ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਨੈਸ਼ਨਲ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਵੈਕਸੀਨ ਰੈਗੂਲੇਸ਼ਨਜ਼ ਲਈ ਵਿਸ਼ਵ ਸਿਹਤ ਸੰਗਠਨ ਦੇ ਇੰਟਰਨੈਸ਼ਨਲ ਸਟੈਂਡਰਡਸ ਨੂੰ ਪੂਰਾ ਕੀਤਾ


ਭਾਰਤ ਦੀ ਵੈਕਸੀਨ ਰੈਗੂਲੇਟਰੀ ਸਿਸਟਮ ਨੂੰ ਸਾਲ 2017 ਵਿੱਚ ਗਲੋਬਲ ਬੈਂਚਮਾਰਕਿੰਗ ਟੂਲ ਵਰਜ਼ਨ V ਦੇ ਅਧਾਰ ‘ਤੇ ਬੈਂਚਮਾਰਕ ਕੀਤਾ ਗਿਆ ਸੀ, ਜਿਸ ਨੂੰ ਹੁਣ ਬੈਂਚਮਾਰਕਿੰਗ ਮਾਪਦੰਡਾਂ ਵਿੱਚ ਵਾਧੇ ਅਤੇ ਸਖਤੀ ਨਾਲ GBT VI ਵਿੱਚ ਸੰਸ਼ੋਧਿਤ ਕੀਤਾ ਗਿਆ ਹੈ

Posted On: 11 OCT 2024 11:55AM by PIB Chandigarh

ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਔਰਗੇਨਾਈਜ਼ੇਸ਼ਨ (ਸੀਡੀਐੱਸਸੀਓ), ਨੈਸ਼ਨਲ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਐੱਨਆਰਏ) ਅਤੇ ਸਬੰਧਿਤ ਸੰਸਥਾਵਾਂ ਨਾਲ ਮਿਲ ਕੇ ਫੰਕਸ਼ਨਲ ਵੈਕਸੀਨ ਰੈਗੂਲੇਟਰੀ ਸਿਸਟਮ ਲਈ ਵਿਸ਼ਵ ਸਿਹਤ ਸੰਗਠਨ ਦੁਆਰਾ ਸੰਕੇਤਕਾਂ ਨੂੰ ਪੂਰਾ ਕੀਤਾ ਹੈ। 16 ਤੋਂ 20 ਸਤੰਬਰ, 2024 ਤੱਕ  ਜਿਨੇਵਾ ਵਿਖੇ ਡਬਲਿਊਐੱਚਓ ਹੈੱਡਕੁਆਰਟਰ ਵਿੱਚ ਵੱਖ-ਵੱਖ ਦੇਸ਼ਾਂ ਦੇ ਅੰਤਰਰਾਸ਼ਟਰੀ ਮਾਹਰਾਂ ਦੀ ਇੱਕ ਟੀਮ ਭਾਰਤ ਦੀ ਵੈਕਸੀਨ ਰੈਗੂਲੇਟਰੀ ਸਿਸਟਮ ਦੀ ਵਿਆਪਕ ਅਤੇ ਡੂੰਘੀ ਵਿਗਿਆਨਿਕ ਸਮੀਖਿਆ ਦੇ ਬਾਅਦ ਇਸ ਸਿੱਟੇ ‘ਤੇ ਪੁੱਜੀ। 

ਵੈਕਸੀਨ ਦੇ ਮੁਲਾਂਕਣ ਲਈ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਗੁਣਵੱਤਾ ਤਿੰਨ ਬੁਨਿਆਦੀ ਮਾਪਦੰਡ ਹਨ। ਡਬਲਿਊਐੱਚਓ ਦੇ ਉਪਕਰਣਾਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਵਿਕਾਸ, ਐੱਨਆਰਏ ਦੀ ਬੈਂਚਮਾਰਕਿੰਗ ਅਤੇ ਵੈਕਸੀਨ ਦੇ ਪ੍ਰੀ-ਕੁਆਲੀਫਿਕੇਸ਼ਨ ਪ੍ਰੋਗਰਾਮ ਜ਼ਰੀਏ ਵੈਕਸੀਨ ਦੀ ਗੁਣਵੱਤਾ ਦੇ ਭਰੋਸੇ ਲਈ ਆਲਮੀ ਮਾਪਦੰਡ ਅਤੇ ਬੈਂਚਮਾਰਕ ਸਥਾਪਿਤ ਕੀਤੇ ਹਨ।

