ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਭਾਰਤ ਦੇ ਨੌਜਵਾਨਾਂ ਦੀ ਸਿਹਤ ਅਤੇ ਤੰਦਰੁਸਤੀ ਦੀ ਰਕਸ਼ਾ ਦੇ ਲਈ ਤੰਬਾਕੂ ਮੁਕਤ ਯੁਵਾ ਮੁਹਿੰਮ 2.0 ਲਾਂਚ ਕੀਤੀ


ਭਾਰਤ ਵਿੱਚ ਹਰ ਸਾਲ ਲਗਭਗ 13 ਲੱਖ ਲੋਕ ਤੰਬਾਕੂ ਦੀ ਵਰਤੋਂ ਕਰਨ ਨਾਲ ਆਪਣੀ ਜਾਨ ਗੁਆ ਦਿੰਦੇ ਹਨ। ਨੌਜਾਵਾਨਾਂ ਦੇ ਵਿਚਕਾਰ ਤੰਬਾਕੂ ਫੈਸ਼ਨ ਸਟੇਟਮੈਂਟ ਬਣ ਗਿਆ ਹੈ ਲੇਕਿਨ ਇਸ ਨਾਲ ਕੈਂਸਰ ਜਿਹੀ ਖਤਰਨਾਕ ਬੀਮਾਰੀ ਹੋ ਸਕਦੀ ਹੈ- ਸ਼੍ਰੀ ਪ੍ਰਤਾਪਰਾਓ ਜਾਧਵ

ਰਾਸ਼ਟਰ ਦਾ ਵਿਕਾਸ ਸਿੱਧੇ ਉਸ ਦੀ ਯੁਵਾ ਆਬਾਦੀ ਦੀ ਸਿਹਤ ਨਾਲ ਜੁੜਿਆ ਹੋਇਆ ਹੈ

ਅਪਾਰਸ਼ਕਤੀ ਖੁਰਾਨਾ, ਮਨੁ ਭਾਕਰ, ਨਵਦੀਪ ਸਿੰਘ, ਅੰਕਿਤ ਬੈਯਾਨਪੁਰੀਆ, ਗੌਰਵ ਚੌਧਰੀ ਅਤੇ ਜਾਨ੍ਹਵੀ ਸਿੰਘ ਜਿਹੀਆਂ ਉੱਘੀਆਂ ਹਸਤੀਆਂ, ਖਿਡਾਰੀਆਂ ਅਤੇ ਪ੍ਰਭਾਵਸ਼ਾਲੀ ਲੋਕਾਂ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਵਿਵਹਾਰਕ ਵਿਚਾਰ ਸਾਂਝੇ ਕੀਤੇ

Posted On: 24 SEP 2024 3:27PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਇੱਥੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿੱਚ ਆਯੋਜਿਤ ਇੱਕ ਹਾਈਬ੍ਰਿਡ ਪ੍ਰੋਗਰਾਮ ਵਿੱਚ ਤੰਬਾਕੂ ਮੁਕਤ ਯੁਵਾ ਮੁਹਿੰਮ 2.0 ਦੇ ਦੂਸਰੇ ਸੰਸਕਰਣ ਨੂੰ ਲਾਂਚ ਕੀਤਾ। ਉਨ੍ਹਾਂ ਨੇ ਪੂਰੇ ਭਾਰਤ ਵਿੱਚ ਮੈਡੀਕਲ ਇੰਸਟੀਟਿਊਸ਼ਨਾਂ ਵਿੱਚ ਤੰਬਾਕੂ ਨਿਵਾਰਨ ਕੇਂਦਰਾਂ ਦਾ ਵੀ ਵਰਚੁਅਲੀ ਉਦਘਾਟਨ ਕੀਤਾ। ਮੁਹਿੰਮ ਦਾ ਉਦੇਸ਼ ਨੌਜਵਾਨਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਬਚਾਉਣਾ ਹੈ।

 

