ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਕੱਲ੍ਹ ਮੌਰਿਟਾਨੀਆ ਦਾ ਦੌਰਾ ਕੀਤਾ


ਰਾਸ਼ਟਰਪਤੀ ਨੇ ਮੌਰਿਟਾਨੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ; ਵਫ਼ਦ ਪੱਧਰ ਦੀ ਵਾਰਤਾ ਦੀ ਅਗਵਾਈ ਕੀਤੀ

ਰਾਸ਼ਟਰਪਤੀ ਮੁਰਮੂ ਨੇ ਮੌਰਿਟਾਨੀਆ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ

ਭਾਰਤੀ ਸਮੁਦਾਇ ਦੇ ਕੌਸ਼ਲ, ਮੁਹਾਰਤ ਅਤੇ ਅਨੁਭਵ ਭਾਰਤ ਦੀ ਪ੍ਰਗਤੀ ਲਈ ਮਾਅਨੇ ਰੱਖਦੇ ਹਨ: ਰਾਸ਼ਟਰਪਤੀ ਮੁਰਮੂ

ਡਿਪਲੋਮੈਟਸ ਦੀ ਟ੍ਰੇਨਿੰਗ, ਸੱਭਿਆਚਾਰਕ ਅਦਾਨ-ਪ੍ਰਦਾਨ, ਵੀਜ਼ਾ ਛੂਟ ਤੇ ਵਿਦੇਸ਼ ਦਫ਼ਤਰ ਮਸ਼ਵਰਿਆਂ ਦੇ ਖੇਤਰਾਂ ਵਿੱਚ ਚਾਰ ਸਹਿਮਤੀ ਪੱਤਰਾਂ ‘ਤੇ ਹਸਤਾਖਰ ਕੀਤੇ ਗਏ ਅਤੇ ਉਨ੍ਹਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ

Posted On: 17 OCT 2024 11:12AM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਅਲਜੀਰੀਆ, ਮੌਰਟਾਨੀਆ  ਅਤੇ ਮਲਾਵੀ ਦੀ ਆਪਣੀ ਸਰਕਾਰੀ ਯਾਤਰਾ ਦੇ ਦੂਸਰੇ ਪੜਾਅ ਤੇ ਕੱਲ੍ਹ (16 ਅਕਤੂਬਰ, 2024) ਮੌਰਿਟਾਨੀਆ ਵਿੱਚ ਸਨ। ਮੌਰਿਟਾਨੀਆ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਮੁਹੰਮਦ  ਔਲਦ ਗ਼ਜ਼ੌਨੀ (H.E. Mr Mohamed Ould Ghazouani) ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਨੌਆਕਚੋਟ–ਔਮਟੌਂਸੀ ਏਅਰਪੋਰਟ (Nouakchott-Oumtounsy Airport) ਪਹੁੰਚਣ ‘ਤੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸੁਆਗਤ ਕੀਤਾ। ਇੱਥੇ ਉਨ੍ਹਾਂ ਦਾ ਰਸਮੀ ਸੁਆਗਤ ਕੀਤਾ ਗਿਆ। ਇਸ ਅਵਸਰ ‘ਤੇ ਮੌਰਿਟਾਨੀਆ ਦੇ ਪ੍ਰਧਾਨ ਮੰਤਰੀ ਅਤੇ ਕੈਬਨਿਟ ਮੰਤਰੀ ਭੀ ਮੌਜੂਦ ਸਨ।

 

ਇਹ ਕਿਸੇ ਭੀ ਭਾਰਤੀ ਰਾਸ਼ਟਰਪਤੀ ਦੀ ਮੌਰਿਟਾਨੀਆ ਦੀ ਪਹਿਲੀ ਯਾਤਰਾ ਹੈ। ਇਸ ਅਵਸਰ ‘ਤੇ ਮਹਾਮਹਿਮ ਰਾਸ਼ਟਰਪਤੀ ਦੇ ਨਾਲ ਰਾਜ ਮੰਤਰੀ ਸ਼੍ਰੀ ਸੁਕਾਂਤ ਮਜੂਮਦਾਰ ਅਤੇ ਸਾਂਸਦ ਸ਼੍ਰੀ ਮੁਕੇਸ਼ ਕੁਮਾਰ ਦਲਾਲ ਅਤੇ ਸ਼੍ਰੀ ਅਤੁਲ ਗਰਗ ਭੀ ਸਨ।

 

ਰਾਸ਼ਟਰਪਤੀ ਨੇ ਮੌਰਿਟਾਨੀਆ ਵਿੱਚ ਭਾਰਤੀ ਰਾਜਦੂਤ ਦੁਆਰਾ ਆਯੋਜਿਤ ਸੁਆਗਤ ਸਮਾਰੋਹ ਵਿੱਚ ਮੌਰਿਟਾਨੀਆ ਵਿੱਚ ਭਾਰਤੀ ਸਮੁਦਾਇ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ।

