ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਨੈਸ਼ਨਲ ਵਾਟਰ ਅਵਾਰਡਸ ਪ੍ਰਦਾਨ ਕੀਤੇ

Posted On: 22 OCT 2024 1:56PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (22 ਅਕਤੂਬਰ, 2024) ਨਵੀਂ ਦਿੱਲੀ ਵਿੱਚ ਪੰਜਵੇਂ ਨੈਸ਼ਨਲ ਵਾਟਰ ਅਵਾਰਡਸ ਪ੍ਰਦਾਨ ਕੀਤੇ। 

ਰਾਸ਼ਟਰਪਤੀ ਨੇ ਇਸ ਅਵਸਰ ‘ਤੇ ਕਿਹਾ ਕਿ ਪਾਣੀ ਹਰ ਵਿਅਕਤੀ ਦੀ ਬੁਨਿਆਦੀ ਜ਼ਰੂਰਤ ਅਤੇ ਮੌਲਿਕ ਮਾਨਵ ਅਧਿਕਾਰ ਹੈ ਅਤੇ ਸਾਰਿਆਂ ਨੂੰ ਸਵੱਛ ਜਲ ਸੁਨਿਸ਼ਚਿਤ ਕੀਤੇ ਬਿਨਾ ਸਵੱਛ ਅਤੇ ਸਮ੍ਰਿੱਧ ਸਮਾਜ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਜਲ ਦੀ ਉਪਲਬਧੀ ਅਤੇ ਇਸ ਦੀ ਸਵੱਛਤਾ ਵਿੱਚ ਕਮੀ ਨਾਲ ਸੁਵਿਧਾਹੀਣ ਲੋਕਾਂ ਦੀ ਸਿਹਤ, ਖੁਰਾਕ ਸੁਰੱਖਿਆ ਅਤੇ ਆਜੀਵਿਕਾ ‘ਤੇ ਅਧਿਕ ਅਸਰ ਪੈਂਦਾ ਹੈ। 

 

 

ਰਾਸ਼ਟਰਪਤੀ ਨੇ ਕਿਹਾ ਕਿ ਪ੍ਰਿਥਵੀ ‘ਤੇ ਸੀਮਿਤ ਮਾਤਰਾ ਵਿੱਚ ਜਲ ਸੰਸਾਧਨਾਂ ਦੀ ਉਪਲਬਧਤਾ ਦੇ ਜਾਣੇ-ਪਹਿਚਾਣੇ ਤੱਥ ਦੇ ਬਾਅਦ ਭੀ ਅਸੀਂ ਜਲ ਸੰਭਾਲ਼ ਅਤੇ ਇਸ ਦੇ ਪ੍ਰਬੰਧਨ ‘ਤੇ ਧਿਆਨ ਨਹੀਂ ਦਿੰਦੇ। ਮਾਨਵੀ ਅਣਗਹਿਲੀ ਨਾਲ ਇਹ ਸੰਸਾਧਨ ਪ੍ਰਦੂਸ਼ਿਤ ਅਤੇ ਸਮਾਪਤ ਹੋ ਰਹੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਹੈ ਕਿ ਕੇਂਦਰ ਸਰਕਾਰ ਨੇ ਵਾਟਰ ਕੰਜ਼ਰਵੇਸ਼ਨ (ਜਲ ਸੰਭਾਲ਼) ਅਤੇ ਵਾਟਰ ਹਾਰਵੈਸਟਿੰਗ ਨੂੰ ਹੁਲਾਰਾ ਦੇਣ ਦੇ ਲਈ ਕਈ ਕਦਮ ਉਠਾਏ ਹਨ। 

ਰਾਸ਼ਟਰਪਤੀ ਨੇ ਕਿਹਾ ਕਿ ਜਲ ਸੰਭਾਲ਼ ਸਾਡੀ ਪਰੰਪਰਾ ਰਹੀ ਹੈ। ਸਾਡੇ ਪੂਰਵਜ ਪਿੰਡਾਂ ਦੇ ਪਾਸ ਹੀ ਤਲਾਬ ਬਣਵਾਉਂਦੇ ਸਨ। ਉਹ ਮੰਦਿਰਾਂ ਜਾਂ ਉਨ੍ਹਾਂ ਦੇ ਪਾਸ ਜਲ ਭੰਡਾਰ ਬਣਵਾਉਂਦੇ ਸਨ ਤਾਕਿ ਪਾਣੀ ਦੀ ਕਮੀ ਹੋਣ ‘ਤੇ ਇਕੱਠੇ ਕੀਤੇ ਜਲ ਦਾ ਉਪਯੋਗ ਕੀਤਾ ਜਾ ਸਕੇ। ਬਦਕਿਸਮਤੀ ਨਾਲ ਅਸੀਂ ਆਪਣੇ ਪੂਰਵਜਾਂ ਦੀ ਵਿਵੇਕਪੂਰਨ ਸਮਝ ਨੂੰ ਭੁਲਾ ਰਹੇ ਹਾਂ। ਕੁਝ ਲੋਕਾਂ ਨੇ ਨਿਜੀ ਸੁਆਰਥ ਕਾਰਨ ਜਲ ਭੰਡਾਰਾਂ ਦਾ ਕਬਜ਼ਾਕਰ ਲਿਆ ਹੈ। ਇਸ ਨਾਲ ਸੋਕੇ ਦੀ ਸਥਿਤੀ ਵਿੱਚ ਪਾਣੀ ਦੀ ਉਪਲਬਧਤਾ ਪ੍ਰਭਾਵਿਤ ਹੁੰਦੀ ਹੈ ਅਤੇ ਅਤਿਅਧਿਕ ਬਾਰਿਸ਼ ਹੋਣ ‘ਤੇ ਹੜ੍ਹ ਦੀ ਸਥਿਤੀ ਉਤਪੰਨ ਹੋ ਜਾਂਦੀ ਹੈ। 

