ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਆਕਾਸ਼ਵਾਣੀ ਨੇ ‘ਸਵੱਛਤਾ ਹੀ ਸੇਵਾ’ ਅਭਿਯਾਨ ਦੇ ਵੱਡੇ ਪੱਧਰ ‘ਤੇ ਵਿਆਪਕ ਨਿਵਾਰਕ ਹੈਲਥ ਚੈਕਅੱਪ ਕੈਂਪਸ, ਸਫਾਈ ਮਿਤ੍ਰ ਸੁਰਕਸ਼ਾ ਸਿਵਿਰਸ ਅਤੇ ਯੋਗ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ


ਇਨ੍ਹਾਂ ਪ੍ਰਯਾਸਾਂ ਨਾਲ ਸਿਹਤ ਸਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਵਧੇਗੀ, ਸਿਹਤ ਸਬੰਧੀ ਆਦਤਾਂ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਸਾਰਿਆਂ ਦੇ ਲਈ ਇੱਕ ਸਵੱਛ ਅਤੇ ਸਿਹਤਮੰਦ ਵਾਤਾਵਰਣ ਦੇ ਨਿਰਮਾਣ ਵਿੱਚ ਯੋਗਦਾਨ ਹੋਵੇਗਾ

Posted On: 03 OCT 2024 9:27AM by PIB Chandigarh

‘ਸਵੱਛਤਾ ਹੀ ਸੇਵਾ 2024’ ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ, ਆਕਾਸ਼ਵਾਣੀ, ਨਵੀਂ ਦਿੱਲੀ ਨੇ 1-2 ਅਕਤੂਬਰ, 2024 ਦੇ ਦੌਰਾਨ ਦੋ ਦਿਨੀਂ ਵਿਆਪਕ ਨਿਵਾਰਕ ਹੈਲਥ ਚੈਕਅੱਪ ਕੈਂਪਸ, ਸਫਾਈ ਮਿਤ੍ਰ ਸੁਰਕਸ਼ਾ ਸਿਵਿਰ ਅਤੇ ਸਫਾਈ ਮਿਤ੍ਰਾਂ ਦੇ ਲਈ ਯੋਗ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ। 30 ਸਤੰਬਰ ਅਤੇ 1 ਅਕਤੂਬਰ ਨੂੰ ਆਕਾਸ਼ਵਾਣੀ ਕੈਂਪਸ ਵਿੱਚ ਸਾਡੇ ਸਵੱਛਤਾ ਨਾਇਕਾਂ ਦੇ ਲਈ ਕਈ ਹਸਪਤਾਲਾਂ ਦੁਆਰਾ ਮੁਫ਼ਤ ਅੱਖਾਂ, ਡੈਂਟਲ, ਗਾਇਨੇਕੋਲੋਜੀਕਲ, ਸਕਿੱਨ, ਗੈਸਟ੍ਰੋਇੰਸਟਾਈਨਲ ਅਤੇ ਸਧਾਰਣ ਜਾਂਚੀ ਦੀ ਵਿਵਸਥਾ ਕੀਤੀ ਗਈ ਸੀ। 