ਡਬਲਿਊਐੱਚਓ ਐੱਨਆਰਏ ਰੀ-ਬੈਂਚਮਾਰਕਿੰਗ ਦਾ ਉਦੇਸ਼ ਵੈਕਸੀਨ ਰੈਗੂਲੇਸ਼ਨ ਦੇ ਖੇਤਰ ਵਿੱਚ ਭਾਰਤ ਰੈਗੂਲੇਟਰੀ ਸਿਸਟਮ ਦੀ ਸਥਿਤੀ ਦਾ ਮੁਲਾਂਕਣ ਅਤੇ ਦਸਤਾਵੇਜ਼ ਬਣਾਉਣਾ ਹੈ, ਡਬਲਿਊਐੱਚਓ ਐੱਨਆਰਏ ਗਲੋਬਲ ਬੈਂਚਮਾਰਕਿੰਗ ਟੂਲ (GBT) ਦੇ ਮੁਕਾਬਲੇ ਭਾਰਤ ਵੈਕਸੀਨ ਰੈਗੂਲੇਟਰੀ ਸਿਸਟਮ ਦੀ ਸਥਿਤੀ ਨੂੰ ਮੁੜ-ਬੈਂਚਮਾਰਕ ਕਰਨ ਅਤੇ ਸਿਸਟਮ ਦੀ ਪਰਿਪੱਕਤਾ ਨੂੰ ਮਾਪਣਾ ਸੀ। ਡਬਲਿਊਐੱਚਓ ਗਲੋਬਲ ਬੈਂਚਮਾਰਕਿੰਗ ਟੂਲ ਸੰਸਕਰਣ 6 ਦੇ ਸਾਰੇ ਕੋਰ ਰੈਗੂਲੇਟਰੀ ਫੰਕਸ਼ਨਾਂ ਲਈ ਭਾਰਤ ਨੂੰ 'ਕਾਰਜਸ਼ੀਲ' ਘੋਸ਼ਿਤ ਕੀਤਾ ਗਿਆ ਹੈ। ਭਾਰਤ ਦੀ ਵੈਕਸੀਨ ਰੈਗੂਲੇਟਰੀ ਪ੍ਰਣਾਲੀ ਨੂੰ ਸਾਲ 2017 ਵਿੱਚ ਗਲੋਬਲ ਬੈਂਚਮਾਰਕਿੰਗ ਟੂਲ (GBT) ਸੰਸਕਰਣ ਪੰਜ ਦੇ ਮੁਕਾਬਲੇ ਬੈਂਚਮਾਰਕ ਕੀਤਾ ਗਿਆ ਸੀ, ਜਿਸ ਨੂੰ ਹੁਣ ਬੈਂਚਮਾਰਕਿੰਗ ਮਾਪਦੰਡਾਂ ਵਿੱਚ ਵਧੀ ਹੋਈ ਬਾਰਸ ਅਤੇ ਕਠੋਰਤਾ ਦੇ ਨਾਲ ਜੀਬੀਟੀ ਛੇ ਵਿੱਚ ਸੋਧਿਆ ਗਿਆ ਹੈ।

