ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਪਸੁਮਪੋਨ ਮੁਥੁਰਾਮਲਿੰਗਾ ਥੇਵਰ (Shri Pasumpon Muthuramalinga Thevar) ਨੂੰ ਸ਼ਰਧਾਜਲੀ ਅਰਪਿਤ ਕੀਤੀ
Posted On:
30 OCT 2024 3:38PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਪਸੁਮਪੋਨ ਮੁਥੁਰਾਮਲਿੰਗਾ ਥੇਵਰ (Shri Pasumpon Muthuramalinga Thevar) ਨੂੰ ਉਨ੍ਹਾਂ ਦੀ ਪਵਿੱਤਰ ਗੁਰੂ ਪੂਜਾ (Guru Pooja) ਦੇ ਅਵਸਰ ‘ਤੇ ਸ਼ਰਧਾਜਲੀਆਂ ਅਰਪਿਤ ਕੀਤੀਆਂ।
ਸ਼੍ਰੀ ਮੋਦੀ ਨੇ ਉਨ੍ਹਾਂ ਨੇ ਵਿਚਾਰਾਂ ਅਤੇ ਸਿੱਖਿਆਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਮਾਜ ਦੇ ਉਥਾਨ ਦੇ ਲਈ ਸਦਾ ਕੰਮ ਕੀਤਾ।
ਪ੍ਰਧਾਨ ਮੰਤਰੀ ਨੇ ਐਕਸ(X) ‘ਤੇ ਪੋਸਟ ਕੀਤਾ:
“ਵਿਆਪਕ ਤੌਰ ‘ਤੇ ਸਭ ਤੋਂ ਅਧਿਕ ਸਨਮਾਨਿਤ ਪਸੁਮਪੋਨ ਮੁਥੁਰਾਮਲਿੰਗਾ ਥੇਵਰ ਜੀ (widely respected Pasumpon Muthuramalinga Thevar Ji) ਨੂੰ ਉਨ੍ਹਾਂ ਦੀ ਪਵਿੱਤਰ ਗੁਰੂ ਪੂਜਾ (Guru Pooja) ਦੇ ਅਵਸਰ ‘ਤੇ ਸ਼ਰਧਾਂਜਲੀ ਅਰਪਿਤ ਕਰਦੇ ਹੋਏ। ਅਣਗਿਣਤ ਲੋਕ ਉਨ੍ਹਾਂ ਦੇ ਵਿਚਾਰਾਂ ਅਤੇ ਸਿੱਖਿਆਵਾਂ ਤੋਂ ਸ਼ਕਤੀ ਪ੍ਰਾਪਤ ਕਰਦੇ ਹਨ। ਉਨ੍ਹਾਂ ਨੇ ਗ਼ਰੀਬੀ ਦੇ ਖ਼ਾਤਮੇ, ਅਧਿਆਤਮਿਕਤਾ ਅਤੇ ਕਿਸਾਨਾਂ ਦੇ ਕਲਿਆਣ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਾਡੇ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਖ਼ੁਦ ਨੂੰ ਸਮਰਪਿਤ ਕਰ ਦਿੱਤਾ। ਅਸੀਂ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਕੰਮ ਕਰਦੇ ਰਹਾਂਗੇ।”
***
ਐੱਮਜੇਪੀਐੱਸ/ਆਰਟੀ
(Release ID: 2069759)
Visitor Counter : 27
Read this release in:
Odia
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam