ਰਾਸ਼ਟਰਪਤੀ ਸਕੱਤਰੇਤ
ਭਾਰਤੀ ਪੁਲਿਸ ਸੇਵਾ ਦੇ ਪ੍ਰੋਬੇਸ਼ਨਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
30 SEP 2024 2:06PM by PIB Chandigarh
ਭਾਰਤੀ ਪੁਲਿਸ ਸੇਵਾ ਦੇ 76 ਆਰਆਰ (2023 ਬੈਚ) ਦੇ ਪ੍ਰੋਬੇਸ਼ਨਰਾਂ ਦੇ ਇੱਕ ਸਮੂਹ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਪ੍ਰੋਬੇਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਵਿਭਿੰਨ ਅਖਿਲ ਭਾਰਤੀ ਸੇਵਾਵਾਂ ਵਿੱਚੋਂ ਭਾਰਤੀ ਪੁਲਿਸ ਸੇਵਾ ਦਾ ਆਪਣਾ ਇੱਕ ਅਲੱਗ ਮਹੱਤਵ ਹੈ। ਕਾਨੂੰਨ ਅਤੇ ਵਿਵਸਥਾ ਨਾ ਕੇਵਲ ਸ਼ਾਸਨ ਦੀ ਨੀਂਹ ਹੈ, ਬਲਕਿ ਇਹ ਆਧੁਨਿਕ ਰਾਸ਼ਟਰ ਦਾ ਅਧਾਰ ਵੀ ਹੈ। ਸਰਲ ਸ਼ਬਦਾਂ ਵਿੱਚ, ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਕਈ ਸਥਲਾਂ ਅਤੇ ਕਈ ਸਥਿਤੀਆਂ ਵਿੱਚ ਉਹ ਸਾਥੀ ਨਾਗਰਿਕਾਂ ਦੇ ਲਈ ਰਾਸ਼ਟਰ ਦਾ ਚੇਹਰਾ ਅਤੇ ਰਾਸ਼ਟਰ ਦੀ ਪ੍ਰਸ਼ਾਸਨਿਕ ਮਸ਼ੀਨਰੀ ਦੇ ਨਾਲ ਉਨ੍ਹਾਂ ਦੇ ਸੰਪਰਕ ਹੋਣਗੇ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਆਉਣ ਵਾਲੇ ਵਰ੍ਹਿਆਂ ਵਿੱਚ ਨਵੀਆਂ ਉਚਾਈਆਂ ਨੂੰ ਛੂਹਣ ਦਾ ਲਕਸ਼ ਰੱਖਦਾ ਹੈ, ਅਜਿਹੇ ਵਿੱਚ ਆਈਪੀਐੱਸ ਅਧਿਕਾਰੀਆਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਆਰਥਿਕ ਵਿਕਾਸ ਅਤੇ ਸਮਾਜਿਕ ਵਿਕਾਸ ਤਦੇ ਸੰਭਵ ਹੈ ਜਦੋਂ ਕਾਨੂੰਨ ਦਾ ਸ਼ਾਸਨ ਸਥਾਪਿਤ ਹੋਵੇ। ਕਾਨੂੰਨ ਅਤੇ ਵਿਵਸਥਾ ਬਣੇ ਰੱਖਣ, ਨਿਆਂ ਸੁਨਿਸ਼ਚਿਤ ਕਰਨ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਬਿਨਾ ਪ੍ਰਗਤੀ ਇੱਕ ਅਰਥਹੀਣ ਸ਼ਬਦ ਬਣ ਜਾਂਦੀ ਹੈ।
