ਵਿੱਤ ਮੰਤਰਾਲਾ
azadi ka amrit mahotsav

ਚਾਲੂ ਵਿੱਤ ਵਰ੍ਹੇ 2024-25 ਵਿੱਚ 56 ਲੱਖ ਤੋਂ ਅਧਿਕ ਨਾਮਾਂਕਣ ਦੇ ਨਾਲ ਅਟਲ ਪੈਨਸ਼ਨ ਯੋਜਨਾ (ਏਪੀਵਾਈ) ਦੇ ਤਹਿਤ ਕੁੱਲ ਨਾਮਾਂਕਣ 7 ਕਰੋੜ ਨੂੰ ਪਾਰ ਕਰ ਗਿਆ

Posted On: 08 OCT 2024 9:01PM by PIB Chandigarh

ਇਹ ਯੋਜਨਾ ਆਪਣੇ 10ਵੇਂ ਵਰ੍ਹੇ ਵਿੱਚ ਹੈ, ਅਤੇ ਇਸ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਚਾਲੂ ਵਿੱਤ ਵਰ੍ਹੇ 2024-25 ਵਿੱਚ 56 ਲੱਖ ਤੋਂ ਅਧਿਕ ਨਾਮਾਂਕਣ ਦੇ ਨਾਲ ਯੋਜਨਾ ਦੇ ਤਹਿਤ ਕੁੱਲ ਨਾਮਾਂਕਣ 7 ਕਰੋੜ ਨੂੰ ਪਾਰ ਕਰ ਗਿਆ ਹੈ।

ਪੀਐੱਫਆਰਡੀਏ ਨੇ ਹਾਲ ਹੀ ਵਿੱਚ ਯੋਜਨਾ ਬਾਰੇ ਜਾਗਰੂਕਤਾ ਫੈਲਾਉਣ ਲਈ ਕਈ ਪਹਿਲਾਂ ਕੀਤੀਆਂ ਹਨ ਜਿਵੇਂ ਰਾਜ ਅਤੇ ਜ਼ਿਲ੍ਹਾ ਪੱਧਰਾਂ ‘ਤੇ ਏਪੀਵਾਈ ਆਊਟਰੀਚ ਪ੍ਰੋਗਰਾਮ ਆਯੋਜਿਤ ਕਰਨਾ, ਜਾਗਰੂਕਤਾ ਅਤੇ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਨਾ, ਵਿਭਿੰਨ ਮੀਡੀਆ ਚੈਨਲਾਂ ਰਾਹੀਂ ਪ੍ਰਚਾਰ, ਹਿੰਦੀ, ਅੰਗ੍ਰੇਜ਼ੀ ਅਤੇ 21 ਖੇਤਰੀ ਭਾਸ਼ਾਵਾਂ ਵਿੱਚ ਇੱਕ ਪੇਜ਼ ਦਾ ਸਰਲ ਏਪੀਵਾਈ ਫਲਾਇਰ/ਹੈਂਡਆਊਟ ਜਾਰੀ ਕਰਨ ਸਮੇਤ ਪ੍ਰਦਰਸ਼ਨ ਦੀ ਨਿਰੰਤਰ ਸਮੀਖਿਆ ਕਰਨਾ।

ਪੈਨਸ਼ਨ ਦੇ ਦਾਇਰੇ ਵਿੱਚ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਨੂੰ ਲਿਆਉਣ ਦੀ ਇਹ ਉਪਲਬਧੀ ਸਾਰੇ ਬੈਂਕਾਂ ਅਤੇ ਐੱਸਐੱਲਬੀਸੀ/ਯੂਟੀਐੱਲਬੀਸੀ ਦੇ ਅਣਥੱਕ ਪ੍ਰਯਾਸਾਂ ਨਾਲ ਸੰਭਵ ਹੋਈ ਹੈ।

ਏਪੀਵਾਈ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਨਾ ਕੇਵਲ ਗ੍ਰਾਹਕਾਂ ਨੂੰ ਜੀਵਨ ਭਰ ਪਰਿਭਾਸ਼ਿਤ ਅਤੇ ਗਰੰਟੀਸ਼ੁਦਾ ਪੈਨਸ਼ਨ ਰਾਸ਼ੀ ਪ੍ਰਦਾਨ ਕਰਕੇ ‘ਸੰਪੂਰਨ ਸੁਰਕਸ਼ਾ ਕਵਚ’ ਪ੍ਰਦਾਨ ਕਰਦਾ ਹੈ, ਬਲਕਿ ਗ੍ਰਾਹਕ ਦੀ ਮੌਤ ਤੋਂ ਬਾਅਦ ਪਤੀ ਜਾਂ ਪਤਨੀ ਨੂੰ ਵੀ ਸਮਾਨ ਪੈਨਸ਼ਨ ਰਾਸ਼ੀ ਪ੍ਰਦਾਨ ਕਰਕੇ ਅਤੇ ਫਿਰ ਗ੍ਰਾਹਕ ਅਤੇ ਪਤੀ ਜਾਂ ਪਤਨੀ ਦੀ ਮੌਤ ਦੇ ਬਾਅਦ ਨਾਮਜ਼ਦ ਵਿਅਕਤੀ ਨੂੰ ਸੰਪੂਰਨ ਰਾਸ਼ੀ (60 ਵਰ੍ਹਿਆਂ ਦੀ ਉਮਰ ਤੱਕ ਸੰਚਿਤ) ਵਾਪਸ ਕਰਕੇ ਪਰਿਵਾਰ ਨੂੰ ਵੀ ਪ੍ਰਦਾਨ ਕਰਦਾ ਹੈ।

ਏਪੀਵਾਈ, ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਸਮਾਜਿਕ ਸੁਰੱਖਿਆ ਯੋਜਨਾ ਹੈ ਜੋ 9 ਮਈ, 2015 ਨੂੰ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦੇਸ਼ ਸਾਰੇ ਭਾਰਤੀਆਂ, ਵਿਸ਼ੇਸ਼ ਤੌਰ ‘ਤੇ ਗ਼ਰੀਬਾਂ, ਵੰਚਿਤਾਂ ਅਤੇ ਅਸੰਗਠਿਤ ਖੇਤਰ ਦੇ ਸ਼੍ਰਮਿਕਾਂ ਲਈ ਇੱਕ ਸਰਵ ਵਿਆਪਕ ਸਮਜਿਕ ਸੁਰੱਖਿਆ ਪ੍ਰਣਾਲੀ ਬਣਾਉਣਾ ਹੈ।

  

****

ਐੱਨਬੀ/ਕੇਐੱਮਐੱਨ



(Release ID: 2063467) Visitor Counter : 11