ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਨਾਗਾਲੈਂਡ ਵਿੱਚ 29 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ, ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ‘ਤੇ ਜ਼ੋਰ ਦਿੱਤਾ

प्रविष्टि तिथि: 22 OCT 2024 12:35PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ 21 ਅਕਤੂਬਰ, 2024 ਨੂੰ ਨਾਗਾਲੈਂਡ ਦੇ ਰਾਸ਼ਟਰੀ ਰਾਜਮਾਰਗਾਂ ਦੀ ਸਮੀਖਿਆ ਕੀਤੀ। ਇਸ ਅਵਸਰ ‘ਤੇ ਨਾਗਾਲੈਂਡ ਦੇ ਉਪ ਮੁੱਖ ਮੰਤਰੀ ਸ਼੍ਰੀ ਟੀ.ਆਰ. ਜ਼ੈਲਿਯਾਂਗ (T R Zeliang), ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਸ਼੍ਰੀ ਅਜੈ ਟਮਟਾ (Sh. Ajay Tamta) ਅਤੇ ਸ਼੍ਰੀ ਹਰਸ਼ ਮਲਹੋਤਰਾ ਭੀ ਮੌਜੂਦ ਸਨ। ਉਨ੍ਹਾਂ ਨੇ ਐਕਸ (X) ‘ਤੇ ਇੱਕ ਪੋਸਟ ਰਾਹੀਂ ਜਾਣਕਾਰੀ ਦਿੰਦੇ ਹੋਏ ਲਿਖਿਆ-

“ਦਿੱਲੀ ਵਿੱਚ ਕੇਂਦਰੀ ਰਾਜ ਮੰਤਰੀ ਸ਼੍ਰੀ ਅਜੈ ਟਮਟਾ ਜੀ, ਸ਼੍ਰੀ  ਐੱਚ.ਡੀ. ਮਲਹੋਤਰਾ ਜੀ, ਨਾਗਾਲੈਂਡ ਦੇ ਉਪ ਮੁੱਖ ਮੰਤਰੀ ਸ਼੍ਰੀ ਟੀ.ਆਰ. ਜ਼ੈਲਿਯਾਂਗ ਜੀ ਅਤੇ ਸੀਨੀਅਰ ਅਧਿਕਾਰੀਆਂ ਨਾਲ ਨਾਗਾਲੈਂਡ ਵਿੱਚ 545 ਕਿਲੋਮੀਟਰ ਦੇ 29 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਬੈਠਕ ਦੇ ਦੌਰਾਨ, ਅਸੀਂ ਸਥਿਰਤਾ ਅਤੇ ਲਾਗਤ-ਦਕਸ਼ਤਾ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਨਾਗਾਲੈਂਡ ਵਿੱਚ ਗਤੀਸ਼ੀਲਤਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ  ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਹ ਪਹਿਲ ਕਨੈਕਟਿਵਿਟੀ ਅਤੇ ਸਥਾਨਕ ਆਰਥਿਕ ਵਿਕਾਸ ਨੂੰ ਗਤੀ ਦੇਣ ਅਤੇ ਭਾਰਤ ਦੇ ਸਮੁੱਚੇ ਵਿਕਾਸ ਦੇ ਖੇਤਰ ਦੇ ਗਹਿਨ ਏਕੀਕਰਣ ਵਿੱਚ ਯੋਗਦਾਨ ਦੇਵੇਗੀ।”

ਸ਼੍ਰੀ ਗਡਕਰੀ ਨੇ ਐਕਸ (X) ‘ਤੇ ਇੱਕ ਹੋਰ ਪੋਸਟ ਵਿੱਚ ਲਿਖਿਆ-  

"ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ ਨਾਗਾਲੈਂਡ ਦੇ ਰਾਜਮਾਰਗ ਵਿਕਾਸ ਦੀ ਜੀਵਨਰੇਖਾ ਵਿੱਚ ਬਦਲਾਅ ਆ ਰਹੇ ਹਨ। ਹਰ ਨਵੀਂ ਰੋਡ ਕਨੈਕਟਿਵਿਟੀ, ਸਮ੍ਰਿੱਧੀ ਅਤੇ ਪ੍ਰਗਤੀ ਦਾ ਭਵਿੱਖ ਦਰਸਾਉਂਦੀ ਹੈ। 

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ 21 ਅਕਤੂਬਰ, 2024 ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰੀ ਰਾਜਮਾਰਗਾਂ ਦੀ ਸਮੀਖਿਆ ਦੇ ਪਹਿਲੇ ਦਿਨ ਚਾਰ ਉੱਤਰ ਪੂਰਬੀ ਰਾਜਾਂ ਦੇ ਰਾਸ਼ਟਰੀ ਰਾਜਮਾਰਗਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸਮੀਖਿਆ ਦਾ ਵੀਡੀਓ ਐਕਸ (X) ‘ਤੇ ਪੋਸਟ ਕੀਤਾ-

ਉੱਤਰ ਪੂਰਬੀ ਖੇਤਰ ਦੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੀ ਸਮੀਖਿਆ ਬੈਠਕ (ਪਹਿਲਾ ਦਿਨ)

 

*****

 

ਐੱਨਕੇਕੇ/ਜੀਐੱਸ


(रिलीज़ आईडी: 2067244) आगंतुक पटल : 86
इस विज्ञप्ति को इन भाषाओं में पढ़ें: English , Urdu , हिन्दी , Manipuri , Assamese , Gujarati , Tamil , Telugu