂ ਨੂੰ ਆਤੰਕਵਾਦੀਆਂ  ਦੇ ਸੁਰੱਖਿਅਤ ਠਿਕਾਣਿਆਂ  ਅਤੇ ਬੁਨਿਆਦੀ ਢਾਂਚੇ ਨੂੰ ਖ਼ਤਮ ਕਰਨ  ਦੇ ਨਾਲ-ਨਾਲ ਅੰਤਰਰਾਸ਼ਟਰੀ  ਕਾਨੂੰਨ  ਦੇ ਅਨੁਸਾਰ ਆਤੰਕਵਾਦੀ ਨੈੱਟਵਰਕ ਅਤੇ ਵਿੱਤਪੋਸ਼ਣ ਨੂੰ ਰੋਕਣ ਦੀ ਦਿਸ਼ਾ ਵਿੱਚ ਕੰਮ ਕਰਨਾ ਜਾਰੀ ਰੱਖਣ ਦਾ ਭੀ ਸੱਦਾ ਦਿੱਤਾ।

 

14.  ਦੋਹਾਂ ਲੀਡਰਾਂ ਨੇ ਆਤੰਕਵਾਦੀ ਉਦੇਸ਼ਾਂ ਦੇ ਲਈ ਨਵੀਆਂ ਅਤੇ ਉੱਭਰਦੀਆਂ ਟੈਕਨੋਲੋਜੀਆਂ ਦੇ ਉਪਯੋਗ ਨਾਲ ਉੱਭਰਦੇ ਖ਼ਤਰਿਆਂ ‘ਤੇ ਚਿੰਤਾ ਵਿਅਕਤ ਕੀਤੀ, ਜਿਵੇਂ ਕਿ ਮਾਨਵ ਰਹਿਤ ਏਅਰਕ੍ਰਾਫਟ ਸਿਸਟਮਸ, ਆਤੰਕਵਾਦੀਆਂ ਅਤੇ ਆਤੰਕਵਾਦੀ ਸੰਸਥਾਵਾਂ ਦੁਆਰਾ ਵਰਚੁਅਲ ਅਸਾਸਿਆਂ ਦਾ ਉਪਯੋਗ ਅਤੇ ਕੱਟੜਪੰਥ (radicalization) ਦੇ ਪ੍ਰਚਾਰ ਲਈ ਸੂਚਨਾ ਅਤੇ ਸੰਚਾਰ ਟੈਕਨੋਲੋਜੀਆਂ ਦਾ ਦੁਰਉਪਯੋਗ। ਇਸ ਸਬੰਧ ਵਿੱਚ ਉਨ੍ਹਾਂ ਨੇ 2022 ਵਿੱਚ ਭਾਰਤ ਵਿੱਚ ਯੂਐੱਨਸੀਟੀਸੀ ਬੈਠਕਾਂ (UNCTC meetings) ਦੇ ਆਯੋਜਨ ਦੇ ਦੌਰਾਨ ਆਤੰਕਵਾਦ  ਦੇ ਉਦੇਸ਼ਾਂ ਦੇ ਲਈ ਨਵੀਆਂ ਅਤੇ ਉੱਭਰਦੀਆਂ ਟੈਕਨੋਲੋਜੀਆਂ ਦੇ ਉਪਯੋਗ ਦਾ ਮੁਕਾਬਲਾ ਕਰਨ ‘ਤੇ ਦਿੱਲੀ ਐਲਾਨ ਨੂੰ ਅਪਣਾਉਣ ਦਾ ਸੁਆਗਤ ਕੀਤਾ।


 

15.  ਆਤੰਕਵਾਦ ਦਾ ਮੁਕਾਬਲਾ ਕਰਨ ਅਤੇ ਇਸ ਸਬੰਧ ਵਿੱਚ ਆਲਮੀ ਸਹਿਯੋਗ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਸਾਂਝੀ ਪ੍ਰਤੀਬੱਧਤਾ ਨੂੰ ਸਵੀਕਾਰ ਕਰਦੇ ਹੋਏ, ਦੋਹਾਂ ਲੀਡਰਾਂ ਨੇ ਐੱਫਏਟੀਐੱਫ (FATF) ਸਹਿਤ ਸਾਰੇ ਦੇਸ਼ਾਂ ਦੁਆਰਾ ਧਨ ਸ਼ੋਧਨ ਵਿਰੋਧੀ ਅੰਤਰਰਾਸ਼ਟਰੀ ਮਿਆਰਾਂ ਨੂੰ ਬਣਾਈ ਰੱਖਣ ਅਤੇ ਆਤੰਕਵਾਦ ਦੇ ਵਿੱਤਪੋਸ਼ਣ ਦਾ ਮੁਕਾਬਲਾ ਕਰਨ  ਦੇ ਮਹੱਤਵ ‘ਤੇ ਜ਼ੋਰ ਦਿੱਤਾ। ਦੋਹਾਂ ਧਿਰਾਂ ਨੇ ਆਤੰਕਵਾਦੀ ਕਾਰਵਾਈਆਂ ਦੇ ਅਪਰਾਧੀਆਂ ਨੂੰ ਨਿਆਂ  ਦੇ ਕਟਹਿਰੇ ਵਿੱਚ ਲਿਆਉਣ ਦਾ ਸੱਦਾ ਦਿੱਤਾ। ਦੋਹਾਂ ਧਿਰਾਂ ਨੇ ਖੁਫੀਆ ਜਾਣਕਾਰੀ  ਦੇ ਵਾਸਤਵਿਕ ਸਮੇਂ  ਦੇ ਅਦਾਨ-ਪ੍ਰਦਾਨ ਅਤੇ ਆਤੰਕਵਾਦ ਵਿਰੋਧੀ ਪ੍ਰਯਾਸਾਂ ਦੇ ਤਾਲਮੇਲ ਲਈ ਚੈਨਲਾਂ ਨੂੰ ਮਜ਼ਬੂਤ ਕਰਨ ਦੇ ਲਈ ਆਤੰਕਵਾਦ ਵਿਰੋਧੀ ਸੰਯੁਕਤ ਕਾਰਜ ਸਮੂਹ  ਦੇ ਨਿਯਮਿਤ ਸਲਾਹ-ਮਸ਼ਵਰੇ ਆਯੋਜਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।  ਦੋਹਾਂ ਧਿਰਾਂ ਨੇ ਆਤੰਕਵਾਦੀ ਸਮੂਹਾਂ ਅਤੇ ਵਿਅਕਤੀਆਂ  ਦੇ ਖ਼ਿਲਾਫ਼  ਪਾਬੰਦੀਆਂ ਅਤੇ ਪਦਨਾਮਾਂ (sanctions and designations),  ਕੱਟੜਪੰਥ ਦਾ ਮੁਕਾਬਲਾ ਕਰਨ ਅਤੇ ਆਤੰਕਵਾਦੀਆਂ ਦੁਆਰਾ ਇੰਟਰਨੈਟ  ਦੇ ਉਪਯੋਗ ਅਤੇ ਆਤੰਕਵਾਦੀਆਂ ਦੀ ਸੀਮਾ ਪਾਰ ਆਵਾਜਾਈ  ਬਾਰੇ ਸੂਚਨਾ  ਦੇ ਨਿਰੰਤਰ ਅਦਾਨ-ਪ੍ਰਦਾਨ ਦੇ ਲਈ ਭੀ ਪ੍ਰਤੀਬੱਧਤਾ ਜਤਾਈ।

 

16.  ਆਤੰਕਵਾਦ ਨਾਲ ਸਬੰਧਿਤ ਅਪਰਾਧ ਸਹਿਤ ਅਪਰਾਧੀਆਂ ਨੂੰ ਰੋਕਣ,  ਦਬਾਉਣ,  ਜਾਂਚ ਕਰਨ ਅਤੇ ਉਨ੍ਹਾਂ ‘ਤੇ ਮੁਕੱਦਮਾ ਚਲਾਉਣ ਦੇ ਲਈ ਨਿਕਟ ਸਹਿਯੋਗ ਸੁਨਿਸ਼ਚਿਤ ਕਰਨ  ਦੇ ਉਦੇਸ਼ ਨਾਲ ਭਾਰਤ ਅਤੇ ਜਰਮਨੀ ਨੇ ਅਪਰਾਧਿਕ ਮਾਮਲਿਆਂ ਵਿੱਚ ਪਰਸਪਰ ਕਾਨੂੰਨੀ ਸਹਾਇਤਾ ਸੰਧੀ ( ਐੱਮਐੱਲਏਟੀ-MLAT)  ਨੂੰ ਅੰਤਿਮ ਰੂਪ ਦਿੱਤਾ।  ਦੋਹਾਂ ਲੀਡਰਾਂ ਨੇ ਸਹਿਮਤੀ ਵਿਅਕਤ ਕੀਤੀ ਕਿ ਭਾਰਤ-ਜਰਮਨੀ ਐੱਮਐੱਲਏਟੀ(India-Germany MLAT) ਦੋਹਾਂ ਦੇਸ਼ਾਂ ਦੇ ਦਰਮਿਆਨ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ,  ਜੋ ਸੂਚਨਾ ਅਤੇ ਸਬੂਤ ਸਾਂਝਾ ਕਰਨ,  ਪਰਸਪਰ ਸਮਰੱਥਾ ਨਿਰਮਾਣ ਕਰਨ ਅਤੇ ਦੋਹਾਂ ਦੇਸ਼ਾਂ  ਦੇ  ਦਰਮਿਆਨ ਬਿਹਤਰੀਨ ਪਿਰਤਾਂ ਨੂੰ ਸਾਂਝਾ ਕਰਨ ਦੇ ਸਮਰੱਥ ਬਣਾਵੇਗਾ।

17.  ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਸਾਂਝੇ ਹਿਤ ਵਾਲੇ ਰਣਨੀਤਕ ਸਾਂਝੇਦਾਰਾਂ ਦੇ ਰੂਪ ਵਿੱਚ, ਦੋਹਾਂ ਧਿਰਾਂ ਨੇ ਵਰਗੀਕ੍ਰਿਤ ਸੂਚਨਾ ਦੇ ਅਦਾਨ-ਪ੍ਰਦਾਨ ਅਤੇ ਪਰਸਪਰ ਸੁਰੱਖਿਆ ‘ਤੇ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ, ਜਿਸ ਦੇ ਨਾਲ ਭਾਰਤੀ ਅਤੇ ਜਰਮਨ ਸੰਸਥਾਵਾਂ ਦੇ ਦਰਮਿਆਨ ਸਹਿਯੋਗ ਅਤੇ ਸਹਿਭਾਗਿਤਾ ਦੇ ਲਈ ਇੱਕ ਕਾਨੂੰਨੀ ਢਾਂਚਾ ਤਿਆਰ ਹੋਇਆ ਅਤੇ ਇਸ ਬਾਰੇ ਮਾਰਗਦਰਸ਼ਨ ਪ੍ਰਾਪਤ ਹੋਇਆ ਕਿ ਵਰਗੀਕ੍ਰਿਤ ਸੂਚਨਾ  ਨੂੰ ਕਿਵੇਂ ਸੰਭਾਲ਼ਿਆ, ਸੁਰੱਖਿਅਤ ਅਤੇ ਟ੍ਰਾਂਸਮਿਟ ਕੀਤਾ ਜਾਣਾ ਚਾਹੀਦਾ ਹੈ।

 

18.  ਦੁਨੀਆ ਭਰ  ਦੇ ਪ੍ਰਮੁੱਖ ਖੇਤਰਾਂ ਵਿੱਚ ਵਿਦੇਸ਼ ਨੀਤੀ  ਦੇ ਦ੍ਰਿਸ਼ਟੀਕੋਣ ਨੂੰ ਬਿਹਤਰ ਢੰਗ ਨਾਲ ਸਮਝਣ  ਦੇ ਉਦੇਸ਼ ਨਾਲ,  ਦੋਹਾਂ ਸਰਕਾਰਾਂ ਨੇ ਸਬੰਧਿਤ ਵਿਦੇਸ਼ ਮੰਤਰਾਲਿਆਂ ਦੇ ਦਰਮਿਆਨ ਪੱਛਮੀ ਏਸ਼ੀਆ ਅਤੇ ਉੱਤਰੀ ਅਫਰੀਕਾ(West Asia and North Africa)  (ਡਬਲਿਊਏਐੱਨਏ- WANA) ‘ਤੇ ਭਾਰਤ - ਜਰਮਨੀ ਵਾਰਤਾ (India-Germany Dialogue) ਸ਼ੁਰੂ ਕਰਨ ਦਾ ਨਿਰਣਾ ਲਿਆ ,  ਜੋ ਅਫਰੀਕਾ ਅਤੇ ਪੂਰਬੀ ਏਸ਼ੀਆ ‘ਤੇ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਵਾਰਤਾ ਵਿਵਸਥਾਵਾਂ ਦੇ ਅਤਿਰਿਕਤ ਹੋਵੇਗੀ ।  ਦੋਹਾਂ ਸਰਕਾਰਾਂ ਨੇ ਨੀਤੀ ਨਿਯੋਜਨ ,  ਸਾਇਬਰ-ਸੁਰੱਖਿਆ ,  ਸਾਇਬਰ ਮੁੱਦਿਆਂ ਅਤੇ ਸੰਯੁਕਤ ਰਾਸ਼ਟਰ ਸਹਿਤ ਆਪਸੀ ਚਿੰਤਾ  ਦੇ ਪ੍ਰਮੁੱਖ ਵਿਸ਼ੇਗਤ ਮੁੱਦਿਆਂ ‘ਤੇ ਨਿਯਮਿਤ ਸਲਾਹ-ਮਸ਼ਵਰੇ ‘ਤੇ ਭੀ ਸੰਤੋਸ਼ ਵਿਅਕਤ ਕੀਤਾ।
 

19. ਥਿੰਕ ਟੈਂਕਾਂ ਅਤੇ ਵਿਦੇਸ਼ ਅਤੇ ਸੁਰੱਖਿਆ ਨੀਤੀ ਮਾਹਰਾਂ  ਸਹਿਤ ਇੱਕ-ਦੂਸਰੇ ਦੇ ਦ੍ਰਿਸ਼ਟੀਕੋਣਾਂ ਦੀ ਡੂੰਘੀ ਸਮਝ ਦੀ ਜ਼ਰੂਰਤ ਨੂੰ ਸਵੀਕਾਰ ਕਰਦੇ ਹੋਏ, ਦੋਹਾਂ ਸਰਕਾਰਾਂ ਨੇ ਭਾਰਤੀ ਧਿਰ ਦੇ ਵੱਲੋਂ ਭਾਰਤੀ ਵਿਸ਼ਵ ਮਾਮਲਿਆਂ ਦੀ ਪਰਿਸ਼ਦ (ਆਈਸੀਡਬਲਿਊਏ-ICWA), ਵਿਕਾਸਸ਼ੀਲ ਦੇਸ਼ਾਂ ਦੇ ਲਈ ਖੋਜ ਅਤੇ ਸੂਚਨਾ ਸਿਸਟਮ (ਆਰਆਈਐੱਸ-RIS) ਅਤੇ ਵਿਦੇਸ਼ ਮੰਤਰਾਲਾ ਅਤੇ ਜਰਮਨ ਧਿਰ ਦੀ ਤਰਫ਼ੋਂ ਜਰਮਨ ਆਲਮੀ ਅਤੇ ਖੇਤਰੀ ਅਧਿਐਨ ਸੰਸਥਾਨ (ਜੀਆਈਜੀਏ- GIGA), ਜਰਮਨ ਅੰਤਰਰਾਸ਼ਟਰੀ ਅਤੇ ਸੁਰੱਖਿਆ ਮਾਮਲਿਆਂ ਦੇ ਸੰਸਥਾਨ (ਐੱਸਡਬਲਿਊਪੀ-SWP) ਅਤੇ ਜਰਮਨ ਫੈਡਰਲ  ਵਿਦੇਸ਼ ਦਫ਼ਤਰ (German Federal Foreign Office) ਦੇ ਦਰਮਿਆਨ ਭਾਰਤ-ਜਰਮਨੀ ਟ੍ਰੈਕ 1.5 ਸੰਵਾਦ ਦੀ ਉਪਯੋਗਤਾ ਨੂੰ ਰੇਖਾਂਕਿਤ ਕੀਤਾ। ਇਸ ਸੰਵਾਦ ਦੇ ਪ੍ਰਾਰੂਪ ਦੀ ਅਗਲੀ ਮੀਟਿੰਗ ਨਵੰਬਰ 2024 ਦੇ ਲਈ ਨਿਰਧਾਰਿਤ ਹੈ। ਦੋਹਾਂ ਸਰਕਾਰਾਂ ਨੇ ਪੂਰਬੀ ਏਸ਼ੀਆ ‘ਤੇ ਟ੍ਰੈਕ 1.5 ਸੰਵਾਦ (Track 1.5 Dialogue)ਦੀ ਸ਼ੁਰੂਆਤ ਦੀ ਭੀ ਸ਼ਲਾਘਾ ਕੀਤੀ ਅਤੇ ਇਸ ਬਾਤ ‘ਤੇ ਸਹਿਮਤੀ ਵਿਅਕਤ ਕੀਤੀ ਕਿ ਇਹ ਅਦਾਨ-ਪ੍ਰਦਾਨ ਦੋਹਾਂ ਧਿਰਾਂ ਨੂੰ ਆਪਣੀ ਪਹੁੰਚ ਨੂੰ ਬਿਹਤਰ ਢੰਗ ਨਾਲ ਸੰਰੇਖਿਤ ਅਤੇ ਤਾਲਮੇਲ ਕਰਨ(better align and coordinate) ਵਿੱਚ ਮਦਦ ਕਰਦੇ ਹਨ। ਇਸ ਗਤੀ ਨੂੰ ਬਣਾਈ ਰੱਖਣ ਦੇ ਉਦੇਸ਼ ਨਾਲ, ਦੋਵੇਂ ਧਿਰਾਂ ਜਲਦੀ ਤੋਂ ਜਲਦੀ ਟ੍ਰੈਕ 1.5 ਸੰਵਾਦ (Track 1.5 Dialogue) ਦੇ ਅਗਲੇ ਸੰਸਕਰਣ ਨੂੰ ਆਯੋਜਿਤ ਕਰਨ ‘ਤੇ ਸਹਿਮਤ ਹੋਈਆਂ।

 