ਆਕਾਸ਼ਵਾਣੀ ਮਿਤ੍ਰਾਂ ਦੀ ਹੈਲਥ ਦੇ ਲਈ ਆਕਾਸ਼ਵਾਣੀ ਅਤੇ ਈਐੱਸਆਈਸੀ ਨੇ ਹੱਥ ਮਿਲਾਇਆ

ਸਫਾਈ ਮਿਤ੍ਰਾਂ ਦੇ ਨਾਲ ਦੀਰਘਕਾਲੀ ਸਹਿਯੋਗ ਲਈ ਈਐੱਸਆਈਸੀ ਹਸਪਤਾਲ ਅਤੇ ਮੈਡੀਕਲ ਕਾਲਜ, ਫਰੀਦਾਬਾਦ (ਐੱਨਆਈਟੀ) ਨਾਲ ਇੱਕ ਸਹਿਯੋਗਾਤਮਕ ਸਬੰਧ ਵੀ ਸਥਾਪਿਤ ਕੀਤਾ ਗਿਆ। ਈਐੱਸਆਈਸੀ ਨੇ ਸਾਡੇ ਸਫਾਈ ਮਿਤ੍ਰਾਂ ਦੇ ਲਈ ਮੌਕੇ ‘ਤੇ ਹੀ ਫ੍ਰੀ ਰਜਿਸਟ੍ਰੇਸ਼ਨ, ਜਨਰਲ ਫਿਜੀਸ਼ਿਅਨਸ ਤੋਂ ਸਧਾਰਣ ਸਲਾਹ ਅਤੇ ਨੁਸਖਿਆਂ ਲਈ ਓਪੀਡੀ ਦੀ ਪਰਚੀ ਅਤੇ ਮਾਹਿਰ ਮਸ਼ਵਰੇ (ਜ਼ਰੂਰਤ ਅਨੁਸਾਰ) ਲਈ ਰੈਫਰਲ ਪ੍ਰਦਾਨ ਕੀਤੇ। ਹਰੇਕ ਸਫਾਈ ਮਿਤ੍ਰ ਲਈ ਉਨ੍ਹਾਂ ਦੇ ਸਾਰੇ ਨੁਸਖੇ ਅਤੇ ਪ੍ਰੀਖਣ ਰਿਪੋਰਟ ਠੀਕ ਠਾਕ ਰੱਖਣ ਲਈ ਇੱਕ ਮੈਡੀਕਲ ਫਾਈਲ ਬਣਾਈ ਗਈ। 

ਫ੍ਰੀ ਹੈਲਥ ਟੈਸਟਸ ਅਤੇ ਏਬੀਐੱਚਏ (ABHA) ਨਾਮਾਂਕਨ

ਡਾ. ਲਾਲ ਪੈਥਲੈਬਸ  ਦੁਆਰਾ ਕੰਪਲੈਕਸ ਵਿੱਚ ਕੰਮ ਕਰਨ ਵਾਲੇ 200 ਸਫਾਈ ਕਰਮੀਆਂ, ਸੁਰੱਖਿਆ ਗਾਰਡਾਂ, ਆਊਟਸੋਰਸ ਡਰਾਈਵਰਾਂ ਅਤੇ ਐੱਮਟੀਐੱਸ ਕਰਮਚਾਰੀਆਂ ਲਈ ਬਲੱਡ ਟੈਸਟਿੰਗ ਸੁਵਿਧਾ ਮੁਫ਼ਤ ਪ੍ਰਦਾਨ ਕੀਤੀ ਗਈ। 1 ਅਕਤੂਬਰ ਨੂੰ, ਸਫਾਈ ਮਿਤ੍ਰਾਂ ਅਤੇ ਪ੍ਰਸਾਰ ਭਾਰਤ ਦੇ ਹੋਰ ਕਰਮਚਾਰੀਆਂ ਦਰਮਿਆਨ ਆਯੁਸ਼ਮਾਨ ਭਾਰਤ ਪੀਐੱਮਜੇਏਵਾਈ ਅਤੇ ਏਬੀਐੱਚਏ ਕਾਰਡ ਦੇ ਲਾਭਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਯੋਗ ਲਾਭਾਰਥੀਆਂ ਦੇ ਨਵੇਂ ਨਾਮਾਂਕਨ ਲਈ ਆਕਾਸ਼ਵਾਣੀ ਭਵਨ ਵਿੱਚ ਇੱਕ ਬੂਥ ਸਥਾਪਿਤ ਕੀਤਾ ਗਿਆ ਸੀ। 

ਸਵੱਛਤਾ ਕਰਮੀਆਂ ਦੇ ਲਈ ਯੋਗ ਟ੍ਰੇਨਿੰਗ ਅਤੇ ਧੋਖਾਧੜੀ ਨਾਲ ਸਬੰਧਿਤ ਜਾਗਰੂਕਤਾ ਸੈਸ਼ਨ

ਸਵੱਛਤਾ ਕਰਮਚਾਰੀਆਂ ਦਰਮਿਆਨ ਯੋਗ ਦੇ ਲਾਭਾਂ ਬਾਰੇ ਜਾਗਰੂਕਤਾ ਵਧਾਉਣ ਲਈ, ਦਫ਼ਤਰਾਂ ਵਿੱਚ ਸਾਰੇ ਸਵੱਛਤਾ ਕਰਮਚਾਰੀਆਂ ਲਈ ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਦੇ ਵਿਦਿਆਰਥੀਆਂ ਦੀ ਇੱਕ ਟੀਮ ਦੇ ਸਹਿਯੋਗ ਨਾਲ ਇੱਕ ਯੋਗ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਤੋਂ ਇਲਾਵਾ, ਕੋਟਕ ਮਹਿੰਦ੍ਰਾ ਬੈਂਕ ਲਿਮਿਟਿਡ ਦੇ ਸਹਿਯੋਗ ਨਾਲ ਧੋਖਾਧੜੀ ਨਾਲ ਸਬੰਧਿਤ ਜਾਗਰੂਕਤਾ ਬਾਰੇ ਇੱਕ ਸੰਵਾਦਾਤਮਕ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਲਗਭਗ 50 ਅਧਿਕਾਰੀਆਂ ਨੇ ਹਿੱਸਾ ਲਿਆ। 

