ਰਾਸ਼ਟਰਪਤੀ ਸਕੱਤਰੇਤ
azadi ka amrit mahotsav g20-india-2023

ਭਾਰਤ ਦੇ ਰਾਸ਼ਟਰਪਤੀ ਨੇ ਮੋਹਨਲਾਲ ਸੁਖਾਡੀਆ ਯੂਨੀਵਰਸਿਟੀ (Mohanlal Sukhadia University) ਦੇ 32ਵੇਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ

Posted On: 03 OCT 2024 1:56PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (3 ਅਕਤੂਬਰ, 2024) ਨੂੰ ਰਾਜਸਥਾਨ ਦੇ ਉਦੈਪੁਰ ਵਿੱਚ ਮੋਹਨਲਾਲ ਸੁਖਾਡੀਆ ਯੂਨੀਵਰਸਿਟੀ (Mohanlal Sukhadia University) ਦੇ 32ਵੇਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਇਹ ਤੇਜ਼ੀ ਨਾਲ ਬਦਲਾਅ ਦਾ ਸਮਾਂ ਹੈ, ਜੋ ਗਿਆਨ, ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਵੀ ਹੋ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਮੇਸ਼ਾ “ਵਿਦਿਆਰਥੀ ਦੀ ਭਾਵਨਾ” ਬਣਾਏ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨਿਰੰਤਰ ਸਖਤ ਮਿਹਨਤ ਅਤੇ ਸਮਰਪਣ ਜੀਵਨ ਭਰ ਉਨ੍ਹਾਂ ਦੇ ਕੰਮ ਆਏਗਾ।

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਆਪਣੀਆਂ ਮਹੱਤਵਅਕਾਂਖਿਆਵਾਂ ਅਤੇ ਸਮਾਜਿਕ ਸੰਵੇਦਨਸ਼ੀਲਤਾ ਦੇ ਦਰਮਿਆਨ ਸੰਤੁਲਨ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੰਵੇਦਨਸ਼ੀਲਤਾ ਇੱਕ ਸੁਭਾਵਿਕ ਗੁਣ ਹੈ। ਕੁਝ ਲੋਕ ਪਰਿਵੇਸ਼, ਸਿੱਖਿਆ ਅਤੇ ਕਦਰਾਂ-ਕੀਮਤਾਂ ਵਿੱਚ ਮੌਜੂਦ ਬੁਰਾਈਆਂ ਨਾਲ ਅੰਨ੍ਹੇ ਸੁਆਰਥ ਦਾ ਰਾਹ ਅਪਣਾ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਦੂਸਰਿਆਂ ਦਾ ਭਲਾ ਕਰਨ ਨਾਲ ਹੀ ਆਪਣੀ ਭਲਾਈ ਕੀਤੀ ਜਾ ਸਕਦੀ ਹੈ। 

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਅਜਿਹਾ ਕੋਈ ਕੰਮ ਨਾ ਕਰਨ ਦੀ ਤਾਕੀਦ ਕੀਤੀ ਜਿਸ ਨਾਲ ਉਨ੍ਹਾਂ ਦੇ ਚਰਿੱਤਰ ‘ਤੇ ਧੱਬਾ ਲਗੇ। ਉਨ੍ਹਾਂ ਨੇ ਕਿਹਾ ਕਿ ਉੱਚਤਮ ਮੋਰਲ ਵੈਲਿਊਜ਼ ਨੂੰ ਉਨ੍ਹਾਂ ਦੇ ਆਚਰਣ ਅਤੇ ਕਾਰਜਸ਼ੈਲੀ ਦਾ ਹਿੱਸਾ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਜੀਵਨ ਦੇ ਹਰ ਪਹਿਲੂ ਵਿੱਚ ਇਮਾਨਦਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਹਰ ਕਾਰਜ ਨਿਆਂਪੂਰਣ ਅਤੇ ਨੈਤਿਕ ਹੋਣਾ ਚਾਹੀਦਾ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਸਸ਼ਕਤੀਕਰਣ ਦਾ ਸਭ ਤੋਂ ਚੰਗਾ ਮਾਧਿਅਮ ਹੈ। ਉਨ੍ਹਾਂ ਨੇ ਇਹ ਜਾਣ ਕੇ ਖੁਸ਼ੀ ਜਤਾਈ ਕਿ ਮੋਹਨਲਾਲ ਸੁਖਾਡੀਆ ਯੂਨੀਵਰਸਿਟੀ ਛੇ ਦਹਾਕਿਆਂ ਤੋਂ ਵੱਧ ਸਮੇਂ ਤੋਂ ਉੱਚ ਸਿੱਖਿਆ ਪ੍ਰਦਾਨ ਕਰ ਰਹੀ ਹੈ। ਇਸ ਯੂਨੀਵਰਸਿਟੀ ਵਿੱਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਭਾਈਚਾਰਿਆਂ ਤੋਂ ਵਿਦਿਆਰਥੀਆਂ ਦੀ ਵੱਡੀ ਸੰਖਿਆ ਹੈ। ਉਨ੍ਹਾਂ ਨੇ ਕਿਹਾ ਕਿ ਸਮਾਵੇਸ਼ੀ ਸਿੱਖਿਆ ਦੇ ਜ਼ਰੀਏ ਸਮਾਜਿਕ ਨਿਆਂ ਦੀ ਦਿਸ਼ਾ ਵਿੱਚ ਇਹ ਇੱਕ ਮਹੱਤਵਪੂਰਨ ਯੋਗਦਾਨ ਹੈ। 

ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਮੋਹਨਲਾਲ ਸੁਖਾਡੀਆ ਯੂਨੀਵਰਸਿਟੀ ਨੇ ਕਈ ਪਿੰਡਾਂ ਨੂੰ ਗੋਦ ਲਿਆ ਹੈ ਅਤੇ ਵਿਦਿਆਰਥੀਆਂ ਨੂੰ ਪਿੰਡ ਦੇ ਵਿਕਾਸ ਵਿੱਚ ਸ਼ਾਮਲ ਕੀਤਾ ਹੈ। ਰਾਸ਼ਟਰਪਤੀ ਨੇ ਯੂਨੀਵਰਸਿਟੀ ਦੀ ਆਪਣੇ ਸਮਾਜਿਕ ਜ਼ਿੰਮੇਦਾਰੀ ਦੇ ਪ੍ਰਤੀ ਸੁਚੇਤ ਜਵਾਬਦੇਹੀ ਦੀ ਸ਼ਲਾਘਾ ਕੀਤੀ। 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

 

************

ਐੱਮਜੇਪੀਐੱਸ/ਐੱਸਆਰ



(Release ID: 2062238) Visitor Counter : 7