ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਨੇ ਸੀਈਓ ਗੋਲਮੇਜ਼ ਸੰਮੇਲਨ ਵਿੱਚ ਹਿੱਸਾ ਲਿਆ

Posted On: 22 SEP 2024 11:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਿਊਯਾਰਕ ਵਿੱਚ ਮੈਸਾਚੁਸੇਟਸ ਇੰਸਟੀਟਿਊਟ ਆਫ ਟੈਕਨੋਲੋਜੀ (ਐੱਮਆਈਟੀ), ਸਕੂਲ ਆਫ ਇੰਜੀਨੀਅਰਿੰਗ ਦੁਆਰਾ ਆਯੋਜਿਤ ਗੋਲਮੇਜ਼ ਸੰਮੇਲਨ ਵਿੱਚ ਟੈਕਨੋਲੋਜੀ ਦੁਆਰਾ ਜਗਤ ਦੇ ਅਗ੍ਰਣੀ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕੀਤੀ। ਟੈਕਨੋਲੋਜੀ ਗੋਲਮੇਜ਼ ਸੰਮੇਲਨ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਕੁਆਂਟਮ; ਬਾਇਓ ਟੈਕਨੋਲੋਜੀ ਅਤੇ ਜੀਵਨ ਵਿਗਿਆਨ; ਕੰਪਿਊਟਿੰਗ, ਆਈਟੀ ਅਤੇ ਸੰਚਾਰ; ਅਤੇ ਸੈਮੀਕੰਡਕਟਰ ਟੈਕਨੋਲੋਜੀਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਆਲਮੀ ਪੱਧਰ ‘ਤੇ ਵਿਕਸਿਤ ਹੋ ਰਹੇ ਟੈਕਨੋਲੋਜੀ ਲੈਂਡਸਕੇਪ ਅਤੇ ਕਿਵੇਂ ਇਹ ਅਤਿਆਧੁਨਿਕ ਟੈਕਨੋਲੋਜੀਆਂ ਭਾਰਤ ਸਹਿਤ ਦੁਨੀਆ ਭਰ ਦੇ ਲੋਕਾਂ ਦੀ ਭਲਾਈ ਵਿੱਚ ਯੋਗਦਾਨ ਦੇ ਰਹੀਆਂ ਹਨ, ਇਸ ਵਿਸ਼ੇ ‘ਤੇ ਸੀਈਓ ਸਮੂਹ ਨੇ ਪ੍ਰਧਾਨ ਮੰਤਰੀ ਦੇ ਨਾਲ ਗਹਿਰੀ ਚਰਚਾ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਰਚਾ ਕੀਤੀ ਕਿ ਕਿਵੇਂ ਟੈਕਨੋਲੋਜੀ ਦਾ ਉਪਯੋਗ ਇਨੋਵੇਸ਼ਨਾਂ ਦੇ ਲਈ ਕੀਤਾ ਜਾ ਰਿਹਾ ਹੈ, ਜਿਸ ਵਿੱਚ ਆਲਮੀ ਅਰਥਵਿਵਸਥਾ ਅਤੇ ਮਾਨਵ ਵਿਕਾਸ ਵਿੱਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਹੈ।

ਪ੍ਰਧਾਨ ਮੰਤਰੀ ਨੇ ਟੈਕਨੋਲੋਜੀ ਜਗਤ ਦੇ ਅਗ੍ਰਣੀ ਪ੍ਰਤੀਨਿਧੀਆਂ ਨੂੰ ਇਕੱਠੇ ਲਿਆਉਣ ਦੇ ਲਈ ਐੱਮਆਈਟੀ ਸਕੂਲ ਆਫ ਇੰਜੀਨੀਅਰਿੰਗ ਅਤੇ ਇਸ ਦੇ ਡੀਨ ਦੇ ਯਤਨਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਸਹਿਯੋਗ ਅਤੇ ਮਹੱਤਵਪੂਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ ‘ਤੇ ਪਹਿਲ (ਆਈਸੀਈਟੀ) ਜਿਹੇ ਯਤਨ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤੀ ਸਾਂਝੇਦਾਰੀ ਦੇ ਮੂਲ ਤੱਤ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੇ ਤੀਸਰੇ ਕਾਰਜਕਾਲ ਵਿੱਚ, ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਲਈ ਹਰ ਸੰਭਵ ਪ੍ਰਯਾਸ ਕਰੇਗਾ। ਉਨ੍ਹਾਂ ਨੇ ਕੰਪਨੀਆਂ ਨੂੰ ਸਹਿਯੋਗ ਅਤੇ ਇਨੋਵੇਸ਼ਨ ਦੇ ਲਈ ਭਾਰਤ ਦੀ ਵਿਕਾਸ ਗਾਥਾ ਦਾ ਲਾਭ ਉਠਾਉਣ ਦੇ ਲਈ ਪ੍ਰੋਤਸਾਹਿਤ ਕੀਤਾ। ਉਹ ਦੁਨੀਆ ਦੇ ਲਈ, ਭਾਰਤ ਵਿੱਚ ਸਹਿ-ਵਿਕਾਸ, ਸਹਿ-ਡਿਜ਼ਾਈਨ ਅਤੇ ਸਹਿ-ਉਤਪਾਦਨ ਕਰ ਸਕਦੇ ਹਨ ਅਤੇ ਭਾਰਤ ਦੇ ਆਰਥਿਕ ਅਤੇ ਤਕਨੀਕੀ ਵਿਕਾਸ ਨਾਲ ਅਵਸਰਾਂ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਨੇ ਬੌਧਿਕ ਸੰਪਦਾ ਦੀ ਸੁਰੱਖਿਆ ਅਤੇ ਤਕਨੀਕੀ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਦੀ ਗਹਿਰੀ ਪ੍ਰਤੀਬੱਧਤਾ ਦਾ ਭਰੋਸਾ ਦਿੱਤਾ।