ਸੁਰਕਸ਼ਾ ਸ਼ਿਵਿਰ ਵਿੱਚ ਮਹਿਲਾ ਸਫਾਈ ਮਿਤ੍ਰਾਂ ਲਈ ਫ੍ਰੀ ਗਾਇਨੇਕੋਲੋਜੀਕਲ ਮਹਿਲਾ ਰੋਗ ਸਬੰਧੀ ਜਾਂਚ

ਸੁਰਕਸ਼ਾ ਸ਼ਿਵਿਰ ਵਿੱਚ, ਗੁਰੂਗ੍ਰਾਮ ਦੇ ਆਟ੍ਰੇਮਿਸ ਹਸਪਤਾਲ ਦੇ ਸਹਿਯੋਗ ਨਾਲ ਮਹਿਲਾ ਸਫਾਈ ਮਿਤ੍ਰਾਂ ਦੀ ਫ੍ਰੀ ਮਹਿਲਾ ਰੋਗ ਸਬੰਧੀ ਜਾਂਚ ਕੀਤੀ ਗਈ। ਇਸ ਪਹਿਲ ਦਾ ਉਦੇਸ਼ ਸਵੱਛਤਾ ਕਰਮੀਆਂ ਦਰਮਿਆਨ ਮਹਿਲਾਵਾਂ ਦੀ ਸਹਿਤ ਅਤੇ ਭਲਾਈ ਨੂੰ ਹੁਲਾਰਾ ਦੇਣਾ ਅਤੇ ਉਨ੍ਹਾਂ  ਲਈ ਜ਼ਰੂਰੀ ਹੈਲਥਕੇਅਰ ਦੀ ਸੁਲਭਤਾ ਸੁਨਿਸ਼ਚਿਤ ਕਰਨਾ ਹੈ। ਇਸ ਆਯੋਜਨ ਨੇ ਨਾ ਕੇਵਲ ਮਹੱਤਵਪੂਰਨ ਸਿਹਤ ਸੇਵਾਵਾਂ ਦੀ ਪੇਸ਼ਕਸ਼ ਕੀਤੀ, ਬਲਕਿ ਮਹਿਲਾਵਾਂ ਦੀ ਸਿਹਤ ਸਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਵੀ ਵਧਾਈ ਅਤੇ ਸਫਾਈ ਮਿਤ੍ਰਾਂ ਨੂੰ ਆਪਂਣੀ ਹੈਲਥ ਨੂੰ ਪ੍ਰਾਥਮਿਕਤਾ ਦੇਣ ਅਤੇ ਰੈਗੂਲਰ ਮੈਡੀਕਲ ਚੈਕਅੱਪ ਕਰਵਾਉਣ ਲਈ ਪ੍ਰੋਤਸਾਹਿਤ ਕੀਤਾ। 

