ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਮਣੀਪੁਰ ਵਿੱਚ 50 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਮਨਜ਼ੂਰੀ, ਪਹਾੜੀ ਖੇਤਰਾਂ ਵਿੱਚ 902 ਕਿਲੋਮੀਟਰ ਸੜਕਾਂ ਦੇ ਵਿਕਾਸ ਨੂੰ ਪ੍ਰਾਥਮਿਕਤਾ
प्रविष्टि तिथि:
22 OCT 2024 12:16PM by PIB Chandigarh
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਮਣੀਪੁਰ ਵਿੱਚ 1,026 ਕਿਲੋਮੀਟਰ ਦੇ 50 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚੋਂ 902 ਕਿਲੋਮੀਟਰ ਦੇ 44 ਪ੍ਰੋਜੈਕਟਸ ਰਾਜ ਦੇ ਪਹਾੜੀ ਖੇਤਰਾਂ ਵਿੱਚ ਹਨ। ਇਨ੍ਹਾਂ ਖੇਤਰਾਂ ਵਿੱਚ 125 ਕਿਲੋਮੀਟਰ ਦੇ 8 ਪ੍ਰੋਜੈਕਟਸ ਪੂਰੇ ਹੋ ਚੁਕੇ ਹਨ ਅਤੇ 12,000 ਕਰੋੜ ਰੁਪਏ ਦੀ ਲਾਗਤ ਵਾਲੇ 777 ਕਿਲੋਮੀਟਰ ਦੇ ਬਾਕੀ 36 ਪ੍ਰੋਜੈਕਟਸ ਪ੍ਰਗਤੀ ‘ਤੇ ਹਨ।
ਸੰਨ 2024-25 ਦੇ ਲਈ ਮੰਤਰਾਲੇ ਦੀ ਸਲਾਨਾ ਯੋਜਨਾ ਵਿੱਚ ਪਹਾੜੀ ਖੇਤਰ ਵਿੱਚ 1,350 ਕਰੋੜ ਰੁਪਏ ਦੇ ਦੋ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਸ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਲੰਬਾਈ 90 ਕਿਲੋਮੀਟਰ ਹੈ।
ਸੈਂਟਰਲ ਰੋਡਸ ਅਤੇ ਇਨਫ੍ਰਾਸਟ੍ਰਕਚਰ ਫੰਡ (ਸੀਆਰਆਈਐੱਫ- CRIF) ਦੇ ਤਹਿਤ ਮੰਤਰਾਲਾ ਰਾਜ ਸਰਕਾਰ ਦੁਆਰਾ ਪ੍ਰਾਥਮਿਕਤਾ ਦੇ ਅਧਾਰ ‘ਤੇ ਦਿੱਤੀਆਂ ਗਈਆਂ ਰਾਜ ਦੀਆਂ ਸੜਕਾਂ ‘ਤੇ ਕਾਰਜ ਦੀ ਸੂਚੀ ਨੂੰ ਮਨਜ਼ੂਰੀ ਦਿੰਦਾ ਹੈ। ਰਾਜ ਸਰਕਾਰ ਦੀ ਪ੍ਰਾਥਮਿਕਤਾ ਸੂਚੀ ਵਿੱਚ ਕੁੱਲ 111 ਕਾਰਜਾਂ ਵਿੱਚੋਂ ਬੀਓਐੱਸ ਅਨੁਪਾਤ (BOS ratio) ਦੇ ਅਧਾਰ ‘ਤੇ ਮੰਤਰਾਲੇ ਨੇ ਪ੍ਰਾਥਮਿਕਤਾ ਦੇ ਕ੍ਰਮ ਵਿੱਚ 57 ਕਾਰਜਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਪਹਾੜੀ ਸੂਬੇ ਲਈ ਮਨਜ਼ੂਰਸ਼ੁਦਾ ਬੀਓਐੱਸ ਅਨੁਪਾਤ (BOS ratio) 4 ਦੇ ਮੁਕਾਬਲੇ 9.81 ਹੈ।
*****
ਐੱਨਕੇਕੇ/ਜੀਐੱਸ
(रिलीज़ आईडी: 2067090)
आगंतुक पटल : 68