ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਮੁੰਬਈ ਵਿੱਚ ਪ੍ਰਮੁੱਖ ਫਿਲਮ ਸੰਸਥਾਨਾਂ ਦੀ ਸਮੀਖਿਆ ਕੀਤੀ


ਕੇਂਦਰੀ ਮੰਤਰੀ ਸ਼੍ਰੀ ਵੈਸ਼ਣਵ ਨੇ ਐਨੀਮੇਸ਼ਨ ਵਿੱਚ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ ਦੀ ਪ੍ਰਗਤੀ ਦੀ ਸਮੀਖਿਆ ਕੀਤੀ; ਏਵੀਜੀਸੀ (AVGC) ਸੈਕਟਰ ਨੂੰ ਪੂਰਨ ਉਦਯੋਗ ਦੀ ਤਰਫ ਲੈ ਜਾਣ ‘ਤੇ ਜ਼ੋਰ ਦਿੱਤਾ

Posted On: 23 SEP 2024 6:39PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਅਤੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਇੰਡੀਆ (NFDC) ਦੀਆਂ ਗਤੀਵਿਧੀਆਂ ਦੀ ਵਿਆਪਕ ਸਮੀਖਿਆ ਕਰਨ ਲਈ ਮੁੰਬਈ ਵਿੱਚ ਐੱਨਐੱਫਡੀਸੀ ਕੈਂਪਸ ਦਾ ਦੌਰਾ ਕੀਤਾ। 

ਆਪਣੀ ਯਾਤਰਾ ਦੌਰਾਨ ਮੰਤਰੀ ਮਹੋਦਯ ਨੇ ਗੁਲਸ਼ਨ ਮਹਿਲ ਦੀ ਵਿਰਾਸਤ ਇਮਾਰਤ ਸਹਿਤ ਨੈਸ਼ਨਲ ਮਿਊਜ਼ੀਅਮ ਆਫ ਇੰਡੀਅਨ ਸਿਨੇਮਾ ਦਾ ਵੀ ਦੌਰਾ ਕੀਤਾ। ਪ੍ਰਦਰਸ਼ਨੀ ਵਿੱਚ ਸਾਈਲੈਂਟ ਐਰਾ (silent era) ਤੋਂ ਲੈ ਕੇ ਅੱਜ ਤੱਕ ਦੀਆਂ ਇੰਡੀਅਨ ਫਿਲਮਾਂ ਦੀ ਸਮ੍ਰਿੱਧ ਅਤੇ ਵਿਵਿਧ ਵਿਰਾਸਤ ਨੂੰ ਦਰਸਾਇਆ ਗਿਆ ਹੈ, ਜੋ ਦੇਸ਼ ਦੇ ਸੱਭਿਆਚਾਰਕ ਤਾਨੇ-ਬਾਣੇ ਵਿੱਚ ਸਿਨੇਮਾ ਦੇ ਅਪਾਰ ਯੋਗਦਾਨ ਨੂੰ ਉਜਾਗਰ ਕਰਦੀ ਹੈ। 

ਸੀਬੀਐੱਫਸੀ ਦੇ ਚੇਅਰਪਰਸਨ, ਸ਼੍ਰੀ ਪ੍ਰਸੂਨ ਜੋਸ਼ੀ ਨੇ ਸਰਟੀਫਿਕੇਸ਼ਨ ਪ੍ਰੋਸੈੱਸ ਅਤੇ ਸਮੁੱਚੇ ਤੌਰ ‘ਤੇ ਫਿਲਮ ਇੰਡਸਟ੍ਰੀ ਵਿੱਚ ਨਵੀਨਤਮ ਪਹਿਲਕਦਮੀਆਂ ਬਾਰੇ ਮੰਤਰੀ ਨੂੰ ਜਾਣਕਾਰੀ ਦਿੱਤੀ।

