ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 26 ਸਤੰਬਰ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ 20,900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਤਿੰਨ ਪਰਮ ਰੁਦ੍ਰ ਸੁਪਰਕੰਪਿਊਟਰਸ (PARAM Rudra Supercomputers) ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ 10,400 ਕਰੋੜ ਰੁਪਏ ਦੀ ਲਾਗਤ ਵਾਲੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਖੇਤਰ ਦੀਆਂ ਵਿਭਿੰਨ ਪਹਿਲਾਂ ਨੂੰ ਲਾਂਚ ਕਰਨਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਸੋਲਾਪੁਰ ਹਵਾਈ ਅੱਡੇ ਦਾ ਲੋਕਅਰਪਣ ਕਰਨਗੇ
ਪ੍ਰਧਾਨ ਮੰਤਰੀ ਬਿਡਕਿਨ ਉਦਯੋਗਿਕ ਖੇਤਰ ਰਾਸ਼ਟਰ ਨੂੰ ਸਮਰਪਿਤ ਕਰਨਗੇ
Posted On:
25 SEP 2024 2:28PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 26 ਸਤੰਬਰ ਨੂੰ ਮਹਾਰਾਸ਼ਟਰ ਦੇ ਪੁਣੇ ਦਾ ਦੌਰਾ ਕਰਨਗੇ। ਸ਼ਾਮ ਕਰੀਬ 6 ਵਜੇ ਡਿਸਟ੍ਰਿਕਟ ਕੋਰਟ ਮੈਟਰੋ ਸਟੇਸ਼ਨ ਤੋਂ ਉਹ ਡਿਸਟ੍ਰਿਕਟ ਕੌਰਟ ਤੋਂ ਸਵਰਗੇਟ ਪੁਣੇ ਤੱਕ ਚਲਣ ਵਾਲੀ ਮੈਟਰੋ ਟ੍ਰੇਨ ਨੂੰ ਰਵਾਨਾ ਕਰਨਗੇ। ਇਸ ਦੇ ਬਾਅਦ ਸ਼ਾਮ ਕਰੀਬ ਸਾਢੇ 6 ਵਜੇ ਉਹ 20,900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਡਿਸਟ੍ਰਿਕਟ ਕੋਰਟ ਤੋਂ ਸਵਰਗੇਟ ਤੱਕ ਪੁਣੇ ਮੈਟਰੋ ਸੈਕਸ਼ਨ ਦੇ ਉਦਘਟਾਨ ਨਾਲ ਪੁਣੇ ਮੋਟਰੋ ਰੇਲ ਪ੍ਰੋਜੈਕਟ (ਫੇਜ਼-1) ਪੂਰਾ ਹੋ ਜਾਵੇਗਾ। ਡਿਸਟ੍ਰਿਕਟ ਕੋਰਟ ਤੋਂ ਸਵਰਗੇਟ ਦਰਮਿਆਨ ਅੰਡਰਗ੍ਰਾਉਂਡ ਸੈਕਸ਼ਨ ਦੀ ਲਾਗਤ ਲਗਭਗ 1,810 ਕਰੋੜ ਰੁਪਏ ਹੈ।
