ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦ ਨੂੰ ਉਸ ਦੇ 7ਵੇਂ ਸਥਾਪਨਾ ਦਿਵਸ ‘ਤੇ ਵਧਾਈ ਦਿੱਤੀ


ਚਿਕਿਤਸਾ ਦੀ ਏਕੀਕ੍ਰਿਤ ਪ੍ਰਣਾਲੀ ਦਾ ਵਿਚਾਰ ਦੁਨੀਆ ਭਰ ਵਿੱਚ ਪ੍ਰਸਿੱਧੀ ਹਾਸਲ ਕਰ ਰਿਹਾ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ

ਚਿਕਿਤਆਂ ਦੀਆਂ ਵਿਭਿੰਨ ਪ੍ਰਣਾਲੀਆਂ ਵਿੱਚ ਸ਼ਾਮਲ ਲੋਕਾਂ ਦਰਮਿਆਨ ਸਹਿਯੋਗ ‘ਤੇ ਜ਼ੋਰ ਦਿੱਤਾ

Posted On: 09 OCT 2024 2:17PM by PIB Chandigarh

ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (8 ਅਕਤੂਬਰ, 2024) ਨਵੀਂ ਦਿੱਲੀ ਵਿਖੇ ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦ (ਏਆਈਆਈਏ) ਦਾ 7ਵਾਂ ਸਥਾਪਨਾ ਦਿਵਸ ਮਨਾਇਆ।

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਆਯੁਰਵੇਦ ਦੁਨੀਆ ਦੀ ਸਭ ਤੋਂ ਪੁਰਾਣੀ ਚਿਕਿਤਸਾ ਪ੍ਰਣਾਲੀਆਂ ਵਿੱਚੋਂ ਇੱਕ ਹੈ। ਇਹ ਵਿਸ਼ਵ ਨੂੰ ਭਾਰਤ ਦਾ ਅਨਮੋਲ ਉਪਹਾਰ ਹੈ। ਆਯੁਰਵੇਦ ਮਨ, ਸਰੀਰ ਅਤੇ ਆਤਮਾ ਦੇ ਦਰਮਿਆਨ ਸੰਤੁਲਨ ਬਣਾਏ ਰੱਖਣ ਦੇ ਨਾਲ-ਨਾਲ ਸਮੁੱਚੇ ਸਿਹਤ ਪ੍ਰਬੰਧਨ ‘ਤੇ ਜ਼ੋਰ ਦਿੰਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਆਪਣੇ ਆਲੇ-ਦੁਆਲੇ ਦੇ ਰੁੱਖਾਂ-ਪੌਦਿਆਂ ਦੇ ਔਸ਼ਧੀ ਮਹੱਤਵ ਬਾਰੇ ਹਮੇਸ਼ਾ ਜਾਗਰੂਕ ਰਹੇ ਹਾਂ ਅਤੇ ਉਨ੍ਹਾਂ ਦਾ ਉਪਯੋਗ ਕਰਦੇ ਰਹੇ ਹਾਂ। ਆਦਿਵਾਸੀ ਸਮਾਜ ਵਿੱਚ ਜੜੀ-ਬੂਟੀਆਂ ਅਤੇ ਔਸ਼ਧੀ ਪੌਦਿਆਂ ਦੇ ਗਿਆਨ ਦੀ ਪਰੰਪਰਾ ਅਧਿਕ ਸਮ੍ਰਿੱਧ ਰਹੀ ਹੈ। ਲੇਕਿਨ ਜਿਵੇਂ-ਜਿਵੇਂ ਸਮਾਜ ਨੇ ਆਧੁਨਿਕਤਾ ਨੂੰ ਅਪਣਾਇਆ ਅਤੇ ਪ੍ਰਕਿਰਿਤੀ ਤੋਂ ਦੂਰ ਹੁੰਦੇ ਗਏ, ਅਸੀਂ ਉਸ ਪਰੰਪਰਾਗਤ ਗਿਆਨ ਦਾ ਉਪਯੋਗ ਕਰਨਾ ਬੰਦ ਕਰ ਦਿੱਤਾ।