ਇਸ ਮੌਕੇ ਆਪਣੇ ਸੰਬੋਧਨ ਵਿੱਚ, ਸ਼੍ਰੀ ਪ੍ਰਤਾਪਰਾਓ ਜਾਧਵ ਨੇ ਕਿਹਾ,‘ਭਾਰਤ ਵਿੱਚ ਹਰ ਸਾਲ ਕਰੀਬ 13 ਲੱਖ ਲੋਕ ਤੰਬਾਕੂ ਦੀ ਵਰਤੋਂ ਕਾਰਨ ਆਪਣੀ ਜਾਨ ਗੁਆ ਦਿੰਦੇ ਹਨ।’ਉਨ੍ਹਾਂ ਨੇ  ਇਹ ਵੀ ਚੇਤਾਵਨੀ ਦਿੱਤੀ, ‘ਤੰਬਾਕੂ ਨੌਜਵਾਨਾਂ ਦੇ ਦਰਮਿਆਨ ਇੱਕ ਫੈਸ਼ਨ ਸਟੇਟਮੈਂਟ ਬਣ ਗਿਆ ਹੈ। ਪਰੰਤੂ ਇਸ ਨਾਲ ਕੈਂਸਰ ਵਰਗੀ ਖਤਰਨਾਕ ਬਿਮਾਰੀ ਹੋ ਸਕਦੀ ਹੈ। 

ਕੇਂਦਰੀ ਮੰਤਰੀ ਨੇ ਨੌਜਵਾਨਾਂ ਨੂੰ ਤੰਬਾਕੂ ਦੀ ਵਰਤੋਂ ਤੋਂ ਵੱਧ ਆਪਣੀ ਸਿਹਤ ਨੂੰ ਤਰਜੀਹ ਦੇਣ ਦੇ ਲਈ ਪ੍ਰੇਰਿਤ ਕੀਤਾ। ਸ਼੍ਰੀ ਜਾਧਵ ਨੇ ਕਿਹਾ ਕਿ ‘ਚੰਗੀ ਸਿਹਤ ਅੰਦਰੂਨੀ ਤੌਰ ‘ਤੇ ਖੁਦ ਦੀ ਅਤੇ ਨਾਲ ਹੀ ਨੇੜਲੇ ਖਾਸ ਵਿਅਕਤੀ ਦੀ ਖੁਸ਼ੀ ਨਾਲ ਸਬੰਧਿਤ ਹੈ।’ ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਕਿਸੇ ਰਾਸ਼ਟਰ ਦਾ ਵਿਕਾਸ ਸਿੱਧੇ ਤੌਰ ‘ਤੇ ਉਸ ਦੀ ਯੁਵਾ ਆਬਾਦੀ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਸਾਰੇ ਨੌਜਵਾਨਾਂ ਨੂੰ ਤੰਬਾਕੂ ਦਾ ਵਿਰੋਧ ਕਰਨ ਅਤੇ ਉਸ ਦੀ ਵਰਤੋਂ ਨੂੰ ਤਿਆਗਣ ਦਾ ਸੰਕਲਪ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਬਜ਼ੁਰਗਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਜ਼ਿੰਮੇਵਾਰੀ ਲੈਣ ਦੀ ਵੀ ਤਾਕੀਦ ਕੀਤੀ ਕਿ ਯੁਵਾ ਤੰਬਾਕੂ ਦੀ ਵਰਤੋਂ ਦੀ ਆਦਤ ਨਾ ਲਗਾਉਣ। 

ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਦੇ  60-ਦਿਨਾਂ ਮੁਹਿੰਮ ਵਿੱਚ ਪੰਜ ਪ੍ਰਮੁੱਖ ਖੇਤਰਾਂ ਨੂੰ ਤਰਜੀਹ ਦਿੱਤੀ ਗਈ ਹੈ- 

  1. ਤੰਬਾਕੂ ਦੇ ਖਤਰਿਆਂ ਬਾਰੇ ਜਨਤਕ ਜਾਗਰੂਕਤਾ ਵਧਾਉਣਾ, ਖਾਸ ਕਰਕੇ ਨੌਜਵਾਨਾਂ ਅਤੇ ਗ੍ਰਾਮੀਣ ਭਾਈਚਾਰਿਆਂ ਦਰਮਿਆਨ