ਇਸ ਦੇ ਇਲਾਵਾ ਪ੍ਰਧਾਨ ਮੰਤਰੀ ਲਗਭਗ 2,950 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਹੋਣ ਵਾਲੇ ਪੁਣੇ ਮੈਟਰੋ ਫੇਜ਼-1 ਦੇ ਸਵਰਗੇਟ-ਕਟਰਾਜ ਵਿਸਤਾਰ ਦਾ ਨੀਂਹ ਪੱਥਰ ਵੀ ਰੱਖਣਗੇ। ਲਗਭਗ 5.46 ਕਿਲੋਮੀਟਰ ਦਾ ਇਹ ਦੱਖਣੀ ਵਿਸਤਾਰ ਪੂਰੀ ਤਰ੍ਹਾਂ ਨਾਲ ਅੰਡਰਗ੍ਰਾਉਂਡ ਹੈ। ਇਸ ਵਿੱਚ ਮਾਰਕਿਟ ਯਾਰਡ, ਪਦਮਾਵਤੀ ਅਤੇ ਕਟਰਾਜ ਤਿੰਨ ਸਟੇਸ਼ਨ ਹਨ।
ਪ੍ਰਧਾਨ ਮੰਤਰੀ ਭਿੜੇਵਾੜਾ ਵਿੱਚ ਕ੍ਰਾਂਤੀਜਯੋਤੀ ਸਾਵਿਤ੍ਰੀਬਾਈ ਫੁਲੇ ਦੇ ਪਹਿਲੇ ਬਾਲਿਕਾ ਸਕੂਲ ਮੈਮੋਰੀਅਲ ਦਾ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਸੁਪਰਕੰਪਿਊਟਿੰਗ ਤਕਨੀਕ ਦੇ ਖੇਤਰ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਦੀ ਪ੍ਰਤੀਬੱਧਤਾ ਦੇ ਅਨੁਰੂਪ ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ (ਐੱਨਐੱਸਐੱਮ) ਦੇ ਤਹਿਤ ਸਵਦੇਸ਼ ਵਿੱਚ ਵਿਕਸਿਤ ਲਗਭਗ 130 ਕਰੋੜ ਰੁਪਏ ਦੇ ਤਿੰਨ ਪਰਮ ਰੁਦ੍ਰ ਸੁਪਰਕੰਪਿਊਟਰਸ (PARAM Rudra Supercomputers) ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਸੁਪਰਕੰਪਿਊਟਰਾਂ ਨੂੰ ਪਾਇਨੀਅਰਿੰਗ ਸਾਇੰਟੀਫਿਕ ਰਿਸਰਚ ਦੇ ਲਈ ਪੁਣੇ, ਦਿੱਲੀ ਅਤੇ ਕੋਲਕਾਤਾ ਵਿੱਚ ਤੈਨਾਤ ਕੀਤਾ ਗਿਆ ਹੈ। ਪੁਣੇ ਵਿੱਚ ਵਿਸ਼ਾਲ ਮੀਟਰ ਰੇਡੀਓ ਟੈਲੀਸਕੋਪ (ਜੀਐੱਮਆਰਟੀ), ਫਾਸਟ ਰੇਡੀਓ ਬਰਸਟ (ਐੱਫਆਰਬੀ) ਅਤੇ ਹੋਰ ਐਸਟ੍ਰੋਨੋਮੀਕਲ ਘਟਨਾਵਾਂ ਦਾ ਪਤਾ ਲਗਾਉਣ ਦੇ ਲਈ ਸੁਪਰਕੰਪਿਊਟਰ ਦਾ ਇਸਤੇਮਾਲ ਕਰੇਗਾ। ਦਿੱਲੀ ਵਿੱਚ ਇੰਟਰ ਯੂਨੀਵਰਸਿਟੀ ਐਕਸੇਲੇਰਟਰ ਸੈਂਟਰ (ਆਈਯੂਸੀ) ਪਦਰਾਥ ਵਿਗਿਆਨ ਅਤੇ ਪਰਮਾਣਊ ਭੌਤਿਕੀ ਜਿਹੇ ਖੇਤਰਾਂ ਵਿੱਚ ਰਿਸਰਚ ਨੂੰ ਹੁਲਾਰਾ ਦੇਵੇਗਾ। ਕੋਲਕਾਤਾ ਵਿੱਚ ਐੱਸਐੱਨ ਬੋਸ ਕੇਂਦਰ ਭੌਤਿਕੀ, ਬ੍ਰਹਮਾਂਡ ਵਿਗਿਆਨ ਅਤੇ ਪ੍ਰਿਥਵੀ ਵਿਗਿਆਨ (physics, cosmology, and earth sciences) ਜਿਹੇ ਖੇਤਰਾਂ ਵਿੱਚ ਐਡਵਾਂਸਡ ਰਿਸਰਚ ਨੂੰ ਹੁਲਾਰਾ ਦੇਵੇਗਾ।
ਪ੍ਰਧਾਨ ਮੰਤਰੀ ਮੌਸਮ ਅਤੇ ਜਲਵਾਯੂ ਰਿਸਰਚ ਦੇ ਲਈ ਤਿਆਰ ਇੱਕ ਉੱਚ ਪ੍ਰਦਰਸ਼ਨ ਕੰਪਿਊਟਿੰਗ (ਐੱਚਪੀਸੀ) ਪ੍ਰਣਾਲੀ ਦਾ ਵੀ ਉਦਘਾਟਨ ਕਰਨਗੇ। 850 ਕਰੋੜ ਰੁਪਏ ਦੇ ਨਿਵੇਸ਼ ਵਾਲੇ ਇਹ ਪ੍ਰੋਜੈਕਟ ਮੌਸਮ ਸਬੰਧੀ ਅਨੁਪ੍ਰਯੋਗਾਂ ਦੇ ਲਈ ਭਾਰਤ ਦੀ ਕੰਪਿਊਟੇਸ਼ਨਲ ਸਮਰੱਥਾਵਾਂ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਦੋ ਪ੍ਰਮੁੱਖ ਸਥਲਾਂ ਪੁਣੇ ਵਿੱਚ ਇੰਡੀਅਨ ਇੰਸਟੀਟਿਊਟ ਆਵ੍ ਟ੍ਰੋਪੀਕਲ ਮੀਟਰੋਲੋਜੀ (ਆਈਆਈਟੀਐੱਮ) ਅਤੇ ਨੌਇਡਾ ਵਿੱਚ ਨੈਸ਼ਨਲ ਸੈਂਟਰ ਫੌਰ ਮੀਡੀਅਮ ਰੇਂਜ ਵੈਦਰ ਫੋਰਕਾਸਟ (ਐੱਨਸੀਐੱਮਆਰਡਬਲਿਊਐੱਫ) ‘ਤੇ ਮੌਜੂਦ ਇਸ ਐੱਚਪੀਸੀ ਪ੍ਰਣਾਲੀ ਵਿੱਚ ਅਸਧਾਰਣ ਕੰਪਿਊਟਿੰਗ ਸ਼ਕਤੀ ਹੈ। ਨਵੇਂ ਐੱਚਪੀਸੀ ਪ੍ਰਣਾਲੀਆਂ ਨੂੰ ‘ਅਰਕਾ’ ਅਤੇ ‘ਅਰੁਨਿਕਾ’ ਦਾ ਨਾਮ ਦਿੱਤਾ ਗਿਆ ਹੈ, ਜੋ ਸੂਰਜ ਨਾਲ ਉਨ੍ਹਾਂ ਦੇ ਸਬੰਧ ਨੂੰ ਦਰਸਾਉਂਦਾ ਹੈ। ਇਹ ਉੱਚ-ਰਿਜ਼ੌਲਿਊਸ਼ਨ ਮੌਡਲ ਟ੍ਰੋਪੀਕਲ ਸਾਈਕਲੋਨਸ, ਭਾਰੀ ਮੀਂਹ, ਗਰਜ ਦੇ ਨਾਲ ਮੀਂਹ, ਗੜੇਮਾਰੀ, ਲੂ, ਸੋਕੇ, ਅਤੇ ਹੋਰ ਮਹੱਤਵਪੂਰਨ ਮੌਸਮ ਸਬੰਧੀ ਘਟਨਾਵਾਂ ਦੀ ਸਟੀਕ ਭਵਿੱਖਵਾਣੀ ਅਤੇ ਲੀਡ ਟਾਈਮ ਨੂੰ ਮਹੱਤਵਪੂਰਨ ਤੌਰ ਨਾਲ ਵਧਾਉਣਗੇ।
