ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਧਨਵੰਤਰੀ ਜਯੰਤੀ ਅਤੇ 9ਵੇਂ ਆਯੁਰਵੇਦ ਦਿਵਸ ਦੇ ਅਵਸਰ ‘ਤੇ 29 ਅਕਤੂਬਰ ਨੂੰ ਹੈਲਥ ਸੈਕਟਰ ਨਾਲ ਸਬੰਧਿਤ 12,850 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਪ੍ਰੋਜੈਕਟ ਲਾਂਚ ਕਰਨਗੇ, ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

Posted On: 28 OCT 2024 12:47PM by PIB Chandigarh

ਧਨਵੰਤਰੀ ਜਯੰਤੀ ਅਤੇ 9ਵੇਂ ਆਯੁਰਵੇਦ ਦਿਵਸ (Dhanvantari Jayanti and 9th Ayurveda Day) ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਅਕਤੂਬਰ ਨੂੰ ਦੁਪਹਿਰ ਲਗਭਗ 12:30 ਵਜੇ ਅਖਿਲ ਭਾਰਤੀ ਆਯੁਰਵੇਦ ਸੰਸਥਾਨ(ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ)  (ਏਆਈਆਈਏ-AIIA), ਨਵੀਂ ਦਿੱਲੀ ਵਿੱਚ ਲਗਭਗ 12,850 ਕਰੋੜ ਰੁਪਏ ਦੀ ਲਾਗਤ ਵਾਲੇ ਹੈਲਥ ਸੈਕਟਰ ਨਾਲ ਸਬੰਧਿਤ ਵਿਭਿੰਨ ਪ੍ਰੋਜੈਕਟ ਲਾਂਚ ਕਰਨਗੇ, ਉਦਘਾਟਨ ਕਰਨਗੇ ਅਤੇ ਨੀਂਹ ਪੱਧਰ ਰੱਖਣਗੇ।

 

ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (Ayushman Bharat Pradhan Mantri Jan Arogya Yojana) (ਪੀਐੱਮ-ਜੇਏਵਾਈ /PM-JAY) ਦੇ ਤਹਿਤ 70 ਸਾਲ ਅਤੇ ਉਸ ਤੋਂ ਅਧਿਕ ਉਮਰ ਦੇ ਸਾਰੇ ਸੀਨੀਅਰ ਨਾਗਰਿਕਾਂ ਦੇ ਲਈ ਸਿਹਤ ਕਵਰੇਜ ਦਾ ਵਿਸਤਾਰ ਲਾਂਚ ਕਰਨਗੇ। ਇਸ ਨਾਲ ਸਾਰੇ ਸੀਨੀਅਰ ਨਾਗਰਿਕਾਂ ਨੂੰ ਉਨ੍ਹਾਂ ਦੀ ਆਮਦਨ ਨੂੰ ਮਹੱਤਵ ਦਿੱਤੇ ਬਿਨਾ ਸਿਹਤ ਕਵਰੇਜ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ।

 

ਪ੍ਰਧਾਨ ਮੰਤਰੀ ਦੇਸ਼ਭਰ ਵਿੱਚ ਕੁਆਲਿਟੀ ਹੈਲਥਕੇਅਰ ਸੇਵਾਵਾਂ ਉਪਲਬਧ ਕਰਵਾਉਣ ਦੇ ਲਈ ਨਿਰੰਤਰ ਪ੍ਰਯਾਸ ਕਰਦੇ ਰਹੇ ਹਨ। ਹੈਲਥਕੇਅਰ ਇਨਫ੍ਰਾਸਕਟ੍ਰਚਰ ਨੂੰ ਹੁਲਾਰਾ ਦੇਣ ਦੇ ਲਈ ਪ੍ਰਧਾਨ ਮੰਤਰੀ ਕਈ ਹੈਲਥਕੇਅਰ ਸੰਸਥਾਵਾਂ(healthcare institutions) ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

 

