ਪ੍ਰਧਾਨ ਮੰਤਰੀ ਦਫਤਰ
azadi ka amrit mahotsav

21ਵੇਂ ਆਸੀਆਨ-ਭਾਰਤ ਸਮਿਟ, ਲਾਓ ਪੀਡੀਆਰ ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ

Posted On: 10 OCT 2024 5:43PM by PIB Chandigarh

21ਵੇਂ  ਆਸੀਅਨ –ਭਾਰਤ ਸਮਿਟ 10 ਅਕਤੂਬਰ 2024 ਨੂੰ ਲਾਓ ਪੀਡੀਆਰ ਦੇ ਵਿਯਨਤਿਯਾਨੇ ਵਿੱਚ ਆਯੋਜਿਤ ਕੀਤਾ ਗਿਆ। ਭਾਰਤ ਦੀ ਐਕਟ-ਈਸਟ ਪਾਲਿਸੀ ਨੇ ਇੱਕ ਦਹਾਕਾ ਪੂਰਾ ਹੋਣ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਆਸੀਆਨ ਨੇਤਾਵਾਂ ਦੇ ਨਾਲ ਆਸੀਆਨ–ਭਾਰਤ ਵਿਆਪਕ ਰਣਨੀਤਕ ਸਾਂਝੇਦਾਰੀ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਸਹਿਯੋਗ ਦੀ ਭਵਿੱਖ ਦੀ ਦਿਸ਼ਾ ਤੈਅ ਕਰਨ ਲਈ ਸ਼ਾਮਲ ਹੋਏ। ਪ੍ਰਧਾਨ ਮੰਤਰੀ ਦੀ ਇਸ ਸਮਿਟ ਵਿੱਚ ਇਹ 11ਵੀਂ ਭਾਗੀਦਾਰੀ ਸੀ।


2. ਆਪਣੇ ਸੰਬੋਧਨ ਵਿੱਚਪ੍ਰਧਾਨ ਮੰਤਰੀ ਨੇ ਆਸੀਆਨ ਏਕਤਾਆਸੀਆਨ ਕੇਂਦ੍ਰਿਯਤਾ ਅਤੇ ਇੰਡੋ-ਪੈਸੀਫਿਕ 'ਤੇ ਆਸੀਆਨ ਦ੍ਰਿਸ਼ਟੀਕੋਣ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ। 21ਵੀਂ ਸਦੀ ਨੂੰ ਏਸ਼ੀਆਈ ਸਦੀ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ-ਆਸੀਆਨ ਸਬੰਧ ਏਸ਼ੀਆ ਦੇ ਭਵਿੱਖ ਨੂੰ ਦਿਸ਼ਾ ਦੇਣ ਲਈ ਮਹੱਤਵਪੂਰਨ ਹਨ। ਭਾਰਤ ਦੀ ਐਕਟ-ਈਸਟ ਪਾਲਿਸੀ ਭਾਰਤ ਦੀ ਜੀਵਨਸ਼ਕਤੀ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਸ ਵਰ੍ਹਿਆਂ ਵਿੱਚ ਭਾਰਤ-ਆਸੀਆਨ ਵਪਾਰ ਦੁੱਗਣਾ ਹੋ ਕੇ 130 ਬਿਲੀਅਨ ਅਮਰੀਕੀ ਡਾਲਰ ਤੋਂ ਜ਼ਿਆਦਾ ਹੋ ਗਿਆ ਹੈ।   ਆਸੀਆਨ ਅੱਜ ਭਾਰਤ ਦੇ ਸਭ ਤੋਂ ਵੱਡੇ ਵਪਾਰ ਅਤੇ ਨਿਵੇਸ਼ ਭਾਈਵਾਲਾਂ ਵਿੱਚੋਂ ਇੱਕ ਹੈ। ਸੱਤ ਆਸੀਆਨ ਦੇਸ਼ਾਂ ਨਾਲ ਸਿੱਧੀ ਉਡਾਣ ਸੰਪਰਕ ਸਥਾਪਿਤ ਕੀਤਾ ਗਿਆ ਹੈ। ਖੇਤਰ ਦੇ ਨਾਲ ਫਿਨ-ਟੈਕ ਸਹਿਯੋਗ ਨਾਲ ਇੱਕ ਆਸ਼ਾਜਨਕ ਸ਼ੁਰੂਆਤ ਹੋਈ ਹੈ ਅਤੇ ਪੰਜ ਆਸੀਆਨ ਦੇਸ਼ਾਂ ਵਿੱਚ ਸਾਂਝੀ ਸੱਭਿਆਚਾਰਕ ਵਿਰਾਸਤ ਦੀ ਬਹਾਲੀ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਸੀਆਨ-ਇੰਡੀਆ ਭਾਈਚਾਰੇ ਦੇ ਲਾਭ ਲਈ ਆਰਥਿਕ ਸਮਰੱਥਾ ਦਾ ਦੋਹਨ ਕਰਨ ਦੀ ਦਿਸ਼ਾ ਵਿੱਚ ਸਮਾਂਬੱਧ ਤਰੀਕੇ ਨਾਲ ਆਸੀਆਨ-ਭਾਰਤ ਐੱਫਟੀਏ (ਏਟੀਆਈਜੀਏ) ਦੀ ਸਮੀਖਿਆ ਪੂਰੀ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾਲੰਦਾ ਯੂਨੀਵਰਸਿਟੀ ਵਿੱਚ ਆਸੀਆਨ ਨੌਜਵਾਨਾਂ ਨੂੰ ਪ੍ਰਦਾਨ ਕੀਤੇ ਗਏ ਵਜ਼ੀਫ਼ਿਆਂ ਰਾਹੀਂ ਭਾਰਤ-ਆਸੀਆਨ ਗਿਆਨ ਸਾਂਝੇਦਾਰੀ ਵਿੱਚ ਹੋਈ ਪ੍ਰਗਤੀ ਬਾਰੇ ਦੱਸਿਆ।

