ਗ੍ਰਹਿ ਮੰਤਰਾਲਾ
azadi ka amrit mahotsav

ਵਰ੍ਹੇ 2024 ਲਈ ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਸੀਏਪੀਐੱਫ/ਸੀਪੀਓ ਦੇ 463 ਕਰਮਚਾਰੀਆਂ ਨੂੰ ‘ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ’ (‘Kendriya Grihmantri Dakshata Padak’) ਪ੍ਰਦਾਨ ਕੀਤਾ ਗਿਆ


‘ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ’ ਵਿਸ਼ੇਸ਼ ਅਭਿਯਾਨ, ਜਾਂਚ, ਖੁਫੀਆ ਜਾਣਕਾਰੀ ਅਤੇ ਫੌਰੈਂਸਿਕ ਵਿਗਿਆਨ ਦੇ ਖੇਤਰ ਵਿੱਚ ਉਤਕ੍ਰਿਸ਼ਟ ਕਾਰਜ ਨੂੰ ਮਾਨਤਾ ਅਤੇ ਉੱਚ ਪੇਸ਼ੇਵਰ ਮਾਪਦੰਡਾਂ ਨੂੰ ਉਤਸ਼ਾਹਿਤ ਕਰੇਗਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਸ਼ੁਰੂ ਕੀਤਾ ਗਿਆ ਇਹ ਦਕਸ਼ਤਾ ਪਦਕ ਸਾਰੇ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਮਨੋਬਲ ਵਧਾਏਗਾ

ਗ੍ਰਹਿ ਮੰਤਰਾਲੇ ਨੇ ਫਰਵਰੀ, 2024 ਵਿੱਚ 'ਕੇਂਦਰੀ ਗ੍ਰਹਿ ਮੰਤਰੀ ਦਕਸ਼ਤਾ ਪਦਕ' ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ

ਹਰ ਸਾਲ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਦੀ ਜੰਯਤੀ ਦੇ ਮੌਕੇ 'ਤੇ ਹੋਵੇਗੀ 'ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ' ਦੀ ਐਲਾਨ

Posted On: 31 OCT 2024 10:17AM by PIB Chandigarh

ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲਾਂ (CAPFs)/ਕੇਂਦਰੀ ਪੁਲਿਸ ਸੰਗਠਨਾਂ (CPOs) ਦੇ 463 ਕਰਮਚਾਰੀਆਂ ਨੂੰ ਸਾਲ 2024 ਲਈ 'ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਮੈਡਲ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਸੀਏਪੀਐੱਫ/ਸੀਪੀਓਜ਼ ਦੇ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ।

 

'ਕੇਂਦਰੀ ਗ੍ਰਹਿ ਮੰਤਰੀ ਦਕਸ਼ਤਾ ਪਦਕਨਿਮਨਲਿਖਤ ਚਾਰ ਖੇਤਰਾਂ ਵਿੱਚ ਸ਼ਾਨਦਾਰ ਕਾਰਜ ਨੂੰ ਮਾਨਤਾ ਅਤੇ ਉੱਚ ਪੇਸ਼ੇਵਰ ਮਿਆਰਾਂ ਨੂੰ ਉਤਸ਼ਾਹਿਤ ਕਰਨ ਅਤੇ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਮਨੋਬਲ ਵਧਾਉਣ ਲਈ ਦਿੱਤਾ ਜਾਂਦਾ ਹੈ:

 

 (i) ਵਿਸ਼ੇਸ਼ ਅਭਿਯਾਨ

(ii) ਜਾਂਚ

(iii) ਖੁਫੀਆ ਜਾਣਕਾਰੀ

(iv) ਫੌਰੈਂਸਿਕ ਵਿਗਿਆਨ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਸ਼ੁਰੂ ਕੀਤਾ ਗਿਆ ਇਹ ਦਕਸ਼ਤਾ ਪਦਕ ਸਾਰੇ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਮਨੋਬਲ ਵਧਾਏਗਾ।

 

ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਫਰਵਰੀ, 2024 ਨੂੰ ‘ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ’ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ। ਪੁਲਿਸ ਬਲਾਂਸੁਰੱਖਿਆ ਸੰਗਠਨਾਂਖੁਫੀਆ ਸ਼ਾਖਾ/ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਸੀਪੀਓਜ਼/ਸੀਏਪੀਐੱਫ/ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ)/ਅਸਾਮ ਰਾਇਫਲਜ਼ ਦੇ ਮੈਂਬਰਾਂ ਅਤੇ ਦੇਸ਼ ਭਰ ਵਿੱਚ ਫੌਰੈਂਸਿਕ ਵਿਗਿਆਨ ਦੇ ਖੇਤਰ ਵਿੱਚ ਆਪਰੇਸ਼ਨਾਂ ਨਾਲ ਸਬੰਧਿਤ ਉਤਕ੍ਰਿਸ਼ਟਤਾਜਾਂਚ ਵਿੱਚ ਉਤਕ੍ਰਿਸ਼ਟ ਸੇਵਾਅਸਾਧਾਰਣ ਪ੍ਰਦਰਸ਼ਨਅਦੁੱਤੀ ਅਤੇ ਸਾਹਸੀ ਖੁਫੀਆ ਸੇਵਾ ਅਤੇ ਫੌਰੈਂਸਿਕ ਵਿਗਿਆਨ ਦੇ ਖੇਤਰ ਵਿੱਚ ਸੇਵਾ ਕਰ ਰਹੇ ਸਰਕਾਰੀ ਵਿਗਿਆਨੀਆਂ ਨੂੰ ਸ਼ਲਾਘਾਯੋਗ ਕੰਮ ਲਈ ਇਸ ਪਦਕ ਨਾਲ ਸਨਮਾਨਿਤ ਕੀਤਾ ਜਾਵੇਗਾ।

 

ਮੈਡਲ ਦਾ ਐਲਾਨ ਹਰ ਸਾਲ 31 ਅਕਤੂਬਰ ਯਾਨੀ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਜੰਯਤੀ ਦੇ ਅਵਸਰ 'ਤੇ ਕੀਤਾ ਜਾਵੇਗਾ।

ਮੈਡਲ ਨਾਲ ਸਨਮਾਨਿਤ ਕਰਮਚਾਰੀਆਂ/ਅਧਿਕਾਰੀਆਂ ਦੀ ਸੂਚੀ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ - https://www.mha.gov.in  'ਤੇ ਉਪਲਬਧ ਹੈ।

ਮੈਡਲ ਨਾਲ ਸਨਮਾਨਿਤ ਕਰਮਚਾਰੀਆਂ /ਅਧਿਕਾਰੀਆਂ ਦੀ ਸੂਚੀ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ:

 

*****

 

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2070147) Visitor Counter : 19