ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav g20-india-2023

ਭਾਰਤ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 79ਵੇਂ ਸੈਸ਼ਨ ਵਿੱਚ ਜਨਰਲ ਅਸੈਂਬਲੀ ਦੇ ਪ੍ਰੈਜੀਡੈਂਟ ਦੁਆਰਾ ਆਯੋਜਿਤ “ ਕੋਂਬਾਟ ਐਂਟੀਮਾਈਕ੍ਰੋਬਾਇਲ ਪ੍ਰਤੀਰੋਧ ‘ਤੇ ਉੱਚ-ਪੱਧਰੀ ਮੀਟਿੰਗ” ਵਿੱਚ ਕੋਂਬਾਟ ਐਂਟੀਮਾਈਕ੍ਰੋਬਾਇਲ ਪ੍ਰਤੀਰੋਧ ਦੇ ਵਿਰੁੱਧ ਆਪਣੀ ਪ੍ਰਤੀਬੱਧਤਾ ਦੀ ਪੁਨਰ ਪੁਸ਼ਟੀ ਕੀਤੀ


ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਏਐੱਮਆਰ ਦੇ ਕਾਰਨ ਵਧ ਰਹੇ ਖ਼ਤਰਿਆਂ ਨਾਲ ਨਜਿੱਠਣ ਲਈ ਗਲੋਬਲ ਸਹਿਯੋਗ ਦੀ ਤੁਰੰਤ ਜ਼ਰੂਰਤ ਨੂੰ ਉਜਾਗਰ ਕੀਤਾ

ਏਐੱਮਆਰ ਗਲਬੋਲ ਪਬਲਿਕ ਹੈਲਥ ਲਈ ਇੱਕ ਮਹੱਤਵਪੂਰਨ ਖ਼ਤਰਾ ਪੈਦਾ ਕਰਦਾ ਹੈ, ਜੋ ਆਧੁਨਿਕ ਚਿਕਿਤਸਾ ਦੇ ਖੇਤਰ ਵਿੱਚ ਹੋਏ ਦਹਾਕਿਆਂ ਦੀ ਪ੍ਰਗਤੀ ਨੂੰ ਕਮਜ਼ੋਰ ਕਰ ਰਿਹਾ ਹੈ: ਸ਼੍ਰੀਮਤੀ ਅਨੁਪ੍ਰਿਯਾ ਪਟੇਲ

“ਵਿਭਿੰਨ ਹੈਲਥ ਪ੍ਰੋਗਰਾਮਾਂ ਵਿੱਚ ਏਐੱਮਆਰ ਰੋਕਥਾਮ ਰਣਨੀਤੀਆਂ ਦਾ ਏਕੀਕਰਣ ਕਰਨ ਦੀ ਤੁਰੰਤ ਜ਼ਰੂਰਤ ਹੈ, ਜਿਸ ਵਿੱਚ ਮਹਾਮਾਰੀ ਦੀ ਤਿਆਰੀ, ਸਿਹਤ ਪ੍ਰਣਾਲੀ ਦਾ ਮਜ਼ਬੂਤੀਕਰਣ ਅਤੇ ਵਿਸ਼ਵਵਿਆਪੀ ਹੈਲਥ ਕਵਰੇਜ਼ ‘ਤੇ ਧਿਆਨ ਕੇਂਦ੍ਰਿਤ ਕਰਨਾ ਸ਼ਾਮਲ ਹੈ”