3      “ਕਨੈਕਟੀਵਿਟੀ ਅਤੇ ਲਚੀਲਾਪਣ” ਥੀਮ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 10 ਨੁਕਾਤੀ ਯੋਜਨਾ ਦਾ ਐਲਾਨ ਕੀਤਾ, ਜਿਸ ਵਿੱਚ ਸ਼ਾਮਲ ਹਨ:


 

i)      ਸਾਲ 2025 ਨੂੰ ਆਸੀਆਨ –ਭਾਰਤ ਟੂਰਿਜ਼ਮ ਵਰ੍ਹੇ ਦੇ ਰੂਪ ਵਿੱਚ ਮਨਾਉਣਾ, ਜਿਸ ਲਈ ਭਾਰਤ ਸੰਯੁਕਤ ਗਤੀਵਿਧੀਆਂ ਲਈ 5 ਮਿਲੀਅਨ ਅਮਰੀਕੀ ਡਾਲਰ ਉਪਲਬਧ ਕਰਵਾਏਗਾ;

ii) ਯੁਵਾ ਸਮਿਟ, ਸਟਾਰਟਅੱਪ ਮਹੋਤਸਵ, ਹੈਕਾਥੌਨ, ਸੰਗੀਤ ਮਹੋਤਸਵ, ਆਸੀਆਨ-ਭਾਰਤ ਥਿੰਕ ਟੈਂਕ ਨੈੱਟਵਰਕ ਅਤੇ ਦਿੱਲੀ ਵਾਰਤਾ ਸਹਿਤ ਕਈ ਕੇਂਦ੍ਰਿਤ ਗਤੀਵਿਧੀਆਂ ਦੇ ਜ਼ਰੀਏ ਐਕਟ-ਈਸਟ ਪਾਲਿਸੀ ਦੇ ਇੱਕ ਦਹਾਕੇ ਦਾ ਉਤਸਵ ਮਨਾਇਆ;

