ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਭਾਰਤੀਯ ਆਦਿਮ ਜਾਤੀ ਸੇਵਕ ਸੰਘ ਦੇ 75 ਵਰ੍ਹੇ ਪੂਰੇ ਹੋਣ ‘ਤੇ ਆਯੋਜਿਤ ਸਮਾਗਮ ਦੀ ਸ਼ੋਭਾ ਵਧਾਈ
Posted On:
22 OCT 2024 6:33PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (22 ਅਕਤੂਬਰ, 2024) ਨਵੀਂ ਦਿੱਲੀ ਵਿੱਚ ਭਾਰਤੀਯ ਆਦਿਮ ਜਾਤੀ ਸੇਵਕ ਸੰਘ (Bharatiya Adim Jati Sevak Sangh) ਦੇ 75 ਵਰ੍ਹੇ ਪੂਰੇ ਹੋਣ ‘ਤੇ ਆਯੋਜਿਤ ਸਮਾਗਮ ਦੀ ਸ਼ੋਭਾ ਵਧਾਈ ।
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਠੱਕਰ ਬਾਪਾ ਸਮਾਰਕ ਸਦਨ (Thakkar Bapa Smarak Sadan) ਦੀ ਉਨ੍ਹਾਂ ਦੀ ਯਾਤਰਾ ਕਿਸੇ ਪਵਿੱਤਰ ਸਥਾਨ ਦੀ ਯਾਤਰਾ ਦੇ ਸਮਾਨ ਹੈ। ਉਨ੍ਹਾਂ ਨੇ ਠੱਕਰ ਬਾਪਾ (Thakkar Bapa) ਦੇ ਪ੍ਰਤੀ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਭਾਰਤੀਯ ਆਦਿਮ ਜਾਤੀ ਸੇਵਕ ਸੰਘ (Bharatiya Adim Jati Sevak Sangh) ਠੱਕਰ ਬਾਪਾ (Thakkar Bapa) ਦੇ ਆਦਰਸ਼ਾਂ ਦੇ ਨਾਲ ਕੰਮ ਕਰ ਰਿਹਾ ਹੈ। ਇਹ ਆਦਿਵਾਸੀ ਸਮਾਜ ਵਿੱਚ ਵਿਆਪਤ ਗ਼ਰੀਬੀ, ਅਨਪੜ੍ਹਤਾ ਅਤੇ ਖਰਾਬ ਸਿਹਤ ਜਿਹੇ ਮੁੱਦਿਆਂ ‘ਤੇ ਕੰਮ ਕਰਦਾ ਹੈ। ਉਨ੍ਹਾਂ ਨੇ ਇਹ ਭੀ ਕਿਹਾ ਕਿ ਇਹ ਸੰਘ ਲੜਕੀਆਂ ਅਤੇ ਮਹਿਲਾਵਾਂ ਦੇ ਕਲਿਆਣ ਅਤੇ ਸਸ਼ਕਤੀਕਰਣ ਦੇ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਭਾਰਤੀਯ ਆਦਿਮ ਜਾਤੀ ਸੇਵਕ ਸੰਘ (Bharatiya Adim Jati Sevak Sangh) ਨਾਲ ਜੁੜੇ ਲੋਕ ਠੱਕਰ ਬਾਪਾ (Thakkar Bapa) ਦੁਆਰਾ ਸਥਾਪਿਤ ਜਨ ਸੇਵਾ ਦੇ ਆਦਰਸ਼ਾਂ ਦਾ ਪਾਲਨ ਕਰਦੇ ਹੋਏ ਭਵਿੱਖ ਵਿੱਚ ਭੀ ਆਪਣੀ ਪ੍ਰਤੀਬੱਧਤਾ ਨੂੰ ਬਣਾਈ ਰੱਖਣਗੇ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
***
ਐੱਮਜੇਪੀਐੱਸ/ਐੱਸਆਰ/ਬੀਐੱਮ/ਐੱਸਕੇਐੱਸ
(Release ID: 2067345)
Visitor Counter : 30