20. ਦੋਵੇਂ ਧਿਰਾਂ ਅੰਤਰਰਾਸ਼ਟਰੀ ਕਾਨੂੰਨ, ਪ੍ਰਭੂਸੱਤਾ ਦੇ ਲਈ ਆਪਸੀ ਸਨਮਾਨ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਸਮਾਧਾਨ ‘ਤੇ ਅਧਾਰਿਤ ਅਤੇ ਪ੍ਰਭਾਵੀ ਖੇਤਰੀ ਸੰਸਥਾਵਾਂ ਦੁਆਰਾ ਸਮਰਥਿਤ ਇੱਕ ਸੁਤੰਤਰ, ਖੁੱਲ੍ਹੇ, ਸਮਾਵੇਸ਼ੀ, ਸ਼ਾਂਤੀਪੂਰਨ ਅਤੇ ਸਮ੍ਰਿੱਧ ਭਾਰਤ-ਪ੍ਰਸ਼ਾਂਤ (free, open, inclusive, peaceful and prosperous Indo-Pacific) ਨੂੰ ਹੁਲਾਰਾ ਦੇਣ ਦੇ ਲਈ ਪ੍ਰਤੀਬੱਧ ਹਨ। ਦੋਹਾਂ ਧਿਰਾਂ ਨੇ ਆਸੀਆਨ ਦੀ ਏਕਤਾ ਅਤੇ ਕੇਂਦ੍ਰੀਅਤਾ(ASEAN's unity and centrality) ਦੇ ਲਈ ਆਪਣੇ ਅਟੁੱਟ ਸਮਰਥਨ ਦੀ ਪੁਸ਼ਟੀ ਕੀਤੀ। ਭਾਰਤ ਸਰਕਾਰ ਨੇ ਭਾਰਤ-ਪ੍ਰਸ਼ਾਂਤ ਮਹਾਸਾਗਰ ਪਹਿਲ (ਆਈਪੀਓਆਈ -IPOI) ਦੇ ਸਮਰੱਥਾ ਨਿਰਮਾਣ ਵਿੱਚ ਜਰਮਨੀ ਦੀ ਅਗਵਾਈ ਅਤੇ 2022 ਵਿੱਚ ਆਪਣੀ ਅੰਤਰਰਾਸ਼ਟਰੀ ਜਲਵਾਯੂ ਪਹਿਲ (International Climate Initiative) ਦੇ ਤਹਿਤ ਵਿਚਾਰਾਂ ਦੇ ਲਈ ਪ੍ਰਤੀਯੋਗੀ ਕਾਲ ਦੇ ਜ਼ਰੀਏ (via a competitive call) 20 ਮਿਲੀਅਨ ਯੂਰੋ ਤੱਕ ਦੀ ਪ੍ਰਤੀਬੱਧਤਾ ਦਾ ਸੁਆਗਤ ਕੀਤਾ, ਤਾਕਿ ਜਲਵਾਯੂ ਨਾਲ ਸਬੰਧਿਤ ਨੁਕਸਾਨ ਅਤੇ ਘਾਟੇ ਦੇ ਖ਼ਿਲਾਫ਼ ਪ੍ਰਸ਼ਾਂਤ ਦ੍ਵੀਪ ਸਟੇਟਾਂ ਨੂੰ ਮਜ਼ਬੂਤ ਕੀਤਾ ਜਾ ਸਕੇ।

21. ਜਰਮਨੀ ਨੇ ਭਾਰਤ ਨੂੰ ਸਫ਼ਲ ਜੀ20 ਪ੍ਰਧਾਨਗੀ ਦੇ ਲਈ ਵਧਾਈ ਦਿੱਤੀ, ਜਿਸ ਨੇ ਵਿਕਾਸ ਏਜੰਡਾ ਨੂੰ ਜੀ20 ਵਿੱਚ ਕੇਂਦਰ ਵਿੱਚ ਲਿਆ ਦਿੱਤਾ। ਦੋਹਾਂ ਲੀਡਰਾਂ ਨੇ ਮੰਨਿਆ ਕਿ ਜਰਮਨੀ ਦੀ ਜੀ20 ਪ੍ਰਧਾਨਗੀ(G20 Presidency) ਦੇ ਦੌਰਾਨ ਅਫਰੀਕਾ ਦੇ ਨਾਲ ਸਮਝੌਤੇ (ਸੀਡਬਲਿਊਏ) (Compact with Africa -CwA) ‘ਤੇ ਇੱਕ ਮੰਚ ਸ਼ੁਰੂ ਕਰਨ ਤੋਂ ਲੈ ਕੇ ਭਾਰਤ ਦੀ ਪ੍ਰਧਾਨਗੀ ਦੇ ਦੌਰਾਨ ਅਫਰੀਕਨ ਯੂਨੀਅਨ ਨੂੰ ਜੀ20(G20) ਦੇ ਪਰਮਾਨੈਂਟ ਮੈਂਬਰ ਦੇ ਰੂਪ ਵਿੱਚ ਸ਼ਾਮਲ ਕਰਨ ਤੱਕ, ਜੀ20 ਨੇ ਇਹ ਸੁਨਿਸ਼ਚਿਤ ਕਰਨ ਦੇ ਲਈ ਇੱਕ ਲੰਬਾ ਸਫ਼ਰ ਤੈ ਕੀਤਾ ਹੈ ਕਿ ਗਲੋਬਲ ਸਾਊਥ ਦੀ ਆਵਾਜ਼ ਨੂੰ ਤੇਜ਼ ਕੀਤਾ ਜਾਵੇ। ਭਾਰਤ ਅਤੇ ਜਰਮਨੀ ਨੇ ਬ੍ਰਾਜ਼ੀਲ ਦੀ ਜੀ20 ਪ੍ਰਧਾਨਗੀ ਦੁਆਰਾ ਨਿਰਧਾਰਿਤ ਪ੍ਰਾਥਮਿਕਤਾਵਾਂ, ਵਿਸ਼ੇਸ਼ ਤੌਰ ‘ਤੇ ਆਲਮੀ ਸ਼ਾਸਨ ਸੁਧਾਰ (Global Governance Reforms) ਅਤੇ ਰੱਖਿਆ ਅਤੇ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਆਪਣਾ ਸਮਰਥਨ ਵਿਅਕਤ ਕੀਤਾ।
 

22. ਦੋਹਾਂ ਦੇਸ਼ਾਂ ਦੇ ਦਰਮਿਆਨ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਸਾਂਝੇ ਲਕਸ਼ ਨੂੰ ਮਾਨਤਾ ਦਿੰਦੇ ਹੋਏ, ਭਾਰਤ ਸਰਕਾਰ ਨੇ ਜਨਰਲ ਅਥਾਰਾਇਜ਼ੇਸ਼ਨ/ਜਨਰਲ ਲਾਇਸੈਂਸ (ਏਜੀਜੀ- AGG) ਵਿਵਸਥਾ ਜਿਹੇ ਅਨੁਕੂਲ ਰੈਗੂਲੇਟਰੀ ਫ਼ੈਸਲਿਆਂ ਦੇ ਮਾਧਿਅਮ ਨਾਲ ਤੇਜ਼ੀ ਨਾਲ ਨਿਰਯਾਤ ਮਨਜ਼ੂਰੀ ਦੀ ਸੁਵਿਧਾ ਦੇ ਲਈ ਜਰਮਨ ਫੈਡਰਲ  ਸਰਕਾਰ ਦੇ ਪ੍ਰਯਾਸਾਂ ਦਾ ਸੁਆਗਤ ਕੀਤਾ। ਦੋਹਾਂ ਧਿਰਾਂ ਨੇ ਭਾਰਤ ਨੂੰ ਰਣਨੀਤਕ ਨਿਰਯਾਤ ਦਾ ਸਮਰਥਨ ਕਰਨ ਦੇ ਲਈ ਪ੍ਰਤੀਬੱਧਤਾ ਜਤਾਈ ਅਤੇ ਦੋਹਾਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਦੇ ਦਰਮਿਆਨ ਸਹਿ-ਵਿਕਾਸ, ਸਹਿ-ਉਤਪਾਦਨ ਅਤੇ ਸੰਯੁਕਤ ਖੋਜ  ਨੂੰ ਪ੍ਰੋਤਸਾਹਿਤ ਕੀਤਾ। ਦੋਹਾਂ ਸਰਕਾਰਾਂ ਨੇ ਭਾਰਤ ਅਤੇ ਜਰਮਨੀ ਦੇ ਦਰਮਿਆਨ ਰੱਖਿਆ ਉਦਯੋਗਿਕ ਸਾਂਝੇਦਾਰੀ (defense industrial partnership) ਨੂੰ ਮਜ਼ਬੂਤ ਕਰਨ ਦੇ ਲਈ 24 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਰੱਖਿਆ ਗੋਲਮੇਜ਼ ਸੰਮੇਲਨ (defence roundtable) ਦੀ ਸ਼ਲਾਘਾ ਕੀਤੀ।

 

23. ਨਿਯਮਿਤ ਯਾਤਰਾਵਾਂ ਅਤੇ ਹਥਿਆਰਬੰਦ ਬਲਾਂ ਦੇ ਦਰਮਿਆਨ ਵਧਦੀ ਬਾਤਚੀਤ ਦੇ ਇਲਾਵਾ, ਦੋਵੇਂ ਧਿਰਾਂ ਅਗਲੇ ਸਾਲ ਭਾਰਤ ਵਿੱਚ ਹੋਣ ਵਾਲੀ ਅਗਲੀ ਉੱਚ ਰੱਖਿਆ ਕਮੇਟੀ (ਐੱਚਡੀਸੀ-HDC) ਦੀ ਮੀਟਿੰਗ ਦੇ ਪ੍ਰਤੀ ਤਤਪਰ ਹਨ, ਜਿਸ ਦਾ ਉਦੇਸ਼ ਭਾਰਤ ਅਤੇ ਜਰਮਨੀ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ ਦੇ ਪ੍ਰਮੁੱਖ ਥੰਮ੍ਹ  ਦੇ ਰੂਪ ਵਿੱਚ ਰੱਖਿਆ ਸਹਿਯੋਗ ਨੂੰ ਵਿਕਸਿਤ ਕਰਨਾ ਹੈ। ਭਾਰਤ ਅਤੇ ਜਰਮਨੀ ਨੇ ਨਵੀਂ ਦਿੱਲੀ ਸਥਿਤ ਸੰਯੁਕਤ ਰਾਸ਼ਟਰ ਸ਼ਾਂਤੀ ਸਥਾਪਨਾ ਕੇਂਦਰ (ਸੀਯੂਐੱਨਪੀਕੇ-CUNPK) ਅਤੇ ਜਰਮਨੀ ਵਿੱਚ ਇਸ ਦੇ ਬਰਾਬਰ ਦਾ, ਹੈਮੇਲਬਰਗ ਸਥਿਤ ਬੁੰਡੇਸਵੇਹਰ ਸੰਯੁਕਤ ਰਾਸ਼ਟਰ ਟ੍ਰੇਨਿੰਗ ਕੇਂਦਰ (ਜੀਏਐੱਫਯੂਐੱਨਟੀਸੀ-GAFUNTC) ਦੇ ਦਰਮਿਆਨ ਸ਼ਾਂਤੀ ਸਥਾਪਨਾ ਸਬੰਧੀ ਟ੍ਰੇਨਿੰਗ ਵਿੱਚ ਸਹਿਯੋਗ ਨੂੰ ਅੰਤਿਮ ਰੂਪ ਦੇਣ ‘ਤੇ ਭੀ ਸਹਿਮਤੀ ਵਿਅਕਤ ਕੀਤੀ ਅਤੇ ਦੋਵੇਂ ਦੇਸ਼ 2025 ਵਿੱਚ ਬਰਲਿਨ ਵਿੱਚ ਹੋਣ ਵਾਲੀ ਸ਼ਾਂਤੀ ਸਥਾਪਨਾ ਮੰਤਰੀ ਪੱਧਰੀ ਮੀਟਿੰਗ ਦੇ ਪ੍ਰਤੀ ਆਸਵੰਦ ਹੈ।

 

24. ਦੋਹਾਂ ਧਿਰਾਂ ਨੇ ਸਮ੍ਰਿੱਧੀ ਅਤੇ ਸੁਰੱਖਿਆ ਦੇ ਨਾਲ-ਨਾਲ ਆਲਮੀ ਚੁਣੌਤੀਆਂ ਨਾਲ ਨਿਪਟਣ ਦੇ ਲਈ ਭਾਰਤ-ਪ੍ਰਸ਼ਾਂਤ ਖੇਤਰ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਜਰਮਨੀ ਭਾਰਤ-ਪ੍ਰਸ਼ਾਂਤ(Indo-Pacific) ਖੇਤਰ ਦੇ ਲਈ ਫੈਡਰਲ  ਸਰਕਾਰ ਦੇ ਨੀਤੀ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਇਸ ਖੇਤਰ ਦੇ ਨਾਲ ਆਪਣੇ ਜੁੜਾਅ ਨੂੰ ਵਧਾਵੇਗਾ। ਦੋਹਾਂ ਧਿਰਾਂ ਨੇ ਭਾਰਤ-ਪ੍ਰਸ਼ਾਂਤ(Indo-Pacific)  ਖੇਤਰ ਸਹਿਤ ਸਾਰੇ ਸਮੁੰਦਰੀ ਖੇਤਰਾਂ ਵਿੱਚ, ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਨੇਵੀਗੇਸ਼ਨ ਦੀ ਸੁਤੰਤਰਤਾ ਅਤੇ ਨਿਰਵਿਘਨ ਸਮੁੰਦਰੀ ਮਾਰਗਾਂ, ਜਿਹਾ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸੰਮੇਲਨ (ਯੂਐੱਨਸੀਐੱਲਓਐੱਸ-UNCLOS) 1982 ਵਿੱਚ ਪ੍ਰਤੀਬਿੰਬਿਤ ਹੈ, ਦੇ ਮਹੱਤਵ ‘ਤੇ ਭੀ ਪ੍ਰਕਾਸ਼ ਪਾਇਆ। 

ਇਸ ਸੰਦਰਭ ਵਿੱਚ, ਦੋਹਾਂ ਸਰਕਾਰਾਂ ਨੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਹੋਰ ਗਹਿਰਾ ਕਰਨ ਅਤੇ ਭਾਰਤ-ਪ੍ਰਸ਼ਾਂਤ ਖੇਤਰ ਸਹਿਤ ਆਪਸੀ ਲੌਜਿਸਟਿਕਸ ਸਹਾਇਤਾ ਦੇ ਪ੍ਰਾਵਧਾਨ ਦੇ ਲਈ ਅਧਾਰ ਸਥਾਪਿਤ ਕਰਨ ਦੇ ਕ੍ਰਮ ਵਿੱਚ ਭਾਰਤ ਅਤੇ ਜਰਮਨੀ ਦੇ ਹਥਿਆਰਬੰਦ ਬਲਾਂ ਦੇ ਦਰਮਿਆਨ ਆਪਸੀ ਲੌਜਿਸਟਿਕਸ ਸਹਾਇਤਾ ਅਤੇ ਅਦਾਨ-ਪ੍ਰਦਾਨ ਦੇ ਸਬੰਧ ਵਿੱਚ ਇੱਕ ਸਹਿਮਤੀ ਪੱਤਰ(Memorandum of Arrangement) ਨੂੰ ਅੰਤਿਮ ਰੂਪ ਦੇਣ ਦੇ ਆਪਣੇ ਸੰਯੁਕਤ ਇਰਾਦੇ ਦਾ ਐਲਾਨ ਕੀਤਾ। ਭਾਰਤ-ਪ੍ਰਸ਼ਾਂਤ ਵਿੱਚ ਸਹਿਯੋਗ ਨੂੰ ਗਹਿਰਾ ਕਰਨ ਦੇ ਉਦੇਸ਼ ਨਾਲ, ਜਰਮਨੀ ਹਿੰਦ ਮਹਾਸਾਗਰ ਖੇਤਰ ਵਿੱਚ ਸਮੁੰਦਰੀ ਟ੍ਰੈਫਿਕ ਦੀ ਨਿਗਰਾਨੀ ਕਰਨ ਦੇ ਲਈ ਗੁਰੂਗ੍ਰਾਮ ਵਿੱਚ ਇਨਫਰਮੇਸ਼ਨ ਫਿਊਜ਼ਨ ਸੈਂਟਰ- ਹਿੰਦ ਮਹਾਸਾਗਰ ਖੇਤਰ (ਆਈਐੱਫਸੀ-ਆਈਓਆਰ /IFC-IOR) ਵਿੱਚ ਇੱਕ ਸੰਪਰਕ ਅਧਿਕਾਰੀ ਨੂੰ ਸਥਾਈ ਤੌਰ ‘ਤੇ ਤੈਨਾਤ ਕਰੇਗਾ, ਜਿਸ ਨਾਲ ਇਸ ਖੇਤਰ ਵਿੱਚ ਨਿਕਟ ਸਹਿਯੋਗ ਨੂੰ ਹੋਰ ਹੁਲਾਰਾ ਮਿਲੇਗਾ।
 

25. ਦੋਹਾਂ ਧਿਰਾਂ ਨੇ ਸੁਰੱਖਿਆ ਅਤੇ ਰੱਖਿਆ ਸਹਿਯੋਗ ਦੇ ਖੇਤਰ ਵਿੱਚ ਭਾਰਤ-ਪ੍ਰਸ਼ਾਂਤ ਖੇਤਰ (Indo-Pacific region) ਵਿੱਚ ਜਰਮਨੀ ਦੀ ਵਧਦੀ ਭਾਗੀਦਾਰੀ ਦਾ ਸੁਆਗਤ ਕੀਤਾ ਅਤੇ ਅਗਸਤ 2024 ਵਿੱਚ ਅਭਿਆਸ ਤਰੰਗ ਸ਼ਕਤੀ (TARANG SHAKTI) ਦੇ ਦੌਰਾਨ ਭਾਰਤੀ ਅਤੇ ਜਰਮਨ ਵਾਯੂ ਸੈਨਾਵਾਂ ਦੇ ਸਫ਼ਲ ਸਹਿਯੋਗ ਦੇ ਨਾਲ-ਨਾਲ ਗੋਆ ਵਿੱਚ ਬੰਦਰਗਾਹ ‘ਤੇ ਆਗਮਨ ਅਤੇ ਜਰਮਨ ਜਲ ਸੈਨਾ ਫ੍ਰਿਗੇਟ “ਬੈਡੇਨ-ਵੁਰਟੇਮਬਰਗ”( German Naval Frigate "Baden-Württemberg”)  ਦੇ ਨਾਲ-ਨਾਲ ਲੜਾਕੂ ਸਹਾਇਤਾ ਜਹਾਜ਼ “ਫ੍ਰੈਂਕਫਰਟ ਐੱਮ ਮੇਨ”( Combat Support Ship "Frankfurt Am Main”) ਅਤੇ ਭਾਰਤੀ ਜਲ ਸੈਨਾ ਦੇ ਦਰਮਿਆਨ ਸੰਯੁਕਤ ਜਲ ਸੈਨਿਕ  ਅਭਿਆਸ ਦੀ ਸ਼ਲਾਘਾ ਕੀਤੀ। ਜਰਮਨੀ ਨੇ ਜੁਲਾਈ 2024 ਵਿੱਚ ਭਾਰਤੀ ਜਲ ਸੈਨਿਕ  ਜਹਾਜ਼ ਆਈਐੱਨਐੱਸ ਤਬਰ(Indian naval ship INS TABAR) ਦੇ ਹੈਂਬਰਗ (Hamburg) ਵਿੱਚ ਬੰਦਰਗਾਹ ‘ਤੇ ਆਗਮਨ ਦਾ ਭੀ ਸੁਆਗਤ ਕੀਤਾ।


