ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 9 ਅਕਤੂਬਰ ਨੂੰ ਮਹਾਰਾਸ਼ਟਰ ਵਿੱਚ 7600 ਕਰੋੜ ਰੁਪਏ ਤੋਂ ਅਧਿਕ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ


ਪ੍ਰਧਾਨ ਮੰਤਰੀ ਨਾਗਪੁਰ ਵਿੱਚ ਡਾ. ਬਾਬਾਸਾਹੇਬ ਅੰਬੇਡਕਰ ਇੰਟਰਨੈਸ਼ਨਲ ਏਅਰਪੋਰਟ ਦੇ ਅੱਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਸ਼ਿਰਡੀ ਏਅਰ ਪੋਰਟ ‘ਤੇ ਨਵੇਂ ਏਕੀਕ੍ਰਿਤ ਟਰਮੀਨਲ ਭਵਨ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਭਾਰਤੀ ਕੌਸ਼ਲ ਸੰਸਥਾਨ ਮੁੰਬਈ ਅਤੇ ਵਿਦਯਾ ਸਮਿਕਸ਼ਾ ਕੇਂਦਰ ਮਹਾਰਾਸ਼ਟਰ ਦਾ ਉਦਘਾਟਨ ਕਰਨਗੇ

Posted On: 08 OCT 2024 7:31PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 9 ਅਕਤੂਬਰ ਨੂੰ ਦੁਪਹਿਰ ਕਰੀਬ 1 ਵਜੇ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਮਹਾਰਾਸ਼ਟਰ ਵਿੱਚ 7600 ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

 

ਪ੍ਰਧਾਨ ਮੰਤਰੀ ਕੁੱਲ 7000 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੀ ਡਾ. ਬਾਬਾਸਾਹੇਬ ਅੰਬੇਡਕਰ ਇੰਟਰਨੈਸ਼ਨਲ ਏਅਰਪੋਰਟ, ਨਾਗਪੁਰ ਦੇ ਅੱਪਗ੍ਰੇਡੇਸ਼ਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਮੈਨੂਫੈਕਚਰਿੰਗ, ਐਵੀਏਸ਼ਨ, ਟੂਰਿਜ਼ਮ, ਲੌਜਿਸਟਿਕਸ ਅਤੇ ਹੈਲਥਕੇਅਰ ਸਹਿਤ ਕਈ ਖੇਤਰਾਂ ਵਿੱਚ ਵਿਕਾਸ ਲਈ ਉਤਪ੍ਰੇਰਕ ਦਾ ਕੰਮ ਕਰੇਗਾ, ਜਿਸ ਨਾਲ ਨਾਗਪੁਰ ਸ਼ਹਿਰ ਅਤੇ ਵਿਆਪਕ ਵਿਦਰਭ ਖੇਤਰ ਨੂੰ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ ਸ਼ਿਰਡੀ ਏਅਰਪੋਰਟ ‘ਤੇ 645 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਏਕੀਕ੍ਰਿਤ ਟਰਮੀਨਲ ਭਵਨ ਦਾ ਨੀਂਹ ਪੱਥਰ ਰੱਖਣਗੇ। ਇਸ ਨਾਲ ਸ਼ਿਰਡੀ ਆਉਣ ਵਾਲੇ ਧਾਰਮਿਕ ਟੂਰਿਸਟਾਂ ਦੇ ਲਈ ਵਿਸ਼ਵ ਪੱਧਰੀ ਸੁਵਿਧਾਵਾਂ ਅਤੇ ਸੁਖ ਸੁਵਿਧਾਵਾਂ ਮਿਲਣਗੀਆਂ। ਪ੍ਰਸਤਾਵਿਤ ਟਰਮੀਨਲ ਦੇ ਨਿਰਮਾਣ ਦੀ ਥੀਮ ਸਾਈਂ ਬਾਬਾ ਦੇ ਅਧਿਆਤਮਿਕ ਨਿੰਮ ਦੇ ਰੁੱਖ ‘ਤੇ ਅਧਾਰਿਤ ਹੈ।

 

ਪ੍ਰਧਾਨ ਮੰਤਰੀ ਸਾਰਿਆਂ ਦੇ ਲਈ ਕਿਫਾਇਤੀ ਅਤੇ ਸੁਲਭ ਸਿਹਤ ਸੇਵਾ ਸੁਨਿਸ਼ਚਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ, ਮਹਾਰਾਸ਼ਟਰ ਵਿੱਚ ਮੁੰਬਈ, ਨਾਸਿਕ, ਜਾਲਨਾ, ਅਮਰਾਵਤੀ, ਗੜਚਿਰੌਲੀ, ਬੁਲਢਾਣਾ, ਵਾਸ਼ਿਮ, ਭੰਡਾਰਾ, ਹਿੰਗੋਲੀ ਅਤੇ ਅੰਬਰਨਾਥ (ਠਾਣੇ) ਵਿੱਚ ਸਥਿਤ 10 ਸਰਕਾਰੀ ਮੈਡੀਕਲ ਕਾਲਜਾਂ ਦੇ ਸੰਚਾਲਨ ਦੀ ਸ਼ੁਰੂਆਤ ਕਰਨਗੇ। ਇਹ ਕਾਲਜ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਸੀਟਾਂ ਨੂੰ ਵਧਾਉਣ ਦੇ ਨਾਲ-ਨਾਲ ਲੋਕਾਂ ਨੂੰ ਖਾਸ ਕਰਕੇ ਟੇਰਿਟ੍ਰੀ ਹੈਲਥਕੇਅਰ ਵੀ ਪ੍ਰਦਾਨ ਕਰਨਗੇ।