ਘਰੇਲੂ ਨੁਸਖਿਆਂ ਨੂੰ ਅਪਣਾਉਣ ਤੋਂ ਜ਼ਿਆਦਾ ਅਸਾਨ ਹੋ ਗਿਆ ਡਾਕਟਰ ਤੋਂ ਦਵਾਈ ਲੈਣਾ। ਹੁਣ ਲੋਕਾਂ ਵਿੱਚ ਜਾਗਰੂਕਤਾ ਵਧ ਰਹੀ ਹੈ। ਅੱਜ ਪੂਰੇ ਵਿਸ਼ਵ ਵਿੱਚ ਏਕੀਕ੍ਰਿਤ ਚਿਕਿਤਸਾ ਪ੍ਰਣਾਲੀ ਦਾ ਵਿਚਾਰ ਲੋਕਪ੍ਰਿਅ ਹੋ ਰਿਹਾ ਹੈ। ਵਿਭਿੰਨ ਚਿਕਿਸਤਾ ਪ੍ਰਣਾਲੀਆਂ ਪੂਰਕ ਪ੍ਰਣਾਲੀਆਂ ਦੇ ਰੂਪ ਵਿੱਚ ਲੋਕਾਂ ਨੂੰ ਸਿਹਤ ਪ੍ਰਦਾਨ ਕਰਨ ਵਿੱਚ ਮਦਦ ਕਰ ਰਹੀਆਂ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਆਯੁਰਵੇਦ ‘ਤੇ ਪੀੜ੍ਹੀ ਦਰ ਪੀੜ੍ਹੀ ਸਾਡਾ ਅਟੁੱਟ ਵਿਸ਼ਵਾਸ ਹੈ। ਕੁਝ ਲੋਕ ਇਸ ਭਰੋਸੇ ਦਾ ਫਾਇਦਾ ਚੁੱਕ ਕੇ ਭੋਲੇ-ਭਾਲੇ ਲੋਕਾਂ ਨੂੰ ਧੋਖਾ ਦਿੰਦੇ ਹਨ। ਉਹ ਝੂਠੀਆਂ ਸੂਚਨਾਵਾਂ ਫੈਲਾਉਂਦੇ ਹਨ ਅਤੇ ਝੂਠੇ ਦਾਅਵੇ ਕਰਦੇ ਹਨ, ਜਿਸ ਨਾਲ ਨਾ ਕੇਵਲ ਜਨਤਾ ਦੇ ਪੈਸੇ ਅਤੇ ਸਿਹਤ ਨੂੰ ਨੁਕਸਾਨ ਹੁੰਦਾ ਹੈ, ਬਲਕਿ ਆਯੁਰਵੇਦ ਵੀ ਬਦਨਾਮ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਅਧਿਕ ਤੋਂ ਅਧਿਕ ਯੋਗ ਡਾਕਟਰਾਂ ਦੀ ਜ਼ਰੂਰਤ ਹੈ ਤਾਕਿ ਲੋਕਾਂ ਨੂੰ ਅਣਪੜ੍ਹ ਡਾਕਟਰਾਂ ਕੋਲ ਨਾ ਜਾਣਾ ਪਵੇ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਆਯੁਰਵੇਦ ਕਾਲਜਾਂ ਅਤੇ ਵਿਦਿਆਰਥੀਆਂ ਦੀ ਸੰਖਿਆ ਵਿੱਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਨਿਕਟ ਭਵਿੱਖ ਵਿੱਚ ਯੋਗ ਆਯੁਰਵੇਦ ਡਾਕਟਰਾਂ ਦੀ ਉਪਲਬਧਤਾ ਵਧੇਗੀ।