26. ਦੋਵੇਂ ਸਰਕਾਰਾਂ ਯੂਰੋਪੀਅਨ ਯੂਨੀਅਨ ਦੀਆਂ ਵਿਵਸਥਾਵਾਂ (EU mechanisms) ਦੇ ਤਹਿਤ ਅਤੇ ਹੋਰ ਭਾਗੀਦਾਰਾਂ ਦੇ ਨਾਲ ਦੁਵੱਲੇ ਤੌਰ ‘ਤੇ ਰਿਸਰਚ, ਸਹਿ-ਵਿਕਾਸ ਅਤੇ ਸਹਿ-ਉਤਪਾਦਨ ਗਤੀਵਿਧੀਆਂ ਨੂੰ ਵਧਾ ਕੇ ਸੁਰੱਖਿਆ ਅਤੇ ਰੱਖਿਆ ਮੁੱਦਿਆਂ ‘ਤੇ ਦੁਵੱਲੇ ਅਦਾਨ-ਪ੍ਰਦਾਨ ਨੂੰ ਤੇਜ਼ ਕਰਨ ‘ਤੇ ਸਹਿਮਤ ਹੋਈਆਂ। ਇਸ ਸਬੰਧ ਵਿੱਚ, ਦੋਵੇਂ ਧਿਰਾਂ ਟੈਕਨੋਲੋਜੀ ਸਹਿਯੋਗ, ਮੈਨੂਫੈਕਚਰਿੰਗ/ਸਹਿ-ਉਤਪਾਦਨ ਅਤੇ ਰੱਖਿਆ ਪਲੈਟਫਾਰਮਾਂ ਅਤੇ ਉਪਕਰਣਾਂ ਦੇ ਸਹਿ-ਵਿਕਾਸ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਰੱਖਿਆ ਖੇਤਰ ਵਿੱਚ ਉਦਯੋਗ ਪੱਧਰ ਦੇ ਸਹਿਯੋਗ ਵਧਾਉਣ ਦਾ ਸਮਰਥਨ ਕਰਨਗੀਆਂ। ਜਰਮਨੀ ਓਸੀਸੀਏਆਰ-OCCAR (ਜੁਆਇੰਟ ਆਰਮਾਮੈਂਟ ਕੋ-ਆਪਰੇਸ਼ਨ ਲਈ ਸੰਗਠਨ- Organisation for Joint Armament Co-operation) ਦੇ ਯੂਰੋਡ੍ਰੋਨ ਪ੍ਰੋਗਰਾਮ(Eurodrone Programme) ਵਿੱਚ ਅਬਜ਼ਰਵਰ ਦੇ ਦਰਜੇ ਦੇ ਲਈ ਭਾਰਤ ਦੇ ਆਵੇਦਨ ਦਾ ਸੁਆਗਤ ਕਰਦਾ ਹੈ। 

ਮਹੱਤਵਪੂਰਨ ਅਤੇ ਉੱਭਰਦੀਆਂ ਹੋਈਆਂ ਟੈਕਨੋਲੋਜੀਆਂ, ਵਿਗਿਆਨ ਅਤੇ ਇਨੋਵੇਸ਼ਨ ਦੇ ਲਈ ਸਾਂਝੇਦਾਰੀ

 

27. ਦੋਹਾਂ ਲੀਡਰਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਵਿਗਿਆਨ ਅਤੇ ਟੈਕਨੋਲੋਜੀ ਵਿੱਚ 50 ਵਰ੍ਹਿਆਂ ਤੋਂ ਚਲੇ ਆ ਰਹੇ ਸਫ਼ਲ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ‘ਭਾਰਤ-ਜਰਮਨੀ ਇਨੋਵੇਸ਼ਨ ਅਤੇ ਟੈਕਨੋਲੋਜੀ ਭਾਗੀਦਾਰੀ ਰੋਡਮੈਪ’ (‘India-Germany Innovation and Technology Partnership Roadmap’) ਸ਼ੁਰੂ ਕਰਕੇ ਇਸ ਨੂੰ ਹੋਰ ਅੱਗੇ ਵਧਾਉਣ ਦੇ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ, ਜੋ ਦੋਹਾਂ ਦੇਸ਼ਾਂ ਦੇ ਪਬਲਿਕ ਅਤੇ ਪ੍ਰਾਈਵੇਟ ਸੈਕਟਰਾਂ ਅਤੇ ਖੋਜ ਸੰਸਥਾਵਾਂ ਦੇ ਲਈ ਅਖੁੱਟ ਊਰਜਾ, ਸਟਾਰਟ-ਅਪਸ, ਸੈਮੀਕੰਡਕਟਰਸ, ਏਆਈ(AI) ਅਤੇ ਕੁਆਂਟਮ ਟੈਕਨੋਲੋਜੀਆਂ(quantum technologies), ਜਲਵਾਯੂ ਜੋਖਮ ਅਤੇ ਟਿਕਾਊ ਸੰਸਾਧਨ ਪ੍ਰਬੰਧਨ, ਜਲਵਾਯੂ ਪਰਿਵਰਤਨ ਅਨੁਕੂਲਨ ਦੇ ਨਾਲ-ਨਾਲ ਐਗਰੋਈਕੋਲੋਜੀ (agroecology) ਦੇ ਖੇਤਰ ਵਿੱਚ ਸਾਡੇ ਸਹਿਯੋਗ ਨੂੰ ਅੱਗੇ ਵਧਾਉਣ ਦੇ ਲਈ ਇੱਕ ਦਿਸ਼ਾ-ਨਿਰਦੇਸ਼ ਦੇ ਰੂਪ ਵਿੱਚ ਕੰਮ ਕਰੇਗਾ। ਦੋਹਾਂ ਲੀਡਰਾਂ ਨੇ ਪੁਲਾੜ ਅਤੇ ਪੁਲਾੜ ਟੈਕਨੋਲੋਜੀਆਂ ਦੀ ਭਵਿੱਖ ਦੀ ਸਮ੍ਰਿੱਧੀ, ਵਿਕਾਸ ਅਤੇ ਸੰਭਾਵਿਤ ਸਹਿਯੋਗ ਦੇ ਲਈ ਇੱਕ ਮਹੱਤਵਪੂਰਨ ਅਤੇ ਆਸ਼ਾਜਨਕ ਖੇਤਰ ਦੇ ਰੂਪ ਵਿੱਚ ਪਹਿਚਾਣ ਕੀਤੀ।

 

28. ਦੋਹਾਂ ਲੀਡਰਾਂ ਨੇ ਖੋਜ ਅਤੇ ਸਿੱਖਿਆ ਦੇ ਖੇਤਰ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਵਧਦੇ ਅਦਾਨ-ਪ੍ਰਦਾਨ ਅਤੇ ਜਰਮਨੀ ਵਿੱਚ ਸਟਡੀ ਕਰਦੇ ਭਾਰਤੀ ਵਿਦਿਆਰਥੀਆਂ ਦੀ ਵਧਦੀ ਸੰਖਿਆ ‘ਤੇ ਸੰਤੋਸ਼ ਵਿਅਕਤ ਕੀਤਾ। ਦੋਹਾਂ ਲੀਡਰਾਂ ਨੇ ਦੁਵੱਲੇ ਉਦਯੋਗ-ਅਕਾਦਮਿਕ ਰਣਨੀਤਕ ਖੋਜ ਅਤੇ ਵਿਕਾਸ ਸਾਂਝੇਦਾਰੀ ਨੂੰ ਹੁਲਾਰਾ ਦੇਣ ਵਿੱਚ ਭਾਰਤ-ਜਰਮਨ ਵਿਗਿਆਨ ਅਤੇ ਟੈਕਨੋਲੋਜੀ ਕੇਂਦਰ (ਆਈਜੀਐੱਸਟੀਸੀ-IGSTC) ਦੀ ਪ੍ਰਮੁੱਖ ਭੂਮਿਕਾ ਦੀ ਭੀ ਸ਼ਲਾਘਾ ਕੀਤੀ। ਦੋਹਾਂ ਲੀਡਰਾਂ ਨੇ ਆਈਜੀਐੱਸਟੀਸੀ ਦੀਆਂ ਹਾਲ ਦੀਆਂ ਪਹਿਲਾਂ ਅਤੇ ਅਡਵਾਂਸਡ ਸਮੱਗਰੀਆਂ ਦੇ ਖੇਤਰ ਵਿੱਚ 2+2 ਪ੍ਰੋਜੈਕਟਾਂ ਨੂੰ ਸਮਰਥਨ ਦੇਣ ਦੇ ਲਈ ਸੰਯੁਕਤ ਇਰਾਦਾ ਐਲਾਨ (Joint Declaration of Intent) ‘ਤੇ ਹਸਤਾਖਰ ਦਾ ਸੁਆਗਤ ਕੀਤਾ। ਆਈਜੀਐੱਸਟੀਸੀ ਦੇ ਮਹੱਤਵ ਨੂੰ ਸਮਝਦੇ ਹੋਏ, ਦੋਹਾਂ ਲੀਡਰਾਂ ਨੇ ਸਾਂਝੀਆਂ ਕਦਰਾਂ-ਕੀਮਤਾਂ ‘ਤੇ ਅਧਾਰਿਤ ਅਤੇ ਇਨੋਵੇਟਿਵ ਟੈਕਨੋਲੋਜੀ ਵਿਕਾਸ ਅਤੇ ਮੈਨੂਫੈਕਚਰਿੰਗ ਦੁਆਰਾ ਸੰਚਾਲਿਤ ਨਵੀਂ ਸਾਂਝੇਦਾਰੀ ਦਾ ਵਿਸਤਾਰ ਕਰਨ ਅਤੇ ਉਸ ਨੂੰ ਅੰਤਿਮ ਰੂਪ ਦੇਣ ਦੀ ਇੱਛਾ ਵਿਅਕਤ ਕੀਤੀ।

 

29. ਦੋਹਾਂ ਲੀਡਰਾਂ ਨੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ-DST) ਅਤੇ ਜਰਮਨ ਰਿਸਰਚ ਫਾਊਂਡੇਸ਼ਨ (ਡੀਐੱਫਜੀ-DFG) ਦੁਆਰਾ ਸੰਯੁਕਤ ਰੂਪ ਨਾਲ ਦੋਹਾਂ ਦੇਸ਼ਾਂ ਦੇ ਦਰਮਿਆਨ ਪ੍ਰਥਮ ਬੁਨਿਆਦੀ ਰਿਸਰਚ ਸੰਘ ਮਾਡਲ ਭਾਵ ਅੰਤਰਰਾਸ਼ਟਰੀ ਰਿਸਰਚ ਟ੍ਰੇਨਿੰਗ ਸਮੂਹ (ਆਈਆਰਟੀਜੀ- IRTG) ਦੇ ਲਾਂਚ ਦੀ ਸ਼ਲਾਘਾ ਕੀਤੀ, ਜਿਸ ਵਿੱਚ ਸੁਪਰਮੌਲਿਕਿਊਲਰ ਮੈਟ੍ਰਿਸੇਸ ਵਿੱਚ ਫੋਟੋਲਿਊਮਿਨੇਸੇਂਸ (Photoluminescence in Supramolecular Matrices) ‘ਤੇ ਆਈਆਈਐੱਸਈਆਰ ਤਿਰੂਵਨੰਤਪਰੁਮ ਅਤੇ ਵੁਰਜ਼ਬਰਗ ਯੂਨੀਵਰਸਿਟੀ ਦੇ ਰਿਸਰਚਰਾਂ ਦੇ ਪ੍ਰਥਮ ਸਮੂਹ ਦੀ ਭਾਗੀਦਾਰੀ ਸੀ। ਵਿਗਿਆਨ ਅਤੇ ਇਨੋਵੇਸ਼ਨ ਲੈਂਡਸਕੇਪ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਨੇ ਅਕਾਦਮਿਕ ਅਤੇ ਖੋਜ ਸੰਸਥਾਵਾਂ ਦੇ ਵਿਗਿਆਨਿਕ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਈਕੋਸਿਸਟਮਸ (incubation ecosystems) ਨੂੰ ਹੁਲਾਰਾ ਦੇਣ ਦੇ ਸੰਦਰਭ ਵਿੱਚ ਸਮੂਹਿਕ ਮੁਹਾਰਤ ਅਤੇ ਸਮਰੱਥਾ ਦਾ ਲਾਭ ਉਠਾਉਣ ਦੇ ਲਈ ਇੱਕ ਭਾਰਤ-ਜਰਮਨ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਐਕਸਚੇਂਜ ਪ੍ਰੋਗਰਾਮ ਸ਼ੁਰੂ ਕਰਨ ਦੀ ਇੱਛਾ ਵਿਅਕਤ ਕੀਤੀ।

 

30. ਦੋਹਾਂ ਲੀਡਰਾਂ ਨੇ ਜਰਮਨੀ ਵਿੱਚ ਐਂਟੀ-ਪ੍ਰੋਟੌਨ ਅਤੇ ਆਇਨ ਰਿਸਰਚ ਸੁਵਿਧਾ (ਐੱਫਏਆਈਆਰ-FAIR) ਅਤੇ ਡਿਊਸ਼ ਇਲੈਕਟ੍ਰੌਨਨ ਸਿੰਕ੍ਰੋਟ੍ਰੌਨ (Deutsche Elektronen Synchrotron) (ਡੀਈਐੱਸਵਾਈ-DESY) ਵਿੱਚ ਮੈਗਾ-ਵਿਗਿਆਨ ਸੁਵਿਧਾਵਾਂ ਵਿੱਚ ਭਾਰਤ ਦੀ ਭਾਗੀਦਾਰੀ ਦੇ ਉਦਾਹਰਣ ਦੇ ਰੂਪ ਵਿੱਚ ਉੱਚ ਪੱਧਰ ਦੀ ਭਾਗੀਦਾਰੀ ਦੀ ਸਰਾਹਨਾ ਕਰਦੇ ਹੋਏ ਸੰਤੋਸ਼ ਵਿਅਕਤ ਕੀਤਾ। ਉਨ੍ਹਾਂ ਨੇ ਐੱਫਏਆਈਆਰ ਸੁਵਿਧਾ (FAIR facility) ਦੇ ਸਮੇਂ ‘ਤੇ ਨਿਸ਼ਪਾਦਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਵਿੱਤੀ ਸਹਾਇਤਾ ਸਹਿਤ ਆਪਣੀ ਪ੍ਰਤੀਬੱਧਤਾ ਨੂੰ ਵਧਾਇਆ। ਦੋਹਾਂ ਲੀਡਰਾਂ ਨੇ ਡੀਈਐੱਸਵਾਈ ਵਿੱਚ ਸਿੰਕ੍ਰੋਟ੍ਰੌਨ ਵਿਕਿਰਣ ਸੁਵਿਧਾ (synchrotron radiation facility) ਪੈਟਰਾ-III (PETRA-III) ਅਤੇ ਫ੍ਰੀ-ਇਲੈਕਟ੍ਰੌਨ ਲੇਜ਼ਰ ਸੁਵਿਧਾ ਫਲੈਸ਼ ਵਿੱਚ ਸਹਿਯੋਗ ਦੀ ਨਿਰੰਤਰਤਾ ਨੂੰ ਭੀ ਮਾਨਤਾ ਦਿੱਤੀ।

 

31. ਦੋਹਾਂ ਸਰਕਾਰਾਂ ਨੇ ਉਚੇਰੀ ਸਿੱਖਿਆ ਵਿੱਚ ਲਗਾਤਾਰ ਵਧਦੀ ਸਾਂਝੇਦਾਰੀ ਦਾ ਸੁਆਗਤ ਕੀਤਾ, ਜੋ ਦੂਹਰੀ ਅਤੇ ਸੰਯੁਕਤ ਡਿਗਰੀ ਦੀ ਸੁਵਿਧਾ ਪ੍ਰਦਾਨ ਕਰਦੀ ਹੈ ਅਤੇ ਯੂਨੀਵਰਸਿਟੀਆਂ ਅਤੇ ਉਚੇਰੀ ਸਿੱਖਿਆ ਸੰਸਥਾਵਾਂ ਦੇ  ਦਰਮਿਆਨ ਸਹਿਯੋਗੀ ਖੋਜ ਅਤੇ ਅਕਾਦਮਿਕ ਅਤੇ ਸੰਸਥਾਗਤ ਅਦਾਨ-ਪ੍ਰਦਾਨ ਨੂੰ ਗਤੀ ਦਿੰਦੀ ਹੈ। ਦੋਹਾਂ ਧਿਰਾਂ ਨੇ ਖਾਸ ਤੌਰ ‘ਤੇ, “ਜਲ ਸੁਰੱਖਿਆ ਅਤੇ ਆਲਮੀ ਪਰਿਵਰਤਨ” ("Water Security & Global Change”)ਵਿੱਚ ਪਹਿਲਾਂ ਭਾਰਤ-ਜਰਮਨ ਸੰਯੁਕਤ ਮਾਸਟਰ ਡਿਗਰੀ  ਪ੍ਰੋਗਰਾਮ ਦੇ ਲਈ ਆਪਣੀ ਪ੍ਰਸ਼ੰਸਾ ਅਤੇ ਪੂਰਨ ਸਮਰਥਨ ਵਿਅਕਤ ਕੀਤਾ, ਜੋ ਡੀਏਏਡੀ (DAAD) ਦੁਆਰਾ ਵਿੱਤਪੋਸ਼ਿਤ ਟੀਯੂ ਡ੍ਰੈੱਸਡੇਨ (TU Dresden) ਆਰਡਬਲਿਊਟੀਐੱਚ-ਆਚੇਨ (RWTH-Aachen)ਅਤੇ ਆਈਆਈਟੀ-ਮਦਰਾਸ (ਆਈਆਈਟੀਐੱਮ-IITM) ਦੀ ਇੱਕ ਸੰਯੁਕਤ ਪਹਿਲ ਹੈ, ਨਾਲ ਹੀ ਸਿੱਖਿਆ, ਖੋਜ, ਇਨੋਵੇਸ਼ਨ ਅਤੇ ਉੱਦਮਤਾ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਟੀਯੂ ਡ੍ਰੈੱਸਡੇਨ ਅਤੇ ਆਈਆਈਟੀਐੱਮ (TU Dresden and IITM) ਦੀ ਇੱਕ ਨਵੀਂ ਪਹਿਲ “ਟ੍ਰਾਂਸਕੈਂਪਸ” ("transCampus”) ਦੀ ਸਥਾਪਨਾ ਦੇ ਲਈ ਇੱਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਪ੍ਰਤੀ ਪੂਰਨ ਸਮਰਥਨ ਵਿਅਕਤ ਕੀਤਾ। ਦੋਹਾਂ ਸਰਕਾਰਾਂ ਨੇ ਆਈਆਈਟੀ ਖੜਗਪੁਰ(IIT Kharagpur) ਅਤੇ ਡੀਏਏਡੀ (DAAD) ਦੇ ਦਰਮਿਆਨ ਸਹਿਮਤੀ ਪੱਤਰ(MoU) ‘ਤੇ ਹਸਤਾਖਰ ਕਰਨ ਦਾ ਭੀ ਸੁਆਗਤ ਕੀਤਾ, ਜੋ ਭਾਰਤ-ਜਰਮਨ ਯੂਨੀਵਰਸਿਟੀ ਸਹਿਯੋਗ ਪ੍ਰੋਜੈਕਟਾਂ ਦੇ ਲਈ ਸੰਯੁਕਤ ਵਿੱਤਪੋਸ਼ਣ ਨੂੰ ਸਮਰੱਥ ਕਰੇਗਾ। ਦੋਹਾਂ ਧਿਰਾਂ ਨੇ ਭਾਰਤੀ ਅਤੇ ਜਰਮਨ ਯੂਨੀਵਰਸਿਟੀਆਂ ਦੇ ਦਰਮਿਆਨ ਸਹਿਯੋਗ ਨੂੰ ਉਜਾਗਰ ਕਰਦੇ ਹੋਏ ਐੱਸਪੀਏਆਰਸੀ-SPARC (ਅਕਾਦਮਿਕ ਅਤੇ ਰਿਸਰਚ ਸਹਿਯੋਗ ਨੂੰ ਹੁਲਾਰਾ ਦੇਣ ਦੀ ਯੋਜਨਾ- Scheme for Promotion of Academic and Research Collaboration) ਦੇ ਤਹਿਤ “ਜਰਮਨ ਇੰਡੀਅਨ ਅਕੈਡਮਿਕ ਨੈੱਟਵਰਕ ਫੌਰ ਟੁਮੌਰੋ” (ਜੀਆਈਏਐੱਨਟੀ-GIANT) ਦੇ ਸਮਰਪਿਤ ਸੱਦੇ ਦੇ ਲਈ ਆਪਣਾ ਮਜ਼ਬੂਤ ਸਮਰਥਨ ਵਿਅਕਤ ਕੀਤਾ।

 

32. ਭਾਰਤ ਅਤੇ ਜਰਮਨੀ ਦੇ  ਦਰਮਿਆਨ ਡਿਜੀਟਲ ਅਤੇ ਟੈਕਨੋਲੋਜੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਦੋਵੇਂ ਸਰਕਾਰਾਂ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ-DPI) ਵਿੱਚ ਅਨੁਭਵ ਅਤੇ ਮੁਹਾਰਤ ਸਾਂਝਾ ਕਰਨ ‘ਤੇ ਸਹਿਮਤ ਹੋਈਆਂ, ਉਦਾਹਰਣ ਦੇ ਲਈ, ਅਜਿਹੇ ਤਰੀਕਿਆਂ ਦੀ ਖੋਜ ਕਰਨਾ, ਜਿਨ੍ਹਾਂ ਦੇ ਜ਼ਰੀਏ ਜਰਮਨੀ ਡੀਪੀਆਈ ਵਿੱਚ ਭਾਰਤ ਦੀ ਮੁਹਾਰਤ ਅਤੇ ਭਾਰਤੀ ਆਈਟੀ ਉਦਯੋਗ ਦੀ ਤਾਕਤ ਦਾ ਲਾਭ ਉਠਾ ਕੇ ਦੋਹਾਂ ਦੇਸ਼ਾਂ ਵਿੱਚ ਇਨੋਵੇਸ਼ਨ ਅਤੇ ਡਿਜੀਟਲ ਪਰਿਵਰਤਨ ਨੂੰ ਅੱਗੇ ਵਧਾ ਸਕੇ। ਇੰਟਰਨੈੱਟ ਸ਼ਾਸਨ, ਤਕਨੀਕੀ ਰੈਗੂਲੇਸ਼ਨ, ਅਰਥਵਿਵਸਥਾ ਦੇ ਡਿਜੀਟਲ ਪਰਿਵਰਤਨ ਅਤੇ ਉੱਭਰਦੀਆਂ ਡਿਜੀਟਲ ਟੈਕਨੋਲੋਜੀਆਂ ਜਿਹੇ ਡਿਜੀਟਲ ਵਿਸ਼ਿਆਂ ‘ਤੇ ਅਦਾਨ-ਪ੍ਰਦਾਨ ਦੇ ਲਈ ਇੱਕ ਮਹੱਤਵਪੂਰਨ ਮੰਚ ਦੇ ਰੂਪ ਵਿੱਚ, ਦੋਹਾਂ ਧਿਰਾਂ ਨੇ ਭਾਰਤ-ਜਰਮਨ ਡਿਜੀਟਲ ਵਾਰਤਾ (ਆਈਜੀਡੀਡੀ)(Indo-German Digital Dialogue (IGDD)) ਦੁਆਰਾ ਤਿਆਰ 2023-24 ਦੀ ਕਾਰਜ ਯੋਜਨਾ ਨੂੰ ਅੰਤਿਮ ਰੂਪ ਦੇਣ ਦਾ ਸੁਆਗਤ ਕੀਤਾ।

 

33. ਦੋਵੇਂ ਧਿਰਾਂ ਏਆਈ ਸ਼ਾਸਨ (governance of AI) ਦੇ ਲਈ ਇਨੋਵੇਸ਼ਨ-ਅਨੁਕੂਲ, ਸੰਤੁਲਿਤ, ਸਮਾਵੇਸ਼ੀ, ਮਾਨਵ-ਕੇਂਦ੍ਰਿਤ ਅਤੇ ਜੋਖਮ-ਅਧਾਰਿਤ ਦ੍ਰਿਸ਼ਟੀਕੋਣ (an innovation-friendly, balanced, inclusive, human-centric and risk-based approach) ਦੀ ਜ਼ਰੂਰਤ ਨੂੰ ਪਹਿਚਾਣਦੇ ਹੋਏ ਐੱਸਡੀਜੀ(SDG) ਨੂੰ ਅੱਗੇ ਵਧਾਉਣ ਦੇ ਲਈ ਏਆਈ ਦਾ ਲਾਭ ਉਠਾਉਣ ਦਾ ਪ੍ਰਯਾਸ ਕਰਨਗੀਆਂ। ਇਮੇਜ ਡਿਟੈਕਸ਼ਨ ਅਤੇ ਏਆਈ (image detection and AI) ਜਿਹੇ ਡਿਜੀਟਲ ਸਮਾਧਾਨ ਕਿਸਾਨਾਂ ਦੀ ਸਹਾਇਤਾ ਕਰਕੇ ਅਤੇ ਖੇਤੀਬਾੜੀ ਉਤਪਾਦਕਤਾ, ਜਲਵਾਯੂ ਲਚਕਤਾ, ਕਾਰਬਨ ਸਿੰਕਸ (carbon sinks) ਅਤੇ ਸਥਿਰਤਾ ਨੂੰ ਵਧਾ ਕੇ ਖੇਤੀਬਾੜੀ ਵਿੱਚ ਕ੍ਰਾਂਤੀ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਦੋਵੇਂ ਦੇਸ਼ ਡਿਜੀਟਲ ਖੇਤੀਬਾੜੀ ਦੇ ਵਿਕਾਸ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਰਾਸ਼ਟਰੀ ਪ੍ਰੋਗਰਾਮ ਚਲਾ ਰਹੇ ਹਨ ਅਤੇ ਖੇਤੀਬਾੜੀ ਦੇ ਆਧੁਨਿਕੀਕਰਣ ਦੇ ਲਈ ਜਾਰੀ ਸਹਿਯੋਗ, ਇਨੋਵੇਸ਼ਨ ਅਤੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਦੇ ਲਈ ਡਿਜੀਟਲ ਖੇਤੀਬਾੜੀ, ਏਆਈ ਅਤੇ ਆਈਓਟੀ (Digital Agriculture, AI and IoT) ਵਿੱਚ ਆਪਣੇ ਸਹਿਯੋਗ ਨੂੰ ਤੇਜ਼ ਕਰਨ ‘ਤੇ ਸਹਿਮਤ ਹੋਏ ਹਨ।

 

34. ਦੋਹਾਂ ਸਰਕਾਰਾਂ ਨੇ ਮਹੱਤਵਪੂਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ, ਇਨੋਵੇਸ਼ਨ ਅਤੇ ਕੌਸ਼ਲ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਦੇ ਰਣਨੀਤਕ ਮਹੱਤਵ ਨੂੰ ਰੇਖਾਂਕਿਤ ਕੀਤਾ। ਇਨੋਵੇਸ਼ਨ ਅਤੇ ਟੈਕਨੋਲੋਜੀ ਭਾਗੀਦਾਰੀ ਰੋਡਮੈਪ (Innovation and Technology Partnership Roadmap) ਵਿੱਚ ਨਿਰਧਾਰਿਤ ਦੁਵੱਲੇ ਸਹਿਯੋਗ ਦੀਆਂ ਪ੍ਰਾਥਮਿਕਤਾਵਾਂ ਦੀ ਪੁਸ਼ਟੀ ਕਰਦੇ ਹੋਏ, ਦੋਵੇਂ ਸਰਕਾਰਾਂ ਇਨੋਵੇਸ਼ਨ, ਕੌਸ਼ਲ ਵਿਕਾਸ ਅਤੇ ਮਹੱਤਵਪੂਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ ਵਿੱਚ ਸਹਿਯੋਗ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਸਹਿਮਤ ਹੋਈਆਂ। ਪ੍ਰਮੁੱਖ ਟੈਕਨੋਲੋਜੀ ਖੇਤਰਾਂ ਵਿੱਚ ਦੋਨੋਂ ਦੇਸ਼ਾਂ ਦੇ ਉਦਯੋਗ ਅਤੇ ਅਕਾਦਮੀਆਂ ਦੇ ਦਰਮਿਆਨ ਆਪਸੀ ਵਿਸ਼ਵਾਸ ਅਤੇ ਸਨਮਾਨ ‘ਤੇ ਅਧਾਰਿਤ ਇੱਕ ਖੁੱਲ੍ਹੀ, ਸਮਾਵੇਸ਼ੀ ਅਤੇ ਸੁਰੱਖਿਅਤ ਟੈਕਨੋਲੋਜੀ ਸੰਰਚਨਾ ਸੁਨਿਸ਼ਚਿਤ ਕਰਨ ਅਤੇ ਸਾਂਝੀਆਂ ਕਦਰਾਂ-ਕੀਮਤਾਂ ਅਤੇ ਲੋਕਤੰਤਰੀ ਸਿਧਾਂਤਾਂ ਨੂੰ ਪ੍ਰਤੀਬਿੰਬਿਤ ਕਰਨ ਦੇ ਲਈ ਸਾਂਝੀ ਪ੍ਰਤੀਬੱਧਤਾ ਨੂੰ ਮਾਨਤਾ ਦਿੰਦੇ ਹੋਏ  ਨਿਕਟ ਸਬੰਧ ਬਣਾਉਣ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ। ਇਸ ਦੇ ਅਧਾਰ ‘ਤੇ, ਦੋਵੇਂ ਦੇਸ਼ ਪਹਿਚਾਣੇ ਗਏ ਖੇਤਰਾਂ ਵਿੱਚ ਪਰਿਣਾਮ ਮੁਖੀ ਅਤੇ ਪਰਸਪਰ ਤੌਰ ‘ਤੇ ਲਾਭਕਾਰੀ ਟੈਕਨੋਲੋਜੀ ਸਹਿਯੋਗ ਪ੍ਰਾਪਤ ਕਰਨਗੇ।

35. ਆਪਦਾ  ਨਿਊਨੀਕਰਣ, ਸੁਨਾਮੀ ਚੇਤਾਵਨੀ, ਤਟਵਰਤੀ ਖ਼ਤਰੇ, ਪੂਰਵ ਚੇਤਾਵਨੀ ਪ੍ਰਣਾਲੀ, ਆਪਦਾ ਜੋਖਮ ਨਿਊਨੀਕਰਣ ਅਤੇ ਸਮੁੰਦਰ ਵਿਗਿਆਨ, ਧਰੁਵੀ ਵਿਗਿਆਨ, ਜੀਵ ਵਿਗਿਆਨ ਅਤੇ ਜੈਵ-ਭੂ-ਰਸਾਇਣ ਵਿਗਿਆਨ, ਭੂਭੌਤਿਕੀ ਅਤੇ ਭੂਵਿਗਿਆਨ ਵਿੱਚ ਖੋਜ ਦੇ ਖੇਤਰ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦੇ ਲਈ, ਦੋਹਾਂ ਸਰਕਾਰਾਂ ਨੇ ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਸੇਵਾ ਕੇਂਦਰ (ਆਈਐੱਨਸੀਓਆਈਐੱਸ-INCOIS)ਅਤੇ ਹੇਲਮਹੋਲਟਜ਼-ਜ਼ੈਂਟਰਮ ਪੋਟਸਡੈਮ- ਡਿਊਸ਼ੇਸ ਜਿਓਫੋਰਸਚੁੰਗਸਜ਼ੈਂਟਰਮ ਅਤੇ ਰਾਸ਼ਟਰੀ ਧਰੁਵੀ ਅਤੇ ਮਹਾਸਾਗਰ ਖੋਜ ਕੇਂਦਰ (ਐੱਨਸੀਪੀਓਆਰ-NCPOR) ਅਤੇ ਐਲਫ੍ਰੇਡ ਵੇਗੇਨਰ-ਇੰਸਟੀਟਿਊਟ, ਹੇਲਮਹੋਲਟਜ਼-ਜ਼ੈਂਟਰਮ ਫੌਰ ਪੋਲਰ-ਅੰਡ ਮੀਰੇਸਫੋਰਸਚੁੰਗ (ਏਡਬਲਿਊਆਈ-AWI) (Indian National Centre for Ocean Information Services (INCOIS) and Helmholtz-Zentrum Potsdam - Deutsches GeoForschungsZentrum, and between National Centre for Polar and Ocean Research (NCPOR) and AlfredWegener-Institut, Helmholtz-Zentrum für Polar- und Meeresforschung (AWI)) ਦੇ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ।
 

36. ਦੋਹਾਂ ਸਰਕਾਰਾਂ ਨੇ ਭਾਰਤ ਦੇ ਪਰਮਾਣੂ ਊਰਜਾ ਵਿਭਾਗ (ਡੀਏਈ-DAE) ਦੇ ਤਹਿਤ ਟਾਟਾ ਇੰਸਟੀਟਿਊਟ ਆਵ੍ ਫੰਡਾਮੈਂਟਲ ਰਿਸਰਚ (ਟੀਆਈਐੱਫਆਰ-TIFR) ਦੇ ਦੋਹਾਂ ਕੇਂਦਰਾਂ, ਨੈਸ਼ਨਲ ਸੈਂਟਰ ਫੌਰ ਬਾਇਓਲੌਜਿਕਲ ਸਾਇੰਸਿਜ਼ (ਐੱਨਸੀਬੀਐੱਸ-NCBS) ਅਤੇ ਇੰਟਰਨੈਸ਼ਨਲ ਸੈਂਟਰ ਫੌਰ ਥਿਓਰੇਟੀਕਲ ਸਾਇੰਸਿਜ਼ (ਆਈਸੀਟੀਐੱਸ-ICTS) ਅਤੇ ਜਰਮਨੀ ਦੇ ਮੈਕਸ-ਪਲੈਂਕ-ਗੇਸੇਲਸ਼ਾਫਟ (ਐੱਮਪੀਜੀ-MPG) ਦੇ ਦਰਮਿਆਨ ਜੈਵਿਕ, ਭੌਤਿਕ ਅਤੇ ਗਣਿਤੀ ਵਿਗਿਆਨ ਵਿੱਚ ਦੁਵੱਲੇ ਸਮਝੌਤੇ ਦਾ ਭੀ ਸੁਆਗਤ ਕੀਤਾ। ਇਹ ਸਮਝੌਤਾ ਆਈਸੀਟੀਐੱਸ ਅਤੇ ਐੱਨਸੀਬੀਐੱਸ (ICTS and NCBS) ਦੇ ਨਾਲ ਵਿਭਿੰਨ ਮੈਕਸ ਪਲੈਂਕ (Max Planck Institutes) ਦੇ ਦਰਮਿਆਨ ਵਿਦਿਆਰਥੀਆਂ ਅਤੇ ਰਿਸਰਚ ਸਟਾਫ਼ ਸਹਿਤ ਵਿਗਿਆਨੀਆਂ ਦੇ ਅਦਾਨ-ਪ੍ਰਦਾਨ ਦੀ ਸੁਵਿਧਾ ਪ੍ਰਦਾਨ ਕਰੇਗਾ।
 

 

37. ਦੋਹਾਂ ਲੀਡਰਾਂ ਨੇ ਓਸੀਅਨਸੈਟ-3 ਅਤੇ ਰੀਸੈਟ-1ਏ ਸੈਟੇਲਾਇਟਸ (OceanSat – 3 and RISAT – 1A satellites) ਤੋਂ ਡੇਟਾ ਪ੍ਰਾਪਤ ਕਰਨ ਅਤੇ ਪ੍ਰਸੰਸਕਰਣ ਦੇ ਲਈ ਜਰਮਨੀ ਦੇ ਨਿਊਸਟ੍ਰੇਲਿਟਜ਼ ਵਿੱਚ ਅੰਤਰਰਾਸ਼ਟਰੀ ਗ੍ਰਾਊਂਡ ਸਟੇਸ਼ਨ ਨੂੰ ਅੱਪਗ੍ਰੇਡ ਕਰਨ ਦੇ ਲਈ ਮੈਸਰਜ਼ ਨਿਊ ਸਪੇਸ ਇੰਡੀਆ ਲਿਮਿਟਿਡ (M/s New Space India Ltd) ਅਤੇ ਮੈਸਰਜ਼ ਜੀਏਐੱਫ ਏਜੀ (M/s GAF AG) ਦੇ ਦਰਮਿਆਨ ਸਹਿਯੋਗ ਦੀ ਸ਼ਲਾਘਾ ਕੀਤੀ।