ਭਾਰਤ ਨੇ ਸਰਵਉੱਚ ਅੰਕਾਂ ਨਾਲ ਕਈ ਕੰਮਾਂ ਵਿੱਚ ਪਰਿਪੱਕਤਾ ਪੱਧਰ 3 ਨੂੰ ਬਰਕਰਾਰ ਰੱਖਿਆ ਹੈ।

ਇਸ ਇਤਿਹਾਸਿਕ ਉਪਲਬਧੀ ਬਾਰੇ ਬੋਲਦੇ ਹੋਏ, ਕੇਂਦਰੀ ਸਹਿਤ ਸਕੱਤਰ ਸੁਸ਼੍ਰੀ ਪੁਣਯ ਸਲਿਲਾ ਸ਼੍ਰੀਵਾਸਤਵ ਨੇ ਕਿਹਾ, “ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਔਰਗੇਨਾਈਜ਼ੇਸ਼ਨ ਨੇ ਡਬਲਿਊਐੱਚਓ ਦੇ ਨਾਲ ਮਿਲ ਕੇ ਇਸ ਉਪਲਬਧੀ ਲਈ ਸ਼ਲਾਘਾਯੋਗ ਯਤਨ ਕੀਤੇ ਹਨ। ਭਾਰਤ ਦੁਨੀਆ ਭਰ ਵਿੱਚ ਡਰੱਗ ਇੰਡਸਟਰੀ ਵਿੱਚ ਪ੍ਰਮੁੱਖ ਖਿਡਾਰੀਆਂ ਵਿੱਚੋਂ ਇੱਕ ਹੈ ਅਤੇ ਆਪਣੀ ਸਸਤੀ ਵੈਕਸੀਨ ਅਤੇ ਜੈਨੇਰਿਕ ਦਵਾਈਆਂ ਲਈ ਜਾਣਿਆ ਜਾਂਦਾ ਹੈ।”

ਉਨ੍ਹਾਂ ਨੇ ਇਹ ਉਪਲਬਧੀ ਪ੍ਰਾਪਤ ਕਰਨ ਵਿੱਚ ਸਾਰੀਆਂ ਟੀਮਾਂ ਨੂੰ ਉਨ੍ਹਾਂ ਦੀ ਸਖਤ ਮਿਹਨਤ ਲਈ ਵਧਾਈ ਦਿੱਤੀ ਅਤੇ ਭਾਰਤੀ ਰੈਗੂਲੇਟਰੀ ਸਿਸਟਮ ਦੀ ਮਜ਼ਬੂਤੀ ਅਤੇ ਸਿਹਤ ਸਿੱਟਿਆਂ ਨੂੰ ਵਧਾਉਣ ਲਈ ਦੁਨੀਆ ਭਰ ਵਿੱਚ ਗੁਣਵੱਤਾਪੂਰਨ ਉਤਪਾਦਾਂ ਦੀ ਸਪਲਾਈ ਦੇ ਪ੍ਰਤੀ ਉਸ ਦੀ ਪ੍ਰਤੀਬੱਧਤਾ ਉੱਪਰ ਜ਼ੋਰ ਦਿੱਤਾ।

ਭਾਰਤ ਵਿੱਚ ਡਬਲਿਊਐੱਚਓ ਦੇ ਨੁਮਾਇੰਦੇ ਡਾ. ਰੋਡੇਰਿਕੋ ਐਚ. ਆਫ੍ਰਿਨ ਨੇ ਕਿਹਾ, “ਡਬਲਿਊਐੱਚਓ ਦੇਸ਼ਾਂ ਨੂੰ ਉਨ੍ਹਾਂ ਦੀਆਂ ਰੈਗੂਲੇਟਰੀ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਵਿੱਚ ਸਹਾਇਤਾ ਅਤੇ ਗੁਣਵੱਤਾਪੂਰਨ, ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਕਿਫਾਇਤੀ ਮੈਡੀਕਲ ਉਤਪਾਦਾਂ ਅਤੇ ਸਿਹਤ ਉਤਪਾਦਾਂ ਤੱਕ ਬਰਾਬਰ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਇਹ ਅਸਲ ਵਿੱਚ ਇੱਕ ਵੱਡੀ ਉਪਲਬਧੀ ਹੈ ਅਤੇ ਅਸੀਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਇਸ ਨਾਲ ਜੁੜੇ ਅਦਾਰਿਆਂ ਨੂੰ ਵਧਾਈ ਦੇਣਾ ਚਾਹੁੰਦੇ ਹਾਂ।"