 

ਭਾਰਤ ਨੂੰ ‘ਵਿਸ਼ਵ ਦੀ ਕੌਸ਼ਲ ਰਾਜਧਾਨੀ’ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਦੇ ਅਨੁਸਾਰ, ਪ੍ਰਧਾਨ ਮੰਤਰੀ ਭਾਰਤੀ ਕੌਸ਼ਲ ਸੰਸਥਾਨ (ਆਈਆਈਐੱਸ) ਮੁੰਬਈ ਦਾ ਵੀ ਉਦਘਾਟਨ ਕਰਨਗੇ, ਜਿਸ ਦਾ ਉਦੇਸ ਅਤਿਆਧੁਨਿਕ ਤਕਨੀਕ ਅਤੇ ਵਿਵਹਾਰਕ ਟ੍ਰੇਨਿੰਗ ਦੇ ਨਾਲ ਉਦਯੋਗ ਲਈ ਲਾਇਕ ਕਾਰਜਬਲ ਤਿਆਰ ਕਰਨਾ ਹੈ। ਜਨਤਕ-ਨਿਜੀ ਭਾਗੀਦਾਰੀ ਮਾਡਲ ਦੇ ਤਹਿਤ ਸਥਾਪਿਤ, ਇਹ ਟਾਟਾ ਐਜੂਕੇਸ਼ਨਲ ਐਂਡ ਡਿਵੈਲਪਮੈਂਟ ਟਰੱਸਟ ਅਤੇ ਭਾਰਤ ਸਰਕਾਰ ਦੇ ਦਰਮਿਆਨ ਇੱਕ ਸਹਿਯੋਗ ਹੈ। ਸੰਸਥਾਨ ਮੈਕਟ੍ਰੋਨਿਕਸ, ਆਰਟੀਫਿਸ਼ੀਅਲ ਇੰਟੈਲੀਜੈਂਸ, ਡੇਟਾ ਐਨਾਲਿਟਿਕਸ, ਉਦਯੋਗਿਕ ਸਵੈਚਾਲਨ ਅਤੇ ਰੋਬੋਟਿਕਸ ਜਿਹੇ ਅਤਿਅਧਿਕ ਵਿਸ਼ਿਸ਼ਟ ਖੇਤਰਾਂ ਵਿੱਚ ਟ੍ਰੇਨਿੰਗ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਮਹਾਰਾਸ਼ਟਰ ਦੇ ਵਿਦਯਾ ਸਮੀਕਸ਼ਾ ਕੇਂਦਰ (ਵੀਐੱਸਕੇ) ਦਾ ਉਦਘਾਟਨ ਕਰਨਗੇ। ਵੀਐੱਸਕੇ ਵਿਦਿਆਰਥੀਆਂ ਅਤੇ ਪ੍ਰਸ਼ਾਸਕਾਂ ਨੂੰ ਸਮਾਰਟ ਉਪਸਥਿਤੀ, ਸਵਾਧਿਯਾਏ ਜਿਹੇ ਲਾਈਵ ਚੈਟਬੌਟ ਦੇ ਮਾਧਿਅਮ ਨਾਲ ਮਹੱਤਵਪੂਰਨ ਅਕਾਦਮਿਕ ਅਤੇ ਪ੍ਰਸ਼ਾਸਨਿਕ ਡੇਟਾ ਤੱਕ ਪਹੁੰਚ ਪ੍ਰਦਾਨ ਕਰੇਗਾ। ਇਹ ਸਕੂਲਾਂ ਨੂੰ ਸੰਸਾਧਨਾਂ ਦਾ ਪ੍ਰਭਾਵੀ ਢੰਗ ਨਾਲ ਪ੍ਰਬੰਧਨ ਕਰਨ, ਮਾਪਿਆਂ ਅਤੇ ਰਾਜ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਉੱਤਰਦਾਈ ਸਹਾਇਤਾ ਪ੍ਰਦਾਨ ਕਰਨ ਲਈ ਉੱਚ ਗੁਣਵੱਤਾ ਵਾਲੀਆਂ ਜਾਣਕਾਰੀਆਂ ਪ੍ਰਦਾਨ ਕਰੇਗਾ। ਇਹ ਲਰਨਿੰਗ ਦੇ ਤੌਰ ਤਰੀਕਿਆਂ ਅਤੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੇ ਗਏ ਨਿਰਦੇਸ਼ਾਤਮਕ ਸੰਸਾਧਨ ਵੀ ਪ੍ਰਦਾਨ ਕਰੇਗਾ।

 

************

ਐੱਮਜੇਪੀਐੱਸ/ਐੱਸਆਰ


(Release ID: 2063757) Visitor Counter : 38