  2. ਸਕੂਲਾਂ ਅਤੇ ਕਾਲਜਾਂ ਨੂੰ ਤੰਬਾਕੂ ਤੋਂ ਮੁਕਤ ਰੱਖਣ ਲਈ ਤੰਬਾਕੂ ਮੁਕਤ ਐਜੂਕੇਸ਼ਨਲ ਇੰਸਟੀਟਿਊਸ਼ਨਜ (ਟੀਓਐੱਫਆਈ) ਲਈ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਨਾ ਵਿੱਚ ਸੁਧਾਰ ਕਰਨਾ  

  3. ਤੰਬਾਕੂ ਤੱਕ ਨੌਜਵਾਨਾਂ ਦੀ ਪਹੁੰਚ ਨੂੰ ਰੋਕਣ ਲਈ ਤੰਬਾਕੂ ਕੰਟਰੋਲ ਕਾਨੂੰਨਾਂ , ਖਾਸ ਕਰਕੇ ਸੀਓਟੀਪੀਏ 2003 ਅਤੇ ਪ੍ਰੋਹਿਬਸ਼ਨ ਆਫ ਇਲੈਕਟ੍ਰੋਨਿਕ ਸਿਗਰੇਟਸ ਐਕਟ  (PECA) 2019 ਦੇ ਐਨਫੋਰਸਮੈਂਟ ਨੂੰ ਮਜ਼ਬੂਤ ਕਰਨਾ

  4. ਤੰਬਾਕੂ-ਮੁਕਤ ਪਿੰਡਾਂ ਨੂੰ ਪ੍ਰੋਤਸਾਹਿਤ ਕਰਨ, ਜਿੱਥੇ ਭਾਈਚਾਰੇ ਤੰਬਾਕੂ ਦੀ ਵਰਤੋਂ ਨੂੰ ਖਤਮ ਕਰਨ ਅਤੇ ਸਿਹਤਮੰਦ ਵਾਤਾਵਰਣ ਬਣਾਉਣ ਲਈ ਮਿਲ ਕੇ ਕੰਮ ਕਰਦੇ ਹਨ ਅਤੇ

  5. ਤੰਬਾਕੂ ਦੇ ਨੁਕਸਾਨ ਅਤੇ ਇਸ ਨੂੰ ਛੱਡਣ ਦੇ ਫਾਇਦਿਆਂ ਬਾਰੇ ਨੌਜਵਾਨਾਂ ਤੱਕ ਮਜ਼ਬੂਤ ਸੰਦੇਸ਼ ਪਹੁੰਚਾਉਣ ਲਈ ਡਿਜੀਟਲ ਪਲੈਟਫਾਰਮ ਦੀ ਵਰਤੋਂ ਕਰਦੇ ਹੋਏ ਸੋਸ਼ਲ ਮੀਡੀਆ ਤੱਕ ਪਹੁੰਚ ਨੂੰ ਪ੍ਰੋਤਸਾਹਨ ਦੇਣਾ।

 

 

ਸਾਰੇ ਉਮੀਦਵਾਰਾਂ ਨੇ ਤੰਬਾਕੂ ਦੀ ਵਰਤੋਂ ਤੋਂ ਬਚਣ ਲਈ ‘ਸੇ ਨੋ ਟੂ ਟੋਬੈਕੋ’ ਦੀ ਸਹੁੰ ਚੁੱਕੀ, ਇਸ ਦੇ ਬਾਅਦ ਵਿਦਿਆਰਥੀਆਂ ਅਤੇ ਉੱਘੀਆਂ ਹਸਤੀਆਂ ਦੇ ਨਾਲ ਫੋਟੋ ਸੈਸ਼ਨ ਆਯੋਜਿਤ ਕੀਤਾ ਗਿਆ। ਅਪਾਰਸ਼ਕਤੀ ਖੁਰਾਨਾ, ਮਨੁ ਭਾਰਕ, ਨਵਦੀਪ ਸਿੰਘ, ਅੰਕਿਤ ਬੈਯਾਨਪੁਰੀਆ, ਗੌਰਵ ਚੌਧਰੀ ਅਤੇ ਜਾਨ੍ਹਵੀ ਸਿੰਘ ਜਿਹੀਆਂ ਪ੍ਰਸਿੱਧ ਹਸਤੀਆਂ, ਖਿਡਾਰੀਆਂ ਅਤੇ ਪ੍ਰਭਾਵਸ਼ਾਲੀ ਲੋਕਾਂ ਨੇ ਇਕੱਠ ਨੂੰ ਸੰਬੋਧਨ ਕੀਤਾ ਅਤ ਵਿਵਹਾਰਕ ਵਿਚਾਰ ਸਾਂਝੇ ਕੀਤੇ।