ਪ੍ਰਧਾਨ ਮੰਤਰੀ ਭਾਰਤ ਦੇ ਪਹਿਲੇ ਅਖਿਲ ਭਾਰਤੀ ਆਯੁਰਵੇਦ ਸੰਸਥਾਨ(ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ- All India Institute of Ayurveda) ਦੇ ਦੂਸਰੇ ਪੜਾਅ  ਦਾ ਉਦਘਾਟਨ ਕਰਨਗੇ। ਇਸ ਪੜਾਅ ਵਿੱਚ, ਇੱਕ ਪੰਚਕਰਮ ਹਸਪਤਾਲ, ਔਸ਼ਧੀ ਨਿਰਮਾਣ ਦੇ ਲਈ ਇੱਕ ਆਯੁਰਵੇਦਿਕ ਫਾਰਮੇਸੀ, ਇੱਕ ਸਪੋਰਟਸ ਮੈਡੀਸਿਨ ਯੂਨਿਟ, ਇੱਕ ਕੇਂਦਰੀ ਲਾਇਬ੍ਰੇਰੀ, ਇੱਕ ਆਈਟੀ ਅਤੇ ਸਟਾਰਟ-ਅਪ ਇਨਕਿਊਬੇਸ਼ਨ ਸੈਂਟਰ ਅਤੇ 500 ਸੀਟਾਂ ਵਾਲਾ ਆਡੀਟੋਰੀਅਮ ਸ਼ਾਮਲ ਹਨ। ਸ਼੍ਰੀ ਮੋਦੀ ਮੱਧ ਪ੍ਰਦੇਸ਼ ਦੇ ਮੰਦਸੌਰ, ਨੀਮਚ ਅਤੇ ਸਿਵਨੀ (Mandsaur, Neemuch and Seoni) ਵਿੱਚ ਤਿੰਨ ਮੈਡੀਕਲ ਕਾਲਜਾਂ ਦਾ ਭੀ ਉਦਘਾਟਨ ਕਰਨਗੇ ।ਇਸ ਦੇ ਇਲਾਵਾ, ਉਹ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ, ਪੱਛਮ ਬੰਗਾਲ ਦੇ ਕਲਿਆਣੀ, ਬਿਹਾਰ  ਦੇ ਪਟਨਾ,  ਉੱਤਰ ਪ੍ਰਦੇਸ਼  ਦੇ ਗੋਰਖਪੁਰ,  ਮੱਧ ਪ੍ਰਦੇਸ਼ ਦੇ ਭੋਪਾਲ, ਅਸਾਮ ਦੇ ਗੁਵਾਹਾਟੀ ਅਤੇ ਨਵੀਂ ਦਿੱਲੀ ਵਿਭਿੰਨ ਏਮਸ (AIIMS) ਵਿੱਚ ਸੁਵਿਧਾ ਅਤੇ ਸੇਵਾ ਵਿਸਤਾਰ ਦਾ ਉਦਘਾਟਨ ਕਰਨਗੇ, ਜਿਸ ਵਿੱਚ ਇੱਕ ਜਨ ਔਸ਼ਧੀ ਕੇਂਦਰ (a Jan Aushadhi Kendra) ਭੀ ਸ਼ਾਮਲ ਹੋਵੇਗਾ। ਪ੍ਰਧਾਨ ਮੰਤਰੀ ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ ਸਰਕਾਰੀ ਮੈਡੀਕਲ ਕਾਲਜ ਵਿੱਚ ਇੱਕ ਸੁਪਰ ਸਪੈਸ਼ਲਿਟੀ ਬਲਾਕ (Super Speciality Block) ਅਤੇ ਓਡੀਸ਼ਾ ਦੇ ਬਰਗੜ੍ਹ (Bargarh) ਵਿੱਚ ਇੱਕ ਕ੍ਰਿਟਿਕਲ ਕੇਅਰ ਬਲਾਕ (Critical Care Block) ਦਾ ਭੀ ਉਦਘਾਟਨ ਕਰਨਗੇ। 

 

ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਦੇ ਸ਼ਿਵਪੁਰੀ, ਰਤਲਾਮ, ਖੰਡਵਾ, ਰਾਜਗੜ੍ਹ ਅਤੇ ਮੰਦਸੌਰ (Shivpuri, Ratlam, Khandwa, Rajgarh and Mandsaur) ਵਿੱਚ ਪੰਜ ਨਰਸਿੰਗ ਕਾਲਜਾਂ, ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਕਟ੍ਰਚਰ ਮਿਸ਼ਨ (Ayushman Bharat Health Infrastructure Mission) (ਪੀਐੱਮ-ਏਬੀਐੱਚਆਈਐੱਮ /PM-ABHIM) ਦੇ ਅਨੁਸਾਰ ਹਿਮਾਚਲ ਪ੍ਰਦੇਸ਼, ਕਰਨਾਟਕ, ਮਣੀਪੁਰ, ਤਮਿਲਨਾਡੂ ਅਤੇ ਰਾਜਸਥਾਨ ਵਿੱਚ 21 ਕ੍ਰਿਟਿਕਲ ਕੇਅਰ ਬਲਾਕਾਂ (Critical Care Blocks) ਅਤੇ ਨਵੀਂ ਦਿੱਲੀ ਸਥਿਤ ਏਮਸ (AIIMS) ਅਤੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਅਨੇਕ ਸੁਵਿਧਾਵਾਂ ਅਤੇ ਸੇਵਾ ਵਿਸਤਾਰਾਂ ਦਾ ਨੀਂਹ ਪੱਥਰ ਭੀ ਰੱਖਣਗੇ।