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਔਰਗੇਨਾਈਜ਼ੇਸ਼ਨ ਵਿੱਚ ਡਰੱਗਸ ਕੰਟਰੋਲਰ ਜਨਰਲ (ਭਾਰਤ), ਡਾਕਟਰ ਰਾਜੀਵ ਸਿੰਘ ਰਘੂਵੰਸ਼ੀ ਨੇ ਇਸ ਗੱਲ ਨੂੰ  ਉਜਾਗਰ ਕੀਤਾ ਕਿ “ਇੱਕ ਵੱਡੇ ਵੈਕਸੀਨ ਉਤਪਾਦਕ ਦੇ ਰੂਪ ਵਿੱਚ ਭਾਰਤ ਵਰਤਮਾਨ ਵਿੱਚ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ (ਯੂਨੀਸੈੱਫ, ਡਬਲਿਊਐੱਚਓ ਅਤੇ ਪੀਏਐੱਚਓ) ਨੂੰ ਕਈ ਵੈਕਸੀਨਾਂ ਦੀ ਸਪਲਾਈ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ "ਭਾਰਤੀ ਰਾਸ਼ਟਰੀ ਰੈਗੂਲੇਟਰੀ ਅਥਾਰਟੀ ਵੈਕਸੀਨ ਲਈ ਇੱਕ ਕਾਰਜਸ਼ੀਲ ਰੈਗੂਲੇਟਰੀ ਪ੍ਰਣਾਲੀ 'ਤੇ ਡਬਲਿਊਐੱਚਓ ਐੱਨਆਰਏ ਸੂਚਕਾਂ (ਡਬਲਿਊਐੱਚਓ ਗਲੋਬਲ ਬੈਂਚਮਾਰਕਿੰਗ ਟੂਲ) ਦੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ।" 

ਜਨਰਲ ਫਰੇਮਵਰਕ ਤੋਂ ਇਲਾਵਾ ਰਾਸ਼ਟਰੀ ਰੈਗੂਲੇਟਰੀ ਸਿਸਟਮ (RS) ਦਾ ਸਧਾਰਣ ਅਵਲੋਕਨ, ਰਜਿਸਟ੍ਰੇਸ਼ਨ ਅਤੇ ਮਾਰਕੀਟਿੰਗ ਅਥਾਰਟੀਜ਼ (MA), ਵਿਜੀਲੈਂਸ (VL), ਮਾਰਕੀਟ ਨਿਗਰਾਨੀ ਅਤੇ ਨਿਯੰਤਰਣ (MSC), ਲਾਇਸੈਂਸਿੰਗ ਅਦਾਰਿਆਂ (LI), ਰੈਗੂਲੇਟਰੀ ਨਿਰੀਖਣ (RI), ਲੈਬਾਰਟਰੀ ਟੈਸਟਿੰਗ (LT), ਕਲੀਨਿਕਲ ਟ੍ਰਾਇਲ ਸਰਵੇਲੈਂਸ (CT), ਅਤੇ ਐੱਨਆਰਏ ਲਾਟ ਰੀਲੀਜ਼ (LR) ਰੈਗੂਲੇਟਰੀ ਫੰਕਸ਼ਨਾਂ ਦਾ ਮੁਲਾਂਕਣ ਕੀਤਾ ਗਿਆ।