 

ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਜਲ ਸੰਸਾਧਨਾਂ ਦੀ ਸੰਭਾਲ਼ ਅਤੇ ਵਾਧਾ ਸਾਰਿਆਂ ਦੀ ਸਮੂਹਿਕ ਜ਼ਿੰਮੇਦਾਰੀ ਹੈ ਅਤੇ ਸਾਡੀ ਸਰਗਰਮ ਭਾਗੀਦਾਰੀ ਦੇ ਬਿਨਾ ਦੇਸ਼ ਨੂੰ ਜਲ-ਸੁਰੱਖਿਆ ਸੰਪੰਨ ਬਣਾਉਣਾ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਛੋਟੇ ਪ੍ਰਯਾਸਾਂ ਨਾਲ ਭੀ ਇਸ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਾਂ। ਉਦਾਹਰਣ ਦੇ ਤੌਰ ‘ਤੇ ਅਸੀਂ ਆਪਣੇ ਘਰਾਂ ਦੀਆਂ ਟੂਟੀਆਂ ਖੁੱਲ੍ਹੀਆਂ ਨਾ ਛੱਡੀਏ, ਧਿਆਨ ਰੱਖੋ ਕਿ ਓਵਰਹੈੱਡ ਵਾਟਰ ਟੈਂਕ ਤੋਂ ਪਾਣੀ ਭਰ ਕੇ ਬੇਕਾਰ ਨਾ ਜਾਵੇ, ਘਰਾਂ ਵਿੱਚ ਜਲ ਸੰਭਾਲ਼ ਦੀ ਵਿਵਸਥਾ ਹੋਵੇ ਅਤੇ ਪਰੰਪਰਾਗਤ ਜਲ ਭੰਡਾਰਾਂ ਦੀ ਸਮੂਹਿਕ ਤੌਰ ‘ਤੇ ਪੁਨਰ ਸੁਰਜੀਤੀ ਕੀਤੀ ਜਾਵੇ।

ਰਾਸ਼ਟਰਪਤੀ ਨੇ ਕਿਹਾ ਕਿ ਜਲ ਸੰਸਾਧਨਾਂ ਦੇ ਪ੍ਰਤੀ ਪ੍ਰਾਸੰਗਿਕ ਦ੍ਰਿਸ਼ਟੀਕੋਣ ਅਤੇ ਇਸ ਦੀ ਸੰਭਾਲ਼ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਨੈਸ਼ਨਲ ਵਾਟਰ ਅਵਾਰਡਸ ਦਿੱਤਾ ਜਾਣਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਜਲ ਸੰਭਾਲ਼ ਲਈ ਸਨਮਾਨਿਤ ਕੀਤੇ ਜਾਣ ਵਾਲੇ ਲੋਕਾਂ ਅਤੇ ਇਸ ਆਯੋਜਨ ਨਾਲ ‘ਬਿਹਤਰੀਨ ਪ੍ਰਚਲਨ’ ਦੇ ਉਪਾਅ ਲੋਕਾਂ ਤੱਕ ਪਹੁੰਚਣਗੇ। 

 

ਰਾਸ਼ਟਰੀ ਜਲ ਪੁਰਸਕਾਰਾਂ ਦਾ ਉਦੇਸ਼ ਲੋਕਾਂ ਵਿੱਚ ਪਾਣੀ ਦੇ ਮਹੱਤਵ ਬਾਰੇ ਜਾਗਰੂਕਤਾ ਉਤਪੰਨ ਕਰਨਾ ਅਤੇ ਉਨ੍ਹਾਂ ਨੂੰ ਸਵੱਛ ਜਲ ਦੇ ਉਪਯੋਗ ਦੇ ਬਿਹਤਰੀਨ ਪ੍ਰਚਲਨ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਪੰਜਵੇਂ ਨੈਸ਼ਨਲ ਵਾਟਰ ਅਵਾਰਡਸ ਬਿਹਤਰੀਨ ਰਾਜ, ਬਿਹਤਰੀਨ ਜ਼ਿਲ੍ਹਾ, ਬਿਹਤਰੀਨ ਗ੍ਰਾਮ ਪੰਚਾਇਤ, ਬਿਹਤਰੀਨ ਸ਼ਹਿਰੀ ਸਥਾਨਕ ਸੰਸਥਾ, ਬਿਹਤਰੀਨ ਸਕੂਲ ਜਾਂ ਕਾਲਜ, ਬਿਹਤਰੀਨ ਉਦਯੋਗ, ਬਿਹਤਰੀਨ ਜਲ ਉਪਯੋਗਕਰਤਾ ਸੰਘ ਬਿਹਤਰੀਨ ਸੰਸਥਾਨ (ਸਕੂਲ ਜਾਂ ਕਾਲਜ ਦੇ ਇਲਾਵਾ) ਅਤੇ ਬਿਹਤਰੀਨ ਨਾਗਰਿਕ ਸਮਾਜ ਸਹਿਤ ਨੌਂ ਸ਼੍ਰੇਣੀਆਂ ਵਿੱਚ ਪ੍ਰਦਾਨ ਕੀਤੇ ਗਏ। 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ – 

 

************

 

ਐੱਮਜੇਪੀਐੱਸ/ਐੱਸਆਰ


(Release ID: 2067242) Visitor Counter : 25