 

 ਹਰਿਤ ਅਤੇ ਨਿਰੰਤਰ ਭਵਿੱਖ ਲਈ ਸਾਂਝੇਦਾਰੀ (Partnership for a Green and Sustainable Future)

 

38. ਦੋਹਾਂ ਧਿਰਾਂ ਨੇ ਨੈੱਟ ਜ਼ੀਰੋ ਉਤਸਰਜਨ ਪ੍ਰਾਪਤ ਕਰਨ ਦੇ ਲਈ ਹਰਿਤ, ਟਿਕਾਊ, ਜਲਵਾਯੂ ਲਚਕਦਾਰ ਅਤੇ ਸਮਾਵੇਸ਼ੀ ਵਿਕਾਸ ਦੀ ਜ਼ਰੂਰਤ ਨੂੰ ਸਵੀਕਾਰ ਕੀਤੀ। ਦੋਨੋਂ ਸਰਕਾਰਾਂ ਦਾ ਲਕਸ਼ ਜਲਵਾਯੂ ਕਾਰਵਾਈ ਅਤੇ ਟਿਕਾਊ ਵਿਕਾਸ ਵਿੱਚ ਦੁਵੱਲੇ, ਤ੍ਰਿਪੱਖੀ ਅਤੇ ਬਹੁਪੱਖੀ ਸਹਿਯੋਗ ਨੂੰ ਲੋੜੀਂਦੇ ਤੌਰ ‘ਤੇ ਵਧਾਉਣਾ ਹੈ। ਦੋਹਾਂ ਧਿਰਾਂ ਨੇ ਭਾਰਤ-ਜਰਮਨ ਹਰਿਤ ਅਤੇ ਟਿਕਾਊ ਵਿਕਾਸ ਸਾਂਝੇਦਾਰੀ (ਜੀਐੱਸਡੀਪੀ- GSDP) ਦੇ ਤਹਿਤ ਹੁਣ ਤੱਕ ਹਾਸਲ ਕੀਤੀ ਗਈ ਪ੍ਰਗਤੀ ਨੂੰ ਸਵੀਕਾਰ ਕੀਤਾ। ਸਾਂਝਾ ਪ੍ਰਤੀਬੱਧਤਾਵਾਂ ਦੁਆਰਾ ਨਿਰਦੇਸ਼ਿਤ ਇਹ ਸਾਂਝੇਦਾਰੀ ਪੇਰਿਸ ਸਮਝੌਤੇ ਅਤੇ ਐੱਸਡੀਜੀ ਵਿੱਚ ਜ਼ਿਕਰ ਕੀਤੇ ਲਕਸ਼ਾਂ ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਦਾ ਪ੍ਰਯਾਸ ਕਰਦੀ ਹੈ। ਇਸ ਸੰਦਰਭ ਵਿੱਚ, ਦੋਹਾਂ ਧਿਰਾਂ ਨੇ ਆਗਾਮੀ ਯੂਐੱਨਐੱਫਸੀਸੀਸੀ ਸੀਓਪੀ29 (UNFCCC COP29) ਦੇ ਖ਼ਾਹਿਸ਼ੀ ਪਰਿਣਾਮ, ਵਿਸ਼ੇਸ਼ ਤੌਰ ‘ਤੇ ਨਵਾਂ ਸਮੂਹਿਕ ਪਰਿਮਾਣਿਤ ਲਕਸ਼ (ਐੱਨਸੀਕਿਊਜੀ)( New Collective Quantified Goal (NCQG)) ‘ਤੇ ਸੰਯੁਕਤ ਤੌਰ ‘ਤੇ ਕੰਮ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਦੋਨੋਂ ਧਿਰ ਰਾਸ਼ਟਰੀ ਸਥਿਤੀਆਂ ਦੇ ਆਲੋਕ ਵਿੱਚ ਪ੍ਰਥਮ ਆਲਮੀ ਸਮੀਖਿਆ(first Global Stocktake) ਸਹਿਤ ਸੀਓਪੀ28 (COP28) ਦੇ ਪਰਿਣਾਮਾਂ ‘ਤੇ ਸਕਾਰਾਤਮਕ ਪ੍ਰਤੀਕਿਰਿਆ ਦੇਣਗੇ।


 

 

39. ਦੋਹਾਂ ਧਿਰਾਂ ਨੇ ਜੀਐੱਸਡੀਪੀ(GSDP)  ਉਦੇਸ਼ਾਂ ‘ਤੇ ਮੰਤਰੀ ਪੱਧਰੀ ਮੀਟਿੰਗ ਦੇ ਦੌਰਾਨ ਪ੍ਰਗਤੀ ਦੀ ਸਮੀਖਿਆ ਦੀ ਸ਼ਲਾਘਾ ਕੀਤੀ। ਜੀਐੱਸਡੀਪੀ(GSDP)  ਦੇ ਲਾਗੂਕਰਨ ਵਿੱਚ ਯੋਗਦਾਨ ਦੇਣ ਦੇ ਲਈ, ਦੋਵੇਂ ਧਿਰਾਂ ਮੌਜੂਦਾ ਕਾਰਜ ਸਮੂਹਾਂ ਅਤੇ ਹੋਰ ਦੁਵੱਲੇ ਪ੍ਰਾਰੂਪਾਂ ਅਤੇ ਪਹਿਲਾਂ ਦੇ ਅੰਦਰ ਨਿਯਮਿਤ ਸੰਵਾਦ ਦੇ ਲਈ ਪ੍ਰਤੀਬੱਧ ਹਨ। ਮੰਤਰੀ ਪੱਧਰੀ ਤੰਤਰ (Ministerial Mechanism) ਅਗਲੀ ਬੈਠਕ ਪੈਰਿਸ ਸਮਝੌਤੇ ਦੇ ਲਕਸ਼ਾਂ ਅਤੇ ਟਿਕਾਊ ਵਿਕਾਸ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਕ੍ਰਮ ਵਿੱਚ ਜੀਐੱਸਡੀਪੀ(GSDP) ਉਦੇਸ਼ਾਂ ‘ਤੇ ਪ੍ਰਗਤੀ ਦੀ ਸਮੀਖਿਆ ਕਰਨ ਦੇ ਲਈ ਅਗਲੇ ਭਾਰਤ-ਜਰਮਨੀ ਅੰਤਰ-ਸਰਕਾਰੀ ਵਿਚਾਰ-ਵਟਾਂਦਰਾ ਰੂਪਰੇਖਾ ਦੇ ਅੰਦਰ ਹੋਵੇਗੀ। ਦੋਹਾਂ ਧਿਰਾਂ ਨੇ ਜਲਵਾਯੂ ਪਰਿਵਰਤਨ ਨਾਲ ਨਿਪਟਣ ਦੇ ਲਈ ਸਹਿਯੋਗ ਕਰਨ ਦੇ ਆਪਣੇ ਇਰਾਦੇ ਦੀ ਪੁਸ਼ਟੀ ਕੀਤੀ ਅਤੇ ਇਸ ਲਈ ਨਿਕਟ ਭਵਿੱਖ ਵਿੱਚ ਭਾਰਤ-ਜਰਮਨ ਜਲਵਾਯੂ ਕਾਰਜ ਸਮੂਹ (Indo-German Climate Working Group) ਦੀ ਬੈਠਕ ਆਯੋਜਿਤ ਕਰਨ ਦਾ ਇਰਾਦਾ ਵਿਅਕਤ ਕੀਤਾ।

 

40. ਜੀਐੱਸਡੀਪੀ (GSDP) ਦੇ ਤਹਿਤ, ਦੋਹਾਂ ਧਿਰਾਂ ਨੇ ਹੋਰ ਬਾਤਾਂ ਦੇ ਨਾਲ-ਨਾਲ:

ਏ. ਭਾਰਤ-ਜਰਮਨ ਗ੍ਰੀਨ ਹਾਈਡ੍ਰੋਜਨ ਰੋਡਮੈਪ (Indo-German Green Hydrogen Roadmap)ਲਾਂਚ ਕੀਤਾ। ਲੀਡਰਾਂ ਨੇ ਸਹਿਮਤੀ ਵਿਅਕਤ ਕੀਤੀ ਕਿ ਰੋਡਮੈਪ ਭਾਰਤ ਦੀ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ, ਉਪਯੋਗ ਅਤੇ ਨਿਰਯਾਤ ਦੀ ਖ਼ਾਹਿਸ਼ ਦਾ ਸਮਰਥਨ ਕਰਨ ਵਿੱਚ ਮਦਦ ਕਰੇਗਾ, ਨਾਲ ਹੀ ਦੋਹਾਂ ਦੇਸ਼ਾਂ ਵਿੱਚ ਊਰਜਾ ਦੇ ਇੱਕ ਸਥਾਈ ਸਰੋਤ ਦੇ ਰੂਪ ਵਿੱਚ ਗ੍ਰੀਨ ਹਾਈਡ੍ਰੋਜਨ ਨੂੰ ਤੇਜ਼ੀ ਨਾਲ ਅਪਣਾਉਣ ਵਿੱਚ ਭੀ ਯੋਗਦਾਨ ਦੇਵੇਗਾ।


 

ਬੀ. ਜਨਤਕ ਤੌਰ ‘ਤੇ ਸੁਲਭ ਔਨਲਾਇਨ ਟੂਲ, ਜੀਐੱਸਡੀਪੀ ਡੈਸ਼ਬੋਰਡ (GSDP Dashboard) ਲਾਂਚ ਕੀਤਾ, ਜੋ ਜੀਐੱਸਡੀਪੀ(GSDP) ਦੇ ਤਹਿਤ ਜਰਮਨੀ ਅਤੇ ਭਾਰਤ ਦੇ ਦਰਮਿਆਨ ਸਹਿਯੋਗ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਭਾਰਤ-ਜਰਮਨੀ ਸਹਿਯੋਗ ਦੁਆਰਾ ਕਵਰ ਕੀਤੀਆਂ ਗਈਆਂ ਪ੍ਰਮੁੱਖ ਇਨੋਵੇਸ਼ਨਾਂ ਅਤੇ ਵਿਆਪਕ ਅਨੁਭਵ ਨੂੰ ਦਿਖਾਉਂਦਾ ਹੈ। ਇਹ ਜੀਐੱਸਡੀਪੀ (GSDP) ਉਦੇਸ਼ਾਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਸੰਯੁਕਤ ਪ੍ਰਗਤੀ ਦਾ ਜਾਇਜ਼ਾ ਲੈਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ ਅਤੇ ਆਲਮੀ ਚੁਣੌਤੀਆਂ ਦੇ ਲਈ ਅਭਿਨਵ ਸਮਾਧਾਨਾਂ ‘ਤੇ ਸਬੰਧਿਤ ਹਿਤਧਾਰਕਾਂ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦਾ ਹੈ।

 

 

ਸੀ. ਭਾਰਤ ਵਿੱਚ ਸਾਰਿਆਂ ਦੇ ਲਈ ਸਥਾਈ ਸ਼ਹਿਰੀ ਗਤੀਸ਼ੀਲਤਾ ਨੂੰ ਹੁਲਾਰਾ ਦੇਣ ਦੇ ਲਈ ਇੱਕ ਸਾਂਝੇ ਦ੍ਰਿਸ਼ਟੀਕੋਣ ਦੇ ਅਨੁਸਾਰ ਸਾਂਝੇਦਾਰੀ ਨੂੰ ਨਵੀਨੀਕ੍ਰਿਤ ਕਰਨ ਅਤੇ ਅੱਗੇ ਵਧਾਉਣ ਦੇ ਲਈ ਇੱਕ ਸੰਯੁਕਤ ਐਲਾਨ ‘ਤੇ ਹਸਤਾਖਰ ਕੀਤੇ, ਜਿਸ ਵਿੱਚ ਸਮਾਵੇਸ਼ੀ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਲਈ ਹਰਿਤ ਅਤੇ ਸਥਾਈ ਸ਼ਹਿਰੀਕਰਣ ਦੇ ਮਹੱਤਵ ਅਤੇ 2019 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ ਗ੍ਰੀਨ ਅਰਬਨ ਮੋਬਿਲਿਟੀ ਪਾਰਟਨਰਸ਼ਿਪ (Green Urban Mobility Partnership) ਦੇ ਮਜ਼ਬੂਤ ਪਰਿਣਾਮਾਂ ਨੂੰ ਮਾਨਤਾ ਦਿੱਤੀ ਗਈ ਹੈ।

ਡੀ. ਅੰਤਰਰਾਸ਼ਟਰੀ ਸੌਰ ਗਠਬੰਧਨ (ਆਈਐੱਸਏ-ISA) ਦੀਆਂ ਉਪਲਬਧੀਆਂ ਅਤੇ ਭਵਿੱਖ ਦੇ ਦ੍ਰਿਸ਼ਟੀਕੋਣ ਦੀ ਅਤਿਅਧਿਕ ਸ਼ਲਾਘਾ ਕੀਤੀ ਅਤੇ ਅੰਤਰਰਾਸ਼ਟਰੀ ਸੌਰ ਗਠਬੰਧਨ (ਆਈਐੱਸਏ-ISA) ਦੇ ਅੰਦਰ ਸਾਡੇ ਸਹਿਯੋਗ ਨੂੰ ਵਧਾਉਣ ‘ਤੇ ਸਹਿਮਤੀ ਵਿਅਕਤ ਕੀਤੀ।

ਈ. ਰੀਓ ਸੰਮੇਲਨਾਂ ਅਤੇ ਐੱਸਡੀਜੀ (Rio Conventions and the SDGs) ਦੇ ਲਾਗੂਕਰਨ ਦੇ ਸਮਰਥਨ ਵਿੱਚ ਵਣਾਂ ਦੀ ਕਟਾਈ ਅਤੇ ਕਟੌਤੀ(deforestation and degradation) ਨੂੰ ਰੋਕਣ ਅਤੇ ਵਣ ਪਰਿਦ੍ਰਿਸ਼ਾਂ ਨੂੰ ਬਹਾਲ ਕਰਕੇ ਇਨ੍ਹਾਂ ਰੁਝਾਨਾਂ ਨੂੰ ਪੂਰਵ ਸਥਿਤੀ ਵਿੱਚ ਲਿਆਉਣ ਦੇ ਖੇਤਰ ਵਿੱਚ ਸਹਿਯੋਗ ਦੀ ਸ਼ਲਾਘਾ ਕੀਤੀ।

 

 

41. ਲੀਡਰਾਂ ਨੇ ਮੰਨਿਆ ਕਿ ਇੰਡੋ-ਜਰਮਨ ਐਨਰਜੀ ਫੋਰਮ (ਆਈਜੀਈਐੱਫ-IGEF) ਨੇ ਆਪਣੀਆਂ ਵਿਭਿੰਨ ਗਤੀਵਿਧੀਆਂ ਦੇ ਜ਼ਰੀਏ ਜਰਮਨੀ ਅਤੇ ਭਾਰਤ ਦੇ ਦਰਮਿਆਨ ਸਾਧਾਰਣ ਦੁਵੱਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ, ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਆਲਮੀ ਜਲਵਾਯੂ ਪਰਿਵਰਤਨ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

 

42. ਦੋਹਾਂ ਧਿਰਾਂ ਨੇ ਸਤੰਬਰ 2024 ਵਿੱਚ ਗਾਂਧੀਨਗਰ ਵਿੱਚ ਆਯੋਜਿਤ ਚੌਥੇ ਆਲਮੀ ਰੀ-ਇਨਵੈਸਟ ਅਖੁੱਟ ਊਰਜਾ ਨਿਵੇਸ਼ਕ ਸੰਮੇਲਨ ਅਤੇ ਐਕਸਪੋ (4th Global RE-INVEST Renewable Energy Investors Meet & Expo) ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ, ਜਿਸ ਵਿੱਚ ਜਰਮਨੀ ਨੇ ਇੱਕ ਭਾਗੀਦਾਰ ਦੇਸ਼ ਦੇ ਰੂਪ ਵਿੱਚ ਅਖੁੱਟ ਊਰਜਾ ਖੇਤਰ ਦੇ ਪ੍ਰਮੁੱਖ ਹਿਤਧਾਰਕਾਂ ਨੂੰ ਇਕੱਠੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਦੋਹਾਂ ਸਰਕਾਰਾਂ ਨੇ ‘ਭਾਰਤ-ਜਰਮਨੀ ਆਲਮੀ ਅਖੁੱਟ ਊਰਜਾ ਨਿਵੇਸ਼ ਮੰਚ’ (‘India-Germany Platform for Investments in Renewable Energy Worldwide’) ਨੂੰ ਯਾਦ ਕੀਤਾ, ਜਿਸ ਨੂੰ ਰੀ-ਇਨਵੈਸਟ (RE-INVEST) ਦੇ ਦੌਰਾਨ ਅਖੁੱਟ ਊਰਜਾ ਨਿਵੇਸ਼ ਨੂੰ ਤੇਜ਼ (fast-track)ਕਰਨ, ਵਪਾਰ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਆਲਮੀ ਸਪਲਾਈ ਚੇਨਸ ਦਾ ਵਿਸਤਾਰ ਕਰਨ ਦੇ ਲਈ ਇੱਕ ਮਹੱਤਵਪੂਰਨ ਪਹਿਲ ਦੇ ਰੂਪ ਵਿੱਚ ਲਾਂਚ ਕੀਤਾ ਗਿਆ ਸੀ। ਇਹ ਮੰਚ ਹਰਿਤ ਵਿੱਤਪੋਸ਼ਣ, ਟੈਕਨੋਲੋਜੀ ਅਤੇ ਕਾਰੋਬਾਰੀ ਅਵਸਰਾਂ ‘ਤੇ ਅਦਾਨ-ਪ੍ਰਦਾਨ ਦੇ ਜ਼ਰੀਏ ਭਾਰਤ ਅਤੇ ਦੁਨੀਆ ਭਰ ਵਿੱਚ ਅਖੁੱਟ ਊਰਜਾ ਦੇ ਵਿਸਤਾਰ ਨੂੰ ਗਤੀ ਦੇਵੇਗਾ।

 

 