Posted On: 27 SEP 2024 8:23AM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਯਾ ਪਟੇਲ ਨੇ ਅੱਜ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂਐੱਨਜੀਏ) ਦੁਆਰਾ ਕੋਂਬਾਟ ਐਂਟੀਮਾਈਕ੍ਰੋਬਾਇਲ  ਪ੍ਰਤੀਰੋਧ (ਏਐੱਮਆਰ) ‘ਤੇ ਆਯੋਜਿਤ ਇੱਕ ਉੱਚ- ਪੱਧਰੀ ਮੀਟਿੰਗ ਵਿੱਚ ਵਧਦੇ ਹੋਏ ਏਐੱਮਆਰ ਦੇ ਖ਼ਤਰੇ ਨਾਲ ਜਲਦੀ ਤੋਂ ਜਲਦੀ ਨਜਿੱਠਣ ਲਈ ਗਲੋਬਲ ਸਹਿਯੋਗ ਦੀ ਤੁਰੰਤ ਜ਼ਰੂਰਤ ਨੂੰ ਉਜਾਗਰ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀਮਤੀ ਪਟੇਲ ਨੇ ਜ਼ੋਰ ਦੇ ਕੇ ਕਿਹਾ ਕਿ “ਏਐੱਮਆਰ ਗਲੋਬਲ ਪਬਲਿਕ ਹੈਲਥ ਲਈ ਇੱਕ ਮਹੱਤਵਪੂਰਨ ਖ਼ਤਰਾ ਹੈ, ਜੋ ਆਧੁਨਿਕ ਚਿਕਿਤਸਾ ਦੇ ਖੇਤਰ ਵਿੱਚ ਹੋਏ ਦਹਾਕਿਆਂ ਦੀ ਪ੍ਰਗਤੀ ਨੂੰ ਕਮਜ਼ੋਰ ਕਰ ਰਿਹਾ ਹੈ।” ਉਨ੍ਹਾਂ ਨੇ “ਵਿਭਿੰਨ ਹੈਲਥ ਪ੍ਰੋਗਰਾਮਾਂ ਵਿੱਚ ਏਐੱਮਆਰ ਰੋਕਥਾਮ ਰਣਨੀਤੀਆਂ ਦਾ ਤੁਰੰਤ ਏਕੀਕਰਣ ਕਰਨ ਦਾ ਸੱਦਾ ਦਿੱਤਾ, ਜਿਸ ਵਿੱਚ ਮਹਾਮਾਰੀ ਦੀ ਤਿਆਰੀ, ਸਿਹਤ ਪ੍ਰਣਾਲੀ ਦਾ ਮਜ਼ਬੂਤੀਕਰਣ ਅਤੇ ਵਿਸ਼ਵਵਿਆਪੀ ਹੈਲਥ ਕਰਵੇਜ਼ ਵਿੱਚ ਸੰਸਾਧਨਾਂ ਦੇ ਉਪਯੋਗ ‘ਤੇ ਨਿਰੀਖਣ ਤੋਂ ਜ਼ਿਆਦਾ ਰੋਕਥਾਮ ਅਤੇ ਘਟਾਉਣ ‘ਤੇ ਧਿਆਨ ਕੇਂਦ੍ਰਿਤ ਕਰਨਾ ਸ਼ਾਮਲ ਹੈ।”

ਕੇਂਦਰੀ ਮੰਤਰੀ ਨੇ ਭਾਰਤ ਵਿੱਚ ਅਪ੍ਰੈਲ, 2017 ਵਿੱਚ ਰਾਸ਼ਟਰੀ ਕਾਰਜ ਯੋਜਨਾ (ਐੱਨਏਪੀ ਏਐੱਮਆਰ) ਦੀ ਸ਼ੁਰੂਆਤ ਦੇ ਬਾਅਦ ਤੋਂ ਏਐੱਮਆਰ ਨਾਲ ਨਜਿੱਠਣ ਦੀ ਦਿਸ਼ਾ ਵਿੱਚ ਦੇਸ਼ ਦੀ ਮਹੱਤਵਪੂਰਨ ਪ੍ਰਗਤੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਮਨੁੱਖ (ਮਾਨਵ) ਅਤੇ ਪਸ਼ੂ ਦੋਵੇਂ ਖੇਤਰਾਂ ਵਿੱਚ ਨਿਗਰਾਨੀ ਨੈੱਟਵਰਕ ਦੇ ਵਿਸਤਾਰ, ਸੰਕ੍ਰਮਣ ਦੀ ਰੋਕਥਾਮ ਅਤੇ ਕੰਟਰੋਲ ਵਿੱਚ ਸੁਧਾਰ ਕਰਕੇ ਹਸਪਤਾਲ ਵਿੱਚ ਪ੍ਰਾਪਤ ਸੰਕ੍ਰਮਣ ਵਿੱਚ ਕਮੀ ਲਿਆਉਣ ਅਤੇ ਮਾਨਵ ਅਤੇ ਪਸ਼ੂ ਸਿਹਤ ਖੇਤਰਾਂ ਵਿੱਚ ਜ਼ਿੰਮੇਵਾਰ ਐਂਟੀਮਾਈਕ੍ਰੋਬਾਇਲ  ਉਪਯੋਗ ਨੂੰ ਹੁਲਾਰਾ ਦੇਣ ਵਿੱਚ ਹੋਈ ਪ੍ਰਗਤੀ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ “ਸਿਹਤ ਕਰਮਚਾਰੀਆਂ ਦੀ ਵਿਆਪਕ ਅਤੇ ਦੇਸ਼ਵਿਆਪੀ ਟ੍ਰੇਨਿੰਗ ਰਾਹੀਂ ਸੰਕ੍ਰਮਣ ਰੋਕਥਾਮ ਅਤੇ ਕੰਟਰੋਲ (ਆਈਪੀਸੀ) ਨੂੰ ਮਜ਼ਬੂਤ ਕੀਤਾ ਗਿਆ ਹੈ।