 

ਭਾਰਤੀ ਸਮੁਦਾਇ ਦੀ ਛੋਟੇ ਲੇਕਿਨ ਉਤਸ਼ਾਹਿਤ ਇਕੱਠ (small but vibrant gathering) ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਮੌਰਿਟਾਨੀਆ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਦੇ ਲਈ ਭਾਰਤੀ ਸਮੁਦਾਇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸਮੁਦਾਇ ਦੇ ਕੌਸ਼ਲ, ਮੁਹਾਰਤ ਅਤੇ ਅਨੁਭਵ (skills, expertise and experience) ਭਾਰਤ ਦੀ ਪ੍ਰਗਤੀ ਲਈ ਮਾਅਨੇ ਰੱਖਦੇ ਹਨ।

 

 

ਰਾਸ਼ਟਰਪਤੀ ਨੇ ਭਾਰਤੀ ਸਮੁਦਾਇ ਦੀ ਸਹਾਇਤਾ ਕਰਨ ਦੇ  ਲਈ ਮੌਰਿਟਾਨੀਆ ਦੀ ਸਰਕਾਰ ਅਤੇ ਜਨਤਾ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਸਮਾਵੇਸ਼ੀ ਅਤੇ ਸੁਆਗਤ ਕਰਨ ਵਾਲੀ ਭਾਵਨਾ ਦੇ ਕਾਰਨ ਮੌਰਿਟਾਨੀਆ ਵਿੱਚ ਭਾਰਤੀ ਸਮੁਦਾਇ ਸਮ੍ਰਿੱਧ ਹੋ ਰਿਹਾ ਹੈ।

 

 

ਸਮੁਦਾਇਕ ਸੁਆਗਤ ਸਮਾਰੋਹ ਦੇ ਬਾਅਦ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਮੌਰਿਟਾਨੀਆ ਦੇ ਰਾਸ਼ਟਰਪਤੀ ਮੁਹੰਮਦ  ਔਲਦ ਗ਼ਜ਼ੌਨੀ (President Mohamed Ould Ghazouani of Mauritania) ਦੇ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਭਾਰਤ ਅਤੇ ਮੌਰਿਟਾਨੀਆ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਇਸ ਦੇ ਬਾਅਦ, ਉਨ੍ਹਾਂ ਦੀ ਮੌਜੂਦਗੀ ਵਿੱਚ ਡਿਪਲੋਮੈਟਸ ਦੀ ਟ੍ਰੇਨਿੰਗ, ਸੱਭਿਆਚਾਰਕ ਅਦਾਨ-ਪ੍ਰਦਾਨ, ਵੀਜ਼ਾ ਛੂਟ ਅਤੇ ਵਿਦੇਸ਼ ਦਫ਼ਤਰ ਮਸ਼ਵਰਿਆਂ (training of diplomats, cultural exchange, visa exemption and Foreign Office consultations) ਦੇ ਖੇਤਰਾਂ ਵਿੱਚ ਚਾਰ ਸਹਿਮਤੀ ਪੱਤਰਾਂ ‘ਤੇ ਹਸਤਾਖਰ ਕੀਤੇ ਗਏ ਅਤੇ ਅਦਾਨ-ਪ੍ਰਦਾਨ ਕੀਤਾ ਗਿਆ।

 

ਇਸ ਤੋਂ ਪਹਿਲਾਂ, ਮੌਰਿਟਾਨੀਆ ਦੇ ਵਿਦੇਸ਼ੀ ਮਾਮਲਿਆਂ, ਸਹਿਯੋਗ ਅਤੇ ਵਿਦੇਸ਼ ਵਿੱਚ ਮੌਰਿਟਾਨਿਆਈ ਲੋਕਾਂ ਦੇ ਮੰਤਰੀ ਮਹਾਮਹਿਮ ਸ਼੍ਰੀ ਮੁਹੰਮਦ  ਸਲੀਮ ਔਲਦ ਮਰਜ਼ੌਗ (H.E. Mr Mohamed Salem Ould Merzoug) ਨੇ ਇੱਕ ਅਲੱਗ ਰੁਝੇਵੇਂ ਵਿੱਚ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ।

ਰਾਸ਼ਟਰਪਤੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਅੰਤਿਮ ਪੜਾਅ ਮਲਾਵੀ ਦੇ ਲਈ ਰਵਾਨਾ ਹੋ ਗਏ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

***

ਐੱਮਜੇਪੀਐੱਸ/ਐੱਸਆਰ



(Release ID: 2065974) Visitor Counter : 8