ii) ਆਸੀਆਨ-ਭਾਰਤ ਵਿਗਿਆਨ ਅਤੇ ਟੈਕਨੋਲੋਜੀ ਵਿਕਾਸ ਨਿਧੀ ਦੇ ਤਹਿਤ ਆਸੀਆਨ-ਭਾਰਤ ਮਹਿਲਾ ਵਿਗਿਆਨਿਕ ਸੰਮੇਲਨ ਆਯੋਜਿਤ ਕਰਨਾ;

ii) ਨਾਲੰਦਾ ਯੂਨੀਵਰਸਿਟੀ ਵਿੱਚ ਵਜ਼ੀਫਿਆਂ ਦੀ ਸੰਖਿਆ ਦੁੱਗਣੀ ਕਰਨਾ ਅਤੇ ਭਾਰਤ ਵਿੱਚ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਆਸੀਆਨ ਵਿਦਿਆਰਥੀਆਂ ਲਈ ਨਵੇਂ ਵਜ਼ੀਫੇ ਦਾ ਪ੍ਰਾਵਧਾਨ ਕਰਨਾ;

v 2025 ਤੱਕ ਆਸੀਆਨ –ਭਾਰਤ ਟ੍ਰੇਡ ਇਨ ਗੁੱਡਸ ਐਗਰੀਮੈਂਟ

vi ਆਪਦਾ ਲਚੀਲਾਪਣ ਵਧਾਉਣਾ, ਜਿਸ ਲਈ ਭਾਰਤ 5 ਮਿਲੀਅਨ ਅਮਰੀਕੀ ਡਾਲਰ ਉਪਲਬਧ ਕਰਵਾਏਗਾ;

vii ਸਿਹਤ ਦੀ ਦਿਸ਼ਾ ਵਿੱਚ ਸਿਹਤ ਮੰਤਰੀਆਂ ਦਾ ਇੱਕ ਨਵਾਂ ਟ੍ਰੈਕ ਸ਼ੁਰੂ ਕਰਨਾ;

viii) ਡਿਜੀਟਲ ਅਤੇ ਸਾਈਬਰ ਨੀਤੀ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਆਸੀਆਨ-ਭਾਰਤ ਸਾਈਬਰ ਨੀਤੀ ਵਾਰਤਾ ਦਾ ਇੱਕ ਨਿਯਮਿਤ ਤੰਤਰ ਸ਼ੁਰੂ ਕਰਨਾ;

ix) ਗ੍ਰੀਨ ਹਾਈਡ੍ਰੋਜਨ ‘ਤੇ ਵਰਕਸ਼ਾਪ; ਅਤੇ

x) ਜਲਵਾਯੂ ਪੁਨਰ ਉਥਾਨ ਦੀ ਦਿਸ਼ਾ ਵਿੱਚ ‘ਮਾਂ ਦੇ ਲਈ ਇੱਕ ਪੇੜ ਲਗਾਓ’ ਅਭਿਯਾਨ ਵਿੱਚ ਸ਼ਾਮਲ ਹੋਣ ਲਈ ਆਸੀਆਨ ਨੇਤਾਵਾਂ ਨੂੰ ਸੱਦਾ ਦੇਣਾ।

4 ਬੈਠਕ ਵਿੱਚ, ਨੇਤਾਵਾਂ ਨੇ ਇੱਕ ਨਵੀਂ ਆਸੀਆਨ-ਭਾਰਤ ਕਾਰਜ ਯੋਜਨਾ (2026-2030 ) ਬਣਾਉਣ ‘ਤੇ ਸਹਿਮਤੀ ਵਿਅਕਤੀ ਕੀਤੀ, ਜੋ ਆਸੀਆਨ-ਭਾਰਤ ਸਾਂਝੇਦਾਰੀ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰਨ ਵਿੱਚ ਦੋਵੇਂ ਧਿਰਾਂ ਦਾ ਮਾਰਗਦਰਸ਼ਨ ਕਰੇਗੀ ਅਤੇ ਦੋ ਸੰਯੁਕਤ ਸੰਬੋਧਨਾਂ ਨੂੰ ਅਪਣਾਇਆ ਗਿਆ;

