ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੀ ਔਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ
Posted On:
22 SEP 2024 7:27AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਔਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਐਂਥਨੀ ਅਲਬਾਨੀਜ਼ ਨੇ ਅਮਰੀਕਾ ਦੇ ਵਿਲਮਿੰਗਟਨ ਵਿੱਚ ਛੇਂਵੇਂ ਕੁਆਡ ਸਮਿਟ ਦੌਰਾਨ ਮੁਲਾਕਾਤ ਕੀਤੀ। ਮਈ 2022 ਦੇ ਬਾਅਦ ਤੋਂ ਇਹ ਉਨ੍ਹਾਂ ਦੀ ਨੌਂਵੀਂ ਮੁਲਾਕਾਤ ਸੀ।
ਦੋਨੋਂ ਨੇਤਾਵਾਂ ਨੇ ਰਾਜਨੀਤਕ ਅਤੇ ਰਣਨੀਤਕ, ਰੱਖਿਆ ਅਤੇ ਸੁਰੱਖਿਆ, ਵਪਾਰ ਅਤੇ ਨਿਵੇਸ਼, ਸਿੱਖਿਆ ਅਤੇ ਰਿਸਰਚ, ਜਲਵਾਯੂ ਪਰਿਵਰਤਨ ਅਤੇ ਨਵਿਆਉਣਯੋਗ ਊਰਜਾ, ਅਤੇ ਜਨਤਾ ਦਰਮਿਆਨ ਆਪਸੀ ਸਬੰਧਾਂ ਜਿਹੇ ਵਿਭਿੰਨ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਬਣਾਉਣ ‘ਤੇ ਚਰਚਾ ਕੀਤੀ। ਦੋਨੋਂ ਪ੍ਰਧਾਨ ਮੰਤਰੀ ਨੇ ਆਪਸੀ ਹਿਤਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਉੱਚ ਪੱਧਰੀ ਸੰਪਰਕਾਂ ਦੀ ਨਿਯਮਿਤਤਾ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਗਤੀ ਪ੍ਰਦਾਨ ਕੀਤੀ ਹੈ।
ਦੋਨੋਂ ਨੇਤਾਵਾਂ ਨੇ ਬਹੁਪੱਖੀ ਮੰਚਾਂ ‘ਤੇ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ ਅਤੇ ਭਾਰਤ-ਔਸਟ੍ਰੇਲੀਆ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਅਧਿਕ ਉਚਾਈਆਂ ‘ਤੇ ਲੈ ਜਾਣ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।
*****
ਐੱਮਜੇਪੀਐੱਸ
(Release ID: 2057598)
Visitor Counter : 30
Read this release in:
Odia
,
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Tamil
,
Telugu
,
Kannada
,
Malayalam