ਪ੍ਰਧਾਨ ਮੰਤਰੀ 10,400 ਕਰੋੜ ਰੁਪਏ ਦੀ ਲਾਗਤ ਵਾਲੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਖੇਤਰ ਦੀਆਂ ਵਿਭਿੰਨ ਪਹਿਲਾਂ ਨੂੰ ਲਾਂਚ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪਹਿਲਾਂ ਊਰਜਾ, ਬੁਨਿਆਦੀ ਢਾਂਚਾ, ਟਰੱਕ ਅਤੇ ਕੈਬ ਡਰਾਇਵਰਾਂ ਦੀ ਸੁਰੱਖਿਆ ਅਤੇ ਸੁਵਿਧਾ, ਸਵੱਛ ਗਤੀਸ਼ੀਲਤਾ ਅਤੇ ਇੱਕ ਟਿਕਾਊ ਭਵਿੱਖ ‘ਤੇ ਧਿਆਨ ਕੇਂਦ੍ਰਿਤ ਕਰਨਗੀਆਂ।
ਪ੍ਰਧਾਨ ਮੰਤਰੀ ਡਰਾਇਵਿੰਗ ਨੂੰ ਅਸਾਨ ਬਣਾਉਣ ਦੇ ਲਈ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ, ਪੰਜਾਬ ਵਿੱਚ ਫਤਿਹਗੜ੍ਹ ਸਾਹਿਬ, ਗੁਜਰਾਤ ਵਿੱਚ ਸੋਨਗੜ੍ਹ, ਕਰਨਾਟਕ ਵਿੱਚ ਬੇਲਗਾਵੀ ਅਤੇ ਬੰਗਲੁਰੂ ਗ੍ਰਾਮੀਣ ਵਿੱਚ ਟਰੱਕ ਡਰਾਇਵਰਾਂ ਦੇ ਲਈ ਸਾਇਡ ਐਮੀਨਿਟੀਜ਼ ਨੂੰ ਲਾਂਚ ਕਰਨਗੇ। ਟਰੱਕ ਚਾਲਕਾਂ ਅਤੇ ਟੈਕਸੀ ਚਾਲਕਾਂ ਦੀ ਲੰਬੀ ਯਾਤਰਾ ਦੇ ਦੌਰਾਨ ਉਨ੍ਹਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਲਈ ਇੱਕ ਦੀ ਥਾਂ ‘ਤੇ ਆਰਾਮਦਾਇਕ ਯਾਤਰਾ ਅਵਕਾਸ਼ ਦੇ ਲਈ ਆਧੁਨਿਕ ਸੁਵਿਧਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਲਗਭਗ 2,170 ਕਰੋੜ ਰੁਪਏ ਦੀ ਲਾਗਤ ਨਾਲ 1,000 ਖੁਦਰਾ ਦੁਕਾਨਾਂ ‘ਤੇ ਕਿਫਾਇਤੀ ਆਵਾਸ ਅਤੇ ਭੋਜਨ ਸੁਵਿਧਾ, ਸਵੱਛ ਸ਼ੌਚਾਲਯ, ਸੁਰੱਖਿਅਤ ਪਾਰਕਿੰਗ ਸਥਲ, ਖਾਨਾ ਪਕਾਉਣ ਦੀ ਥਾਂ, ਵਾਈਫਾਈ, ਜਿੰਮ ਜਿਹੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ।
ਇੱਕ ਖੁਦਰਾ ਆਉਟਲੈੱਟ ‘ਤੇ ਪੈਟ੍ਰੋਲ, ਡੀਜ਼ਲ, ਸੀਐੱਨਜੀ, ਈਵੀ, ਸੀਬੀਜੀ, ਇਥੇਨੌਲ ਬਲੈਂਡਿਡ ਪੈਟ੍ਰੋਲ (ਈਬੀਪੀ) ਜਿਹੇ ਕਈ ਊਰਜਾ ਵਿਕਲਪ ਹੋਣਗੇ। ਪ੍ਰਧਾਨ ਮੰਤਰੀ ਊਰਜਾ ਸਟੇਸ਼ਨਾਂ ਨੂੰ ਲਾਂਚ ਕਰਨਗੇ। ਲਗਭਗ 6000 ਕਰੋੜ ਰੁਪਏ ਦੀ ਲਾਗਤ ਨਾਲ ਅਗਲੇ 5 ਵਰ੍ਹਿਆਂ ਵਿੱਚ ਸਵਰਣਿਮ ਚਤੁਰਭੁਜ, ਪੂਰਬ-ਪੱਛਮ ਅਤੇ ਉੱਤਰ-ਦੱਖਣ ਗਲਿਆਰਿਆਂ ਅਤੇ ਹੋਰ ਪ੍ਰਮੁੱਖ ਰਾਜਮਾਰਗਾਂ ‘ਤੇ ਲਗਭਗ 4,000 ਊਰਜਾ ਸਟੇਸ਼ਨ ਵਿਕਸਿਤ ਕੀਤੇ ਜਾਣਗੇ। ਊਰਜਾ ਸਟੇਸ਼ਨ ਗ੍ਰਾਹਕਾਂ ਨੂੰ ਇੱਕ ਹੀ ਛੱਤ ਦੇ ਹੇਠਾਂ ਵਿਕਲਪਿਕ ਈਂਧਣ ਦੇ ਸਾਰੇ ਪ੍ਰਾਵਧਾਨ ਦੇ ਮਾਧਿਅਮ ਨਾਲ ਨਿਰਵਿਘਨ ਗਤੀਸ਼ੀਲਤਾ ਪ੍ਰਦਾਨ ਕਰਨ ਵਿੱਚ ਮਦਦ ਕਰਨਗੇ।
ਗ੍ਰੀਨ ਐਨਰਜੀ, ਡੀ-ਕਾਰਬੋਨਾਇਜ਼ੇਸ਼ਨ ਅਤੇ ਨੈੱਟ ਜ਼ੀਰੋ ਐਮੀਸ਼ਨ ਵਿੱਚ ਸੁਚਾਰੂ ਪਰਿਵਰਤਨ ਸੁਵਿਧਾ ਅਤੇ ਇਲੈਕਟ੍ਰਿਕ ਵਾਹਨ ਚਾਲਕਾਂ ਦੀ ਰੇਂਜ ਚਿੰਤਾ ਨੂੰ ਘੱਟ ਕਰਨ ਦੇ ਲਈ ਪ੍ਰਧਾਨ ਮੰਤਰੀ ਰਾਸ਼ਟਰ ਨੂੰ 500 ਈਵੀ ਚਾਰਜਿੰਗ ਸੁਵਿਧਾਵਾਂ ਸਮਰਪਿਤ ਕਰਨਗੇ। ਇਸ ਦੇ ਇਲਾਵਾ 1,500 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਵਿੱਤ ਵਰ੍ਹੇ 2025 ਤੱਕ 10,000 ਈਵੀ ਚਾਰਜਿੰਗ ਸਟੇਸ਼ਨ (ਈਵੀਸੀਐੱਸ) ਵਿਕਸਿਤ ਕਰਨ ਦਾ ਲਕਸ਼ ਰੱਖਿਆ ਗਿਆ ਹੈ।
ਪ੍ਰਧਾਨ ਮੰਤਰੀ ਮਹਾਰਾਸ਼ਟਰ ਵਿੱਚ 3 ਸਹਿਤ ਦੇਸ਼ ਭਰ ਵਿੱਚ 20 ਲਿਕਉਫਾਇਡ ਨੈਚੂਰਲ ਗੈਸ (ਐੱਲਐੱਨਜੀ) ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਲੰਬੀ ਦੂਰੀ ਦੇ ਟ੍ਰਾਂਸਪੋਰਟੇਸ਼ਨ ਦੇ ਲਈ ਐੱਲਐੱਨਜੀ ਜਿਹੇ ਸਵੱਛ ਈਂਧਣ ਨੂੰ ਹੁਲਾਰਾ ਦੇਣ ਦੇ ਲਈ, ਦੇਸ਼ ਦੇ ਵਿਭਿੰਨ ਰਾਜਾਂ ਵਿੱਚ ਤੇਲ ਅਤੇ ਗੈਸ ਕੰਪਨੀਆਂ ਦੁਆਰਾ ਲਗਭਗ 500 ਕਰੋੜ ਰੁਪਏ ਦੀ ਲਾਗਤ ਨਾਲ 50 ਐੱਲਐੱਨਜੀ ਈਂਧਣ ਸਟੇਸ਼ਨ ਵਿਕਸਿਤ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਲਗਭਗ 225 ਕਰੋੜ ਰੁਪਏ ਦੇ 1500 ਈ20 (20% ਇਥੇਨੌਲ ਬਲੈਂਡਿਡ) ਪੈਟ੍ਰੋਲ ਖੁਦਰਾ ਦੁਕਾਨਾਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਸੋਲਾਪੁਰ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਇਸ ਨਾਲ ਕਨੈਕਟੀਵਿਟੀ ਵਿੱਚ ਬਹੁਤ ਸੁਧਾਰ ਹੋਵੇਗਾ ਅਤੇ ਸੋਲਾਪੁਰ ਟੂਰਿਸਟਾਂ, ਵਪਾਰਕ ਯਾਤਰੀਆਂ ਅਤੇ ਨਿਵੇਸ਼ਕਾਂ ਦੇ ਲਈ ਅਧਿਕ ਸੁਲਭ ਹੋ ਜਾਵੇਗਾ। ਸੋਲਾਪੁਰ ਦੀ ਵਰਤਮਾਨ ਟਰਮੀਨਲ ਬਿਲਡਿੰਗ ਨੂੰ ਸਲਾਨਾ ਲਗਭਗ 4 ਲੱਖ 10 ਹਜ਼ਾਰ ਯਾਤਰੀਆਂ ਦੇ ਲਈ ਨਵਾਂ ਸਰੂਪ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਬਿਡਕਿਨ ਉਦਯੋਗਿਕ ਖੇਤਰ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਭਾਰਤ ਸਰਕਾਰ ਦੇ ਰਾਸ਼ਟਰੀ ਉਦਯੋਗਿਕ ਗਲਿਆਰਾ ਵਿਕਾਸ ਪ੍ਰੋਗਾਰਮ ਦੇ ਤਹਿਤ 7,855 ਏਕੜ ਵਿੱਚ ਫੈਲਿਆ ਇਹ ਇੱਕ ਪਰਿਵਰਤਨਕਾਰੀ ਪ੍ਰੋਜੈਕਟ ਹੈ। ਇਹ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਤੋਂ 20 ਕਿਲੋਮੀਟਰ ਦੱਖਣ ਵਿੱਚ ਸਥਿਤ ਹੈ। ਦਿੱਲੀ ਮੁੰਬਈ ਉਦਯੋਗਿਕ ਗਲਿਆਰੇ ਦੇ ਤਹਿਤ ਵਿਕਸਿਤ ਇਸ ਪ੍ਰੋਜੈਕਟ ਵਿੱਚ ਮਰਾਠਵਾੜਾ ਖੇਤਰ ਵਿੱਚ ਇੱਕ ਆਰਥਿਕ ਕੇਂਦਰ ਦੇ ਰੂਪ ਵਿੱਚ ਅਪਾਰ ਸੰਭਾਵਨਾਵਾਂ ਹਨ। ਕੇਂਦਰ ਸਰਕਾਰ ਨੇ 3 ਪੜਾਵਾਂ ਵਿੱਚ ਵਿਕਾਸ ਦੇ ਲਈ 6,400 ਕਰੋੜ ਰੁਪਏ ਤੋਂ ਵੱਧ ਦੇ ਕੁੱਲ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ।
************
ਐੱਮਜੇਪੀਐੱਸ/ਐੱਸਟੀ/ਐੱਸਕੇਐੱਸ
(Release ID: 2058856)
Visitor Counter : 35
Read this release in:
Telugu
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Tamil
,
Kannada
,
Malayalam