ਰਾਸ਼ਟਰਪਤੀ ਨੇ ਹਾਲ ਦੇ ਵਰ੍ਹਿਆਂ ਵਿੱਚ ਮਹਿਲਾ ਆਈਪੀਐੱਸ ਅਧਿਕਾਰੀਆਂ ਦੀ ਸੰਖਿਆ ਵਿੱਚ ਤੇਜ਼ੀ ਨਾਲ ਹੋਏ ਵਾਧੇ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਵਧਦੀ ਸੰਖਿਆ ਪੁਲਿਸਿੰਗ ਦੇ ਸਮੁੱਚੇ ਚਰਿੱਤਰ ਅਤੇ ਪੁਲਿਸ-ਭਾਈਚਾਰੇ ਸਬੰਧਾਂ ਨੂੰ ਬਿਹਤਰ ਬਣਾ ਸਕਦੀ ਹੈ ਅਤੇ ਇਹ ਰਾਸ਼ਟਰ ਦੇ ਲਈ ਵੀ ਲਾਭਪ੍ਰਦ ਸਿੱਧ ਹੋਵੇਗੀ।
ਰਾਸ਼ਟਰਪਤੀ ਨੇ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣਾ, ਅਪਰਾਧ ਦੀ ਰੋਕਥਾਮ ਅਤੇ ਪਤਾ ਲਗਾਉਣਾ ਅਤੇ ਪੁਲਿਸਿੰਗ ਦੇ ਹੋਰ ਪਹਿਲੂਆਂ ਨੂੰ ਟੈਕਨੋਲੋਜੀ ਵਿੱਚ ਪ੍ਰਗਤੀ ਤੋਂ ਲਾਭ ਮਿਲਿਆ ਹੈ। ਹਾਲਾਕਿ, ਇਸ ਦਾ ਦੂਸਰਾ ਪਹਿਲੂ ਇਹ ਹੈ ਕਿ ਅਪਰਾਧੀਆਂ ਅਤੇ ਅੱਤਵਾਦੀਆਂ ਨੇ ਵੀ ਟੈਕਨੋਲੋਜੀ ਦਾ ਸਹਾਰਾ ਲਿਆ ਹੈ। ਜਦੋਂ ਦੁਨੀਆ ਭਾਰ ਵਿੱਚ ਸਾਈਬਰ ਅਪਰਾਧ ਅਤੇ ਸਾਈਬਰ ਯੁੱਧ ਵਧ ਰਹੇ ਹਨ, ਤਾਂ ਆਈਪੀਐੱਸ ਅਧਿਕਾਰੀਆਂ ਤੋਂ ਇਹ ਉਮੀਦ ਕੀਤੀ ਜਾਵੇਗੀ ਕਿ ਉਹ ਤਕਨੀਕ ਦੇ ਜਾਣਕਾਰ ਹੋਣ ਦੇ ਨਾਲ-ਨਾਲ ਅਪਰਾਧੀਆਂ ਤੋਂ ਇੱਕ ਕਦਮ ਅੱਗੇ ਵੀ ਰਹਿਣ।
ਰਾਸ਼ਟਰਪਤੀ ਨੇ ਕਿਹਾ ਕਿ ਆਈਪੀਐੱਸ ਅਧਿਕਾਰੀਆਂ ਨੂੰ ਸੌਂਪੀ ਗਈ ਵੱਡੀਆਂ ਜ਼ਿੰਮੇਦਾਰੀਆਂ ਕਦੇ-ਕਦੇ ਬੇਹਦ ਤਣਾਅਪੂਰਣ ਹੋ ਸਕਦੀਆਂ ਹਨ। ਇਸ ਲਈ, ਉਨ੍ਹਾਂ ਨੂੰ ਕਦੇ ਵੀ ਆਪਣੀ ਮਾਨਸਿਕ ਸਿਹਤ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਯੋਗ, ਪ੍ਰਾਣਾਯਾਮ ਅਤੇ ਵਿਸ਼੍ਰਾਮ ਤਕਨੀਕਾਂ ਨੂੰ ਆਪਣੇ ਰੁਟੀਨ ਦਾ ਅੰਗ ਬਣਾਈ ਦੀ ਤਾਕੀਦ ਕੀਤੀ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਇਹ ਵੀ ਯਾਦ ਰੱਖਣ ਦੀ ਸਲਾਹ ਦਿੱਤੀ ਕਿ ‘ਆਈਪੀਐੱਸ’ ਵਿੱਚ ‘ਐੱਸ’ ਦਾ ਮਤਲਬ ਸੇਵਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਜਨੂੰਨ ਰਾਸ਼ਟਰ ਅਤੇ ਉਸ ਦੇ ਨਾਗਰਿਕਾਂ ਦੀ ਸੇਵਾ ਕਰਨਾ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ
*****
ਐੱਮਜੇਪੀਐੱਸ/ਐੱਸਆਰ/ਬੀਐੱਮ
(Release ID: 2060615)
Visitor Counter : 24