ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ 16ਵੇਂ ਏਸ਼ੀਅਨ ਆਰਗੇਨਾਈਜ਼ੇਸ਼ਨ ਆਫ ਸੁਪਰੀਮ ਆਡਿਟ ਇੰਸਟੀਟਿਊਸ਼ਨ ਅਸੈਂਬਲੀ ਵਿੱਚ ਹਿੱਸਾ ਲਿਆ


ਐੱਸਏਆਈ ਦੁਆਰਾ ਆਡਿਟ ਅਤੇ ਮੁਲਾਂਕਣ ਨਾ ਸਿਰਫ ਪਬਲਿਕ ਫੰਡਸ ਦੀ ਸੁਰੱਖਿਆ ਕਰਦਾ ਹੈ ਬਲਕਿ ਸ਼ਾਸਨ ਵਿੱਚ ਜਨਤਾ ਦਾ ਵਿਸ਼ਵਾਸ ਵੀ ਵਧਾਉਂਦਾ ਹੈ : ਰਾਸ਼ਟਰਪਤੀ ਮੁਰਮੂ

Posted On: 24 SEP 2024 12:39PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (24 ਸਤੰਬਰ, 2024) ਨਵੀਂ ਦਿੱਲੀ ਵਿੱਚ ਭਾਰਤ ਦੇ ਕੰਪਟ੍ਰੋਲਰ ਐਂਡ ਔਡੀਟਰ ਜਨਰਲ (CAG) ਦੁਆਰਾ ਆਯੋਜਿਤ 16ਵੀਂ ਏਸ਼ੀਅਨ ਆਰਗੇਨਾਈਜ਼ੇਸ਼ਨ ਆਫ ਸੁਪਰੀਮ ਆਡਿਟ  ਇੰਸਟੀਟਿਊਸ਼ਨ (ASOSAI) ਦੀ ਅਸੈਂਬਲੀ ਵਿੱਚ ਹਿੱਸਾ ਲਿਆ। 

 

ਇਸ ਅਵਸਰ ‘ਤੇ ਬੋਲਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿੱਚ ਦੇਸ਼ ਦੇ ਜਨਤਕ ਵਿੱਤ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਸੁਨਿਸ਼ਚਿਤ ਕਰਨ ਵਿੱਚ ਕੈਗ (CAG) ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਬਿਨਾ ਕਾਰਨ ਨਹੀਂ ਸੀ ਕਿ ਭਾਰਤੀ ਸੰਵਿਧਾਨ ਨੇ ਕੈਗ ਦਫ਼ਤਰ ਨੂੰ ਵਿਆਪਕ ਅਧਿਕਾਰ ਅਤੇ ਪੂਰਨ ਖੁਦਮੁਖਤਿਆਰੀ ਪ੍ਰਦਾਨ ਕੀਤੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਸੀਏਜੀ ਦਫ਼ਤਰ ਸੰਵਿਧਾਨ ਨਿਰਮਾਤਾਵਾਂ ਦੀਆਂ ਉਪੇਖਿਆਵਾਂ ‘ਤੇ ਖਰਾ ਉਤਰਿਆ ਹੈ। ਇਹ ਨੈਤਿਕ ਆਚਰਣ ਦੇ ਸਖ਼ਤ ਨਿਯਮਾਂ ਦਾ ਪਾਲਨ ਕਰਦਾ ਹੈ ਜੋ ਇਸ ਦੇ ਕੰਮਕਾਰ ਵਿੱਚ ਸਰਵਉੱਚ ਪੱਧਰ ਦੀ ਇਮਾਨਦਾਰੀ ਸੁਨਿਸ਼ਚਿਤ ਕਰਦਾ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ਪਬਲਿਕ ਸੈਕਟਰ ਦੇ ਆਡਿਟ  ਦਾ ਕੰਮ ਟ੍ਰੈਡੀਸ਼ਨਲ ਆਡਿਟਿੰਗ  ਤੋਂ ਅੱਗੇ ਵਧ ਕੇ ਜਨਤਕ ਭਲਾਈ ਯੋਜਨਾਵਾਂ ਅਤੇ ਪ੍ਰੋਜੈਕਟਾਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨਾ ਹੈ, ਤਾਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਉਹ ਸਾਰੇ ਨਾਗਰਿਕਾਂ ਨੂੰ ਬਰਾਬਰ ਰੂਪ ਵਿੱਚ ਸੇਵਾ ਪ੍ਰਦਾਨ ਕਰਨ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ-ਸੰਚਾਲਿਤ ਦੁਨੀਆ ਵਿੱਚ, ਵੱਧ ਤੋਂ ਵੱਧ ਜਨਤਕ ਸੇਵਾਵਾਂ ਟੈਕਨੋਲੋਜੀ ਦੇ ਉਪਯੋਗ ਨਾਲ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਲਈ, ਆਡਿਟ  ਨੂੰ ਆਪਣੇ ਨਿਰੀਖਣ ਕਾਰਜਾਂ ਨੂੰ ਪ੍ਰਭਾਵੀ ਢੰਗ ਨਾਲ ਕਰਨ ਵਿੱਚ ਸਮਰੱਥ ਹੋਣ ਲਈ ਤਕਨੀਕੀ ਵਿਕਾਸ ਨਾਲ ਬਣੇ ਰਹਿਣ ਦੀ ਜ਼ਰੂਰਤ ਹੈ। 