 

ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਇੱਕ ਈਐੱਸਆਈਸੀ ਹਸਪਤਾਲ (ESIC Hospital) ਦਾ ਉਦਘਾਟਨ ਕਰਨਗੇ ਅਤੇ ਹਰਿਆਣਾ ਦੇ ਫਰੀਦਾਬਾਦ, ਕਰਨਾਟਕ ਦੇ ਬੋਮਾਸੰਦਰਾ ਅਤੇ ਨਰਸਾਪੁਰ, ਮੱਧ  ਪ੍ਰਦੇਸ਼ ਦੇ ਇੰਦੌਰ, ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਆਂਧਰ ਪ੍ਰਦੇਸ਼ ਦੇ ਅਚੁਤਾਪੁਰਮ ਵਿੱਚ ਈਐੱਸਆਈਸੀ ਹਸਪਤਾਲਾਂ (ESIC hospitals at Faridabad in Haryana, Bommasandra and Narasapur in Karnataka, Indore in Madhya Pradesh, Meerut in Uttar Pradesh, and Atchutapuram in Andhra Pradesh) ਦਾ ਨੀਂਹ ਪੱਖਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਕਰੀਬ 55 ਲੱਖ ਈਐੱਸਆਈ ਲਾਭਾਰਥੀਆਂ (ESI beneficiaries) ਨੂੰ ਹੈਲਥਕੇਅਰ ਲਾਭ ਮਿਲਣਗੇ।

 

ਪ੍ਰਧਾਨ ਮੰਤਰੀ ਵਿਭਿੰਨ ਖੇਤਰਾਂ ਵਿੱਚ ਸੇਵਾ ਸੁਵਿਧਾਵਾਂ ਵਧਾਉਣ ਦੇ ਲਈ ਟੈਕਨੋਲੋਜੀ ਦੇ ਉਪਯੋਗ ਨੂੰ ਵਿਸਤਾਰ ਦੇਣ ਦੇ ਮਜ਼ਬੂਤ ​​ਸਮਰਥਕ (strong proponent) ਰਹੇ ਹਨ। ਹੈਲਥਕੇਅਰ ਨੂੰ ਹੋਰ ਅਧਿਕ ਅਸਾਨ ਬਣਾਉਣ ਵਾਲੀ ਡ੍ਰੋਨ ਟੈਕਨੋਲੋਜੀ ਦੇ ਅਭਿਨਵ ਉਪਯੋਗ ਨੂੰ ਹੁਲਾਰਾ ਦੇਣ ਦੇ ਲਈ ਪ੍ਰਧਾਨ ਮੰਤਰੀ 11 ਤੀਜੇ ਦਰਜੇ ਦੀਆਂ ਹੈਲਥਕੇਅਰ ਸੰਸਥਾਵਾਂ ਵਿੱਚ ਡ੍ਰੋਨ ਸੇਵਾਵਾਂ ਲਾਂਚ ਕਰਨਗੇ। ਉੱਤਰਾਖੰਡ ਵਿੱਚ ਏਮਸ ਰਿਸ਼ੀਕੇਸ਼, ਤੇਲੰਗਾਨਾ ਵਿੱਚ ਏਮਸ ਬੀਬੀਨਗਰ, ਅਸਾਮ ਵਿੱਚ ਏਮਸ ਗੁਵਾਹਾਟੀ,  ਮੱਧ  ਪ੍ਰਦੇਸ਼ ਵਿੱਚ ਏਮਸ ਭੋਪਾਲ,  ਰਾਜਸਥਾਨ ਵਿੱਚ ਏਮਸ ਜੋਧਪੁਰ,  ਬਿਹਾਰ ਵਿੱਚ ਏਮਸ ਪਟਨਾ, ਹਿਮਾਚਲ ਪ੍ਰਦੇਸ਼ ਵਿੱਚ ਏਮਸ ਬਿਲਾਸਪੁਰ, ਉੱਤਰ ਪ੍ਰਦੇਸ਼ ਵਿੱਚ ਏਮਸ ਰਾਇਬਰੇਲੀ, ਛੱਤੀਸਗੜ੍ਹ ਵਿੱਚ ਏਮਸ ਰਾਏਪੁਰ, ਆਂਧਰ ਪ੍ਰਦੇਸ਼ ਵਿੱਚ ਏਮਸ ਮੰਗਲਗਿਰੀ ਅਤੇ ਮਣੀਪੁਰ ਵਿੱਚ ਰਿਮਸ ਇੰਫਾਲ ਇਸ ਵਿੱਚ ਸ਼ਾਮਲ ਹਨ। ਸ਼੍ਰੀ ਮੋਦੀ ਏਮਸ ਰਿਸ਼ੀਕੇਸ਼ ਤੋਂ ਹੈਲੀਕਾਪਟਰ ਐਮਰਜੈਂਸੀ ਮੈਡੀਕਲ ਸੇਵਾਵਾਂ ਭੀ ਲਾਂਚ ਕਰਨਗੇ, ਜਿਨ੍ਹਾਂ ਨਾਲ ਤੇਜ਼ ਮੈਡੀਕਲ ਕੇਅਰ ਪ੍ਰਦਾਨ ਕਰਨ ਵਿੱਚ ਮਦਦ ਹੋਵੇਗੀ।