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ, ਵਿਸ਼ੇਸ਼ ਤੌਰ ‘ਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਨਿਰਮਾਣ, ਸੈਮੀਕੰਡਕਟਰ, ਬਾਇਓ ਟੈਕਨੋਲੋਜੀ ਅਤੇ ਹਰਿਤ ਵਿਕਾਸ ਦੇ ਖੇਤਰ ਵਿੱਚ ਹੋ ਰਹੇ ਆਰਥਿਕ ਪਰਿਵਰਤਨ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਨੂੰ ਸੈਮੀਕੰਡਕਟਰ ਮੈਨੂਫੈਕਚਰਿੰਗ ਦਾ ਆਲਮੀ ਕੇਂਦਰ ਬਣਾਉਣ ਦੇ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਭਾਰਤ ਨੂੰ ਬਾਇਓ ਟੈਕਨੋਲੋਜੀ ਦੇ ਖੇਤਰ ਵਿੱਚ ਪ੍ਰਮੁੱਖ ਸ਼ਕਤੀ ਬਣਾਉਣ ਦੇ ਲਈ ਭਾਰਤ ਦੀ ਬਾਇਓ ਈ3 ਨੀਤੀ ‘ਤੇ ਵੀ ਚਰਚਾ ਕੀਤੀ। ਏਆਈ ‘ਤੇ, ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਨੀਤੀ ਸਭ ਦੇ ਲਈ ਏਆਈ ਨੂੰ ਹੁਲਾਰਾ ਦੇਣਾ ਹੈ, ਜੋ ਇਸ ਦੇ ਨੈਤਿਕ ਅਤੇ ਜ਼ਿੰਮੇਦਾਰ ਉਪਯੋਗ ‘ਤੇ ਅਧਾਰਿਤ ਹੈ।

ਸੀਈਓ ਸਮੂਹ ਨੇ ਭਾਰਤ ਦੇ ਨਾਲ ਨਿਵੇਸ਼ ਅਤੇ ਸਹਿਯੋਗ ਕਰਨ ਵਿੱਚ ਆਪਣੀ ਗਹਿਰੀ ਦਿਲਚਸਪੀ ਵਿਅਕਤ ਕੀਤੀ। ਭਾਰਤ ਦੀਆਂ ਇਨੋਵੇਸ਼ਨ-ਅਨੁਕੂਲ ਨੀਤੀਆਂ ਅਤੇ ਸਮ੍ਰਿੱਧ ਬਜ਼ਾਰ ਅਵਸਰਾਂ ਦੁਆਰਾ ਸੰਚਾਲਿਤ, ਆਲਮੀ ਟੈਕਨੋਲੋਜੀ ਕੇਂਦਰ ਦੇ ਰੂਪ ਵਿੱਚ ਦੇਸ਼ ਦੀ ਵਧਦੀ ਪ੍ਰਮੁੱਖਤਾ ਨੂੰ ਟੈਕਨੋਲੋਜੀ ਜਗਤ ਦੇ ਅਗ੍ਰਣੀ ਪ੍ਰਤੀਨਿਧੀਆਂ ਤੋਂ ਬਹੁਤ ਸਰਾਹਨਾ ਮਿਲੀ। ਉਹ ਇਸ ਗੱਲ ‘ਤੇ ਵੀ ਸਹਿਮਤ ਹੋਏ ਕਿ ਸਟਾਰਟਅੱਪ ਵਿੱਚ ਨਿਵੇਸ਼ ਕਰਨਾ, ਭਾਰਤ ਵਿੱਚ ਨਵੀਆਂ ਤਕਨੀਕਾਂ ਦਾ ਇਨੋਵੇਸ਼ਨ ਅਤੇ ਵਿਕਾਸ ਕਰਨ ਦਾ ਇੱਕ ਤਾਲਮੇਲ ਅਧਾਰਿਤ ਅਵਸਰ ਹੋਵੇਗਾ।

ਐੱਮਆਈਟੀ ਸਕੂਲ ਆਫ ਇੰਜੀਨੀਅਰਿੰਗ ਦੇ ਡੀਨ ਅਤੇ ਸੰਸਥਾਨ ਵਿੱਚ ਮੁੱਖ ਇਨੋਵੇਸ਼ਨ ਅਤੇ ਰਣਨੀਤੀ ਅਧਿਕਾਰੀ, ਪ੍ਰੋਫੈਸਰ ਅਨੰਥਾ ਚੰਦ੍ਰਕਾਸਨ ਨੇ ਗੋਲਮੇਜ਼ ਸੰਮੇਲਨ ਦੀ ਪ੍ਰਧਾਨਗੀ ਕੀਤੀ। ਪ੍ਰੋਫੈਸਰ ਅਨੰਥਾ ਚੰਦ੍ਰਕਾਸਨ ਨੇ ਪ੍ਰਧਾਨ ਮੰਤਰੀ ਅਤੇ ਸੀਈਓ ਨੂੰ ਉਨ੍ਹਾਂ ਦੀ ਭਾਗੀਦਾਰੀ ਦੇ ਲਈ ਧੰਨਵਾਦ ਦਿੱਤਾ ਅਤੇ ਟੈਕਨੋਲੋਜੀ ਨੂੰ ਅੱਗੇ ਵਧਾਉਣ ਅਤੇ ਆਲਮੀ ਭਲਾਈ ਦੇ ਲਈ ਇਸ ਨੂੰ ਸੁਲਭ ਬਣਾਉਣ ਲਈ ਐੱਮਆਈਟੀ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

ਗੋਲਮੇਜ਼ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਸੀਈਓ ਦੀ ਸੂਚੀ:

ਲੜੀ ਨੰ.

ਕੰਪਨੀ ਦਾ ਨਾਮ

ਸੀਈਓ ਦਾ ਨਾਮ

1

ਐਕਸੈਂਚਰ

ਸੁਸ਼੍ਰੀ ਜੂਲੀ ਸਵੀਟ, ਸੀਈਓ

2

ਅਡੋਬ

ਸ਼੍ਰੀ ਸ਼ਾਂਤਨੁ ਨਾਰਾਇਣ, ਚੇਅਰਮੈਨ, ਪ੍ਰਧਾਨ ਅਤੇ ਸੀਈਓ

3

ਏਐੱਮਡੀ

ਸੁਸ਼੍ਰੀ ਲਿਸਾ ਸੁ, ਸੀਈਓ

4

ਬਾਇਓਜੈਨ ਇੰਕ

ਸ਼੍ਰੀ ਕ੍ਰਿਸ ਵਿਏਹਬੈਕਰ, ਸੀਈਓ

5

ਬ੍ਰਿਸਟਲ ਮਾਯਰਸ ਸਕੁਇਬ

ਸ਼੍ਰੀ ਕ੍ਰਿਸ ਬੋਰਨਰ, ਸੀਈਓ

6

ਏਲੀ ਲਿਲੀ ਐਂਡ ਕੰਪਨੀ

ਸ਼੍ਰੀ ਡੇਵਿਡ ਏ. ਰਿਕਸ, ਸੀਈਓ

7

ਗੂਗਲ

ਸ਼੍ਰੀ ਸੁੰਦਰ ਪਿਚਾਈ, ਸੀਈਓ

8

ਐੱਚਪੀ ਇੰਕ

ਸ਼੍ਰੀ ਐਨਰਿਕ ਲੋਰੇਸ, ਸੀਈਓ ਅਤੇ ਪ੍ਰਧਾਨ

9

ਆਈਬੀਐੱਮ

ਸ਼੍ਰੀ ਅਰਵਿੰਦ ਕ੍ਰਿਸ਼ਣਾ, ਸੀਈਓ

10

ਐੱਲਏਐੱਮ ਰਿਸਰਚ

ਸ਼੍ਰੀ ਟਿਮ ਆਰਚਰ, ਸੀਈਓ

11

ਮੌਡਰਨਾ

ਡਾ. ਨੌਬਰ ਅਫਯਾਨ, ਚੇਅਰਮੈਨ

12

ਵੈਰੀਜ਼ੋਨ

ਸ਼੍ਰੀ ਹੰਸ ਵੇਸਟਬਰਗ, ਚੇਅਰਮੈਨ ਅਤੇ ਸੀਈਓ

13

ਗਲੋਬਲ ਫਾਉਂਡ੍ਰੀਜ਼

ਸ਼੍ਰੀ ਥੌਮਸ ਕੌਲਫੀਲਡ, ਸੀਈਓ

14

ਐਨਵੀਡੀਆ

ਸ਼੍ਰੀ ਜੇਨਸਨ ਹੁਆਂਗ, ਸੰਸਥਾਪਕ, ਪ੍ਰਧਾਨ ਅਤੇ ਸੀਈਓ

15

ਕਿੰਡ੍ਰਿਲ

ਸ਼੍ਰੀ ਮਾਰਟਿਨ ਸ਼੍ਰੋਏਟਰ, ਸੀਈਓ

 

*****

ਐੱਮਜੇਪੀਐੱਸ/ਬੀਐੱਮ



(Release ID: 2057848) Visitor Counter : 10