    

   

 

ਇਸ ਪ੍ਰੋਗਰਾਮ ਵਿੱਚ ਡਬਲਿਊਐੱਚਓ ਦੀ ਤਰਫੋਂ ਤਿਆਰ ਸਾਰੇ ਸਕੂਲਾਂ ਵਿੱਚ ਜਾਰੀ ਕੀਤੇ ਜਾਣ ਵਾਲੇ ਇੱਕ ਐਜੂਕੇਸ਼ਨਲ ਵੀਡੀਓ ਲਾਂਚ ਕੀਤਾ ਗਿਆ, ਜਿਸ ਵਿੱਚ ਯੁਵਾ ਵਿਦਿਆਰਥੀਆਂ ਨੂੰ ਤੰਬਾਕੂ ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵਾਂ ਦੇ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਤਿੰਨ ਮਹੱਤਵਪੂਰਨ ਦਿਸ਼ਾ-ਨਿਰਦੇਸ਼- ਹੈਲਥ ਵਰਕਰਸ ਗਾਈਡ, ਪਿੰਡਾਂ ਨੂੰ ਤੰਬਾਕੂ ਮੁਕਤ ਬਣਾਉਣ ਦੇ ਲਈ ਐੱਸਓਪੀ ਅਤੇ ਤੰਬਾਕੂ ਨਿਯੰਤਰਣ ਕਾਨੂੰਨ 2024 ਦੇ ਪ੍ਰਭਾਵੀ ਲਾਗੂਕਰਣ ਦੇ ਲਈ ਕਾਨੂੰਨ ਲਾਗੂ ਕਰਨ ਵਾਲਿਆਂ ਦੇ ਲਈ ਦਿਸ਼ਾ ਨਿਰਦੇਸ਼ ਲਾਂਚ ਕੀਤੇ ਗਏ। ਪ੍ਰੋਗਰਾਮ ਵਿੱਚ ਵੌਇਸ ਆਫ ਟੌਬੈਕੋ ਵਿਕਟਿਮਸ (ਵੀਓਟੀਵੀ) ਵੱਲੋਂ ਤਿਆਰ ਇੱਕ ਸ਼ਲਾਘਾਯੋਗ ਵੀਡੀਓ ਵੀ ਚਲਾਈ ਗਈ। ਵੀਓਟੀਵੀ ਕੈਂਸਰ ਨਾਲ ਬਚੇ ਲੋਕਾਂ ਦਾ ਇੱਕ ਸਮੂਹ ਹੈ, ਜੋ ਕਿ ਤੰਬਾਕੂ ਦੀ ਵਰਤੋਂ ਨਾਲ ਕੈਂਸਰ ਨਾਲ ਲੜ੍ਹਨ ਦੇ ਆਪਣੇ ਅਨੁਭਵ ਨੂੰ ਸਾਂਝਾ ਕਰ ਰਿਹਾ ਹੈ। ਤੰਬਾਕੂ ਦੇ ਵਿਰੁੱਧ ਮੁਹਿੰਮ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰੋਗਰਾਮ ਦੌਰਾਨ ਦੋ ਪ੍ਰਸਿੱਧ ਬਾਈਕਿੰਗ ਗਰੁੱਪਸ – ਹਾਰਲੇ ਓਨਰਸ ਗਰੁੱਪ ਅਤੇ ਦਿੱਲੀ ਬਾਈਕਰਸ ਬ੍ਰੇਕਫਾਸਟ ਰਨ ਦੀ ਇੱਕ ਬਾਈਕ ਰੈਲੀ ਨੂੰ ਵੀ ਹਰੀ ਝੰਡੀ ਦਿਖਾਈ ਗਈ।