 

ਪ੍ਰਧਾਨ ਮੰਤਰੀ ਯੂ-ਵਿਨ ਪੋਰਟਲ (U-WIN portal) ਲਾਂਚ ਕਰਨਗੇ। ਇਹ ਟੀਕਾਕਰਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਡਿਜੀਟਲ ਬਣਾਕੇ ਗਰਭਵਤੀ ਮਹਿਲਾਵਾਂ ਅਤੇ ਸ਼ਿਸ਼ੂਆਂ ਨੂੰ ਲਾਭ ਪਹੁੰਚਾਵੇਗਾ। ਇਹ ਗਰਭਵਤੀ ਮਹਿਲਾਵਾਂ ਅਤੇ ਜਨਮ ਤੋਂ 16 ਸਾਲ ਤੱਕ ਦੇ ਬੱਚਿਆਂ ਨੂੰ 12 ਵੈਕਸੀਨ-ਨਿਵਾਰਣਯੋਗ ਬਿਮਾਰੀਆਂ (vaccine-preventable diseases) ਦੇ ਖ਼ਿਲਾਫ਼  ਜੀਵਨ ਰੱਖਿਅਕ ਟੀਕਿਆਂ ਦਾ ਸਮੇਂ ‘ਤੇ ਦਿੱਤਾ ਜਾਣਾ ਸੁਨਿਸ਼ਚਿਤ ਕਰੇਗਾ।  ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਸਬੰਧਿਤ ਅਤੇ ਹੈਲਥਕੇਅਰ ਪੇਸ਼ੇਵਰਾਂ ਅਤੇ ਸੰਸਥਾਨਾਂ ਦੇ  ਲਈ ਇੱਕ ਪੋਰਟਲ ਭੀ ਲਾਂਚ ਕਰਨਗੇ। ਇਹ ਮੌਜੂਦਾ ਹੈਲਥਕੇਅਰ ਪੇਸ਼ੇਵਰਾਂ ਅਤੇ ਸੰਸਥਾਨਾਂ ਦੇ ਕੇਂਦ੍ਰੀਕ੍ਰਿਤ ਡੇਟਾਬੇਸ  ਦੇ ਰੂਪ ਵਿੱਚ ਕਾਰਜ ਕਰੇਗਾ।

 

ਪ੍ਰਧਾਨ ਮੰਤਰੀ ਦੇਸ਼ ਵਿੱਚ ਹੈਲਥਕੇਅਰ ਈਕੋਸਿਸਟਮ (healthcare ecosystem) ਨੂੰ ਬਿਹਤਰ ਬਣਾਉਣ ਦੇ  ਲਈ ਖੋਜ ਤੇ ਵਿਕਾਸ ਅਤੇ ਟੈਸਟਿੰਗ ਇਨਫ੍ਰਾਸਟ੍ਰਕਚਰ (R&D and testing infrastructure) ਨੂੰ ਮਜ਼ਬੂਤ ਕਰਨ ਦੇ  ਲਈ ਕਈ ਪਹਿਲਾਂ ਭੀ ਲਾਂਚ ਕਰਨਗੇ। ਪ੍ਰਧਾਨ ਮੰਤਰੀ ਓਡੀਸ਼ਾ ਵਿੱਚ ਭੁਬਨੇਸ਼ਵਰ ਦੇ ਗੋਥਾਪਟਨਾ (Gothapatna) ਵਿੱਚ ਸੈਂਟਰਲ ਡਰੱਗਸ ਟੈਸਟਿੰਗ ਲੈਬਾਰਟਰੀ (Central Drugs Testing Laboratory) ਦਾ ਉਦਘਾਟਨ ਕਰਨਗੇ।

