ਖੇਤੀਬਾੜੀ ਮੰਤਰਾਲਾ
azadi ka amrit mahotsav

ਮੰਤਰੀ ਮੰਡਲ ਨੇ ਮੰਡੀਕਰਨ ਸੀਜ਼ਨ 2025-26 ਲਈ ਹਾੜੀ ਦੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਪ੍ਰਵਾਨਗੀ ਦਿੱਤੀ

Posted On: 16 OCT 2024 3:13PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਮੰਡੀਕਰਨ ਸੀਜ਼ਨ 2025-26 ਲਈ ਸਾਰੀਆਂ ਲਾਜ਼ਮੀ ਹਾੜੀ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸਰਕਾਰ ਨੇ ਮੰਡੀਕਰਨ ਸੀਜ਼ਨ 2025-26 ਲਈ ਹਾੜੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕੀਤਾ ਹੈ ਤਾਂ ਜੋ ਉਤਪਾਦਕਾਂ ਨੂੰ ਉਨ੍ਹਾਂ ਦੀ ਉਪਜ ਲਈ ਲਾਹੇਵੰਦ ਭਾਅ ਯਕੀਨੀ ਬਣਾਇਆ ਜਾ ਸਕੇ। ਤੋਰੀਆ ਅਤੇ ਸਰ੍ਹੋਂ ਲਈ 300 ਰੁਪਏ ਪ੍ਰਤੀ ਕੁਇੰਟਲ ਅਤੇ ਉਸ ਤੋਂ ਬਾਅਦ ਦਾਲ (ਮਸਰ) ਲਈ 275 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਘੱਟੋ-ਘੱਟ ਸਮਰਥਨ ਮੁੱਲ ਵਿੱਚ ਸਭ ਤੋਂ ਵੱਧ ਵਾਧੇ ਦਾ ਐਲਾਨ ਕੀਤਾ ਗਿਆ ਹੈ। ਛੋਲੇ, ਕਣਕ, ਕਸੁੰਬੜਾ  ਅਤੇ ਜੌਂ ਲਈ ਕ੍ਰਮਵਾਰ 210 ਰੁਪਏ ਪ੍ਰਤੀ ਕੁਇੰਟਲ, 150 ਰੁਪਏ ਪ੍ਰਤੀ ਕੁਇੰਟਲ, 140 ਰੁਪਏ ਪ੍ਰਤੀ ਕੁਇੰਟਲ ਅਤੇ 130 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।

ਮੰਡੀਕਰਨ ਸੀਜ਼ਨ 2025-26 ਲਈ ਹਾੜੀ ਦੀਆਂ ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ

(ਰੁਪਏ ਪ੍ਰਤੀ ਕੁਇੰਟਲ)

ਲੜੀ ਨੰ.

ਫ਼ਸਲਾਂ

ਐੱਮਐੱਸਪੀ ਆਰਐੱਮਐੱਸ 2025-26

ਉਤਪਾਦਨ ਦੀ ਲਾਗਤ* ਆਰਐੱਮਐੱਸ 2025-26 

ਲਾਗਤ ਤੇ ਮੁਨਾਫ਼ਾ (ਫ਼ੀਸਦ ਵਿੱਚ)

ਐੱਮਐੱਸਪੀ ਆਰਐੱਮਐੱਸ 2024-25 

ਐੱਮਐੱਸਪੀ (ਸੰਪੂਰਨ) ਵਿੱਚ ਵਾਧਾ

1

ਕਣਕ

2425

1182

105

2275

150

2

ਜੌਂ

1980

1239

60

1850

130

3

ਛੋਲੇ 

5650

3527

60

5440

210

4

ਦਾਲ (ਮਸਰ)

6700

3537

89

6425

275

5

ਤੋਰੀਆ ਅਤੇ ਸਰ੍ਹੋਂ

5950

3011

98

5650

300

6

ਕਸੁੰਬੜਾ

5940

3960

50

5800

140

 