ਐਨਆਰਏ ਰੀ-ਬੈਂਚਮਾਰਕਿੰਗ ਲਈ ਡਬਲਿਊਐੱਚਓ ਟੀਮ ਲੀਡਰ ਡਾ. ਅਲੀਰੇਜ਼ਾ ਖਾਦੇਮ ਨੇ ਅੰਤਰਰਾਸ਼ਟਰੀ ਬੈਂਚਮਾਰਕਿੰਗ ਦੇ ਸਕਾਰਾਤਮਕ ਨਤੀਜਿਆਂ ਦਾ ਸਵਾਗਤ ਕਰਦੇ ਹੋਏ ਕਿਹਾ, "ਇਹ ਵਿਸ਼ਵ ਸਿਹਤ ਵਿੱਚ ਭਾਰਤ ਦੀ ਭੂਮਿਕਾ ਦੀ ਮੁੜ ਤੋਂ ਪੁਸ਼ਟੀ ਕਰਨ ਵਿੱਚ ਇੱਕ ਲੰਬਾ ਰਾਹ ਤੈਅ ਕਰੇਗਾ, ਇਸ ਵਿੱਚ ਫਾਰਮਾਸਿਊਟੀਕਲ ਸੈਕਟਰ ਵਿੱਚ ਅਤੇ ਡਰੱਗ ਰੈਗੂਲੇਟਰੀ ਸਮਰੱਥਾ ਦੀ ਸ਼ਕਤੀ ਸ਼ਾਮਲ ਹੈ। ਡਬਲਿਊਐੱਚਓ ਨੇ ਪਿਛਲੇ ਕਈ ਸਾਲਾਂ ਤੋਂ ਨੈਸ਼ਨਲ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੂੰ ਆਪਣਾ ਤਕਨੀਕੀ ਸਮਰਥਨ ਵਧਾ ਦਿੱਤਾ ਹੈ। "ਇਹ ਸਫਲਤਾ ਸਿਹਤ ਮੰਤਰਾਲੇ ਦੁਆਰਾ, ਡਬਲਿਊਐੱਚਓ ਦੇ ਸਹਿਯੋਗ ਨਾਲ, CDSCO ਸਮੇਤ ਗਹਿਰੇ ਯਤਨਾਂ ਦਾ ਨਤੀਜਾ ਹੈ, ਤਾਕਿ ਵੈਕਸੀਨ ਦੇ ਨਿਯਮਾਂ ਦੀ ਸਮਰੱਥਾ ਨੂੰ ਮਜ਼ਬੂਤ ​​ਕਰਨ ਲਈ ਇੱਕ ਰੋਡਮੈਪ ਨੂੰ ਲਾਗੂ ਕੀਤਾ ਜਾ ਸਕੇ।"

ਭਾਰਤ 36 ਪ੍ਰਮੁੱਖ ਵੈਕਸੀਨ ਨਿਰਮਾਣ ਸੁਵਿਧਾਵਾਂ ਵਾਲਾ ਇੱਕ ਪ੍ਰਮੁੱਖ ਵੈਕਸੀਨ ਉਤਪਾਦਕ ਹੈ। ਇਹਨਾਂ ਵੈਕਸੀਨਾਂ ਦੀ ਵਰਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ 150 ਦੇਸ਼ਾਂ ਦੁਆਰਾ ਕੀਤੀ ਜਾਂਦੀ ਹੈ, ਜਿਸ ਨਾਲ ਭਾਰਤ ਦੁਨੀਆ ਭਰ ਵਿੱਚ ਇੱਕ ਪ੍ਰਮੁੱਖ ਵੈਕਸੀਨ ਸਪਲਾਇਰ ਬਣ ਜਾਂਦਾ ਹੈ।

ਡਬਲਿਊਐੱਚਓ ਪ੍ਰੀ-ਕੁਆਲੀਫਿਕੇਸ਼ਨ ਪ੍ਰੋਗਰਾਮ (PQP) ਦਾ ਉਦੇਸ਼ ਉਨ੍ਹਾਂ ਟੀਕਿਆਂ ਤੱਕ ਪਹੁੰਚ ਨੂੰ ਸਰਲ ਬਣਾਉਣਾ ਹੈ ਜੋ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦੇ ਇਕਸਾਰ ਮਾਪਦੰਡਾਂ ਦੇ ਨਾਲ-ਨਾਲ ਪ੍ਰੋਗਰਾਮ ਦੀਆਂ ਜ਼ਰੂਰਤਾਂ ਦੇ ਏਕੀਕ੍ਰਿਤ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਨਿਰਮਾਤਾਵਾਂ ਲਈ ਸੰਯੁਕਤ ਰਾਸ਼ਟਰ ਖਰੀਦ ਏਜੰਸੀਆਂ ਦੁਆਰਾ ਦੇਸ਼ਾਂ ਨੂੰ ਸਪਲਾਈ ਕਰਨਾ ਵੀ ਇੱਕ ਸ਼ਰਤ ਹੈ। ਇੱਕ ਕਾਰਜਸ਼ੀਲ NRA ਵੈਕਸੀਨ ਦੀ ਡਬਲਿਊਐੱਚਓ ਦਾ ਪੂਰਵ-ਯੋਗਤਾ ਲਈ ਇੱਕ ਮਾਪਦੰਡ ਹੈ।