 

ਪ੍ਰਧਾਨ ਮੰਤਰੀ ਓਡੀਸ਼ਾ ਦੇ ਖੋਰਧਾ (Khordha) ਅਤੇ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਯੋਗ ਅਤੇ ਨੈਚਰੋਪੈਥੀ ਦੇ ਦੋ ਕੇਂਦਰੀ ਖੋਜ ਸੰਸਥਾਨਾਂ (Central Research Institutes in Yoga and Naturopathy) ਦਾ ਨੀਂਹ ਪੱਥਰ ਰੱਖਣਗੇ ।  ਉਹ ਚਿਕਿਤਸਾ ਉਪਕਰਣਾਂ ਦੇ ਲਈ ਗੁਜਰਾਤ ਦੇ ਐੱਨਆਈਪੀਈਆਰ ਅਹਿਮਦਾਬਾਦ (NIPER Ahmedabad), ਥੋਕ ਦਵਾਈਆਂ ਦੇ ਲਈ ਤੇਲੰਗਾਨਾ ਦੇ ਐੱਨਆਈਪੀਈਆਰ ਹੈਦਰਾਬਾਦ (NIPER Hyderabad), ਫਾਇਟੋਫਾਰਮਾਸਿਊਟਿਕਲਸ (phytopharmaceuticals) ਦੇ ਲਈ ਅਸਾਮ  ਦੇ ਐੱਨਆਈਪੀਈਆਰ ਗੁਵਾਹਾਟੀ (NIPER Guwahati) ਅਤੇ ਐਂਟੀ-ਬੈਕਟੀਰੀਅਲ ਐਂਟੀ-ਵਾਇਰਲ ਦਵਾ ਖੋਜ ਤੇ ਵਿਕਾਸ (anti-bacterial anti-viral drug discovery and development) ਦੇ ਲਈ ਪੰਜਾਬ ਦੇ ਐੱਨਆਈਪੀਈਆਰ ਮੋਹਾਲੀ (NIPER Mohali) ਵਿੱਚ ਚਾਰ ਉਤਕ੍ਰਿਸ਼ਟਤਾ ਕੇਂਦਰਾਂ (four Centres of Excellence) ਦਾ ਨੀਂਹ ਪੱਥਰ ਭੀ ਰੱਖਣਗੇ।

 

ਪ੍ਰਧਾਨ ਮੰਤਰੀ ਚਾਰ ਆਯੁਸ਼ ਉਤਕ੍ਰਿਸ਼ਟਤਾ ਕੇਂਦਰ (Ayush Centres of Excellence) ਲਾਂਚ ਕਰਨਗੇ, ਜਿਨ੍ਹਾਂ ਦੇ ਨਾਮ ਹਨ ਭਾਰਤੀ ਵਿਗਿਆਨ ਸੰਸਥਾਨ, ਬੰਗਲੁਰੂ ਵਿੱਚ ਡਾਇਬੀਟੀਜ਼ ਅਤੇ ਪਾਚਕ ਵਿਕਾਰਾਂ ਦੇ  ਲਈ ਉਤਕ੍ਰਿਸ਼ਟਤਾ ਕੇਂਦਰ; ਆਈਆਈਟੀ ਦਿੱਲੀ ਵਿੱਚ ਰਸਔਸ਼ਧੀਆਂ (Rasaushadhies) ਦੇ ਖੇਤਰ ਵਿੱਚ ਸਟਾਰਟ-ਅਪ ਸਮਰਥਨ ਅਤੇ ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ ਦੇ ਸਮਾਧਾਨ ਅਤੇ ਉੱਨਤ ਤਕਨੀਕੀ ਸਮਾਧਾਨ ਦੇ ਲਈ ਟਿਕਾਊ ਆਯੁਸ਼ ਉਤਕ੍ਰਿਸ਼ਟਤਾ ਕੇਂਦਰ, ਕੇਂਦਰੀ ਔਸ਼ਧੀ ਖੋਜ ਸੰਸਥਾਨ, ਲਖਨਊ ਵਿੱਚ ਆਯੁਰਵੇਦ ਵਿੱਚ ਫੰਡਾਮੈਂਟਲ ਅਤੇ ਟਰਾਂਸਲੇਸ਼ਨਲ ਖੋਜ ਦੇ ਲਈ ਉਤਕ੍ਰਿਸ਼ਟਤਾ ਕੇਂਦਰ;  ਅਤੇ ਜੈਐੱਨਯੂ,  ਨਵੀਂ ਦਿੱਲੀ ਵਿੱਚ ਆਯੁਰਵੇਦ ਅਤੇ ਸਿਸਟਮਸ ਮੈਡੀਸਿਨ ‘ਤੇ ਉਤਕ੍ਰਿਸ਼ਟਤਾ ਕੇਂਦਰ।