43. ਦੋਹਾਂ ਸਰਕਾਰਾਂ ਨੇ ਬਾਇਓਡਾਇਵਰਸਿਟੀ ‘ਤੇ ਸੰਯੁਕਤ ਕਾਰਜ ਸਮੂਹ (Joint Working Group on Biodiversity) ਦੇ ਜ਼ਰੀਏ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਇੱਛਾ ਵਿਅਕਤ ਕੀਤੀ ਅਤੇ ਸਵੀਕਾਰ ਕੀਤਾ ਕਿ ਸੀਬੀਡੀ ਸੀਓਪੀ 16 (CBD COP 16) ਗਲੋਬਲ ਬਾਇਓਡਾਇਵਰਸਿਟੀ ਫ੍ਰੇਮਵਰਕ (Global Biodiversity Framework) ਦੇ ਲਕਸ਼ਾਂ ਨੂੰ ਲਾਗੂ ਕਰਨ ਦੇ ਲਈ ਆਲਮੀ ਪ੍ਰਯਾਸ ਵਿੱਚ ਇੱਕ ਮਹੱਤਵਪੂਰਨ ਪਲ ਹੈ।

 

44. ਵੇਸਟ ਮੈਨੇਜਮੈਂਟ ਅਤੇ ਸਰਕੁਲਰ ਇਕੌਨਮੀ ‘ਤੇ ਸੰਯੁਕਤ ਕਾਰਜ ਸਮੂਹ (Joint Working Group on Waste management and Circular Economy) ਦੇ ਵਿਚਾਰ-ਵਟਾਂਦਰੇ ਅਤੇ ਪਰਿਣਾਮਾਂ ਨੂੰ ਯਾਦ ਕਰਦੇ ਹੋਏ, ਜਿਸ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਅਨੁਭਵਾਂ ਅਤੇ ਟੈਕਨੋਲੋਜੀਆਂ ਦੇ ਅਦਾਨ-ਪ੍ਰਦਾਨ ਨੂੰ ਤੀਬਰ ਕਰਕੇ ਅਵਸਰ ਪੈਦਾ ਕੀਤੇ ਹਨ, ਦੋਹਾਂ ਧਿਰਾਂ ਨੇ ਇਨ੍ਹਾਂ ਸੰਰਚਨਾਵਾਂ ਦੇ ਅੰਦਰ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਸੰਭਾਵਨਾ ਦਾ ਪਤਾ ਲਗਾਉਣ ‘ਤੇ ਸਹਿਮਤੀ ਵਿਅਕਤ ਕੀਤੀ, ਉਦਾਹਰਣ ਦੇ ਲਈ, ਸੋਲਰ ਵੇਸਟ ਰੀਸਾਇਕਲਿੰਗ ‘ਤੇ ਭਵਿੱਖ ਦੇ ਕੰਮ ‘ਤੇ ਧਿਆਨ ਕੇਂਦ੍ਰਿਤ ਕਰਨਾ। ਉਨ੍ਹਾਂ ਨੇ ਵੇਸਟ, ਵਿਸ਼ੇਸ਼ ਤੌਰ ‘ਤੇ ਪਲਾਸਟਿਕ ਨੂੰ ਸਮੁੰਦਰੀ ਵਾਤਾਵਰਣ ਵਿੱਚ ਪ੍ਰਵੇਸ਼ ਕਰਨ ਤੋਂ ਰੋਕਣ ਦੇ ਲਈ ਖ਼ਾਹਿਸ਼ੀ ਉਦੇਸ਼ਾਂ ਅਤੇ ਨੀਤੀਆਂ ਦੇ ਪ੍ਰਭਾਵੀ ਅਤੇ ਕੁਸ਼ਲ ਲਾਗੂਕਰਨ ‘ਤੇ ਭਾਰਤ-ਜਰਮਨੀ ਵਾਤਾਵਰਣ ਸਹਿਯੋਗ ਦੀ ਸ਼ਲਾਘਾ ਕੀਤੀ। ਭਾਰਤ ਅਤੇ ਜਰਮਨੀ ਪਲਾਸਟਿਕ ਪ੍ਰਦੂਸ਼ਣ ‘ਤੇ ਕਾਨੂੰਨੀ ਤੌਰ ‘ਤੇ ਪਾਬੰਦ ਇੱਕ ਆਲਮੀ ਸਮਝੌਤਾ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਨਿਕਟ ਸਹਿਯੋਗ ਕਰਨ ‘ਤੇ ਸਹਿਮਤ ਹੋਏ।
 

45. ਦੋਹਾਂ ਲੀਡਰਾਂ ਨੇ ਤਿਕੋਣੇ ਵਿਕਾਸ ਸਹਿਯੋਗ (ਟੀਡੀਸੀ-TDC) ਦੇ ਤਹਿਤ ਕੀਤੀ ਗਈ ਪ੍ਰਗਤੀ ਨੂੰ ਸਵੀਕਾਰ ਕੀਤਾ, ਜੋ ਅਫਰੀਕਾ, ਏਸ਼ੀਆ ਅਤੇ ਹੋਰ ਖੇਤਰਾਂ ਵਿੱਚ ਐੱਸਡੀਜੀ (SDGs) ਅਤੇ ਜਲਵਾਯੂ ਲਕਸ਼ਾਂ ਦੀ ਉਪਲਬਧੀ ਦਾ ਸਮਰਥਨ ਕਰਨ ਦੇ ਲਈ ਉਨ੍ਹਾਂ ਦੀਆਂ ਪ੍ਰਾਥਮਿਕਤਾਵਾਂ ਦੇ ਅਨੁਸਾਰ ਤੀਸਰੇ ਦੇਸ਼ਾਂ ਵਿੱਚ ਟਿਕਾਊ, ਵਿਵਹਾਰਿਕ ਅਤੇ ਸਮਾਵੇਸ਼ੀ ਪ੍ਰੋਜੈਕਟਾਂ ਦੀ ਪੇਸ਼ਕਸ਼ ਕਰਨ ਦੇ ਲਈ ਆਪਸੀ ਤਾਕਤ ਅਤੇ ਅਨੁਭਵਾਂ ਦਾ ਉਪਯੋਗ ਕਰਦਾ ਹੈ। ਦੋਹਾਂ ਧਿਰਾਂ ਨੇ ਕੈਮਰੂਨ, ਘਾਨਾ ਅਤੇ ਮਲਾਵੀ (Cameroon, Ghana and Malawi) ਵਿੱਚ ਪਾਇਲਟ ਪ੍ਰੋਜੈਕਟਾਂ ਦੇ ਉਤਸ਼ਾਹਜਨਕ ਪਰਿਣਾਮਾਂ ਅਤੇ ਬੇਨਿਨ ਅਤੇ ਪੇਰੂ (Benin and Peru) ਨਾਲ ਜਾਰੀ ਪਹਿਲਾਂ ਵਿੱਚ ਹੋਈ ਪ੍ਰਗਤੀ ਦਾ ਸੁਆਗਤ ਕੀਤਾ। ਉਪਰੋਕਤ ਪਹਿਲਾਂ ਦੇ ਸਫ਼ਲ ਲਾਗੂਕਰਨ ਨੂੰ ਦੇਖਦੇ ਹੋਏ, ਦੋਹਾਂ ਸਰਕਾਰਾਂ ਨੇ ਕੈਮਰੂਨ (ਖੇਤੀਬਾੜੀ), ਮਲਾਵੀ (ਮਹਿਲਾ ਉੱਦਮਤਾ) ਅਤੇ ਘਾਨਾ (ਬਾਗਬਾਨੀ) ਦੇ ਨਾਲ 2024 ਅਤੇ ਉਸ ਦੇ ਬਾਅਦ ਪਾਇਲਟ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ‘ਤੇ ਸਹਿਮਤੀ ਵਿਅਕਤ ਕੀਤੀ ਹੈ। ਇਸ ਦੇ ਇਲਾਵਾ, ਦੋਹਾਂ ਧਿਰਾਂ ਨੇ ਮੋਟੇ ਅਨਾਜਾਂ ਨਾਲ ਸਬੰਧਿਤ ਤਿੰਨ ਪਾਇਲਟ ਪ੍ਰੋਜੈਕਟਾਂ ਦੀ ਸ਼ੁਰੂਆਤ ਦਾ ਸੁਆਗਤ ਕੀਤਾ: ਦੋ ਇਥੋਪੀਆ ਦੇ ਨਾਲ ਅਤੇ ਇੱਕ ਮੈਡਾਗਾਸਕਰ ਦੇ ਨਾਲ। ਇਸ ਦੇ ਇਲਾਵਾ, ਦੋਹਾਂ ਧਿਰਾਂ ਨੇ ਭਾਗੀਦਾਰਾਂ ਤੱਕ ਪਹੁੰਚਣ, ਉਨ੍ਹਾਂ ਦੀਆਂ ਸੰਯੁਕਤ ਪਹਿਲਾਂ ਨੂੰ ਸਿਲੈਕਟ ਕਰਨ ਅਤੇ ਉਨ੍ਹਾਂ ਨੂੰ ਪੂਰਨ  ਪੈਮਾਨੇ ‘ਤੇ ਲਾਗੂ ਕਰਨ ਦੇ ਲਈ ਸੰਸਥਾਗਤ ਵਿਵਸਥਾ ਸ਼ੁਰੂ ਕੀਤੀ ਹੈ ਅਤੇ ਇਸ ਉਦੇਸ਼ ਦੇ ਲਈ, ਦੋਹਾਂ ਸਰਕਾਰਾਂ ਨੇ ਇੱਕ ਸੰਯੁਕਤ ਸੰਚਾਲਨ ਕਮੇਟੀ ਅਤੇ ਇੱਕ ਸੰਯੁਕਤ ਲਾਗੂਕਰਨ ਸਮੂਹ ਦੀ ਸਥਾਪਨਾ ਕੀਤੀ ਹੈ।
 

46. ਲੀਡਰਾਂ ਨੇ ਪੁਸ਼ਟੀ ਕੀਤੀ ਕਿ ਲੈਂਗਿਕ ਸਮਾਨਤਾ (Gender Equality) ਦਾ ਬੁਨਿਆਦੀ ਮਹੱਤਵ ਹੈ ਅਤੇ ਮਹਿਲਾਵਾਂ ਅਤੇ ਲੜਕੀਆਂ ਦੇ ਸਸ਼ਕਤੀਕਰਣ ਵਿੱਚ ਨਿਵੇਸ਼ ਕਰਨ ਨਾਲ 2030 ਏਜੰਡਾ ਨੂੰ ਲਾਗੂ ਕਰਨ ਵਿੱਚ ਕਈ ਗੁਣਾ ਪ੍ਰਭਾਵ  ਪੈਂਦਾ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਜਰਮਨੀ ਦੀਆਂ ਨਾਰੀਵਾਦੀ ਵਿਦੇਸ਼ ਅਤੇ ਵਿਕਾਸ ਨੀਤੀਆਂ (Germany’s Feminist Foreign and Development Policies) ਨੂੰ ਧਿਆਨ ਵਿੱਚ ਰੱਖਦੇ ਹੋਏ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਅਤੇ ਆਲਮੀ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਨਿਰਣੇ ਲੈਣ ਵਾਲਿਆਂ ਦੇ ਰੂਪ ਵਿੱਚ ਮਹਿਲਾਵਾਂ ਦੀ ਪੂਰਨ, ਸਮਾਨ, ਪ੍ਰਭਾਵੀ ਅਤੇ ਸਾਰਥਕ ਭਾਗੀਦਾਰੀ (womens’ full, equal, effective and meaningful participation as decision-makers) ਨੂੰ ਵਧਾਉਣ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ। ਦੋਹਾਂ ਧਿਰਾਂ ਨੇ ਹਰਿਤ ਅਤੇ ਟਿਕਾਊ ਵਿਕਾਸ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਹੁਲਾਰਾ ਦੇਣ ਦੇ ਲਈ ਭਾਰਤ-ਜਰਮਨੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਆਪਣੀ ਇੱਛਾ ਦੀ ਪੁਸ਼ਟੀ ਕੀਤੀ।


 

47. ਇਸ ਦੇ ਇਲਾਵਾ, ਦੋਹਾਂ ਧਿਰਾਂ ਨੇ ਜੀਐੱਸਡੀਪੀ ਦੀ ਰੂਪਰੇਖਾ (framework of the GSDP) ਦੇ ਤਹਿਤ ਵਿੱਤੀ ਅਤੇ ਤਕਨੀਕੀ ਸਹਿਯੋਗ ਦੇ ਲਈ ਮੌਜੂਦਾ ਪਹਿਲਾਂ ਅਤੇ ਨਵੀਆਂ ਪ੍ਰਤੀਬੱਧਤਾਵਾਂ ਦੇ ਸਬੰਧ ਵਿੱਚ ਪਹਿਲੇ ਤੋਂ ਹੀ ਹਾਸਲ ਕੀਤੀਆਂ ਗਈਆਂ ਉਪਲਬਧੀਆਂ ਦਾ ਸੁਆਗਤ ਕੀਤਾ, ਜੋ ਇਸ ਪ੍ਰਕਾਰ ਹਨ:

 

ਏ. ਸਤੰਬਰ 2024 ਵਿੱਚ ਭਾਰਤ ਸਰਕਾਰ ਅਤੇ ਜਰਮਨੀ ਦੀ ਫੈਡਰਲ  ਗਣਰਾਜ ਸਰਕਾਰ ਦੇ  ਵਿਕਾਸ ਸਹਿਯੋਗ ‘ਤੇ ਵਾਰਤਾ ਦੇ ਦੌਰਾਨ ਸਹਿਮਤੀ ਦੇ ਅਨੁਸਾਰ 1 ਬਿਲੀਅਨ ਯੂਰੋ ਤੋਂ ਅਧਿਕ ਦੇ ਜੀਐੱਸਡੀਪੀ(GSDP) ਦੇ ਸਾਰੇ ਮੁੱਖ ਖੇਤਰਾਂ (all core areas) ਵਿੱਚ ਨਵੀਆਂ ਪ੍ਰਤੀਬੱਧਤਾਵਾਂ, ਜੋ 2022 ਵਿੱਚ ਜੀਐੱਸਡੀਪੀ (GSDP)  ਦੀ ਸ਼ੁਰੂਆਤ ਦੇ ਬਾਅਦ ਤੋਂ ਲਗਭਗ 3.2 ਬਿਲੀਅਨ ਯੂਰੋ ਦੀਆਂ ਸੰਚਿਤ ਪ੍ਰਤੀਬੱਧਤਾਵਾਂ ਵਿੱਚ ਵਾਧਾ ਕਰਦੀ ਹੈ:


ਬੀ. ਭਾਰਤ-ਜਰਮਨ ਅਖੁੱਟ ਊਰਜਾ ਸਾਂਝੇਦਾਰੀ(Indo-German Renewable Energy Partnership) ਦੇ ਤਹਿਤ, ਸਹਿਯੋਗ ਨੇ ਊਰਜਾ ਸਰੋਤਾਂ ਵਿੱਚ ਬਦਲਾਅ ਨੂੰ ਸੁਵਿਧਾਜਨਕ ਬਣਾਉਣ ਅਤੇ ਇੱਕ ਭਰੋਸੇਯੋਗ, ਚੌਵੀ ਘੰਟੇ (round the clock) ਅਖੁੱਟ ਊਰਜਾ ਸਪਲਾਈ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਅਭਿਨਵ ਸੌਰ ਊਰਜਾ, ਹਰਿਤ ਹਾਈਡ੍ਰੋਜਨ, ਹੋਰ ਅਖੁੱਟ ਊਰਜਾ, ਗ੍ਰਿੱਡ ਏਕੀਕਰਣ, ਭੰਡਾਰਣ ਅਤੇ ਅਖੁੱਟ ਊਰਜਾ ਖੇਤਰ ਵਿੱਚ ਨਿਵੇਸ਼ ‘ਤੇ ਧਿਆਨ ਕੇਂਦ੍ਰਿਤ ਕੀਤਾ।

 

ਸੀ. “ਐਗਰੋ-ਈਕੋਲੋਜੀ (Agro-ecology) ਅਤੇ ਕੁਦਰਤੀ ਸੰਸਾਧਨਾਂ ਦਾ ਟਿਕਾਊ ਪ੍ਰਬੰਧਨ” ਸਹਿਯੋਗ, ਭਾਰਤ ਵਿੱਚ ਕਮਜ਼ੋਰ ਗ੍ਰਾਮੀਣ ਆਬਾਦੀ ਅਤੇ ਛੋਟੇ ਪੈਮਾਨੇ ਦੇ ਕਿਸਾਨਾਂ ਨੂੰ ਆਮਦਨ, ਖੁਰਾਕ ਸੁਰੱਖਿਆ, ਜਲਵਾਯੂ ਲਚਕਤਾ, ਸੌਇਲ ਹੈਲਥ (ਭੂਮੀ ਸਿਹਤ), ਬਾਇਓਡਾਇਵਰਸਿਟੀ, ਫੋਰੈਸਟ ਈਕੋਸਿਸਟਮਸ ਅਤੇ ਜਲ ਸੁਰੱਖਿਆ ਨੂੰ ਹੁਲਾਰਾ ਦੇ ਕੇ ਲਾਭ ਪਹੁੰਚਾਉਂਦਾ ਹੈ।

ਡੀ. ਦੋਹਾਂ ਧਿਰਾਂ ਨੇ ਟਿਕਾਊ ਸ਼ਹਿਰੀ ਵਿਕਾਸ ‘ਤੇ ਆਪਣੇ ਸਫ਼ਲ ਸਹਿਯੋਗ ਨੂੰ ਜਾਰੀ ਰੱਖਣ ਦੇ ਆਪਣੇ ਇਰਾਦੇ ਨੂੰ ਦੁਹਰਾਇਆ।

 