ਪ੍ਰੋਗਰਾਮ ਦੀ ਸਮਾਪਤੀ ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਸਾਰੇ ਸਟੇਕਹੋਲਡਰਸ ਨੂੰ ਆਪਣੇ ਸੋਸ਼ਲ ਮੀਡੀਆ ਚੈਨਲਾਂ ਦਾ ਅਨੁਸਰਣ ਕਰਕੇ ਮੁਹਿੰਮ ਵਿੱਚ ਸਰਗਰਮ ਤੌਰ ‘ਤੇ ਸ਼ਿਰਕਤ ਕਰਨ ਦੀ ਅਪੀਲ ਕਰਨ ਦੇ ਨਾਲ ਹੋਈ। ਮੰਤਰਾਲੇ ਨੇ ਸਾਰਿਆਂ ਨੂੰ ਮੁਹਿੰਮ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਇਸ ਦੀ ਪ੍ਰਗਤੀ ‘ਤੇ ਅੱਪਡੇਟ ਸਾਂਝੀ ਕਰਕੇ, ਸੰਦੇਸ਼ ਨੂੰ ਵਧਾਉਣ ਅਤੇ ਦੇਸ਼ ਭਰ ਵਿੱਚ ਵਿਆਪਕ ਦਰਸ਼ਕਾਂ ਤੱਕ ਪਹੁੰਚਣ ਵਿੱਚ ਮਦਦ ਕਰਕੇ ਆਪਣਾ ਸਹਿਯੋਗ ਵਧਾਉਣ ਦੇ ਲਈ ਪ੍ਰੋਤਸਾਹਿਤ ਕੀਤਾ। 

 

ਪਿਛੋਕੜ 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਪਿਛਲੇ ਵਰ੍ਹੇ 31 ਮਈ, 2023 ਨੂੰ ਵਰਲਡ ਨੋ ਟੋਬੈਕੋ ਡੇਅ ਵਜੋਂ ਪਹਿਲੀ ਤੰਬਾਕੂ ਮੁਕਤ ਯੁਵਾ ਮੁਹਿੰਮ ਸ਼ੁਰੂ ਕੀਤੀ ਸੀ। ਇਹ ਮੁਹਿੰਮ ਚਾਰ ਮੁੱਖ ਰਣਨੀਤੀਆਂ ‘ਤੇ ਕੇਂਦਰਿਤ ਸੀ, ਤੰਬਾਕੂ ਦੇ ਖਤਰਿਆਂ ਬਾਰੇ ਜਨਤਕ ਜਾਗਰੂਕਤਾ ਵਧਾਉਣਾ, ਤੰਬਾਕੂ ਮੁਕਤ ਐਜੁਕੇਸ਼ਨਲ ਇੰਸਟੀਟਿਊਸ਼ਨਜ਼ ਦੀ ਸਥਾਪਨਾ ਨੂੰ ਪ੍ਰੋਤਸਾਹਨ ਦੇਣਾ, ਸਿਗਰੇਟ ਅਤੇ ਤੰਬਾਕੂ ਉਤਪਾਦ ਐਕਟ (COTPA) 2023 ਦੀ ਇਨਫੋਰਸਮੈਂਟ ਨੂੰ ਮਜ਼ਬੂਤ ਕਰਨਾ ਅਤੇ ਤੰਬਾਕੂ ਮੁਕਤ ਪਿੰਡਾਂ ਦਾ ਨਿਰਮਾਣ ਕਰਨਾ। ਇਹ ਮੁਹਿੰਮ ਬਹੁਤ ਸਫਲ ਰਹੀ। ਇਸ ਅਨੁਸਾਰ 1,42,184 ਤੋਂ ਵੱਧ ਐਜੂਕੇਸ਼ਨਲ ਇੰਸਟੀਟਿਊਸ਼ਨਜ ਅਤੇ 12,000 ਤੋਂ ਵੱਧ ਪਿੰਡਾਂ ਨੂੰ ਤੰਬਾਕੂ ਦੀ ਵਰਤੋਂ ਤੋਂ ਮੁਕਤ ਐਲਾਨਿਆ ਗਿਆ। ਇਸ ਦੇ ਇਲਾਵਾ, ਸੀਓਟੀਪੀਏ 2003 ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਅਤੇ ਕਈ ਚਲਾਨ ਜਾਰੀ ਕੀਤੇ ਗਏ।