 

ਪ੍ਰਧਾਨ ਮੰਤਰੀ ਹੈਲਥਕੇਅਰ ਸੈਕਟਰ ਵਿੱਚ ਮੇਕ ਇਨ ਇੰਡੀਆ ਪਹਿਲ ਨੂੰ ਹੁਲਾਰਾ ਦੇਣ ਦੇ  ਲਈ ਗੁਜਰਾਤ  ਦੇ ਵਾਪੀ,  ਤੇਲੰਗਾਨਾ  ਦੇ ਹੈਦਰਾਬਾਦ,  ਕਰਨਾਟਕ  ਦੇ ਬੰਗਲੁਰੂ,  ਆਂਧਰ  ਪ੍ਰਦੇਸ਼  ਦੇ ਕਾਕੀਨਾਡਾ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿੱਚ ਚਿਕਿਤਸਾ ਉਪਕਰਣਾਂ ਅਤੇ ਬਲਕ ਦਵਾਈਆਂ ਦੇ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ- PLI) ਯੋਜਨਾ ਦੇ ਤਹਿਤ ਪੰਜ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਹ ਇਕਾਈਆਂ ਮਹੱਤਵਪੂਰਨ ਬੜੀ ਮਾਤਰਾ ਵਿੱਚ ਦਵਾਈਆਂ ਦੇ ਨਾਲ-ਨਾਲ ਬਾਡੀ ਇੰਪਲਾਂਟਸ ਅਤੇ ਕ੍ਰਿਟਿਅਲ ਕੇਅਰ ਉਪਕਰਣਾਂ ਜਿਵੇਂ ਉੱਚ-ਪੱਧਰੀ ਚਿਕਿਤਸਾ ਉਪਕਰਣਾਂ (high-end medical devices) ਦਾ ਨਿਰਮਾਣ ਕਰਨਗੀਆਂ।

 

ਪ੍ਰਧਾਨ ਮੰਤਰੀ ਦੇਸ਼ਭਰ  ਦੇ ਲਈ, “ਦੇਸ਼ ਕਾ ਪ੍ਰਕ੍ਰਿਤੀ ਪਰੀਕਸ਼ਣ ਅਭਿਯਾਨ” (“Desh Ka Prakriti Parikshan Abhiyan”) ਭੀ ਸ਼ੁਰੂ ਕਰਨਗੇ ਜਿਸ ਦਾ ਉਦੇਸ਼ ਨਾਗਰਿਕਾਂ ਵਿੱਚ ਸਿਹਤ ਦੇ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਸ਼੍ਰੀ ਮੋਦੀ ਜਲਵਾਯੂ ਪਰਿਵਰਤਨ ਦੇ ਅਨੁਕੂਲ ਸਿਹਤ ਸੇਵਾਵਾਂ ਦੇ ਵਿਕਾਸ ਦੇ ਲਈ ਅਨੁਕੂਲਨ ਰਣਨੀਤੀ ਤਿਆਰ ਕਰਨ ਦੇ  ਲਈ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲਈ ਜਲਵਾਯੂ ਪਰਿਵਰਤਨ ਅਤੇ ਮਾਨਵ ਸਿਹਤ ‘ਤੇ ਰਾਜ-ਵਿਸ਼ਿਸ਼ਟ ਕਾਰਜ ਯੋਜਨਾ (State specific Action Plan on Climate Change and Human Health) ਭੀ ਸ਼ੁਰੂ ਕਰਨਗੇ।

 

************

 

ਐੱਮਜੇਪੀਐੱਸ/ਐੱਸਆਰ




(Release ID: 2069209) Visitor Counter : 9