ਸੁਰਕਸ਼ਾ ਸ਼ਿਵਿਰ ਵਿੱਚ ਸਫਾਈ ਮਿਤ੍ਰਾਂ ਲਈ ਅੱਖਾਂ ਦੇ ਫ੍ਰੀ ਟੈਸਟ ਦੀ ਸੁਵਿਧਾ ਪ੍ਰਦਾਨ ਕੀਤੀ ਗਈ

ਸਾਡੇ ਸਫਾਈ ਮਿਤ੍ਰਾਂ ਲਈ ਪੂਰਨ 6/6 ਵਿਜ਼ਨ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ, ਸੁਰਕਸ਼ਾ ਸ਼ਿਵਿਰ ਦੌਰਾਨ ਮੈਸਰਜ਼ ਲਾਰੇਂਸ ਐਂਡ ਮੇਯੋ (M/s Lawrence & Mayo) ਦੁਆਰਾ ਅੱਖਾਂ ਦੀ ਮੁਫ਼ਤ ਜਾਂਚ ਦੀ ਸੁਵਿਧਾ ਦੀ ਪੇਸ਼ਕਸ਼ ਕੀਤੀ ਗਈ। ਇਸ ਪਹਿਲ ਨੇ ਸਫਾਈ ਕਰਮੀਆਂ ਨੂੰ ਜ਼ਰੂਰੀ ਵਿਜ਼ਨ ਸਬੰਧੀ ਦੇਖਭਾਲ ਸੁਲਭ ਕਰਵਾਉਂਦੇ ਹੋਏ, ਉਨ੍ਹਾਂ ਦਰਮਿਆਨ ਅੱਖਾਂ ਦੀ ਸਿਹਤ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। 

ਆਕਾਸ਼ਵਾਣੀ ਡਾਇਰੈਕਟੋਰੇਟ ਵਿੱਚ ਸਵੱਛਤਾ ਸੈਲਫੀ ਪੁਆਇੰਟ ਸਥਾਪਿਤ

ਸਵੱਛਤਾ ਨੂੰ ਹੁਲਾਰਾ ਦੇਣ ਅਤੇ ਸਵੱਛ ਭਾਰਤ ਅਭਿਯਾਨ ਵਿੱਚ ਕਮਿਊਨਿਟੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਆਕਾਸ਼ਵਾਣੀ ਡਾਇਰੈਕਟੋਰੇਟ ਵਿੱਚ ਇੱਕ ‘ਸਵੱਛਤਾ ਸੈਲਫੀ ਪੁਆਇੰਟ’ ਸਥਾਪਿਤ ਕੀਤਾ ਗਿਆ ਹੈ। ਸਵੱਛਤਾ ਅਤੇ ਸਾਫ ਸਫਾਈ ਬਣਾਏ ਰੱਖਣ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਦੇ ਹੋਏ, ਇਹ ਆਕਰਸ਼ਕ ਪਹਿਲ ਕਰਮਚਾਰੀਆਂ ਅਤੇ ਵਿਜ਼ੀਟਰਾਂ ਨੂੰ ਨਿਰਦੇਸ਼ਿਤ ਬਿੰਦੂਆਂ ‘ਤੇ ਸੈਲਫੀ ਲੈਣ ਲਈ ਸੱਦਾ ਦਿੰਦੀ ਹੈ। ਹੈਸ਼ਟੈਗ #ਸਵੱਛਤਾ ਸੈਲਫੀ ਦੇ ਨਾਲ ਸੋਸ਼ਲ ਮੀਡੀਆ ‘ਤੇ ਆਪਣੀ ਸੈਲਫੀ ਸਾਂਝੀ ਕਰਕੇ, ਪ੍ਰਤੀਭਾਗੀ ਸਵੱਛਤਾ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾ ਸਕਦੇ ਹਨ ਅਤੇ ਦੂਸਰਿਆਂ ਨੂੰ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਸਕਦੇ ਹਨ। 

‘ਸਵੱਛਤਾ ਹੀ ਸੇਵਾ ਅਭਿਯਾਨ’ ਦੇ ਤਹਿਤ ਆਕਾਸ਼ਵਾਣੀ ਦੀਆਂ ਵਿਭਿੰਨ ਪਹਿਲਕਦਮੀਆਂ ਸਫਾਈ ਕਰਮੀਆਂ ਦੀ ਸਿਹਤ ਅਤੇ ਭਲਾਈ ਪ੍ਰਤੀ ਇੱਕ ਮਜ਼ਬੂਤ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਵਿਆਪਕ ਨਿਵਾਰਕ ਹੈਲਥ ਚੈਕਅੱਪ ਕੈਂਪਸ, ਸਫਾਈ ਮਿਤ੍ਰ ਸੁਰਕਸ਼ਾ ਸ਼ਿਵਿਰ ਅਤੇ ਯੋਗ ਟ੍ਰੇਨਿੰਗ ਸੈਸ਼ਨ ਆਯੋਜਿਤ ਕਰਕੇ, ਆਕਾਸ਼ਵਾਣੀ ਨੇ ਨਾ ਕੇਵਲ ਸਰੀਰਕ ਸਿਹਤ ਨੂੰ ਹੁਲਾਰਾ ਦਿੱਤਾ ਹੈ ਬਲਕਿ ਸ਼੍ਰਮਿਕਾਂ ਦਰਮਿਆਨ ਸਮੁਦਾਏ ਦੀ ਭਾਵਨਾ ਅਤੇ ਸਮਰਥਨ ਨੂੰ ਵੀ ਹੁਲਾਰਾ ਦਿੱਤਾ ਹੈ। ਇਨ੍ਹਾਂ ਪ੍ਰਯਾਸਾਂ ਨੇ ਸਿਹਤ ਸਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਨੂੰ ਹੁਲਾਰਾ ਦਿੱਤਾ, ਸਿਹਤਮੰਦ ਆਦਤਾਂ ਨੂੰ ਪ੍ਰੋਤਸਾਹਿਤ ਕੀਤਾ ਅਤੇ ਅੰਤ ਵਿੱਚ ਸਾਰਿਆਂ ਲਈ ਇੱਕ ਸਵੱਛ ਅਤੇ ਸਿਹਤਮੰਦ ਵਾਤਾਵਰਣ ਦੇ ਨਿਰਮਾਣ ਵਿੱਚ ਯੋਗਦਾਨ ਕੀਤਾ। 