ਵਪਾਰ ਅਤੇ ਆਰਥਿਕ ਸਹਿਯੋਗ ਦੇ ਜ਼ਰੀਏ ਲਚਕਤਾ ਦਾ ਨਿਰਮਾਣ ਕਰਨਾ
 

48. ਦੋਹਾਂ ਲੀਡਰਾਂ ਨੇ ਹਾਲ ਦੇ ਵਰ੍ਹਿਆਂ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਦੁਵੱਲੇ ਵਪਾਰ ਦੇ ਮਾਮਲੇ ਵਿੱਚ ਲਗਾਤਾਰ ਉੱਚ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਭਾਰਤ ਅਤੇ ਜਰਮਨੀ ਦੇ ਹਿਤਧਾਰਕਾਂ ਨੂੰ ਵਪਾਰ ਅਤੇ ਨਿਵੇਸ਼ ਪ੍ਰਵਾਹ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਲੀਡਰਾਂ ਨੇ ਭਾਰਤ ਅਤੇ ਜਰਮਨੀ ਦੇ ਦਰਮਿਆਨ ਮਜ਼ਬੂਤ ਦੋ-ਤਰਫ਼ਾ ਨਿਵੇਸ਼ ਅਤੇ ਗਲੋਬਲ ਸਪਲਾਈ ਚੇਨਸ ਵਿੱਚ ਵਿਵਿਧਤਾ ਲਿਆਉਣ ਵਿੱਚ ਐਸੇ ਨਿਵੇਸ਼ਾਂ ਦੇ ਸਕਾਰਾਤਮਕ ਪ੍ਰਭਾਵਾਂ ਦਾ ਭੀ ਉਲੇਖ ਕੀਤਾ। ਇਸ ਸੰਦਰਭ ਵਿੱਚ, ਲੀਡਰਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਜਰਮਨੀ ਦੇ  ਉੱਚ-ਪੱਧਰ ਦੇ ਕਾਰੋਬਾਰੀ ਅਧਿਕਾਰੀਆਂ ਦੀ ਭਾਗੀਦਾਰੀ ਦੇ ਨਾਲ ਜਰਮਨ ਬਿਜ਼ਨਸ ਦਾ ਦੁ-ਵਾਰਸ਼ਿਕ ਪ੍ਰਮੁੱਖ (bi-annual flagship forum) ਏਪੀਕੇ (APK) 2024, ਜਰਮਨ ਕਾਰੋਬਾਰਾਂ  ਦੇ ਲਈ ਭਾਰਤ ਵਿੱਚ ਉਪਲਬਧ ਅਪਾਰ ਅਵਸਰਾਂ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਮਹੱਤਵਪੂਰਨ ਮੰਚ ਹੈ।

 

49. ਦੋਹਾਂ ਧਿਰਾਂ ਨੇ ਭਾਰਤ ਵਿੱਚ ਜਰਮਨ ਕਾਰੋਬਾਰਾਂ ਅਤੇ ਜਰਮਨੀ ਵਿੱਚ ਭਾਰਤੀ ਕਾਰੋਬਾਰਾਂ  ਦੀ ਦੀਰਘਕਾਲੀ ਉਪਸਥਿਤੀ ਨੂੰ ਰੇਖਾਂਕਿਤ ਕੀਤਾ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਗਹਿਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਇਸ ਸੰਦਰਭ ਵਿੱਚ, ਦੋਹਾਂ ਧਿਰਾਂ ਨੇ ਭਾਰਤ-ਜਰਮਨੀ ਸੀਈਓ ਫੋਰਮ (India-Germany CEO Forum) ਦੀ ਮੀਟਿੰਗ ਦੇ ਆਯੋਜਨ ਦਾ ਸੁਆਗਤ ਕੀਤਾ, ਜੋ ਭਾਰਤ ਅਤੇ ਜਰਮਨੀ ਦੇ ਵਪਾਰ ਅਤੇ ਉਦਯੋਗ ਜਗਤ ਦੇ ਮੋਹਰੀ  ਵਿਅਕਤੀਆਂ ਨੂੰ ਸ਼ਾਮਲ ਕਰਨ ਦੇ ਲਈ ਇੱਕ ਉੱਚ ਪੱਧਰੀ ਮੰਚ ਦੇ ਰੂਪ ਵਿੱਚ ਕਾਰਜ ਕਰਦਾ ਹੈ। ਉਨ੍ਹਾਂ ਨੇ ਵਪਾਰ ਅਤੇ ਨਿਵੇਸ਼ ਨਾਲ ਸਬੰਧਿਤ ਮੁੱਦਿਆਂ ਦਾ ਹੱਲ ਕਰਨ ਦੇ ਲਈ ਭਾਰਤ-ਜਰਮਨ ਫਾਸਟ ਟ੍ਰੈਕ ਵਿਵਸਥਾ (Indo-German Fast Track Mechanism) ਦੀਆਂ ਉਪਲਬਧੀਆਂ ਨੂੰ ਭੀ ਰੇਖਾਂਕਿਤ ਕੀਤਾ ਅਤੇ ਇਸ ਦੇ ਸੰਚਾਲਨ ਨੂੰ ਜਾਰੀ ਰੱਖਣ ‘ਤੇ ਸਹਿਮਤੀ ਵਿਅਕਤ ਕੀਤੀ।
 

50. ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣਾ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼)/ਮਿਟੇਲਸਟੈਂਡ (Micro, Small and Medium Enterprises (MSMEs)/Mittelstand) ਦੇ ਮਹੱਤਵ ਨੂੰ ਮਾਨਤਾ ਦਿੰਦੇ ਹੋਏ, ਦੋਹਾਂ ਧਿਰਾਂ ਨੇ ਦੁਵੱਲੇ ਨਿਵੇਸ਼ ਵਿੱਚ ਵਾਧਾ ਅਤੇ ‘ਮੇਕ ਇਨ ਇੰਡੀਆ ਮਿਟੇਲਸਟੈਂਡ’ ਪ੍ਰੋਗਰਾਮ (‘Make in India Mittelstand’ Programme) ਦੀ ਸਫ਼ਲਤਾ ਨੂੰ ਸਵੀਕਾਰ ਕੀਤਾ, ਜੋ ਭਾਰਤ ਵਿੱਚ ਨਿਵੇਸ਼ ਅਤੇ ਕਾਰੋਬਾਰ ਕਰਨ ਦੇ ਇਛੁੱਕ ਜਰਮਨ ਮਿਟੇਲਸਟੈਂਡ ਉੱਦਮਾਂ ਦਾ ਸਮਰਥਨ ਕਰਦਾ ਹੈ। ਇਸੇ ਤਰ੍ਹਾਂ, ਦੋਹਾਂ ਸਰਕਾਰਾਂ ਨੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਵਿੱਚ ਸਟਾਰਟ-ਅੱਪ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਭੀ ਰੇਖਾਂਕਿਤ ਕੀਤਾ ਅਤੇ ਭਾਰਤੀ ਬਜ਼ਾਰ ਨੂੰ ਸੰਬੋਧਨ ਕਰਨ ਵਿੱਚ ਸਟਾਰਟ-ਅੱਪ ਨੂੰ ਸਫ਼ਲਤਾਪੂਰਵਕ ਸੁਵਿਧਾ ਪ੍ਰਦਾਨ ਕਰਨ ਦੇ ਲਈ ਜਰਮਨ ਐਕਸੇਲੇਰੇਟਰ (ਜੀਏ-GA) ਦੀ ਸ਼ਲਾਘਾ ਕੀਤੀ ਅਤੇ ਭਾਰਤ ਵਿੱਚ ਆਪਣੀ ਉਪਸਥਿਤੀ ਸਥਾਪਿਤ ਕਰਨ ਦੀਆਂ ਜੀਏ ਦੀਆਂ ਯੋਜਨਾਵਾਂ ਦਾ ਸੁਆਗਤ ਕੀਤਾ। ਦੋਹਾਂ ਧਿਰਾਂ ਨੇ ਉਲੇਖ ਕੀਤਾ ਕਿ ਜਰਮਨੀ ਵਿੱਚ ਬਜ਼ਾਰ ਤੱਕ ਪਹੁੰਚ ਪ੍ਰਾਪਤ ਕਰਨ ਵਿੱਚ ਭਾਰਤੀ ਸਟਾਰਟ-ਅੱਪ ਦੀ ਸਹਾਇਤਾ ਦੇ ਲਈ ਇੱਕ ਸੰਗਤ ਪ੍ਰੋਗਰਾਮ ਦੋਹਾਂ ਦੇਸ਼ਾਂ ਦੇ ਦਰਮਿਆਨ ਆਰਥਿਕ ਸਹਿਯੋਗ ਨੂੰ ਹੋਰ ਵਧਾ ਸਕਦਾ ਹੈ।

ਲੇਬਰ ਮਾਰਕਿਟਸ, ਮੋਬਿਲਿਟੀ ਅਤੇ ਲੋਕਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨਾ (Strengthening Labour Markets, Mobility and People-to-People Ties)

 

51. ਕਿਉਂਕਿ ਕੁਸ਼ਲ ਪ੍ਰਵਾਸ ‘ਤੇ ਦੁਵੱਲੇ ਸਹਿਯੋਗ ਦਾ ਕਈ ਖੇਤਰਾਂ ਵਿੱਚ ਵਿਸਤਾਰ ਹੋ ਰਿਹਾ ਹੈ, ਜਿਸ ਵਿੱਚ ਫੈਡਰਲ  ਅਤੇ ਰਾਜ ਸਰਕਾਰਾਂ ਦੇ ਨਾਲ-ਨਾਲ ਪ੍ਰਾਈਵੇਟ ਸੈਕਟਰ ਦੇ ਹਿਤਧਾਰਕਾਂ ਦੇ ਦਰਮਿਆਨ ਸਹਿਯੋਗ ਸ਼ਾਮਲ ਹੈ, ਇਸ ਲਈ ਦੋਹਾਂ ਧਿਰਾਂ ਨੇ ਪ੍ਰਵਾਸਨ ਅਤੇ ਗਤੀਸ਼ੀਲਤਾ ਭਾਗੀਦਾਰੀ ਸਮਝੌਤੇ (ਐੱਮਐੱਮਪੀਏ-MMPA) ਦੇ ਪ੍ਰਾਵਧਾਨਾਂ ਦੇ ਪੂਰਨ  ਲਾਗੂਕਰਨ ਦੇ ਲਈ ਪ੍ਰਤੀਬੱਧਤਾ ਜਤਾਈ। ਐੱਮਐੱਮਪੀਏ(MMPA) ਵਿੱਚ ਜ਼ਿਕਰ ਕੀਤੀਆਂ ਪ੍ਰਤੀਬੱਧਤਾਵਾਂ ਦੇ ਅਨੁਰੂਪ ਦੋਵੇਂ ਧਿਰਾਂ ਨਿਰਪੱਖ ਅਤੇ ਕਾਨੂੰਨੀ ਕਿਰਤ ਪ੍ਰਵਾਸ ਨੂੰ ਹੁਲਾਰਾ ਦੇਣ ਦੇ ਲਈ ਸਮਰਪਿਤ ਹਨ। ਇਹ ਦ੍ਰਿਸ਼ਟੀਕੋਣ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਰੂਪ ਹੈ, ਜੋ ਇਹ ਸੁਨਿਸ਼ਚਿਤ ਕਰਦੇ ਹਨ ਕਿ ਪ੍ਰਵਾਸੀ ਸ਼੍ਰਮਿਕਾਂ (migrant workers) ਦੇ ਨਾਲ ਸਨਮਾਨ ਅਤੇ ਆਦਰ ਦੇ ਨਾਲ ਵਿਵਹਾਰ ਕੀਤਾ ਜਾਵੇ, ਜਿਸ ਵਿੱਚ ਨਿਰਪੱਖ ਭਰਤੀ ਪਿਰਤਾਂ, ਪਾਰਦਰਸ਼ੀ ਵੀਜ਼ਾ ਪ੍ਰਕਿਰਿਆਵਾਂ ਅਤੇ ਸ਼੍ਰਮਿਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਸ਼ਾਮਲ ਹੈ। ਇਨ੍ਹਾਂ ਸਿਧਾਂਤਾਂ ‘ਤੇ ਧਿਆਨ ਕੇਂਦ੍ਰਿਤ ਕਰਕੇ, ਦੋਹਾਂ ਦੇਸ਼ਾਂ ਦਾ ਉਦੇਸ਼ ਕੁਸ਼ਲ ਸ਼੍ਰਮਿਕਾਂ (skilled workers) ਦੀ ਗਤੀਸ਼ੀਲਤਾ ਨੂੰ ਇਸ ਤਰ੍ਹਾਂ ਨਾਲ ਸੁਵਿਧਾਜਨਕ ਬਣਾਉਣਾ ਹੈ, ਜਿਸ ਨਾਲ ਸਾਰੀਆਂ ਧਿਰਾਂ ਨੂੰ ਲਾਭ ਹੋਵੇ, ਨਾਲ ਹੀ ਸ਼੍ਰਮਿਕਾਂ ਦੀ ਸ਼ੋਸ਼ਣ ਤੋਂ ਸੁਰੱਖਿਆ ਹੋਵੇ ਅਤੇ ਅੰਤਰਰਾਸ਼ਟਰੀ ਕਿਰਤ ਮਿਆਰਾਂ ਦਾ ਅਨੁਪਾਲਨ ਸੁਨਿਸ਼ਚਿਤ ਹੋਵੇ।

 

52. ਐੱਮਐੱਮਪੀਏ (MMPA)‘ਤੇ ਅੱਗੇ ਵਧਦੇ ਹੋਏ, ਦੋਹਾਂ ਧਿਰਾਂ ਨੇ ਸਬੰਧਿਤ ਮੰਤਰਾਲਿਆਂ ਦੇ ਦਰਮਿਆਨ ਆਪਸੀ ਹਿਤ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਅਤੇ ਅਦਾਨ-ਪ੍ਰਦਾਨ ਨੂੰ ਵਧਾਉਣ ਦੇ ਲਈ ਰੋਜ਼ਗਾਰ ਅਤੇ ਕਿਰਤ ਦੇ ਖੇਤਰ ਵਿੱਚ ਇੱਕ ਸੰਯੁਕਤ ਉੱਦਮ ਨਿਵੇਸ਼ (ਜੇਡੀਆਈ-JDI) ਨੂੰ ਸਿੱਟੇ ਦੇ ਰੂਪ ਵਿੱਚ ਵਿਅਕਤ ਕੀਤਾ। ਜਰਮਨ ਧਿਰ ਨੇ ਦੱਸਿਆ ਕਿ ਉਹ ਅੰਤਰਰਾਸ਼ਟਰੀ ਸੰਦਰਭ ਵਰਗੀਕਰਣ ‘ਤੇ ਵਿਵਹਾਰਤਾ ਅਧਿਐਨ ਦਾ ਸਮਰਥਨ ਕਰੇਗੀ, ਜੋ 2023 ਵਿੱਚ ਭਾਰਤੀ ਜੀ20 (G20) ਪ੍ਰਧਾਨਗੀ ਦੁਆਰਾ ਕੀਤੀ ਗਈ ਜੀ20(G20) ਪ੍ਰਤੀਬੱਧਤਾ ਹੈ। ਦੋਨੋਂ ਨੇਤਾ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ-ESIC), ਰੋਜ਼ਗਾਰ ਡਾਇਰੈਕਟੋਰੇਟ ਜਨਰਲ (ਡੀਜੀਈ-DGE) ਅਤੇ ਜਰਮਨ ਸਮਾਜਿਕ ਦੁਰਘਟਨਾ ਬੀਮਾ (ਡੀਜੀਯੂਵੀ-DGUV) ਦੇ ਦਰਮਿਆਨ ਪੇਸ਼ੇਵਰ ਰੋਗਾਂ, ਪੁਨਰਵਾਸ ਅਤੇ ਵਿਕਲਾਂਗ ਸ਼੍ਰਮਿਕਾਂ ਦੇ ਵੋਕੇਸ਼ਨਲ ਟ੍ਰੇਨਿੰਗ ਦੇ ਖੇਤਰ ਵਿੱਚ ਸਹਿਮਤੀ ਪੱਤਰ (Memorandum of Understanding) ‘ਤੇ ਹਸਤਾਖਰ ਕਰਨ ਦੇ ਪ੍ਰਤੀ ਉਤਸੁਕ ਹਨ।


 

53. ਦੋਹਾਂ ਲੀਡਰਾਂ ਨੇ ਉਲੇਖ ਕੀਤਾ ਕਿ ਜਰਮਨੀ ਵਿੱਚ ਸਾਰੇ ਬਲੂ ਕਾਰਡ ਧਾਰਕਾਂ ਵਿੱਚੋਂ 1/4 ਤੋਂ  ਅਧਿਕ ਭਾਰਤੀ ਪੇਸ਼ੇਵਰ ਹਨ ਅਤੇ ਭਾਰਤੀ ਵਿਦਿਆਰਥੀ ਹੁਣ ਜਰਮਨੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਭ ਤੋਂ ਬੜੇ ਸਮੂਹ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਸਬੰਧ ਵਿੱਚ, ਉਨ੍ਹਾਂ ਨੇ ਜਰਮਨੀ ਵਿੱਚ ਕੌਸ਼ਲ ਅਤੇ ਪ੍ਰਤਿਭਾ ਦੀਆਂ ਜ਼ਰੂਰਤਾਂ ਅਤੇ ਭਾਰਤ ਵਿੱਚ ਯੁਵਾ, ਸਿੱਖਿਅਤ ਅਤੇ ਕੁਸ਼ਲ ਵਿਅਕਤੀਆਂ ਦੇ ਵਿਸ਼ਾਲ ਭੰਡਾਰ ਦੇ ਦਰਮਿਆਨ ਮੌਜੂਦ ਪੂਰਕਤਾਵਾਂ ਦੀ ਪਹਿਚਾਣ ਕੀਤੀ, ਜੋ ਜਰਮਨ ਲੇਬਰ ਮਾਰਕਿਟ ਦੇ ਲਈ ਗੁਣਕਾਰੀ (an asset) ਹੋ ਸਕਦੇ ਹਨ। ਫੈਡਰਲ  ਰੋਜ਼ਗਾਰ ਏਜੰਸੀ, ਰਾਸ਼ਟਰੀ ਕੌਸ਼ਲ ਵਿਕਾਸ ਪਰਿਸ਼ਦ, ਭਾਰਤ (ਐੱਨਐੱਸਡੀਸੀ- NSDC) ਅਤੇ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਹੋਰ ਬਰਾਬਰ ਦੀਆਂ ਸਰਕਾਰੀ ਏਜੰਸੀਆਂ ਦੇ ਨਾਲ ਮੌਜੂਦਾ ਅਦਾਨ-ਪ੍ਰਦਾਨ ਨੂੰ ਮਜ਼ਬੂਤ ਕਰੇਗੀ। ਦੋਹਾਂ ਧਿਰਾਂ ਨੇ ਭਾਰਤ ਤੋਂ ਕੁਸ਼ਲ ਪ੍ਰਵਾਸ ਨੂੰ ਹੁਲਾਰਾ ਦੇਣ ਦੇ ਲਈ ਜਰਮਨ ਫੈਡਰਲ  ਸਰਕਾਰ ਦੀ ਨਵੀਂ ਰਾਸ਼ਟਰੀ ਰਣਨੀਤੀ ਦੀ ਸ਼ੁਰੂਆਤ ਦਾ ਸੁਆਗਤ ਕੀਤਾ।

 

54. ਦੋਹਾਂ ਲੀਡਰਾਂ ਨੇ ਕੌਸ਼ਲ ਵਿਕਾਸ ਅਤੇ ਵੋਕੇਸ਼ਨਲ ਸਿੱਖਿਆ ਅਤੇ ਟ੍ਰੇਨਿੰਗ (Skill Development and Vocational Education and Training) ‘ਤੇ ਸਹਿਮਤੀ ਪੱਤਰ (Memorandum of Understanding) ‘ਤੇ ਹਸਤਾਖਰ ਕਰਨ ‘ਤੇ ਭੀ ਸੰਤੋਸ਼ ਵਿਅਕਤ ਕੀਤਾ, ਜੋ ਵਿਸ਼ੇਸ਼ ਤੌਰ ‘ਤੇ ਹਰਿਤ ਕੌਸ਼ਲ ਦੇ ਖੇਤਰਾਂ (areas of green skills) ਵਿੱਚ, ਭਾਰਤ ਵਿੱਚ ਕੁਸ਼ਲ ਕਾਰਜਬਲ ਦਾ ਇੱਕ ਸਮੂਹ (a pool of skilled workforce) ਬਣਾਉਣ ਅਤੇ ਮਹਿਲਾਵਾਂ ਦੀ ਭਾਗੀਦਾਰੀ (participation of women) ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਭਾਰਤ ਅਤੇ ਜਰਮਨੀ ਦੀਆਂ ਸ਼ਕਤੀਆਂ ਦਾ ਲਾਭ ਉਠਾਏਗਾ। ਦੋਹਾਂ ਧਿਰਾਂ ਨੇ ਕਿਰਤ ਦੀ ਅੰਤਰਰਾਸ਼ਟਰੀ ਗਤੀਸ਼ੀਲਤਾ (international mobility of labour) ਨੂੰ ਸੁਵਿਧਾਜਨਕ ਬਣਾਉਣ ਦੇ ਤੱਤਾਂ ਨੂੰ ਸ਼ਾਮਲ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।


 

55. ਦੋਵੇਂ ਧਿਰਾਂ ਭਾਰਤ ਵਿੱਚ ਸੈਕੰਡਰੀ ਸਕੂਲਾਂ, ਯੂਨੀਵਰਸਿਟੀਆਂ ਅਤੇ ਵੋਕੇਸ਼ਨਲ ਸਿੱਖਿਆ ਕੇਂਦਰਾਂ ਸਹਿਤ ਜਰਮਨ ਭਾਸ਼ਾ ਦੀ ਸਿੱਖਿਆ ਦਾ ਵਿਸਤਾਰ ਕਰਨ ਦੇ ਲਕਸ਼ ਦੇ ਲਈ ਪ੍ਰਤੀਬੱਧ ਹਨ। ਉਨ੍ਹਾਂ ਨੇ ਭਾਰਤੀ ਅਤੇ ਜਰਮਨ ਸਟੇਟਾਂ, ਕਲਚਰ ਸੈਂਟਰਾਂ ਅਤੇ ਵਿੱਦਿਅਕ ਸੰਸਥਾਵਾਂ (Indian and German States, culture centers and educational institutions) ਨੂੰ ਭਾਰਤ ਅਤੇ ਜਰਮਨੀ ਵਿੱਚ ਇੱਕ-ਦੂਸਰੇ ਦੀਆਂ ਭਾਸ਼ਾਵਾਂ ਦੀ ਸਿੱਖਿਆ ਨੂੰ ਹੁਲਾਰਾ ਦੇਣ ਦੇ ਲਈ ਪ੍ਰੋਤਸਾਹਿਤ ਕੀਤਾ, ਜਿਸ ਵਿੱਚ ਭਾਸ਼ਾ ਅਧਿਆਪਕਾਂ ਦੀ ਟ੍ਰੇਨਿੰਗ ਭੀ ਸ਼ਾਮਲ ਹੈ। ਦੋਹਾਂ ਧਿਰਾਂ ਨੇ ਜਰਮਨ ਅਧਿਆਪਕਾਂ ਦੀ ਰਸਮੀ ਟ੍ਰੇਨਿੰਗ ਅਤੇ ਅੱਗੇ ਦੀ ਸਿੱਖਿਆ ਦਾ ਇੱਕ ਪ੍ਰਾਰੂਪ (format) ਵਿਕਸਿਤ ਕਰਨ ਦੇ ਲਈ ਡੀਏਏਡੀ ਅਤੇ ਗੋਏਥੇ ਸੰਸਥਾਨ ਦੇ ਸੰਯੁਕਤ ਪ੍ਰਯਾਸਾਂ (joint efforts of the DAAD and the Goethe Institute) ਦਾ ਸੁਆਗਤ ਕੀਤਾ, ਜਿਸ ਦੇ ਜ਼ਰੀਏ ਭਾਰਤ ਵਿੱਚ ਮਾਨਤਾ ਪ੍ਰਾਪਤ ਯੂਨੀਵਰਸਿਟੀ ਸਰਟੀਫਿਕੇਟ ਪ੍ਰਾਪਤ ਹੋਣਾ ਸੰਭਵ ਹੋਵੇਗਾ।

 

56. ਦੋਹਾਂ ਧਿਰਾਂ ਨੇ ਆਰਥਿਕ ਵਿਕਾਸ ਦੇ ਲਈ ਉੱਚ ਕੁਸ਼ਲ ਪੇਸ਼ੇਵਰਾਂ (highly skilled professionals) ਦੇ ਯੋਗਦਾਨ ਦੀ ਪੁਸ਼ਟੀ ਕੀਤੀ, “ਜਰਮਨੀ ਦੇ ਨਾਲ ਕਾਰੋਬਾਰ ਵਿੱਚ ਭਾਗੀਦਾਰੀ” ("Partnering in Business with Germany”) ਪ੍ਰੋਗਰਾਮ ਦੇ ਤਹਿਤ ਪ੍ਰਾਪਤ ਪਰਿਣਾਮਾਂ ‘ਤੇ ਸੰਤੋਸ਼ ਵਿਅਕਤ ਕੀਤਾ ਅਤੇ ਭਾਰਤ ਦੇ ਕਾਰਪੋਰੇਟ ਅਧਿਕਾਰੀਆਂ ਅਤੇ ਜੂਨੀਅਰ ਅਧਿਕਾਰੀਆਂ ਦੀ ਅਡਵਾਂਸਡ ਟ੍ਰੇਨਿੰਗ ‘ਤੇ ਸੰਯੁਕਤ ਵਿਕਾਸ ਸਹਿਯੋਗ (ਜੇਡੀਆਈ-JDI) ਨੂੰ ਨਵੀਨੀਕ੍ਰਿਤ ਕੀਤਾ।
 

57. ਪ੍ਰਵਾਸਨ ਅਤੇ ਗਤੀਸ਼ੀਲਤਾ ਭਾਗੀਦਾਰੀ ਸਮਝੌਤੇ (Migration and Mobility Partnership Agreement) (ਐੱਮਐੱਮਪੀਏ-MMPA) ਦੇ ਨਾਲ, ਦੋਨੋਂ ਧਿਰਾਂ ਅਨਿਯਮਿਤ ਪ੍ਰਵਾਸਨ ਦਾ ਸਮਾਧਾਨ ਕਰਨ ‘ਤੇ ਭੀ ਸਹਿਮਤ ਹੋਈਆਂ। ਇਸ ਉਦੇਸ਼ ਦੇ ਲਈ, ਦੋਹਾਂ ਧਿਰਾਂ ਨੇ ਐੱਮਐੱਮਪੀਏ (MMPA) ਦੇ ਲਾਗੂ ਹੋਣ ਦੇ ਬਾਅਦ ਤੋਂ ਵਾਪਸੀ ਦੇ ਖੇਤਰ ਵਿੱਚ ਸਹਿਯੋਗ ਸਥਾਪਿਤ ਕੀਤਾ। ਦੋਹਾਂ ਧਿਰਾਂ ਨੇ ਹੁਣ ਤੱਕ ਹਾਸਲ ਕੀਤੀ ਗਈ ਪ੍ਰਗਤੀ ਦਾ ਸੁਆਗਤ ਕੀਤਾ ਅਤੇ ਉਚਿਤ ਪ੍ਰਕਿਰਿਆਤਮਕ ਵਿਵਸਥਾਨ (appropriate procedural arrangements) ਦੇ ਜ਼ਰੀਏ ਸਹਿਯੋਗ ਨੂੰ ਹੋਰ ਵਿਕਸਿਤ ਕਰਨ ਅਤੇ ਸੁਵਵਿਵਸਥਿਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।

 

58. ਲੀਡਰਾਂ ਨੇ ਦੋਹਾਂ ਧਿਰਾਂ ਅਤੇ ਉਨ੍ਹਾਂ ਦੇ ਸਬੰਧਿਤ ਨਾਗਰਿਕਾਂ (their respective nationals) ਦੇ ਦਰਮਿਆਨ ਵਧਦੇ ਸਬੰਧਾਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਇਨ੍ਹਾਂ ਵਧਦੇ ਸਬੰਧਾਂ ਨਾਲ ਉਤਪੰਨ ਹੋਣ ਵਾਲੇ ਦੂਤਾਵਾਸ ਸਬੰਧੀ ਮੁੱਦਿਆਂ (Consular issues) ਦੀ ਵਿਆਪਕ ਰੇਂਜ ਅਤੇ ਦੂਤਾਵਾਸ ਸਬੰਧੀ ਮੁੱਦਿਆਂ ਨਾਲ ਜੁੜੇ ਸਾਰੇ ਮਾਮਲਿਆਂ ‘ਤੇ ਬਾਤਚੀਤ ਦੀ ਜ਼ਰੂਰਤ ਨੂੰ ਸਵੀਕਾਰ ਕੀਤਾ। ਉਹ ਦੋਹਾਂ ਦੇਸ਼ਾਂ ਵਿੱਚ ਰਹਿਣ ਵਾਲੇ ਦੂਸਰੀ ਧਿਰ ਦੇ ਨਾਗਰਿਕਾਂ (nationals of the other side) ਨੂੰ ਪ੍ਰਭਾਵਿਤ ਕਰਨ ਵਾਲੇ ਵਿਭਿੰਨ ਦੂਤਾਵਾਸ, ਵੀਜ਼ਾ (various Consular, Visa) ਅਤੇ ਹੋਰ ਮੁੱਦਿਆਂ ‘ਤੇ ਦੁਵੱਲੀ ਵਾਰਤਾ (bilateral dialogue) ਦੇ ਲਈ ਇੱਕ ਉਚਿਤ ਪ੍ਰਾਰੂਪ (an appropriate format) ਦੀ ਜਲਦੀ ਸਥਾਪਨਾ ਦੀ ਦਿਸ਼ਾ ਵਿੱਚ ਕੰਮ ਕਰਨ ‘ਤੇ ਸਹਿਮਤ ਹੋਏ।

 

59. ਦੋਹਾਂ ਧਿਰਾਂ ਨੇ ਸੱਭਿਆਚਾਰਕ ਰਾਜਦੂਤਾਂ(cultural ambassadors) ਅਤੇ ਇਨੋਵੇਸ਼ਨ ਦੇ ਉਤਪ੍ਰੇਰਕਾਂ (catalysts for innovation) ਦੇ ਰੂਪ ਵਿੱਚ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਲੋਕਾਂ ਦੇ ਆਪਸੀ ਸਬੰਧਾਂ (people – people linkages) ਨੂੰ ਹੁਲਾਰਾ ਦੇਣ ਦੇ ਲਈ ਆਪਣੇ ਨੌਜਵਾਨਾਂ ਦੀ ਭੂਮਿਕਾ ਨੂੰ ਸਵੀਕਾਰ ਕੀਤਾ। ਇਸ ਸੰਦਰਭ ਵਿੱਚ, ਦੋਹਾਂ ਲੀਡਰਾਂ ਨੇ ਯੁਵਾ ਸਹਿਯੋਗ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਦੋਹਾਂ ਧਿਰਾਂ ਦੇ ਦਰਮਿਆਨ ਯੁਵਾ ਅਦਾਨ-ਪ੍ਰਦਾਨ ਅਤੇ ਵਫ਼ਦਾਂ ਦੇ ਲਈ ਮੰਚ ਸਥਾਪਿਤ ਕਰਨ ਦੇ ਪ੍ਰਸਤਾਵ ਦਾ ਉਲੇਖ ਕੀਤਾ। ਦੋਨੋਂ ਧਿਰਾਂ ਆਪਸੀ ਅਧਾਰ ‘ਤੇ ਵਿਦਿਆਰਥੀ ਅਦਾਨ-ਪ੍ਰਦਾਨ (student exchanges on a mutual basis) ਨੂੰ ਸੁਵਿਧਾਜਨਕ ਬਣਾਉਣ ‘ਤੇ ਭੀ ਸਹਿਮਤ ਹੋਈਆਂ।


60. ਦੋਹਾਂ ਧਿਰਾਂ ਨੇ ਸੱਭਿਆਚਾਰ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ‘ਤੇ ਸੰਤੋਸ਼ ਵਿਅਕਤ ਕੀਤਾ ਅਤੇ ਭਾਰਤੀ ਅਤੇ ਜਰਮਨ ਰਾਸ਼ਟਰੀ ਰਾਸ਼ਟਰੀ ਅਜਾਇਬ ਘਰਾਂ (national museums) ਜਿਵੇਂ ਪ੍ਰਸ਼ੀਆ ਹੈਰੀਟੇਜ ਫਾਊਂਡੇਸ਼ਨ ਅਤੇ ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ, ਭਾਰਤ (the Prussian Heritage Foundation and the National Gallery of Modern Art, India) ਦੇ ਦਰਮਿਆਨ ਅਜਾਇਬ ਘਰ ਸਹਿਯੋਗ (Museum Cooperation) ‘ਤੇ ਸਹਿਮਤੀ ਪੱਤਰ (Memorandum of Understanding) ਦੇ ਦਾਇਰੇ ਨੂੰ ਵਧਾਉਣ (expanding scope) ਦੀ ਦਿਸ਼ਾ ਵਿੱਚ ਪ੍ਰਯਾਸਾਂ ਦਾ ਸੁਆਗਤ ਕੀਤਾ।
 

61. ਜੀ-20 ਨਵੀਂ ਦਿੱਲੀ ਰਾਜਨੇਤਾ ਘੋਸ਼ਣਾਪੱਤਰ (2023) ( G20 New Delhi Leader’s Declaration (2023)) ਦੇ ਅਨੁਰੂਪ, ਦੋਹਾਂ ਲੀਡਰਾਂ ਨੇ ਸੱਭਿਆਚਾਰਕ ਵਸਤੂਆਂ ਦੀ ਵਾਪਸੀ ਅਤੇ ਸੰਭਾਲ਼ ਅਤੇ ਰਾਸ਼ਟਰੀ, ਖੇਤਰੀ ਅਤੇ ਰਾਜ ਪੱਧਰ ‘ਤੇ ਸੱਭਿਆਚਾਰਕ ਸੰਪਤੀ ਦੀ ਅਵੈਧ ਤਸਕਰੀ ਦੇ ਖ਼ਿਲਾਫ਼ ਲੜਾਈ ਦੇ ਸਬੰਧ ਵਿੱਚ ਨਿਕਟ ਸਹਿਯੋਗ ਕਰਨ ਦੀ ਮਨਸ਼ਾ ਨੂੰ ਰੇਖਾਂਕਿਤ ਕੀਤਾ, ਤਾਕਿ ਦੇਸ਼ ਅਤੇ ਸਮੁਦਾਇ ਨੂੰ ਉਨ੍ਹਾਂ ਦੀ ਵਾਪਸੀ ਨੂੰ ਪ੍ਰਾਸੰਗਿਕ ਬਣਾਇਆ ਜਾ ਸਕੇ ਅਤੇ ਇਸ ਪ੍ਰਯਾਸ ਵਿੱਚ ਨਿਰੰਤਰ ਸੰਵਾਦ ਅਤੇ ਕਾਰਵਾਈ ਦਾ ਸੱਦਾ ਦਿੱਤਾ।

 

62. ਦੋਹਾਂ ਸਰਕਾਰਾਂ ਨੇ ਜਰਮਨੀ ਦੀਆਂ ਯੂਨੀਵਰਸਿਟੀਆਂ ਵਿੱਚ (at universities in Germany) ਭਾਰਤੀ ਅਕਾਦਮਿਕ ਚੇਅਰਸ (Indian academic chairs) ਦੀ ਸਥਾਪਨਾ ਜਿਹੀਆਂ ਪਹਿਲਾਂ ਦੇ ਜ਼ਰੀਏ ਸੰਭਵ ਹੋਏ ਮਹੱਤਵਪੂਰਨ ਸੱਭਿਆਚਾਰਕ ਅਤੇ ਅਕਾਦਮਿਕ ਅਦਾਨ-ਪ੍ਰਦਾਨ (substantial cultural and academic exchanges) ਦੀ ਭੀ ਸ਼ਲਾਘਾ ਕੀਤੀ।

 

63. ਦੋਹਾਂ ਲੀਡਰਾਂ ਨੇ 7ਵੇਂ ਆਈਜੀਸੀ (7th IGC) ਵਿੱਚ ਆਯੋਜਿਤ ਵਿਚਾਰ-ਵਟਾਂਦਰੇ ‘ਤੇ ਸੰਤੋਸ਼ ਵਿਅਕਤ ਕੀਤਾ ਅਤੇ ਭਾਰਤ-ਜਰਮਨੀ ਰਣਨੀਤਕ ਸਾਂਝੇਦਾਰੀ (Indo-German Strategic Partnership) ਨੂੰ ਹੋਰ ਵਿਸਤਾਰ ਦੇਣ ਅਤੇ ਗੂੜ੍ਹਾ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਚਾਂਸਲਰ ਸਕੋਲਜ਼ (Chancellor Scholz) ਨੇ ਪ੍ਰਧਾਨ ਮੰਤਰੀ ਮੋਦੀ ਦਾ ਉਨ੍ਹਾਂ ਦੀ ਗਰਮਜੋਸ਼ੀ ਭਰੀ ਪਰਾਹੁਣਚਾਰੀ ਦੇ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਜਰਮਨੀ ਅਗਲੇ ਆਈਜੀਸੀ (next IGC) ਦੀ ਮੇਜ਼ਬਾਨੀ ਕਰਨ ਦੇ ਪ੍ਰਤੀ ਉਤਸੁਕ ਹੈ।

 

***

ਐੱਮਜੇਪੀਐੱਸ/ਐੱਸਆਰ

 




(Release ID: 2071016) Visitor Counter : 2