ਸਵੱਛ ਭਾਰਤ ਮਿਸ਼ਨ ਦੇ ਤਹਿਤ ਆਉਣ ਵਾਲੇ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਸਿਹਤ ਸੁਵਿਧਾਵਾਂ ਵਿੱਚ ਸਵੱਛਤਾ, ਸਫ਼ਾਈ ਅਤੇ ਸੰਕ੍ਰਮਣ ਕੰਟਰੋਲ ਵਿੱਚ ਸੁਧਾਰ ਕੀਤਾ ਗਿਆ ਹੈ।”

ਸ਼੍ਰੀਮਤੀ ਪਟੇਲ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ “ਦੇਸ਼ ਵਿੱਚ ਹੈਲਥਕੇਅਰ ਨਾਲ ਜੁੜੇ ਸੰਕ੍ਰਮਣਾਂ (ਐੱਚਏਆਈ) ਦੀ ਇੱਕ ਵਿਵਸਥਿਤ ਅਤੇ ਮਾਨਕੀਕ੍ਰਿਤ ਰਾਸ਼ਟਰਵਿਆਪੀ ਨਿਗਰਾਨੀ ਸ਼ੁਰੂ ਕੀਤੀ ਗਈ ਹੈ” ਉਨ੍ਹਾਂ ਨੇ ਅੱਗੇ ਕਿਹਾ ਕਿ “ਐਂਟੀਮਾਈਕ੍ਰੋਬਾਇਲ  ਦੀ ਪਰਚੇ-ਅਧਾਰਿਤ ਵਿਕਰੀ ਸੁਨਿਸ਼ਚਿਤ ਕਰਨ ਲਈ ਨਿਯਮ ਮੌਜੂਦ ਹਨ। ਐਂਟੀਮਾਈਕ੍ਰੋਬਾਇਲ ਦੇ ਉਚਿਤ ਉਪਯੋਗ ਨੂੰ ਹੁਲਾਰਾ ਦੇਣ ਲਈ, ਨੈਸ਼ਨਲ ਟ੍ਰੀਟਮੈਂਟ ਦਿਸ਼ਾ-ਨਿਰਦੇਸ਼ਾਂ ਨੂੰ ਨਿਯਮਿਤ ਅਧਾਰ ‘ਤੇ ਅਪਡੇਟ ਕੀਤਾ ਜਾਂਦਾ ਹੈ।”

ਇਹ ਜਾਣਕਾਰੀ ਦਿੱਤੀ ਗਈ ਕਿ ਭਾਰਤ ਨੇ ਇੱਕ ਐਂਟੀਮਾਈਕ੍ਰੋਬਾਇਲ ਪ੍ਰਬੰਧਨ (ਏਐੱਮਐੱਸ) ਪ੍ਰੋਗਰਾਮ ਵਿਕਸਿਤ ਕੀਤਾ ਹੈ ਜਿਸ ਦਾ ਉਦੇਸ਼ ਗੈਰ-ਜ਼ਰੂਰੀ ਐਂਟੀਬਾਇਓਟਿਕ  ਸਟੀਵਰਡਸ਼ਿਪ ਅਤੇ ਵਧਦੇ ਹੋਏ ਏਐੱਮਆਰ ਖ਼ਤਰੇ ਨਾਲ ਨਜਿੱਠਣਾ ਹੈ। ਇਹ ਪ੍ਰੋਗਰਾਮ ਸੰਸਾਧਨ-ਸੀਮਿਤ ਸੈਟਿੰਗਸ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਦੇਸ਼ ਦੇ ਕਈ ਹਸਪਤਾਲਾਂ ਵਿੱਚ ਅਪਣਾਇਆ ਜਾ ਰਿਹਾ ਹੈ।