ਡਾਇਰੈਕਟੋਰੇਟ ਦੇ ਸੋਸ਼ਲ ਮੀਡੀਆ ਲਿੰਕ:

https://x.com/AkashvaniAIR/status/1841177010519097371?t=6BXj0qu2Em_9FEajovkUzQ&s=08

https://x.com/AkashvaniAIR/status/1841164054397690002?t=uEpXY2YK9vUJ9tQV0ChTZQ&s=08

https://x.com/AkashvaniAIR/status/1841162213601476746?t=vceS0fEU95xvrQibfjh_Lw&s=08

https://x.com/AkashvaniAIR/status/1841159594111852998?t=zq48O7WUDsdrQyco89BwTg&s=08

https://x.com/AkashvaniAIR/status/1841157109573931394?t=X9fcM08nD45naylCkEkcBA&s=08

https://x.com/AkashvaniAIR/status/1841154993400778858?t=l3hmvUFIeLVXBbteynXQ-g&s=08

https://x.com/AkashvaniAIR/status/1841151378795708542?t=ETE-Ipske20hc4AFYggUww&s=08

https://x.com/AkashvaniAIR/status/1841145862807781436?t=JGNMW-2liDDX-R3lyMY5rw&s=08

https://x.com/AkashvaniAIR/status/1841143269662622110?t=v6Rk982pwv8GhBq73QSrcQ&s=08

https://x.com/AkashvaniAIR/status/1841141688011485199?t=CLCQG6Rb9U0suSaaFrzmRg&s=08

https://x.com/AkashvaniAIR/status/1841097316268196104?t=hQErg-FhMhj_BdwqfRlA-A&s=08

https://x.com/AkashvaniAIR/status/1841096433786634438?t=wuEMiWYtkb2WokHXsTGTYA&s=08

https://x.com/AkashvaniAIR/status/1841096120434332120?t=JK4dM0vD2V4aBPM6xa_75g&s=08

Social Media Links by some of the Field Stations:

https://x.com/AkashvaniTvm/status/1841013846862872797?t=dfHmQyEJ5YMtzvm08Laygw&s=08

https://www.facebook.com/share/p/fenEcSsRCtSuTauH/?mibextid=A7sQZp

https://www.facebook.com/61552410694570/posts/122186920742080356/?mibextid=rS40aB7S9Ucbxw6v

https://m.facebook.com/story.php?story_fbid=pfbid0EuQYTizULbxdHAXc7wNVpiVyTiShNMVRj2ozGe4r1kxthbpfiqG2C9HwTC1bC5EVl&id=61550023055354&sfnsn=wa

https://x.com/AIRPatna/status/1841310212877132262?t=ilL8G6KKil9-UR-_5MeneA&s=08

https://www.instagram.com/p/DAnMCkHScgb/?igsh=ZjJodGRjeno2bHAy

https://x.com/sanjulata_air/status/1841357206362669091?s=48

https://x.com/AIRVsp/status/1841369362143531191?t=pvFUfBcLV9RQZ_IdrgLNMA&s=08

https://x.com/sanjulata_air/status/1841356386657247685?s=12

https://x.com/NabmBbsr/status/1841076555340014031

*****

ਧਰਮੇਂਦਰ ਤਿਵਾਰੀ/ਸ਼ਿਤਿਜ ਸਿੰਘਾ


(Release ID: 2061822) Visitor Counter : 25