* ਲਾਗਤ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਸਾਰੇ ਭੁਗਤਾਨ ਕੀਤੇ ਖ਼ਰਚੇ ਸ਼ਾਮਲ ਹੁੰਦੇ ਹਨ ਜਿਵੇਂ ਕਿ ਭਾੜੇ ਦੀ ਮਨੁੱਖੀ ਮਜ਼ਦੂਰੀ, ਬਲਦਾਂ ਦੀ ਮਜ਼ਦੂਰੀ/ਮਸ਼ੀਨ ਦੀ ਮਜ਼ਦੂਰੀ, ਜ਼ਮੀਨ ਦਾ ਠੇਕਾ, ਬੀਜਾਂ, ਖਾਦਾਂ, ਰੂੜੀ ਖਾਦਾਂ, ਸਿੰਚਾਈ, ਔਜ਼ਾਰਾਂ ਅਤੇ ਖੇਤਾਂ ਸਬੰਧਤ ਇਮਾਰਤਾਂ 'ਤੇ ਮੁੱਲ ਘਾਟਾ, ਕਾਰਜਸ਼ੀਲ ਪੂੰਜੀ 'ਤੇ ਵਿਆਜ, ਪੰਪ ਸੈੱਟਾਂ ਦੇ ਸੰਚਾਲਨ ਲਈ ਡੀਜ਼ਲ/ਬਿਜਲੀ ਆਦਿ, ਫੁਟਕਲ ਖਰਚੇ ਅਤੇ ਪਰਿਵਾਰਕ ਮਜ਼ਦੂਰੀ ਦਾ ਲਗਾਇਆ ਮੁੱਲ ਸ਼ਾਮਲ ਹਨ। 

ਮੰਡੀਕਰਨ ਸੀਜ਼ਨ 2025-26 ਲਈ ਲਾਜ਼ਮੀ ਹਾੜੀ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ 2018-19 ਦੇ ਕੇਂਦਰੀ ਬਜਟ ਦੇ ਐਲਾਨ ਦੇ ਅਨੁਸਾਰ ਹੈ, ਜਿਸ ਵਿੱਚ ਘੱਟੋ-ਘੱਟ 1.5 ਗੁਣਾ ਔਸਤ ਉਤਪਾਦਨ ਲਾਗਤ ਦੇ ਪੱਧਰ 'ਤੇ ਐੱਮਐੱਸਪੀ ਨਿਰਧਾਰਤ ਕੀਤਾ ਗਿਆ ਹੈ। ਸਰਬ ਭਾਰਤੀ ਵਜਨ ਔਸਤ ਉਤਪਾਦਨ ਲਾਗਤ 'ਤੇ ਅਨੁਮਾਨਤ ਮਾਰਜਿਨ ਕਣਕ ਲਈ 105 ਫ਼ੀਸਦ ਹੈ, ਇਸ ਤੋਂ ਬਾਅਦ ਤੋਰੀਆ ਅਤੇ ਸਰ੍ਹੋਂ ਲਈ 98 ਫ਼ੀਸਦ; ਦਾਲ ਲਈ 89 ਫ਼ੀਸਦ; ਛੋਲਿਆਂ ਲਈ 60 ਫ਼ੀਸਦ; ਜੌਂ ਲਈ 60 ਫ਼ੀਸਦ; ਅਤੇ ਕਸੁੰਬੜਾ ਲਈ ਇਹ 50 ਫ਼ੀਸਦ ਹੈ।ਹਾੜ੍ਹੀ ਦੀਆਂ ਫ਼ਸਲਾਂ ਦਾ ਇਹ ਵਧਿਆ ਹੋਇਆ ਘੱਟੋ-ਘੱਟ ਸਮਰਥਨ ਮੁੱਲ ਕਿਸਾਨਾਂ ਲਈ ਲਾਹੇਵੰਦ ਭਾਅ ਯਕੀਨੀ ਬਣਾਏਗਾ ਅਤੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰੇਗਾ।

************

ਐੱਮਜੇਪੀਐੱਸ/ਬੀਐੱਮ/ਐੱਸਕੇਐੱਸ 



(Release ID: 2065410) Visitor Counter : 8