 

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਅਸੀਂ ਅਜਿਹੇ ਮਹੱਤਵਪੂਰਨ ਮੋੜ ‘ਤੇ ਹਾਂ, ਜਿੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ, ਡੇਟਾ ਐਨਾਲਿਟਿਕਸ, ਮਸ਼ੀਨ ਲਰਨਿੰਗ ਅਤੇ ਜਿਓ ਸਪੈਸ਼ੀਅਲ ਟੈਕਨੋਲੋਜੀ (geo-spatial technology) ਜਿਹੀਆਂ ਉੱਭਰਦੀਆਂ ਡਿਜੀਟਲ ਟੈਕਨੋਲੋਜੀਆਂ ਆਧੁਨਿਕ ਸ਼ਾਸਨ ਦੀ ਰੀੜ੍ਹ (backbone) ਬਣ ਰਹੀਆਂ ਹਨ। ਡਿਜੀਟਲ ਅਰਥਵਿਵਸਥਾ ਅਤੇ ਸੇਵਾਵਾਂ ਦੇ ਕੰਮਕਾਰ ਨੂੰ ਸਹਾਰਾ ਦੇਣ ਅਤੇ ਵਧਾਉਣ ਲਈ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਅਧਾਰ ਦੇ ਰੂਪ ਵਿੱਚ ਕੰਮ ਕਰਦੀ ਹੈ। ਡਿਜੀਟਲ ਪਹਿਚਾਣ ਤੋਂ ਲੈ ਕੇ ਈ-ਗਵਰਨੈਂਸ ਪਲੈਟਫਾਰਮ ਤੱਕ ਡੀਪੀਆਈ, ਜਨਤਕ ਸੇਵਾਵਾਂ ਅਤੇ ਵਸਤੂਆਂ ਨੂੰ ਵਧੇਰੇ ਸੁਲਭ, ਕੁਸ਼ਲ ਅਤੇ ਸਮਾਵੇਸ਼ੀ ਬਣਾਉਣ ਲਈ ਇਨ੍ਹਾਂ ਦੀ ਡਿਲੀਵਰੀ ਵਿੱਚ ਕ੍ਰਾਂਤੀ ਲਿਆ ਸਕਦੀ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਦੇ ਕਈ ਹਿੱਸਿਆਂ ਵਿੱਚ ਮਹਿਲਾਵਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਡਿਜੀਟਲ ਟੈਕਨੋਲੋਜੀਆਂ ਤੱਕ ਪਹੁੰਚ ਘੱਟ ਹੈ, ਡਿਜੀਟਲ ਕੌਸ਼ਲ ਵਿਕਸਿਤ ਕਰਨ ਦੇ ਘੱਟ ਅਵਸਰ ਹਨ ਅਤੇ ਡਿਜੀਟਲ ਅਰਥਵਿਵਸਥਾ ਵਿੱਚ ਉਨ੍ਹਾਂ ਦੀ ਪ੍ਰਤੀਨਿਧਤਾ ਘੱਟ ਹੈ। ਇਹ ਭੇਦ-ਭਾਵ ਨਾ ਕੇਵਲ ਜ਼ਰੂਰੀ ਸੇਵਾਵਾਂ ਤੱਕ ਉਨ੍ਹਾਂ ਦੀ ਪਹੁੰਚ ਨੂੰ ਸੀਮਤ ਕਰਦਾ ਹੈ ਬਲਕਿ ਅਸਮਾਨਤਾ ਨੂੰ ਵੀ ਵਧਾਉਂਦਾ ਹੈ। ਇੱਥੇ ਹੀ ਸੁਪਰੀਮ ਆਡਿਟ  ਇੰਸਟੀਟਿਊਸ਼ਨਜ਼ (SAIs) ਦੀ ਭੂਮਿਕਾ ਮਹੱਤਵਪੂਰਨ ਹੋ ਜਾਂਦੀ ਹੈ। ਆਡਿਟ ਰਸ ਦੇ ਰੂਪ ਵਿੱਚ, ਉਨ੍ਹਾਂ ਦੀ ਇਹ ਸੁਨਿਸ਼ਚਿਤ ਕਰਨ ਦੀ ਅਨੋਖੀ (ਵਿਲੱਖਣ) ਜ਼ਿੰਮੇਦਾਰੀ ਅਤੇ ਅਵਸਰ ਹੈ ਕਿ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਅਤੇ ਲਾਗੂ ਕੀਤਾ ਜਾਵੇ ਜੋ ਸਾਰਿਆਂ ਲਈ ਸਮਾਵੇਸ਼ੀ ਅਤੇ ਸੁਲਭ ਹੋਵੇ। 

 

ਰਾਸ਼ਟਰਪਤੀ ਨੇ ਕਿਹਾ ਕਿ ਵਿੱਤੀ ਦੁਨੀਆ ਅਕਸਰ ਧੁੰਦਲੀਆਂ ਲੇਖਾ ਪ੍ਰਥਾਵਾਂ ਨਾਲ ਘਿਰੀ ਰਹਿੰਦੀ ਹੈ। ਇਸ ਸਥਿਤੀ ਵਿੱਚ, ਸੁਤੰਤਰ ਸੁਪਰੀਮ ਆਡਿਟ  ਇੰਸਟੀਟਿਊਸ਼ਨਜ਼ ਦੀ ਭੂਮਿਕਾ, ਜਨਤਕ ਸੰਸਾਧਨਾਂ ਦਾ ਪ੍ਰਬੰਧਨ, ਕੁਸ਼ਲਤਾਪੂਰਵ, ਪ੍ਰਭਾਵੀ ਢੰਗ ਨਾਲ ਅਤੇ ਪੂਰੀ ਇਮਾਨਦਾਰੀ ਨਾਲ ਕੀਤਾ ਜਾਵੇ ਇਹ ਦੇਖਣਾ ਵੀ ਹੈ। ਐੱਸਏਆਈ ਦੁਆਰਾ ਆਡਿਟ  ਅਤੇ ਮੁਲਾਂਕਣ ਨਾ ਕੇਵਲ ਪਬਲਿਕ ਫੰਡਸ ਦੀ ਸੁਰੱਖਿਆ ਕਰਦੇ ਹਨ ਬਲਕਿ ਸ਼ਾਸਨ ਵਿੱਚ ਜਨਤਾ ਦਾ ਵਿਸ਼ਵਾਸ ਵੀ ਵਧਾਉਂਦੇ ਹਨ। 

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਸੀਏਜੀ (CAG) ਸੰਸਥਾਨ ਦੇ ਪਬਲਿਕ ਆਡਿਟਿੰਗ  ਦਾ ਸਮ੍ਰਿੱਧ ਇਤਿਹਾਸ ਰਿਹਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ 16ਵੀਂ ਏਐੱਸਓਐੱਸਏਆਈ ਅਸੈਂਬਲੀ (ASOSAI Assembly) ਦੇ ਮੇਜ਼ਬਾਨ ਦੇ ਰੂਪ ਵਿੱਚ ਐੱਸਏਆਈ ਇੰਡੀਆ (SAI India) ਕੋਲ ਅਸੈਂਬਲੀ ਵਿੱਚ ਇਕੱਠੇ ਹੋਏ ਵਿਦਵਾਨਾਂ ਦੇ ਵਿਚਾਰ-ਵਟਾਂਦਰੇ ਲਈ ਪੇਸ਼ ਕਰਨ ਵਾਸਤੇ ਬਹੁਤ ਕੁਝ ਹੋਵੇਗਾ। ਉਨ੍ਹਾਂ ਨੇ 2024 ਤੋਂ 2027 ਦੀ ਮਿਆਦ ਲਈ ਏਐੱਸਓਐੱਸਏਆਈ ਦੀ ਪ੍ਰਧਾਨਗੀ ਸੰਭਾਲਣ ਲਈ ਐੱਸਏਆਈ ਇੰਡੀਆ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਸੀਏਜੀ ਦੀ ਕੁਸ਼ਲ ਅਗਵਾਈ ਵਿੱਚ, ਏਐੱਸਓਐੱਸਏਆਈ ਮੈਂਬਰਾਂ ਦਰਮਿਆਨ ਅਧਿਕ ਸਹਿਯੋਗ ਅਤੇ ਇਨੋਵੇਸ਼ਨ ਨੂੰ ਹੁਲਾਰਾ ਦਿੰਦੇ ਹੋਏ ਨਵੀਆਂ ਉਚਾਈਆਂ ਨੂੰ ਛੂਹੇਗਾ। 

 

 

ਕਿਰਪਾ ਕਰਕੇ ਰਾਸ਼ਟਰਪਤੀ ਦਾ ਭਾਸ਼ਣ ਇੱਥੇ ਦੇਖੋ 

 

*********

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2058287) Visitor Counter : 27