ਵਿੱਤ ਮੰਤਰਾਲਾ
ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ 1,78,173 ਕਰੋੜ ਰੁਪਏ ਦੇ ਟੈਕਸ ਦੀ ਵੰਡ ਕੀਤੀ, ਜਿਸ ਵਿੱਚ ਅਕਤੂਬਰ, 2024 ਨੂੰ ਨਿਯਮਿਤ ਕਿਸ਼ਤ ਭੁਗਤਾਨ ਦੇ ਇਲਾਵਾ 89,0856.50 ਕਰੋੜ ਰੁਪਏ ਦੀ ਇੱਕ ਅਡਵਾਂਸ ਕਿਸ਼ਤ ਵੀ ਸ਼ਾਮਲ ਹੈ।
ਅਗਾਮੀ ਤਿਓਹਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਰਾਜਾਂ ਨੂੰ ਪੂੰਜੀਗਤ ਖਰਚੇ ਵਿੱਚ ਤੇਜ਼ੀ ਲਿਆਉਣ ਅਤੇ ਉਨ੍ਹਾਂ ਦੇ ਵਿਕਾਸ/ਭਲਾਈ ਸਬੰਧੀ ਖਰਚ ਨੂੰ ਵਿੱਤਪੋਸ਼ਿਤ ਕਰਨ ਵਿੱਚ ਸਮਰੱਥਾ ਲਈ ਅਡਵਾਂਸ ਕਿਸ਼ਤ ਜਾਰੀ ਕੀਤੀ ਗਈ
प्रविष्टि तिथि:
10 OCT 2024 1:25PM by PIB Chandigarh
ਕੇਂਦਰ ਸਰਕਾਰ ਨੇ 10 ਅਕਤੂਬਰ, 2024 ਨੂੰ ਰਾਜ ਸਰਕਾਰਾਂ ਨੂੰ 1,78,173 ਕਰੋੜ ਰੁਪਏ ਦੇ ਟੈਕਸ ਦੀ ਵੰਡ ਜਾਰੀ ਕੀਤੀ ਹੈ ਜਦਕਿ ਸਧਾਰਣ ਮਾਸਿਕ ਟੈਕਸ ਵੰਡ 89,086.50 ਕਰੋੜ ਰੁਪਏ ਹਨ। ਇਸ ਵਿੱਚ ਅਕਤੂਬਰ, 2024 ਵਿੱਚ ਨਿਯਮਿਤ ਟੈਕਸ ਕਿਸ਼ਤ ਤੋਂ ਇਲਾਵਾ ਇੱਕ ਅਡਵਾਂਸ ਕਿਸ਼ਤ ਵੀ ਸ਼ਾਮਲ ਹੈ।
ਇਹ ਵੰਡ ਅਗਾਮੀ ਤਿਓਹਾਰਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਰਾਜਾਂ ਨੂੰ ਪੂੰਜੀਗਤ ਖਰਚੇ ਵਿੱਚ ਤੇਜ਼ੀ ਲਿਆਉਣ ਅਤੇ ਆਪਣੇ ਵਿਕਾਸ/ਭਲਾਈ ਸਬੰਧੀ ਖਰਚੇ ਦਾ ਵਿੱਤ ਪੋਸ਼ਣ ਕਰਨ ਵਿੱਚ ਸਮਰੱਥ ਬਣਾਉਣ ਦੇ ਲਈ ਹੈ।
ਜਾਰੀ ਕੀਤੀ ਗਈ ਰਾਸ਼ੀ ਦਾ ਰਾਜ-ਵਾਰ ਬਿਓਰਾ ਸੂਚੀ ਵਿੱਚ ਹੇਠਾਂ ਦਿੱਤਾ ਗਿਆ ਹੈ:
ਅਕਤੂਬਰ, 2024 ਲਈ ਕੇਂਦਰੀ ਟੈਕਸਾਂ ਅਤੇ ਡਿਊਟੀਆਂ ਦੀ ਕੁੱਲ ਆਮਦਨ ਦਾ ਰਾਜ-ਵਾਰ ਵੇਰਵਾ
|
ਲੜੀ ਨੰ.
|
ਰਾਜ ਦਾ ਨਾਮ
|
ਕੁੱਲ (₹ ਕਰੋੜ)
|
|
1
|
ਆਂਧਰ ਪ੍ਰਦੇਸ਼
|
7,211
|
|
2
|
ਅਰੁਣਆਚਲ ਪ੍ਰਦੇਸ਼
|
3,131
|
|
3
|
ਅਸਾਮ
|
5,573
|
|
4
|
ਬਿਹਾਰ
|
17,921
|
|
5
|
ਛੱਤੀਸਗੜ੍ਹ
|
6,070
|
|
6
|
ਗੋਆ
|
688
|
|
7
|
ਗੁਜਰਾਤ
|
6,197
|
|
8
|
ਹਰਿਆਣਾ
|
1,947
|
|
9
|
ਹਿਮਾਚਲ ਪ੍ਰਦੇਸ਼
|
1,479
|
|
10
|
ਝਾਰਖੰਡ
|
5,892
|
|
11
|
ਕਰਨਾਟਕ
|
6,498
|
|
12
|
ਕੇਰਲਾ
|
3,430
|
|
13
|
ਮੱਧ ਪ੍ਰਦੇਸ਼
|
13,987
|
|
14
|
ਮਹਾਰਾਸ਼ਟਰ
|
11,255
|
|
15
|
ਮਣੀਪੁਰ
|
1,276
|
|
16
|
ਮੇਘਾਲਿਆ
|
1,367
|
|
17
|
ਮਿਜ਼ੋਰਮ
|
891
|
|
18
|
ਨਾਗਾਲੈਂਡ
|
1,014
|
|
19
|
ਓਡੀਸ਼ਾ
|
8,068
|
|
20
|
ਪੰਜਾਬ
|
3,220
|
|
21
|
ਰਾਜਸਥਾਨ
|
10,737
|
|
22
|
SIKKIM
ਸਿੱਕਿਮ
|
691
|
|
23
|
ਤਮਿਲ ਨਾਡੂ
|
7,268
|
|
24
|
ਤੇਲੰਗਾਨਾ
|
3,745
|
|
25
|
ਤ੍ਰਿਪੁਰਾ
|
1,261
|
|
26
|
ਉੱਤਰ ਪ੍ਰਦੇਸ਼
|
31,962
|
|
27
|
ਉੱਤਰਾਖੰਡ
|
1,992
|
|
28
|
ਵੈਸਟ ਬੰਗਾਲ
|
13,404
|
****
ਐੱਨਬੀ/ਕੇਐੱਮਐੱਨ
(रिलीज़ आईडी: 2064173)
आगंतुक पटल : 95