ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਪਣਾ ਲਿਖਿਆ ਗਰਬਾ ਗੀਤ ‘ਆਵਤੀ ਕਲਾਇਆ ਮਦੀ ਵਾਯਾ ਕਲਾਇਆ’ ਸਾਂਝਾ ਕੀਤਾ
प्रविष्टि तिथि:
07 OCT 2024 10:44AM by PIB Chandigarh
ਸ਼੍ਰੀ ਮੋਦੀ ਨੇ ਗਰਬਾ ਗੀਤ ਦੀ ਮਧੁਰ ਪੇਸ਼ਕਾਰੀ ਲਈ ਪੂਰਵਾ ਮੰਤਰੀ ਦਾ ਧੰਨਵਾਦ ਕੀਤਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਵੀ ਦੁਰਗਾ ਦੀ ਪ੍ਰਾਰਥਨਾ ਦੇ ਰੂਪ ਵਿੱਚ ਲਿਖਿਆ ਇੱਕ ਗਰਬਾ ਗੀਤ ‘ਆਵਤੀ ਕਲਾਇਆ ਮਦੀ ਵਾਯਾ ਕਲਾਇਆ’ ਸਾਂਝਾ ਕੀਤਾ।
ਸ਼੍ਰੀ ਮੋਦੀ ਨੇ ਗਰਬਾ ਗੀਤ ਗਾਉਣ ਲਈ ਗਾਇਕਾ ਪੂਰਵਾ ਮੰਤਰੀ ਦਾ ਵੀ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:
“ਇਹ ਨਵਰਾਤਰੀ ਦਾ ਸ਼ੁਭ ਅਵਸਰ ਹੈ ਅਤੇ ਲੋਕ ਮਾਂ ਦੁਰਗਾ ਦੀ ਭਗਤੀ ਵਿੱਚ ਇਕਜੁੱਟ ਹੋ ਕੇ ਅਲੱਗ-ਅਲੱਗ ਤਰੀਕਿਆਂ ਨਾਲ ਜਸ਼ਨ ਮਨਾ ਰਹੇ ਹਨ। ਸ਼ਰਧਾ ਅਤੇ ਆਨੰਦ ਦੀ ਇਸ ਭਾਵਨਾ ਵਿੱਚ ਇੱਥੇ #AavatiKalay ਪੇਸ਼ ਹੈ। ਇਹ ਗਰਬਾ ਗੀਤ ਮੈਂ ਉਨ੍ਹਾਂ ਦੀ ਸ਼ਕਤੀ ਅਤੇ ਕਿਰਪਾ ਲਈ ਇੱਕ ਪ੍ਰਾਰਥਨਾ ਦੇ ਰੂਪ ਵਿੱਚ ਲਿਖਿਆ ਹੈ। ਉਨ੍ਹਾਂ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਸਾਰਿਆਂ ‘ਤੇ ਬਣਿਆ ਰਹੇ।”
"નવરાત્રીના આ પાવન પર્વની મા દુર્ગાની આરાધના સાથે જોડાયેલા લોકો જુદી જુદી રીતે ઉજવણી કરી રહ્યા છે. શ્રદ્ધા અને ભક્તિના આવા જ ભાવથી મેં પણ “આવતી કળાય માડી આવતી કળાય” નામે એક ગરબાની શબ્દરચના કરી છે. મા જગદંબાના અનંત આશીર્વાદ હરહંમેશ આપણા સૌ પર બની રહે….. #AavatiKalay"
“ਨਵਰਾਤਰੀ ਦਾ ਇਹ ਸ਼ੁਭ ਤਿਉਹਾਰ ਮਾਂ ਦੁਰਗਾ ਦੀ ਪੂਜਾ ਨਾਲ ਜੁੜੇ ਲੋਕਾਂ ਦੁਆਰਾ ਅਲੱਗ-ਅਲੱਗ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਇਸੇ ਆਸਥਾ ਅਤੇ ਸ਼ਰਧਾ ਦੀ ਭਾਵਨਾ ਨਾਲ ਮੈਂ “ਆਵਤੀ ਕਲਾਇਆ ਮਦੀ ਕਲਾਇਆ” ਸਿਰਲੇਖ ਵਾਲਾ ਇੱਕ ਗਰਬਾ ਵੀ ਰਚਿਆ ਹੈ। ਮਾਂ ਜਗਦੰਬਾ ਹਮੇਸ਼ਾ ਸਾਡੇ ਸਾਰਿਆਂ ‘ਤੇ ਬਣੀ ਰਹੇ... ….. #AavatiKalay"
“ਮੈਂ ਇਸ ਗਰਬਾ ਨੂੰ ਗਾਉਣ ਤੇ ਇਸ ਦੀ ਇੰਨੀ ਮਧੁਰ ਪੇਸ਼ਕਾਰੀ ਦੇਣ ਲਈ ਇੱਕ ਪ੍ਰਤਿਭਾਸ਼ਾਲੀ ਉੱਭਰਦੀ ਗਾਇਕਾ ਪੂਰਵਾ ਮੰਤਰੀ ਦਾ ਧੰਨਵਾਦ ਕਰਦਾ ਹਾਂ।#AavatiKalay"
*********
ਐੱਮਜੇਪੀਐੱਸ/ਆਰਟੀ
(रिलीज़ आईडी: 2062803)
आगंतुक पटल : 75
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam