ਰੱਖਿਆ ਮੰਤਰਾਲਾ
azadi ka amrit mahotsav

ਸਰਜਨ ਵਾਈਸ ਐਡਮਿਰਲ ਕਵਿਤਾ ਸਹਾਏ, ਐੱਸਐੱਮ, ਵੀਐੱਸਐੱਮ ਨੇ ਡਾਇਰੈਕਟਰ ਜਨਰਲ ਮੈਡੀਕਲ ਸੇਵਾਵਾਂ (ਜਲ ਸੈਨਾ) ਵਜੋਂ ਆਪਣਾ ਕਾਰਜਭਾਰ ਸੰਭਾਲਿਆ

Posted On: 14 OCT 2024 11:18AM by PIB Chandigarh

ਸਰਜਨ ਵਾਈਸ ਐਡਮਿਰਲ ਕਵਿਤਾ ਸਹਾਏ ਐੱਸਐੱਮ, ਵੀਐੱਸਐੱਮ ਨੇ 14 ਅਕਤੂਬਰ, 2024 ਨੂੰ ਡਾਇਰੈਕਟਰ ਜਨਰਲ ਮੈਡੀਕਲ ਸੇਵਾਵਾਂ (ਜਲ ਸੈਨਾ) ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ। ਫਲੈਗ ਅਫ਼ਸਰ ਨੂੰ 30 ਦਸੰਬਰ, 1986 ਨੂੰ ਆਰਮੀ ਮੈਡੀਕਲ ਕੋਰ ਵਿੱਚ ਕਮਿਸ਼ਨ ਦਿੱਤਾ ਗਿਆ ਸੀ।

ਦੇਸ਼ ਦੇ ਮੰਨੇ-ਪ੍ਰਮੰਨੇ ਆਰਮਡ ਫੋਰਸਿਜ਼ ਮੈਡੀਕਲ ਕਾਲਜ ਪੁਣੇ ਦੀ ਸਾਬਕਾ ਵਿਦਿਆਰਥਣ ਕਵਿਤਾ ਸਹਾਏ ਨੂੰ ਪੈਥੋਲੋਜੀ ਵਿੱਚ ਮੁਹਾਰਤ ਹਾਸਲ ਹੈ ਅਤੇ ਨਵੀਂ ਦਿੱਲੀ ਸਥਿਤ ਵੱਕਾਰੀ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਤੋਂ ਓਨਕੋਪੈਥੋਲੋਜੀ ਵਿੱਚ ਉਹ ਸੁਪਰ ਸਪੈਸ਼ਲਿਸਟ ਹਨ। ਉਹ ਆਰਮੀ ਹਸਪਤਾਲ, ਰਿਸਚਰਚ ਅਤੇ ਰੇਫ਼ਰਲ (ਏਐੱਚਐੱਚਆਰ) ਬੇਸ ਹਸਪਤਾਲ ਦਿੱਲੀ ਕੈਂਟ (ਬੀਐੱਚਡੀਸੀ) ਵਿਖੇ ਲੈਬ ਸਾਇੰਸਜ਼ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਰਹਿ ਚੁੱਕੇ ਹਨ। ਉਹ ਪੁਣੇ ਸਥਿਤ ਏਐੱਫਐੱਮਸੀ ਵਿਖੇ ਪੈਥੋਲੋਜੀ ਵਿਭਾਗ ਦੇ ਪ੍ਰੋਫੈਸਰ ਵੀ ਰਹਿ ਚੁੱਕੇ ਹਨ। ਡਾਇਰੈਕਟਰ ਜਨਰਲ ਮੈਡੀਕਲ ਸੇਵਾਵਾਂ (ਜਲ ਸੈਨਾ) ਵਜੋਂ ਆਪਣਾ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਉਹ ਆਰਮੀ ਮੈਡੀਕਲ ਕੌਰ (ਏਐੱਮਸੀ) ਸੈਂਟਰ ਅਤੇ ਕਾਲਜ ਦੇ ਪਹਿਲੇ ਮਹਿਲਾ ਕਮਾਂਡੈਂਟ  ਓਆਈ/ਸੀ ਰਿਕਾਰਡਜ਼ ਸਨ। ਆਰਮੀ ਮੈਡੀਕਲ ਕੋਰ ਦੀ ਕਰਨਲ ਕਮਾਂਡੈਂਟ ਵਜੋਂ ਚੁਣੀ ਵਾਲੀ ਉਹ ਪਹਿਲੀ ਮਹਿਲਾ ਅਧਿਕਾਰੀ ਹੈ। ਉਨ੍ਹਾਂ ਦੀ ਮੈਡੀਕਲ ਸਿੱਖਿਆ ਵਿੱਚ ਵਿਸ਼ੇਸ਼ ਰੁਚੀ ਹੈ ਅਤੇ 2013-14 ਵਿੱਚ ਉਨ੍ਹਾਂ ਨੂੰ ਅਮਰੀਕਾ ਦੇ ਫਿਲਾਡੇਲਫੀਆ ਤੋਂ ਮੈਡੀਕਲ ਸਿੱਖਿਆ ਦੇ ਵਿਕਾਸ ਲਈ ਵਕਾਰੀ ਫਾਊਂਡੇਸ਼ਨ ਫਾਰ ਅਡਵਾਂਸਮੇਂਟ ਆਫ਼ ਇੰਟਰਨੈਸ਼ਨਲ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਐੱਫਏਆਈਐੱਮਈਆਰ ) ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ। 

ਕਵਿਤਾ ਸਹਾਏ ਨੂੰ ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ਦੀ ਮਾਨਤਾ ਵਜੋਂ ਸਾਲ  2024 ਵਿੱਚ ਸੈਨਾ ਮੈਡਲ ਅਤੇ 2018 ਵਿੱਚ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਸਾਲ 2008 ਅਤੇ ਸਾਲ 2012 ਵਿੱਚ ਦੋ ਵਾਰ ਥਲ ਸੈਨਾ ਦੇ ਮੁਖੀ ਅਤੇ ਸਾਲ 2010 ਵਿੱਚ ਭਾਰਤੀ ਸੈਨਾ ਦੀ ਪੱਛਮੀ ਕਮਾਂਡ (ਡਬਲਯੂਸੀ) ਦੇ ਜਨਰਲ ਅਫ਼ਸਰ ਕਮਾਂਡਿੰਗ (ਜੀਓਸੀ-ਇਨ-ਸੀ)) ਵੱਲੋਂ ਪ੍ਰਸ਼ੰਸਾ ਕੀਤੀ ਗਈ ਹੈ। 

***

ਵੀਐੱਮ /ਐੱਸਕੇਵਾਈ    



(Release ID: 2065176) Visitor Counter : 4