ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਲਾਓ ਰਾਮਾਇਣ ਦੇਖਿਆ

Posted On: 10 OCT 2024 1:47PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੁਆਂਗ ਪ੍ਰਬਾਂਗ ਦੇ ਪ੍ਰਤੀਸ਼ਠਿਤ ਰਾਇਲ ਥਿਏਟਰ ਦੁਆਰਾ ਪੇਸ਼ ਲਾਓ ਰਾਮਾਇਣ ਜਿਸ ਨੂੰ ਫਲਕ ਫਲਮ ਜਾਂ ਫ੍ਰਾ ਲਕ ਫ੍ਰਾ ਰਾਮ ਕਿਹਾ ਜਾਂਦਾ ਹੈ ਦੀ ਇੱਕ ਲੜੀ (ਐਪੀਸੋਡ) ਦੇਖੀ। ਲਾਓਸ ਵਿੱਚ ਅੱਜ ਵੀ ਰਾਮਾਇਣ ਦੇ ਪ੍ਰਤੀ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ। ਇਹ ਮਹਾਂਕਾਵਿ ਦੋਵਾਂ ਦੇਸ਼ਾਂ ਦਰਮਿਆਨ ਸਾਂਝੀ ਵਿਰਾਸਤ ਅਤੇ ਸਦੀਆਂ ਪੁਰਾਣੀ ਸੱਭਿਅਤਾ ਦੇ ਸਬੰਧ ਨੂੰ ਦਰਸਾਉਂਦਾ ਹੈ।

 ਭਾਰਤੀ ਸੱਭਿਆਚਾਰ ਅਤੇ ਪਰੰਪਰਾ ਦੇ ਕਈ ਪਹਿਲੂਆਂ ਨੂੰ ਸਦੀਆਂ ਤੋਂ ਲਾਓਸ ਵਿੱਚ ਅਭਿਆਸ ਅਤੇ ਸੰਭਾਲ਼ ਕੀਤੀ ਗਈ ਹੈ। ਦੋਵੇਂ ਦੇਸ਼ ਆਪਣੀ ਸਾਂਝਾ ਵਿਰਾਸਤ ਨੂੰ ਸੰਵਾਰਣ ਲਈ ਮਿਲ ਕੇ ਕੰਮ ਰਹੇ ਹਨ। ਭਾਰਤੀ ਪੁਰਾਤੱਤਵ ਸਰਵੇਖਣ ਲਾਓਸ ਵਿੱਚ ਵਾਟ ਫੂ ਮੰਦਿਰ ਅਤੇ ਸਬੰਧਿਤ ਸਮਾਰਕਾਂ ਦੇ ਨਵੀਨੀਕਰਣ ਵਿੱਚ ਸ਼ਾਮਲ ਹੈ। ਇਸ ਅਵਸਰ ‘ਤੇ ਗ੍ਰਹਿ ਮੰਤਰੀ, ਸਿੱਖਿਆ ਅਤੇ ਖੇਡ ਮੰਤਰੀ, ਬੈਂਕ ਆਫ ਲਾਓ ਪੀਡੀਆਰ ਦੇ ਮਾਣਯੋਗ ਗਵਰਨਰ ਅਤੇ ਵਿਯਨਟਿਯਾਨੇ ਦੇ ਮੇਅਰ ਸਮੇਤ ਕਈ ਪਤਵੰਤੇ ਮੌਜੂਦ ਸਨ।

ਰਾਮਾਇਣ ਦੇਖਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਲਾਓ ਪੀਡੀਆਰ ਦੇ ਸੈਂਟਰਲ  ਬੁੱਧੀਸਟਸ ਦ ਫੈਲੋਸ਼ਿਪ ਆਫ ਔਰਗਨਾਈਜ਼ੇਸ਼ਨ ਦੇ ਸੀਨੀਅਰ ਬੌਧ  ਭਿਕਸ਼ੂਆਂ ਦੁਆਰਾ ਇੱਕ ਅਸ਼ੀਰਵਾਦ ਸਮਾਰੋਹ ਵਿੱਚ ਹਿੱਸਾ ਲਿਆ। ਇਸ ਸਮਾਰੋਹ ਦੀ ਅਗਵਾਈ ਵਿਏਨਟਿਏਨ ਵਿੱਚ ਸੀ ਸਾਕੇਤ ਮੰਦਿਰ ਦੇ ਸਤਿਕਾਰਯੋਗ ਮਹਾਵੇਥ ਮਾਸੇਨਈ ਨੇ ਕੀਤੀ। ਭਾਰਤ  ਅਤੇ ਲਾਓਸ ਦਰਮਿਆਨ ਸਾਂਝੀ ਬੋਧ ਵਿਰਾਸਤ ਨਜ਼ਦੀਕੀ ਸੱਭਿਅਤਾਗਤ ਸਬੰਧਾਂ ਦੇ ਇੱਕ ਹੋਰ ਪਹਿਲੂ ਦਾ ਪ੍ਰਤੀਨਿਧੀਤੱਵ ਕਰਦੀ ਹੈ।

***

ਐੱਮਜੇਪੀਐੱਸ/ਐੱਸਆਰ


(Release ID: 2064351) Visitor Counter : 26