 

ਇਸ ਸਫਲਤਾ ਦੇ ਅਧਾਰ ‘ਤੇ , ਇਸ ਸਾਲ ਮੰਤਰਾਲੇ ਨੇ ਨੌਜਵਾਨਾਂ ਨੂੰ ਤੰਬਾਕੂ ਦੀ ਵਰਤੋਂ ਦਾ ਵਿਰੋਧ ਕਰਨ ਜਾਂ ਛੱਡਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਤੰਬਾਕੂ ਮੁਕਤ ਯੁਵਾ ਮੁਹਿੰਮ 2.0 ਸ਼ੁਰੂ ਕੀਤੀ। ਇਹ ਮੁਹਿੰਮ 60 ਦਿਨਾਂ ਤੱਕ ਚਲੇਗੀ। ਇਹ ਪੂਰੇ ਭਾਰਤ ਵਿੱਚ ਨੌਜਵਾਨਾਂ ਦਰਮਿਆਨ ਤੰਬਾਕੂ ਮੁਕਤ ਜੀਵਨਸ਼ੈਲੀ ਨੂੰ ਪ੍ਰੋਤਸਾਹਿਤ ਕਰਨ ਲਈ ਐਜੂਕੇਸ਼ਨਲ ਮੈਟੀਰੀਅਲ ਦੀ ਪੇਸ਼ਕਾਰੀ, ਇਨਫੋਰਸਮੈਂਟ ਪਹਿਲ, ਅਤੇ ਆਈਈਸੀ ਗਤੀਵਿਧੀਆਂ ਜਿਹੀ ਪਹਿਲ ਨੂੰ ਪ੍ਰੋਤਸਾਹਨ ਦੇਣ ਅਤੇ ਤੰਬਾਕੂ ਸੇਵਨ ਤੋਂ ਮੁਕਤ ਪਿੰਡਾਂ ਅਤੇ ਐਜੂਕੇਸ਼ਨਲ ਇੰਸਟੀਟਿਊਸ਼ਨਜ ਦੀ ਸਥਾਪਨਾ ‘ਤੇ ਧਿਆਨ ਕੇਂਦਰਿਤ ਕਰੇਗਾ। 

 

ਤੰਬਾਕੂ ਮੁਕਤ ਯੁਵਾ ਮੁਹਿੰਮ 2.0 ਸੱਤ ਮੰਤਰਾਲਿਆਂ,- ਸਿੱਖਿਆ ਮੰਤਰਾਲੇ, ਇਲੈਕਟ੍ਰੌਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਪੰਚਾਇਤੀ ਰਾਜ ਮੰਤਰਾਲੇ, ਗ੍ਰਾਮੀਣ ਵਿਕਾਸ, ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਅਤੇ ਕਬਾਇਲੀ ਮਾਮਲੇ ਮੰਤਰਾਲਾ, ਦੇ ਨਾਲ-ਨਾਲ ਲਾਅ ਇਨਫੋਰਸਮੈਂਟ ਯੂਨਿਟਸ ਦੇ ਦਰਮਿਆਨ ਵਧ ਰਹੀ ਸਾਂਝੇਦਾਰੀ ਅਤੇ ਤਾਲਮੇਲ ਦੇ ਮਾਧਿਅਮ ਨਾਲ ‘ਸੰਪੂਰਨ ਸਰਕਾਰ’ ਵਿਜ਼ਨ ‘ਤੇ ਵੀ ਜ਼ੋਰ ਦਿੰਦਾ ਹੈ।