ਮੰਤਰੀ ਨੇ ਸਮੀਖਿਆ ਦੌਰਾਨ ਫਿਲਮ ਸੈਕਟਰ ਵਿੱਚ ਰੋਜ਼ਗਾਰ ਨੂੰ ਕਈ ਗੁਣਾ ਵਧਾਉਣ ਲਈ ਜ਼ਰੂਰੀ ਪ੍ਰਯਾਸਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਜਿਹੀਆਂ ਯੋਜਨਾਵਾਂ ਬਣਾਉਣ ਦੀ ਅਪੀਲ ਕੀਤੀ ਜੋ ਉੱਚ ਗੁਣਵੱਤਾ ਵਾਲੀਆਂ ਨੌਕਰੀਆਂ ਸਿਰਜਣ ਅਤੇ  ਕਮਰਸ਼ੀਅਲ ਤੌਰ 'ਤੇ ਵਿਵਹਾਰਕ ਵੀ ਹੋਣ। ਉਨ੍ਹਾਂ ਨੇ ਇੰਡੀਅਨ ਸਿਨੇਮਾ ਦੀ ਵਿਰਾਸਤ ਨੂੰ ਬਹਾਲ ਕਰਨ ਅਤੇ ਸੰਭਾਲਣ ਲਈ ਮਿਸਾਲੀ ਕੰਮਾਂ ਲਈ ਐੱਨਐੱਫਡੀਸੀ-ਐੱਨਐੱਫਏਆਈ (NFDC-NFAI)   (National Film Archives of India) ਦੀ ਸ਼ਲਾਘਾ ਵੀ ਕੀਤੀ।

 

ਉਨ੍ਹਾਂ ਨੇ ਦੇਸ਼ ਦੇ ਸੱਭਿਆਚਾਰਕ ਅਤੇ ਇਤਿਹਾਸਿਕ ਵਿਰਾਸਤ ਦਾ ਅਹਿਮ ਹਿੱਸਾ ਰਹੀਆਂ ਫਿਲਮਾਂ ਦੀ ਸੁਰੱਖਿਆ ਦੇ ਪ੍ਰਯਾਸਾਂ ਨੂੰ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ, ਤਾਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਸਮ੍ਰਿੱਧ ਕਲਾਤਮਕ ਵਿਰਾਸਤ ਦਾ ਆਨੰਦ ਲੈ ਸਕਣ ਅਤੇ ਉਸ ਤੋਂ ਸਿੱਖ ਸਕਣ। ਉਨ੍ਹਾਂ ਨੇ ਏਵੀਜੀਸੀ ਸੈਕਟਰ (AVGC sector) ਵਿੱਚ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਪੂਰਨ ਉਦਯੋਗ ਦੀ ਤਰਫ ਲੈ ਜਾਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।

 

ਸ਼੍ਰੀ ਵੈਸ਼ਣਵ ਨੇ ਐਨੀਮੇਸ਼ਨ ਵਿੱਚ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ, ਅਤੇ ਇੰਡੀਅਨ ਐਂਟਰਟੇਨਮੈਂਟ ਇੰਡਸਟ੍ਰੀ ਅੰਦਰ ਵਧ ਰਹੇ ਖੇਤਰਾਂ ਦੇ ਰੂਪ ਵਿੱਚ ਐਨੀਮੇਸ਼ਨ ਅਤੇ ਵਿਜ਼ੁਅਲ ਪ੍ਰਭਾਵਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਇਸ ਅਵਸਰ ‘ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪੱਛਮੀ ਖੇਤਰ ਦੇ ਡਾਇਰੈਕਟਰ ਜਨਰਲ, ਸੁਸ਼੍ਰੀ ਸਮਿਤਾ ਵਤਸ ਸ਼ਰਮਾ, ਐੱਨਐਫਡੀਸੀ (NFDC) ਦੇ ਮੈਨੇਜਿੰਗ ਡਾਇਰੈਕਟਰ ਪ੍ਰਿਥੁਲ ਕੁਮਾਰ, ਸੀਬੀਐੱਫਸੀ (CBFC) ਦੇ ਸੀਈਓ ਰਾਜੇਂਦਰ ਸਿੰਘ ਅਤੇ ਐੱਨਐੱਫਡੀਸੀ ਅਤੇ ਸੀਬੀਐੱਫਸੀ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। 

ਆਪਣੇ ਦੌਰੇ ਦੇ ਦੌਰਾਨ ਮੰਤਰੀ ਨੇ ਐੱਨਐੱਫਡੀਸੀ ਕੈਂਪਸ ਵਿੱਚ ‘ਏਕ ਪੇੜ ਮਾਂ ਕੇ ਨਾਮ’ ('Ek Ped Maa Ke Naam') ਪਹਿਲ ਦੇ ਤਹਿਤ ਇੱਕ ਪੌਦਾ ਵੀ ਲਗਾਇਆ।

 

* * *

ਪੀਆਈਬੀ ਮੁੰਬਈ/ਡੀਐੱਲ/ਡੀਆਰ


(Release ID: 2058290) Visitor Counter : 34