i)  ਭਾਰਤ ਦੀ ਐਕਟ ਈਸਟ ਪਾਲਿਸੀ (ਏਈਪੀ) ਦੇ ਸਮਰਥਨ ਨਾਲ ਇੰਡੋ–ਪੈਸਿਫਿਕ (ਏਓਆਈਪੀ) ‘ਤੇ ਆਸੀਆਨ ਆਊਟਲੁੱਕ ਦੇ ਸੰਦਰਭ ਵਿੱਚ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਲਈ ਆਸੀਆਨ-ਭਾਰਤ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ‘ਤੇ ਸੰਯੁਕਤ ਸੰਬੋਧਨ- ਨੇਤਾਵਾਂ ਨੇ ਆਸੀਆਨ ਅਤੇ ਭਾਰਤ ਦਰਮਿਆਨ ਸਾਂਝੇਦਾਰੀ ਨੂੰ ਅੱਗੇ ਵਧਾਉਣ ਵਿੱਚ ਭਾਰਤ ਦੀ ਐਕਟ-ਈਸਟ ਪਾਲਿਸੀ ਦੇ ਯੋਗਦਾਨ ਨੂੰ ਮਾਨਤਾ ਦਿੱਤੀ। ਸੰਯੁਕਤ ਸੰਬੋਧਨ ਦਾ ਪੂਰਾ ਪਾਠ ਇੱਥੇ ਦੇਖਿਆ ਜਾ ਸਕਦਾ ਹੈ।

ii) ਡਿਜੀਟਲ ਪਰਿਵਰਤਨ ਨੂੰ ਅੱਗੇ ਵਧਾਉਣ ‘ਤੇ ਆਸੀਆਨ-ਭਾਰਤ ਸੰਯੁਕਤ ਸੰਬੋਧਨ ਨੇਤਾਵਾਂ ਨੇ ਡਿਜੀਟਲ ਪਰਿਵਰਤਨ ਦੇ ਖੇਤਰ ਵਿੱਚ ਭਾਰਤ  ਦੀ ਅਗਵਾਈ ਦੀ ਸ਼ਲਾਘਾ ਕੀਤੀ ਅਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਵਿੱਚ ਭਾਰਤ ਦੇ ਨਾਲ ਸਾਂਝੇਦਾਰੀ ਦਾ ਸੁਆਗਤ ਕੀਤਾ। ਸੰਯੁਕਤ ਸੰਬੋਧਨ ਦਾ ਪੂਰਾ ਪਾਠ  ਇੱਥੇ  ਦੇਖਿਆ ਜਾ ਸਕਦਾ ਹੈ।  

5 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 21ਵੇਂ ਆਸੀਆਨ-ਭਾਰਤ ਸਮਿਟ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕਰਨ ਅਤੇ ਉਨ੍ਹਾਂ ਦੇ ਗਰਮਜੋਸ਼ੀ ਭਰੀ ਮਹਿਮਾਨਨਵਾਜ਼ੀ ਦੇ ਲਈ ਲਾਓਸ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ ਤਿੰਨ ਵਰ੍ਹਿਆਂ ਵਿੱਚ ਤਾਲਮੇਲ ਦੇਸ਼ ਦੇ ਰੂਪ ਵਿੱਚ ਸਿੰਗਾਪੁਰ ਦੀ ਰਚਨਾਤਮਕ ਭੂਮਿਕਾ ਲਈ ਵੀ ਧੰਨਵਾਦ ਕੀਤਾ ਅਤੇ ਭਾਰਤ ਨਵੇਂ ਤਾਲਮੇਲ ਵਾਲਾ ਦੇਸ਼, ਫਿਲੀਪਿੰਜ਼ ਦੇ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜਤਾਈ।

 

***

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ



(Release ID: 2064172) Visitor Counter : 8