ਰਾਸ਼ਟਰਪਤੀ ਨੇ ਕਿਹਾ ਕਿ ਆਯੁਰਵੇਦ ਦਾ ਵਿਕਾਸ ਨਾ ਕੇਵਲ ਮਨੁੱਖਾਂ ਲਈ ਬਲਕਿ ਜਾਨਵਰਾਂ ਅਤੇ ਵਾਤਾਵਰਣ ਲਈ ਵੀ ਫਾਇਦੇਮੰਦ ਹੋਵੇਗਾ। ਕਈ ਰੁੱਖ-ਪੌਦੇ ਅਲੋਪ ਹੁੰਦੇ ਜਾ ਰਹੇ ਹਨ ਕਿਉਂਕਿ ਸਾਨੂੰ ਉਨ੍ਹਾਂ ਦੀ ਉਪਯੋਗਕਤਾ ਬਾਰੇ ਜਾਣਕਾਰੀ ਨਹੀਂ ਹੈ। ਜਦੋਂ ਸਾਨੂੰ ਉਨ੍ਹਾਂ ਦਾ ਮਹੱਤਵ ਪਤਾ ਚਲੇਗਾ ਤਾਂ ਅਸੀਂ ਉਨ੍ਹਾਂ ਦੀ ਸੰਭਾਲ ਕਰਾਂਗੇ।

ਰਾਸ਼ਟਰਪਤੀ ਨੇ ਕਿਹਾ ਕਿ ਚਿਕਿਤਸਾ ਦੀਆਂ ਵਿਭਿੰਨ ਪ੍ਰਣਾਲੀਆਂ ਨਾਲ ਜੁੜੇ ਲੋਕ ਅਕਸਰ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਪ੍ਰਣਾਲੀ ਸਭ ਤੋਂ ਚੰਗੀ ਹੈ। ਆਪਸ ਵਿੱਚ ਸਿਹਤਮੰਦ ਮੁਕਾਬਲਾ ਹੋਣਾ ਚੰਗੀ ਗੱਲ ਹੈ ਲੇਕਿਨ ਇੱਕ-ਦੂਸਰੇ ਦੀ ਆਲੋਚਨਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ। ਇਲਾਜ ਦੀਆਂ ਵਿਭਿੰਨ ਪ੍ਰਣਾਲੀਆਂ ਨਾਲ ਜੁੜੇ ਲੋਕਾਂ ਵਿੱਚ ਸਹਿਯੋਗ ਦੀ ਭਾਵਨਾ ਹੋਣੀ ਚਾਹੀਦੀ ਹੈ। ਸਾਰਿਆਂ ਦਾ ਉਦੇਸ਼ ਮਰੀਜ਼ਾਂ ਨੂੰ ਠੀਕ ਕਰਨਾ ਅਤੇ ਮਨੁੱਖਤਾ ਨੂੰ ਲਾਭ ਪਹੁੰਚਾਉਣਾ ਹੈ। ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ ਕਿ ' सर्वे सन्तु निरामैया ' -  ਸਾਰੇ ਰੋਗ ਮੁਕਤ ਹੋਣ।

ਰਾਸ਼ਟਰਪਤੀ ਨੇ ਕਿਹਾ ਕਿ ਆਯੁਰਵੇਦ ਦੀ ਪ੍ਰਾਸੰਗਿਗਤਾ ਸੁਨਿਸ਼ਚਿਤ ਕਰਨ ਲਈ ਸਾਨੂੰ ਖੋਜ ਅਤੇ ਦਵਾਈਆਂ ਦੀ ਗੁਣਵੱਤਾ ਵਿੱਚ ਨਿਰੰਤਰ ਸੁਧਾਰ ‘ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ। ਸਾਨੂੰ ਆਯੁਰਵੇਦ ਵਿੱਦਿਅਕ ਸੰਸਥਾਵਾਂ ਨੂੰ ਵੀ ਸਸ਼ਕਤ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦ ਨੇ ਪਰੰਪਰਾਗਤ ਸਿੱਖਿਆ ਨੂੰ ਆਧੁਨਿਕ ਤਕਨੀਕ ਨਾਲ ਜੋੜ ਕੇ, ਬਹੁਤ ਘੱਟ ਸਮੇਂ ਵਿੱਚ ਆਯੁਰਵੇਦ ਚਿਕਿਤਸਾ, ਸਿੱਖਿਆ, ਖੋਜ ਅਤੇ ਸਮੁੱਚੀ ਸਿਹਤ ਸੇਵਾ ਵਿੱਚ ਖੁਦ ਨੂੰ ਸਥਾਪਿਤ ਕੀਤਾ ਹੈ।

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ-

 

*******

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2063553) Visitor Counter : 18