ਇਸ ਮੁਹਿੰਮ ਦੇ ਸ਼ੁਰੂਆਤੀ ਪ੍ਰੋਗਰਾਮ ਵਿੱਚ 500 ਤੋਂ ਵੱਧ ਲੋਕਾਂ ਦੀ ਫਿਜ਼ੀਕਲੀ ਸ਼ਮੂਲੀਅਤ ਦੇਖੀ ਗਈ, ਅਤੇ ਕਈ ਉਮੀਦਵਾਰ ਔਨਲਾਈਨ ਵੀ ਸ਼ਾਮਲ ਹੋਏ। ਇਸ ਦੇ ਨਾਲ ਹੀ, ਇਸ ਵਿੱਚ ਕੇਂਦਰੀ ਸਿਹਤ ਸਕੱਤਰ ਸ਼੍ਰੀ ਅਪੂਰਵ ਚੰਦ੍ਰਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਸਪੈਸ਼ਲ ਡਿਊਟੀ ਅਧਿਕਾਰੀ ਸ਼੍ਰੀਮਤੀ ਪੁਨਿਆ ਸਲਿਲਾ ਸ਼੍ਰੀਵਾਸਤਵ, ਡਾਇਰੈਕਟਰ ਜਨਰਲ ਆਫ ਹੈਲਥ ਸਰਵਿਸਿਜ਼ ਡਾ. ਅਤੁਲ ਗੋਇਲ , ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ ਸ਼੍ਰੀਮਤੀ ਵੀ. ਹੈਕਾਲੀ ਝਿਮੋਮੀ, ਲੇਡੀ ਹਾਰਡਿੰਗ ਮੈਡੀਕਲ ਕਾਲਜ ਦੀ ਡਾਇਰੈਕਟਰ ਡਾ. ਸਰਿਤਾ ਬੇਰੀ, ਭਾਰਤ ਵਿੱਚ ਡਬਲਿਊਐੱਚਓ ਦੇ ਨੁਮਾਇੰਦੇ ਡਾ. ਰੋਡੇਰਿਕੋ ਔਫ੍ਰਿਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲ ਦੇ ਸੀਨੀਅਰ ਅਧਿਕਾਰੀ, ਉੱਘੀਆਂ ਹਸਤੀਆਂ, ਪ੍ਰਭਾਵਸ਼ਾਲੀ ਲੋਕ ਅਤੇ ਹੋਰ ਵੀ ਸ਼ਾਮਲ ਹੋਏ। ਆਸੇ-ਪਾਸੇ ਦੇ ਤੰਬਾਕੂ ਮੁਕਤ ਐਜੁਕੇਸ਼ਨਲ ਇੰਸਟੀਟਿਊਸ਼ਨਜ ਦੇ 300 ਤੋਂ ਵੱਧ ਸਕੂਲੀ ਵਿਦਿਆਰਥੀਆਂ, ਮਾਏ ਭਾਰਤ ਪਹਿਲ ਦੇ ਐੱਨਐੱਸਐੱਸ ਸਵੈ ਸੇਵਕਾਂ ਅਤੇ ਨਾਗਰਿਕ ਸਮਾਜ ਸੰਗਠਨਾਂ ਦੇ ਪ੍ਰਤੀਨਿਧਿਆਂ ਨੇ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। 

ਈਵੈਂਟ ਦੇ ਲਈ ਲਿੰਕ: https://youtube.com/live/aosbWe7eNOY?feature=share

ਤੰਬਾਕੂ ਨਿਸ਼ੇਧ ਸਹੁੰ ਦੇ ਲਈ ਲਿੰਕ: https://pledge.mygov.in/say-no-to-tobacco/

 

************

ਐੱਮਵੀ 

HFW/ MoS Tobacco Event /24th September 2024/1



(Release ID: 2058947) Visitor Counter : 8