ਭਾਰਤ ਨੇ ਆਪਣੇ ਅਪਡੇਟਿਡ ਐੱਨਏਪੀ-ਏਐੱਮਆਰ 2.0 ਦੇ ਹਿੱਸੇ ਵਜੋਂ ਅੰਤਰ-ਖੇਤਰੀ ਸਹਿਯੋਗ ਨੂੰ ਵੀ ਪ੍ਰਾਥਮਿਕਤਾ ਦਿੱਤੀ ਹੈ, ਜਿਸ ਵਿੱਚ ਹਰੇਕ ਖੇਤਰ ਲਈ ਬਜਟੀ ਕਾਰਜ ਯੋਜਨਾਵਾਂ ਅਤੇ ਸਪਸ਼ਟ ਤੌਰ ‘ਤੇ ਪਰਿਭਾਸ਼ਿਤ ਨਿਗਰਾਨੀ ਅਤੇ ਮੁਲਾਂਕਣ ਵਿਧੀ ਸ਼ਾਮਲ ਹੈ। ਦੇਸ਼ ਵਿੱਚ ਮੌਜੂਦਾ “ਵਨ ਹੈਲਥ” ਫਰੇਮਵਰਕ ਦਾ ਉਪਯੋਗ ਏਐੱਮਆਰ ਨਾਲ ਨਜਿੱਠਣ ਵਿੱਚ ਮਾਨਵ (ਮਨੁੱਖ), ਪਸ਼ੂ ਅਤੇ ਵਾਤਾਵਰਣ ਖੇਤਰਾਂ ਦਰਮਿਆਨ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਜਾਂਦਾ ਹੈ। ਇਨੋਵੇਸ਼ਨ ਦੇ ਨਾਲ-ਨਾਲ ਵਾਤਾਵਰਣ ‘ਤੇ ਏਐੱਮਆਰ ਦੇ ਪ੍ਰਭਾਵ ਨੂੰ ਘੱਟ ਕਰਨ ਦਾ ਉਪਾਅ ਲੱਭਣ ਲਈ ਸੰਚਾਲਣ ਖੋਜ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ।

ਕੇਂਦਰੀ ਮੰਤਰੀ ਨੇ ਏਐੱਮਆਰ ‘ਤੇ ਉੱਚ ਪੱਧਰੀ ਮੰਤਰੀ-ਪੱਧਰੀ ਐਲਾਨ ਦਾ ਡ੍ਰਾਫਟ ਤਿਆਰ ਕਰਨ ਵਿੱਚ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੀ ਕੋਸ਼ਿਸਾਂ ਦੀ ਸ਼ਲਾਘਾ ਕਰਦੇ ਹੋਏ ਆਪਣੀ ਟਿੱਪਣੀ ਸਮਾਪਤ ਕੀਤੀ। ਉਨ੍ਹਾਂ ਨੇ ਰਾਸ਼ਟਰੀ ਅਤੇ ਗਲੋਬਲ ਦੋਵਾਂ ਪ੍ਰਯਾਸਾਂ ਦੇ ਰਾਹੀਂ ਏਐੱਮਆਰ ਨਾਲ ਨਜਿੱਠਣ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

ਸ਼੍ਰੀਮਤੀ ਪਟੇਲ ਨੇ ਕਿਹਾ ਕਿ “ਭਾਰਤ ਵਿਆਪਕ ਖੇਤਰੀ ਅਤੇ ਅੰਤਰ-ਖੇਤਰੀ ਕੋਸ਼ਿਸ਼ਾਂ ਦੇ ਰਾਹੀਂ ਏਐੱਮਆਰ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ। ਨਾਲ ਮਿਲ ਕੇ ਕੰਮ ਕਰਕੇ, ਅਸੀਂ ਏਐੱਮਆਰ ਤੋਂ ਪੈਦਾ ਜੋਖਮਾਂ ਨੂੰ ਘੱਟ ਕਰ ਸਕਦੇ ਹਾਂ ਅਤੇ ਗਲੋਬਲ ਪਬਲਿਕ ਹੈਲਥ ਦੇ ਭਵਿੱਖ ਦੀ ਰੱਖਿਆ ਕਰ ਸਕਦੇ ਹਾਂ।”

 

*********

ਐੱਮਵੀ



(Release ID: 2059531) Visitor Counter : 3