ਐੱਨਆਰਏ ਬੈਂਚਮਾਰਕਿੰਗ ਲਈ, ਰੈਗੂਲੇਟਰੀ ਸਮਰੱਥਾ ਵਿੱਚ ਕੀਤੇ ਲਾਭਾਂ ਦੀ ਸਥਿਰਤਾ ਮਹੱਤਵਪੂਰਨ ਹੈ। ਇਸ ਮੰਤਵ ਲਈ, ਜਿਸ ਟੀਮ ਨੇ ਭਾਰਤ ਵਿੱਚ ਹੁਣੇ-ਹੁਣੇ ਮੁਲਾਂਕਣ ਪੂਰਾ ਕੀਤਾ ਹੈ , ਇਸ ਨੇ ਇੱਕ ਵਿਸਤ੍ਰਿਤ ਸੰਸਥਾਗਤ ਵਿਕਾਸ ਯੋਜਨਾ ਤਿਆਰ ਕੀਤੀ ਹੈ। ਇਹ ਯੋਜਨਾ ਆਉਣ ਵਾਲੇ ਸਾਲਾਂ ਵਿੱਚ ਭਾਰਤ ਵਿੱਚ ਰੈਗੂਲੇਟਰੀ ਸਮਰੱਥਾ ਨੂੰ ਹੋਰ ਮਜ਼ਬੂਤ ​​ਕਰਨ ਲਈ ਹੋਰ ਗਤੀਵਿਧੀਆਂ ਦੀ ਰੂਪਰੇਖਾ ਤਿਆਰ ਕਰੇਗੀ।

ਵਿਸ਼ਵ ਸਿਹਤ ਸੰਗਠਨ ਨੇ ਭਾਰਤ ਦੇ ਨੈਸ਼ਨਲ ਰੈਗੂਲੇਟਰੀ ਅਥਾਰਟੀਜ਼ (NRAs) ਦਾ ਮੁਲਾਂਕਣ ਕੀਤਾ, ਜਿਸ ਵਿੱਚ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਔਰਗੇਨਾਈਜ਼ੇਸ਼ਨ (CDSCO), ਰਾਜ ਡਰੱਗ ਰੈਗੂਲੇਟਰੀ ਅਥਾਰਟੀਜ਼, ਕੇਂਦਰੀ ਡਰੱਗ ਲੈਬੋਰਟਰੀ, ਕਸੌਲੀ; ਕੇਂਦਰੀ ਅਤੇ ਰਾਜ ਪੱਧਰਾਂ 'ਤੇ ਟੀਕਾਕਰਨ (AEFI) ਢਾਂਚੇ ਦੇ ਬਾਅਦ ਹੋਣ ਵਾਲੀਆਂ ਪ੍ਰਤੀਕੂਲ ਘਟਨਾਵਾਂ ਵਿੱਚ ਟੀਕਾਕਰਨ ਵਿਭਾਗ, ਭਾਰਤੀ ਫਾਰਮਾਕੋਵਿਜੀਲੈਂਸ ਪ੍ਰੋਗਰਾਮ ਅਤੇ ਵੈਕਸੀਨ ਦੇ ਨਿਯਮ, ਨਿਯੰਤਰਣ ਅਤੇ ਟੈਸਟਿੰਗ ਵਿੱਚ ਲਗੀਆਂ ਹੋਰ ਸਬੰਧਿਤ ਸੰਸਥਾਵਾਂ ਸ਼ਾਮਲ ਹਨ।

***

ਐੱਮਵੀ

HFW/ NRA Meets WHO Standards /11th October 2024/1



(Release ID: 2064563) Visitor Counter : 10